Showing posts with label SUKHVEER SINGH BADAL. Show all posts
Showing posts with label SUKHVEER SINGH BADAL. Show all posts

Thursday, April 25, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸ਼੍ਰੋਮਣੀ ਅਕਾਲੀ ਦਲ ਨੇ ਸਿਧਾਂਤਕ ਰਾਜਨੀਤੀ ਕਰ ਕੇ ਹਮੇਸ਼ਾ ਲੋਕ ਹਿਤੈਸ਼ੀ ਕਾਰਜ ਕੀਤੇ : ਹਰਸਿਮਰਤ ਕੌਰ ਬਾਦਲ

ਸ਼੍ਰੋਮਣੀ ਅਕਾਲੀ ਦਲ ਨੇ ਸਿਧਾਂਤਕ ਰਾਜਨੀਤੀ ਕਰ ਕੇ ਹਮੇਸ਼ਾ ਲੋਕ ਹਿਤੈਸ਼ੀ ਕਾਰਜ ਕੀਤੇ : ਹਰਸਿਮਰਤ ਕੌਰ ਬਾਦਲ



ਆਪ’ ਨੇ ਲੋਕਾਂ ਨੂੰ ਗੁਮਰਾਹ ਕਰ ਕੇ ਸੱਤਾ ਬਟੋਰੀ : ਸ਼੍ਰੀਮਤੀ ਬਾਦਲ 

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਚੌਥੀ ਵਾਰ ਉਮੀਦਵਾਰ ਬਣੇ ਹਰਸਿਮਰਤ ਕੌਰ ਬਾਦਲ ਨੇ ਨਗਰ ਪੰਚਾਇਤ ਭੀਖੀ ਦੇ ਸਾਬਕਾ ਪ੍ਰਧਾਨ ਹਰਪ੍ਰੀਤ ਸਿੰਘ ਚਹਿਲ ਦੇ ਘਰ ਅਤੇ ਹੋਰ ਵੱਖ-ਵੱਖ ਥਾਵਾਂ 'ਤੇ ਇਕੱਤਰਤਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਅਤੇ ਪੰਜਾਬੀਅਤ ਦਾ ਮੁਦੱਈ ਹੈ ਅਤੇ ਸੂਬੇ ਦਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਸੰਭਵ ਹੋਇਆ ਸੀ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਦੀ ਬਾਂਹ ਸ਼੍ਰੋਮਣੀ ਅਕਾਲੀ ਦਲ ਨੇ ਹੀ ਫੜੀ ਅਤੇ ਲੋਕਾਂ ਲਈ ਨਵੀਆਂ ਯੋਜਨਾਵਾਂ ਬਣਾਈਆਂ। ਉਨ੍ਹਾਂ ਕਿਹਾ ਕਿ ਸੂਬੇ ਦਾ ਵਿਕਾਸ ਕਰਨਾ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੀ ਪਹਿਲ ਰਹੀ ਹੈ ਅਤੇ ਜੋ ਯੋਜਨਾਵਾਂ ਬਾਦਲ ਨੇ ਮੁੱਖ ਮੰਤਰੀ ਹੁੰਦੇ ਹੋਏ ਬਣਾਈਆਂ ਸਨ, ਉਨ੍ਹਾਂ ਨੂੰ ਹੁਣ ਬੰਦ ਕੀਤਾ ਜਾ ਰਿਹਾ ਹੈ।ਬੀਬੀ ਬਾਦਲ ਨੇ ਕਿਹਾ ਕਿ ‘ਆਪ’ ਨੇ ਲੋਕਾਂ ਨੂੰ ਗੁਮਰਾਹ ਕਰ ਕੇ ਸੱਤਾ ਬਟੋਰੀ ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਨੇ ਸਿਧਾਂਤਕ ਰਾਜਨੀਤੀ ਕਰ ਕੇ ਹਮੇਸ਼ਾ ਲੋਕ ਹਿਤੈਸ਼ੀ ਕਾਰਜ ਕੀਤੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਲਈ ਖੇਤੀ ਅਧਾਰਤ ਸਕੀਮਾਂ ਲਿਆ ਕੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ। ਉਨ੍ਹਾਂ ਕਿਹਾ ਕਿ ਸੱਤ ਸਾਲ ਪਹਿਲਾਂ ਜਿੱਥੇ ਅਕਾਲੀ ਦਲ ਨੇ ਪੰਜਾਬ ਨੂੰ ਛੱਡਿਆ ਸੀ, ਉੱਥੇ ਹੀ ਖੜ੍ਹਾ ਹੈ। ਉਸ ਤੋਂ ਬਾਅਦ ਵਿਕਾਸ ਦੀ ਇਕ ਇੱਟ ਵੀ ਨਹੀਂ ਲਗਾਈ ਗਈ। ਜਿੱਥੇ ੳੇੁਹ ਬਠਿੰਡਾ ਹਲਕੇ ਲਈ ਏਮਜ਼ ਹਸਪਤਾਲ,ਘੁੱਦਾ ਯੂਨੀਵਰਸਿਟੀ,ਬਠਿੰਡਾ ਏਅਰਪੋਰਟ ਆਦਿ ਪ੍ਰੋਜੈਕਟ ਲੈ ਕੇ ਆਏ, ਉੱਥੇ ਅਕਾਲੀ ਦਲ ਦੀ ਸਰਕਾਰ ਹੁੰਦਿਆਂ ਸ਼ਹਿਰਾਂ, ਕਸਬਿਆਂ ’ਚ ਸੀਵਰੇਜ, ਵਾਟਰ ਸਪਲਾਈ, ਸਟਰੀਟ ਲਾਈਟਾਂ ਗਲੀਆਂ ਨਾਲੀਆਂ ਅਤੇ ਸੜਕਾਂ ਬਣਾਈਆਂ ਗਈਆਂ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤੀਆਂ ਗਈਆਂ ਲੋਕ ਭਲਾਈ ਸਕੀਮਾਂ ਨੂੰ ਮੌਜੂਦਾ ਸਰਕਾਰ ਨੇ ਵਧਾਉਣ ਦੀ ਬਜਾਏ ਘਟਾ ਦਿੱਤੀਆਂ ਹਨ ਜਾਂ ਬੰਦ ਕਰ ਦਿੱਤੀਆਂ ਹਨ। ਪਹਿਲਾਂ ਹੋਈਆਂ ਚੋਣਾਂ ’ਚ ਉਨ੍ਹਾਂ ਨੂੰ ਹਰਾਉਣ ਲਈ ਅਨੇਕਾ ਹੱਥਕੰਡੇ ਅਪਣਾਏ ਗਏ ਪ੍ਰੰਤੂ ਲੋਕਾਂ ਦੇ ਸਾਥ ਨਾਲ ਉਹ ਤਿੰਨ ਵਾਰ ਜੇਤੂ ਹੋ ਕੇ ਨਿਕਲੇ, ਇਸ ਵਾਰ ਵੀ ਉਨ੍ਹਾਂ ਨੂੰ ਹਲਕੇ ਦੇ ਲੋਕਾਂ ’ਤੇ ਪੂਰਾ ਭਰੋਸਾ ਹੈ।ਇਸ ਮੌਕੇ ਹਲਕਾ ਮਾਨਸਾ ਦੇ ਇੰਚਾਰਜ ਪ੍ਰੇਮ ਅਰੋੜਾ, ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਫਫੜੇ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ,ਜ਼ਿਲ੍ਹਾ ਪ੍ਰਧਾਨ ਯੂਥ ਵਿੰਗ (ਸ਼ਹਿਰੀ) ਹਨੀਸ਼ ਬਾਂਸਲ, ਜ਼ਿਲ੍ਹਾ ਪ੍ਰਧਾਨ ਯੂਥ ਵਿੰਗ (ਦਿਹਾਤੀ) ਜਤਿੰਦਰ ਸਿੰਘ ਸੋਢੀ,ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਕਰਮਜੀਤ ਕੌਰ ਸਮਾਓ, ਜੀਵਨ ਸਿੰਗਲਾ,ਕੁਲਸ਼ੇਰ ਸਿੰਘ ਰੂਬਲ,ਮਨੀ ਗੁੜਥੜੀ, ਨਿਰਵੈਰ ਸਿੰਘ ਬੁਰਜ ਹਰੀ ਆਦਿ ਹਾਜ਼ਰ ਸਨ।

Sunday, April 14, 2024

ਗੁਰਵਿੰਦਰ ਸਿੰਘ ਚਹਿਲ,ਬੁਢਲਾਡਾ : ਅਕਾਲੀ ਦਲ ਨੂੰ ਮਿਲਿਆ ਬਲ,ਬੁਢਲਾਡਾ ਦੇ ਦੋ ਕੌਂਸਲਰ ਪਾਰਟੀ 'ਚ ਹੋਏ ਸ਼ਾਮਿਲ

ਅਕਾਲੀ ਦਲ ਨੂੰ ਮਿਲਿਆ ਬਲ,ਬੁਢਲਾਡਾ ਦੇ ਦੋ ਕੌਂਸਲਰ ਪਾਰਟੀ 'ਚ ਹੋਏ ਸ਼ਾਮਿਲ


ਗੁਰਵਿੰਦਰ ਸਿੰਘ ਚਹਿਲ,ਬੁਢਲਾਡਾ : ਸ਼੍ਰੋਮਣੀ ਅਕਾਲੀ ਦਲ ਹਲਕਾ ਬੁਢਲਾਡਾ ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਬੁਡਲਾਡਾ ਦੇ ਦੋ ਕੌਂਸਲਰ ਸੁਖਪਾਲ ਕੌਰ,ਉਸਦੇ ਪਤੀ ਬਲਵਿੰਦਰ ਸਿੰਘ ਬਿੰਦਰੀ ਤੇ ਕੌਂਸਲਰ ਤਾਰੀ ਚੰਦ ਕੋਰ ਕਮੇਟੀ ਦੇ ਮੈਂਬਰ ਠੇਕੇਦਾਰ ਗੁਰਪਾਲ ਸਿੰਘ ਦੇ ਯਤਨਾ ਸਦਕਾ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਹਨ ਉਕਤ ਦੋਵੇਂ ਆਗੂਆਂ ਦਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਵਾਗਤ ਕੀਤਾ ਹੈ।






Saturday, April 13, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਐਡਵੋਕੇਟ ਝੂੰਦਾਂ ਨੂੰ ਉਮੀਦਵਾਰ ਬਣਾਉਣ 'ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕੀਤਾ ਧੰਨਵਾਦ

ਐਡਵੋਕੇਟ ਝੂੰਦਾਂ ਨੂੰ ਉਮੀਦਵਾਰ ਬਣਾਉਣ 'ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕੀਤਾ ਧੰਨਵਾਦ



ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਵੱਲੋਂ ਪਹਿਲਾਂ ਤੋਂ ਹੀ ਲੋਕ ਸਭਾ ਹਲਕਾ ਇੰਚਾਰਜ ਲਗਾਏ ਗਏ ਸਾਬਕਾ ਵਿਧਾਇਕ ਐਡਵੋਕੇਟ ਇਕਬਾਲ ਸਿੰਘ ਝੂੰਦਾਂ ਨੂੰ ਉਮੀਦਵਾਰ ਬਣਾਇਆ ਹੈ। ਪਾਰਟੀ ਪ੍ਰਧਾਨ ਦੇ ਇਸ ਫੈਸਲੇ ਤੋਂ ਬਹੁਤ ਸਾਰੇ ਅਕਾਲੀ ਆਗੂ ਖੁਸ਼ ਨਜ਼ਰ ਆਏ।ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਸੀਨੀਅਰ ਅਕਾਲੀ ਆਗੂ ਖੁਸ਼ਪਾਲ ਸਿੰਘ ਬੀਰ ਕਲਾਂ,ਵਿਧਾਨ ਸਭਾ ਹਲਕਾ ਸੰਗਰੂਰ ਦੇ ਸੇਵਾਦਾਰ ਵਿਨਰਜੀਤ ਸਿੰਘ ਗੋਲਡੀ,ਹਲਕਾ ਸੁਨਾਮ ਊਧਮ ਸਿੰਘ ਵਾਲਾ ਦੇ ਸੇਵਾਦਾਰ ਰਾਜਿੰਦਰ ਦੀਪਾ, ਹਲਕਾ ਦਿੜਬਾ ਦੇ ਸੇਵਾਦਾਰ ਗੁਲਜ਼ਾਰ ਸਿੰਘ ਮੂਨਕ, ਬਿੱਕਰ ਸਿੰਘ ਪਾਟਿਆਂਵਾਲੀ, ਗੁਰਲਾਲ ਸਿੰਘ ਫ਼ਤਿਹਗੜ੍ਹ,ਸਾਬਕਾ ਚੇਅਰਮੈਨ ਤਰਸੇਮ ਸਿੰਘ ਤੋਲਾਵਾਲ,ਨੰਬਰਦਾਰ ਨਛੱਤਰ ਸਿੰਘ ਤੋਲਾਵਾਲ ਦਰਸ਼ਨ ਸਿੰਘ ਲਾਡੀ,ਨਿੱਕਾ ਸਿੰਘ ਪ੍ਰਧਾਨ,ਦਰਸ਼ਨ ਸਿੰਘ ਸਰਕਲ ਪ੍ਰਧਾਨ,ਜਥੇਦਾਰ ਦਲਬਾਰਾ ਸਿੰਘ,ਮੈਨੇਜਰ ਜਰਨੈਲ ਸਿੰਘ,ਸਤਨਾਮ ਸਿੰਘ ਸਰਕਲ ਪ੍ਰਧਾਨ,ਚਮਕੌਰ ਸਿੰਘ ਸ਼ਾਹਪੁਰ ਕਲਾਂ,ਨਿੱਕਾ ਸਿੰਘ ਬੀਰ ਕਲਾਂ ਕਲੱਬ ਪ੍ਰਧਾਨ,ਜਸਵੰਤ ਸਿੰਘ ਬੀਰ ਕਲਾਂ,ਲੀਲਾ ਸਿੰਘ ਤੇ ਜਗਰੂਪ ਸਿੰਘ ਸਾਬਕਾ ਸਰਪੰਚ ਤੋਲਾਵਾਲ,ਆਦਿ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਐਡਵੋਕੇਟ ਇਕਬਾਲ ਸਿੰਘ ਝੂੰਦਾਂ ਨੂੰ ਵਧਾਈ ਦਿੱਤੀ। ਉਕਤ ਅਕਾਲੀ ਆਗੂਆਂ ਨੇ ਕਿਹਾ ਕਿ ਉਹ ਐਡਵੋਕੇਟ ਝੂੰਦਾਂ ਨੂੰ ਜਿਤਾਉਣ ਲਈ ਆਪਣੀ ਪੂਰੀ ਵਾਹ ਲਾ ਦੇਣਗੇ।

Thursday, April 11, 2024

Gurwinder Singh Chahal, Cheema Mandi: Shiromani Akali Dal youth wing Sukhwinder Daska became state vice president and Navjot Jyoti Sarpanch state senior vice president

ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਸੁਖਵਿੰਦਰ ਡਸਕਾ ਸੂਬਾ ਮੀਤ ਪ੍ਰਧਾਨ ਅਤੇ ਨਵਜੋਤ ਜੋਤੀ ਸਰਪੰਚ ਸੂਬਾ ਸੀਨੀਅਰ ਮੀਤ ਪ੍ਰਧਾਨ ਬਣੇ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਦੇ ਮਕਸਦ ਨਾਲ ਸਰਗਰਮ ਵਰਕਰਾਂ ਨੂੰ ਅਹੁਦੇ ਦਿੱਤੇ ਜਾ ਰਹੇ ਹਨ, ਜਿਸ ਦੇ ਤਹਿਤ ਯੂਥ ਆਗੂ ਸੁਖਵਿੰਦਰ ਸਿੰਘ ਡਸਕਾ ਨੂੰ ਸੂਬਾ ਮੀਤ ਪ੍ਰਧਾਨ ਤੇ ਪਿੰਡ ਰੱਤਾਖੇੜਾ ਦੇ ਸਾਬਕਾ ਸਰਪੰਚ ਨਵਜੋਤ ਸਿੰਘ ਜੋਤੀ ਵਿਰਕ ਨੂੰ ਪਾਰਟੀ ਵੱਲੋਂ ਯੂਥ ਵਿੰਗ ਦਾ  ਸੂਬਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹਨਾਂ ਆਪਣੀ ਇਸ ਨਿਯੁਕਤੀ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਸੌਪੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।ਉਹਨਾਂ ਦੀ ਇਸ ਨਿਯੁਕਤੀ  ਲਈ ਜਥੇਦਾਰ ਗੁਰਲਾਲ ਸਿੰਘ ਫਤਿਹਗੜ੍ਹ ਜਥੇਦਾਰ ਤੇਜਾ ਸਿੰਘ ਕਮਾਲਪੁਰ,ਜਥੇਦਾਰ ਅਮਰੀਕ ਸਿੰਘ ਸੰਗਤੀਵਾਲਾ, ਪਰਮਿੰਦਰ ਸਿੰਘ ਗੰਢੂਆਂ, ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਬਿਕਰ ਸਿੰਘ ਪਾਟਿਆਂਵਾਲੀ, ਸਾਬਕਾ ਚੇਅਰਮੈਨ ਬਲਾਕ ਸੰਮਤੀ ਕੇਵਲ ਸਿੰਘ ਭੁੱਲਰ ਡਸਕਾ, ਸਰਕਲ ਪ੍ਰਧਾਨ ਗੁਰਦੀਪ ਸਿੰਘ ਗਾਗਾ,ਚਮਕੌਰ ਸਿੰਘ ਕਲੱਬ ਪ੍ਰਧਾਨ ਧਰਮਗੜ੍ਹ ਤੇ ਯੂਥ ਆਗੂ ਰਣਵੀਰ ਸਿੰਘ ਜਵੰਧਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਧਾਈ ਦਿੱਤੀ।