Showing posts with label shiromani akali dal amritsar. Show all posts
Showing posts with label shiromani akali dal amritsar. Show all posts

Thursday, April 25, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸ਼੍ਰੋਮਣੀ ਅਕਾਲੀ ਦਲ ਨੇ ਸਿਧਾਂਤਕ ਰਾਜਨੀਤੀ ਕਰ ਕੇ ਹਮੇਸ਼ਾ ਲੋਕ ਹਿਤੈਸ਼ੀ ਕਾਰਜ ਕੀਤੇ : ਹਰਸਿਮਰਤ ਕੌਰ ਬਾਦਲ

ਸ਼੍ਰੋਮਣੀ ਅਕਾਲੀ ਦਲ ਨੇ ਸਿਧਾਂਤਕ ਰਾਜਨੀਤੀ ਕਰ ਕੇ ਹਮੇਸ਼ਾ ਲੋਕ ਹਿਤੈਸ਼ੀ ਕਾਰਜ ਕੀਤੇ : ਹਰਸਿਮਰਤ ਕੌਰ ਬਾਦਲ



ਆਪ’ ਨੇ ਲੋਕਾਂ ਨੂੰ ਗੁਮਰਾਹ ਕਰ ਕੇ ਸੱਤਾ ਬਟੋਰੀ : ਸ਼੍ਰੀਮਤੀ ਬਾਦਲ 

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਚੌਥੀ ਵਾਰ ਉਮੀਦਵਾਰ ਬਣੇ ਹਰਸਿਮਰਤ ਕੌਰ ਬਾਦਲ ਨੇ ਨਗਰ ਪੰਚਾਇਤ ਭੀਖੀ ਦੇ ਸਾਬਕਾ ਪ੍ਰਧਾਨ ਹਰਪ੍ਰੀਤ ਸਿੰਘ ਚਹਿਲ ਦੇ ਘਰ ਅਤੇ ਹੋਰ ਵੱਖ-ਵੱਖ ਥਾਵਾਂ 'ਤੇ ਇਕੱਤਰਤਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਅਤੇ ਪੰਜਾਬੀਅਤ ਦਾ ਮੁਦੱਈ ਹੈ ਅਤੇ ਸੂਬੇ ਦਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਸੰਭਵ ਹੋਇਆ ਸੀ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਦੀ ਬਾਂਹ ਸ਼੍ਰੋਮਣੀ ਅਕਾਲੀ ਦਲ ਨੇ ਹੀ ਫੜੀ ਅਤੇ ਲੋਕਾਂ ਲਈ ਨਵੀਆਂ ਯੋਜਨਾਵਾਂ ਬਣਾਈਆਂ। ਉਨ੍ਹਾਂ ਕਿਹਾ ਕਿ ਸੂਬੇ ਦਾ ਵਿਕਾਸ ਕਰਨਾ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੀ ਪਹਿਲ ਰਹੀ ਹੈ ਅਤੇ ਜੋ ਯੋਜਨਾਵਾਂ ਬਾਦਲ ਨੇ ਮੁੱਖ ਮੰਤਰੀ ਹੁੰਦੇ ਹੋਏ ਬਣਾਈਆਂ ਸਨ, ਉਨ੍ਹਾਂ ਨੂੰ ਹੁਣ ਬੰਦ ਕੀਤਾ ਜਾ ਰਿਹਾ ਹੈ।ਬੀਬੀ ਬਾਦਲ ਨੇ ਕਿਹਾ ਕਿ ‘ਆਪ’ ਨੇ ਲੋਕਾਂ ਨੂੰ ਗੁਮਰਾਹ ਕਰ ਕੇ ਸੱਤਾ ਬਟੋਰੀ ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਨੇ ਸਿਧਾਂਤਕ ਰਾਜਨੀਤੀ ਕਰ ਕੇ ਹਮੇਸ਼ਾ ਲੋਕ ਹਿਤੈਸ਼ੀ ਕਾਰਜ ਕੀਤੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਲਈ ਖੇਤੀ ਅਧਾਰਤ ਸਕੀਮਾਂ ਲਿਆ ਕੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ। ਉਨ੍ਹਾਂ ਕਿਹਾ ਕਿ ਸੱਤ ਸਾਲ ਪਹਿਲਾਂ ਜਿੱਥੇ ਅਕਾਲੀ ਦਲ ਨੇ ਪੰਜਾਬ ਨੂੰ ਛੱਡਿਆ ਸੀ, ਉੱਥੇ ਹੀ ਖੜ੍ਹਾ ਹੈ। ਉਸ ਤੋਂ ਬਾਅਦ ਵਿਕਾਸ ਦੀ ਇਕ ਇੱਟ ਵੀ ਨਹੀਂ ਲਗਾਈ ਗਈ। ਜਿੱਥੇ ੳੇੁਹ ਬਠਿੰਡਾ ਹਲਕੇ ਲਈ ਏਮਜ਼ ਹਸਪਤਾਲ,ਘੁੱਦਾ ਯੂਨੀਵਰਸਿਟੀ,ਬਠਿੰਡਾ ਏਅਰਪੋਰਟ ਆਦਿ ਪ੍ਰੋਜੈਕਟ ਲੈ ਕੇ ਆਏ, ਉੱਥੇ ਅਕਾਲੀ ਦਲ ਦੀ ਸਰਕਾਰ ਹੁੰਦਿਆਂ ਸ਼ਹਿਰਾਂ, ਕਸਬਿਆਂ ’ਚ ਸੀਵਰੇਜ, ਵਾਟਰ ਸਪਲਾਈ, ਸਟਰੀਟ ਲਾਈਟਾਂ ਗਲੀਆਂ ਨਾਲੀਆਂ ਅਤੇ ਸੜਕਾਂ ਬਣਾਈਆਂ ਗਈਆਂ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤੀਆਂ ਗਈਆਂ ਲੋਕ ਭਲਾਈ ਸਕੀਮਾਂ ਨੂੰ ਮੌਜੂਦਾ ਸਰਕਾਰ ਨੇ ਵਧਾਉਣ ਦੀ ਬਜਾਏ ਘਟਾ ਦਿੱਤੀਆਂ ਹਨ ਜਾਂ ਬੰਦ ਕਰ ਦਿੱਤੀਆਂ ਹਨ। ਪਹਿਲਾਂ ਹੋਈਆਂ ਚੋਣਾਂ ’ਚ ਉਨ੍ਹਾਂ ਨੂੰ ਹਰਾਉਣ ਲਈ ਅਨੇਕਾ ਹੱਥਕੰਡੇ ਅਪਣਾਏ ਗਏ ਪ੍ਰੰਤੂ ਲੋਕਾਂ ਦੇ ਸਾਥ ਨਾਲ ਉਹ ਤਿੰਨ ਵਾਰ ਜੇਤੂ ਹੋ ਕੇ ਨਿਕਲੇ, ਇਸ ਵਾਰ ਵੀ ਉਨ੍ਹਾਂ ਨੂੰ ਹਲਕੇ ਦੇ ਲੋਕਾਂ ’ਤੇ ਪੂਰਾ ਭਰੋਸਾ ਹੈ।ਇਸ ਮੌਕੇ ਹਲਕਾ ਮਾਨਸਾ ਦੇ ਇੰਚਾਰਜ ਪ੍ਰੇਮ ਅਰੋੜਾ, ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਫਫੜੇ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ,ਜ਼ਿਲ੍ਹਾ ਪ੍ਰਧਾਨ ਯੂਥ ਵਿੰਗ (ਸ਼ਹਿਰੀ) ਹਨੀਸ਼ ਬਾਂਸਲ, ਜ਼ਿਲ੍ਹਾ ਪ੍ਰਧਾਨ ਯੂਥ ਵਿੰਗ (ਦਿਹਾਤੀ) ਜਤਿੰਦਰ ਸਿੰਘ ਸੋਢੀ,ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਕਰਮਜੀਤ ਕੌਰ ਸਮਾਓ, ਜੀਵਨ ਸਿੰਗਲਾ,ਕੁਲਸ਼ੇਰ ਸਿੰਘ ਰੂਬਲ,ਮਨੀ ਗੁੜਥੜੀ, ਨਿਰਵੈਰ ਸਿੰਘ ਬੁਰਜ ਹਰੀ ਆਦਿ ਹਾਜ਼ਰ ਸਨ।

Sunday, April 14, 2024

ਗੁਰਵਿੰਦਰ ਸਿੰਘ ਚਹਿਲ,ਬੁਢਲਾਡਾ : ਅਕਾਲੀ ਦਲ ਨੂੰ ਮਿਲਿਆ ਬਲ,ਬੁਢਲਾਡਾ ਦੇ ਦੋ ਕੌਂਸਲਰ ਪਾਰਟੀ 'ਚ ਹੋਏ ਸ਼ਾਮਿਲ

ਅਕਾਲੀ ਦਲ ਨੂੰ ਮਿਲਿਆ ਬਲ,ਬੁਢਲਾਡਾ ਦੇ ਦੋ ਕੌਂਸਲਰ ਪਾਰਟੀ 'ਚ ਹੋਏ ਸ਼ਾਮਿਲ


ਗੁਰਵਿੰਦਰ ਸਿੰਘ ਚਹਿਲ,ਬੁਢਲਾਡਾ : ਸ਼੍ਰੋਮਣੀ ਅਕਾਲੀ ਦਲ ਹਲਕਾ ਬੁਢਲਾਡਾ ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਬੁਡਲਾਡਾ ਦੇ ਦੋ ਕੌਂਸਲਰ ਸੁਖਪਾਲ ਕੌਰ,ਉਸਦੇ ਪਤੀ ਬਲਵਿੰਦਰ ਸਿੰਘ ਬਿੰਦਰੀ ਤੇ ਕੌਂਸਲਰ ਤਾਰੀ ਚੰਦ ਕੋਰ ਕਮੇਟੀ ਦੇ ਮੈਂਬਰ ਠੇਕੇਦਾਰ ਗੁਰਪਾਲ ਸਿੰਘ ਦੇ ਯਤਨਾ ਸਦਕਾ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਹਨ ਉਕਤ ਦੋਵੇਂ ਆਗੂਆਂ ਦਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਵਾਗਤ ਕੀਤਾ ਹੈ।






Thursday, April 11, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਿਮਰਨਜੀਤ ਸਿੰਘ ਮਾਨ ਨੇ ਸ਼ਾਹਪੁਰ ਕਲਾਂ ਵਿਖੇ ਈਦ ਸਮਾਗਮ ਵਿੱਚ ਕੀਤੀ ਸ਼ਮੂਲੀਅਤ

ਸਿਮਰਨਜੀਤ ਸਿੰਘ ਮਾਨ ਨੇ ਸ਼ਾਹਪੁਰ ਕਲਾਂ ਵਿਖੇ ਈਦ ਸਮਾਗਮ ਵਿੱਚ ਕੀਤੀ ਸ਼ਮੂਲੀਅਤ




ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਈਦ-ਉਲ-ਫਿਤਰ ਦੇ ਪਾਵਨ ਤਿਉਹਾਰ 'ਤੇ ਸ਼ਾਹਪੁਰ ਕਲਾਂ ਦੀ ਮਸਜਿਦ ਵਿਖੇ ਰੱਖੇ ਸਮਾਗਮ ਵਿੱਚ ਸ਼ਮੂਲੀਅਤ ਕਰਕੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ।ਇਸ ਮੌਕੇ ਸਮੂਹ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਾਡੀ ਭਾਈਚਾਰਕ ਸਾਂਝ ਹੀ ਸਾਡੀ ਤਾਕਤ ਹੈ।ਇਸ ਪਾਵਨ ਦਿਹਾੜੇ ਮੌਕੇ ਮੇਰੀ ਵਾਹਿਗੁਰੂ ਅਰਦਾਸ ਹੈ ਕਿ ਆਉਣ ਵਾਲਾ ਸਮਾਂ ਸੂਬੇ ਵਿੱਚ ਰਹਿੰਦੇ ਸਾਰੇ ਧਰਮਾਂ ਅਤੇ ਵਰਗਾਂ ਦੀ ਆਪਸੀ ਭਾਈਚਾਰਕ ਸਾਂਝ ਨੂੰ ਮਜਬੂਤੀ ਪ੍ਰਦਾਨ ਕਰਕੇ ਸਮੁੱਚੀ ਮਨੁੱਖਤਾ ਲਈ ਖੁਸ਼ੀਆਂ ਲੈ ਕੇ ਆਵੇ।ਇਸ ਮੌਕੇ ਜਥੇਦਾਰ ਗੁਰਨੈਬ ਸਿੰਘ ਰਾਮਪੁਰਾ,ਸਤਿਨਾਮ ਸਿੰਘ ਰੱਤੋ ਕੇ,ਉਪਿੰਦਰਪ੍ਰਤਾਪ ਸਿੰਘ,ਗੁਰਦੀਪ ਸਿੰਘ,ਜੀਵਨ ਸਿੰਘ ਸ਼ਾਹਪੁਰ,ਬਿੰਦੀ ਸ਼ਾਹਪੁਰ,ਮਨਜੀਤ ਸਿੰਘ ਕੁੱਕੂ, ਮਲਕੀਤ ਸਿੰਘ ਬੇਲਾ,ਅਮਰਜੀਤ ਸਿੰਘ ਸ਼ਾਹਪੁਰ, ਕਾਲਾ ਸ਼ਾਹਪੁਰ,ਸਮਨਦੀਪ ਸਿੰਘ,ਪ੍ਰੀਤ ਲਖਮੀਰਵਾਲਾ,ਚਰਨਜੀਤ ਸਿੰਘ ਚੀਮਾ,ਜਥੇਦਾਰ ਅਨੂਪ ਸਿੰਘ,ਜਥੇਦਾਰ ਪ੍ਰੀਤਮ ਸਿੰਘ ਤਕੀਪੁਰ,ਆਤਮਾ ਸਿੰਘ ਫੌਜੀ,ਚੰਦ ਸਿੰਘ ਬੀਰ ਕਲਾਂ ਸਮੇਤ ਹੋਰ ਆਗੂ ਅਤੇ ਵਰਕਰ ਹਾਜਰ ਸਨ।