Monday, May 25, 2026

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਘਰਾਂ ਤੋਂ ਦੂਰ ਬੈਠੇ ਬੈਠੇ ਅਧਿਆਪਕਾਂ ਨੂੰ ਬਦਲੀਆਂ ਦਾ ਸਪੈਸ਼ਲ ਮੌਕਾ ਦਿੱਤਾ ਜਾਵੇ : ਈਟੀਟੀ 2364 ਅਧਿਆਪਕ ਯੂਨੀਅਨ

ਈਟੀਟੀ 2364 ਭਰਤੀ ਦੀ ਚੌਥੀ ਲਿਸਟ ਜਲਦੀ ਜਾਰੀ ਕਰੇ  ਸਰਕਾਰ : ਯੂਨੀਅਨ ਆਗੂ 

ਘਰਾਂ ਤੋਂ ਦੂਰ ਬੈਠੇ ਬੈਠੇ ਅਧਿਆਪਕਾਂ ਨੂੰ ਬਦਲੀਆਂ ਦਾ ਸਪੈਸ਼ਲ ਮੌਕਾ ਦਿੱਤਾ ਜਾਵੇ : ਈਟੀਟੀ 2364 ਅਧਿਆਪਕ ਯੂਨੀਅਨ

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਈਟੀਟੀ 2364 ਭਰਤੀ ਦੀ ਦੂਜੀ ਲਿਸਟ ਅਤੇ, ਤੀਜ਼ੀ ਨੂੰ ਜੋਇਨ ਹੋਇਆ ਕਾਫ਼ੀ ਟਾਈਮ ਹੋ ਚੁੱਕੇ ਹਾਂ। ਪਰ ਅਜੇ ਤੱਕ ਏਨਾ ਦੋਵਾਂ ਲਿਸਟਾਂ ਦਾ ਐਪਸੈਂਟ ਡਾਟਾ ਜਾਰੀ ਨਹੀ ਕੀਤਾ ਗਿਆ। ਜਿਸ ਕਰਕੇ ਬਣਦੀ ਚੌਥੀ ਲਿਸਟ ਵਾਰੇ ਸਰਕਾਰ ਬਿਲਕੁੱਲ ਚੁੱਪੀ ਧਾਰੀ ਬੈਠੀ ਹੈ। ਜਦੋ ਕਿ ਹੁਣ ਤੱਕ ਈਟੀਟੀ 2364 ਦੀ ਚੌਥੀ ਲਿਸਟ ਜਾਰੀ ਹੋ ਜਾਣੀ ਚਾਹੀਦੀ ਸੀ ਅਤੇ ਰਹਿੰਦੀਆਂ ਸੀਟਾਂ ਭਰ ਦਿੱਤੀਆਂ ਜਾਣਿਆ ਚਾਹੀਦੀਆ ਸਨ। ਯੂਨੀਅਨ ਆਗੂਆਂ ਵੱਲੋਂ ਇੱਕ ਹੋਰ ਪੱਖ ਰੱਖਦਿਆਂ ਹੋਇਆ ਦੱਸਿਆ ਗਿਆ ਕਿ ਈਟੀਟੀ 2364 ਭਰਤੀ ਦੀ ਪਹਿਲੀ ਲਿਸਟ, ਦੂਜੀ ਲਿਸਟ, ਅਤੇ ਤੀਜੀ ਲਿਸਟ ਵਿੱਚ ਵਿਦਹੈਡ ਰਹਿ ਚੁੱਕੇ ਸਾਥੀਆਂ ਨੂੰ ਅਜੇ ਤੱਕ ਵਿਦਹੈਡ ਕਲੀਅਰ ਕਰਕੇ ਲਿਸਟ ਜਾਰੀ ਨਹੀਂ ਕਰੀ ਗਈ। ਜਿਸ ਨੂੰ ਤਕਰੀਬਨ ਡੇਢ ਸਾਲ ਹੋਣ ਵਾਲਾ ਹੈ।ਨਾਲ ਹੀ ਬਦਲੀਆਂ ਸਬੰਧੀ ਗੱਲ ਕਰਦਿਆਂ ਹੋਇਆਂ ਦੱਸਿਆ ਗਿਆ ਕਿ ਈਟੀਟੀ 2364 ਭਰਤੀ ਵਿੱਚ ਜੁਆਇਨ ਹੋ ਚੁੱਕੇ ਸਾਥੀ ਜੋ ਘਰ ਤੋਂ ਤਕਰੀਬਨ 300/350 ਦੀ ਦੂਰੀ ਤੇ ਬੈਠੇ ਹਨ ਉਨ੍ਹਾਂ ਨੂੰ ਬਦਲੀਆਂ ਦਾ ਇੱਕ ਸਪੈਸ਼ਲ ਮੌਕਾ ਜਰੂਰ ਮਿਲਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਰਿਹਾਇਸ਼ੀ ਏਰੀਏ ਤੱਕ ਪਹੁੰਚ ਸਕਣ।ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਈਟੀਟੀ 2364 ਭਰਤੀ ਤੇ ਬਾਕੀ ਰਹਿੰਦਿਆਂ ਲਿਸਟਾਂ ਨੂੰ ਜਾਰੀ ਕਰਕੇ ਜਲਦੀ ਤੋਂ ਜਲਦੀ ਸਕੂਲਾਂ ਵਿੱਚ ਜੁਆਇਨ ਕਰਵਾਇਆ ਜਾਵੇ ਅਤੇ ਬੇਰੁਜ਼ਗਾਰ ਸਾਥੀਆਂ ਨੂੰ ਰੁਜ਼ਗਾਰ ਤੇ ਲਿਆਂਦਾ ਜਾਵੇ। ਤੇ ਨਾਲ ਹੀ ਬਦਲੀਆਂ ਦਾ ਇੱਕ ਸਪੈਸ਼ਲ ਮੌਕਾ ਦੇ ਕੇ ਦੂਰ ਬੈਠੇ ਅਧਿਆਪਕ ਸਾਥੀਆਂ ਨੂੰ ਆਪਣੇ ਰਿਹਾਇਸ਼ੀ ਏਰੀਏ ਤੱਕ ਪਹੁੰਚਾਇਆ ਜਾਵੇ।ਇਸ ਮੌਕੇ ਈਟੀਟੀ 2364 ਯੂਨੀਅਨ ਆਗੂ ਹਰਜੀਤ ਬੁਢਲਾਡਾ, ਮਨਪ੍ਰੀਤ ਮਾਨਸਾ, ਗੁਰਸੰਗਤ ਬੁਢਲਾਡਾ,ਗੁਰਜੀਵਨ, ਸੇਵਕ ਸਰੋਏ, ਸੁਖਜਿੰਦਰ ਸੰਗਰੂਰ, ਹੀਰਾ ਲਾਧੁਕੇ, ਨਵਦੀਪ ਜੋਸਨ, ਵਰਿੰਦਰ ਸਰਹੰਦ, ਅੰਮ੍ਰਿਤਪਾਲ ਧੂਰੀ, ਹਰਮਨ ਲੁਧਿਆਣਾ,ਗਗਨ ਧੂਰੀ ਆਦਿ ਸ਼ਾਮਿਲ ਰਹੇ।

Tuesday, May 19, 2026

ਪੱਤਰ ਪ੍ਰੇਰਕ ਤਰਨ ਤਾਰਨ : ਪੰਜਾਬ ਸਰਕਾਰ ਕੱਚੇ ਅਧਿਆਪਕਾਂ ਨੂੰ ਪੱਕਿਆ ਕਰਨ ਲਈ ਪਾਲਿਸੀ ਬਣਾਵੇ - ਲਾਹੌਰੀਆ

ਪੰਜਾਬ ਸਰਕਾਰ ਕੱਚੇ ਅਧਿਆਪਕਾਂ ਨੂੰ ਪੱਕਿਆ ਕਰਨ ਲਈ ਪਾਲਿਸੀ ਬਣਾਵੇ  : ਲਾਹੌਰੀਆ

ਪੱਤਰ ਪ੍ਰੇਰਕ ਤਰਨ ਤਾਰਨ : ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰੈ ਸਕੱਤਰ ਤੇ ਸੋਸ਼ਲ ਮੀਡੀਆ ਇੰਚਾਰਜ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਪੰਜਾਬ ਦੀ ਆਪ ਸਰਕਾਰ ਕੱਚੇ ਅਧਿਆਪਕਾਂ ਨੂੰ ਪੱਕਿਆਂ ਕਰਨ ਲਈ ਪਾਲਸੀ ਬਣਾਵੇ l ਉਹਨਾਂ ਨੇ ਦੱਸਿਆ ਕਿ ਸਰਕਾਰ ਨੇ ਪਹਿਲਾਂ ਵੀ ਕੱਚੇ ਅਧਿਆਪਕ ਨੂੰ ਪੱਕਿਆ ਕਰਨ ਦਾ ਲਾਰਾ ਲਾਇਆ ਸੀ ਤੇ ਪਾਲਸੀ ਵੀ ਬਣਾਈ ਸੀ ਪਰ ਕੋਈ ਵੀ ਅਧਿਆਪਕ ਪੱਕਾ ਨਹੀਂ ਕੀਤਾ ਗਿਆ l ਲਾਹੌਰੀਆ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ 2023 ਵਿੱਚ ਪੂਰੇ ਵਰਲਡ ਵਿੱਚ ਚਰਚੇ ਕਰਕੇ ਕਿ ਕੱਚੇ ਅਧਿਆਪਕਾਂ ਨੂੰ ਪੱਕਿਆ ਕਰਤਾ ਪਰ ਕੋਈ ਵੀ ਅਧਿਆਪਕ ਪੱਕਾ ਨਹੀਂ ਕੀਤਾ ਗਿਆ l ਲਾਹੌਰੀਆ ਨੇ ਦੱਸਿਆ ਕਿ ਇਨਾਂ ਕੱਚੇ ਅਧਿਆਪਕਾਂ ਦੀ ਕੁਲ ਮਿਲਾ ਕੇ ਗਿਣਤੀ 12710 ਹੈ। ਪੱਕਿਆ ਕਰਨ ਦੀ ਇਸ ਪਾਲਸੀ ਵਿੱਚ 10 ਸਾਲ ਪੂਰੇ ਅਧਿਆਪਕ 29 ਜੁਲਾਈ 2023 ਵਿੱਚ ਰੈਗੂਲਰ ਕੀਤੇ ਗਏ। ਪਰ ਸਿਸਟਮ ਵਿੱਚ ਇਹਨਾਂ ਨੂੰ ਕੋਈ ਵੀ ਸੀਐਸਆਰ ਰੂਲ ਨਹੀ ਦਿੱਤੇ ਗਏ। ਇਹ ਅਧਿਆਪਕ ਅੱਜ ਵੀ ਕੱਚੇ ਦੇ ਕੱਚੇ ਹਨ । ਇਹਨਾਂ ਅਧਿਆਪਕਾਂ ਨੇ ਬਹੁਤ ਉੱਚ ਪੱਧਰ ਦੀ ਕਵਾਲੀਫੈਸ਼ਨ ਹਾਸਿਲ ਕੀਤੀ ਹੋਈ ਹੈ। ਇਹ ਅਧਿਆਪਕ 25 ਹਜਾਰ ਦੇ ਕਰੀਬ ਤਨਖਾਹ ਲੈ ਰਹੇ ਹਨ l ਲਾਹੌਰੀਆਂ ਨੇ ਮੰਗ ਕੀਤੀ ਕਿ ਕੋਰਟ ਦੇ ਫੈਸਲੇ ਅਨੁਸਾਰ ਬਰਾਬਰ ਕੰਮ ਬਰਾਬਰ ਤਨਖਾਹ ਇਹਨਾਂ ਕੱਚੇ ਅਧਿਆਪਕਾਂ ਦੀ ਕੀਤੀ ਜਾਵੇ l ਜੋ ਕਿ ਸਮੇਂ ਤੇ ਮਹਿੰਗਾਈ ਅਨੁਸਾਰ ਬਹੁਤ ਜਰੂਰੀ ਹੈ।ਇਹ ਅਧਿਆਪਕ 2005-2006 ਵਿੱਚ ਡਿਪਾਰਟਮੈਂਟ ਵਿੱਚ ਆਏ ਸਨ ਪਰ ਹਾਲੇ ਤੱਕ ਕੱਚੇ ਦੇ ਕੱਚੇ ਹੀ ਹਨ l ਲਾਹੌਰੀਆਂ ਨੇ ਪੰਜਾਬ ਸਰਕਾਰ ਕੋਲੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਇਹਨਾਂ ਕੱਚੇ ਅਧਿਆਪਕਾਂ ਨੂੰ ਜਲਦੀ ਪੱਕਿਆ ਕੀਤਾ ਜਾਵੇ ਤੇ ਇਹਨਾਂ ਦੀ ਤਨਖਾਹ ਕੋਰਟ ਦੇ ਫੈਸਲੇ ਅਨੁਸਾਰ ਬਰਾਬਰ ਕੰਮ ਬਰਾਬਰ ਤਨਖਾਹ ਕੀਤੀ ਜਾਵੇ l ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂ , ਨਰੇਸ਼ ਪਨਿਆੜ, ਦਲਜੀਤ ਸਿੰਘ ਲਹੌਰੀਆ, ਲਖਵਿੰਦਰ ਸਿੰਘ ਸੇਖੋਂ , ਬੀ.ਕੇ.ਮਹਿਮੀ , ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਸਿੰਘ ਮੋਹਾਲੀ , ਨੀਰਜ ਅਗਰਵਾਲ , ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ ਮਾਲੇਵਾਲ , ਸੋਹਣ ਸਿੰਘ ਮੋਗਾ , ਖੁਸ਼ਪ੍ਰੀਤ ਸਿੰਘ ਕੰਗ , ਅੰਮ੍ਰਿਤਪਾਲ ਸਿੰਘ ਸੇਖੋਂ , ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ , ਹਰਜਿੰਦਰ ਸਿੰਘ ਚੋਹਾਨ , ਦੀਦਾਰ ਸਿੰਘ ਮੁਦਕੀ , ਸਤਬੀਰ ਸਿੰਘ ਬੋਪਾਰਾਏ , ਗੁਰਵਿੰਦਰ ਸਿੰਘ ਬੱਬੂ , ਤਰਸੇਮ ਲਾਲ ਜਲੰਧਰ , ਰਿਸ਼ੀ ਕੁਮਾਰ ਜਲੰਧਰ , ਸੰਜੀਤ ਸਿੰਘ ਨਿੱਜਰ , ਰਾਜਵਿੰਦਰ ਸਿੰਘ ਰਾਜਾਸਾਂਸੀ , ਮਨਿੰਦਰ ਸਿੰਘ ਨਿੱਜਰ , ਆਦਿ ਆਗੂ ਹਾਜਰ ਸਨ।

Monday, May 18, 2026

ਪੱਤਰ ਪ੍ਰੇਰਕ,ਬੁਢਲਾਡਾ : ਅਧਿਆਪਕਾਂ ਦੇ ਮਾਪਿਆਂ ਦੀ ਸੁਰੱਖਿਆ ਦਾ ਪ੍ਰਬੰਧ ਕਰੇ ਪ੍ਰਸ਼ਾਸਨ-ਅਮਨਦੀਪ ਸ਼ਰਮਾ

ਅਧਿਆਪਕਾਂ ਦੇ ਮਾਪਿਆਂ ਦੀ ਸੁਰੱਖਿਆ ਦਾ ਪ੍ਰਬੰਧ ਕਰੇ ਪ੍ਰਸ਼ਾਸਨ-ਅਮਨਦੀਪ ਸ਼ਰਮਾ

ਕਪਲ ਕੇਸਾਂ ਦੀਆਂ ਵੱਡੀ ਗਿਣਤੀ ਵਿੱਚ ਲੱਗੀਆਂ ਜਨਗਣਨਾ ਡਿਊਟੀਆਂ ਕਾਰਨ ਬੱਚਿਆਂ ਦੀ ਸੁਰੱਖਿਆ ਵੀ ਲਾਜ਼ਮੀ- ਗੁਰਜੰਟ ਸਿੰਘ ਬੱਛੋਆਣਾ

ਪੱਤਰ ਪ੍ਰੇਰਕ, ਬੁਢਲਾਡਾ : ਅਧਿਆਪਕਾਂ ਦੀਆਂ ਵੱਡੇ ਪੱਧਰ ਤੇ ਜਨਗਣਨਾ ਵਿੱਚ ਲੱਗੀਆਂ ਡਿਊਟੀਆਂ ਉਪਰੰਤ ਉਹਨਾਂ ਦੇ ਮਾਪੇ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਬਣਦਾ ਜਾ ਰਿਹਾ ਹੈ। ਅਧਿਆਪਕ ਆਗੂ ਨਿਤਨ ਸੋਢੀ ਦੇ ਮਾਤਾ ਜੀ ਦੀਆਂ ਦਿਨ ਦਿਹਾੜੇ ਦੁਕਾਨ ਵਿੱਚੋਂ ਕੰਨਾਂ ਦੀਆਂ ਵਾਲੀਆਂ ਪੱਟ ਕੇ ਭੱਜਣ ਵਾਲਾ ਵਿਅਕਤੀ ਅਜੇ ਤੱਕ ਪ੍ਰਸ਼ਾਸਨ ਵੱਲੋਂ ਕਾਬੂ ਨਹੀਂ ਕੀਤਾ ਗਿਆ।ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਜਨਗਣਾਂ ਦੌਰਾਨ ਅਧਿਆਪਕਾਂ ਦੇ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਨਾਂ ਮੰਗ ਕੀਤੀ ਕਿ ਬਿਨਾਂ ਨੰਬਰ ਪਲੇਟਾਂ ਤੋਂ ਜਾਂ ਬਿਨਾਂ ਪਰੂਫਾਂ ਤੋਂ ਮੋਟਰਸਾਈਕਲ ਲਈ ਫਿਰਦੇ ਜਾਂ ਅਵਾਰਾਗਰਦੀ ਕਰਨ ਵਾਲਿਆਂ ਤੇ ਨਕੇਲ ਕਸੀ ਜਾਵੇ।ਜਥੇਬੰਦੀ ਪੰਜਾਬ ਦੇ ਸੂਬਾ ਪ੍ਰਚਾਰ ਸਕੱਤਰ ਗੁਰਜੰਟ ਸਿੰਘ ਬੱਛੋਆਣਾ ਨੇ ਡਿਪਟੀ ਕਮਿਸ਼ਨ ਮਾਨਸਾ ਤੋਂ ਮੰਗ ਕੀਤੀ ਹੈ ਕਿ ਅਧਿਆਪਕਾਂ ਨੂੰ ਸਕੂਲ ਸਮੇਂ ਵਿੱਚ ਹੀ ਜਨਗਣਨਾ ਡਿਊਟੀ ਤੇ ਜਾਣ ਦੀ ਛੋਟ ਦਿੱਤੀ ਜਾਵੇ। ਉਨਾਂ ਕਿਹਾ ਕਿ ਬਾਕੀ ਜ਼ਿਲ੍ਹਿਆਂ ਵਿੱਚ ਤਾਂ ਤਹਿਸੀਲ ਜਿਲਾ ਪੱਧਰ ਤੇ ਪੱਤਰ ਜਾਰੀ ਹੋ ਚੁੱਕੇ ਹਨ। ਉਹਨਾਂ ਮਾਨਸਾ ਜ਼ਿਲ੍ਹੇ ਵਿੱਚ ਵੀ ਤੁਰੰਤ ਪੱਤਰ ਜਾਰੀ ਕਰਨ ਦੀ ਮੰਗ ਰੱਖੀ।

Sunday, May 17, 2026

ਪੱਤਰ ਪ੍ਰੇਰਕ,ਤਰਨਤਾਰਨ : ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਨੇ ਪ੍ਰਾਇਮਰੀ / ਐਲੀਮੈਂਟਰੀ ਅਧਿਆਪਕਾਂ ਨੂੰ ਡਿਊਟੀਆਂ ਨਾਲ ਲੱਦਿਆ : ਪੰਨੂ ,ਲਾਹੌਰੀਆ

ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਨੇ ਪ੍ਰਾਇਮਰੀ / ਐਲੀਮੈਂਟਰੀ ਅਧਿਆਪਕਾਂ ਨੂੰ ਡਿਊਟੀਆਂ ਨਾਲ ਲੱਦਿਆ : ਪੰਨੂ , ਲਾਹੌਰੀਆ 

             

ਪੱਤਰ ਪ੍ਰੇਰਕ,ਤਰਨਤਾਰਨ : ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰੈੱਸ ਸਕੱਤਰ ਤੇ ਸੋਸ਼ਲ ਮੀਡੀਆ ਇੰਚਾਰਜ ਦਲਜੀਤ ਸਿੰਘ ਲਾਹੌਰੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਨੇ ਪ੍ਰਾਇਮਰੀ / ਐਲੀਮੈਂਟਰੀ ਅਧਿਆਪਕਾਂ ਨੂੰ ਡਿਊਟੀਆਂ ਨਾਲ ਲੱਦ ਰੱਖਿਆ ਹੈ l ਲਾਹੌਰੀਆ ਨੇ ਦੱਸਿਆ ਕਿ ਇੱਕ ਅਧਿਆਪਕ ਦੀਆਂ ਤਿੰਨ ਤਿੰਨ ਚਾਰ ਚਾਰ ਡਿਊਟੀਆਂ ਲੱਗੀਆਂ ਹੋਈਆਂ ਹਨ , ਜਿਸ ਨਾਲ ਕਿ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ । ਉਹਨਾਂ ਦੱਸਿਆ ਕਿ ਇੱਕ ਅਧਿਆਪਕ ਜਨਗਣਨਾ ਵੀ ਕਰ ਰਿਹਾ ਹੈ,ਬੀਐਲਓ ਵੀ ਹੈ , ਨਗਰ ਕੌਂਸਲਾਂ ਵੋਟਾਂ ਵਿੱਚ ਡਿਊਟੀ ਵੀ ਹੈ ਤੇ ਸਕੂਲ ਦੀਆਂ ਡਾਕਾਂ ਵੀ ਬਣਾ ਰਿਹਾ ਹੈ l ਲਾਹੌਰੀਆ ਨੇ ਦੱਸਿਆ ਕਿ ਵਿਭਾਗ ਨੇ ਅਧਿਆਪਕਾਂ ਨੂੰ ਮਾਨਸਿਕ ਤੌਰ ਤੇ ਬਿਮਾਰ ਕੀਤਾ ਹੋਇਆ ਹੈ l ਜਿਸ ਕਰਕੇ ਕਈ ਅਧਿਆਪਕਾਂ ਦੀਆਂ ਐਕਸੀਡੈਂਟਾਂ ਵਿੱਚ ਦਿਮਾਗੀ ਪਰੇਸ਼ਾਨੀ ਕਾਰਨ ਜਾਨਾ ਵੀ ਗਈਆਂ ਹਨ ਪਰ ਸਰਕਾਰ ਤੇ ਕੋਈ ਅਸਰ ਨਹੀਂ ਹੈ l ਉਹਨਾਂ ਨੇ ਦੱਸਿਆ ਕਿ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲੋਂ ਇਹ ਮੰਨਿਆ ਸੀ ਕਿ ਅਧਿਆਪਕਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਡਿਊਟੀ ਨਹੀਂ ਲਗਾਈ ਜਾਵੇਗੀ ਪਰ ਹੁਣ ਸਰਕਾਰ ਨੇ ਅਧਿਆਪਕਾਂ ਨੂੰ ਡਿਊਟੀਆਂ ਨਾਲ ਲੱਦਿਆ ਹੋਇਆ ਹੈ l ਜੋ ਕਿ ਅਤਿ ਨਿੰਦਨ ਯੋਗ ਹੈ, ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ (ਰਜਿ) ਇਸਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ ਤੇ ਸਰਕਾਰ ਕੋ ਮੰਗ ਕਰਦੀ ਹੈ ਕਿ ਸਰਕਾਰ ਅਧਿਆਪਕਾਂ ਦੀ ਡਿਊਟੀਆਂ ਨਾ ਲਗਾਵੇ ਕਿਉਂਕਿ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਤੇ ਅੱਤ ਦੀ ਗਰਮੀ ਵਿੱਚ ਜਨਗਣਨਾ ਦੀ ਡਿਊਟੀ ਕਰਨੀ ਅਧਿਆਪਕਾਂ ਵਾਸਤੇ ਬਹੁਤ ਮੁਸੀਬਤ ਬਣੀ ਹੋਈ ਹੈ ਕਿਉਂਕਿ ਇਹ ਡਿਊਟੀ ਸਕੂਲ ਟਾਈਮ ਤੋਂ ਬਾਅਦ ਕਰਨੀ ਹੈ ਇਸ ਡਿਊਟੀ ਨੂੰ ਸਕੂਲ ਟਾਈਮ ਦੇ ਵਿੱਚ ਹੀ ਕੀਤਾ ਜਾਵੇ ਤਾਂ ਜੋ ਅਧਿਆਪਕਾਂ ਦੀ ਗਰਮੀ ਤੋਂ ਬਚ ਸਕਣ l ਲਾਹੌਰੀਆ ਨੇ ਦੱਸਿਆ ਕਿ ਡਿਊਟੀਆਂ ਕਰਨ ਅਧਿਆਪਕ ਮਾਨਸਿਕ ਤੌਰ ਤੇ ਬਿਮਾਰ ਹੋ ਰਹੇ ਹਨ ਤੇ ਅੱਤ ਦੀ ਪਰੇਸ਼ਾਨੀ ਚ ਫਿਰ ਰਹੇ ਹਨ l ਸਰਕਾਰ ਪ੍ਰਾਇਮਰੀ ਅਧਿਆਪਕਾਂ ਨੂੰ ਡਿਊਟੀਆਂ ਤੋਂ ਨਿਜਾਤ ਦਵਾਏ l ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂ , ਨਰੇਸ਼ ਪਨਿਆੜ, ਦਲਜੀਤ ਸਿੰਘ ਲਹੌਰੀਆ, ਲਖਵਿੰਦਰ ਸਿੰਘ ਸੇਖੋਂ , ਬੀ.ਕੇ.ਮਹਿਮੀ , ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਸਿੰਘ ਮੋਹਾਲੀ , ਨੀਰਜ ਅਗਰਵਾਲ , ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ ਮਾਲੇਵਾਲ , ਸੋਹਣ ਸਿੰਘ ਮੋਗਾ , ਖੁਸ਼ਪ੍ਰੀਤ ਸਿੰਘ ਕੰਗ , ਅੰਮ੍ਰਿਤਪਾਲ ਸਿੰਘ ਸੇਖੋਂ , ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ , ਹਰਜਿੰਦਰ ਸਿੰਘ ਚੋਹਾਨ , ਦੀਦਾਰ ਸਿੰਘ ਮੁਦਕੀ , ਸਤਬੀਰ ਸਿੰਘ ਬੋਪਾਰਾਏ , ਗੁਰਵਿੰਦਰ ਸਿੰਘ ਬੱਬੂ , ਤਰਸੇਮ ਲਾਲ ਜਲੰਧਰ , ਰਿਸ਼ੀ ਕੁਮਾਰ ਜਲੰਧਰ , ਸੰਜੀਤ ਸਿੰਘ ਨਿੱਜਰ , ਰਾਜਵਿੰਦਰ ਸਿੰਘ ਰਾਜਾਸਾਂਸੀ , ਮਨਿੰਦਰ ਸਿੰਘ ਨਿੱਜਰ , ਆਦਿ ਆਗੂ ਹਾਜਰ ਸਨ ।

Saturday, May 16, 2026

ਪੱਤਰ ਪ੍ਰੇਰਕ ਬੁਢਲਾਡਾ : ਜਨਗਣਨਾ ਡਿਊਟੀ ਦੌਰਾਨ ਅਧਿਆਪਕਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਮਾਮਲਾ ਉਠਾਇਆ

ਜਨਗਣਨਾ ਡਿਊਟੀ ਦੌਰਾਨ ਅਧਿਆਪਕਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਮਾਮਲਾ ਉਠਾਇਆ

ਸਵੇਰ ਸਮੇਂ ਡਿਊਟੀ ਲਗਾਉਣ ਤੇ ਸਕੂਲੀ ਡਿਊਟੀ ਤੋਂ ਛੋਟ ਦੀ ਮੰਗ-ਅਮਨਦੀਪ ਸ਼ਰਮਾ

ਪੱਤਰ ਪ੍ਰੇਰਕ,ਬੁਢਲਾਡਾ : ਤਿੱਖੀ ਗਰਮੀ ਅਤੇ ਲੂ ਦੇ ਮੌਸਮ ਦੌਰਾਨ ਜਨਗਣਨਾ ਡਿਊਟੀ ਕਰ ਰਹੇ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਅੰਕੜਾ ਵਿਭਾਗ ਦੇ ਅਧਿਕਾਰੀਆਂ ਕੋਲ ਮਸਲਾ ਉਠਾਇਆ ਗਿਆ।ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਦੁਪਹਿਰ ਸਮੇਂ ਤਪਦੀ ਧੁੱਪ ਵਿੱਚ ਜਨਗਣਨਾ ਦਾ ਕੰਮ ਕਰਨਾ ਬਹੁਤ ਔਖਾ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਛੁੱਟੀ ਸਮੇਂ ਤੋਂ ਬਾਅਦ ਜ਼ਿਆਦਾਤਰ ਲੋਕ ਘਰਾਂ ਵਿੱਚ ਆਰਾਮ ਕਰ ਰਹੇ ਹੁੰਦੇ ਹਨ, ਜਿਸ ਕਾਰਨ ਘਰ-ਘਰ ਜਾ ਕੇ ਸਹੀ ਜਾਣਕਾਰੀ ਇਕੱਠੀ ਕਰਨ ਵਿੱਚ ਦਿੱਕਤਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗਰਮੀ ਕਾਰਨ ਡਿਊਟੀ ਕਰ ਰਹੇ ਕਰਮਚਾਰੀਆਂ ਦੀ ਸਿਹਤ ‘ਤੇ ਵੀ ਮਾੜਾ ਅਸਰ ਪੈ ਰਿਹਾ ਹੈ।ਜਥੇਬੰਦੀ ਵੱਲੋਂ ਮੰਗ ਕੀਤੀ ਗਈ ਕਿ ਜਨਗਣਨਾ ਦਾ ਕੰਮ ਸਵੇਰ ਦੇ ਸਮੇਂ ਕਰਵਾਇਆ ਜਾਵੇ ਅਤੇ ਸਵੇਰ ਸਮੇਂ ਡਿਊਟੀ ਕਰਨ ਵਾਲੇ ਅਧਿਆਪਕਾਂ ਨੂੰ ਸਕੂਲੀ ਡਿਊਟੀ ਤੋਂ ਯੋਗ ਛੋਟ ਦਿੱਤੀ ਜਾਵੇ।ਜਥੇਬੰਦੀ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਜਨਗਣਨਾ ਦਾ ਕੰਮ ਸਮਾਂ ਮੰਗਣ ਵਾਲਾ ਕੰਮ ਹੈ, ਜਿਸ ਤਹਿਤ ਨਕਸ਼ੇ ਤਿਆਰ ਕਰਨੇ,ਘਰਾਂ ਦੀ ਲੋਕੇਸ਼ਨ ਟਰੇਸ ਕਰਨੀ ਅਤੇ ਸਹੀ ਵੇਰਵੇ ਇਕੱਠੇ ਕਰਨੇ ਸ਼ਾਮਲ ਹਨ। ਉਨ੍ਹਾਂ ਮੰਗ ਕੀਤੀ ਕਿ ਅਧਿਆਪਕਾਂ ਨੂੰ ਸਕੂਲ ਸਮੇਂ ਦੌਰਾਨ ਹੀ ਜਨਗਣਨਾ ਦਾ ਕੰਮ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਜਾਣ।ਮੁਲਾਕਾਤ ਦੌਰਾਨ ਅਧਿਕਾਰੀਆਂ ਵੱਲੋਂ ਜਥੇਬੰਦੀ ਦੀਆਂ ਮੰਗਾਂ ਸੁਣੀਆਂ ਗਈਆਂ।ਇਸ ਮੌਕੇ ਰਾਕੇਸ਼ ਗੋਇਲ ਬਰੇਟਾ ਸਮੇਤ ਹੋਰ ਆਗੂ ਵੀ ਹਾਜ਼ਰ ਸੀ।


Thursday, May 14, 2026

ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਕਣਕਵਾਲ ਚਹਿਲਾਂ-ਹੀਰੋਂ ਖੁਰਦ ਰੋਡ 'ਤੇ ਸਥਿੱਤ ਸੀਬੀਐਸਈ ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਦਾ ਬਾਰਵੀਂ ਜਮਾਤ (ਨਾਨ ਮੈਡੀਕਲ,ਮੈਡੀਕਲ, ਕਾਮਰਸ,ਆਰਟਸ, ਇੰਟਰ-ਆਰਟਸ) ਦਾ ਸਲਾਨਾ ਨਤੀਜਾ 100 ਫ਼ੀਸਦ ਰਿਹਾ। ਜਿਸ ਵਿੱਚ ਹਰਪ੍ਰੀਤ ਕੌਰ ਨੇ 96 ਫ਼ੀਸਦ ਅੰਕ ਹਾਸਿਲ ਕਰਕੇ ਪਹਿਲਾ,ਯਾਦਵਿੰਦਰ ਸਿੰਘ ਨੇ 93 ਫ਼ੀਸਦ ਅੰਕ ਹਾਸਿਲ ਕਰਕੇ ਦੂਜਾ ਅਤੇ ਗਗਨਦੀਪ ਕੌਰ ਅਤੇ ਪ੍ਰਭਜੋਤ ਕੌਰ ਨੇ 90 ਫ਼ੀਸਦ ਅੰਕ ਹਾਸਿਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਤੋਂ ਇਲਾਵਾ ਗਗਨਦੀਪ ਕੌਰ ਅਤੇ ਹਰਪ੍ਰੀਤ ਕੌਰ (ਕਾਮਰਸ) ਨੇ ਪੰਜਾਬੀ ਵਿਸ਼ੇ 'ਚੋਂ 100 ਵਿੱਚੋਂ 100 ਅੰਕ ਪ੍ਰਾਪਤ ਕੀਤੇ ਅਤੇ ਅਮਨਦੀਪ ਕੌਰ ਨੇ 99 ਅੰਕ ਹਾਸਿਲ ਕੀਤੇ। ਇਸ ਤੋਂ ਇਲਾਵਾਂ 80 ਫ਼ੀਸਦ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਅਮਨਦੀਪ ਕੌਰ,ਰਮਨਪ੍ਰੀਤ ਕੌਰ,ਹੁਸਨਪ੍ਰੀਤ ਕੌਰ,ਕਮਲਪ੍ਰੀਤ ਕੌਰ,ਖੁਸ਼ਪਿੰਦਰ ਕੌਰ, ਤਰਨਵੀਰ ਸਿੰਘ ਸ਼ਾਮਲ ਰਹੇ।ਸਕੂਲ ਦੇ ਪ੍ਰਿੰਸੀਪਲ ਕੁਲਦੀਪ ਸਿੰਘ ਲਿੱਟ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ। ਅਕੈਡਮੀ ਚੇਅਰਮੈਨ ਸ. ਕੁਲਵਿੰਦਰ ਸਿੰਘ ਚਹਿਲ ਨੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਅਤੇ ਬੱਚਿਆਂ ਦੇ ਸੁਨਿਹਰੀ ਭਵਿੱਖ ਦਾ ਕਾਮਨਾ ਕਰਦੇ ਹੋਂਏ ਖੁਸ਼ੀਂ ਜਾਹਿਰ ਕੀਤੀ। ਇਸ ਦੌਰਾਨ ਅਕੈਡਮੀ ਪ੍ਰਬੰਧਕ ਗੁਰਸ਼ਰਨ ਸਿੰਘ ਤੱਗੜ, ਰਾਜ ਕੁਮਾਰ ਵਸ਼ਿਸ਼ਟ, ਸਮੂਹ ਸਟਾਫ ਨੇ ਖੁਸ਼ੀ ਜਾਹਰ ਕਰਦਿਆਂ ਕਿਹਾ ਇਨ੍ਹਾਂ ਹੋਣਹਾਰ ਬੱਚਿਆਂ ਨੇ ਪੜ੍ਹਾਈ ਵਿੱਚ ਪ੍ਰਤਿੱਭਾ ਹਾਸਲ ਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਮਾਣ ਵਧਾਇਆ ਹੈ।

ਖੁਸ਼ਪ੍ਰੀਤ ਸਿੰਘ ਚਹਿਲ,ਹੀਰੋਂ ਖ਼ੁਰਦ : ਪੀਪੀਐਸ ਚੀਮਾ ਦੇ ਪਾੜ੍ਹਿਆਂ ਨੇ ਸੀ.ਬੀ.ਐਸ.ਈ. 12ਵੀਂ ਦੇ ਨਤੀਜਿਆਂ 'ਚ ਕਰਵਾਈ ਬੱਲੇ-ਬੱਲੇ

ਪੀਪੀਐਸ ਚੀਮਾ ਦੇ ਪਾੜ੍ਹਿਆਂ ਨੇ ਸੀ.ਬੀ.ਐਸ.ਈ. 12ਵੀਂ ਦੇ ਨਤੀਜਿਆਂ 'ਚ ਕਰਵਾਈ ਬੱਲੇ-ਬੱਲੇ

ਲੁਕੇਸ਼ ਸਿੰਗਲਾ (ਨਾਨ ਮੈਡੀਕਲ), ਅਨੁਰੀਤ ਕੌਰ (ਮੈਡੀਕਲ), ਤਰਨਪ੍ਰੀਤ ਕੌਰ (ਕਾਮਰਸ ਸਟਰੀਮ) ਨੇ ਕੀਤਾ ਪਹਿਲਾ ਸਥਾਨ ਪ੍ਰਾਪਤ 

ਖੁਸ਼ਪ੍ਰੀਤ ਸਿੰਘ ਚਹਿਲ,ਹੀਰੋਂ ਖ਼ੁਰਦ : ਸੀ.ਬੀ.ਐੱਸ.ਈ. ਦਿੱਲੀ ਵੱਲੋਂ ਘੋਸ਼ਿਤ 12ਵੀਂ ਜਮਾਤ ਦਾ ਨਤੀਜਿਆਂ ਵਿੱਚ ਪੈਰਾਮਾਊਂਟ ਪਬਲਿਕ ਸਕੂਲ ਚੀਮਾ ਦੇ ਵਿਦਿਆਰਥੀਆਂ ਦਾ ਨਤੀਜਾ 100 ਫ਼ੀਸਦੀ ਰਿਹਾ।ਇਨ੍ਹਾਂ ਵਿੱਚ ਨਾਨ-ਮੈਡੀਕਲ ਸਟਰੀਮ ਵਿੱਚ ਲੁਕੇਸ਼ ਸਿੰਗਲਾ (93 ਫ਼ੀਸਦ), ਨੇਮਦੀਪ ਕੌਰ (91.6 ਫ਼ੀਸਦ), ਹਸਰਤ ਕੌਰ (90.2 ਫ਼ੀਸਦ), ਕਮਲਪ੍ਰੀਤ ਸ਼ਰਮਾ (82.4 ਫ਼ੀਸਦ), ਅਮਨਿੰਦਰ ਸਿੰਘ ਧਲਿਓ (82.4 ਫ਼ੀਸਦ) ਤੇ ਮੈਡੀਕਲ ਸਟਰੀਮ ਵਿੱਚ ਅਨੁਰੀਤ ਕੌਰ (91.4 ਫ਼ੀਸਦ), ਗਗਨਜੋਤ ਕੌਰ (88.8 ਫ਼ੀਸਦ), ਕੋਮਲਪ੍ਰੀਤ ਕੌਰ (86.4 ਫ਼ੀਸਦ),ਜਸਮੀਨ ਕੌਰ (84.6 ਫ਼ੀਸਦ), ਯਸ਼ਲੀਨ ਕੌਰ (83.8 ਫ਼ੀਸਦ), ਰਾਜਵੀਰ ਕੌਰ (82 ਫ਼ੀਸਦ), ਸੁਮਨਪ੍ਰੀਤ ਕੌਰ (81.8 ਫ਼ੀਸਦ) ਅਤੇ ਕਾਮਰਸ ਸਟਰੀਮ ਵਿੱਚ ਤਰਨਪ੍ਰੀਤ ਕੌਰ (91 ਫ਼ੀਸਦ), ਸੁਮਨਦੀਪ ਕੌਰ (88.6 ਫ਼ੀਸਦ), ਭਵਨਜੋਤ ਕੌਰ (87 ਫ਼ੀਸਦ), ਖੁਸ਼ਪ੍ਰੀਤ ਕੌਰ (83 ਫ਼ੀਸਦ), ਹਰਪ੍ਰੀਤ ਕੌਰ (82.4 ਫ਼ੀਸਦ), ਨਵਜੋਤ ਕੌਰ (80.8 ਫ਼ੀਸਦ) ਨੇ ਅੰਕ ਪ੍ਰਾਪਤ ਕਰਕੇ ਸਕੂਲ,ਇਲਾਕੇ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ।ਨਤੀਜਾ ਘੋਸ਼ਿਤ ਹੋਣ 'ਤੇ ਸਾਰੇ ਬੱਚਿਆਂ,ਮਾਪਿਆਂ ਅਤੇ ਅਧਿਆਪਕਾਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ।ਸਕੂਲ ਦੇ ਐਮ.ਡੀ. ਜਸਵੀਰ ਸਿੰਘ ਚੀਮਾ ਅਤੇ ਕਿਰਨਪਾਲ ਕੌਰ ਨੇ ਬੱਚਿਆਂ ਨੂੰ ਚੰਗੇ ਨਤੀਜੇ ਲਈ ਵਧਾਈ ਦਿੱਤੀ ਅਤੇ ਸ਼ੂਭ-ਕਾਮਨਾਵਾਂ ਦਿੱਤੀਆਂ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੰਜੇ ਕੁਮਾਰ,ਉਪ ਪ੍ਰਿੰਸੀਪਲ ਭੁਸ਼ਪਿੰਦਰ ਕੌਰ ਅਤੇ ਸਮੂਹ ਸਟਾਫ ਹਾਜ਼ਰ ਸਨ।

Sunday, May 10, 2026

ਖੁਸ਼ਪ੍ਰੀਤ ਸਿੰਘ,ਚੀਮਾ ਮੰਡੀ : ਸਿਹਤ ਮੰਤਰੀ ਪੰਜਾਬ ਵੱਲੋਂ ਪੈਨਲ ਮੀਟਿੰਗ ਸਮੇਂ ਮੰਨੀਆਂ ਮੰਗਾਂ ਨੂੰ ਲਾਗੂ ਛੇਤੀ ਲਾਗੂ ਕਰੇ ਵਿਭਾਗ : ਅਵਤਾਰ ਗੰਢੂਆਂ

ਸਿਹਤ ਮੰਤਰੀ ਪੰਜਾਬ ਵੱਲੋਂ ਪੈਨਲ ਮੀਟਿੰਗ ਸਮੇਂ ਮੰਨੀਆਂ ਮੰਗਾਂ ਨੂੰ ਲਾਗੂ ਛੇਤੀ ਲਾਗੂ ਕਰੇ ਵਿਭਾਗ : ਅਵਤਾਰ ਗੰਢੂਆਂ

ਖੁਸ਼ਪ੍ਰੀਤ ਸਿੰਘ,ਚੀਮਾ ਮੰਡੀ : ਸਿਹਤ ਵਿਭਾਗ ਦੇ ਮਲਟੀਪਰਪਜ ਕੇਡਰ ਦੀਆ ਮੰਗਾ ਦੇ ਹੱਲ ਸਬੰਧੀ ਪਿਛਲੇ ਮਹੀਨੇ ਸਿਹਤ ਮੰਤਰੀ ਪੰਜਾਬ ਨੇ ਜਥੇਬੰਦੀ ਨੂੰ ਗੱਲਬਾਤ ਲਈ ਬਲਾ ਕਿ ਸਮਾਬੱਧ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ ਸੀ ਪਰ ਹੁਣ ਤੱਕ ਮੰਨੀਆ ਮੰਗਾਂ ਤਹਿਤ ਨਵੀਆਂ ਸੀਨੀਅਰਤਾ ਸੀਨੀਅਰਤਾ ਸੂਚੀਆਂ ਜਾਰੀ ਨਾ ਹੋਣ ਕਾਰਨ ਕਰਮਚਾਰੀਆਂ ਨੂੰ ਤਰੱਕੀਆਂ ਅਤੇ ਹੋਰ ਵਿਭਾਗੀ ਲਾਭਾਂ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਦੇ ਨਾਲ ਹੀ ਚੁਣੇ ਹੋਏ ਸਿਲੈਕਟਡ ਐਮਪੀਐਚ ਡਬਲਯੂ (ਮੇਲ-ਫੀਮੇਲ) ਉਮੀਦਵਾਰਾਂ ਨੂੰ ਵੀ ਜਲਦੀ ਤੋਂ ਜਲਦੀ ਨਿਯੁਕਤੀ ਪੱਤਰ ਜਾਰੀ ਕਰਨ ਦੀ ਮੰਗ ਪੂਰੀ ਨਹੀ ਹੋ ਰਹੀ ਹੈ ਜਿਸ ਨਾਲ ਸਿਹਤ ਸੰਸਥਾਵਾਂ ਵਿੱਚ ਸਟਾਫ ਦੀ ਘਾਟ ਮਹਿਸੂਸ ਹੋ ਰਹੀ ਹੈ। ਇਸ ਸਬੰਧੀ ਮਲਟੀਪਰਪਜ ਹੈਲਥ ਇੰਪਲਾਈਜ ਮੇਲ ਫੀਮੇਲ ਯੂਨੀਅਨ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਮੰਗਵਾਲ, ਜਨਰਲ ਸਕੱਤਰ ਸੁਖਜਿੰਦਰ ਸਿੰਘ ਫਾਜਿਲਕਾ, ਸੀਨੀਅਰ ਮੀਤ ਪ੍ਰਧਾਨ ਰਣਦੀਪ ਸਿੰਘ ਫਤਿਹਗੜ, ਨਰਿੰਦਰ ਸਰਮਾ,ਅਵਤਾਰ ਗੰਢੂਆਂ,ਜਸਵਿੰਦਰ ਪੰਧੇਰ, ਬਲਜਿੰਦਰ ਬਰਨਾਲਾ,ਨਿਗਾਹੀ ਰਾਮ ਕਠਾਲਾ,ਦਲਜੀਤ ਢਿਲੋ,ਕੁਲਵਿੰਦਰ ਸਿੱਧੂ,ਗੁਰਪ੍ਰੀਤ ਗੁੱਜਰਾਂ ਸਮੇਤ ਹੋਰ ਆਗੂਆ ਨੇ ਕਿਹਾ ਕਿਹਾ ਕਿ ਇਹ ਮੰਗਾਂ ਸਮੇਤ ਕੇਡਰ ਨਾਮ ਬਦਲੀ, ਕੱਟੇ ਭੱਤੇ ਬਹਾਲ ਕਰਨ,ਏਸੀਪੀ ਸਕੀਮ ਬਹਾਲ ਕਰਨ,ਟ੍ਰੇਨਿੰਗ ਸੈਟਰ ਚਾਲੂ ਕਰਨ ਸਮੇਤ ਬਾਕੀ ਮੰਗਾਂ 'ਤੇ ਵੀ ਸਿਰਫ ਸਮਾ ਟਪਾਈ ਹੋ ਰਹੀ ਹੈ।ਆਗੂਆਂ ਨੇ ਸਰਕਾਰ ਤੇ ਵਿਭਾਗ ਤੋਂ ਮੰਗ ਕੀਤੀਆ ਕਿ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ।ਜੇ ਮੰਗਾਂ ਦਾ ਨਿਪਟਾਰਾ ਨਹੀਂ ਹੁੰਦਾ ਤਾਂ ਵਿਭਾਗੀ ਮੰਗਾਂ ਦੇ ਹੱਲ ਲਈ ਸਾਰੇ ਜ਼ਿਲ੍ਹਿਆਂ ਵਿੱਚ ਮੀਟਿੰਗਾਂ ਕਰਨ ਉਪਰੰਤ ਤਿੱਖਾ ਸੰਘਰਸ ਅਰੰਭਿਆ ਜਾਵੇਗਾ। 

ਮਾਨਸਾ (ਖੁਸ਼ਪ੍ਰੀਤ ਸਿੰਘ) : ਟੈਟ ਪਾਸ ਸਪੈਸ਼ਲ ਕਾਡਰ ਅਧਿਆਪਕਾਂ ਨੇ ਸੰਘਰਸ਼ ਦਾ ਬਿਗਲ ਵਜਾਇਆ

 ਟੈਟ ਪਾਸ ਸਪੈਸ਼ਲ ਕਾਡਰ ਅਧਿਆਪਕਾਂ ਨੇ ਸੰਘਰਸ਼ ਦਾ ਬਿਗਲ ਵਜਾਇਆ

ਮਾਨਸਾ (ਖੁਸ਼ਪ੍ਰੀਤ ਸਿੰਘ) : ਟੈੱਟ ਪਾਸ ਸਪੈਸ਼ਲ ਕੇਡਰ ਅਧਿਆਪਕਾਂ ਦੀ ਮੀਟਿੰਗ ਬਾਲ ਭਵਨ ਮਾਨਸਾ ਵਿਖੇ ਸਮਰਜੀਤ ਸਿੰਘ ਅਤਲਾ,ਕੁਲਦੀਪ ਕੌਰ ਹੀਰੋਂ ਕਲਾਂ,ਜਸਵਿੰਦਰ ਸਿੰਘ ਕਾਮਰੇਡ ਅਤੇ ਜਗਸੀਰ ਸਿੰਘ ਦੀ ਅਗਵਾਈ ਹੇਠ ਹੋਈ,ਜਿਸ ਵਿੱਚ ਆਪਣੀਆਂ ਹੱਕੀ ਮੰਗਾਂ ਲਈ ਸਰਕਾਰ ਨੂੰ ਘੇਰਨ ਦਾ ਫੈਸਲਾ ਕੀਤਾ।ਆਗੂਆਂ ਨੇ ਕਿਹਾ ਕਿ ਸਪੈਸ਼ਲ ਕਾਡਰ ਅਧਿਆਪਕਾਂ ਨੂੰ ਪੱਕਾ ਨਾ ਕਰਕੇ ਅਤੇ ਸਿਰਫ ਨਿਗੂਣਾ ਤਨਖਾਹ ਵਾਧਾ ਕਰਕੇ ਸਰਕਾਰ ਨੇ ਇਹਨਾਂ ਮੁਲਾਜ਼ਮਾਂ ਨਾਲ ਧੋਖਾ ਕੀਤਾ ਹੈ। ਲਗਭਗ 20 ਸਾਲ ਦੇ ਲੰਬੇ ਸਮੇਂ ਤੋਂ ਇਹ ਅਧਿਆਪਕ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਯੂਨੀਅਨ ਨੇ ਮੰਗ ਕੀਤੀ ਕਿ ਸਪੈਸ਼ਲ ਕਾਡਰ ਵਿੱਚ ਉਹਨਾਂ ਨੂੰ ਸੇਵਾ ਕਰਦਿਆਂ ਤਿੰਨ ਸਾਲ ਪੂਰੇ ਹੋ ਚੁੱਕੇ ਹਨ,ਇਸ ਨੂੰ ਪ੍ਰੋਬੇਸ਼ਨ ਪੀਰੀਅਡ ਮੰਨਦਿਆਂ ਸਰਕਾਰ ਉਹਨਾਂ ਨੂੰ ਰੈਗੂਲਰ ਕਰੇ ਅਤੇ ਈਟੀਟੀ ਅਧਿਆਪਕ ਦਾ ਦਰਜ਼ਾ ਦੇ ਕੇ ਪੂਰੀ ਤਨਖਾਹ ਦੇਵੇ ਅਤੇ ਉਹਨਾਂ ਨੂੰ ਰੈਗੂਲਰ ਕਰਮਚਾਰੀਆਂ ਵਾਲੇ ਸਾਰੇ ਲਾਭ ਦਿੱਤੇ ਜਾਣ। ਆਗੂਆਂ ਨੇ ਇਹ ਵੀ ਕਿਹਾ ਕਿ ਉਹਨਾਂ ਦਾ ਪ੍ਰਮੋਸ਼ਨ ਚੈਨਲ ਵੀ ਬਣਾਇਆ ਜਾਵੇ।ਜੇਕਰ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਮੁੱਖ ਮੰਤਰੀ ਪੰਜਾਬ ਅਤੇ ਸਰਕਾਰ ਦੇ ਮੰਤਰੀਆਂ ਦਾ ਘਿਰਾਓ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰ ਸਰਕਾਰ ਖੁਦ ਹੋਵੇਗੀ।ਇਸ ਮੌਕੇ ਸ਼ਮਿੰਦਰ ਕੌਰ,ਸੁਨੀਤਾ ਰਾਣੀ,ਸੁਦਾਗਰ ਸਿੰਘ, ਮੇਜਰ ਸਿੰਘ ਭਾਦੜਾ,ਬਲਕਰਨ ਸਿੰਘ,ਸ਼ੰਕਰ ਦਾਸ,ਕੇਵਲ ਸਿੰਘ,ਰਾਣੀ ਕੌਰ,ਰਾਜਵਿੰਦਰ ਕੌਰ,ਨਿਰਮਲ ਕੌਰ,ਚਰਨਜੀਤ ਕੌਰ,ਸੰਦੀਪ ਕੌਰ,ਹਰਪ੍ਰੀਤ ਕੌਰ,ਮਮਤਾ ਰਾਣੀ,ਰਿੰਪੀ ਕੁਮਾਰ, ਅਨੀਤਾ ਰਾਣੀ,ਚਰਨਜੀਤ ਸਿੰਘ ਆਦਿ ਆਗੂ ਹਾਜ਼ਰ ਸਨ।


Saturday, May 2, 2026

ਖੁਸ਼ਪ੍ਰੀਤ ਸਿੰਘ ਚਹਿਲ ਚੀਮਾ ਮੰਡੀ : ਪੀਪੀਐਸ ਲਹਿਰਾ ਦੇ ਬੱਚਿਆਂ ਨੇ ਆਈ.ਸੀ.ਐਸ.ਈ. ਦਸਵੀਂ ਦੇ ਨਤੀਜੇ 'ਚ ਜਿਲ੍ਹਾ ਪੱਧਰ 'ਤੇ ਮਾਰੀ ਬਾਜ਼ੀ

ਪੀਪੀਐਸ ਲਹਿਰਾ ਦੇ ਬੱਚਿਆਂ ਨੇ ਆਈ.ਸੀ.ਐਸ.ਈ. ਦਸਵੀਂ ਦੇ ਨਤੀਜੇ 'ਚ ਜਿਲ੍ਹਾ ਪੱਧਰ 'ਤੇ ਮਾਰੀ ਬਾਜ਼ੀ

ਓਮਇਸ਼ਾ ਮਿੱਤਲ ਅਤੇ ਪਲਕ ਨੇ ਜ਼ਿਲ੍ਹੇ 'ਚੋਂ ਕ੍ਰਮਵਾਰ ਪਹਿਲੇ ਤੇ ਦੂਜੇ ਸਥਾਨ 'ਤੇ ਕੀਤਾ ਕਬਜ਼ਾ

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਆਈ.ਸੀ.ਐੱਸ.ਈ. ਬੋਰਡ ਨਵੀਂ ਦਿੱਲੀ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜ਼ੇ ਵਿੱਚ ਪੈਰਾਮਾਊਂਟ ਪਬਲਿਕ ਸਕੂਲ ਲਹਿਰਾ ਦੇ ਬੱਚਿਆਂ ਦਾ ਨਤੀਜਾ 100 ਫ਼ੀਸਦ ਰਿਹਾ।ਜਿਸ ਵਿੱਚ ਓਮਇਸ਼ਾ ਮਿੱਤਲ ਨੇ (97 ਫ਼ੀਸਦ) ਅਤੇ ਪਲਕ ਨੇ (96.8ਫ਼ੀਸਦ) ਪ੍ਰਾਪਤ ਕਰਕੇ ਜਿਲ੍ਹੇ ਵਿੱਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ।ਨਵਰੀਤ ਕੌਰ (95.8 ਫ਼ੀਸਦ) ਅੰਕਾਂ ਨਾਲ ਸਕੂਲ ਵਿੱਚ ਤੀਜੇ ਸਥਾਨ 'ਤੇ ਰਹੀ। ਆਪਣੇ ਇਸ ਪ੍ਰਦਰਸ਼ਨ ਨਾਲ ਬੱਚਿਆਂ ਨੇ ਸਕੂਲ,ਮਾਪਿਆਂ ਅਤੇ ਇਲਾਕੇ ਦਾ ਹੀ ਨਹੀਂ ਬਲਕਿ ਜ਼ਿਲ੍ਹੇ ਦਾ ਵੀ ਨਾਂ ਰੌਸ਼ਨ ਕੀਤਾ।ਇਸ ਤੋਂ ਇਲਾਵਾ ਜਸਪ੍ਰਤਾਪ ਸਿੰਘ ਸੰਧੂ (95.6 ਫ਼ੀਸਦ), ਅਰਮਾਨ ਖਾਨ (95.2 ਫ਼ੀਸਦ), ਸੁਨਾਕਸ਼ੀ (93.2 ਫ਼ੀਸਦ), ਵੰਸ਼ੀਤਾ (93.2 ਫ਼ੀਸਦ), ਗੁਰਲੀਨ ਕੌਰ (92.2 ਫ਼ੀਸਦ), ਗੁਰਕਮਲਵੀਰ ਸਿੰਘ (91.8 ਫ਼ੀਸਦ), ਨਰਦੀਪ (91.6 ਫ਼ੀਸਦ),ਪਨਾਜ਼ਵੀਰ ਕੌਰ (91.6 ਫ਼ੀਸਦ), ਕ੍ਰੀਤੀਕਾ ਸਚਦੇਵਾ (91.4 ਫ਼ੀਸਦ),ਸੁਖਬੀਰ ਸਿੰਘ (91.2 ਫ਼ੀਸਦ), ਸਹਿਜ ਬਾਵਾ (90.6 ਫ਼ੀਸਦ) ਅਤੇ ਦੀਪੀਕਾ ਰਾਣੀ ਨੇ (90.6 ਫ਼ੀਸਦ) ਅੰਕ ਪ੍ਰਾਪਤ ਕੀਤੇ ।ਇਸ ਦੇ ਨਾਲ ਹੀ 30 ਵਿਦਿਆਰਥੀਆਂ ਨੇ 80 ਤੋਂ 90 ਫ਼ੀਸਦ ਤੱਕ ਅੰਕ ਪ੍ਰਾਪਤ ਕੀਤੇ ਅਤੇ ਪੰਜਾਬੀ ਭਾਸ਼ਾ ਵਿੱਚੋਂ 28 ਵਿਦਿਆਰਥੀਆਂ ਨੇ 100 ਫ਼ੀਸਦ ਅੰਕ ਪ੍ਰਾਪਤ ਕੀਤੇ ।ਨਤੀਜਾ ਘੋਸ਼ਿਤ ਹੋਣ 'ਤੇ ਬੱਚਿਆਂ, ਮਾਪਿਆਂ, ਅਧਿਆਪਕਾਂ ਅਤੇ ਸਕੂਲ ਪ੍ਰਬੰਧਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ।ਸਕੂਲ ਦੇ ਐੱਮ.ਡੀ. ਜਸਵੀਰ ਸਿੰਘ ਚੀਮਾ ਨੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਚੰਗੇ ਭਵਿੱਖ ਲਈ ਕਾਮਨਾ ਕੀਤੀ।ਇਸ ਮੌਕੇ ਮੈਡਮ ਕਿਰਨਪਾਲ ਕੌਰ,ਸਕੂਲ ਦੇ ਪ੍ਰਿੰਸੀਪਲ ਯਸ਼ਪਾਲ ਸਿੰਘ, ਵਾਇਸ ਪ੍ਰਿੰਸੀਪਲ ਅੰਕਿਤ ਕਾਲੜਾ, ਗੁਰਪ੍ਰੀਤ ਕੌਰ, ਨੈਬ ਸਿੰਘ,ਗੁਰਵਿੰਦਰ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸੀ।