Showing posts with label kisan ekta. Show all posts
Showing posts with label kisan ekta. Show all posts

Thursday, April 11, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਪਿੰਡ ਫ਼ਤਹਿਗੜ੍ਹ ਵਿਖੇ ਭਾਕਿਯੂ ਏਕਤਾ (ਸਿੱਧੂਪੁਰ) ਦੀ ਇਕਾਈ ਦਾ ਕੀਤਾ ਗਠਨ

ਪਿੰਡ ਫ਼ਤਹਿਗੜ੍ਹ ਵਿਖੇ ਭਾਕਿਯੂ ਏਕਤਾ (ਸਿੱਧੂਪੁਰ) ਦੀ ਇਕਾਈ ਦਾ ਕੀਤਾ ਗਠਨ


ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਪਿੰਡ ਫਤਹਿਗੜ੍ਹ ਵਿਖ਼ੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਇਕਾਈ ਦੀ ਚੋਣ ਕੀਤੀ ਗਈ। ਯੂਨੀਅਨ ਦੇ ਬਲਾਕ ਲਹਿਰਾ ਦੇ ਜਿਲ੍ਹਾ ਮੀਤ ਪ੍ਰਧਾਨ ਸੁਖਦੇਵ ਸਿੰਘ ਲਹਿਲ ਕਲਾਂ,ਮੀਤ ਪ੍ਰਧਾਨ ਜਗਜੀਤ ਸਿੰਘ ਗਿਦੜਿਆਣੀ,ਨਛੱਤਰ ਸਿੰਘ ਫਲੇੜਾ,ਹਰਦੀਪ ਸਿੰਘ ਢੀਂਡਸਾ,ਚਮਕੌਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਇਕੱਤਰ ਪਿੰਡ ਵਾਸੀਆਂ ਨੇ ਦੱਸਿਆ ਕਿ ਭਾਕਿਯੂ ਏਕਤਾ (ਸਿੱਧੂਪੁਰ) ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਕਿਸਾਨੀ ਸੋਚ ਨੂੰ ਮੁੱਖ ਰੱਖਦਿਆਂ ਯੂਨੀਅਨ 'ਚ ਵਿੱਚ ਸ਼ਾਮਿਲ ਹੋਏ ਹਨ। ਇਕੱਤਰਤਾ ਦੌਰਾਨ ਪਿੰਡ ਪੱਧਰ 'ਤੇ ਕਿਸਾਨ ਆਗੂਆਂ ਦੀ ਚੋਣ ਕੀਤੀ।ਚੋਣ ਦੌਰਾਨ ਸਰਪ੍ਰਸਤ ਮੱਲ਼ ਸਿੰਘ,ਪ੍ਰਧਾਨ ਜੋਗਾ ਸਿੰਘ, ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ,ਮੀਤ ਪ੍ਰਧਾਨ ਬਲਬੀਰ ਸਿੰਘ,ਜਨਰਲ ਸਕੱਤਰ ਗੁਰਜੀਤ ਸਿੰਘ,ਸਹਾਇਕ ਸਕੱਤਰ ਅਜੈਬ ਸਿੰਘ, ਖ਼ਜਾਨਚੀ ਨੈਬ ਸਿੰਘ,ਸੀਨੀਅਰ ਸਲਾਹਕਾਰ ਸੱਤਪਾਲ ਸਿੰਘ,ਪ੍ਰਚਾਰਕ ਸਕੱਤਰ ਸੁਖਪਾਲ ਸਿੰਘ,ਸਲਾਹਕਾਰ ਕੁਲਵਿੰਦਰ ਸਿੰਘ ਤੋਂ ਇਲਾਵਾ ਕਾਫ਼ੀ ਮੈਂਬਰ ਚੁਣੇ ਗਏ।ਇਸ ਮੌਕੇ ਬਲਾਕ ਆਗੂ ਟੇਕ ਸਿੰਘ,ਚਰਨਜੀਤ ਸਿੰਘ,ਗੁਰਤੇਜ ਸਿੰਘ ,ਹਰਪਾਲ ਸਿੰਘ ਪਾਲੀ,ਨਾਥ ਸਿੰਘ ਆਦਿ ਹਾਜ਼ਰ ਸਨ।