Showing posts with label svm bhikhi. Show all posts
Showing posts with label svm bhikhi. Show all posts

Sunday, April 7, 2024

Gurwinder Singh Chahal,Cheema Mandi : Organized an annual cultural event at Sarvahitkari Vidya Mandir Bhikhi


ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਸਾਲਾਨਾ ਸੱਭਿਆਚਾਰਕ ਸਮਾਗਮ ਕਰਵਾਇਆ



ਵੱਖ-ਵੱਖ ਪੁਸ਼ਾਕਾਂ ਵਿੱਚ ਸਜੇ ਨੰਨ੍ਹਿਆਂ ਨੇ ਵਿਖੇਰੇ ਸੱਭਿਆਚਾਰਕ ਰੰਗ


ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸੀ.ਬੀ.ਐਸ.ਈ. ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਇਸ ਖੇਤਰ ਦੀ ਵਿਲੱਖਣ ਵਿੱਦਿਅਕ ਸੰਸਥਾ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਸਾਲਾਨਾ ਸੱਭਿਆਚਾਰਕ ਤੇ ਇਨਾਮ ਵੰਡ ਸਮਾਗਮ ਕਰਵਾਇਆ,ਜਿਸ ਵਿਚ ਨਰਸਰੀ ਜਮਾਤ ਤੋਂ 12ਵੀਂ ਜਮਾਤ ਤੱਕ ਦੇ ਬੱਚਿਆਂ ਨੇ ਭਾਗ ਲਿਆ।ਪ੍ਰੋਗਰਾਮ ਦੀ ਰੌਣਕ ਨੂੰ ਚਾਰ-ਚੰਨ ਲਾਉਣ ਲਈ ਬੱਚਿਆਂ ਦੇ ਮਾਪਿਆਂ ਵੱਲੋਂ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ ਗਈ।ਸਮਾਗਮ ਦਾ ਆਗਾਜ਼ ਮੁੱਖ ਮਹਿਮਾਨ ਵਜੋਂ ਪਹੁੰਚੇ ਸਰਵਹਿੱਤਕਾਰੀ ਸਿੱਖਿਆ ਸੰਮਤੀ ਪੰਜਾਬ (ਹੈਡ-ਕੁਆਰਟਰ) ਜਲੰਧਰ ਦੇ ਉਪ ਪ੍ਰਧਾਨ ਸੁਭਾਸ਼ ਮਹਾਜਨ ਨੇ ਦੀਪ ਜਗਾ ਕੇ ਕੀਤਾ।ਸਕੂਲ ਪ੍ਰਬੰਧਕ ਕਮੇਟੀ ਤੇ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਸਮਾਗਮ ਵਿੱਚ ਪਹੁੰਚੇ ਮੁੱਖ ਮਹਿਮਾਨ,ਸਮੂਹ ਮਾਪਿਆਂ ਅਤੇ ਹੋਰ ਪਤਵੰਤਿਆਂ ਦਾ ਸਵਾਗਤ ਕੀਤਾ।ਪ੍ਰਿੰਸੀਪਲ ਨੇ ਸਕੂਲ ਦੀ ਸਾਲਾਨਾ ਰਿਪੋਰਟ ਰਾਹੀਂ ਸਕੂਲ ਦੀਆਂ ਅਕਾਦਮਿਕ,ਸਹਿ ਗਤੀਵਿਧੀਆਂ ਅਤੇ ਖੇਡਾਂ ਦੀਆਂ ਪ੍ਰਾਪਤੀਆਂ ਤੋਂ ਹਾਜ਼ਰੀਨ ਨੂੰ ਜਾਣੂੰ ਕਰਵਾਇਆ।ਰੰਗਾ-ਰੰਗ ਪ੍ਰੋਗਰਾਮ ਦੀ ਸ਼ੁਰੂਆਤ ਗੁਰਬਾਣੀ ਸ਼ਬਦ ਤੋਂ ਕੀਤੀ।ਮੁੱਖ ਮਹਿਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਵਹਿੱਤਕਾਰੀ ਸਿੱਖਿਆ ਸੰਮਤੀ ਪੰਜਾਬ ਦੇ ਵਿੱਦਿਆ ਮੰਦਰ ਪੰਜਾਬ ਵਿੱਚ ਗੁਣਵੱਤਾਪੂਰਨ ਸਿੱਖਿਆ ਦੇ ਕੇ ਸਿੱਖਿਆ ਦੇ ਮਿਆਰ ਨੂੰ ਹੋਰ ਵੀ ਉੱਚਾ ਚੁੱਕ ਰਹੇ ਹਨ।  ਵਿੱਦਿਆ  ਭਾਰਤੀ ਸੰਸਥਾਵਾਂ  ਦਾ ਟੀਚਾ ਪੜ੍ਹਾਈ ਦੇ ਨਾਲ ਨਾਲ ਚੰਗੇ ਸੰਸਕਾਰ ਦੇਣਾ ਵੀ ਹੈ ਅਤੇ ਆਪਣੇ ਸਕੂਲ ਘੱਟ ਫੀਸਾਂ ਵਿੱਚ ਗੁਣਵੱਤਾ ਪੂਰਨ ਸਿੱਖਿਆ ਦਾ ਉਪਰਾਲਾ ਕਰ ਰਹੇ ਹਨ।ਉਨ੍ਹਾਂ ਪ੍ਰੋਗਰਾਮ ਦੀ ਪ੍ਰਸੰਸਾ ਕਰਦਿਆਂ ਤੇ ਸ਼ੁੱਭ ਇੱਛਾਵਾਂ ਦਿੰਦਿਆਂ ਕਿਹਾ ਕਿ ਉੁਹ ਚਾਹੁੰਦੇ ਹਨ ਅੱਗੇ ਵੀ ਇਹ ਵਿੱਦਿਆ ਮੰਦਰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰੇ।ਉਨ੍ਹਾਂ ਸਕੂਲ ਮੁਖੀ,ਅਧਿਆਪਕਾਂ ਤੇ  ਵਿਦਿਆਰਥੀਆਂ ਦੇ ਆਪਸੀ ਤਾਲਮੇਲ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਸਭ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਦੀ ਯੋਗ ਅਗਵਾਈ ਅਤੇ ਸਮੁੱਚੀ ਪ੍ਰਬੰਧਕ ਸੰਮਤੀ ਦੇ ਸਹਿਯੋਗ ਸਦਕਾ ਹੀ ਇਹ ਵਿੱਦਿਆ ਮੰਦਰ ਤਰੱਕੀ ਦੀਆਂ ਲੀਹਾਂ ’ਤੇ ਹੈ।ਸਕੂਲ ਦੇ ਬੱਚਿਆਂ ਵੱਲੋਂ ਆਪਣੀਆਂ ਵੰਨ-ਸੁਵੰਨੀਆਂ ਪੇਸ਼ਕਾਰੀਆਂ ਨਾਲ ਜ਼ਿੰਦਗੀ ਦੇ ਰੰਗਾਂ ਦਾ ਰੰਗ ਬੰਨ੍ਹ ਦਿੱਤਾ ਗਿਆ ਜਿਸ ਨੇ ਆਏ ਹੋਏ ਮਹਿਮਾਨਾਂ ਦਾ ਮਨ ਮੋਹ ਲਿਆ। ਬੱਚਿਆਂ ਵੱਲੋਂ ਬੜੇ ਹੀ ਮਨਮੋਹਕ ਢੰਗ ਨਾਲ ਗਿੱਧਾ,ਭੰਗੜਾ,ਸਕਿੱਟ,ਕੋਰੀਓਗਰਾਫ਼ੀ ਅਤੇ ਲੋਕ ਨਾਚ ਆਦਿ ਪੇਸ਼ ਕੀਤੇ ਗਏ।ਇਸ ਸਮਾਗਮ ਦੌਰਾਨ ਸਭ ਤੋਂ ਵੱਧ ਆਕਰਸ਼ਣ ਦਾ ਕੇਂਦਰ ਰਹੀ ਚੰਦਰਯਾਨ-3 ’ਤੇ ਪੇਸ਼ ਕੀਤੀ ਅਨੋਖੀ ਪੇਸ਼ਕਾਰੀ।ਮੁੱਖ ਮਹਿਮਾਨ,ਸਕੂਲ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਵੱਲੋਂ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਨਰਾਇਣ ਖੋਜ ਪ੍ਰਤਿਭਾ ਪ੍ਰੀਖਿਆ,ਵਿਗਿਆਨ ਅਤੇ ਗਣਿਤ ਮੇਲਾ,ਖੇਡਾਂ ਅਤੇ ਅਕਾਦਮਿਕ ਵਿੱਚ ਮੱਲ੍ਹਾਂ ਮਾਰਨ ਵਾਲੇ  ਵਿਦਿਆਰਥੀਆਂ ਨੂੰ ਪੁਰਸ਼ਕਾਰ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਦੇ ਮਾਪਿਆਂ ਨੂੰ ਵੀ ਵਧਾਈ ਦਿੱਤੀ।ਪ੍ਰੋਗਰਾਮ ਦੇ ਅੰਤ ਵਿੱਚ ਪ੍ਰਿੰਸੀਪਲ ਵੱਲੋਂ ਸਕੂਲ ਦੇ ਵਿਹੜੇ ਵਿੱਚ ਪਹੁੰਚਣ ’ਤੇ ਸਭ ਦਾ ਧੰਨਵਾਦ ਕੀਤਾ ਅਤੇ ਉਹਨਾਂ ਕਿਹਾ ਬੱਚਿਆਂ ਅਤੇ ਮਾਪਿਆਂ ਦੇ ਸਹਿਯੋਗ ਸਦਕਾ ਹੀ ਉਹ ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਵਿੱਚ ਸਫਲ ਰਹੇ ਹਨ।ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਡਾ. ਯਸ਼ਪਾਲ ਸਿੰਗਲਾ, ਪ੍ਰਧਾਨ ਸਤੀਸ਼ ਕੁਮਾਰ, ਜ਼ਿਲ੍ਹਾ ਪ੍ਰਬੰਧ ਸੰਮਤੀ ਦੇ ਪ੍ਰਧਾਨ ਤੇਜਿੰਦਰਪਾਲ,ਵਾਈਸ ਪ੍ਰਧਾਨ ਪ੍ਰਸ਼ੋਤਮ ਕੁਮਾਰ, ਵਾਈਸ ਪ੍ਰਧਾਨ ਬਿਰਜ ਲਾਲ,ਪ੍ਰਬੰਧਕ ਅੰਮ੍ਰਿਤ ਲਾਲ,ਮੈਂਬਰ ਮਨੋਜ ਕੁਮਾਰ,ਮੱਖਣ ਲਾਲ,ਅਸ਼ੋਕ ਜੈਨ,ਰਜਿੰਦਰ ਕੁਮਾਰ,ਰਕੇਸ਼ ਕੁਮਾਰ ਵੀ ਮੌਜ਼ੂਦ ਸਨ।