Showing posts with label sukhbir singh badal. Show all posts
Showing posts with label sukhbir singh badal. Show all posts

Thursday, April 25, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸ਼੍ਰੋਮਣੀ ਅਕਾਲੀ ਦਲ ਨੇ ਸਿਧਾਂਤਕ ਰਾਜਨੀਤੀ ਕਰ ਕੇ ਹਮੇਸ਼ਾ ਲੋਕ ਹਿਤੈਸ਼ੀ ਕਾਰਜ ਕੀਤੇ : ਹਰਸਿਮਰਤ ਕੌਰ ਬਾਦਲ

ਸ਼੍ਰੋਮਣੀ ਅਕਾਲੀ ਦਲ ਨੇ ਸਿਧਾਂਤਕ ਰਾਜਨੀਤੀ ਕਰ ਕੇ ਹਮੇਸ਼ਾ ਲੋਕ ਹਿਤੈਸ਼ੀ ਕਾਰਜ ਕੀਤੇ : ਹਰਸਿਮਰਤ ਕੌਰ ਬਾਦਲ



ਆਪ’ ਨੇ ਲੋਕਾਂ ਨੂੰ ਗੁਮਰਾਹ ਕਰ ਕੇ ਸੱਤਾ ਬਟੋਰੀ : ਸ਼੍ਰੀਮਤੀ ਬਾਦਲ 

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਚੌਥੀ ਵਾਰ ਉਮੀਦਵਾਰ ਬਣੇ ਹਰਸਿਮਰਤ ਕੌਰ ਬਾਦਲ ਨੇ ਨਗਰ ਪੰਚਾਇਤ ਭੀਖੀ ਦੇ ਸਾਬਕਾ ਪ੍ਰਧਾਨ ਹਰਪ੍ਰੀਤ ਸਿੰਘ ਚਹਿਲ ਦੇ ਘਰ ਅਤੇ ਹੋਰ ਵੱਖ-ਵੱਖ ਥਾਵਾਂ 'ਤੇ ਇਕੱਤਰਤਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਅਤੇ ਪੰਜਾਬੀਅਤ ਦਾ ਮੁਦੱਈ ਹੈ ਅਤੇ ਸੂਬੇ ਦਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਸੰਭਵ ਹੋਇਆ ਸੀ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਦੀ ਬਾਂਹ ਸ਼੍ਰੋਮਣੀ ਅਕਾਲੀ ਦਲ ਨੇ ਹੀ ਫੜੀ ਅਤੇ ਲੋਕਾਂ ਲਈ ਨਵੀਆਂ ਯੋਜਨਾਵਾਂ ਬਣਾਈਆਂ। ਉਨ੍ਹਾਂ ਕਿਹਾ ਕਿ ਸੂਬੇ ਦਾ ਵਿਕਾਸ ਕਰਨਾ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੀ ਪਹਿਲ ਰਹੀ ਹੈ ਅਤੇ ਜੋ ਯੋਜਨਾਵਾਂ ਬਾਦਲ ਨੇ ਮੁੱਖ ਮੰਤਰੀ ਹੁੰਦੇ ਹੋਏ ਬਣਾਈਆਂ ਸਨ, ਉਨ੍ਹਾਂ ਨੂੰ ਹੁਣ ਬੰਦ ਕੀਤਾ ਜਾ ਰਿਹਾ ਹੈ।ਬੀਬੀ ਬਾਦਲ ਨੇ ਕਿਹਾ ਕਿ ‘ਆਪ’ ਨੇ ਲੋਕਾਂ ਨੂੰ ਗੁਮਰਾਹ ਕਰ ਕੇ ਸੱਤਾ ਬਟੋਰੀ ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਨੇ ਸਿਧਾਂਤਕ ਰਾਜਨੀਤੀ ਕਰ ਕੇ ਹਮੇਸ਼ਾ ਲੋਕ ਹਿਤੈਸ਼ੀ ਕਾਰਜ ਕੀਤੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਲਈ ਖੇਤੀ ਅਧਾਰਤ ਸਕੀਮਾਂ ਲਿਆ ਕੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ। ਉਨ੍ਹਾਂ ਕਿਹਾ ਕਿ ਸੱਤ ਸਾਲ ਪਹਿਲਾਂ ਜਿੱਥੇ ਅਕਾਲੀ ਦਲ ਨੇ ਪੰਜਾਬ ਨੂੰ ਛੱਡਿਆ ਸੀ, ਉੱਥੇ ਹੀ ਖੜ੍ਹਾ ਹੈ। ਉਸ ਤੋਂ ਬਾਅਦ ਵਿਕਾਸ ਦੀ ਇਕ ਇੱਟ ਵੀ ਨਹੀਂ ਲਗਾਈ ਗਈ। ਜਿੱਥੇ ੳੇੁਹ ਬਠਿੰਡਾ ਹਲਕੇ ਲਈ ਏਮਜ਼ ਹਸਪਤਾਲ,ਘੁੱਦਾ ਯੂਨੀਵਰਸਿਟੀ,ਬਠਿੰਡਾ ਏਅਰਪੋਰਟ ਆਦਿ ਪ੍ਰੋਜੈਕਟ ਲੈ ਕੇ ਆਏ, ਉੱਥੇ ਅਕਾਲੀ ਦਲ ਦੀ ਸਰਕਾਰ ਹੁੰਦਿਆਂ ਸ਼ਹਿਰਾਂ, ਕਸਬਿਆਂ ’ਚ ਸੀਵਰੇਜ, ਵਾਟਰ ਸਪਲਾਈ, ਸਟਰੀਟ ਲਾਈਟਾਂ ਗਲੀਆਂ ਨਾਲੀਆਂ ਅਤੇ ਸੜਕਾਂ ਬਣਾਈਆਂ ਗਈਆਂ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤੀਆਂ ਗਈਆਂ ਲੋਕ ਭਲਾਈ ਸਕੀਮਾਂ ਨੂੰ ਮੌਜੂਦਾ ਸਰਕਾਰ ਨੇ ਵਧਾਉਣ ਦੀ ਬਜਾਏ ਘਟਾ ਦਿੱਤੀਆਂ ਹਨ ਜਾਂ ਬੰਦ ਕਰ ਦਿੱਤੀਆਂ ਹਨ। ਪਹਿਲਾਂ ਹੋਈਆਂ ਚੋਣਾਂ ’ਚ ਉਨ੍ਹਾਂ ਨੂੰ ਹਰਾਉਣ ਲਈ ਅਨੇਕਾ ਹੱਥਕੰਡੇ ਅਪਣਾਏ ਗਏ ਪ੍ਰੰਤੂ ਲੋਕਾਂ ਦੇ ਸਾਥ ਨਾਲ ਉਹ ਤਿੰਨ ਵਾਰ ਜੇਤੂ ਹੋ ਕੇ ਨਿਕਲੇ, ਇਸ ਵਾਰ ਵੀ ਉਨ੍ਹਾਂ ਨੂੰ ਹਲਕੇ ਦੇ ਲੋਕਾਂ ’ਤੇ ਪੂਰਾ ਭਰੋਸਾ ਹੈ।ਇਸ ਮੌਕੇ ਹਲਕਾ ਮਾਨਸਾ ਦੇ ਇੰਚਾਰਜ ਪ੍ਰੇਮ ਅਰੋੜਾ, ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਫਫੜੇ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ,ਜ਼ਿਲ੍ਹਾ ਪ੍ਰਧਾਨ ਯੂਥ ਵਿੰਗ (ਸ਼ਹਿਰੀ) ਹਨੀਸ਼ ਬਾਂਸਲ, ਜ਼ਿਲ੍ਹਾ ਪ੍ਰਧਾਨ ਯੂਥ ਵਿੰਗ (ਦਿਹਾਤੀ) ਜਤਿੰਦਰ ਸਿੰਘ ਸੋਢੀ,ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਕਰਮਜੀਤ ਕੌਰ ਸਮਾਓ, ਜੀਵਨ ਸਿੰਗਲਾ,ਕੁਲਸ਼ੇਰ ਸਿੰਘ ਰੂਬਲ,ਮਨੀ ਗੁੜਥੜੀ, ਨਿਰਵੈਰ ਸਿੰਘ ਬੁਰਜ ਹਰੀ ਆਦਿ ਹਾਜ਼ਰ ਸਨ।

Sunday, April 14, 2024

ਗੁਰਵਿੰਦਰ ਸਿੰਘ ਚਹਿਲ,ਬੁਢਲਾਡਾ : ਅਕਾਲੀ ਦਲ ਨੂੰ ਮਿਲਿਆ ਬਲ,ਬੁਢਲਾਡਾ ਦੇ ਦੋ ਕੌਂਸਲਰ ਪਾਰਟੀ 'ਚ ਹੋਏ ਸ਼ਾਮਿਲ

ਅਕਾਲੀ ਦਲ ਨੂੰ ਮਿਲਿਆ ਬਲ,ਬੁਢਲਾਡਾ ਦੇ ਦੋ ਕੌਂਸਲਰ ਪਾਰਟੀ 'ਚ ਹੋਏ ਸ਼ਾਮਿਲ


ਗੁਰਵਿੰਦਰ ਸਿੰਘ ਚਹਿਲ,ਬੁਢਲਾਡਾ : ਸ਼੍ਰੋਮਣੀ ਅਕਾਲੀ ਦਲ ਹਲਕਾ ਬੁਢਲਾਡਾ ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਬੁਡਲਾਡਾ ਦੇ ਦੋ ਕੌਂਸਲਰ ਸੁਖਪਾਲ ਕੌਰ,ਉਸਦੇ ਪਤੀ ਬਲਵਿੰਦਰ ਸਿੰਘ ਬਿੰਦਰੀ ਤੇ ਕੌਂਸਲਰ ਤਾਰੀ ਚੰਦ ਕੋਰ ਕਮੇਟੀ ਦੇ ਮੈਂਬਰ ਠੇਕੇਦਾਰ ਗੁਰਪਾਲ ਸਿੰਘ ਦੇ ਯਤਨਾ ਸਦਕਾ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਹਨ ਉਕਤ ਦੋਵੇਂ ਆਗੂਆਂ ਦਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਵਾਗਤ ਕੀਤਾ ਹੈ।






ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਵਿਧਾਇਕ ਰਹੇ ਪਵਨ ਕੁਮਾਰ ਟੀਨੂ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਿਲ


ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਵਿਧਾਇਕ ਰਹੇ ਪਵਨ ਕੁਮਾਰ ਟੀਨੂ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਿਲ


ਗੁਰਵਿੰਦਰ ਸਿੰਘ ਚਹਿਲ : 
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਵਿਧਾਇਕ ਰਹੇ ਪਵਨ ਕੁਮਾਰ ਟੀਨੂ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ਾਮਿਲ ਕਰਵਾਇਆ ਗਿਆ। ਜਦੋਂ ਤੋਂ ਸੁਸ਼ੀਲ ਰਿੰਕੂ ਨੇ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਦਾ ਪੱਲਾ ਫੜਿਆ ਸੀ। ਉਸ ਦਿਨ ਤੋਂ ਹੀ ਚਰਚਾ ਚੱਲ ਰਹੀ ਸੀ ਕਿ ਪਵਨ ਕੁਮਾਰ ਟੀਨੂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਸਕਦੇ ਹਨ। ਭਗਵੰਤ ਸਿੰਘ ਮਾਨ ਨੇ ਪਵਨ ਕੁਮਾਰ ਟੀਨੂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਦੁਆਬੇ ਦੀ ਸਿਆਸਤ ਵਿੱਚ ਪਵਨ ਟੀਨੂ ਦਾ ਵੱਡਾ ਨਾਂ ਹੈ ਕਿ ਉਹਨਾਂ ਦੇ ਪਾਰਟੀ ਵਿੱਚ ਸ਼ਾਮਿਲ ਹੋਣ ਨਾਲ ਦੁਆਬੇ ਚ ਪਾਰਟੀ ਮਜਬੂਤ ਹੋ ਕੇ ਉਭਰੇਗੀ। ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਵਨ ਕੁਮਾਰ ਟੀਨੂ ਲੋਕ ਸਭਾ ਹਲਕਾ ਜਲੰਧਰ ਤੋਂ ਚੋਣਾਂ ਲੜਨਗੇ ਪਰ ਹੁਣ ਆਮ ਆਦਮੀ ਪਾਰਟੀ ਦੇ ਉਹ ਉਮੀਦਵਾਰ ਹੋਣਗੇ ਇਹ ਵੀ ਲਗਭਗ ਤੈਅ ਹੈ।




Friday, April 5, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸ਼ਮਸ਼ੇਰ ਸਿੰਘ ਗੁੜੱਦੀ ਅਤੇ ਬੱਲਮ ਸਿੰਘ ਕਲੀਪੁਰ ਪੀਏਸੀ ਦੇ ਮੈਂਬਰ ਨਿਯੁਕਤ


ਸ਼ਮਸ਼ੇਰ ਸਿੰਘ ਗੁੜੱਦੀ ਅਤੇ ਬੱਲਮ ਸਿੰਘ ਕਲੀਪੁਰ ਪੀਏਸੀ ਦੇ ਮੈਂਬਰ ਨਿਯੁਕਤ



ਵੱਖ-ਵੱਖ ਅਕਾਲੀ ਆਗੂਆਂ ਨੇ ਗੁੜੱਦੀ ਅਤੇ ਕਲੀਪੁਰ ਨੂੰ ਦਿੱਤੀ ਵਧਾਈ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਰਾਜਸੀ ਮਾਮਲਿਆਂ ਸਬੰਧੀ ਕਮੇਟੀ (ਪੀ.ਏ.ਸੀ.) ਦੀ ਜਾਰੀ ਕੀਤੀ ਗਈ ਲਿਸਟ ਵਿੱਚ ਹਲਕਾ ਬੁਢਲਾਡਾ ਦੇ ਟਕਸਾਲੀ ਅਕਾਲੀ ਆਗੂ ਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬੁਢਲਾਡਾ ਸਮਸ਼ੇਰ ਸਿੰਘ ਗੁੜੱਦੀ,ਸੀਨੀਅਰ ਅਕਾਲੀ ਆਗੂ ਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬੋਹਾ ਜਥੇਦਾਰ ਬੱਲਮ ਸਿੰਘ ਕਲੀਪੁਰ ਨੂੰ ਸ਼ਾਮਿਲ ਕੀਤਾ ਗਿਆ ਹੈ।ਕੋਰ ਕਮੇਟੀ ਪੰਜਾਬ ਦੇ ਮੈਂਬਰ ਗੁਰਦੀਪ ਸਿੰਘ ਟੋਡਰਪੁਰ ਤੇ ਗੁਰਪ੍ਰੀਤ ਸਿੰਘ ਚਹਿਲ,ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ,ਜ਼ਿਲ੍ਹਾ ਯੂਥ ਵਿੰਗ ਪ੍ਰਧਾਨ ਦਿਹਾਤੀ ਦਵਿੰਦਰ ਸਿੰਘ ਚੱਕ ਅਲੀਸ਼ੇਰ,ਜ਼ਿਲ੍ਹਾ ਯੂਥ ਵਿੰਗ ਪ੍ਰਧਾਨ ਸ਼ਹਿਰੀ ਹਨੀਸ਼ ਬਾਂਸਲ,ਅਕਾਲੀ ਆਗੂ ਦਰਸ਼ਨ ਸਿੰਘ ਭੰਦੋਲ,ਯੂਥ ਵਿੰਗ ਦੇ ਸੂਬਾ ਜਨਰਲ ਸਕੱਤਰ ਰਮਨਦੀਪ ਸਿੰਘ ਗੁੜੱਦੀ,ਸਾਬਕਾ ਬਲਾਕ ਸੰਮਤੀ ਮੈਂਬਰ ਮਨਜਿੰਦਰ ਸਿੰਘ  ਗੁੜੱਦੀ  ,ਸੀਨੀਅਰ ਅਕਾਲੀ ਆਗੂ ਮਹਿੰਦਰ ਸਿੰਘ ਚੀਮਾ,ਸਰਕਲ ਜਥੇਦਾਰ ਅਮਰਜੀਤ ਸਿੰਘ ਕੁਲਾਣਾ, ਸਰਕਲ ਬੱਛੋਆਣਾ ਦੇ ਜਥੇਦਾਰ ਬਲਬੀਰ ਸਿੰਘ ਬੀਰੋਕੇ ਕਲਾਂ,ਬਲਾਕ ਸੰਮਤੀ ਮੈਂਬਰ ਮਨਜੀਤ ਸਿੰਘ ਪੋਪੀ ਬਛੋਆਣਾ,ਆੜ੍ਹਤੀ ਆਗੂ ਸ਼ਾਮ ਲਾਲ ਧਲੇਵਾਂ,ਸੀਨੀਅਰ ਅਕਾਲੀ ਆਗੂ ਹਰਮੇਲ ਸਿੰਘ ਕਲੀਪੁਰ,ਸਾਬਕਾ ਸਰਪੰਚ ਨਛੱਤਰ ਸਿੰਘ ਸੰਧੂ ਬੱਛੋਆਣਾ,ਅਕਾਲੀ ਦਲ ਯੂਥ ਵਿੰਗ ਦੇ ਸੀਨੀਅਰ ਆਗੂ ਹਰਵਿੰਦਰ ਸਿੰਘ ਧਲੇਵਾਂ,ਸਾਬਕਾ ਸਰਪੰਚ ਤੇਜਾ ਸਿੰਘ ਬੀਰੋਕੇ ਖੁਰਦ,ਛਿੰਦਾ ਬੀਰੋਕੇ ਖ਼ੁਰਦ,ਰੂਬਲ ਦਲਿਓ,ਅਮਨਦੀਪ ਸਿੰਘ ਕਣਕਵਾਲ ਚਹਿਲਾਂ,ਜਸਵਿੰਦਰ ਸਿੰਘ ਹੀਰੋਂ ਖੁਰਦ,ਮੱਖਣ ਸਿੰਘ ਖੰਗੂੜਾ ਹੀਰੋਂ ਖੁਰਦ,ਸਰਪੰਚ ਜਗਰਾਜ ਸਿੰਘ ਭੋਲਾ ਹੀਰੋਂ ਖੁਰਦ,ਫੈਡਰੇਸ਼ਨ ਆਗੂ ਸੁਰਿੰਦਰ ਸਿੰਘ ਹੀਰੋ ਖੁਰਦ ਨੇ ਬੱਲਮ ਸਿੰਘ ਕਲੀਪੁਰ ਅਤੇ ਸ਼ਮਸ਼ੇਰ ਸਿੰਘ  ਗੁੜੱਦੀ ਨੂੰ ਵਧਾਈ ਦਿੱਤੀ।ਪਾਰਟੀ ਵੱਲੋਂ ਚੁਣੇ ਗਏ ਦੋਵੇਂ ਮੈਂਬਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ,ਸਾਬਕਾ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ,ਸਾਬਕਾ ਕੇਂਦਰੀ ਵਜ਼ੀਰ ਹਰਸਿਮਰਤ ਕੌਰ ਬਾਦਲ,ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ,ਹਲਕਾ ਬੁਢਲਾਡਾ ਦੇ ਸੇਵਾਦਾਰ ਡਾ. ਨਿਸ਼ਾਨ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣਗੇ।