ਜ਼ਿਲ੍ਹਾ ਪੱਧਰੀ ਸ਼ੂਟਿੰਗ ਮੁਕਾਬਲਿਆਂ ’ਚ ਪੀ.ਪੀ.ਐਸ. ਚੀਮਾ ਦੇ ਖਿਡਾਰੀਆਂ ਨੇ ਜਿੱਤੇ ਤਗਮੇ
Friday, August 30, 2024
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਜ਼ਿਲ੍ਹਾ ਪੱਧਰੀ ਸ਼ੂਟਿੰਗ ਮੁਕਾਬਲਿਆਂ ’ਚ ਪੀ.ਪੀ.ਐਸ. ਚੀਮਾ ਦੇ ਖਿਡਾਰੀਆਂ ਨੇ ਜਿੱਤੇ ਤਗਮੇ
Monday, April 22, 2024
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਸੇਵਾ ਮੁਕਤ ਹੋ ਕੇ ਖਾਲੀ ਹੱਥ ਘਰ ਪਰਤਿਆ ਕਰਮ ਸਿੰਘ
ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਸੇਵਾ ਮੁਕਤ ਹੋ ਕੇ ਖਾਲੀ ਹੱਥ ਘਰ ਪਰਤਿਆ ਕਰਮ ਸਿੰਘ
Thursday, April 18, 2024
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : 10ਵੀਂ ਦੀ ਪ੍ਰੀਖਿਆ 'ਚੋਂ ਅਸ਼ੀਰਵਾਦ ਡੇ-ਬੋਰਡਿੰਗ ਸਕੂਲ ਝਾੜੋਂ ਦੀ ਵਿਦਿਆਰਥਣ ਨੇ ਕੀਤਾ ਜ਼ਿਲ੍ਹਾ ਸੰਗਰੂਰ 'ਚੋਂ ਦੂਜਾ ਸਥਾਨ ਪ੍ਰਾਪਤ
10ਵੀਂ ਦੀ ਪ੍ਰੀਖਿਆ 'ਚੋਂ ਅਸ਼ੀਰਵਾਦ ਡੇ-ਬੋਰਡਿੰਗ ਸਕੂਲ ਝਾੜੋਂ ਦੀ ਵਿਦਿਆਰਥਣ ਨੇ ਕੀਤਾ ਜ਼ਿਲ੍ਹਾ ਸੰਗਰੂਰ 'ਚੋਂ ਦੂਜਾ ਸਥਾਨ ਪ੍ਰਾਪਤ
Monday, April 15, 2024
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਜ਼ਿਲ੍ਹਾ ਪੱਧਰੀ ਕਿੱਕ ਬਾਕਸਿੰਗ ਚੈਪੀਅਨਸ਼ਿਪ ਕਰਵਾਈ
ਜ਼ਿਲ੍ਹਾ ਪੱਧਰੀ ਕਿੱਕ ਬਾਕਸਿੰਗ ਚੈਪੀਅਨਸ਼ਿਪ ਕਰਵਾਈ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਜ਼ਿਲ੍ਹਾ ਪੱਧਰੀ ਚੌਥੀ ਕਿਕ ਬਾਕਸਿੰਗ ਚੈਪੀਅਨਸ਼ਿਪ ਬਾਬਾ ਫ਼ਰੀਦ ਅਕੈਡਮੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉਭਾ ਵਿਖੇ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿੱਚ ਬਲਾਕ ਬੁਢਲਾਡਾ, ਬਰੇਟਾ, ਸਰਦੂਲਗੜ੍ਹ, ਭੀਖੀ,ਮਾਨਸਾ ਦੇ ਲਗਭਗ 140 ਵਿਦਿਆਰਥੀਆਂ ਨੇ ਭਾਗ ਲਿਆ।ਇਸ ਚੈਂਪੀਅਨਸ਼ਿਪ ਦੇ ਮੁੱਖ ਮਹਿਮਾਨ ਜ਼ਿਲ੍ਹਾ ਖੇਡ ਅਫ਼ਸਰ ਮਾਨਸਾ ਨਵਜੋਤ ਧਾਲੀਵਾਲ ਤੇ ਮੈਡਮ ਵੀਰਪਾਲ ਕੌਰ ਚੇਅਰਮੈਨ ਮੈਡੀਕਲ ਕਾਲਜ਼ ਝੁਨੀਰ ਵੱਲੋਂ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ। ਐਸੋਸੀਏਸਨ ਦੇ ਫਾਉਂਡਰ ਜਗਤਾਰ ਸਿੰਘ ਤੇ ਚੇਅਰਮੈਨ ਮਨਪ੍ਰੀਤ ਸਿੰਘ,ਪ੍ਰਧਾਨ ਡਾ. ਮਨਿੰਦਰਜੀਤ ਸਿੰਘ, ਵਾਈਸ ਪ੍ਰਧਾਨ ਡਾ. ਗੁਰਪ੍ਰੀਤ ਸਿੰਘ, ਡਾ. ਮਨਪ੍ਰੀਤ ਸਿੰਘ, ਜਨਰਲ ਸਕੱਤਰ ਸੋਮ ਨਾਥ, ਵਾਈਸ ਸਕੱਤਰ ਤੇਜਿੰਦਰਪਾਲ, ਅਮਰ ਸਿੰਘ,ਤਕਨੀਕੀ ਡਾਇਰੈਕਟਰ ਅਮਨਦੀਪ ਸਿੰਘ ਤੋਂ ਇਲਾਵਾ ਰਵੀ, ਕਮਲ,ਜਗਦੀਪ ਸਿੰਘ, ਮਾਲਵਿੰਦਰ ਸਿੰਘ,ਜਸਵਿੰਦਰ ਸਿੰਘ ਆਦਿ ਮੈਂਬਰ ਹਾਜ਼ਰ ਸਨ। ਪ੍ਰਬੰਧਕਾਂ ਨੇ ਆਏ ਖਿਡਾਰੀਆ ਤੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ।
Thursday, April 11, 2024
Gurwinder Singh Chahal,Heron Khurd : In the Royal College workshop,Paul Samaon encouraged the female students to preserve our folk dances and songs
ਰੌਇਲ ਕਾਲਜ ਦੀ ਵਰਕਸ਼ਾਪ ਵਿੱਚ ਪਾਲ ਸਮਾਓਂ ਨੇ ਵਿਦਿਆਰਥਣਾਂ ਨੂੰ ਸਾਡੇ ਲੋਕ-ਨਾਚਾਂ 'ਤੇ ਗੀਤਾਂ ਨੂੰ ਬਚਾਈ ਰੱਖਣ ਲਈ ਕੀਤਾ ਉਤਸ਼ਾਹਿਤ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਵਿਖੇ 10 ਅਪ੍ਰੈਲ ਤੋਂ ਸ਼ੁਰੂ ਹੋਈ ਸਕਿੱਲ ਡਿਵੈਲਪਮੈਂਟ ਸਖ਼ਸ਼ੀਅਤ ਉਸਾਰੀ ਤੇ ਲੋਕ ਕਲਾਵਾਂ ਆਦਿ ਨਾਲ ਸਬੰਧਿਤ ਵਰਕਸ਼ਾਪ ਦੇ ਦੂਜੇ ਦਿਨ ਅੰਤਰਰਾਸ਼ਟਰੀ ਗਿੱਧਾ ਕੋਚ ਤੇ ਲੋਕ ਕਲਾਵਾਂ ਦੇ ਖ਼ੇਤਰ ਵਿੱਚ ਅਮਿੱਟ ਪੈੜ੍ਹਾਂ ਪਾਉਣ ਵਾਲੇ ਪਾਲ ਸਿੰਘ ਸਮਾਓ ਉਰਫ਼ ਪਾਲੀ ਸਮਾਓਂ ਨੇ ਜਿੱਥੇ ਵਿਦਿਆਰਥਣਾਂ ਨੂੰ ਆਪਣੇ ਸੰਘਰਸ਼ ਦੇ ਦਿਨਾਂ ਤੋਂ ਜਾਣੂ ਕਰਵਾਇਆ ਓਥੇ ਹੀ ਓਹਨਾਂ ਨੂੰ ਆਪਣੇ ਨਿੱਜੀ ਜੀਵਨ ਦੀਆਂ ਉਦਾਹਰਨਾਂ ਦੇ ਕੇ,ਲੋਕ ਸੇਵਾ ਲਈ ਵੀ ਪ੍ਰੇਰਿਆ।ਓਹਨਾਂ ਨੇ ਪੜ੍ਹਾਈ ਦੇ ਨਾਲ-ਨਾਲ ਸਹਿ-ਵਿਦਿਅਕ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਦਿਆਂ,ਵਿਿਦਆਰਥਣਾਂ ਨੂੰ ਸਾਡੇ ਲੋਕ-ਨਾਚਾਂ ਤੇ ਗੀਤਾਂ ਨੂੰ ਬਚਾਈ ਰੱਖਣ ਲਈ ਉਤਸ਼ਾਹਿਤ ਕਰਦਿਆਂ,ਗਿੱਧੇ ਦੀਆਂ ਵੱਖ-ਵੱਖ ਵੰਨਗੀਆਂ ਤੋਂ ਜਾਣੂ ਕਰਵਾਇਆ।ਓਹਨਾਂ ਨੇ ਗਿੱਧੇ ਵਿੱਚ ਪੇਸ਼ ਕੀਤੇ ਜਾਂਦੇ ਤਮਾਸ਼ਿਆਂ ਬਾਰੇ ਗੱਲ ਕਰਦਿਆਂ, ਉਦਾਹਰਨਾਂ ਸਹਿਤ ਸਟੇਜ ‘ਤੇ ਆਪਣੀ ਪੇਸ਼ਕਾਰੀ ਵਿਖਾਈ।ਓਹਨਾਂ ਨੇ ਭਾਂਤ-ਭਾਂਤ ਦੀਆਂ ਬੋਲੀਆਂ ਨਾਲ ਪੇਸ਼ਕਾਰੀ ਕਰਦਿਆਂ ਖ਼ੂਬ ਰੰਗ ਬੰਨ੍ਹਿਆ ਅਤੇ ਵਿਦਿਆਰਥਣਾਂ ਨੂੰ ਨੱਚਣ ਲਾ ਦਿੱਤਾ। ਓਹਨਾਂ ਨੇ ਗਿੱਧੇ ਨਾਚ ਦੀਆਂ ਬੜੀਆਂ ਸੂਖ਼ਮ ਬਾਰੀਕੀਆਂ ਤੋਂ ਵਿਦਿਆਰਥਣਾਂ ਨੂੰ ਜਾਣੂ ਕਰਵਾਉਂਦਿਆਂ, ਪੇਸ਼ਕਾਰੀ ਸਮੇਂ ਓਹਨਾਂ ਚੀਜ਼ਾਂ ਦਾ ਧਿਆਨ ਰੱਖਣ ਬਾਰੇ,ਜਾਗਰੂਕ ਕੀਤਾ। ਇਸ ਪ੍ਰੋਗਰਾਮ ਵਿੱਚ ਓਹਨਾਂ ਦੀ ਟੀਮ ਮੈਂਬਰ ਬੀਬਾ ਸਾਹਿਬ ਕੌਰ ਨੇ ਲੋਕ-ਗੀਤ ਨਾਲ ਵਿਦਿਆਰਥਣਾਂ ਨੂੰ ਝੂਮਣ ਲਾ ਦਿੱਤਾ। ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਪਾਲ ਸਿੰਘ ਸਮਾਓਂ,ਬਲਵਿੰਦਰ ਸਿੰਘ ਧਾਲੀਵਾਲ ਤੇ ਬੀਬਾ ਸਾਹਿਬ ਕੌਰ ਨੂੰ ਸਨਮਾਨ ਵਜੋਂ ਯਾਦਗਾਰੀ ਚਿੰਨ ਭੇਟ ਕਰਦਿਆਂ ਓਹਨਾਂ ਦਾ ਧੰਨਵਾਦ ਕੀਤਾ।ਡੀਨ ਅਕਾਦਮਿਕ ਡਾ. ਕੁਲਵਿੰਦਰ ਸਿੰਘ ਸਰਾਂ ਨੇ ਮੰਚ ਸੰਚਾਲਨ ਕੀਤਾ ਤੇ ਕੱਲ੍ਹ ਦੇ ਪ੍ਰੋਗਰਾਮ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ 12 ਅਪ੍ਰੈਲ ਦੇ ਸ਼ੈਸ਼ਨ ਵਿੱਚ ਪ੍ਰੋ. ਹਰਦੇਵ ਸਿੰਘ ਕੋਮਲ ਕਲਾਵਾਂ ਅਧੀਨ ਪੇਂਟਿੰਗ ਬਾਰੇ ਤੇ ਪ੍ਰੋ. ਗੁਰਦਾਸ ਹਾਂਡਾ ਡ੍ਰੈਸ ਡਿਜ਼ਾਇੰਨਗ ਦੀ ਤਕਨੀਕਾਂ ਸਬੰਧੀ ਜਾਣਕਾਰੀ ਦੇਣਗੇ।ਪ੍ਰੋਂ ਸੁਰਜਨ ਸਿੰਘ ਨੇ ਇਸ ਵਰਕਸ਼ਾਪ ਵਿੱਚ ਭਾਗ ਲੈ ਰਹੀਆਂ ਵਿਦਿਆਰਥਣਾਂ ਦਾ ਧੰਨਵਾਦ ਕੀਤਾ ਤੇ ਅਗਲੇ ਦਿਨਾਂ ‘ਚ ਭਰਵੀਂ ਹਾਜ਼ਰੀ ਬਣਾਈ ਰੱਖਣ ਲਈ ਕਿਹਾ।ਸੰਸਥਾ ਦੇ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਵਿਦਿਆਰਥਣਾਂ ਨੂੰ ਲੋਕ-ਕਲਾਵਾਂ ਤੇ ਹੁਨਰਾਂ ਨਾਲ ਜੋੜੇ ਰੱਖਣ ਦੇ ਇਸ ਉਪਰਾਲੇ ਦੀ ਖ਼ੂਬ ਸ਼ਲਾਘਾ ਕਰਦਿਆਂ ਪ੍ਰਬੰਧਕੀ ਟੀਮ ਨੂੰ ਵਧਾਈ ਦਿੱਤੀ।
Friday, April 5, 2024
Gurwinder Singh Chahal,Heron Khurd : Shiv Shakti Ayurvedic College and Hospital Bhikhi organized free medical camp
Shiv Shakti Ayurvedic College and Hospital
Bhikhi organized free medical camp
Gurwinder Singh Chahal,Heron Khurd : Shiv
Shakti Ayurvedic College and Hospital Bhikhi conducted services at different
places during the first week of April, out of which a medical camp was
organized at village Kamana, Tehsil Ratia, District Fatehabad, on the occasion
of Sri Akhand Path, organized by the village, in which Shiv Shakti At the
Ayurvedic College and Hospital Dr. Rajinder, Dr. Shivaji Tukaram Kagade and
Dr. Manchindra and their team conducted a free check-up of about 108 patients
of the village and distributed free medicines.
The second camp was organized at
Mandi Kalanwali District Sirsa Haryana where the entire team of Shiv Shakti
Medical College, including Dr. Omkar,Dr. Imran,Dr. Vinod Vitthal and their
colleagues,checked up about 130 patients free medicines were distributed. In
view of these services, the panchayats of both the villages expressed special
thanks to the chairman of the college, Dr. Somnath Mehta and appreciated this
initiative.
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਰਕਾਰੀ ਸਕੂਲ ਕਲੀਪੁਰ ਦੇ ਵਿਦਿਆ ਦੇ ਖੇਤਰ 'ਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਡੀਈਓ ਮਾਨਸਾ ਨੇ ਕੀਤਾ ਸਨਮਾਨ
ਸਰਕਾਰੀ ਸਕੂਲ ਕਲੀਪੁਰ ਦੇ ਵਿਦਿਆ ਦੇ ਖੇਤਰ 'ਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਡੀਈਓ ਮਾਨਸਾ ਨੇ ਕੀਤਾ ਸਨਮਾਨ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਰਕਾਰੀ ਪ੍ਰਾਇਮਰੀ ਸਕੂਲ ਕਲੀਪੁਰ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ (ਐਲੀਮੈਂਟਰੀ ਸਿੱਖਿਆ) ਮਲਕਾ ਰਾਣੀ ਨੇ ਪੰਜਵੀਂ ਦੀ ਪ੍ਰੀਖਿਆ 'ਚੋਂ 500 'ਚੋਂ 500 ਅੰਕ ਪ੍ਰਾਪਤ ਕਰਨ ਵਾਲੇ ਤੇ ਨਵੋਦਿਆ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ। ਸਕੂਲ ਪੁੱਜਣ 'ਤੇ ਸਮੁੱਚੇ ਸਟਾਫ ਵੱਲੋਂ ਜ਼ਿਲ੍ਹਾ ਅਧਿਕਾਰੀਆਂ ਦਾ ਸਵਾਗਤ ਕੀਤਾ ਗਿਆ।ਜ਼ਿਲ੍ਹਾ ਅਧਿਕਾਰੀ ਮਲਕਾ ਰਾਣੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰੀ ਸਕੂਲ ਹੁਣ ਕਿਸੇ ਗੱਲੋਂ ਵੀ ਘੱਟ ਨਹੀਂ ਹਨ ਜਿਸ ਕਰਕੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵਧੀਆ ਨੰਬਰ ਲੈ ਕੇ ਜਿੱਥੇ ਮਾਪਿਆਂ ਦਾ ਨਾ ਰੋਸ਼ਨ ਕਰ ਰਹੇ ਹਨ ਉਥੇ ਆਪਣੇ ਸਟਾਫ ਅਤੇ ਸਕੂਲ ਦਾ ਨਾਂ ਵੀ ਪੰਜਾਬ ਪੱਧਰ 'ਤੇ ਚਮਕਾ ਰਹੇ ਹਨ। ਉਹਨਾਂ ਪੰਜਵੀਂ ਜਮਾਤ 'ਚੋਂ ਪਾਸ ਹੋਣ ਵਾਲੇ ਅਤੇ ਨਵੋਦਿਆ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ,ਉਹਨਾਂ ਦੇ ਮਾਪਿਆਂ,ਜਮਾਤ ਇੰਚਾਰਜ ਅਤੇ ਸਮੁੱਚੇ ਸਟਾਫ ਨੂੰ ਵਧਾਈ ਵੀ ਦਿੱਤੀ।ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬੁਢਲਾਡਾ ਅਮਨਦੀਪ ਸਿੰਘ ਔਲਖ,ਜ਼ਿਲ੍ਹਾ ਕੋਆਰਡੀਨੇਟਰ ਸਮਾਰਟ ਸਕੂਲ ਅਕਬਰ ਸਿੰਘ,ਜ਼ਿਲਾ ਅਕਾਊਂਟੈਂਟ ਅਨੁਰਾਧਾ, ਕਲਸਟਰ ਸਕੂਲ ਮੁਖੀ ਬਲਵਿੰਦਰ ਸਿੰਘ,ਐਸਐਮਸੀ ਕਮੇਟੀ, ਪਿੰਡ ਦੇ ਪਤਵੰਤੇ ਅਤੇ ਸਕੂਲ ਮੁਖੀ ਮਨਜੀਤ ਕੌਰ,ਜਮਾਤ ਇੰਚਾਰਜ਼ ਸ਼ਾਂਤੀ ਦੇਵੀ, ਗੁਰਪਿਆਰ ਸਿੰਘ,ਸੁਖਦੇਵ ਸਿੰਘ,ਗੁਰਪ੍ਰੀਤ ਦਾਸ,ਜਗਮੀਤ ਕੋਰ,ਗੁਰਜੀਤ ਕੋਰ,ਸੋਮਾ ਰਾਣੀ ਆਦਿ ਮੌਜੂਦ ਸਨ।
-
ਪੀ.ਪੀ.ਐਸ. ਚੀਮਾ ਦੇ ਪਾਣੀ ਦੇ ਸੈਂਪਲ ਵਿੱਚ ਨਹੀਂ ਕੋਈ ਖ਼ਰਾਬੀ : ਐਮ.ਡੀ. ਜਸਵੀਰ ਸਿੰਘ ਚੀਮਾ ਡਿਪਟੀ ਕਮਿਸ਼ਨਰ ਸੰਗਰੂਰ ਦੇ ਹੁਕਮਾਂ ਤਹਿਤ ਦੁਬਾਰਾ ਲਏ ਗਏ ਸੈਂਪਲ ਦੀ ਰਿਪੋਰਟ...
-
ਕੇਵਲ ਨਾਂ ਦੇ ਪੱਕੇ ਹੋਏ ਪ੍ਰੀ ਪ੍ਰਾਇਮਰੀ ਅਧਿਆਪਕ 2 ਮਾਰਚ ਨੂੰ ਕਰਨਗੇ ਸਟੇਟ ਪੱਧਰੀ ਮੀਟਿੰਗ ਮਾਨਸਾ (ਪੱਤਰ ਪ੍ਰੇਰਕ) : ਕੱਚੇ ਅਧਿਆਪਕਾਂ ਤੋਂ ਪੱਕੇ ਹੋਏ ਐਸੋਸੀਏਟ ਪ੍ਰੀ-ਪ...
-
ਐਸੋਸੀਏਟ ਅਧਿਆਪਕ ਫਰੰਟ ਮਾਨਸਾ ਨੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਦਿੱਤਾ ਮੰਗ ਪੱਤਰ ਹਾਂ ਪੱਖੀ ਹੁੰਗਾਰਾ ਨਾ ਮਿਲਣ 'ਤੇ 23 ਮਾਰਚ ਨੂੰ ਮੁੱ...










