ਲੜਕੀਆਂ ਦੀ ਕ੍ਰਿਕਟ ਟੀਮ ਲਈ ਟਰਾਇਲ ਖਾਲਸਾ ਸਕੂਲ ਕ੍ਰਿਕਟ ਗਰਾਊਂਡ ਮਾਨਸਾ ਵਿਖੇ 8 ਅਪ੍ਰੈਲ ਨੂੰ
ਗੁਰਵਿੰਦਰ ਸਿੰਘ ਚਹਿਲ,ਮਾਨਸਾ : ਪੰਜਾਬ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਵੱਲੋਂ ਕਰਵਾਏ ਜਾ ਰਹੇ ਅੰਡਰ 15,19,23 ਅਤੇ ਸੀਨੀਅਰ ਲੜਕੀਆਂ ਦੇ ਟੂਰਨਾਮੈਂਟ ਲਈ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਮਾਨਸਾ ਦੀਆਂ ਟੀਮਾਂ ਲਈ ਟਰਾਇਲ 8 ਅਪਰੈਲ ਨੂੰ ਦੁਪਹਿਰ 2 ਵਜੇ ਖਾਲਸਾ ਸਕੂਲ ਕ੍ਰਿਕਟ ਗਰਾਊਂਡ ਨੇੜੇ ਰੇਲਵੇ ਸਟੇਸ਼ਨ ਮਾਨਸਾ ਵਿਖੇ ਹੋਣਗੇ।ਇਹਨਾਂ ਟਰਾਇਲਾਂ ਵਿੱਚ ਸਾਰੇ ਉਮਰ ਗਰੁੱਪਾਂ ਦੀਆਂ ਲੜਕੀਆਂ ਭਾਗ ਲੈ ਸਕਦੀਆਂ ਹਨ।ਇਹਨਾਂ ਟਰਾਇਲਾਂ ਵਿੱਚ ਲੜਕੀਆਂ ਆਪਣੀ ਉਮਰ ਦੇ ਸਬੂਤ ਵਜੋਂ ਜਨਮ ਸਰਟੀਫਿਕੇਟ, ਆਧਾਰ ਕਾਰਡ ਅਤੇ ਕ੍ਰਿਕਟ ਕਿੱਟ ਲੈ ਕੇ ਪਹੁੰਚਣ। ਟਰਾਇਲ ਵਿੱਚ ਭਾਗ ਲੈਣ ਵਾਲੀਆਂ ਲੜਕੀਆਂ ਦਾ ਇੱਕ ਕੋਚਿੰਗ ਕੈਂਪ ਲਗਾਇਆ ਜਾਵੇਗਾ ਅਤੇ ਉਸ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਲੜਕੀਆਂ ਦੀ ਚੋੋਣ ਜਿਲ੍ਹੇ ਦੀ ਟੀਮ ਲਈ ਕੀਤੀ ਜਾਵੇਗੀ।ਜਨਰਲ ਸਕੱਤਰ ਜਗਮੋਹਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਮਾਨਸਾ ਲੜਕੀਆਂ ਨੂੰ ਕ੍ਰਿਕਟ ਦੀਆਂ ਸਾਰੀਆਂ ਸਹੂਲਤਾਂ ਬਿਲਕੁਲ ਮੁਫਤ ਦਿੰਦੀ ਹੈ ਤਾਂ ਕਿ ਲੜਕੀਆਂ ਕ੍ਰਿਕਟ ਵੱਲ ਜ਼ਿਆਦਾ ਉਤਸ਼ਾਹਿਤ ਹੋਣ ਅਤੇ ਆਪਣਾ ਕੈਰੀਅਰ ਬਣਾਉਣ।
