Showing posts with label CIVIL SERVICES INDIA. Show all posts
Showing posts with label CIVIL SERVICES INDIA. Show all posts

Thursday, April 11, 2024

Gurwinder Singh Chahal, Heron Khurd: Rajveer Kaur of Hasanpur wants to participate in national service by becoming a judge

 

ਜੱਜ ਬਣ ਕੇ ਦੇਸ਼ ਸੇਵਾ 'ਚ ਹਿੱਸਾ ਪਾਉਣਾ ਚਾਹੁੰਦੀ ਹੈ ਹਸਨਪੁਰ ਦੀ ਰਾਜਵੀਰ ਕੌਰ


ਵਿਦਿਆਰਥਣ ਨੇ ਸੈਂਟਰਲ ਯੂਨੀਵਰਸਿਟੀ ਦਿੱਲੀ ਵਿੱਚ ਲਿਆ ਦਾਖਲਾ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਭਾਈ ਬਹਿਲੋ ਪਬਲਿਕ ਸਕੂਲ ਫਫੜੇ ਭਾਈ ਕੇ ਦੀ ਵਿਦਿਆਰਥਣ ਰਾਜਵੀਰ ਕੌਰ ਪੁੱਤਰੀ ਹਰਦੀਪ ਸਿੰਘ ਵਾਸੀ ਹਸਨਪੁਰ ਨੇ ਵਿਦੇਸ਼ ਜਾਣ ਦੀ ਲਾਲਸਾ ਨੂੰ ਤਿਆਗਦਿਆਂ ਦੇਸ਼ ਵਿੱਚ ਰਹਿ ਕੇ ਹੀ ਪਰਿਵਾਰ ਦਾ ਨਾਂ ਰੌਸ਼ਨ ਕਰਨ ਲਈ ਆਪਣੀ ਮਿਹਨਤ ਦੇ ਬਲਬੂਤੇ ਸੈਂਟਰਲ ਯੂਨੀਵਰਸਿਟੀ ਦਿੱਲੀ ਵਿਖੇ ਐਲਐਲਬੀ ਵਿੱਚ ਦਾਖਲਾ ਪ੍ਰਾਪਤ ਕਰ ਲਿਆ ਹੈ।ਸਕੂਲ ਦੇ ਪ੍ਰਿੰਸੀਪਲ ਜਸਵਿੰਦਰ ਸਿੰਘ ਬਰੇ ਅਤੇ ਧਾਰਮਿਕ ਅਧਿਆਪਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਰਾਜਵੀਰ ਕੌਰ ਵੱਲੋਂ ਵਿਦੇਸ਼ ਜਾਣ ਦੀ ਬਜਾਏ ਆਪਣੇ ਹੀ ਦੇਸ਼ ਵਿੱਚ ਰਹਿ ਕੇ ਅਫਸਰ ਬਣ ਕੇ ਸੇਵਾ ਕਰਨ ਦਾ ਜੋ ਸੁਪਨਾ ਲਿਆ ਹੈ,ਉਹ ਇਕ ਦਿਨ ਜ਼ਰੂਰ ਪੂਰਾ ਹੋਵੇਗਾ।ਉਹਨਾਂ ਦੱਸਿਆ ਕਿ ਰਾਜਵੀਰ ਕੌਰ ਨੇ ਆਪਣੀ ਪੜ੍ਹਾਈ ਭਾਈ ਬਹਿਲੋ ਪਬਲਿਕ ਸਕੂਲ ਫਫੜੇ ਭਾਈ ਕੇ ਤੋਂ ਪ੍ਰਾਪਤ ਕੀਤੀ ਹੈ ਤੇ ਉਸਨੇ 12ਵੀਂ ਜਮਾਤ 'ਚੋਂ 97 ਫੀਸਦੀ ਅੰਕ ਪ੍ਰਾਪਤ ਕਰਕੇ ਮਾਨਸਾ ਇਲਾਕੇ ਦਾ ਨਾਂ ਰੌਸ਼ਨ ਕੀਤਾ ਸੀ।ਹੁਣ ਜਦੋਂ ਉਸ ਦੀ ਸੈਂਟਰਲ ਯੂਨੀਵਰਸਿਟੀ ਦਿੱਲੀ ਵਿਖੇ ਐਲਐਲਬੀ ਵਿੱਚ ਐਡਮਿਸ਼ਨ ਹੋ ਗਈ ਹੈ ਤਾਂ ਉਸ ਦੇ ਮਾਪਿਆਂ ਨੂੰ ਚੁਫ਼ੇਰਿਓਂ ਵਧਾਈਆਂ ਮਿਲ ਰਹੀਆਂ ਹਨ।ਰਾਜਵੀਰ ਕੌਰ ਦਾ ਕਹਿਣਾ ਹੈ ਕਿ ਉਹ ਜੱਜ ਬਣ ਕੇ ਦੇਸ਼ ਦੀ ਸੇਵਾ ਵਿੱਚ ਹਿੱਸਾ ਪਾਵੇਗੀ।ਪ੍ਰਿੰਸੀਪਲ ਨੇ ਦੱਸਿਆ ਕਿ ਰਾਜਵੀਰ ਕੌਰ ਨੇ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ ਵੱਲੋਂ ਲਈ ਜਾਂਦੀ ਧਾਰਮਿਕ ਪ੍ਰੀਖਿਆ ਵਿੱਚੋਂ ਵੀ ਕਈ ਵਜੀਫੇ ਪ੍ਰਾਪਤ ਕੀਤੇ ਹਨ।