Showing posts with label harpal singh cheema. Show all posts
Showing posts with label harpal singh cheema. Show all posts

Sunday, April 14, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਭਾਜਪਾ ਬਾਬਾ ਸਾਹਿਬ ਦੇ ਬਣਾਏ ਸੰਵਿਧਾਨ ਨੂੰ ਤੋੜਨ-ਮਰੋੜਨ ਦੀ ਤਿਆਰੀ 'ਚ - ਹਰਪਾਲ ਸਿੰਘ ਚੀਮਾ

ਭਾਜਪਾ ਬਾਬਾ ਸਾਹਿਬ ਦੇ ਬਣਾਏ ਸੰਵਿਧਾਨ ਨੂੰ ਤੋੜਨ-ਮਰੋੜਨ ਦੀ ਤਿਆਰੀ 'ਚ - ਹਰਪਾਲ ਸਿੰਘ ਚੀਮਾ

ਭਾਜਪਾ ਵੱਲੋਂ ਜਾਰੀ ਕੀਤਾ ਗਿਆ ਚੋਣ ਘੋਸ਼ਣਾ ਪੱਤਰ ਝੂਠ ਦਾ ਪਲੰਦਾ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ  : ਸੂਬੇ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਰਤ ਰਤਨ ਡਾ.ਭੀਮ ਰਾਓ ਅੰਬੇਦਕਰ ਦੇ ਜਨਮ ਦਿਨ 'ਤੇ ਦਿੜ੍ਹਬਾ ਵਿਖੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਬਾਬਾ ਸਾਹਿਬ ਦੇ ਬਣਾਏ ਸੰਵਿਧਾਨ ਨੂੰ ਤੋੜਨ-ਮਰੋੜਨ ਦੀ ਤਿਆਰੀ ਚ ਸ਼ੁਰੂ ਕਰ ਦਿੱਤਾ ਹੈ ਇਸ ਕਰਕੇ ਇਸ ਵਾਰ ਦੀ ਲੋਕ ਸਭਾ ਚੋਣ ਸੰਵਿਧਾਨ ਨੂੰ ਬਚਾਉਣ ਲਈ ਲੜੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਕਿਹਾ ਕਿ ਬਾਬਾ ਸਾਹਿਬ ਨੇ ਦੇਸ਼ ਨੂੰ ਚਲਾਉਣ ਲਈ ਵਿਸ਼ਵ ਦਾ ਸਭ ਤੋਂ ਵਧੀਆਂ ਸੰਵਿਧਾਨ ਬਣਾਇਆ ਪਰ ਜਿਸ ਵਿੱਚ ਹਰ ਵਰਗ ਨੂੰ ਹੱਕ ਦਿੱਤੇ ਹਏ ਹਨ।ਚੀਮਾ ਨੇ ਕਿਹਾ ਕਿ ਭਾਜਪਾ ਪਾਰਟੀ ਜੁਮਲੇਬਾਜਾਂ ਦੀ ਪਾਰਟੀ ਹੈ ਉਨ੍ਹਾਂ ਪਹਿਲਾਂ ਵੀ ਘੋਸ਼ਣਾ ਪੱਤਰ ਵਿੱਚ ਕਿਹਾ ਸੀ ਕਿ ਕਿਸਾਨ ਦੀ ਆਮਦਨ ਦੁੱਗਣੀ ਕਰਾਂਗੇ ਪਰ ਕਿਸਾਨ ਆਪਣੀਆਂ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਪੰਜਾਬ ਹਰਿਆਣਾ ਦੇ ਬਾਰਡਰ 'ਤੇ ਧਰਨੇ ਲਾਈ ਬੈਠਾ ਹੈ। ਇੱਕ ਰਾਸ਼ਟਰ ਇੱਕ ਚੋਣ ਦੇ ਨਾਅਰੇ ਬਾਰੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇੱਕ ਰਾਸ਼ਟਰ ਹੋਣ ਲਈ ਉਹ ਸਹਿਮਤੀ ਦਿੰਦੇ ਹਨ ਪਰ ਇੱਕ ਚੋਣ ਦਾ ਉਨ੍ਹਾਂ ਦਾ ਪਾਰਟੀ ਵਿਰੋਧ ਕਰਦੀ ਹੈ ਕਿਉਕਿ ਸਾਡੇ ਦੇਸ਼ ਵਿੱਚ ਹਰ ਰਾਜ ਦਾ ਅਪਣਾ ਕਲਚਰ, ਆਪਣੀ ਭਗੋਲਿਕ ਸਥਿੱਤੀ ਅਤੇ ਆਪਣੀ ਬੋਲੀ ਹੈ ਇਸ ਕਰਕੇ ਸਾਰੇ ਦੇਸ਼ ਅੰਦਰ ਇੱਕ ਨੇਸ਼ਨ ਇੱਕ ਚੋਣ ਲਾਗੂ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਜਾਰੀ ਕੀਤਾ ਗਿਆ ਚੋਣ ਘੋਸ਼ਣਾ ਪੱਤਰ ਇਸ ਵਾਰ ਵੀ ਇੱਕ ਝੂਠ ਦਾ ਪਲੰਦਾ ਹੀ ਪੇਸ਼ ਕੀਤਾ ਹੈ। ਇਸ ਤੋਂ ਪਹਿਲਾਂ ਵੀ ਦੋ ਵਾਰ ਭਾਜਪਾ ਸਰਕਾਰ ਨੇ 2014 ਅਤੇ 2019 ਵਿੱਚ 2 ਕਰੋੜ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਉਸ 'ਤੇ ਪੂਰਾ ਨਹੀਂ ਉਤਰ ਸਕੀ। ਇਸ ਮੌਕੇ ਸੂਬਾ ਆਗੂ ਜਸਵੀਰ ਕੌਰ ਸ਼ੇਰਗਿੱਲ,ਟਰੱਕ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਤਾਰੀ,  ਇੰਦਰਜੀਤ ਸ਼ਰਮਾ, ਧਰਮਪਾਲ ਗਰਗ, ਰਣਜੀਤ ਸਿੰਘ ਖੇਤਲਾ,ਵਿਜੈ ਕੁਮਾਰ ਬਿੱਟੂ, ਮਨਿੰਦਰ ਘੁਮਾਣ, ਬਿੱਟੂ ਚੌਹਾਨ ਆਦਿ ਹਾਜਰ ਸਨ।