Showing posts with label education department Punjab. Show all posts
Showing posts with label education department Punjab. Show all posts

Friday, August 30, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਜ਼ਿਲ੍ਹਾ ਪੱਧਰੀ ਸ਼ੂਟਿੰਗ ਮੁਕਾਬਲਿਆਂ ’ਚ ਪੀ.ਪੀ.ਐਸ. ਚੀਮਾ ਦੇ ਖਿਡਾਰੀਆਂ ਨੇ ਜਿੱਤੇ ਤਗਮੇ

ਜ਼ਿਲ੍ਹਾ ਪੱਧਰੀ ਸ਼ੂਟਿੰਗ ਮੁਕਾਬਲਿਆਂ ’ਚ ਪੀ.ਪੀ.ਐਸ. ਚੀਮਾ ਦੇ ਖਿਡਾਰੀਆਂ ਨੇ ਜਿੱਤੇ ਤਗਮੇ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਜ਼ਿਲ੍ਹਾ ਪੱਧਰੀ ਖੇਡਾਂ ਲੜਕੇ ਅੰਡਰ-14,17 ਅਤੇ 19 ਸਾਲ ਵਰਗ ਦੇ ਸ਼ੂਟਿੰਗ ਮੁਕਾਬਲਿਆਂ ’ਚ ਪੈਰਾਮਾਊਂਟ ਪਬਲਿਕ ਸਕੂਲ ਚੀਮਾ ਦੇ ਖਿਡਾਰੀ ਜਪਨੂਰ ਸਿੰਘ ਨੇ ਪੀਪ ਸਾਇਟ ਰਾਈਫਲ ਵਿੱਚ ਸੋਨ ਤਗਮਾ,ਫਤਿਹਵੀਰ ਸਿੰਘ ਤੇ ਸਾਹਿਬਜੋਤ ਸਿੰਘ ਨੇ ਪੀਪ ਸਾਇਟ ਰਾਇਫਲ ਵਿੱਚ ਚਾਂਦੀ ਦਾ ਤਗਮਾ ਅਤੇ ਰਿਹਾਨ ਭੰਮ ਨੇ ਏਅਰ ਪਿਸਟਲ ’ਚੋਂ ਕਾਂਸੇ ਦਾ ਤਗਮਾ ਪ੍ਰਾਪਤ ਕਰਕੇ ਆਪਣੇ ਸਕੂਲ ਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।ਜੇਤੂ ਖਿਡਾਰੀਆਂ ਦਾ ਸਕੂਲ ਪਹੁੰਚਣ ’ਤੇ ਸੰਸਥਾ ਦੇ ਐਮ.ਡੀ. ਜਸਵੀਰ ਸਿੰਘ ਚੀਮਾ ਅਤੇ ਕਿਰਨਪਾਲ ਕੌਰ ਵੱਲੋਂ ਵਿਸ਼ੇਸ ਤੌਰ ’ਤੇ ਸਨਮਾਨ ਕੀਤਾ।ਇਸ ਮੌਕੇ ਪ੍ਰਿੰਸੀਪਲ ਸੰਜੇ ਕੁਮਾਰ,ਭੁਸ਼ਪਿੰਦਰ ਕੌਰ,ਕੋਚ ਗਗਨਦੀਪ ਸਿੰਘ,ਨਵਦੀਪ ਸਿੰਘ ਅਤੇ ਗੋਬਿੰਦ ਸ਼ਰਮਾ ਹਾਜ਼ਰ ਸਨ।



Monday, April 22, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਸੇਵਾ ਮੁਕਤ ਹੋ ਕੇ ਖਾਲੀ ਹੱਥ ਘਰ ਪਰਤਿਆ ਕਰਮ ਸਿੰਘ

ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਸੇਵਾ ਮੁਕਤ ਹੋ ਕੇ ਖਾਲੀ ਹੱਥ ਘਰ ਪਰਤਿਆ ਕਰਮ ਸਿੰਘ


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਰਕਾਰੀ ਪ੍ਰਾਇਮਰੀ ਸਕੂਲ ਕੁਲਾਣਾ ਵਿਖੇ ਬਤੌਰ ਈਜੀਐਸ ਵਲੰਟੀਅਰ ਵਜੋਂ ਨਿਯੁਕਤ ਐਸੋਸੀਏਟ ਪ੍ਰੀ ਪ੍ਰਾਇਮਰੀ ਅਧਿਆਪਕ ਕਰਮ ਸਿੰਘ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਸੇਵਾ ਮੁਕਤ ਹੋ ਕੇ ਖਾਲੀ ਹੱਥ ਘਰ ਪਰਤ ਗਿਆ ਹੈ। ਦੱਸਣ ਯੋਗ ਹੈ ਕਿ ਕਰਮ ਸਿੰਘ 2003 ਵਿੱਚ ਬਤੌਰ ਈਜੀਅਸ ਵਲੰਟੀਅਰ ਭਰਤੀ ਹੋਇਆ ਸੀ ਜਿਸ ਨੇ ਬਾਅਦ ਵਿੱਚ ਈਟੀਟੀ ਦੀ ਡਿਗਰੀ ਵੀ ਹਾਸਲ ਕੀਤੀ।ਫਰਵਰੀ 2014  ਵਿੱਚ ਉਸ ਦੀ ਨਿਯੁਕਤੀ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਕੀਤੀ ਗਈ ਜਿੱਥੇ ਕਿ ਉਹ ਸੇਵਾ ਨਿਭਾਉਂਦਿਆਂ ਲੰਘੀ 29 ਫਰਵਰੀ ਨੂੰ ਸੇਵਾ ਮੁਕਤ ਹੋ ਗਿਆ। ਭਾਵੇਂ ਕਿ ਉਸ ਨੂੰ ਉਮੀਦ ਸੀ ਕਿ ਬਾਕੀ ਮੁਲਾਜ਼ਮਾਂ ਵਾਂਗ ਅਪਾਹਜ ਹੋਣ ਕਾਰਨ ਦੋ ਸਾਲ ਦਾ ਵਾਧਾ ਮਿਲ ਜਾਵੇਗਾ ਪਰ ਉਸਦੀ ਪੂਰੀ ਕੋਸ਼ਿਸ਼ ਦੇ ਬਾਵਜੂਦ ਵੀ ਉਸ ਦੀ ਇਹ ਉਮੀਦ ਪੂਰੀ ਨਾ ਹੋ ਸਕੀ।ਵਿਭਾਗ ਵੱਲੋਂ ਉਹਨਾਂ ਨੂੰ ਰਿਟਾਇਰਮੈਂਟ 'ਤੇ ਕੋਈ ਬਣਦਾ ਸਨਮਾਨ ਜਾਂ ਕੋਈ  ਵੀ ਮਾਣ ਭੱਤਾ ਨਹੀਂ ਦਿੱਤਾ ਗਿਆ। ਵਾਧਾ ਮਿਲਣ ਦੀ ਉਮੀਦ ਨਾਲ ਉਸ ਨੇ ਸਕੂਲ ਸਟਾਫ ਤੋਂ ਵਿਦਾਇਗੀ ਪਾਰਟੀ ਵੀ ਨਹੀਂ ਲਈ ਸੀ।ਸਿੱਖਿਆ ਵਿਭਾਗ ਵਿੱਚ ਕੱਚਾ ਮੁਲਾਜ਼ਮ ਹੋਣ ਦੇ ਕਾਰਨ ਉਸ ਦੀ ਨੌਕਰੀ ਦੀ ਵਾਧੇ ਵਾਲੀ ਰੀਝ ਪੂਰੀ ਨਾ ਹੋ ਸਕੀ,ਜਿਸ ਕਰਕੇ ਲੰਘੇ ਦਿਨੀਂ ਸਕੂਲ ਸਟਾਫ ਵੱਲੋਂ ਉਸ ਨੂੰ ਆਪਣੇ ਤੌਰ 'ਤੇ ਸੋਨੇ ਦੀ ਮੁੰਦੀ ਪਾ ਕੇ ਸਨਮਾਨਿਤ ਕੀਤਾ।ਸਮੂਹ ਸਟਾਫ ਸਰਕਾਰੀ ਪ੍ਰਾਇਮਰੀ ਸਕੂਲ ਕੁਲਾਣਾ ਵੱਲੋਂ ਕਰਮ ਸਿੰਘ ਨੂੰ ਸਕੂਲ ਵਿੱਚ ਆਪਣੇ ਪੱਧਰ 'ਤੇ ਹੀ ਵਿਦਾਇਗੀ ਪਾਰਟੀ ਦਿੱਤੀ ਅਤੇ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ। ਅਨੇਕਾਂ ਦੁੱਖ,ਦਰਦ ਅਤੇ ਚੀਸਾਂ ਅਪਣੇ ਦਿਲ 'ਚ ਸਮੇਟ ਕੇ ਕਰਮ ਸਿੰਘ ਸਕੂਲ ਤੇ ਸਿੱਖਿਆ ਵਿਭਾਗ ਨੂੰ ਅਲਵਿਦਾ ਕਹਿ ਖਾਲੀ ਹੱਥ ਘਰ ਪਰਤ ਗਿਆ।ਸਕੂਲ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਕਰਮ ਸਿੰਘ ਬਹੁਤ ਹੀ ਜ਼ਿਆਦਾ ਮਿਹਨਤੀ ਇਨਸਾਨ ਹੈ। ਉਹਨਾਂ ਵੱਲੋਂ ਸਕੂਲ ਨੂੰ ਦਿੱਤੀਆਂ ਸੇਵਾਵਾਂ ਹਮੇਸ਼ਾ ਯਾਦ ਰੱਖੀਆਂ ਜਾਣਗੀਆਂ। ਇੱਥੇ ਦੱਸਣਾ ਬਣਦਾ ਹੈ ਕਿ ਉਕਤ ਕੈਟਾਗਰੀ ਦੇ ਕਰਮਚਾਰੀਆਂ ਨੂੰ 2014 ਤੋਂ 2019 ਤੱਕ ਪ੍ਰਤੀ ਮਹੀਨਾ 5000 ਤਨਖਾਹ ਮਿਲਦੀ ਰਹੀ ਜਦਕਿ 2019 ਤੋਂ ਜੁਲਾਈ 2023 ਤੱਕ 6000 ਪ੍ਰਤੀ ਮਹੀਨਾ ਤਨਖਾਹ ਮਿਲਦੀ ਰਹੀ।ਪਿਛਲੀਆਂ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰ ਵੱਲੋਂ ਇਹਨਾਂ ਕਰਮਚਾਰੀਆਂ ਦੀ ਤਨਖਾਹ ਵਧਾਉਣ ਵੱਲ ਉਕਾ ਵੀ ਧਿਆਨ ਨਹੀਂ ਦਿੱਤਾ ਗਿਆ ਜਦਕਿ ਮੌਜੂਦਾ ਆਪ ਸਰਕਾਰ ਵੱਲੋਂ ਬੇਸ਼ੱਕ ਇਹਨਾਂ ਕਰਮਚਾਰੀਆਂ ਨੂੰ ਪੱਕੇ ਕਰਨ ਦੇ ਵੱਡੇ-ਵੱਡੇ ਹੋਰਡਿੰਗ ਵੀ ਲਗਾਏ ਪਰ ਅੱਜ ਵੀ ਇਹ ਸਾਰੇ ਭੱਤਿਆਂ ਤੋਂ ਨਿਗੂਣੇ ਹਨ ਅਤੇ ਇਹਨਾਂ ਨੂੰ ਪੱਕੇ ਸਰਕਾਰੀ ਮੁਲਾਜ਼ਮਾਂ ਵਾਲੀ ਕੋਈ ਸਹੂਲਤ ਨਹੀਂ ਦਿੱਤੀ ਗਈ ਪਰ ਆਪ ਸਰਕਾਰ ਵੱਲੋਂ ਇਹਨਾਂ ਕਰਮਚਾਰੀਆਂ ਦੀ ਤਨਖਾਹ ਦੇ ਵਿੱਚ 6000 ਰੁਪਏ ਤੋਂ ਸਿੱਧਾ 18 ਹਜਾਰ ਰੁਪਏ ਮਾਣਭੱਤਾ ਜ਼ਰੂਰ ਕੀਤਾ ਗਿਆ ਹੈ।ਇੱਥੇ ਦੱਸਣਾ ਬਣਦਾ ਹੈ ਕਿ ਹੁਣ ਤੱਕ ਬਣੀਆ ਅਕਾਲੀ-ਭਾਜਪਾ,ਕਾਂਗਰਸ ਅਤੇ ਆਪ ਸਰਕਾਰ ਨੇ ਇਹਨਾਂ ਵਲੰਟੀਅਰਾਂ ਦੀ ਰਹਿੰਦੀ ਜ਼ਿੰਦਗੀ ਅਤੇ ਇਹਨਾਂ ਦੇ ਬੱਚਿਆਂ ਦੇ ਭਵਿੱਖ ਨੂੰ ਖਰਾਬ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।


Thursday, April 18, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਕਾਰੀ ਸਕੂਲ ਚੀਮਾ ਦੀ ਵਿਦਿਆਰਥਣ ਮਾਇਲੀ ਨੇ ਪੰਜਾਬ ਪੱਧਰ 'ਤੇ ਸੱਤਵਾਂ ਤੇ ਜ਼ਿਲ੍ਹਾ ਸੰਗਰੂਰ 'ਚੋਂ ਕੀਤਾ ਪਹਿਲਾ ਸਥਾਨ ਪ੍ਰਾਪਤ

ਸਰਕਾਰੀ ਸਕੂਲ ਚੀਮਾ ਦੀ ਵਿਦਿਆਰਥਣ ਮਾਇਲੀ ਨੇ ਪੰਜਾਬ ਪੱਧਰ 'ਤੇ ਸੱਤਵਾਂ ਤੇ ਜ਼ਿਲ੍ਹਾ ਸੰਗਰੂਰ 'ਚੋਂ ਕੀਤਾ ਪਹਿਲਾ ਸਥਾਨ ਪ੍ਰਾਪਤ



ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਤੇ ਸਕੂਲ ਪ੍ਰਿੰਸੀਪਲ ਨੇ ਮਾਇਲੀ ਤੇ ਉਸ ਦੇ ਮਾਪਿਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਪੰਜਾਬ ਸਕੂਲ ਸਿੱਖਿਆ ਬੋਰਡ ਐਸਏਐਸ ਨਗਰ ਮੋਹਾਲੀ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੀਮਾ ਦੀ ਵਿਦਿਆਰਥਣ ਮਾਇਲੀ ਪੁੱਤਰੀ ਅੰਜੀਵ ਕੁਮਾਰ ਨੇ 639/650 ਅੰਕ ਪ੍ਰਾਪਤ ਕਰਕੇ ਜਿੱਥੇ ਪੰਜਾਬ ਪੱਧਰ 'ਤੇ ਸੱਤਵਾਂ ਸਥਾਨ ਪ੍ਰਾਪਤ ਕੀਤਾ ਹੈ,ਉੱਥੇ ਉਕਤ ਵਿਦਿਆਰਥਣ ਨੇ ਜ਼ਿਲ੍ਹਾ ਸੰਗਰੂਰ 'ਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ,ਮਾਪਿਆਂ,ਅਧਿਆਪਕਾਂ ਅਤੇ ਚੀਮਾ ਮੰਡੀ ਦਾ ਨਾਂ ਰੌਸ਼ਨ ਕੀਤਾ ਹੈ। ਸਕੂਲ ਦੇ ਪ੍ਰਿੰਸੀਪਲ ਹਰਿੰਦਰ ਪਾਲ ਕੌਰ ਨੇ ਦੱਸਿਆ ਕਿ ਮਾਇਲੀ ਬਹੁਤ ਹੀ ਮਿਹਨਤੀ ਅਤੇ ਹੋਣਹਾਰ ਵਿਦਿਆਰਥਣ ਹੈ। ਪ੍ਰਿੰਸੀਪਲ ਅਤੇ ਸਕੂਲ ਦੇ ਸਮੁੱਚੇ ਸਟਾਫ ਨੇ ਮਾਇਲੀ ਦੀ ਇਸ ਪ੍ਰਾਪਤੀ 'ਤੇ ਵਿਦਿਆਰਥਣ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਉਸਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।ਉਕਤ ਪ੍ਰਾਪਤੀ 'ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੰਗਰੂਰ (ਸੈਕੰਡਰੀ  ਸਿੱਖਿਆ) ਪ੍ਰੀਤਇੰਦਰ ਘਈ ਅਤੇ ਸੇਵਾਮੁਕਤ ਜ਼ਿਲ੍ਹਾ ਸਿੱਖਿਆ ਅਫਸਰ ਸੰਗਰੂਰ ਮੇਵਾ ਸਿੰਘ ਸਿੱਧੂ ਨੇ ਵੀ ਪੁਜੀਸ਼ਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ,ਉਸ ਦੇ ਮਾਪਿਆਂ,ਅਧਿਆਪਕਾਂ ਅਤੇ ਸਕੂਲ ਦੇ ਮੁਖੀ ਨੂੰ ਵਧਾਈ ਦਿੰਦਿਆਂ ਵਿਦਿਆਰਥਣ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।


Monday, April 15, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਡਾਇਟ ਅਹਿਮਦਪੁਰ ਵਿਖੇ ਵਿਸਾਖੀ ਅਤੇ ਡਾ. ਭੀਮ ਰਾਓ ਅੰਬੇਦਕਰ ਦੇ ਜਨਮ ਦਿਨ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ

ਡਾਇਟ ਅਹਿਮਦਪੁਰ ਵਿਖੇ ਵਿਸਾਖੀ ਅਤੇ ਡਾ. ਭੀਮ ਰਾਓ ਅੰਬੇਦਕਰ ਦੇ ਜਨਮ ਦਿਨ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਵਿਖੇ ਵਿਸਾਖੀ ਅਤੇ ਡਾ. ਭੀਮ ਰਾਓ ਅੰਬੇਦਕਰ ਦੇ ਜਨਮ ਦਿਨ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਕਰਨੈਲ ਵੈਰਾਗੀ ਨੇ ਦੱਸਿਆ ਕਿ ਇਸ ਕਵੀ ਦਰਬਾਰ ਵਿੱਚ ਕੁਲਵਿੰਦਰ ਬੱਛੋਆਣਾ,ਅਵਤਾਰ ਦੋਦੜਾ, ਕੁਲਜੀਤ ਪਾਠਕ,ਪ੍ਰੋ. ਸਿਮੀ ਬਾਂਸਲ, ਪ੍ਰੋ. ਸਮਨਦੀਪ ਕੌਰ, ਪ੍ਰੋ. ਭੁਪਿੰਦਰ ਸਿੰਘ, ਗੁਰਜੰਟ ਚਾਹਲ, ਦਿਲਬਾਗ ਰੀਓਂਦ, ਕੇਵਲ ਧਰਮਪੁਰਾ,ਕੁਲਦੀਪ ਕੁਲਰੀਆਂ, ਡਾ. ਗੁਰਪ੍ਰੀਤ ਕੌਰ, ਬਲਦੇਵ ਪ੍ਰਕਾਸ਼ ਸਿੰਗਲਾ ਤੋਂ ਇਲਾਵਾ ਸਿਖਿਆਰਥੀਆਂ ਵਿੱਚੋਂ ਰਮਨਦੀਪ ਰੱਲੀ,ਅਨੂ, ਲਵਪ੍ਰੀਤ ਕੌਰ ਅਤੇ ਰਮਣੀਕ ਸ਼ਰਮਾ ਨੇ ਵੀ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਮੁੱਖ ਮਹਿਮਾਨ ਪ੍ਰੋ. ਗੁਰਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਡਾਇਟ ਵਿੱਚ ਕਵੀ ਦਰਬਾਰ ਕਰਵਾਉਣਾ ਆਪਣੇ ਆਪ ਵਿੱਚ ਉੱਤਮ ਉਪਰਾਲਾ ਹੈ ਉਹਨਾਂ ਕਿਹਾ ਕਿ ਰਚਨਾਵਾਂ ਰਾਹੀਂ ਪੰਜਾਬ ਅਤੇ ਪੰਜਾਬੀਅਤ ਦੀ ਯਥਾਰਥਕ ਪੇਸ਼ਕਾਰੀ ਕਰਦਿਆਂ ਸਰਲ ਸਪਸ਼ਟ ਰੂਪ ਵਿੱਚ ਜੀਵਨ ਦੀ ਪੇਸ਼ਕਾਰੀ ਕਰਦਿਆਂ ਸਾਰਥਕ ਸੰਦੇਸ਼ ਦੇਣਾ ਇਹੋ ਕਵੀ ਦੀ ਪ੍ਰਾਪਤੀ ਹੈ। ਸਹਾਇਕ ਡਾਇਰੈਕਟਰ ਐੱਸ.ਸੀ.ਆਰ.ਟੀ ਅਤੇ ਡਾਇਟ ਦੇ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਨੇ ਕਿਹਾ ਕਿ ਡਾਇਟ ਅਹਿਮਦਪੁਰ ਦਾ ਪ੍ਰਮੁੱਖ ਉਦੇਸ਼ ਸਿੱਖਿਆਰਥੀਆਂ ਨੂੰ ਹਮੇਸ਼ਾ ਹੀ ਕੁਝ ਨਵਾਂ ਅਨੁਭਵ ਕਰਵਾਉਣਾ ਹੈ, ਇਸ ਤੋਂ ਇਲਾਵਾ ਸਿੱਖਿਆਰਥੀਆਂ ਨੂੰ ਸਾਹਿਤ ਪ੍ਰਤੀ ਸੁਚੇਤ ਕਰਨਾ ਅਤੇ ਸਾਹਿਤ ਨਾਲ ਜੋੜਨਾ, ਜ਼ਿਲ੍ਹੇ ਦੇ ਨਾਮਵਰ ਅਤੇ ਉਭਰ ਰਹੇ ਕਵੀਆਂ ਨੂੰ ਇੱਕ ਚੰਗਾ ਪਲੇਟਫਾਰਮ ਦੇਣਾ ਵੀ ਸਾਡੀ ਸੰਸਥਾ ਦਾ ਉਦੇਸ਼ ਹੈ। ਉਹਨਾਂ ਨੇ ਸਮੂਹ ਕਵੀਆਂ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਉਸਾਰੂ ਸੰਦੇਸ਼ ਭਰਪੂਰ ਯਥਾਰਥਕ ਸਾਹਿਤ ਸਿਖਿਆਰਥੀਆਂ ਦੇ ਸਨਮੁੱਖ ਕੀਤਾ।ਇਸ ਸਮੇਂ ਡਾਇਟ ਲੈਕਚਰਾਰ ਗਿਆਨਦੀਪ ਸਿੰਘ,ਸਰੋਜ ਰਾਣੀ, ਡਾ. ਅੰਗਰੇਜ਼ ਸਿੰਘ ਵਿਰਕ,ਨਵਦੀਪ ਕੌਰ, ਧਰਮਪਾਲ ਸ਼ਰਮਾ, ਸਤਨਾਮ ਸਿੰਘ,ਪਪਿੰਦਰ ਸਿੰਘ,ਅਮਨਦੀਪ ਸਿੰਘ, ਬਲਤੇਜ ਸਿੰਘ,ਮਗਿੰਦਰਜੀਤ ਸਿੰਘ ਅਤੇ ਹਰਦੀਪ ਸਿੰਘ ਖਾਲਸਾ ਮੌਜੂਦ ਸਨ।






Friday, April 12, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਆਕਸਫੋਰਡ ਪਬਲਿਕ ਸਕੂਲ ਚੀਮਾ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ

ਆਕਸਫੋਰਡ ਪਬਲਿਕ ਸਕੂਲ ਚੀਮਾ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ


ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਇਲਾਕੇ ਦੀ ਨਾਮਵਰ ਸੰਸਥਾ ਦੀ ਆਕਸਫੋਰਡ ਪਬਲਿਕ ਸਕੂਲ ਆਈਸੀਐਸਈ ਬੋਰਡ ਵੱਲੋਂ ਮਾਨਤਾ ਪ੍ਰਾਪਤ ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ। ਪ੍ਰੋਗਰਾਮ ਦੀ ਸ਼ੁਰੂਆਤ ਜੂਨੀਅਰ ਵਿੰਗ ਦੇ ਵਿਦਿਆਰਥੀਆਂ ਦੁਆਰਾ ਦਿਲਕਸ਼ ਅੰਦਾਜ਼ ਵਿੱਚ ਕੀਤੀ। ਜਿਸ ਦੌਰਾਨ ਵਿਦਿਆਰਥੀਆਂ ਦੁਆਰਾ ਵਿਸਾਖੀ ਦੇ ਤਿਉਹਾਰ ਨਾਲ ਸੰਬੰਧਿਤ ਪੰਜਾਬੀ ਗੀਤ,ਡਾਂਸ ਅਤੇ ਭੰਗੜੇ ਦੀ ਸ਼ਾਨਦਾਰ ਪੇਸ਼ਕਾਰੀ ਨਾਲ ਕੀਤੀ ਅਤੇ ਨੰਨ੍ਹੇ-ਮੁੰਨੇ ਬੱਚਿਆਂ ਦੁਆਰਾ ਮੇਲੇ ਦੇ ਦ੍ਰਿਸ਼ ਨੂੰ ਚਿਤਰਦੀ ਹੋਈ ਬਜ਼ਾਰ ਦੀ ਝਾਕੀ ਵੀ ਪੇਸ਼ ਕੀਤੀ।ਸੀਨੀਅਰ ਵਿੰਗ ਦੇ ਵਿਦਿਆਰਥੀਆਂ ਨੇ ਵਿਸਾਖੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਵਿਸਾਖੀ ਨਾਲ ਸੰਬੰਧਿਤ ਗੀਤ,ਪੰਜਾਬੀ ਡਾਂਸ,ਭਾਸ਼ਣ,ਲਿਖਤ ਮੁਕਾਬਲੇ ਅਤੇ ਕਵਿਤਾ ਮੁਕਾਬਲਿਆਂ ਵਿੱਚ ਭਾਗ ਲਿਆ।ਪ੍ਰੋਗਰਾਮ ਦੌਰਾਨ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀ ਹੋਈ ਕੋਰਿਓਗ੍ਰਾਫੀ ਵੀ ਪੇਸ਼ ਕੀਤੀ।ਪ੍ਰੋਗਰਾਮ ਦੀ ਸਮਾਪਤੀ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਮਨਿੰਦਰਜੀਤ ਕੌਰ ਧਾਲੀਵਾਲ ਨੇ ਵਿਦਿਆਰਥੀਆਂ ਨੂੰ ਵਿਸਾਖੀ ਦੀ ਸੱਭਿਆਚਾਰਕ ਅਤੇ ਇਤਿਹਾਸਕ ਮਹੱਤਤਾ 'ਤੇ ਚਾਨਣਾ ਪਾਇਆ।ਇਸ ਮੌਕੇ ਸਕੂਲ ਐਮਡੀ ਗੁਰਧਿਆਨ ਸਿੰਘ ਚਹਿਲ,ਸ਼ਾਮਲ ਸਨ।





ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਮਨਾਇਆ ਵਿਸਾਖੀ ਦਾ ਤਿਉਹਾਰ


ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਮਨਾਇਆ ਵਿਸਾਖੀ ਦਾ ਤਿਉਹਾਰ


ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਵਹਿੱਤਕਾਰੀ ਵਿੱਦਿਆ ਮੰਦਰ (ਸੀ. ਬੀ.ਐਸ.ਈ) ਭੀਖੀ ਵਿਖੇ ਵਿਸਾਖੀ ਦਾ ਤਿਉਹਾਰ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ।ਇਸ ਮੌਕੇ ਤੀਜੀ ਤੋਂ ਪੰਜਵੀਂ ਜਮਾਤ ਦੇ ਬੱਚੇ ਗੁਰਦੁਆਰਾ ਬ੍ਰਹਮ ਬੁੰਗਾ ਸਾਹਿਬ ਦੋਦੜਾ ਵਿਖੇ ਨਤਮਸਤਕ ਹੋਏ। ਸਾਰੇ ਬੱਚੇ ਕੇਸਰੀ ਰੰਗ ਦੀਆਂ ਦਸਤਾਰਾਂ, ਚੁੰਨੀਆਂ ਅਤੇ ਪਟਕੇ ਸਜਾ ਕੇ ਆਏ ਅਤੇ ਗੁਰਬਾਣੀ ਦਾ ਜਾਪ ਕੀਤਾ। ਗੁਰੂ ਘਰ ਦੇ ਸੇਵਾਦਾਰ ਭਾਈ ਸੁਰਜੀਤ ਸਿੰਘ ਨੇ ਬੱਚਿਆਂ ਨਾਲ ਇਤਿਹਾਸਿਕ ਵਿਚਾਰਾਂ ਸਾਂਝੀਆਂ ਕਰਦਿਆਂ ਵਿਸਾਖੀ ਦੇ ਤਿਉਹਾਰ ਦੀ ਮਹੱਤਤਾ ਤੋਂ ਜਾਣੂ ਕਰਵਾਇਆ।ਬੱਚਿਆਂ ਨੇ ਪ੍ਰੇਮ-ਪਿਆਰ ਨਾਲ ਲੰਗਰ ਛਕਿਆ ਅਤੇ ਬਰਤਨ ਧੋਣ ਦੀ ਸੇਵਾ ਵੀ ਕੀਤੀ।ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਬੱਚਿਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਸਾਰਿਆਂ ਨੂੰ ਵਿਸਾਖੀ ਦੇ ਤਿਉਹਾਰ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਤਿਉਹਾਰ ਹਾੜੀ ਦੀ ਫ਼ਸਲ ਵੱਢਣ ਦੀ ਖੁਸ਼ੀ, ਨਵੇਂ ਚਾਅ ਅਤੇ ਉਤਸ਼ਾਹ ਦਾ ਪ੍ਰਤੀਕ ਹੈ।ਉਨ੍ਹਾਂ ਵੱਲੋਂ ਖਾਲਸਾ ਪੰਥ ਦੀ ਸਾਜਨਾ ਅਤੇ ਜਲ੍ਹਿਆਂ ਵਾਲੇ ਬਾਗ ਦੇ ਹੱਤਿਆਕਾਂਡ ਬਾਰੇ ਬੱਚਿਆਂ ਨਾਲ ਵਿਚਾਰ ਸਾਂਝੇ ਕੀਤੇ ਗਏ।ਇਸ ਦੌਰਾਨ ਵਿਿਦਆਰਥੀਆਂ ਵੱਲੋਂ ਵਿਸਾਖੀ ਦੇ ਤਿਉਹਾਰ ਨਾਲ ਸੰਬੰਧਿਤ ਕਵਿਤਾਵਾਂ ਅਤੇ ਭਾਸ਼ਣ ਆਦਿ ਪੇਸ਼ ਕੀਤੇ। 

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸ੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਮਨਾਇਆ ਵਿਸਾਖੀ ਤੇ ਡਾ.ਅੰਬੇਦਕਰ ਦਾ ਜਨਮ ਦਿਹਾੜਾ

ਸ੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਮਨਾਇਆ ਵਿਸਾਖੀ ਤੇ ਡਾ.ਅੰਬੇਦਕਰ ਦਾ ਜਨਮ ਦਿਹਾੜਾ


ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸ੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ।ਸ਼ਬਦ-ਗਾਇਨ ਨਾਲ ਸਮਾਗ਼ਮ ਦੀ ਸ਼ੁਰੂਆਤ ਕੀਤੀ ਅਤੇ ਨਰਸਰੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਗੁਰੂਦਆਰਾ ਪਾਤਸਾਹੀ ਨੌਵੀ ਭੀਖੀ ਵਿਖੇ ਮੱਥਾ ਟਿਕਾਉਣ ਲਈ ਲਿਜਾਇਆ ਗਿਆ। ਇਸ ਤੋਂ ਬਾਅਦ ਬੱਚਿਆਂ ਨੇ ਗਿੱਧਾ, ਭੰਗੜਾ,ਪੰਜਾਬੀ ਲੋਕ-ਗੀਤ ਅਤੇ ਵੱਖ-ਵੱਖ ਪੰਜਾਬੀ ਲੋਕ-ਨਾਚ  ਅਤੇ ਪੰਜਾਬੀ ਸੱਭਿਆਚਾਰ ਨੂੰ ਦਰਸ਼ਾਉਦੇ ਹੋਏ ਵਿਸਾਖੀ ਦੇ ਮੇਲੇ ਦਾ ਦ੍ਰਿਸ਼ ਪੇਸ਼ ਕੀਤਾ ਗਿਆ।ਸਿਸ਼ੂ ਵਾਟਿਕਾ ਕੋਆਰਡੀਨੇਟਰ ਸੰਗੀਤਾ ਸਰਮਾ ਨੇ ਵਿਸਾਖੀ ਦੇ ਤਿਉਹਾਰ ਦਾ ਧਾਰਮਿਕ,ਸਮਾਜਿਕ ਅਤੇ  ਇਤਿਹਾਸਕ ਮਹੱਤਵ ਬਾਰੇ ਬੱਚਿਆਂ ਨੂੰ ਜਾਣੂ ਕਰਵਾਇਆ ਗਿਆ। ਸਕੂਲ ਪ੍ਰਿੰਸੀਪਲ ਸੰਜੀਵ ਕੁੁਮਾਰ ਨੇ ਬੱਚਿਆਂ ਨੂੰ ਡਾ. ਭੀਮ ਰਾਉ ਅੰਬੇਦਕਰ ਦੇ ਜੀਵਨ ਬਾਰੇ ਬੱਚਿਆਂ ਨੂੰ ਦੱਸਿਆ।ਮੈਨੇਜਮੈਂਟ ਕਮੇਟੀ ਪ੍ਰਧਾਨ ਸਤੀਸ਼ ਕੁਮਾਰ,ਸਮੂਹ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਸੰਜੀਵ ਕੁਮਾਰ ਨੇੇ ਬੱਚਿਆਂ,ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਿਸਾਖੀ ਦੇ ਤਿਉਹਾਰ ਦੀਆਂ ਸੁੁਭਕਾਮਨਾਵਾਂ ਦਿੱਤੀਆਂ।

ਗੁਰਵਿੰਦਰ ਸਿੰਘ ਚਹਿਲ, ਚੀਮਾ ਮੰਡੀ : ਬਾਬਾ ਪਰਮਾਨੰਦ ਕਾਲਜ ਦੀਆਂ ਵਿਦਿਆਰਥਣਾ ਨੇ ਨੈਤਿਕ ਸਿੱਖਿਆ ਇਮਤਿਹਾਨ 'ਚ ਮਾਰੀਆਂ ਮੱਲ੍ਹਾਂ


ਬਾਬਾ ਪਰਮਾਨੰਦ ਕਾਲਜ ਦੀਆਂ ਵਿਦਿਆਰਥਣਾ ਨੇ ਨੈਤਿਕ ਸਿੱਖਿਆ ਇਮਤਿਹਾਨ 'ਚ ਮਾਰੀਆਂ ਮੱਲ੍ਹਾਂ

ਗੁਰਵਿੰਦਰ ਸਿੰਘ ਚਹਿਲ, ਚੀਮਾ ਮੰਡੀ : ਸੰਤ ਬਾਬਾ ਪ੍ਰੀਤਮ ਦਾਸ ਜੀ ਦੀ ਛਤਰ ਛਾਇਆ ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਸੰਸਥਾ ਬਾਬਾ ਪਰਮਾਨੰਦ ਕੰਨਿਆ ਮਹਾਂ ਵਿਦਿਆਲਿਆ ਜਖੇਪਲ ਵਿਖੇ ਪ੍ਰਿੰਸੀਪਲ ਡਾ. ਉਂਕਾਰ ਸਿੰਘ ਅਤੇ ਦਰਸ਼ਨ ਖਾਨ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅਕਾਦਮਿਕ ਕੌਂਸਲ ਵੱਲੋਂ ਸੰਗਰੂਰ-ਬਰਨਾਲਾ, ਮਾਨਸਾ, ਮਲੇਰਕੋਟਲਾ ਦੇ ਜੋਨ ਦੇ ਇਮਤਿਹਾਨ ਵਿੱਚ ਭਾਗ ਲਿਆ। ਜਿਸ ਦਾ ਮਕਸਦ ਵਿਦਿਆਰਥਣਾਂ ਨੂੰ ਨੈਤਿਕ ਗੁਣਾਂ ਦੇ ਧਾਰਨੀ ਬਣਾਉਣ ਦੇ ਨਾਲ ਨਾਲ ਵਿਦਿਆਰਥੀਆਂ ਵਿੱਚ ਚੰਗੇ ਗੁਣ ਪੈਦਾ ਕਰਨੇ ਅਤੇ ਸਮਾਜ ਦੀ ਸੇਵਾ ਕਰਕੇ ਚੰਗਾ ਸਮਾਜ ਸਿਰਜਣ ਦਾ ਸੰਕਲਪ ਪੈਦਾ ਕਰਨਾ ਹੈ।ਸਾਰੇ ਹੀ ਵਿਦਿਆਰਥੀਆਂ ਨੇ ਇਸ ਇਮਤਿਹਾਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਹੱਤਵਪੂਰਨ ਸਥਾਨ ਹਾਸਿਲ ਕੀਤੇ। ਜਿਹਨਾਂ ਵਿੱਚੋਂ ਬੀ.ਏ. ਭਾਗ ਦੂਜਾ ਦੀ ਵਿਦਿਆਰਥਣ ਸੁਖਬੀਰ ਕੌਰ ਨੇ ਪੰਜਵਾਂ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਬੀ.ਏ. ਭਾਗ ਤੀਜਾ ਦੀਆਂ ਵਿਦਿਆਰਥਣਾਂ ਮਨਪ੍ਰੀਤ ਕੌਰ, ਮਨਜਿੰਦਰ ਕੌਰ, ਮਨਪ੍ਰੀਤ ਕੌਰ, ਗੁਰਲੀਨ ਕੌਰ,ਮਨਪ੍ਰੀਤ ਕੌਰ, ਗੀਤਾ ਕੌਰ ਅਤੇ ਬੀ.ਏ ਭਾਗ ਪਹਿਲਾ ਦੀਆਂ ਵਿਦਿਆਰਥਣਾਂ ਸੁਖਮਨ ਕੌਰ, ਨਰਿੰਦਰ ਕੌਰ, ਧਰਮਪ੍ਰੀਤ ਕੌਰ, ਕੁਲਦੀਪ ਕੌਰ ਆਦਿ ਨੇ ਪੇਪਰ ਵਿੱਚੋਂ ਵੱਖ-ਵੱਖ ਪੁਜੀਸ਼ਨਾ ਹਾਸਿਲ ਕੀਤੀਆਂ।ਇਸ ਮੌਕੇ ਪ੍ਰਿੰਸੀਪਲ ਡਾ. ਉਕਾਰ ਸਿੰਘ ਨੇ ਵਿਦਿਆਰਥੀਆਂ ਨੂੰ ਉਤਸਾਹਿਤ ਕਰਦਿਆਂ ਵਧਾਈ ਦਿੱਤੀ। ਵੱਖ-ਵੱਖ ਪ੍ਰਤੀਯੋਗਤਾਵਾਂ ਵਿੱਚ ਭਾਗ ਲੈਣ ਲਈ ਪ੍ਰੇਰਨਾ ਦਿੱਤੀ।ਨਤੀਜੇ ਅਨੁਸਾਰ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਯਾਦਗਾਰੀ ਚਿੰਨ੍ਹ ਤੇ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਤੇ ਪ੍ਰਿੰਸੀਪਲ, ਸਮੂਹ ਸਟਾਫ ਅਤੇ ਵਿਦਿਆਰਥੀ ਸ਼ਾਮਿਲ ਸਨ।


Thursday, April 11, 2024

Gurwinder Singh Chahal,Heron Khurd : In the Royal College workshop,Paul Samaon encouraged the female students to preserve our folk dances and songs

ਰੌਇਲ ਕਾਲਜ ਦੀ ਵਰਕਸ਼ਾਪ ਵਿੱਚ ਪਾਲ ਸਮਾਓਂ ਨੇ ਵਿਦਿਆਰਥਣਾਂ ਨੂੰ ਸਾਡੇ ਲੋਕ-ਨਾਚਾਂ 'ਤੇ ਗੀਤਾਂ ਨੂੰ ਬਚਾਈ ਰੱਖਣ ਲਈ ਕੀਤਾ ਉਤਸ਼ਾਹਿਤ


ਪਾਲ ਸਮਾਓਂ ਨੇ ਵਿਦਿਆਰਥਣਾਂ ਨੂੰ ਗਿੱਧੇ ਦੀਆਂ ਵੱਖ-ਵੱਖ ਵੰਨਗੀਆਂ ਤੋਂ ਜਾਣੂ ਕਰਵਾਇਆ 


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਵਿਖੇ 10 ਅਪ੍ਰੈਲ ਤੋਂ ਸ਼ੁਰੂ ਹੋਈ ਸਕਿੱਲ ਡਿਵੈਲਪਮੈਂਟ ਸਖ਼ਸ਼ੀਅਤ ਉਸਾਰੀ ਤੇ ਲੋਕ ਕਲਾਵਾਂ ਆਦਿ ਨਾਲ ਸਬੰਧਿਤ ਵਰਕਸ਼ਾਪ ਦੇ ਦੂਜੇ ਦਿਨ ਅੰਤਰਰਾਸ਼ਟਰੀ ਗਿੱਧਾ ਕੋਚ ਤੇ ਲੋਕ ਕਲਾਵਾਂ ਦੇ ਖ਼ੇਤਰ ਵਿੱਚ ਅਮਿੱਟ ਪੈੜ੍ਹਾਂ ਪਾਉਣ ਵਾਲੇ ਪਾਲ ਸਿੰਘ ਸਮਾਓ ਉਰਫ਼ ਪਾਲੀ ਸਮਾਓਂ ਨੇ ਜਿੱਥੇ ਵਿਦਿਆਰਥਣਾਂ ਨੂੰ ਆਪਣੇ ਸੰਘਰਸ਼ ਦੇ ਦਿਨਾਂ ਤੋਂ ਜਾਣੂ ਕਰਵਾਇਆ ਓਥੇ ਹੀ ਓਹਨਾਂ ਨੂੰ ਆਪਣੇ ਨਿੱਜੀ ਜੀਵਨ ਦੀਆਂ ਉਦਾਹਰਨਾਂ ਦੇ ਕੇ,ਲੋਕ ਸੇਵਾ ਲਈ ਵੀ ਪ੍ਰੇਰਿਆ।ਓਹਨਾਂ ਨੇ ਪੜ੍ਹਾਈ ਦੇ ਨਾਲ-ਨਾਲ ਸਹਿ-ਵਿਦਿਅਕ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਦਿਆਂ,ਵਿਿਦਆਰਥਣਾਂ ਨੂੰ ਸਾਡੇ ਲੋਕ-ਨਾਚਾਂ ਤੇ ਗੀਤਾਂ ਨੂੰ ਬਚਾਈ ਰੱਖਣ ਲਈ ਉਤਸ਼ਾਹਿਤ ਕਰਦਿਆਂ,ਗਿੱਧੇ ਦੀਆਂ ਵੱਖ-ਵੱਖ ਵੰਨਗੀਆਂ ਤੋਂ ਜਾਣੂ ਕਰਵਾਇਆ।ਓਹਨਾਂ ਨੇ ਗਿੱਧੇ ਵਿੱਚ ਪੇਸ਼ ਕੀਤੇ ਜਾਂਦੇ ਤਮਾਸ਼ਿਆਂ ਬਾਰੇ ਗੱਲ ਕਰਦਿਆਂਉਦਾਹਰਨਾਂ ਸਹਿਤ ਸਟੇਜ ਤੇ ਆਪਣੀ ਪੇਸ਼ਕਾਰੀ ਵਿਖਾਈ।ਓਹਨਾਂ ਨੇ ਭਾਂਤ-ਭਾਂਤ ਦੀਆਂ ਬੋਲੀਆਂ ਨਾਲ ਪੇਸ਼ਕਾਰੀ ਕਰਦਿਆਂ ਖ਼ੂਬ ਰੰਗ ਬੰਨ੍ਹਿਆ ਅਤੇ ਵਿਦਿਆਰਥਣਾਂ ਨੂੰ ਨੱਚਣ ਲਾ ਦਿੱਤਾ। ਓਹਨਾਂ ਨੇ ਗਿੱਧੇ ਨਾਚ ਦੀਆਂ ਬੜੀਆਂ ਸੂਖ਼ਮ ਬਾਰੀਕੀਆਂ ਤੋਂ ਵਿਦਿਆਰਥਣਾਂ ਨੂੰ ਜਾਣੂ ਕਰਵਾਉਂਦਿਆਂਪੇਸ਼ਕਾਰੀ ਸਮੇਂ ਓਹਨਾਂ ਚੀਜ਼ਾਂ ਦਾ ਧਿਆਨ ਰੱਖਣ ਬਾਰੇ,ਜਾਗਰੂਕ ਕੀਤਾ। ਇਸ ਪ੍ਰੋਗਰਾਮ ਵਿੱਚ ਓਹਨਾਂ ਦੀ ਟੀਮ ਮੈਂਬਰ ਬੀਬਾ ਸਾਹਿਬ ਕੌਰ ਨੇ ਲੋਕ-ਗੀਤ ਨਾਲ ਵਿਦਿਆਰਥਣਾਂ ਨੂੰ ਝੂਮਣ ਲਾ ਦਿੱਤਾ। ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਪਾਲ ਸਿੰਘ ਸਮਾਓਂ,ਬਲਵਿੰਦਰ ਸਿੰਘ ਧਾਲੀਵਾਲ ਤੇ ਬੀਬਾ ਸਾਹਿਬ ਕੌਰ ਨੂੰ ਸਨਮਾਨ ਵਜੋਂ ਯਾਦਗਾਰੀ ਚਿੰਨ ਭੇਟ ਕਰਦਿਆਂ ਓਹਨਾਂ ਦਾ ਧੰਨਵਾਦ ਕੀਤਾ।ਡੀਨ ਅਕਾਦਮਿਕ ਡਾ. ਕੁਲਵਿੰਦਰ ਸਿੰਘ ਸਰਾਂ ਨੇ ਮੰਚ ਸੰਚਾਲਨ ਕੀਤਾ ਤੇ ਕੱਲ੍ਹ ਦੇ ਪ੍ਰੋਗਰਾਮ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ 12 ਅਪ੍ਰੈਲ ਦੇ ਸ਼ੈਸ਼ਨ ਵਿੱਚ ਪ੍ਰੋ. ਹਰਦੇਵ ਸਿੰਘ ਕੋਮਲ ਕਲਾਵਾਂ ਅਧੀਨ ਪੇਂਟਿੰਗ ਬਾਰੇ ਤੇ ਪ੍ਰੋ. ਗੁਰਦਾਸ ਹਾਂਡਾ ਡ੍ਰੈਸ ਡਿਜ਼ਾਇੰਨਗ ਦੀ ਤਕਨੀਕਾਂ ਸਬੰਧੀ ਜਾਣਕਾਰੀ ਦੇਣਗੇ।ਪ੍ਰੋਂ ਸੁਰਜਨ ਸਿੰਘ ਨੇ ਇਸ ਵਰਕਸ਼ਾਪ ਵਿੱਚ ਭਾਗ ਲੈ ਰਹੀਆਂ ਵਿਦਿਆਰਥਣਾਂ ਦਾ ਧੰਨਵਾਦ ਕੀਤਾ ਤੇ ਅਗਲੇ ਦਿਨਾਂ ਚ ਭਰਵੀਂ ਹਾਜ਼ਰੀ ਬਣਾਈ ਰੱਖਣ ਲਈ ਕਿਹਾ।ਸੰਸਥਾ ਦੇ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਵਿਦਿਆਰਥਣਾਂ ਨੂੰ ਲੋਕ-ਕਲਾਵਾਂ ਤੇ ਹੁਨਰਾਂ ਨਾਲ ਜੋੜੇ ਰੱਖਣ ਦੇ ਇਸ ਉਪਰਾਲੇ ਦੀ ਖ਼ੂਬ ਸ਼ਲਾਘਾ ਕਰਦਿਆਂ ਪ੍ਰਬੰਧਕੀ ਟੀਮ ਨੂੰ ਵਧਾਈ ਦਿੱਤੀ।





Wednesday, April 10, 2024

Gurwinder Singh Chahal, Cheema Mandi: Neeraj Jindal got first place in ques competition



ਪ੍ਰਸ਼ਨ-ਉਤਰ ਮੁਕਾਬਲਿਆਂ ਵਿੱਚ ਨੀਰਜ ਜਿੰਦਲ ਨੇ ਕੀਤਾ ਪਹਿਲਾ ਸਥਾਨ ਪ੍ਰਾਪਤ



ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸ਼ੈਰ-ਸਪਾਟਾ ਮੰਤਰਾਲਾ ਭਾਰਤ ਸਰਕਾਰ ਦੁਆਰਾ ਨਵੰਬਰ 2023 ਵਿੱਚ ਇੱਕ ਯੁਵਾ ਸੈਰ-ਸਪਾਟਾ ਕਲੱਬ ਦੇ ਤਹਿਤ ਇੱਕ ਆਨਲਾਈਨ ਪ੍ਰਸ਼ਨ-ਉਤਰ ਮੁਕਾਬਲਾ ਕਰਵਾਇਆ ਗਿਆ ਸੀ, ਜਿਸ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਭੀਖੀ ਦੇ 12ਵੀਂ ਕਾਮਰਸ ਦੇ ਵਿਦਿਆਰਥੀ ਨੀਰਜ ਜਿੰਦਲ ਪੁੱਤਰ ਸੁਭਾਸ ਜਿੰਦਲ ਨੂੰ ਜੇਤੂ ਐਲਾਨਿਆ ਗਿਆ।ਜਿਸ ਵਿੱਚ ਵਿਦਿਆਰਥੀ ਨੂੰ ਇਨਾਮ ਦੇ ਰੂਪ ਵਿੱਚ ਇੱਕ ਉਪਹਾਰ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਵਿਦਿਆਰਥੀ ਦੀ ਇਸ ਪ੍ਰਾਪਤੀ 'ਤੇ ਸਕੂਲ ਮੈਨੇਜਮੈਂਟ ਪ੍ਰਧਾਨ ਸਤੀਸ਼ ਕੁਮਾਰ ਅਤੇ ਸਮੂਹ ਕਮੇਟੀ ਮੈਂਬਰਾਂ ਨੇ ਵਧਾਈ ਦਿੱਤੀ। ਸਵੇਰ ਦੀ ਸਭਾ ਵਿੱਚ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਜੇਤੂ ਵਿਦਿਆਰਥੀ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਵਧਾਈ ਦਿੱਤੀ।


Monday, April 8, 2024

Gurwinder Singh Chahal,Cheema Mandi : A religious ceremony was held at Oxford School in celebration of the beginning of the new session


ਆਕਸਫੋਰਡ ਸਕੂਲ ਵਿਖੇ ਨਵੇਂ ਸੈਸ਼ਨ ਦੇ ਆਰੰਭ ਦੀ ਖ਼ੁਸ਼ੀ 'ਚ ਧਾਰਮਿਕ ਸਮਾਗਮ ਕਰਵਾਇਆ



ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਕੀਰਤਨ ਦੀ ਪਾਈ ਸਾਂਝ 

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਬਠਿੰਡਾ-ਸੁਨਾਮ ਮੁੱਖ ਮਾਰਗ 'ਤੇ ਸਥਿਤ ਆਈਸੀਐਸਈ ਬੋਰਡ ਤੋਂ ਮਾਨਤਾ ਪ੍ਰਾਪਤ ਦੀ ਆਕਸਫੋਰਡ ਪਬਲਿਕ ਸਕੂਲ ਚੀਮਾ ਵਿਖੇ ਨਵੇਂ ਸੈਸ਼ਨ ਦੀ ਆਰੰਭਤਾ ਨੂੰ ਮੁੱਖ ਰੱਖਦਿਆਂ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ,ਜਿਸ ਦੌਰਾਨ ਸਕੂਲ ਦੇ ਨਤੀਜੇ ਚੰਗੇ ਆਉਣ 'ਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ।ਧਾਰਮਿਕ ਸਮਾਗਮ ਦੌਰਾਨ ਰਸ-ਭਿੰਨੀ ਬਾਣੀ ਦੇ ਕੀਰਤਨ ਦਾ ਹਾਜ਼ਰੀਨ ਨੇ ਅਨੰਦ ਮਾਣਿਆ।ਸਕੂਲ ਦੇ ਪ੍ਰਿੰਸੀਪਲ ਮਨਿੰਦਰਜੀਤ ਕੌਰ ਧਾਲੀਵਾਲ ਨੇ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਵਿਚ ਪ੍ਰਵੇਸ਼ ਕਰਨ ਤੇ ਵਧਾਈ ਦਿੱਤੀ ਅਤੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਦੌਰਾਨ ਸਕੂਲ ਦੇ ਵਿਦਿਆਰਥੀ ਅਤੇ ਸਮੂਹ ਸਟਾਫ ਨੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਸੰਸਥਾ ਦੇ ਚੇਅਰਮੈਨ ਚਮਕੌਰ ਸਿੰਘ,ਐਮਡੀ ਗੁਰਧਿਆਨ ਸਿੰਘ ਚਹਿਲ,ਪ੍ਰਵੀਨ ਕੁਮਾਰ ਅਤੇ ਗਗਨ ਗੋਇਲ ਵੱਲੋਂ ਸੈਸ਼ਨ ਦੀ ਆਰੰਭਤਾ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਮਿਹਨਤ ਅਤੇ ਲਗਨ ਸਦਕਾ ਅਗਲੇਰੀਆਂ ਜਮਾਤਾਂ ਵਿਚ ਪ੍ਰਵੇਸ਼ ਕਰਨ 'ਤੇ ਵਧਾਈ ਦਿੱਤੀ ਗਈ।

Sunday, April 7, 2024

Gurwinder Singh Chahal,Cheema Mandi : Organized an annual cultural event at Sarvahitkari Vidya Mandir Bhikhi


ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਸਾਲਾਨਾ ਸੱਭਿਆਚਾਰਕ ਸਮਾਗਮ ਕਰਵਾਇਆ



ਵੱਖ-ਵੱਖ ਪੁਸ਼ਾਕਾਂ ਵਿੱਚ ਸਜੇ ਨੰਨ੍ਹਿਆਂ ਨੇ ਵਿਖੇਰੇ ਸੱਭਿਆਚਾਰਕ ਰੰਗ


ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸੀ.ਬੀ.ਐਸ.ਈ. ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਇਸ ਖੇਤਰ ਦੀ ਵਿਲੱਖਣ ਵਿੱਦਿਅਕ ਸੰਸਥਾ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਸਾਲਾਨਾ ਸੱਭਿਆਚਾਰਕ ਤੇ ਇਨਾਮ ਵੰਡ ਸਮਾਗਮ ਕਰਵਾਇਆ,ਜਿਸ ਵਿਚ ਨਰਸਰੀ ਜਮਾਤ ਤੋਂ 12ਵੀਂ ਜਮਾਤ ਤੱਕ ਦੇ ਬੱਚਿਆਂ ਨੇ ਭਾਗ ਲਿਆ।ਪ੍ਰੋਗਰਾਮ ਦੀ ਰੌਣਕ ਨੂੰ ਚਾਰ-ਚੰਨ ਲਾਉਣ ਲਈ ਬੱਚਿਆਂ ਦੇ ਮਾਪਿਆਂ ਵੱਲੋਂ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ ਗਈ।ਸਮਾਗਮ ਦਾ ਆਗਾਜ਼ ਮੁੱਖ ਮਹਿਮਾਨ ਵਜੋਂ ਪਹੁੰਚੇ ਸਰਵਹਿੱਤਕਾਰੀ ਸਿੱਖਿਆ ਸੰਮਤੀ ਪੰਜਾਬ (ਹੈਡ-ਕੁਆਰਟਰ) ਜਲੰਧਰ ਦੇ ਉਪ ਪ੍ਰਧਾਨ ਸੁਭਾਸ਼ ਮਹਾਜਨ ਨੇ ਦੀਪ ਜਗਾ ਕੇ ਕੀਤਾ।ਸਕੂਲ ਪ੍ਰਬੰਧਕ ਕਮੇਟੀ ਤੇ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਸਮਾਗਮ ਵਿੱਚ ਪਹੁੰਚੇ ਮੁੱਖ ਮਹਿਮਾਨ,ਸਮੂਹ ਮਾਪਿਆਂ ਅਤੇ ਹੋਰ ਪਤਵੰਤਿਆਂ ਦਾ ਸਵਾਗਤ ਕੀਤਾ।ਪ੍ਰਿੰਸੀਪਲ ਨੇ ਸਕੂਲ ਦੀ ਸਾਲਾਨਾ ਰਿਪੋਰਟ ਰਾਹੀਂ ਸਕੂਲ ਦੀਆਂ ਅਕਾਦਮਿਕ,ਸਹਿ ਗਤੀਵਿਧੀਆਂ ਅਤੇ ਖੇਡਾਂ ਦੀਆਂ ਪ੍ਰਾਪਤੀਆਂ ਤੋਂ ਹਾਜ਼ਰੀਨ ਨੂੰ ਜਾਣੂੰ ਕਰਵਾਇਆ।ਰੰਗਾ-ਰੰਗ ਪ੍ਰੋਗਰਾਮ ਦੀ ਸ਼ੁਰੂਆਤ ਗੁਰਬਾਣੀ ਸ਼ਬਦ ਤੋਂ ਕੀਤੀ।ਮੁੱਖ ਮਹਿਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਵਹਿੱਤਕਾਰੀ ਸਿੱਖਿਆ ਸੰਮਤੀ ਪੰਜਾਬ ਦੇ ਵਿੱਦਿਆ ਮੰਦਰ ਪੰਜਾਬ ਵਿੱਚ ਗੁਣਵੱਤਾਪੂਰਨ ਸਿੱਖਿਆ ਦੇ ਕੇ ਸਿੱਖਿਆ ਦੇ ਮਿਆਰ ਨੂੰ ਹੋਰ ਵੀ ਉੱਚਾ ਚੁੱਕ ਰਹੇ ਹਨ।  ਵਿੱਦਿਆ  ਭਾਰਤੀ ਸੰਸਥਾਵਾਂ  ਦਾ ਟੀਚਾ ਪੜ੍ਹਾਈ ਦੇ ਨਾਲ ਨਾਲ ਚੰਗੇ ਸੰਸਕਾਰ ਦੇਣਾ ਵੀ ਹੈ ਅਤੇ ਆਪਣੇ ਸਕੂਲ ਘੱਟ ਫੀਸਾਂ ਵਿੱਚ ਗੁਣਵੱਤਾ ਪੂਰਨ ਸਿੱਖਿਆ ਦਾ ਉਪਰਾਲਾ ਕਰ ਰਹੇ ਹਨ।ਉਨ੍ਹਾਂ ਪ੍ਰੋਗਰਾਮ ਦੀ ਪ੍ਰਸੰਸਾ ਕਰਦਿਆਂ ਤੇ ਸ਼ੁੱਭ ਇੱਛਾਵਾਂ ਦਿੰਦਿਆਂ ਕਿਹਾ ਕਿ ਉੁਹ ਚਾਹੁੰਦੇ ਹਨ ਅੱਗੇ ਵੀ ਇਹ ਵਿੱਦਿਆ ਮੰਦਰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰੇ।ਉਨ੍ਹਾਂ ਸਕੂਲ ਮੁਖੀ,ਅਧਿਆਪਕਾਂ ਤੇ  ਵਿਦਿਆਰਥੀਆਂ ਦੇ ਆਪਸੀ ਤਾਲਮੇਲ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਸਭ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਦੀ ਯੋਗ ਅਗਵਾਈ ਅਤੇ ਸਮੁੱਚੀ ਪ੍ਰਬੰਧਕ ਸੰਮਤੀ ਦੇ ਸਹਿਯੋਗ ਸਦਕਾ ਹੀ ਇਹ ਵਿੱਦਿਆ ਮੰਦਰ ਤਰੱਕੀ ਦੀਆਂ ਲੀਹਾਂ ’ਤੇ ਹੈ।ਸਕੂਲ ਦੇ ਬੱਚਿਆਂ ਵੱਲੋਂ ਆਪਣੀਆਂ ਵੰਨ-ਸੁਵੰਨੀਆਂ ਪੇਸ਼ਕਾਰੀਆਂ ਨਾਲ ਜ਼ਿੰਦਗੀ ਦੇ ਰੰਗਾਂ ਦਾ ਰੰਗ ਬੰਨ੍ਹ ਦਿੱਤਾ ਗਿਆ ਜਿਸ ਨੇ ਆਏ ਹੋਏ ਮਹਿਮਾਨਾਂ ਦਾ ਮਨ ਮੋਹ ਲਿਆ। ਬੱਚਿਆਂ ਵੱਲੋਂ ਬੜੇ ਹੀ ਮਨਮੋਹਕ ਢੰਗ ਨਾਲ ਗਿੱਧਾ,ਭੰਗੜਾ,ਸਕਿੱਟ,ਕੋਰੀਓਗਰਾਫ਼ੀ ਅਤੇ ਲੋਕ ਨਾਚ ਆਦਿ ਪੇਸ਼ ਕੀਤੇ ਗਏ।ਇਸ ਸਮਾਗਮ ਦੌਰਾਨ ਸਭ ਤੋਂ ਵੱਧ ਆਕਰਸ਼ਣ ਦਾ ਕੇਂਦਰ ਰਹੀ ਚੰਦਰਯਾਨ-3 ’ਤੇ ਪੇਸ਼ ਕੀਤੀ ਅਨੋਖੀ ਪੇਸ਼ਕਾਰੀ।ਮੁੱਖ ਮਹਿਮਾਨ,ਸਕੂਲ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਵੱਲੋਂ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਨਰਾਇਣ ਖੋਜ ਪ੍ਰਤਿਭਾ ਪ੍ਰੀਖਿਆ,ਵਿਗਿਆਨ ਅਤੇ ਗਣਿਤ ਮੇਲਾ,ਖੇਡਾਂ ਅਤੇ ਅਕਾਦਮਿਕ ਵਿੱਚ ਮੱਲ੍ਹਾਂ ਮਾਰਨ ਵਾਲੇ  ਵਿਦਿਆਰਥੀਆਂ ਨੂੰ ਪੁਰਸ਼ਕਾਰ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਦੇ ਮਾਪਿਆਂ ਨੂੰ ਵੀ ਵਧਾਈ ਦਿੱਤੀ।ਪ੍ਰੋਗਰਾਮ ਦੇ ਅੰਤ ਵਿੱਚ ਪ੍ਰਿੰਸੀਪਲ ਵੱਲੋਂ ਸਕੂਲ ਦੇ ਵਿਹੜੇ ਵਿੱਚ ਪਹੁੰਚਣ ’ਤੇ ਸਭ ਦਾ ਧੰਨਵਾਦ ਕੀਤਾ ਅਤੇ ਉਹਨਾਂ ਕਿਹਾ ਬੱਚਿਆਂ ਅਤੇ ਮਾਪਿਆਂ ਦੇ ਸਹਿਯੋਗ ਸਦਕਾ ਹੀ ਉਹ ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਵਿੱਚ ਸਫਲ ਰਹੇ ਹਨ।ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਡਾ. ਯਸ਼ਪਾਲ ਸਿੰਗਲਾ, ਪ੍ਰਧਾਨ ਸਤੀਸ਼ ਕੁਮਾਰ, ਜ਼ਿਲ੍ਹਾ ਪ੍ਰਬੰਧ ਸੰਮਤੀ ਦੇ ਪ੍ਰਧਾਨ ਤੇਜਿੰਦਰਪਾਲ,ਵਾਈਸ ਪ੍ਰਧਾਨ ਪ੍ਰਸ਼ੋਤਮ ਕੁਮਾਰ, ਵਾਈਸ ਪ੍ਰਧਾਨ ਬਿਰਜ ਲਾਲ,ਪ੍ਰਬੰਧਕ ਅੰਮ੍ਰਿਤ ਲਾਲ,ਮੈਂਬਰ ਮਨੋਜ ਕੁਮਾਰ,ਮੱਖਣ ਲਾਲ,ਅਸ਼ੋਕ ਜੈਨ,ਰਜਿੰਦਰ ਕੁਮਾਰ,ਰਕੇਸ਼ ਕੁਮਾਰ ਵੀ ਮੌਜ਼ੂਦ ਸਨ।



Friday, April 5, 2024

Gurwinder Singh Chahal,Heron Khurd : Shiv Shakti Ayurvedic College and Hospital Bhikhi organized free medical camp



 

Shiv Shakti Ayurvedic College and Hospital

 Bhikhi organized free medical camp


Gurwinder Singh Chahal,Heron Khurd : Shiv Shakti Ayurvedic College and Hospital Bhikhi conducted services at different places during the first week of April, out of which a medical camp was organized at village Kamana, Tehsil Ratia, District Fatehabad, on the occasion of Sri Akhand Path, organized by the village, in which Shiv Shakti At the Ayurvedic College and Hospital Dr. Rajinder, Dr. Shivaji Tukaram Kagade and Dr. Manchindra and their team conducted a free check-up of about 108 patients of the village and distributed free medicines.

The second camp was organized at Mandi Kalanwali District Sirsa Haryana where the entire team of Shiv Shakti Medical College, including Dr. Omkar,Dr. Imran,Dr. Vinod Vitthal and their colleagues,checked up about 130 patients free medicines were distributed. In view of these services, the panchayats of both the villages expressed special thanks to the chairman of the college, Dr. Somnath Mehta and appreciated this initiative.




ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਰਕਾਰੀ ਸਕੂਲ ਕਲੀਪੁਰ ਦੇ ਵਿਦਿਆ ਦੇ ਖੇਤਰ 'ਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਡੀਈਓ ਮਾਨਸਾ ਨੇ ਕੀਤਾ ਸਨਮਾਨ



ਸਰਕਾਰੀ ਸਕੂਲ ਕਲੀਪੁਰ ਦੇ ਵਿਦਿਆ ਦੇ ਖੇਤਰ 'ਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਡੀਈਓ ਮਾਨਸਾ ਨੇ ਕੀਤਾ ਸਨਮਾਨ


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਰਕਾਰੀ ਪ੍ਰਾਇਮਰੀ ਸਕੂਲ ਕਲੀਪੁਰ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ (ਐਲੀਮੈਂਟਰੀ ਸਿੱਖਿਆ) ਮਲਕਾ ਰਾਣੀ ਨੇ ਪੰਜਵੀਂ ਦੀ ਪ੍ਰੀਖਿਆ 'ਚੋਂ 500 'ਚੋਂ 500 ਅੰਕ ਪ੍ਰਾਪਤ ਕਰਨ ਵਾਲੇ ਤੇ ਨਵੋਦਿਆ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ। ਸਕੂਲ ਪੁੱਜਣ 'ਤੇ ਸਮੁੱਚੇ ਸਟਾਫ ਵੱਲੋਂ ਜ਼ਿਲ੍ਹਾ ਅਧਿਕਾਰੀਆਂ ਦਾ ਸਵਾਗਤ ਕੀਤਾ ਗਿਆ।ਜ਼ਿਲ੍ਹਾ ਅਧਿਕਾਰੀ ਮਲਕਾ ਰਾਣੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰੀ ਸਕੂਲ ਹੁਣ ਕਿਸੇ ਗੱਲੋਂ ਵੀ ਘੱਟ ਨਹੀਂ ਹਨ ਜਿਸ ਕਰਕੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵਧੀਆ ਨੰਬਰ ਲੈ ਕੇ ਜਿੱਥੇ ਮਾਪਿਆਂ ਦਾ ਨਾ ਰੋਸ਼ਨ ਕਰ ਰਹੇ ਹਨ ਉਥੇ ਆਪਣੇ ਸਟਾਫ ਅਤੇ ਸਕੂਲ ਦਾ ਨਾਂ ਵੀ ਪੰਜਾਬ ਪੱਧਰ 'ਤੇ ਚਮਕਾ ਰਹੇ ਹਨ। ਉਹਨਾਂ ਪੰਜਵੀਂ ਜਮਾਤ 'ਚੋਂ ਪਾਸ ਹੋਣ ਵਾਲੇ ਅਤੇ ਨਵੋਦਿਆ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ,ਉਹਨਾਂ ਦੇ ਮਾਪਿਆਂ,ਜਮਾਤ ਇੰਚਾਰਜ ਅਤੇ ਸਮੁੱਚੇ ਸਟਾਫ ਨੂੰ ਵਧਾਈ ਵੀ ਦਿੱਤੀ।ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬੁਢਲਾਡਾ ਅਮਨਦੀਪ ਸਿੰਘ ਔਲਖ,ਜ਼ਿਲ੍ਹਾ ਕੋਆਰਡੀਨੇਟਰ ਸਮਾਰਟ ਸਕੂਲ ਅਕਬਰ ਸਿੰਘ,ਜ਼ਿਲਾ ਅਕਾਊਂਟੈਂਟ ਅਨੁਰਾਧਾ, ਕਲਸਟਰ ਸਕੂਲ ਮੁਖੀ ਬਲਵਿੰਦਰ ਸਿੰਘ,ਐਸਐਮਸੀ ਕਮੇਟੀ, ਪਿੰਡ ਦੇ ਪਤਵੰਤੇ ਅਤੇ ਸਕੂਲ ਮੁਖੀ ਮਨਜੀਤ ਕੌਰ,ਜਮਾਤ ਇੰਚਾਰਜ਼ ਸ਼ਾਂਤੀ ਦੇਵੀ, ਗੁਰਪਿਆਰ ਸਿੰਘ,ਸੁਖਦੇਵ ਸਿੰਘ,ਗੁਰਪ੍ਰੀਤ ਦਾਸ,ਜਗਮੀਤ ਕੋਰ,ਗੁਰਜੀਤ ਕੋਰ,ਸੋਮਾ ਰਾਣੀ ਆਦਿ ਮੌਜੂਦ ਸਨ।





Thursday, April 4, 2024

Gurwinder Singh Chahal,Heron Khurd : Government Primary School Heron Kalan 5th class result was excellent

Government Primary School Heron Kalan 5th class result was excellent

Aishadeep Kaur and Neerajveer Kaur scored 500 out of 500 marks

Gurwinder Singh Chahal,Heron Khurd : Government Primary School Heron Kalan's fifth class result was excellent. School head Jagsir Singh said that two students of his school, including Aishadeep Kaur d/o Ladi Singh and Neerajvir Kaur d/o Pratap Singh, out of 500 After obtaining 500 marks, her name was entered in the merit list. Similarly, student Khushpreet Kaur d/o Sukhchain Singh has obtained 496/500 marks, Ramneet Kaur daughter of Harpreet Singh has obtained 480/500 marks. He said that a total of 36 students had sat in this examination and all of them had passed with good marks. School head Jagsir Singh, Jagjeevan Singh, Rajdeep Kaur and Kuldeep Kaur, besides the toppers, their parents, the in-charge of the class Rajinder Kumar for Congratulating his hard work.

गुरविंदर सिंह चहल, चीमा मंडी : एमएलजी स्कूल में दाखिले के प्रति बच्चों और अभिभावकों में उत्साह बढ़ा

एमएलजी स्कूल में दाखिले के प्रति बच्चों और अभिभावकों में उत्साह बढ़ा


नर्सरी से 11वीं (मेडिकल, नॉन-मेडिकल, कॉमर्स, आर्ट्स) तक के बच्चों को दाखिला मिल रहा है

गुरविंदर सिंह चहल, चीमा मंडी : सीबीएसईएनवी दिल्ली से मान्यता प्राप्त क्षेत्र की प्रसिद्ध संस्था एमएलजी कॉन्वेंट स्कूल में दाखिले के लिए बच्चों व अभिभावकों में उत्साह पाया जा रहा है। विकास सूद ने कहा कि एमएलजी कॉन्वेंट स्कूल 12वीं कक्षा तक सीबीएसई द्वारा मान्यता प्राप्त है और 11वीं-12वीं के लिए बच्चे किसी भी स्ट्रीम (मेडिकल, नॉन-मेडिकल, कॉमर्स, आर्ट्स) में प्रवेश ले सकते हैं। उन्होंने कहा कि स्कूल मानक शुल्क पर सभी प्रकार की सुविधाएं उपलब्ध करा रहा है. उन्होंने कहा कि पिछले वर्षों में स्कूल ने काफी सम्मान हासिल किया है. विद्यार्थियों का परिणाम लगातार शत-प्रतिशत आ रहा है, जिससे कक्षा नर्सरी से कक्षा 11 तक के विद्यार्थियों का स्कूल में प्रवेश के प्रति रुझान बढ़ रहा है। नए सत्र के प्रवेश के संबंध में जानकारी देते हुए उन्होंने बताया कि बच्चों की पढ़ाई के दौरान अभिभावकों को होने वाली कठिनाइयों को ध्यान में रखते हुए बच्चों के लिए कंप्यूटर लैब, केमिस्ट्री लैब, साइंस लैब, प्रोजेक्टर जैसी सभी प्रकार की लैब उपलब्ध करायी जा रही है. ताकि बच्चे थ्योरी के साथ हर काम प्रैक्टिकल करके अपना ज्ञान बढ़ा सकें। उन्होंने कहा कि स्कूल में पढ़ाई के साथ-साथ बच्चों के सर्वांगीण विकास पर नजर रखते हुए संगीत, नृत्य और खेल की भी पूरी व्यवस्था की गई है। इस मौके पर प्रबंधन के सदस्यों ने कहा कि वे अपने बच्चों के साथ स्कूल आएं और बच्चों के बेहतर भविष्य के लिए उनका दाखिला कराएं।

Gurwinder Singh Chahal,Heron Khurd : Government Primary School Bhikhi (Boys) fifth class result was excellent

ਸਰਕਾਰੀ ਪ੍ਰਾਇਮਰੀ ਸਕੂਲ ਭੀਖੀ (ਮੁੰਡੇ) ਦਾ ਪੰਜਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਰਕਾਰੀ ਪ੍ਰਾਇਮਰੀ ਸਕੂਲ ਭੀਖੀ (ਮੁੰਡੇ) ਦਾ ਪੰਜਵੀਂ ਜਮਾਤ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਕਲਸਟਰ ਸਕੂਲ ਮੁਖੀ ਪਰਮਜੀਤ ਸਿੰਘ ਗਰਚਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੇ ਸਕੂਲ ਦੀ ਵਿਦਿਆਰਥਣ ਜੀਆ ਖਾਨ ਨੇ 500 'ਚੋਂ 500 ਅੰਕ ਲੈ ਕੇ ਪਹਿਲਾ,ਦੀਕਸ਼ਾ ਜੈਨ ਤੇ ਗੁਰਜੋਤ ਕੌਰ ਨੇ 497/500 ਅੰਕ ਪ੍ਰਾਪਤ ਕਰਕੇ ਦੂਜਾ ਤੇ ਨਿਸ਼ਾ ਨੇ 496/500 ਅੰਕ ਪ੍ਰਾਪਤ ਕਰਕੇ ਜਮਾਤ ਦੇ ਇੰਚਾਰਜ ਅਧਿਆਪਕਾ ਨਵੀਤਾ ਰਾਣੀ ਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ।ਉਹਨਾਂ ਦੱਸਿਆ ਕਿ ਜੀਆ ਖਾਨ ਨੇ ਮੈਰਿਟ ਸੂਚੀ ਵਿੱਚ ਨਾ ਦਰਜ ਕਰਵਾ ਕੇ ਸੂਬਾ ਪੱਧਰ ਤੇ ਸਕੂਲ ਮਾਪਿਆਂ ਅਤੇ ਸਟਾਫ ਦਾ ਨਾਂ ਰੌਸ਼ਨ ਕੀਤਾ ਹੈ।ਉਕਤ ਵਿਦਿਆਰਥੀਆਂ ਨੂੰ ਸਮੁੱਚੇ ਸਟਾਫ ਵੱਲੋਂ ਵਧਾਈ ਦਿੱਤੀ ਗਈ ਅਤੇ ਉਹਨਾਂ ਦੇ ਚੰਗੇਰੇ ਭਵਿੱਖ ਦੀ ਵੀ ਕਾਮਨਾ ਕੀਤੀ ਗਈ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਹੋਣਹਾਰ ਵਿਦਿਆਰਥਣ ਤਨਵੀਰ ਕੌਰ ਦੀ ਨਵੋਦਿਆ ਵਿਦਿਆਲਿਆ 'ਚ ਹੋਈ ਚੋਣ

ਹੋਣਹਾਰ ਵਿਦਿਆਰਥਣ ਤਨਵੀਰ ਕੌਰ ਦੀ ਨਵੋਦਿਆ ਵਿਦਿਆਲਿਆ 'ਚ ਹੋਈ ਚੋਣ


ਪੰਜਵੀਂ ਜਮਾਤ ਦੀ ਪ੍ਰੀਖਿਆ 'ਚੋਂ 499/500 ਅੰਕ ਕੀਤੇ ਪ੍ਰਾਪਤ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸ਼ਾਹਪੁਰ ਕਲਾਂ ਦੀ ਵਿਦਿਆਰਥਣ ਤਨਵੀਰ ਕੌਰ ਨੇ ਜਵਾਹਰ ਨਵੋਦਿਆ ਪਰੀਖਿਆ ਚੰਗੇ ਅੰਕਾਂ ਨਾਲ ਪ੍ਰਾਪਤ ਕਰਕੇ ਛੇਵੀਂ ਜਮਾਤ ਵਿੱਚ  ਦਾਖਲੇ ਲਈ ਆਪਣੀ ਥਾਂ ਪੱਕੀ ਕਰ ਲਈ ਹੈ। ਸਕੂਲ ਦੇ ਅਧਿਆਪਕਾਂ ਨੇ ਦੱਸਿਆ ਕਿ ਇਸ ਬੱਚੀ ਨੇ ਜਵਾਹਰ ਨਵੋਦਿਆ ਦੀ ਪ੍ਰੀਖਿਆ ਦੇ ਨਾਲ-ਨਾਲ ਦਸੰਬਰ ਤੇ ਫਰਵਰੀ ਮਹੀਨੇ ਵਿੱਚ ਹੋਈ ਰਾਮਾਨੁਜਨ ਤੇ ਡੀ.ਟੀ.ਐਫ ਦੀ ਪ੍ਰੀਖਿਆ ਵਿੱਚ ਵੀ ਜ਼ਿਲ੍ਹੇ ਵਿੱਚੋਂ 10ਵਾਂ ਸਥਾਨ ਪ੍ਰਾਪਤ ਕੀਤਾ ਹੈ ਤੇ ਪੰਜਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਦੇ ਨਤੀਜੇ ਵਿੱਚ 499/500 ਅੰਕ ਪ੍ਰਾਪਤ ਕਰਕੇ ਅਪਣੇ ਮਾਪਿਆਂ,ਅਧਿਆਪਕਾਂ ਤੇ ਪਿੰਡ ਦਾ ਨਾਂ ਰੌਸਨ ਕੀਤਾ ਹੈ।ਇਸ ਪ੍ਰਾਪਤੀ 'ਤੇ ਸਰਬ ਸਾਂਝਾ ਵਿਚਾਰ ਮੰਚ ਸ਼ਾਹਪੁਰ ਕਲਾਂ ਦੇ ਅਹੁਦੇਦਾਰਾਂ,ਪਿੰਡ ਦੀ ਨਗਰ ਪੰਚਾਇਤ ਤੇ ਮੋਹਤਬਰਾਂ ਵੱਲੋੰ ਤਨਵੀਰ ਕੌਰ ਦੇ ਅਧਿਆਪਕਾਂ ਤੇ ਮਾਪਿਆਂ ਨੂੰ ਵਧਾਈ ਦਿੱਤੀ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਅਕਾਲ ਅਕੈਡਮੀ ਚੀਮਾ ਪੰਜਾਬੀ ਮਾਧਿਅਮ ਦਾ 5ਵੀਂ ਦਾ ਨਤੀਜਾ ਰਿਹਾ ਸੌ ਫੀਸਦੀ

ਅਕਾਲ ਅਕੈਡਮੀ ਚੀਮਾ ਪੰਜਾਬੀ ਮਾਧਿਅਮ ਦਾ 5ਵੀਂ ਦਾ ਨਤੀਜਾ ਰਿਹਾ ਸੌ ਫੀਸਦੀ

             

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਕਲਗੀਧਰ ਟਰੱਸਟ ਬੜੂ ਸਾਹਿਬ ਦੀ ਸਰਪ੍ਰਸਤੀ ਅਧੀਨ ਚੱਲ ਰਹੀ ਵਿੱਦਿਅਕ ਸੰਸਥਾ ਅਕਾਲ ਅਕੈਡਮੀ ਚੀਮਾ ਪੰਜਾਬੀ ਮਾਧਿਅਮ ਦਾ ਪੰਜਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ। ਅਕੈਡਮੀ ਦੀ ਪ੍ਰਿੰਸੀਪਲ ਨੇ ਦੱਸਿਆ ਕਿ ਖੁਸ਼ਪ੍ਰੀਤ ਕੌਰ 97 ਫ਼ੀਸਦ ਅੰਕ ਪ੍ਰਾਪਤ ਕਰਕੇ ਪਹਿਲਾ,ਰਵਨੀਤ ਕੌਰ ਨੇ 95 ਫ਼ੀਸਦ ਅੰਕ ਪ੍ਰਾਪਤ ਕਰਕੇ ਦੂਜਾ ਅਤੇ ਖੁਸ਼ਪ੍ਰੀਤ ਕੌਰ ਤੇ ਸਵਰਨਜੀਤ ਕੌਰ ਨੇ 94 ਫ਼ੀਸਦ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਹਰਕੀਰਤ ਕੌਰ ਅਤੇ ਜਸਪ੍ਰੀਤ ਕੌਰ ਨੇ 90 ਫ਼ੀਸਦ ਅੰਕ ਹਾਸਿਲ ਕੀਤੇ।ਸਮੁੱਚੇ ਤੌਰ 'ਤੇ 4 ਬੱਚਿਆਂ ਨੇ 90 ਫ਼ੀਸਦ ਤੋਂ ਉੱਪਰ, ਅੱਠ ਬੱਚਿਆਂ ਨੇ 80 ਫ਼ੀਸਦ ਤੋਂ ਉੱਪਰ,10 ਬੱਚਿਆਂ ਨੇ 70 ਫ਼ੀਸਦ ਤੋਂ ਉੱਪਰ ਅਤੇ ਤਿੰਨ ਬੱਚਿਆਂ ਨੇ 60 ਫ਼ੀਸਦ ਤੋਂ ਉੱਪਰ ਅੰਕ ਪ੍ਰਾਪਤ ਕੀਤੇ। ਪ੍ਰਿੰਸੀਪਲ ਅਤੇ ਸਕੂਲ ਦੇ ਹੋਰ ਸਟਾਫ਼ ਵੱਲੋਂ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦਿੱਤੇ ਗਏ। ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਬੱਚਿਆਂ,ਅਧਿਆਪਕਾਂ ਅਤੇ ਮਾਪਿਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਦੀਆਂ ਇਨ੍ਹਾਂ ਪ੍ਰਾਪਤੀਆਂ ਦਾ ਸਿਹਰਾ ਉਹਨਾਂ ਦੀ ਸਖ਼ਤ ਮਿਹਨਤ ਅਤੇ ਅਕਾਲ ਅਕੈਡਮੀ ਦੇ ਸਮੂਹ ਸਟਾਫ ਨੂੰ ਜਾਂਦਾ ਹੈ। ਉਹਨਾਂ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਉਹਨਾਂ ਦੱਸਿਆ ਕਿ ਕਲਗੀਧਰ ਟਰੱਸਟ ਅਧੀਨ ਚੱਲ ਰਹੀਆਂ ਵਿੱਦਿਅਕ ਸੰਸਥਾਵਾਂ ਹਮੇਸ਼ਾ ਹੀ ਵਿਦਿਆਰਥੀਆਂ ਨੂੰ ਚੰਗੀ ਅਤੇ ਉੱਚ-ਮਿਆਰੀ ਸਿੱਖਿਆ ਦੇਣ ਲਈ ਵਚਨਬੱਧ ਹਨ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਕਾਰੀ ਸਕੂਲ ਮਾਨਾ ਪੱਤੀ ਚੀਮਾ ਦੇ ਵਿਦਿਆਰਥੀ ਨੇ ਪੰਜਵੀਂ ਜਮਾਤ 'ਚੋਂ ਲਏ 100 ਫੀਸਦ ਨੰਬਰ

ਸਰਕਾਰੀ ਸਕੂਲ ਮਾਨਾ ਪੱਤੀ ਚੀਮਾ ਦੇ ਵਿਦਿਆਰਥੀ ਨੇ ਪੰਜਵੀਂ ਜਮਾਤ 'ਚੋਂ ਲਏ 100 ਫੀਸਦ ਨੰਬਰ



ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਕਾਰੀ ਪ੍ਰਾਇਮਰੀ ਸਕੂਲ ਮਾਨਾ ਪੱਤੀ ਚੀਮਾ ਜੋ ਕਿ ਖੇਡਾਂ ਦੇ ਖੇਤਰ 'ਚ ਆਪਣਾ ਕਾਫੀ ਨਾਂ ਚਮਕਾ ਚੁੱਕਾ ਹੈ,ਵਿਦਿਅਕ ਪੱਧਰ 'ਤੇ ਵੀ ਵੱਡੀਆਂ ਮੱਲ੍ਹਾਂ ਮਾਰੀਆਂ ਹਨ।ਸਕੂਲ ਦੇ ਵਿਦਿਆਰਥੀ ਹਰਵਿੰਦਰ ਸਿੰਘ ਪੁੱਤਰ ਗੁਰਤੇਜ ਸਿੰਘ ਨੇ ਪੰਜਵੀਂ ਜਮਾਤ ਦੀ ਪ੍ਰੀਖਿਆ 'ਚੋਂ 500 ਅੰਕਾਂ ਵਿੱਚੋਂ 500 ਅੰਕ ਪ੍ਰਾਪਤ ਕਰਕੇ ਜਿੱਥੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ, ਉੱਥੇ ਆਪਣਾ ਨਾਂ ਸੂਬਾ ਪੱਧਰੀ ਮੈਰਿਟ ਸੂਚੀ ਵਿੱਚ ਵੀ ਦਰਜ ਕਰਵਾ ਲਿਆ ਹੈ। ਸੈਂਟਰ ਸਕੂਲ ਮੁਖੀ ਦਲਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਕਤ ਵਿਦਿਆਰਥੀ ਨੇ ਆਪਣੇ ਸਕੂਲ,ਨਗਰ ਚੀਮਾ ਅਤੇ ਮਾਪਿਆਂ ਦਾ ਨਾਂ ਪੰਜਾਬ ਪੱਧਰ 'ਤੇ ਰੁਸ਼ਨਾਇਆ ਹੈ।ਜਿਸ ਦਾ ਸਿਹਰਾ ਜਮਾਤ ਇੰਚਾਰਜ ਰਮਨਦੀਪ ਕੌਰ,ਰਾਧਾ ਰਾਣੀ ਅਤੇ ਸਕੂਲ ਦੇ ਸਮੁੱਚੇ ਸਟਾਫ ਦੀ ਸਖਤ ਮਿਹਨਤ ਨੂੰ ਜਾਂਦਾ ਹੈ।ਉਨਾਂ ਦੱਸਿਆ ਕਿ ਸਕੂਲ ਦੇ 12 ਬੱਚਿਆਂ ਨੇ 95 ਫੀਸਦੀ ਤੋਂ ਵੱਧ ਨੰਬਰ ਲਏ ਹਨ।ਸਮਾਜਸੇਵੀ ਬਹਾਦਰ ਸਿੰਘ ਸੰਧੂ ਕੌਸਲਰ,ਐਸਐਮਸੀ ਕਮੇਟੀ ਦੇ ਚੇਅਰਮੈਨ ਸੇਵਕ ਸਿੰਘ ਨੇ ਦੱਸਿਆ ਕਿ ਸਕੂਲ ਦੇ ਸਟਾਫ ਵੱਲੋਂ ਓਵਰ ਟਾਈਮ ਲਗਾ ਕੇ ਬੱਚਿਆਂ ਨੂੰ ਮਿਹਨਤ ਕਰਵਾਈ ਜਾਂਦੀ ਹੈ, ਜਿਸ ਕਰਕੇ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ ਹੈ।ਉਹਨਾਂ ਦੱਸਿਆ ਕਿ ਸਮੁੱਚੇ ਸਟਾਫ ਦੀ ਮਿਹਨਤ ਸਦਕਾ ਹਰਵਿੰਦਰ ਸਿੰਘ ਤੇ ਕਈ ਹੋਰ ਵਿਦਿਆਰਥੀ ਸੂਬਾ ਪੱਧਰ 'ਤੇ ਖੇਡਾਂ ਵਿੱਚ ਵੀ ਵੱਡੀ ਪ੍ਰਾਪਤੀ ਕਰ ਚੁੱਕੇ ਹਨ ਜੋ ਕਿ ਸਕੂਲ ਅਤੇ ਸਟਾਫ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।ਸਕੂਲ ਮੁਖੀ ਅਤੇ ਸਮੁੱਚੇ ਸਟਾਫ ਨੇ ਬੱਚੇ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।