Showing posts with label gnc budhlada. Show all posts
Showing posts with label gnc budhlada. Show all posts

Friday, April 12, 2024

ਗੁਰਵਿੰਦਰ ਸਿੰਘ ਚਹਿਲ ਚੀਮਾ ਮੰਡੀ : ਗੁਰੂ ਨਾਨਕ ਕਾਲਜ ਬੁਢਲਾਡਾ ਵਿਖ਼ੇ ਇੱਕ ਰੋਜ਼ਾ ਵੈਬਸਾਈਟ ਡਿਜ਼ਾਇਨਿੰਗ ਵਰਕਸ਼ਾਪ ਕਰਵਾਈ

ਗੁਰੂ ਨਾਨਕ ਕਾਲਜ ਬੁਢਲਾਡਾ ਵਿਖ਼ੇ ਇੱਕ ਰੋਜ਼ਾ ਵੈਬਸਾਈਟ ਡਿਜ਼ਾਇਨਿੰਗ ਵਰਕਸ਼ਾਪ ਕਰਵਾਈ


ਗੁਰਵਿੰਦਰ ਸਿੰਘ ਚਹਿਲ ਚੀਮਾ ਮੰਡੀ : ਗੁਰੂ ਨਾਨਕ ਕਾਲਜ ਬੁਢਲਾਡਾ ਦੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਇਕ ਰੋਜ਼ਾ ਵੈਬ ਡਿਜਾਇਨਿੰਗ ਵਰਕਸ਼ਾਪ ਲਗਾਈ ਗਈ, ਜਿਸ ਵਿੱਚ ਵੈਬ ਡਿਜਾਇਨਿੰਗ ਕੰਪਨੀ ਸੌਫਟਵਾਈਜ ਪ੍ਰਾਈਵੇਟ ਲਿਮਟਿਡ ਬਠਿੰਡਾ ਦੇ ਮਾਹਿਰ ਸ਼ਾਮਿਲ ਹੋਏ। ਜੀ ਆਇਆਂ ਨੂੰ ਆਖਦਿਆਂ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਇਸ ਵਰਕਸ਼ਾਪ ਦੀ ਮਹੱਤਤਾ ਸਬੰਧੀ ਚਾਨਣਾ ਪਾਇਆ। ਕੰਪਨੀ ਦੇ ਪ੍ਰੋਗਰਾਮ ਅਫਸਰ ਰਣਵੀਰ ਸਿੰਘ ਪੀਐੱਚਪੀ ਡਿਵੈੱਲਪਰ ਅਤੇ ਰੋਹਿਤ ਕੁਮਾਰ ਵੈਬ ਡਿਵੈੱਲਪਰ ਵੱਲੋਂ ਵਿਦਿਆਰਥੀਆਂ ਨੂੰ ਵੈਬਸਾਈਟ ਬਣਾਉਣ ਦੇ ਆਧੁਨਿਕ ਗੁਰ ਸਿਖਾਏ ਗਏ। ਉਨ੍ਹਾਂ ਕਿਹਾ ਕਿ ਵੱਖ ਵੱਖ ਸਾਫਟਵੇਅਰਾਂ ਤੇ ਹੱਥੀ ਕੰਮ ਕਰਨ ਵਾਲੇ ਸਿੱਖਿਆਰਥੀ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਰਹਿ ਸਕਦੇ। ਉਹਨਾਂ ਨੇ ਇਸ ਵਰਕਸ਼ਾਪ ਵਿੱਚ ਵਿਦਿਆਰਥੀਆਂ ਨੂੰ ਐੱਚ.ਟੀ.ਐੱਮ.ਐੱਲ., ਸੀ.ਐੱਸ.ਐੱਸ. ਅਤੇ ਜਾਵਾ ਸਕਰਿਪਟ ਦੇ ਪ੍ਰੈਕਟੀਕਲ ਵੀ ਕਰਵਾਏ। ਉਨ੍ਹਾਂ ਕਿਹਾ ਕਿ ਸਿੱਖਿਆਰਥੀ ਸਰਕਾਰੀ ਰੁਜ਼ਗਾਰ ਦੇ ਪਿੱਛੇ ਤੁਰਨ ਦੀ ਬਜਾਏ ਦੇਸ਼ ਦੀਆਂ ਵੱਡੀਆਂ ਵੱਡੀਆਂ ਵੈਬਸਾਈਟ ਬਣਾਉਣ ਵਾਲੀਆਂ ਕੰਪਨੀਆਂ ਵਿੱਚ ਦਾਖਲ ਹੋ ਕੇ ਆਪਣੇ ਭਵਿੱਖ ਨੂੰ ਰੋਸ਼ਨ ਬਣਾ ਸਕਦੇ ਹਨ। ਅਖੀਰ ਵਿੱਚ ਧੰਨਵਾਦੀ ਸ਼ਬਦ ਡਾ. ਰੇਖਾ ਕਾਲੜਾ ਨੇ ਕਹੇ। ਇਸ ਵਰਕਸ਼ਾਪ ਵਿੱਚ ਵਿਭਾਗ ਦੇ ਅਧਿਆਪਕ ਪ੍ਰੋ. ਸੰਧਿਆ. ਡਾ. ਗੀਤੂ, ਪ੍ਰੋ. ਦੀਪਾਲੀ ਅਤੇ ਪ੍ਰੋ. ਮਨਵਿੰਦਰ ਸਿੰਘ ਹਾਜ਼ਰ ਸਨ।