Thursday, July 4, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਦੋ ਰੋਜ਼ਾ ਸੈਮੀਨਾਰ ਕਰਵਾਇਆ

ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਦੋ ਰੋਜ਼ਾ ਸੈਮੀਨਾਰ ਕਰਵਾਇਆ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ :  ਸਰਵਹਿੱਤਕਾਰੀ ਵਿੱਦਿਆ ਮੰਦਰ (ਸੀਬੀਐਸਈ) ਭੀਖੀ ਵਿਖੇ ਦੋ ਰੋਜ਼ਾ (ਮਲਟੀਪਲ ਇੰਟੈਲੀਜੈਂਸ ਅਤੇ ਕਲਾਸਰੂਮ ਮੈਨੇਜਮੈਂਟ) ਸੈਮੀਨਾਰ ਕਰਵਾਇਆ।ਇਸ ਸੈਮੀਨਾਰ ਦੇ ਪਹਿਲੇ ਦਿਨ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਅਤੇ ਸ਼੍ਰੀ ਨਰਾਇਣ ਸਰਵਹਿੱਤਕਾਰੀ ਵਿੱਦਿਆ ਮੰਦਰ ਮਾਨਸਾ ਦੇ ਕੁੱਲ 200 ਅਧਿਆਪਕਾਂ ਨੇ ਭਾਗ ਲਿਆ । ਇਸ ਮੌਕੇ ਰਿਸੋਰਸ ਪਰਸਨ ਦੇ ਤੌਰ 'ਤੇ ਰਾਖੀ ਪੁਰੀ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ।ਇਸ ਮੌਕੇ ਮੈਡਮ ਰਾਖੀ ਪੁਰੀ ਨੇ ਮਲਟੀਪਲ ਇੰਟੈਲੀਜੈਂਸੀ ਦੇ ਅੱਠ ਪੜਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਗਤੀਵਿਧੀ ਰਾਹੀਂ ਇੰਟੈਲੀਜੈਂਸੀ ਦੇ ਮਾਪਦੰਡ ਸਮਝਾਏ। ਸੈਮੀਨਾਰ ਦੇ ਦੂਸਰੇ ਦਿਨ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਕਲਾਸਰੂਮ ਮੈਨੇਜਮੈਂਟ ਬਾਰੇ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਅਧਿਆਪਨ ਤਿਆਰੀ, ਕਲਾਸਰੂਮ ਸੰਗਠਨ,ਪਾਠ ਯੋਜਨਾ, ਪਾਠਕ੍ਰਮ ਗਤੀਵਿਧੀਆਂ,ਸਹਿ-ਪਾਠਕ੍ਰਮ,ਲਰਨਿੰਗ ਸਟਾਈਲ ਆਦਿ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ।ਸੈਮੀਨਾਰ ਦੇ ਸਮਾਪਤੀ ਮੌਕੇ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਅਤੇ ਸਮੂਹ ਸਟਾਫ ਵੱਲੋਂ ਰਿਸੋਰਸ ਪਰਸਨ ਮੈਡਮ ਰਾਖੀ ਪੁਰੀ ਅਤੇ ਹਰਚਰਨ ਸਿੰਘ ਕਲਸੀ ਨੂੰ ਸਨਮਾਨਿਤ ਕੀਤਾ ਅਤੇ ਸਕੂਲ ਦੇ ਵਿਹੜੇ ਵਿਚ ਪਹੁੰਚਣ 'ਤੇ ਸਭ ਦਾ ਤਹਿ ਦਿਲੋਂ ਸਵਾਗਤ ਅਤੇ ਧੰਨਵਾਦ ਕੀਤਾ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਨੈਸ਼ਨਲ ਕਾਲਜ ਭੀਖੀ ਦਾ ਬੀ.ਕਾਮ ਸਮੈਸਟਰ 5ਵਾਂ ਦਾ ਨਤੀਜਾ 100 ਫ਼ੀਸਦ ਰਿਹਾ

ਨੈਸ਼ਨਲ ਕਾਲਜ ਭੀਖੀ ਦਾ ਬੀ.ਕਾਮ ਸਮੈਸਟਰ 5ਵਾਂ ਦਾ ਨਤੀਜਾ 100 ਫ਼ੀਸਦ ਰਿਹਾ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਨੈਸ਼ਨਲ ਕਾਲਜ ਭੀਖੀ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਬੀ.ਕਾਮ ਸਮੈਸਟਰ 5ਵਾਂ ਦਾ ਨਤੀਜਾ 100 ਫ਼ੀਸਦ ਰਿਹਾ।ਕਾਲਜ ਪ੍ਰਿੰਸੀਪਲ ਡਾ.ਐਮ ਕੇ ਮਿਸ਼ਰਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਨੀਆ ਨੇ 75 ਫ਼ੀਸਦ ਅੰਕਾਂ ਨਾਲ ਪਹਿਲਾ, ਰਮੇਸ਼ ਕੁਮਾਰ ਅਤੇ ਪ੍ਰਾਚੀ ਨੇ 74 ਫ਼ੀਸਦ ਅੰਕਾਂ ਨਾਲ ਸਾਂਝੇ ਤੌਰ 'ਤੇ ਦੂਜਾ ਅਤੇ ਖੁਸ਼ਬੂ ਨੇ 73 ਫ਼ੀਸਦ ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ। ਕਾਲਜ ਪ੍ਰਿੰਸੀਪਲ ਨੇ ਪਾਸ ਹੋਏ ਸਾਰੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਕਾਲਜ ਪ੍ਰਧਾਨ ਹਰਬੰਸ ਦਾਸ ਬਾਵਾ ਨੇ ਪਾਸ ਹੋਏ ਸਾਰੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਵਿਚ ਹੋਰ ਉੱਚ ਮੁਕਾਮ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰੋਫੈਸਰ ਗੁਰਤੇਜ ਸਿੰਘ ਤੇਜੀ, ਪ੍ਰੋਫੈਸਰ ਸ਼ੰਟੀ ਕੁਮਾਰ, ਪ੍ਰੋਫੈਸਰ ਅਵਤਾਰ ਸਿੰਘ, ਪ੍ਰੋਫੈਸਰ ਸੁਖਪਾਲ ਕੌਰ, ਪ੍ਰੋਫ਼ੈਸਰ ਬਲਵਿੰਦਰ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਸੀ।

Tuesday, July 2, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਨੈਸ਼ਨਲ ਕਾਲਜ ਭੀਖੀ ਦਾ ਬੀ. ਲਿਬ ਸਮੈਸਟਰ ਪਹਿਲੇ ਦਾ ਨਤੀਜਾ ਰਿਹਾ ਸ਼ਾਨਦਾਰ

ਨੈਸ਼ਨਲ ਕਾਲਜ ਭੀਖੀ ਦਾ ਬੀ. ਲਿਬ ਸਮੈਸਟਰ ਪਹਿਲੇ ਦਾ ਨਤੀਜਾ ਰਿਹਾ ਸ਼ਾਨਦਾਰ 

ਗੁਰਜੀਤ ਸਿੰਘ ਨੇ ਪਹਿਲਾ, ਸ਼ੁਭਦੀਪ ਸਿੰਘ ਤੇ ਜਸਵੀਰ ਕੌਰ ਨੇ ਕੀਤਾ ਦੂਜਾ ਸਥਾਨ ਪ੍ਰਾਪਤ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਨੈਸ਼ਨਲ ਕਾਲਜ ਭੀਖੀ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਬੀ.ਲਿਬ ਸਮੈਸਟਰ ਪਹਿਲੇ ਦਾ ਰਿਜਲਟ 100 ਫ਼ੀਸਦ ਰਿਹਾ। ਪ੍ਰਿੰਸੀਪਲ ਡਾ.ਐਮ ਕੇ ਮਿਸ਼ਰਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਜੀਤ ਸਿੰਘ ਨੇ 75 ਫ਼ੀਸਦ ਅੰਕਾਂ ਨਾਲ ਪਹਿਲਾ,ਸੁਭਦੀਪ ਸਿੰਘ ਅਤੇ ਜਸਵੀਰ ਕੌਰ ਨੇ 70 ਫ਼ੀਸਦ ਅੰਕਾਂ ਨਾਲ ਸਾਂਝੇ ਤੌਰ 'ਤੇ ਦੂਜਾ ਸਥਾਨ ਹਾਸਿਲ ਕੀਤਾ। ਕਾਲਜ ਪ੍ਰਿੰਸੀਪਲ ਨੇ ਪਾਸ ਹੋਏ ਸਾਰੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਕਾਲਜ ਪ੍ਰਧਾਨ ਹਰਬੰਸ ਦਾਸ ਬਾਵਾ ਨੇ ਪਾਸ ਹੋਏ ਸਾਰੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਭਵਿੱਖ ਵਿਚ ਹੋਰ ਤਰੱਕੀ ਹਾਸਿਲ ਕਰੋ। ਕਾਲਜ ਪ੍ਰਧਾਨ ਨੇ ਕਿਹਾ ਕੇ ਯੂਨੀਵਰਸਿਟੀ ਦੇ ਸਾਰੇ ਰਿਜਲਟ ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ ਦਾ ਨਤੀਜਾ ਹਨ। ਜਿਸ ਨਾਲ ਕਾਲਜ ਦਾ ਨਾਮ ਰੌਸ਼ਨ ਹੁੰਦਾ ਹੈ। ਇਸ ਮੌਕੇ ਪ੍ਰੋਫੈਸਰ ਗੁਰਤੇਜ ਸਿੰਘ ਤੇਜੀ, ਪ੍ਰੋਫੈਸਰ ਅਮਨਜੀਤ ਸਿੰਘ, ਪ੍ਰੋਫੈਸਰ ਸੁਮਨਦੀਪ ਕੌਰ, ਪ੍ਰੋਫੈਸਰ ਸੁਖਪਾਲ ਕੌਰ, ਪ੍ਰੋਫੈਸਰ ਅਵਤਾਰ ਸਿੰਘ ਅਤੇ ਸਮੂਹ ਸਟਾਫ਼ ਹਾਜ਼ਰ ਸੀ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਪਿੰਡ ਹੀਰੋਂ ਖੁਰਦ ਵਿਖੇ ਨਵੀਂ ਬਣੀ ਲਾਇਬਰੇਰੀ ਦਾ ਡੀ.ਸੀ. ਮਾਨਸਾ ਨੇ ਕੀਤਾ ਨਿਰੀਖਣ

ਪਿੰਡ ਹੀਰੋਂ ਖੁਰਦ ਵਿਖੇ ਨਵੀਂ ਬਣੀ ਲਾਇਬਰੇਰੀ ਦਾ ਡੀ.ਸੀ. ਮਾਨਸਾ ਨੇ ਕੀਤਾ ਨਿਰੀਖਣ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਪਿੰਡ ਹੀਰੋਂ ਖੁਰਦ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁਧ ਰਾਮ ਦੇ ਯਤਨਾ ਸਦਕਾ 'ਦਿ ਯੂਥ ਲਾਇਬਰੇਰੀ' ਖੋਲ੍ਹੀ ਗਈ ਹੈ, ਜਿਸ ਦਾ ਨਿਰੀਖਣ ਕਰਨ ਲਈ ਮਾਨਸਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ,ਸਹਾਇਕ ਡਿਪਟੀ ਕਮਿਸ਼ਨਰ ਅਮਿਤ ਬੈਂਬੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਉਹਨਾ ਲਾਇਬਰੇਰੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ।ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਪਿੰਡ ਨੂੰ ਬਹੁਤ ਵੱਡਾ ਤੋਹਫਾ ਦਿੱਤਾ ਗਿਆ ਹੈ,ਜਿਸ ਨੂੰ ਸੰਭਾਲਣਾ ਪਿੰਡ ਵਾਸੀਆਂ ਦੀ ਜ਼ਿੰਮੇਵਾਰੀ ਹੈ।ਉਹਨਾਂ ਕਿਹਾ ਕਿ ਇਸ ਲਾਇਬਰੇਰੀ ਨਾਲ ਜੋੜਨ ਲਈ ਪਿੰਡ ਦੇ ਨੌਜਵਾਨ ਵਰਗ ਨੂੰ ਜਾਗਰੂਕ ਕੀਤਾ ਜਾਵੇ ਅਤੇ ਖਾਸ ਤੌਰ 'ਤੇ ਲੜਕੀਆਂ ਅਤੇ ਔਰਤਾਂ ਨੂੰ ਲਾਇਬਰੇਰੀ ਦੇ ਨਾਲ ਜੋੜਿਆ ਜਾਵੇ। ਉਹਨਾਂ ਦੱਸਿਆ ਕਿ ਲਾਇਬਰੇਰੀ ਫੁਲੀ ਏਸੀ ਹੈ ਜਿਸ ਕਰਕੇ ਗਰਮੀ ਦੇ ਮੌਸਮ ਦੌਰਾਨ ਕਿਸੇ ਵੀ ਤਰਹਾਂ ਦੀ ਕੋਈ ਦਿੱਕਤ ਨਹੀਂ ਆਵੇਗੀ। ਉਹਨਾਂ ਕਿਹਾ ਕਿ ਪੜਨ ਵਾਲੇ ਬੱਚਿਆਂ ਨੂੰ ਵੱਧ ਤੋਂ ਵੱਧ ਸਮਾਂ ਲਾਇਬਰੇਰੀ ਦੇ ਵਿੱਚ ਗੁਜ਼ਾਰਨਾ ਚਾਹੀਦਾ ਹੈ ਤਾਂ ਕਿ ਉਹ ਇਤਿਹਾਸ ਅਤੇ ਹੋਰ ਜਾਣਕਾਰੀ ਭਰਪੂਰ ਕਿਤਾਬਾਂ ਪੜ੍ਹ ਕੇ ਇਹ ਜਾਣਕਾਰੀ ਵਿੱਚ ਵਾਧਾ ਕਰ ਸਕਣ। ਏਡੀਸੀ ਅਮਿਤ ਬੈਂਬੀ ਨੇ ਕਿਹਾ ਕਿ ਲਾਇਬਰੇਰੀ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਪਿੰਡ ਪੱਧਰ 'ਤੇ ਇੱਕ ਕਮੇਟੀ ਦਾ ਗਠਨ ਕੀਤਾ ਜਾਵੇ ਤਾਂ ਕਿ ਇਸ ਦੀ ਸਾਂਭ ਸੰਭਾਲ ਵਧੀਆ ਢੰਗ ਨਾਲ ਹੋ ਸਕੇ। ਇਸ ਮੌਕੇ ਬੀਡੀਪੀਓ ਬੁਢਲਾਡਾ ਗੁਰਜਿੰਦਰ ਸਿੰਘ ,ਪੰਚਾਇਤ ਅਫਸਰ ਹਰਮਿੰਦਰ ਸਿੰਘ ਗਿੱਲ,ਪੰਚਾਇਤ ਸਕੱਤਰ ਰਸ਼ਪਾਲ ਸਿੰਘ, ਸੁਖਚੈਨ ਸਿੰਘ ਗੁੜਦੀ, ਜੇ.ਈ. ਅਮਿਤ ਲਾਕੜਾ , ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਸਪਾਲ ਸਿੰਘ,ਸਤਨਾਮ ਸਿੰਘ,ਗੁਰਮੀਤ ਸਿੰਘ ,ਨਾਇਬ ਸਿੰਘ, ਛੱਜੂ ਸਿੰਘ, ਦਿਲਾਵਰ ਸਿੰਘ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੀਰੋਂ ਖੁਰਦ ਦੇ ਮੁਖੀ ਰਮਨਦੀਪ ਸਿੰਘ ਖੀਵਾ, ਅਧਿਆਪਕ ਚਮਕੌਰ ਸਿੰਘ,ਅਰਵਿੰਦਰ ਸਿੰਘ ਚਹਿਲ, ਹਰਵਿੰਦਰ ਸਿੰਘ ਖ਼ਾਲਸਾ ਤੋਂ ਇਲਾਵਾ ਵਿਦਿਆਰਥੀ ਅਤੇ ਪਿੰਡ ਵਾਸੀ ਦੀ ਮੌਜੂਦ ਸਨ। ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਡੀ.ਸੀ. ਮਾਨਸਾ ਦਾ ਧੰਨਵਾਦ ਕੀਤਾ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਡਾ.ਹਰਵਿੰਦਰ ਸਿੰਘ ਸਿੱਧੂ ਨੇ ਮੁੱਖ ਖੇਤੀਬਾੜੀ ਅਫਸਰ ਮਾਨਸਾ ਦਾ ਚਾਰਜ ਸੰਭਾਲਿਆ

ਡਾ.ਹਰਵਿੰਦਰ ਸਿੰਘ ਸਿੱਧੂ ਨੇ ਮੁੱਖ ਖੇਤੀਬਾੜੀ ਅਫਸਰ ਮਾਨਸਾ ਦਾ ਚਾਰਜ ਸੰਭਾਲਿਆ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਡਾ. ਹਰਵਿੰਦਰ ਸਿੰਘ ਨੇ ਮੁੱਖ ਖੇਤੀਬਾੜੀ ਅਫਸਰ ਮਾਨਸਾ ਦਾ ਚਾਰਜ ਸੰਭਾਲਿਆ। ਡਾ.ਹਰਵਿੰਦਰ ਸਿੰਘ ਨੇ ਯੂਨੀਵਰਸਿਟੀ ਲੁਧਿਆਣਾ ਤੋਂ ਐਮ.ਐਸ.ਸੀ. (ਐਗਰੀਕਲਚਰ) ਦੀ ਡਿਗਰੀ ਕੀਤੀ।ਉਨ੍ਹਾਂ ਇਸ ਮੌਕੇ ਦਫਤਰ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨੀ ਦੇ ਕੰਮ ਨੂੰ ਵੱਧ ਤੋਂ ਵੱਧ ਤਰਜੀਹ ਦਿੱਤੀ ਜਾਵੇ ਅਤੇ ਫੀਲਡ ਵਿੱਚ ਜਾ ਕੇ ਕਿਸਾਨਾਂ ਦੀ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ। ਉਨ੍ਹਾਂ ਇੰਨਪੁਟਸ ਡੀਲਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਮਿਆਰੀ ਦਵਾਈਆਂ/ਖਾਦਾਂ/ਬੀਜ ਦਾ ਉਚਿਤ ਪ੍ਰਬੰਧ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਕੋਈ ਸਮੱਸਿਆ ਨਾ ਆਵੇ। ਉਨ੍ਹਾਂ ਮੌਕੇ ’ਤੇ ਹਾਜਰ ਕਿਸਾਨ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਕਿਸਾਨੀ ਨਾਲ ਸਬੰਧਤ ਸਾਰੇ ਕੰਮ ਪਹਿਲ ਦੇ ਅਧਾਰ ’ਤੇ ਕੀਤੇ ਜਾਣਗੇ। ਇਸ ਮੌਕੇ ਖੇਤੀਬਾੜੀਵਿਭਾਗ  ਦੇ ਅਧਿਕਾਰੀਆਂ/ਕਰਮਚਾਰੀਆਂ ਤੋਂ ਇਲਾਵਾ ਕਿਸਾਨ ਆਗੂ ਨਿਰਮਲ ਸਿੰਘ ਮੌਜੀਆ,ਸੁਰਜੀਤ ਸਿੰਘ ਮਾਖਾ,ਜਗਜੀਤ ਸਮਾਓ ਅਤੇ ਇਨਪੁਟਸ ਡੀਲਰਾਂ ਦੇ ਨੁਮਾਇੰਦੇ ਪ੍ਰਗਟ ਸਿੰਘ ਚਹਿਲ,ਭੀਮ ਸੈਨ, ਕਮਲ ਗੋੋਇਲ ਆਦਿ ਹਾਜ਼ਰ ਸਨ।

Saturday, June 29, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਡੀਈਓ ਮਾਨਸਾ ਪ੍ਰਾਇਮਰੀ ਸਿੱਖਿਆ ਮਲਕਾ ਰਾਣੀ ਨੇ ਬੀ.ਪੀ.ਈ.ਓਜ ਤੇ ਸੀ.ਐਚ.ਟੀਜ ਨਾਲ ਕੀਤੀ ਮੀਟਿੰਗ

ਡੀਈਓ ਮਾਨਸਾ ਪ੍ਰਾਇਮਰੀ ਸਿੱਖਿਆ ਮਲਕਾ ਰਾਣੀ ਨੇ ਬੀ.ਪੀ.ਈ.ਓਜ ਤੇ ਸੀ.ਐਚ.ਟੀਜ ਨਾਲ ਕੀਤੀ ਮੀਟਿੰਗ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ (ਐਲੀਮੈਂਟਰੀ ਸਿੱਖਿਆ) ਮਲਕਾ ਰਾਣੀ ਵਲੋਂ ਸਮੂਹ ਜਿਲੇ ਦੇ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਅਫਸਰਾਂ ਤੇ ਸਮੂਹ ਸੀ.ਐਚ.ਟੀਜ  ਨਾਲ , ਦਾਖਲਾ ਮੁਹਿੰਮ ਅਤੇ ਮਿਡ ਡੇ ਮੀਲ ਸੰਬੰਧੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ  ਦਾਖ਼ਲਾ ਮੁਹਿੰਮ ਤਹਿਤ  ਸਮੂਹ ਸੈਂਟਰ ਹੈੱਡ ਟੀਚਰ ਨਾਲ ਰੀਵਿਊ ਕੀਤਾ ਅਤੇ ਨਵੇਂ ਦਾਖਲਿਆਂ ਲਈ ਯੋਜਨਾਬੰਦੀ ਕੀਤੀ ਗਈ।ਉਹਨਾਂ ਸਕੂਲ ਪੱਧਰ 'ਤੇ ਪਈ ਅਣਵਰਤੀ ਕੁਕਿੰਗ ਕੋਸਟ ਖਰਚਣ ਸਬੰਧੀ, ਮਹੀਨਾਵਾਰ ਵਰਤੋਂ ਸਰਟੀਫਿਕੇਟ ਸਮੇਂ ਸਿਰ ਭੇਜਣ ਸਬੰਧੀ, ਰੋਜ਼ਾਨਾ ਸਮੇਂ ਸਿਰ ਐਸ.ਐਮ.ਐਸ ਰਿਪੋਰਟ ਭੇਜਣ ਸਬੰਧੀ, ਖਾਣਾਂ ਮੀਨੂੰ ਅਨੁਸਾਰ ਬਣਾਉਣ ਸਬੰਧੀ, ਹਰ ਸ਼ਨੀਵਾਰ ਸਕੂਲੀ ਬੱਚਿਆ ਨੂੰ ਫਲ ਦੇਣ ਸਬੰਧੀ, ਪੰਜਾਬ ਰਾਜ ਖੁਰਾਕ ਕਮਿਸ਼ਨ ਵਲੋਂ ਕੀਤੀ ਜਾਂਦੀ ਚੈਕਿੰਗ ਸਬੰਧੀ ਅਤੇ ਮਿਡ-ਡੇ-ਮੀਲ ਸਬੰਧੀ ਜਨਰਲ ਹਦਾਇਤਾਂ ਆਦਿ ਮੁੱਦੇ ਵਿਚਾਰੇ।ਮੀਟਿੰਗ ਵਿੱਚ ਕਿਚਨ ਅਤੇ ਭਾਡਿਆਂ ਦੀ ਸਫਾਈ, ਪਾਣੀ ਵਾਲੀਆਂ ਟੈਂਕੀਆਂ ਦੀ ਸਫਾਈ, ਅਨਾਜ ਨੂੰ ਧੁੱਪ ਲਗਵਾਉਣ ਸਬੰਧੀ ਅਤੇ ਖਾਣਾਂ ਬਣਾਉਣ ਵਾਲੇ ਮਸਾਲੇ ਵਰਤਣ ਤੋਂ ਪਹਿਲਾ ਉਹਨਾ ਦੀ ਐਕਸਪਾਇਰੀ ਚੈੱਕ ਕਰਨ ਸਬੰਧੀ ਸਮੂਹ ਸਕੂਲਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਸਕੂਲ ਖੁੱਲ੍ਹਣ 'ਤੇ ਬੱਚਿਆਂ ਨੂੰ ਸਾਫ ਸੁਥਰਾ ਅਤੇ ਪੋਸ਼ਟਿਕ ਖਾਣਾ ਮੁਹੱਈਆ ਕਰਵਾਇਆ ਜਾ ਸਕੇ। ਇਸ ਮੌਕੇ ਬੀਪੀਈਓ ਅਮਨਦੀਪ ਸਿੰਘ , ਬੀਪੀਈਓ ਲਖਵਿੰਦਰ ਸਿੰਘ, ਗਗਨਦੀਪ ਸ਼ਰਮਾ, ਅਕਬਰ ਸਿੰਘ ਅਤੇ ਐਮ.ਆਈ.ਐਸ. ਕੋਆਰਡੀਨੇਟਰ ਵਰਿੰਦਰ ਕੁਮਾਰ ਤੋਂ ਇਲਾਵਾ ਸਮੂਹ ਸੈਂਟਰ ਹੈੱਡ ਟੀਚਰ ਮੌਜੂਦ ਸਨ।

Wednesday, June 26, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਗੁਰੂ ਨਾਨਕ ਕਾਲਜ ਬੁਢਲਾਡਾ ਦਾ ਬੀ. ਵਾਕ ਸਾਈਬਰ ਸਕਿਊਰਿਟੀ ਦਾ ਨਤੀਜਾ ਰਿਹਾ ਸ਼ਾਨਦਾਰ

ਗੁਰੂ ਨਾਨਕ ਕਾਲਜ ਬੁਢਲਾਡਾ ਦਾ ਬੀ. ਵਾਕ ਸਾਈਬਰ ਸਕਿਊਰਿਟੀ ਦਾ ਨਤੀਜਾ ਰਿਹਾ ਸ਼ਾਨਦਾਰ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਬੀ.ਵਾਕ. ਸਾਈਬਰ ਸਿਕਿਓਰਿਟੀ ਭਾਗ ਪਹਿਲਾ,ਸਮੈਸਟਰ ਪਹਿਲਾ ਦਾ ਨਤੀਜਾ ਘੋਸ਼ਿਤ ਕੀਤਾ ਗਿਆ, ਜਿਸ ਵਿੱਚ ਗੁਰੂ ਨਾਨਕ ਕਾਲਜ ਬੁਢਲਾਡਾ ਦਾ ਨਤੀਜਾ ਸੌ ਫ਼ੀਸਦੀ ਰਿਹਾ। ਵਿਭਾਗ ਦੇ ਮੁਖੀ ਡਾ. ਰੇਖਾ ਕਾਲੜਾ ਨੇ ਕਿਹਾ ਕਿ ਇਸ ਆਈ.ਟੀ. ਦੇ ਦੌਰ ਵਿੱਚ ਅਜਿਹੇ ਕਿੱਤਾਮੁਖੀ ਕੋਰਸਾਂ ਦੀ ਵਿਸ਼ੇਸ਼ ਮਹੱਤਤਾ ਹੈ। ਇਸ ਕਿੱਤਾਮੁਖੀ ਕੋਰਸ ਵਿੱਚ ਵਿਦਿਆਰਥੀਆਂ ਦੀ ਸੌ ਪ੍ਰਤੀਸ਼ਤ ਪਲੇਸਮੈਂਟ ਹੈ। ਅੱਜ ਘੋਸ਼ਿਤ ਹੋਏ ਨਤੀਜੇ ਵਿਚ ਵਿਦਿਆਰਥਣ ਆਕ੍ਰਿਤੀ, ਅਵਿਨਾਸ਼ ਕੌਰ ਅਤੇ ਗੁਰਪ੍ਰੀਤ ਸਿੰਘ ਨੇ 8.6 ਸੀਜੀਪੀਏ ਹਾਸਿਲ ਕਰਕੇ ਪਹਿਲਾ, ਅਰਸ਼ਦੀਪ ਕੌਰ, ਜੈਸਮੀਨ ਕੌਰ, ਸ਼ੈਫੀਨ ਚਾਹਲ ਅਤੇ ਗਗਨਜੋਤ ਕੌਰ ਨੇ 8.4 ਸੀਜੀਪੀਏ ਹਾਸਿਲ ਕਰਕੇ ਦੂਜਾ ਅਤੇ ਗੁਰਲਾਲ ਸਿੰਘ, ਮਾਨਵ ਬਵੇਜਾ ਅਤੇ ਦਪਿੰਦਰ ਸਿੰਘ ਨੇ 8.2 ਸੀਜੀਪੀਏ ਹਾਸਿਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਪ੍ਰਾਪਤੀ ਤੇ ਕਾਲਜ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਸਮੂਹ ਵਿਦਿਆਥੀਆਂ ਅਤੇ ਵਿਭਾਗ ਨੂੰ ਵਧਾਈ ਦਿੰਦਿਆਂ ਕਿੱਤਾਮੁਖੀ ਕੋਰਸਾਂ ਦੀ ਮਹੱਤਤਾ ਬਾਰੇ ਦੱਸਿਆ ਕਿ ਨਵੀਂ ਸਿੱਖਿਆ ਨੀਤੀ ਕਿੱਤਾਮੁਖੀ ਕੋਰਸਾਂ ਨੂੰ ਤਰਜੀਹ ਦਿੰਦੀ ਹੈ, ਸਾਡੀ ਸੰਸਥਾ ਨੇ ਇਹ ਕੋਰਸ ਪਹਿਲਾਂ ਹੀ ਸ਼ੁਰੂ ਕੀਤੇ ਹੋਏ ਹਨ, ਜਿਸ ਰਾਹੀਂ ਸੈਂਕੜੇ ਵਿਦਿਆਰਥੀਆਂ ਨੂੰ ਰੁਜ਼ਗਾਰ ਮਿਲਿਆ ਹੈ। ਇਸ ਮੌਕੇ ਅਮਨਦੀਪ ਸਿੰਘ, ਜਸਵੀਰ ਸਿੰਘ ਅਤੇ ਪ੍ਰੋਫੈਸਰ ਕਿਰਨਪਾਲ ਕੌਰ ਹਾਜ਼ਰ ਸਨ।