Tuesday, September 17, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਅਕਾਲ ਅਕੈਡਮੀ ਚੀਮਾ ਦੇ ਖ਼ਿਡਾਰੀਆਂ ਨੇ ਜ਼ੋਨ ਪੱਧਰੀ ਅਥਲੈਟਿਕਸ ਮੁਕਾਬਲਿਆਂ 'ਚ ਜਿੱਤੇ ਤਗਮੇ

ਅਕਾਲ ਅਕੈਡਮੀ ਚੀਮਾ ਦੇ ਖ਼ਿਡਾਰੀਆਂ ਨੇ ਜ਼ੋਨ ਪੱਧਰੀ ਅਥਲੈਟਿਕਸ ਮੁਕਾਬਲਿਆਂ 'ਚ ਜਿੱਤੇ ਤਗਮੇ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਅਕਾਲ ਅਕੈਡਮੀ ਚੀਮਾ ਦੇ ਵਿਦਿਆਰਥੀਆਂ ਨੇ ਜ਼ੋਨ ਪੱਧਰੀ ਅਥਲੈਟਿਕਸ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੰਸਥਾ ਦਾ ਨਾਂ ਰੌਸ਼ਨ ਕੀਤਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਸੁਖਜਿੰਦਰ ਸਿੰਘ ਨੇ ਹੈਮਰ ਥਰੋ ਵਿੱਚ ਕਾਂਸੀ ਦਾ ਤਗਮਾ,ਗੁਰਕਰਨ ਸਿੰਘ ਨੇ ਹੈਮਰ ਥਰੋਅ ਵਿੱਚ ਚਾਂਦੀ ਦਾ ਤਗਮਾ ਤੇ ਗੁਰਪ੍ਰੀਤ ਕੌਰ ਨੇ ਡਿਸਕਸ ਥ੍ਰੋਅ ਵਿੱਚ ਕਾਂਸੀ ਦਾ ਤਗਮਾ ਹਾਸਿਲ ਕੀਤਾ।ਪ੍ਰਿੰਸੀਪਲ ਨੀਨਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦੇ ਲਈ ਹਾਰਦਿਕ ਵਧਾਈ ਦਿੱਤੀ ਤੇ ਕਿਹਾ ਕਿ ਇਹ ਸ਼ਾਨਦਾਰ ਪ੍ਰਾਪਤੀਆਂ ਅਕੈਡਮੀ ਦੇ ਹੋਰ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਹਨ। ਉਹਨਾਂ ਕਿਹਾ ਕਿ ਅਕਾਲ ਅਕੈਡਮੀ ਚੀਮਾ ਅੰਗਰੇਜ਼ੀ ਮਾਧਿਅਮ ਨੂੰ ਇਹਨਾਂ ਨੌਜਵਾਨ ਐਥਲੀਟਾਂ 'ਤੇ ਬਹੁਤ ਸਾਰੇ ਤਗ਼ਮੇ ਲਿਆਉਣ ਲਈ ਮਾਣ ਹੈ ਅਤੇ ਅਕੈਡਮੀ ਦਾ ਸਮੁੱਚਾ ਸਟਾਫ ਭਵਿੱਖ ਦੇ ਮੁਕਾਬਲਿਆਂ ਵਿੱਚ ਇਹਨਾਂ ਦੀ ਲਗਾਤਾਰ ਸਫਲਤਾ ਦੀ ਕਾਮਨਾ ਕਰਦਾ ਹੈ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਰਕਾਰੀ ਸਕੂਲ ਦੋਦੜਾ ਨੇ ਬਲਾਕ ਪੱਧਰੀ ਸਾਇੰਸ ਸੈਮੀਨਾਰ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ

ਸਰਕਾਰੀ ਸਕੂਲ ਦੋਦੜਾ ਨੇ ਬਲਾਕ ਪੱਧਰੀ ਸਾਇੰਸ ਸੈਮੀਨਾਰ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਐਸਸੀਈਆਰਟੀ ਪੰਜਾਬ ਦੇ ਦਿਸ਼ਾ ਨਿਰਦੇਸ਼ ਹੇਠ ਜ਼ਿਲਾ ਸਿੱਖਿਆ ਦਫ਼ਤਰ ਮਾਨਸਾ (ਸੈਕੰਡਰੀ ਸਿੱਖਿਆ) ਦੁਆਰਾ ਬੁਢਲਾਡਾ ਵਿਖੇ ਆਰਟੀਫਿਸ਼ੀਅਲ ਇੰਟੈਲੀਜੈਂਸ : ਪੁਟੈਂਸ਼ੀਅਲ ਐਂਡ ਕਨਸਰਨਜ ਵਿਸ਼ੇ 'ਤੇ ਬਲਾਕ ਪੱਧਰੀ ਸਾਇੰਸ ਸੈਮੀਨਾਰ ਕਰਵਾਇਆ। ਇਸ ਸੈਮੀਨਾਰ ਵਿੱਚ ਸਰਕਾਰੀ ਹਾਈ ਸਕੂਲ ਦੋਦੜਾ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਖ਼ੁਸ਼ਪੀ੍ਤ ਕੌਰ ਪੁੱਤਰੀ ਰਾਮ ਸਿੰਘ ਸਰਪੰਚ ਨੇ ਸ਼ਾਨਦਾਰ ਕਾਰਗੁਜ਼ਾਰੀ ਪੇਸ਼ ਕਰਦਿਆਂ ਬਲਾਕ ਪੱਧਰ 'ਤੇ ਪਹਿਲਾ ਸਥਾਨ ਹਾਸਿਲ ਕੀਤਾ । ਇਸ ਸ਼ਾਨਦਾਰ ਕਾਰਗੁਜ਼ਾਰੀ ਲਈ ਸਕੂਲ ਦੇ ਹੈਡਮਾਸਟਰ ਗੁਰਦਾਸ ਸਿੰਘ ਸੇਖੋਂ ਨੇ ਇਸ ਵਿਦਿਆਰਥਣ,ਮਾਪਿਆਂ ਅਤੇ ਇਸ ਸੈਮੀਨਾਰ ਦੀ ਤਨਦੇਹੀ ਨਾਲ਼ ਤਿਆਰੀ ਕਰਵਾਉਣ ਵਾਲ਼ੇ ਗਾਈਡ ਅਧਿਆਪਕਾ ਜਗਵਿੰਦਰ ਕੌਰ ਕੰਪਿਊਟਰ ਫੈਕਲਟੀ,ਵੀਨਾ ਸਾਇੰਸ ਮਿਸਟ੍ਰੈਸ ਤੇ ਨਵਨੀਤ ਬਾਂਸਲ ਸਾਇੰਸ ਮਾਸਟਰ ਨੂੰ ਮੁਬਾਰਕਬਾਦ ਦਿੱਤੀ।ਉਹਨਾਂ ਕਿਹਾ ਕਿ ਸਮੂਹ ਸਟਾਫ਼ ਤੇ ਬੱਚਿਆਂ ਦੀ ਮਿਹਨਤ ਸਦਕਾ ਸਕੂਲ ਵਿੱਦਿਅਕ ਤੇ ਸਹਿਵਿੱਦਿਅਕ ਖੇਤਰ ਵਿੱਚ ਲਗਾਤਾਰ ਮੱਲ੍ਹਾਂ ਮਾਰ ਰਿਹਾ ਹੈ।ਸਕੂਲ ਦੁਆਰਾ ਸਾਇੰਸ ਸੈਮੀਨਾਰ ਵਿੱਚ ਵਧੀਆ ਪ੍ਦਰਸ਼ਨ ਲਈ ਡਾ. ਬੂਟਾ ਸਿੰਘ ਸੇਖੋਂ ਅਸਿਸਟੈਂਟ ਡਾਇਰੈਕਟਰ,ਭੁਪਿੰਦਰ ਕੌਰ ਡੀ.ਈ.ਓ. ਮਾਨਸਾ (ਸੈਕੰਡਰੀ ਸਿੱਖਿਆ) ,ਡਾ.ਪਰਮਜੀਤ ਸਿੰਘ ਡਿਪਟੀ ਡੀ.ਈ.ਓ. ਮਾਨਸਾ,ਮਦਨ ਲਾਲ ਕਟਾਰੀਆ ਡਿਪਟੀ ਡੀ.ਈ.ਓ., ਹਰਪਰੀਤ ਸਿੰਘ ਜੱਸਲ ਡੀ.ਐੱਸ.ਐੱਮ,ਨਵਨੀਤ ਕੱਕੜ ਡੀ.ਆਰ.ਸੀ.,ਤਰਨਜੀਤ ਸਿੰਘ ਬੀ.ਆਰ.ਸੀ.,ਅਮਨਦੀਪ ਸਿੰਘ ਬੀ.ਆਰ.ਸੀ.,ਅਮਰਜੀਤ ਸਿੰਘ ਚਹਿਲ ਨੈਸ਼ਨਲ ਅਵਾਰਡੀ, ਜਸਕੀਰਤ ਸਿੰਘ,ਲੈਕਚਰਾਰ ਡਾ. ਜਸਵੀਰ ਸਿੰਘ,ਲੈਕਚਰਾਰ ਦੀਪਕ ਗੁਪਤਾ,ਲੈਕਚਰਾਰ ਪਰਵੀਨ ਕੁਮਾਰ, ਰਾਜਦੀਪ ਕੌਰ ਸਾਇੰਸ ਮਿਸਟੈ੍ੱਸ,ਅਧਿਆਪਕ ਗਗਨਦੀਪ,ਗੁਰਪਰੀਤ ਸਿੰਘ,ਸੀਮਾ ਸਿੰਗਲਾ,ਮੰਜੂ ਬਾਲਾ ਪੁਰੀ,ਮਲਕੀਤ ਕੌਰ,ਨੀਤੂ ਰਾਣੀ,ਬੱਬੂ ਬਾਂਸਲ,ਪਰਮਿੰਦਰ ਕੌਰ,ਪੂਨਮ ਰਾਣੀ, ਅੰਮ੍ਰਿਤਪਾਲ ਕੌਰ,ਪ੍ਭਜੋਤ ਕੌਰ ਆਦਿ ਦੁਆਰਾ ਮੁਬਾਰਕਾਂ ਦਿੱਤੀਆਂ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਈਟੀਟੀ 2364 ਤੇ 5994 ਤੇ ਅੰਦੋਲਨਕਾਰੀ ਕੰਪਿਊਟਰ ਅਧਿਆਪਕਾਂ ਦੇ ਹੱਕ ਵਿੱਚ ਜੀਟੀਯੂ ਨੇ ਮਾਰਿਆ ਹਾਅ ਦਾ ਨਾਅਰਾ

ਈਟੀਟੀ 2364 ਤੇ 5994 ਤੇ ਅੰਦੋਲਨਕਾਰੀ ਕੰਪਿਊਟਰ ਅਧਿਆਪਕਾਂ ਦੇ ਹੱਕ ਵਿੱਚ ਜੀਟੀਯੂ ਨੇ ਮਾਰਿਆ ਹਾਅ ਦਾ ਨਾਅਰਾ

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਮੰਗ ਪੱਤਰ

ਬਦਲੀਆਂ ਦਾ ਦੂਜਾ ਦੌਰ ਸ਼ੁਰੂ ਕੀਤਾ ਜਾਵੇ ਤੇ ਬਦਲੀਆਂ ਵਿੱਚ ਪਾਰਦਰਸ਼ਤਾ ਰੱਖੀ ਜਾਵੇ : ਕਰਨੈਲ ਫਿਲੌਰ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਅੱਜ ਜਿਲ੍ਹਾ ਜਲੰਧਰ ਦੀ ਕਮੇਟੀ ਵਲੋਂ ਅੰਦੋਲਨਕਾਰੀ ਅਧਿਆਪਕਾਂ ਦੇ ਹੱਕ ਵਿੱਚ ਜਿਲ੍ਹਾ ਸਿੱਖਿਆ ਦਫ਼ਤਰ ਐਲੀਮੈਂਟਰੀ ਜਲੰਧਰ ਰਾਹੀਂ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਗਿਆ। ਇਸ ਮੌਕੇ ਵਫਦ ਦੀ ਅਗਵਾਈ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ ਨੇ ਕੀਤੀ। ਭੇਜੇ ਗਏ ਮੰਗ ਪੱਤਰ ਵਿੱਚ ਦਰਜ਼ ਮੰਗਾਂ ਸੰਬੰਧੀ ਵੇਰਵਾ ਗੌਰਮਿੰਟ ਟੀਚਰਜ਼ ਯੂਨੀਅਨ ਜਲੰਧਰ ਦੇ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਕੁਲਾਰ ਨੇ ਸਾਂਝਾ ਕੀਤਾ। ਇਸ ਮੌਕੇ ਮੰਗ ਕੀਤੀ ਗਈ ਕੇ ਅੰਦੋਲਨਕਾਰੀ ਕੰਪਿਊਟਰ ਅਧਿਆਪਕਾਂ ਨੂੰ ਪੂਰੇ ਸਕੇਲਾਂ ਸਮੇਤ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ ਤੇ ਕੰਪਿਊਟਰ ਅਧਿਆਪਕਾਂ ਤੇ ਛੇਵਾ ਪੇ ਕਮਿਸ਼ਨ ਲਾਗੂ ਕੀਤਾ ਜਾਵੇ, 2364 ਤੇ 5994 ਦੀ ਭਰਤੀ ਨੂੰ ਤਰੁੰਤ ਸਕੂਲਾਂ ਵਿੱਚ ਭੇਜਿਆ ਜਾਵੇ, ਪੁਰਾਣੀ ਪੈਂਨਸ਼ਨ ਬਹਾਲ ਕੀਤੀ ਜਾਵੇ,6635 ਤੇ ਹੋਰ ਹੋਰ ਵੱਖ ਵੱਖ ਕੈਟਾਗਰੀਆਂ ਨੂੰ ਵਿਸ਼ੇਸ਼ ਮੌਕਾ ਦਿੱਤਾ ਜਾਵੇ ਤੇ ਅਧਿਆਪਕਾਂ ਦੀਆਂ ਰਹਿੰਦੀਆਂ ਬਦਲੀਆਂ ਦਾ ਅਗਲਾ ਗੇੜ ਸ਼ੁਰੂ ਕੀਤਾ ਜਾਵੇ ਤੇ ਪਹਿਲੇ ਰਾਉਂਡ ਦੀਆਂ ਕੀਤੀਆਂ ਗਈਆਂ ਬਦਲੀਆਂ ਨੂੰ ਲਾਗੂ ਕੀਤਾ ਜਾਵੇ ਤੇ ਬਦਲੀਆਂ ਵਿੱਚ ਪਾਰਦਰਸ਼ਤਾ ਰੱਖੀ ਜਾਵੇ, ਡਾਟਾ ਮਿੱਸਮੇਚ ਅਧਿਆਪਕਾਂ ਨੂੰ ਬਦਲੀ ਲਈ ਵਿਚਾਰਿਆ ਜਾਵੇ, ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਲੈਣੇ ਬੰਦ ਕੀਤੇ ਜਾਣ, ਪ੍ਰਾਇਮਰੀ ਤੋਂ ਮਾਸਟਰ ਕੇਡਰ ਸਮੇਤ ਹਰ ਕੇਡਰ ਦੀਆਂ ਪ੍ਰਮੋਸ਼ਨਾਂ ਕੀਤੀਆ ਜਾਣ, ਕੇਂਦਰੀ ਸਕੇਲ ਰੱਦ ਕਰਕੇ ਪੰਜਾਬ ਦੇ ਸਾਕੇਲ ਲਾਗੂ ਕੀਤੇ ਜਾਣ। ਐਨ ਐਸ ਕਉ ਐਫ਼ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾਵੇ ਆਦਿ। ਇਸ ਮੌਕੇ ਪ ਸ ਸ ਫ਼ ਦੇ ਸੂਬਾ ਸਕੱਤਰ ਤੀਰਥ ਸਿੰਘ ਬਾਸੀ ਤੇ ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜਿਲ੍ਹਾ ਕਨਵੀਨਰ ਕੁਲਦੀਪ ਵਾਲੀਆ ਨੇ ਖਾਸ ਤੌਰ ਤੇ ਸੰਬੋਧਨ ਕੀਤਾ। ਇਸ ਮੌਕੇ ਹਰਮਨਜੋਤ ਸਿੰਘ ਵਾਲੀਆ, ਵਿਨੋਦ ਭੱਟੀ, ਪ੍ਰੇਮ ਖਲਵਾੜਾ, ਜਤਿੰਦਰ ਸਿੰਘ, ਗੁਰਿੰਦਰ ਸਿੰਘ, ਮੁਲਖ ਰਾਜ, ਰਣਜੀਤ ਠਾਕੁਰ ,ਸੁਖਵਿੰਦਰ ਲਾਲ, ਸੰਦੀਪ ਨੂਰਮਹਿਲ, ਮਨੋਜ ਕੁਮਾਰ ਸਰੋਏ, ਜਸਵੀਰ ਸਿੰਘ ਫਿਲੌਰ,ਜਗਸੀਰ ਫਿਲੌਰ, ਲਖਵੀਰ ਸਿੰਘ ਫਿਲੌਰ,ਬਖਸ਼ੀ ਰਾਮ ਫਿਲੌਰ, ਪਰਣਾਮ ਸੈਣੀ,ਸੰਦੀਪ ਸ਼ਰਮਾ,ਅਮਨ ਕੁਮਾਰ ਨਕੋਦਰ, ਦਿਲਬਾਗ ਸਿੰਘ,ਰਾਮ ਰੂਪ,ਮੱਖਣ ਲਾਲ ਨਕੋਦਰ, ਅਮਰਜੀਤ ਭਗਤ ਤੇ ਮੁਕੇਸ਼ ਕੁਮਾਰ ਡੱਲਾ ਆਦਿ ਹਾਜ਼

ਰ ਸਨ।

Monday, September 16, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਨੈਸ਼ਨਲ ਕਾਲਜ ਭੀਖੀ ਦਾ ਬੀ.ਕਾਮ ਭਾਗ ਪਹਿਲਾ ਸਮੈਸਟਰ ਪਹਿਲਾ ਦਾ ਨਤੀਜਾ 100 ਫੀਸਦੀ ਰਿਹਾ

ਨੈਸ਼ਨਲ ਕਾਲਜ ਭੀਖੀ ਦਾ ਬੀ.ਕਾਮ ਭਾਗ ਪਹਿਲਾ ਸਮੈਸਟਰ ਪਹਿਲਾ ਦਾ ਨਤੀਜਾ 100 ਫੀਸਦੀ ਰਿਹਾ
ਵਿਦਿਆਰਥਣ ਪ੍ਰਿਆ ਨੇ ਪਹਿਲਾ, ਪ੍ਰਿੰਸ ਜਿੰਦਲ ਨੇ ਦੂਜਾ ਅਤੇ ਸੀਮਾ ਰਾਣੀ ਨੇ ਤੀਜਾ ਸਥਾਨ ਕੀਤਾ ਹਾਸਿਲ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਨੈਸ਼ਨਲ ਕਾਲਜ ਭੀਖੀ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਬੀ.ਕਾਮ ਭਾਗ ਪਹਿਲਾ ਸਮੈਸਟਰ ਪਹਿਲਾ ਦਾ ਨਤੀਜਾ 100 ਫੀਸਦੀ ਰਿਹਾ।ਕਾਲਜ ਦੇ ਮੀਡੀਆ ਇੰਚਾਰਜ਼ ਪ੍ਰੋਫ਼ੈਸਰ ਕਰਮਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥਣ ਪ੍ਰਿਆ ਨੇ 80 ਫ਼ੀਸਦੀ ਅੰਕਾਂ ਨਾਲ ਪਹਿਲਾ, ਪ੍ਰਿੰਸ ਜਿੰਦਲ ਨੇ 75 ਫ਼ੀਸਦੀ ਅੰਕਾਂ ਨਾਲ ਦੂਜਾ ਅਤੇ ਸੀਮਾ ਰਾਣੀ ਨੇ 73 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ।ਕਾਲਜ ਦੇ ਪ੍ਰਿੰਸੀਪਲ ਡਾ. ਐਮ.ਕੇ. ਮਿਸ਼ਰਾ ਨੇ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਯੂਨੀਵਰਸਿਟੀ ਦੇ ਨਤੀਜਿਆਂ ਵਿਚ ਕਾਲਜ ਦਾ ਨਾਮ ਮੋਹਰੀ ਕਾਲਜਾਂ ਵਿੱਚ ਆਉਂਦਾ ਹੈ। ਉਹਨਾਂ ਕਿਹਾ ਕਿ ਕਾਲਜ ਦੇ ਸਾਰੇ ਕੋਰਸਾਂ ਦੇ ਨਤੀਜੇ ਕਾਲਜ ਦੇ ਸਮੁੱਚੇ ਸਟਾਫ਼ ਦੀ ਮਿਹਨਤ ਦਾ ਨਤੀਜਾ ਹੈ।ਕਾਲਜ ਪ੍ਰਧਾਨ ਹਰਬੰਸ ਦਾਸ ਬਾਵਾ ਨੇ ਪਾਸ ਹੋਏ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਹਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।ਇਸ ਮੌਕੇ ਪ੍ਰੋਫ਼ੈਸਰ ਗੁਰਤੇਜ ਸਿੰਘ ਤੇਜੀ,ਜਮਾਤ ਇੰਚਾਰਜ ਪ੍ਰੋਫੈਸਰ ਨੈਨਾ ਗੋਇਲ, ਪ੍ਰੋਫ਼ੈਸਰ ਨੀਤੂ,ਪ੍ਰੋਫੈਸਰ ਸੁਖਪਾਲ ਕੌਰ,ਪ੍ਰੋਫੈਸਰ ਸੰਟੀ ਕੁਮਾਰ, ਪ੍ਰੋਫ਼ੈਸਰ ਜਸਪ੍ਰੀਤ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਸੀ।

ਦਰਸ਼ਨ ਸਿੰਘ ਚੌਹਾਨ,ਸੁਨਾਮ : ਸੁਨਾਮ ਨੇੜੇ ਕੈਂਟਰ ਨੇ ਮਨਰੇਗਾ ਵਰਕਰ ਦਰੜੇ,ਔਰਤ ਸਣੇ ਚਾਰ ਜਣਿਆਂ ਦੀ ਹੋਈ ਮੌਤ

ਸੁਨਾਮ-ਪਟਿਆਲਾ ਮੁੱਖ ਸੜਕ 'ਤੇ ਬਿਸ਼ਨਪੁਰਾ ਕੋਲ ਵਾਪਰਿਆ ਹਾਦਸਾ

ਸੜਕ ਕਿਨਾਰੇ ਦੁਪਹਿਰ ਦੀ ਰੋਟੀ ਖਾਣ ਲਈ ਬੈਠੇ ਸਨ ਵਰਕਰ



ਦਰਸ਼ਨ ਸਿੰਘ ਚੌਹਾਨ,ਸੁਨਾਮ  : ਸੋਮਵਾਰ ਨੂੰ ਦੁਪਹਿਰ ਸਮੇਂ ਸੁਨਾਮ ਪਟਿਆਲਾ ਮੁੱਖ ਸੜਕ ਤੇ ਪੈਂਦੇ ਪਿੰਡ ਬਿਸ਼ਨਪੁਰਾ ਅਤੇ ਮਰਦ ਖੇੜਾ ਦੇ ਵਿਚਕਾਰ ਤੇਜ਼ ਰਫ਼ਤਾਰ ਕੈਂਟਰ ਨੇ ਚਾਰ ਮਨਰੇਗਾ ਵਰਕਰਾਂ ਨੂੰ ਦਰੜ ਦਿੱਤਾ । ਵਾਪਰੇ ਭਿਆਨਕ ਹਾਦਸੇ ਵਿੱਚ ਇੱਕ ਔਰਤ ਸਣੇ ਚਾਰ ਜਣਿਆਂ ਦੀ ਮੌਤ ਹੋ ਗਈ ਹੈ। ਮ੍ਰਿਤਕ ਇੱਕੋ ਪਿੰਡ ਬਿਸ਼ਨਪੁਰਾ ਅਕਾਲਗੜ੍ਹ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਕੈਂਟਰ ਵਿਚ ਸੇਬ ਭਰਿਆ ਹੋਇਆ ਸੀ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਬਿਸ਼ਨਪੁਰਾ (ਅਕਾਲਗੜ੍ਹ) ਦੇ ਮਨਰੇਗਾ ਵਰਕਰ ਸੁਨਾਮ ਪਟਿਆਲਾ ਸੜਕ ਦੇ ਕੰਢੇ ਝਾੜੀਆਂ ਦੀ ਕਟਾਈ ਕਰ ਰਹੇ ਸਨ ਅਤੇ ਦੁਪਹਿਰ ਸਮੇਂ ਜਦੋਂ ਮਜ਼ਦੂਰ ਸੜਕ ਕਿਨਾਰੇ ਬੈਠ ਕੇ ਰੋਟੀ ਖਾ ਰਹੇ ਸਨ ਤਾਂ ਮਹਿਲਾਂ ਚੌਂਕ ਵਲੋਂ ਆ ਰਿਹਾ ਇੱਕ ਤੇਜ਼ ਰਫ਼ਤਾਰ ਕੈਂਟਰ ਮਨਰੇਗਾ ਵਰਕਰਾਂ 'ਤੇ ਜਾ ਚੜ੍ਹਿਆ,ਜਿਸ ਕਾਰਨ ਮਨਰੇਗਾ ਵਰਕਰ ਜਰਨੈਲ ਸਿੰਘ ਉਰਫ਼ ਜੈਲਾ,ਹਰਪਾਲ ਸਿੰਘ ਪਾਲਾ,ਛੋਟਾ ਸਿੰਘ ਅਤੇ ਗੁਰਦੇਵ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ।‌ਹਾਦਸੇ ਦਾ ਪਤਾ ਲੱਗਦਿਆਂ ਹੀ ਥਾਣਾ ਸ਼ਹਿਰੀ ਸੁਨਾਮ ਦੇ ਮੁਖੀ ਇੰਸਪੈਕਟਰ ਪ੍ਰਤੀਕ ਜਿੰਦਲ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪਹੁੰਚ ਗਏ।


Sunday, September 15, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਚੀਮਾ ਮੰਡੀ ਵਿਖੇ ਦੁਸਹਿਰਾ ਮੇਲਾ 12 ਅਕਤੂਬਰ ਨੂੰ

ਚੀਮਾ ਮੰਡੀ ਵਿਖੇ ਦੁਸਹਿਰਾ ਮੇਲਾ 12 ਅਕਤੂਬਰ ਨੂੰ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸ੍ਰੀ ਦੁਰਗਾ ਸ਼ਕਤੀ ਰਾਮ ਲੀਲ੍ਹਾ ਕਲੱਬ ਚੀਮਾ ਮੰਡੀ ਵੱਲੋਂ 23ਵੀਂ ਵਾਰ ਕਲੱਬ ਦੇ ਪ੍ਰਧਾਨ ਗੋਰਾ ਲਾਲ ਕਣਕਵਾਲੀਆ ਦੀ ਅਗਵਾਈ ਹੇਠ 12 ਅਕਤੂਬਰ ਨੂੰ ਦੁਸ਼ਹਿਰਾ ਮੇਲਾ ਮਨਾਇਆ ਜਾਵੇਗਾ। ਜਾਣਕਾਰੀ ਦਿੰਦਿਆਂ ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਦੁਸ਼ਹਿਰੇ ਮੇਲੇ ਦੌਰਾਨ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਕੈਬਨਿਟ ਵਜ਼ੀਰ ਅਮਨ ਅਰੋੜਾ ਪਹੁੰਚਣਗੇ ਜਦਕਿ ਗਾਇਕ ਕਿਰਨ ਸ਼ਰਮਾ ਅਤੇ ਕੁਲਵੰਤ ਉਪਲੀ ਆਪਣੀ ਕਲਾ ਦੇ ਜੌਹਰ ਦਿਖਾਉਣਗੇ। ਇਸ ਮੌਕੇ ਕਲੱਬ ਮੈਂਬਰ ਰਵਿੰਦਰ ਕੁਮਾਰ ਟਿੰਕੂ,ਡਿੰਪਲ ਦਿੜਬੇ ਵਾਲੇ,ਲਖਵਿੰਦਰ ਲੱਖੀ,ਦੀਪਕ ਬਾਂਸਲ ,ਗੁਲਸ਼ਨ ਬੌਬੀ,ਗੁਰਪ੍ਰਤਾਪ ਰਤਨ ਬੋਬੀ,ਗਗਨ ਗੋਇਲ,ਸਰੇਸ਼ ਕੁਮਾਰ ਸ਼ੇਸ਼ੀ ਜੋਨੀ ਸਿੰਗਲਾ ਹੀਰੋ ਵਾਲੇ,ਮਨੀਸ਼ ਬੰਟੀ,ਅਮਿਤ ਭਪਾ,ਰਕੇਸ਼ ਗਰਗ,ਉਪਕਾਰ ਕਾਂਸਲ ਹੈਪੀ,ਸੰਦੀਪ ਕੁਮਾਰ (ਐਮਡੀ ਡੈਕੋਸਟਾਰ),ਹਸਨਦੀਪ ਚਿੰਟਾ,ਦੀਪਕ ਕੁਮਾਰ ਐਲਆਈਸੀ ਵਾਲੇ,ਫਿਲਮੀ ਲੇਖਕ ਰਾਜੂ ਵਰਮਾ ਆਦਿ ਮੌਜੂਦ ਸਨ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਨੈਸ਼ਨਲ ਕਾਲਜ ਭੀਖੀ ਵਿਖ਼ੇ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਸੱਭਿਆਚਾਰਕ ਸਮਾਗ਼ਮ ਕਰਵਾਇਆ

ਨੈਸ਼ਨਲ ਕਾਲਜ ਭੀਖੀ ਵਿਖ਼ੇ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਸੱਭਿਆਚਾਰਕ ਸਮਾਗ਼ਮ ਕਰਵਾਇਆ 


ਵਿਦਿਆਰਥੀਆਂ ਨੇ ਵੱਖ ਵੱਖ ਸੱਭਿਆਚਾਰਕ ਵੰਨਗੀਆਂ ਦੇ ਰੰਗ ਬਿਖੇਰੇ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਨੈਸ਼ਨਲ ਕਾਲਜ ਭੀਖੀ ਵਿਖੇ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਫਰੈਸ਼ਰ ਪਾਰਟੀ (ਜਸ਼ਨ-ਏ-ਮੁਬਾਰਕਾਂ 2024) ਪ੍ਰੋਗਰਾਮ ਕਰਵਾਇਆ।ਕਾਲਜ ਦੇ ਮੀਡੀਆ ਇੰਚਾਰਜ ਪ੍ਰੋਫ਼ੈਸਰ ਕਰਮਜੀਤ ਕੌਰ ਨੇ ਦੱਸਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਦੇ ਪ੍ਰਧਾਨ ਹਰਬੰਸ ਦਾਸ ਬਾਵਾ ਦੀ ਦੇਖ ਰੇਖ ਹੇਠ ਪ੍ਰਿੰਸੀਪਲ ਡਾ. ਐਮ.ਕੇ.ਮਿਸ਼ਰਾ ਅਤੇ ਪ੍ਰੋਫ਼ੈਸਰ ਗੁਰਤੇਜ ਸਿੰਘ ਤੇਜੀ ਦੇ ਦੁਆਰਾ ਸਰਸਵਤੀ ਪੂਜਾ ਕਰਕੇ ਕੀਤੀ ਗਈ। ਕਾਲਜ ਦੇ ਪ੍ਰਿੰਸੀਪਲ ਨੇ ਕਿਹਾ ਕਿ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਅਤੇ ਪਾਠਕ੍ਰਮ ਦੀਆਂ ਗਤੀਵਿਧੀਆਂ ਵਿੱਚ ਇਸ ਪ੍ਰੋਗਰਾਮ ਦਾ ਬਹੁਤ ਵੱਡਾ ਯੋਗਦਾਨ ਹੈ।ਸੱਭਿਆਚਾਰਕ ਪ੍ਰੋਗਰਾਮ ਦੀ ਤਿਆਰੀ ਕੋਆਡੀਨੇਟਰ ਪ੍ਰੋਫ਼ੈਸਰ ਸੁਖਪਾਲ ਕੌਰ,ਪ੍ਰੋਫ਼ੈਸਰ ਅਵਤਾਰ ਸਿੰਘ ਅਤੇਪ੍ਰੋਫ਼ੈਸਰ ਅਮਨਜੀਤ ਸਿੰਘ ਗਰੇਵਾਲ ਦੇ ਦੁਆਰਾ ਕਾਰਵਾਈ ਗਈ।ਸਟੇਜ ਦੀ ਕਾਰਵਾਈ ਪ੍ਰੋਫ਼ੈਸਰ ਲਖਵਿੰਦਰ ਸਿੰਘ ਅਤੇ ਪ੍ਰੋਫ਼ੈਸਰ ਕੁਲਦੀਪ ਸਿੰਘ ਨੇ ਬਾਖ਼ੂਬੀ ਨਿਭਾਈ।ਵਿਦਿਆਰਥੀਆਂ ਦੁਆਰਾ ਸੋਲੋ ਡਾਂਸ,ਹਰਿਆਣਵੀ ਡਾਂਸ, ਮਿਕਸ ਡਾਂਸ, ਸ਼ੇਅਰੋ- ਸ਼ਾਇਰੀ, ਮਾਡਲਿੰਗ,ਲੋਕ ਗੀਤ ਅਤੇ ਸਕਿਟ ਦੇ ਦੁਆਰਾ ਪੇਸ਼ਕਾਰੀ ਕੀਤੀ ਗਈ ਅਤੇ ਪ੍ਰੋਗਰਾਮ ਦੇ ਅਖੀਰ ਵਿੱਚ ਪੰਜਾਬ ਦਾ ਪੁਰਾਤਨ ਲੋਕ ਨਾਚ  ਗਿੱਧਾ ਪੇਸ਼ ਕੀਤਾ ਗਿਆ।ਇਸ ਮੌਕੇ ਕਾਲਜ ਦੀ ਪ੍ਰਬੰਧਕ ਕਮੇਟੀ ਵੱਲੋਂ ਬਿਕਰਮਜੀਤ ਸਿੰਘ ਬਾਵਾ, ਪ੍ਰੋਫ਼ੈਸਰ ਗੁਰਤੇਜ ਸਿੰਘ ਤੇਜੀ,ਪ੍ਰੋਗਰਾਮ ਕੋਆਡੀਨੇਟਰ ਪ੍ਰੋਫ਼ੈਸਰ ਨੈਨਾ ਗੋਇਲ,ਪ੍ਰੋਫ਼ੈਸਰ ਸੰਟੀ ਕੁਮਾਰ, ਪ੍ਰੋਫ਼ੈਸਰ ਜਸਪ੍ਰੀਤ ਕੌਰ, ਪ੍ਰੋਫੈਸਰ ਹਰਬੰਸ ਸਿੰਘ,ਨਿਰਮਲ ਸਿੰਘ, ਸਮੂਹ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ।