Sunday, March 16, 2025

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਹਰੇ ਭਰੇ ਵਾਤਾਵਰਨ 'ਚ ਹੀ ਅਸੀਂ ਵਧੀਆ ਜ਼ਿੰਦਗੀ ਜੀ ਸਕਦੇ ਹਾਂ : ਵਿਦਿਆ ਸਕੱਤਰ ਸੁਖਮਿੰਦਰ ਸਿੰਘ

ਹਰੇ ਭਰੇ ਵਾਤਾਵਰਨ 'ਚ ਹੀ ਅਸੀਂ ਵਧੀਆ ਜ਼ਿੰਦਗੀ ਜੀ ਸਕਦੇ ਹਾਂ : ਵਿਦਿਆ ਸਕੱਤਰ ਸੁਖਮਿੰਦਰ ਸਿੰਘ

ਗੁਰੂ ਨਾਨਕ ਕਾਲਜ ਬੁਢਲਾਡਾ ਦੇ ਵਿਹੜੇ ਵਿੱਚ ਲਗਾਇਆ ਵਿਦਿਆ ਸਕੱਤਰ ਸੁਖਮਿੰਦਰ ਸਿੰਘ ਨੇ ਪੌਦਾ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧਾਂ ਅਧੀਨ ਸਫਲਤਾ ਪੂਰਵਕ ਚੱਲ ਰਹੀ ਵਿਦਿਅਕ ਸੰਸਥਾ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਵਿਹੜੇ ਪੁੱਜੇ ਸਕੱਤਰ ਵਿੱਦਿਆ ਸੁਖਮਿੰਦਰ ਸਿੰਘ ਨੇ ਰਾਸ਼ਟਰੀ ਯੋਜਨਾ ਵਿਭਾਗ ਵੱਲੋਂ ਸੰਸਥਾ ਵਿਚ ਗੁਰੂ ਹਰਿ ਰਾਇ ਸਾਹਿਬ ਦੀ ਪਵਿੱਤਰ ਯਾਦ ਨੂੰ ਸਮਰਪਿਤ ਪੌਦੇ ਲਗਾ ਕੇ 'ਹਰਿਆਵਲ ਲਹਿਰ' ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਰੁੱਖ ਸਾਡੀ ਜਾਨ ਹਨ ਜਿਸ ਕਰਕੇ ਸਾਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਉਹਨਾਂ ਦੀ ਸਾਂਭ ਸੰਭਾਲ ਵੀ ਕਰਨੀ ਚਾਹੀਦੀ ਹੈ।ਉਹਨਾਂ ਕਿਹਾ ਕਿ ਜੇਕਰ ਸਾਡਾ ਵਾਤਾਵਰਨ ਵਧੀਆ ਤੇ ਹਰਿਆਵਲ ਭਰਿਆ ਹੋਵੇਗਾ ਤਾਂ ਹੀ ਅਸੀਂ ਵਧੀਆ ਜ਼ਿੰਦਗੀ ਬਤੀਤ ਕਰ ਸਕਦੇ ਹਾਂ। ਉਹਨਾਂ ਕਾਲਜ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸਾਂਝੀਆਂ ਥਾਵਾਂ,ਘਰ ਅਤੇ ਖੇਤ ਵਿੱਚ ਇੱਕ-ਇੱਕ ਪੌਦਾ ਜੋ ਲਗਾਉਣ ਤਾਂ ਕਿ ਅਸੀਂ ਵਾਤਾਵਰਣ ਦੇ ਵਿਗੜ ਰਹੇ ਰੂਪ ਨੂੰ ਸੰਭਾਲ ਸਕੀਏ।ਉਹਨਾਂ ਵੱਲੋਂ ਕਾਲਜ ਵੱਲੋਂ ਕਰਵਾਇਆ ਜਾ ਰਿਹਾ ਵਿਸ਼ੇਸ਼ ਸਮਾਗਮ ਸੱਤਰੰਗ-2025 ਦਾ ਪੋਸਟਰ ਰੀਲੀਜ਼ ਕੀਤਾ।ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਸਟਾਫ ਵੱਲੋਂ ਉਹਨਾਂ ਨੂੰ ਜੀ ਆਇਆ ਨੂੰ ਕਿਹਾ ਅਤੇ ਸੰਸਥਾ ਵਿੱਚ ਪਹੁੰਚਣ 'ਤੇ ਉਹਨਾਂ ਦਾ ਧੰਨਵਾਦ ਵੀ ਕੀਤਾ। 

ਪੱਤਰ ਪ੍ਰੇਰਕ,ਮਾਨਸਾ : ਮੁੱਖ ਮੰਤਰੀ ਪੰਜਾਬ ਦਾ ਲੁਧਿਆਣਾ 'ਚ 18 ਮਾਰਚ ਨੂੰ ਐਸੋਸੀਏਟ ਪ੍ਰੀ-ਪ੍ਰਾਇਮਰੀ ਅਧਿਆਪਕ ਕਰਨਗੇ ਘਿਰਾਓ

ਮੁੱਖ ਮੰਤਰੀ ਪੰਜਾਬ ਦਾ ਲੁਧਿਆਣਾ 'ਚ 18 ਮਾਰਚ ਨੂੰ ਐਸੋਸੀਏਟ ਪ੍ਰੀ-ਪ੍ਰਾਇਮਰੀ ਅਧਿਆਪਕ ਕਰਨਗੇ ਘਿਰਾਓ

ਪੱਤਰ ਪ੍ਰੇਰਕ,ਮਾਨਸਾ : ਐਸੋਸੀਏਟ ਪ੍ਰੀ ਪ੍ਰਾਇਮਰੀ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ 18 ਮਾਰਚ ਨੂੰ ਲੁਧਿਆਣਾ 'ਚ ਮੁੱਖ ਮੰਤਰੀ ਪੰਜਾਬ ਤੇ ਸਾਬਕਾ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਦਾ ਘਿਰਾਓ ਕਰਨਗੇ।ਸੂਬਾ ਆਗੂ ਕਰਮਿੰਦਰ ਸਿੰਘ ਪਟਿਆਲਾ,ਮੇਜਰ ਸਿੰਘ ਮਾਨਸਾ,ਦਰਸ਼ਨ ਸਿੰਘ ਫਤਿਹਗੜ੍ਹ ਸਾਹਿਬ,ਰੁਪਿੰਦਰ ਸਿੰਘ ਸੰਗਰੂਰ,ਬਾਜ ਸਿੰਘ,ਸੁਖਵੀਰ ਸਿੰਘ ਬਠਿੰਡਾ,ਸਤਨਾਮ ਰੋਪੜ,ਕਮਲਜੀਤ ਕੌਰ ਬਠਿੰਡਾ,ਅਨਖਵੀਰ ਸਿੰਘ ਤਰਨਤਾਰਨ,ਕਮਲਜੀਤ ਸਿੰਘ ਭੱਠਲ ਤਰਨਤਾਰਨ,ਅਮਨ ਮੁਕਤਸਰ,ਦੀਪਕ ਅੰਮ੍ਰਿਤਸਰ,ਰਾਜਪਾਲ ਸਿੰਘ ਮਾਨਸਾ,ਪਰਮਜੀਤ ਕੌਰ ਮਲੇਰਕੋਟਲਾ,ਮਮਤਾ ਰਾਣੀ ਜਲੰਧਰ,ਜੀਵਨ ਸਿੰਘ ਸੰਗਰੂਰ ਨੇ ਦੱਸਿਆ ਕਿ ਰੈਗੂਲਰ ਤੋਂ ਰਹਿੰਦੇ 107 ਅਧਿਆਪਕਾਂ ਨੂੰ ਰੈਗੂਲਰ ਕਰਨ, ਗ੍ਰੇਡ ਪੇਅ ਸਕੇਲ, ਸਾਰੇ ਭੱਤੇ ਲਾਗੂ ਕਰਨ,ਰਿਟਾਇਰਮੈਂਟ ਉਮਰ 'ਚ ਵਾਧਾ ਕਰਵਾਉਣ ਆਦਿ ਮੰਗਾਂ ਲਈ ਐਕਸ਼ਨ ਕੀਤਾ ਜਾਵੇਗਾ। ਸੂਬਾ ਪ੍ਰਧਾਨ ਹਰਪ੍ਰੀਤ ਕੌਰ ਜਲੰਧਰ ਨੇ ਕਿਹਾ ਜੇਕਰ ਪ੍ਰਸ਼ਾਸਨ ਵੱਲੋਂ ਕੋਈ ਧੱਕਾ ਕੀਤਾ ਜਾਂਦਾ ਹੈ ਤਾਂ ਟੁਕੜੀਆਂ ਬਣਾ ਕੇ ਗੁਪਤ ਐਕਸਨ ਵੀ ਕੀਤੇ ਜਾਣਗੇ। ਉਹਨਾਂ ਕਿਹਾ ਕਿ 18 ਮਾਰਚ (ਮੰਗਲਵਾਰ) ਨੂੰ ਅਪਣੇ ਹੱਕ ਲੈਣ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਅਧਿਆਪਕ ਲੁਧਿਆਣਾ ਪਹੁੰਚਣਗੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦਾ ਘੇਰਾਓ ਕਰਨ ਲਈ ਮਜਬੂਰ ਹੋਣਗੇ।




Saturday, March 15, 2025

ਪੱਤਰ ਪ੍ਰੇਰਕ,ਮਾਨਸਾ : ਸਰਕਾਰ ਈਟੀਟੀ 2364 ਤੇ 5994 ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਨੂੰ ਲਮਕਾਉਣਾ ਚਾਹੁੰਦੀ ਹੈ : ਯੂਨੀਅਨ ਆਗੂ

ਸਰਕਾਰ ਈਟੀਟੀ 2364 ਤੇ 5994 ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਨੂੰ ਲਮਕਾਉਣਾ ਚਾਹੁੰਦੀ ਹੈ : ਯੂਨੀਅਨ ਆਗੂ

ਪੱਤਰ ਪ੍ਰੇਰਕ,ਮਾਨਸਾ : ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਐਲੀਮੈਂਟਰੀ ਸਿੱਖਿਆ ਪੰਜਾਬ ਵਲੋਂ 13 ਮਾਰਚ ਨੂੰ ਵਿਸ਼ੇਸ਼ ਪੱਤਰ ਜਾਰੀ ਕਰਕੇ 2364 ਤੇ 5994 ਈਟੀਟੀ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਨੂੰ ਪੂਰੀ ਕਰਨ ਲਈ ਸਾਰੇ ਹੀ ਜ਼ਿਲ੍ਹਿਆਂ ਦੇ ਐਲੀਮੈਂਟਰੀ ਸਿੱਖਿਆ ਦੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ 15 ਮਾਰਚ ਨੂੰ ਮੁੱਖ ਦਫ਼ਤਰ ਵਿਖੇ ਬੁਲਾਇਆ ਗਿਆ ਸੀ ਤਾਂ ਕਿ ਉਕਤ ਅਧਿਆਪਿਕਾਂ ਨੂੰ ਸਟੇਸ਼ਨ ਅਲਾਟ ਕੀਤੇ ਜਾ ਸਕਣ ਪਰ ਅਚਾਨਕ ਹੀ ਵਿਭਾਗ ਨੇ 14 ਮਾਰਚ ਨੂੰ ਇੱਕ ਹੋਰ ਪੱਤਰ ਜਾਰੀ ਕਰਕੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਅਗਲੇ ਹੁਕਮਾਂ ਤੱਕ ਰੋਕ ਲਿਆ ਗਿਆ ਹੈ। ਜਿਸ ਕਾਰਨ ਸਿਲੈਕਟਡ ਆਧਿਆਪਕਾਂ ਤੇ ਯੂਨੀਅਨ ਆਗੂਆਂ ਵਿੱਚ ਕਾਫ਼ੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਤੇ ਸਕੂਲ ਸਿੱਖਿਆ ਵਿਭਾਗ ਦੇ ਮਨਸੂਬੇ ਇਸ ਭਰਤੀ ਪ੍ਰਕਿਰਿਆ ਨੂੰ ਪੂਰੀ ਕਰਨ ਲਈ ਠੀਕ ਨਹੀਂ ਹਨ ਜਿਸ ਕਰਕੇ ਵਾਰ ਵਾਰ ਲਾਰੇ ਲੱਪੇ ਲਗਾ ਕੇ ਸਰਕਾਰ ਅਪਣਾ ਸਮਾਂ ਟਪਾ ਰਹੀ ਹੈ। ਉਹਨਾਂ ਕਿਹਾ ਕਿ ਯੂਨੀਅਨ ਦੁਬਾਰਾ ਫਿਰ ਵੱਡਾ ਐਕਸ਼ਨ ਲੈਣ ਜਾ ਰਹੀ ਹੈ।

Friday, March 14, 2025

ਪੱਤਰ ਪ੍ਰੇਰਕ,ਮਾਨਸਾ : 16 ਮਾਰਚ ਨੂੰ ਖਜ਼ਾਨਾ ਮੰਤਰੀ ਦੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ : ਐਨ ਐਸ ਕਿਊ ਐਫ ਵੋਕੇਸ਼ਨਲ ਫ਼ਰੰਟ

16 ਮਾਰਚ ਨੂੰ ਖਜ਼ਾਨਾ ਮੰਤਰੀ ਦੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ : ਐਨ.ਐਸ.ਕਿਊ.ਐਫ. ਵੋਕੇਸ਼ਨਲ ਫ਼ਰੰਟ

ਪੱਤਰ ਪ੍ਰੇਰਕ ਮਾਨਸਾ : ਐਨਐਸਕਿਊਐਫ ਫਰੰਟ ਦੀ ਐਮਰਜੈਂਸੀ ਮੀਟਿੰਗ ਕੀਤੀ ਗਈ ਜਿਸ ਵਿੱਚ ਪੰਜਾਬ ਸਰਕਾਰ ਦਾ ਬੱਜਟ ਸੈਸ਼ਨ ਸ਼ੁਰੂ ਹੋ ਰਿਹਾ ਹੈ ਉਸ ਨੂੰ ਦੇਖ ਕੁੱਝ ਫੈਸਲੇ ਲਏ ਗਏ।ਵੋਕੇਸ਼ਨਲ ਟੀਚਰਜ ਫਰੰਟ ਵੱਲੋਂ 21 ਮਾਰਚ ਬੱਜਟ ਨੂੰ ਮੁੱਖ ਰੱਖਦੇ ਹੋਏ 16 ਮਾਰਚ ਨੂੰ ਖਜ਼ਾਨਾ ਮੰਤਰੀ ਦੇ ਦਫਤਰ ਦਿੜ੍ਹਬਾ ਦਾ ਘਿਰਾਓ ਕੀਤਾ ਜਾਵੇਗਾ।ਫਰੰਟ ਦੇ ਆਗੂਆਂ ਦਾ ਕਹਿਣਾ ਹੈ ਕਿ 23 ਫਰਵਰੀ ਦੀ ਰੈਲੀ ਦੀ ਕਾਲ ਦਿੱਤੀ ਸੀ ਜਿਸ ਦੇ ਕਰਕੇ 5 ਮਾਰਚ ਦੀ ਮੀਟਿੰਗ ਮਿਲੀ ਸੀ ਪਰ ਸਰਕਾਰ ਹੁਣ ਮੀਟਿੰਗ ਦੇ ਕੇ ਮੁੱਕਰ ਗਈ ਹੈ।ਜਿਸ ਦੇ ਕਾਰਨ ਵੋਕੇਸ਼ਨਲ ਟੀਚਰ ਵਿੱਚ ਬਹੁਤੇ ਜ਼ਿਆਦਾ ਰੋਸ ਹੈ।ਸਰਕਾਰ ਸੱਤਾ ਤੋਂ ਆਉਣ ਤੋਂ ਪਹਿਲਾਂ ਕਹਿੰਦੀ ਸੀ ਕਿ ਸਾਡੀ ਸਰਕਾਰ ਆਉਣ ਤੇ ਕਿਸੇ ਨੂੰ ਧਰਨਾ ਲਾਉਣ ਦੀ ਲੋੜ ਨਹੀਂ ਪਵੇਗੀ l ਅੱਜ ਤਿੰਨ ਸਾਲ ਤੋਂ ਬਾਅਦ ਵੀ ਸਾਰੇ ਕੱਚੇ ਮੁਲਾਜ਼ਮ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ।ਆਪ ਸਰਕਾਰ ਸਰਕਾਰੀ ਸਕੂਲਾਂ ਵਿੱਚ ਕਾਰਪੋਰੇਟ ਘਰਾਣਿਆ ਨੂੰ ਸੌਂਪ ਰਹੀ ਹੈ। ਫਰੰਟ ਦੇ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਬਾਰ ਬਾਰ ਮੀਟਿੰਗ ਦੇ ਕੇ ਮੁੱਕਰ ਰਹੀ ਹੈ।ਕੱਚੇ ਮੁਲਾਜ਼ਮਾਂ ਦੇ ਹੌਂਸਲੇ ਦਾ ਬੰਨ੍ਹ ਟੁੱਟ ਰਿਹਾ ਹੈ।ਐਨ ਐਸ ਐਫ ਕਿਊ ਵੋਕੇਸ਼ਨਲ ਟੀਚਰ ਆਊਟਸੋਰਸ ਸਕੀਮ ਅਧੀਨ ਵੱਖ-ਵੱਖ ਕੰਪਨੀਆਂ ਵੱਲੋ ਕੀਤੇ ਜਾ ਰਹੇ ਸੋਸ਼ਣ ਦਾ ਸ਼ਿਕਾਰ ਹੋ ਰਹੇ ਹਨ।ਇਸ ਸਰਕਾਰ ਨੇ ਤਨਖਾਹ ਵਾਧਾ ਅਤੇ ਆਊਟਸੋਰਸ ਕਾਮਿਆ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਪਰ ਅੱਜ ਵੀ ਐਨਐਸਕਿਊਐਫ ਵੋਕੇਸ਼ਨਲ ਟੀਚਰ ਬਹੁਤ ਘੱਟ ਤਨਖਾਹਾਂ ਤੇ ਆਪਣੇ ਘਰਾਂ ਤੋ 100-100 ਕਿਲੋਮੀਟਰ ਦੂਰ ਪਿਛਲੇ 10 ਸਾਲਾਂ ਤੋ ਨੌਕਰੀ ਕਰ ਰਹੇ ਹਨ।ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋ ਵਿਧਾਨ ਸਭਾ ਵਿੱਚ ਕਈ ਬਿਆਨ ਵੀ ਦਿੱਤੇ ਗਏ ਕਿ ਕੰਪਨੀਆ ਵੱਲੋਂ ਮੁਲਾਜਮਾ ਦਾ ਸ਼ੋਸਣ ਕੀਤਾ ਜਾ ਰਿਹਾ ਹੈ ਅਤੇ ਕਿਹਾ ਗਿਆ ਹੈ ਕਿ ਉਹਨਾਂ ਵੱਲੋਂ ਇਹ ਸਭ ਬੰਦ ਕਰਕੇ ਇਹਨਾਂ ਨੂੰ ਪੱਕੇ ਕਰਨਗੇ।ਸਰਕਾਰ ਹਰਿਆਣਾ ਦੀ ਤਰਜ਼ 'ਤੇ ਉਹਨਾਂ ਦੀ ਤਨਖਾਹ 35075 ਅਤੇ ਜੌਬ ਸੁਰੱਖਿਆ ਦੀ ਨੀਤੀ ਬਣਾਈ ਜਾਵੇ।

ਪੱਤਰ ਪ੍ਰੇਰਕ,ਮਾਨਸਾ : ਈਟੀਟੀ ਅਧਿਆਪਕ 16 ਮਾਰਚ ਨੂੰ ਘੇਰਨਗੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼

ਈਟੀਟੀ ਅਧਿਆਪਕ 16 ਮਾਰਚ ਨੂੰ ਘੇਰਨਗੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ 

ਪੱਤਰ ਪ੍ਰੇਰਕ,ਮਾਨਸਾ : ਲੰਬੇ ਸਮੇਂ ਤੋਂ ਪ੍ਰਾਇਮਰੀ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਅਧਿਆਪਕਾਂ ਦੀ ਪਹਿਲੀ ਮੰਗ ਹੈ ਕਿ ਦੂਰ ਬੈਠੇ ਅਧਿਆਪਕ ਸਾਥੀਆਂ ਨੂੰ ਬਦਲੀਆਂ ਦਾ ਇੱਕ ਮੌਕਾ ਜ਼ਰੂਰ ਦਿੱਤਾ ਜਾਵੇ। ਬਦਲੀਆ ਦਾ ਜਿਹੜਾ ਮੌਕਾ ਪਹਿਲਾਂ ਦਿੱਤਾ ਗਿਆ ਸੀ ਉਹ ਨਾ-ਮਾਤਰ ਸੀ। ਜ਼ਿਆਦਾਤਰ ਅਧਿਆਪਕਾ ਦਾ ਡਾਟਾ ਮਿਸਮੈਚ ਆਇਆ ਸੀ ਕਿਉਂਕਿ ਸਮਾਂ ਵੀ ਬਹੁਤ ਘੱਟ ਸੀ। ਸਾਈਟ ਵੀ ਚੰਗੀ ਤਰ੍ਹਾਂ ਨਹੀਂ ਚੱਲ ਰਹੀ ਸੀ। ਇਸ ਤੋਂ ਇਲਾਵਾ ਰੀਕਾਸਟ ਲਿਸਟਾ ਦੇ ਸਬੰਧ ਵਿੱਚ ਵੀ ਅਧਿਆਪਕਾ ਅੰਦਰ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਈਟੀਟੀ ਅਧਿਆਪਕ 16 ਮਾਰਚ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਰਿਹਾਇਸ਼ ਘੇਰਨ ਲਈ ਲਾਮਬੰਦ ਹੋ ਰਹੇ ਹਨ।ਸਰਕਾਰ ਵੱਲੋਂ ਅਧਿਆਪਕਾ ਅੰਦਰ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੂੰ ਨੌਕਰੀ ਤੋਂ ਕੱਢਿਆ ਜਾ ਸਕਦਾ ਹੈ।ਇਸ ਮੌਕੇ ਅਰਮਿੰਦਰ ਜੋਨੀ,ਟੋਨੀ,ਰਾਜ ਨਾਹਰ, ਰਾਹੁਲ ਕੁਮਾਰ,ਕਾਲੂ ਰਾਮ,ਗੁਰੀ ਜਟਾਣਾ,ਧਰੁਵ, ਗੁਰਪ੍ਰੀਤ ਕੌਰ,ਰਵਿੰਦਰ ਕੌਰ,ਸਰਬਜੀਤ ਕੌਰ ਅਤੇ ਮਨਜੀਤ ਕੌਰ ਹਾਜ਼ਰ ਸਨ।

Wednesday, March 12, 2025

ਹੀਰੋਂ ਖ਼ੁਰਦ,ਗੁਰਵਿੰਦਰ ਸਿੰਘ ਚਹਿਲ : ਦਿਲਸ਼ੇਰ ਖੰਨਾ ਬਣੇ ਵੂਮੈਨ ਪ੍ਰੀਮੀਅਰ ਲੀਗ ਕਮੇਟੀ ਦੇ ਮੈਂਬਰ

ਦਿਲਸ਼ੇਰ ਖੰਨਾ ਬਣੇ ਵੂਮੈਨ ਪ੍ਰੀਮੀਅਰ ਲੀਗ ਕਮੇਟੀ ਦੇ ਮੈਂਬਰ

ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਮਾਨਸਾ ਦੇ ਸਮੂਹ ਅਹੁਦੇਦਾਰਾਂ ਅਤੇ ਖਿਡਾਰੀਆਂ ਨੇ ਦਿੱਤੀ ਵਧਾਈ 

ਹੀਰੋਂ ਖ਼ੁਰਦ,ਗੁਰਵਿੰਦਰ ਸਿੰਘ ਚਹਿਲ : ਪੰਜਾਬ ਕ੍ਰਿਕਟ ਐਸੋਸੀਏਸ਼ਨ ਮੁਹਾਲੀ ਦੇ ਸਕੱਤਰ ਦਲਸ਼ੇਰ ਖੰਨਾ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਵੁਮਨ ਆਈਪੀਐਲ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ।ਉਹਨਾਂ ਦਾ ਮੈਂਬਰ ਬਣਨਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਅਤੇ ਜ਼ਿਲਾ ਕਰੈਕਟ ਐਸੋਸੀਏਸ਼ਨ ਮਾਨਸਾ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿਉਂਕਿ ਦਿਲਸ਼ੇਰ ਖੰਨਾ ਲਗਾਤਾਰ ਸਫਲਤਾ ਦੀਆਂ ਬੁਲੰਦੀਆਂ ਛੂਹ ਰਹੇ ਹਨ।ਪਹਿਲਾਂ ਉਹ ਭਾਰਤੀ ਟੀ-20 ਟੀਮ ਦੇ ਮੈਨੇਜਰ ਬਣੇ।ਉਹਨਾਂ ਦੀ ਅਗਵਾਈ ਵਿੱਚ ਭਾਰਤ ਨੇ ਵਰਲਡ ਕੱਪ ਜਿੱਤਿਆ।ਇਸ ਤੋਂ ਇਲਾਵਾ ਉਹਨਾਂ ਦੀ ਅਗਵਾਈ ਵਿੱਚ ਪੰਜਾਬ ਦੀ ਕ੍ਰਿਕਟ ਟੀਮ ਵੀ ਬੁਲੰਦੀਆਂ ਪ੍ਰਾਪਤ ਕਰ ਰਹੀ ਹੈ। ਇਸ ਸਾਲ ਪੰਜਾਬ ਨੇ ਅੰਡਰ 23 ਸਾਲ ਵਨ ਡੇਅ ਅਤੇ ਡੇਲੀ ਵਿੱਚ ਚੈਂਪੀਅਨਸ਼ਿਪ ਜਿੱਤੀ। ਅੰਡਰ-16 ਸਾਲ ਉਪ ਜੇਤੂ ਰਹੀ ਅਤੇ ਅੰਡਰ-15 ਸਾਲ ਲੜਕੀਆਂ ਵੀ ਉਪ-ਜੇਤੂ ਰਹੀਆਂ।ਉਹਨਾਂ ਦੀ ਅਗਵਾਈ ਵਿੱਚ ਪੰਜਾਬ ਦੀ ਕ੍ਰਿਕਟ ਬੁਲੰਦੀਆਂ ਛੂਹ ਰਹੀ ਹੈ। ਪਿਛਲੇ ਸਮੇਂ ਦੌਰਾਨ ਪਦਮ ਸ਼੍ਰੀ ਰਜਿੰਦਰ ਗੁਪਤਾ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਬਰਾਬਰ ਸਹੂਲਤਾਂ ਦੇ ਕੇ ਜੋ ਚੰਗੀ ਸ਼ੁਰੂਆਤ ਕੀਤੀ ਸੀ,ਉਹਨਾਂ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਦਿਲਸ਼ੇਰ ਖੰਨਾ ਪੰਜਾਬ ਦੇ ਖਿਡਾਰੀਆਂ ਲਈ ਮਸੀਹਾ ਬਣ ਰਹੇ ਹਨ. ਇਸ ਖੁਸ਼ੀ ਵਿੱਚ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਮਾਨਸਾ ਦੇ ਸਮੂਹ ਅਹੁਦੇਦਾਰਾਂ ਅਤੇ ਖਿਡਾਰੀਆਂ ਵੱਲੋਂ ਦਿਲਸ਼ੇਰ ਖੰਨਾ ਸਕੱਤਰ ਪੰਜਾਬ ਐਸੋਸੀਏਸ਼ਨ ਨੂੰ ਵਧਾਈ ਵੀ ਦਿੱਤੀ ਗਈ।

Tuesday, March 11, 2025

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਐਸੋਸੀਏਟ ਅਧਿਆਪਕ ਫਰੰਟ ਮਾਨਸਾ ਨੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਦਿੱਤਾ ਮੰਗ ਪੱਤਰ

ਐਸੋਸੀਏਟ ਅਧਿਆਪਕ ਫਰੰਟ ਮਾਨਸਾ ਨੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਦਿੱਤਾ ਮੰਗ ਪੱਤਰ

ਹਾਂ ਪੱਖੀ ਹੁੰਗਾਰਾ ਨਾ ਮਿਲਣ 'ਤੇ 23 ਮਾਰਚ ਨੂੰ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਘੇਰਨ ਦਾ ਐਲਾਨ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਐਸੋਸੀਏਟ ਅਧਿਆਪਕ ਫਰੰਟ ਮਾਨਸਾ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਕੁਲਵੰਤ ਸਿੰਘ ਰਾਹੀਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਾਂ ਮੰਗ ਪੱਤਰ ਸੌਂਪਿਆ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕਮੇਟੀ ਦੇ ਆਗੂ ਅਮਰਿੰਦਰ ਸਿੰਘ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਸਰਕਾਰੀ ਸਕੂਲਾਂ ਦੀ ਸੇਵਾ ਨਿਭਾ ਰਹੇ ਸਿੱਖਿਆ ਪ੍ਰੋਵਾਈਡਰ (ਐਸੋਸੀਏਟ ਅਧਿਆਪਕ) ਨੂੰ ਬਿਆਨਾ 'ਚ ਰੈਗੂਲਰ ਕਰ ਦਿੱਤਾ ਜਦਕਿ ਅਸਲੀਅਤ ਚ ਅਜਿਹਾ ਨਹੀਂ ਕੀਤਾ ਬਲਕਿ ਤਨਖਾਹ ਵਾਧਾ ਕੀਤਾ ਹੈ ਉਹਨਾਂ ਦੱਸਿਆ ਕਿ ਸਟੇਟ ਕਮੇਟੀ ਦੇ ਫੈਸਲੇ ਅਨੁਸਾਰ ਤਨਖਾਹ ਨੂੰ ਪੇਅ ਸਕੇਲ ਤਹਿਤ ਕਰਨ ਡਿਪਟੀ ਕਮਿਸ਼ਨਰ ਮਾਨਸਾ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਮੰਗ ਪੱਤਰ ਦਿੱਤਾ ਗਿਆ। ਉਹਨਾਂ ਕਿਹਾ ਕਿ ਇਸ ਮਸਲੇ ਨੂੰ ਸਰਕਾਰ ਨਾਲ ਬੈਠ ਕੇ ਸੁਲਝਾਉਣਾ ਚਾਹੁੰਦੇ ਹਾਂ ਤੇ ਉਹਨਾਂ ਦੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਆਉਣ ਵਾਲੀ 22 ਮਾਰਚ ਤੱਕ ਸਰਕਾਰ ਯੂਨੀਅਨ ਨੂੰ ਪੈਨਲ ਮੀਟਿੰਗ ਦੇ ਕੇ ਮੰਗਾਂ ਨੂੰ ਵਿਚਾਰੇ ਜੇਕਰ ਸਰਕਾਰ ਮੀਟਿੰਗ ਲਈ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਭਰਦੀ ਤਾਂ 23 ਮਾਰਚ ਨੂੰ ਐਸੋਸੀਏਟ ਅਧਿਆਪਕ ਫਰੰਟ ਪੰਜਾਬ ਦੇ ਝੰਡੇ ਹੇਠ ਸੰਗਰੂਰ ਵਿਖੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਦੀ ਅਣਮਿਥੇ ਸਮੇਂ ਲਈ ਘਿਰਾਓ ਕੀਤਾ ਜਾਵੇਗਾ।ਜਿਸ ਵਿੱਚ ਕਿਸੇ ਵੀ ਅਣਹੋਣੀ ਘਟਨਾ ਦੀ ਜ਼ਿੰਮੇਵਾਰੀ ਖੁਦ ਪੰਜਾਬ ਸਰਕਾਰ ਹੋਵੇਗੀ।ਇਸ ਮੌਕੇ ਅਮਰਿੰਦਰ ਸਿੰਘ,ਇੰਦਰਜੀਤ ਸਿੰਘ,ਤੇਜਿੰਦਰਪਾਲ ਸਿੰਘ,ਜਸਪ੍ਰੀਤ ਸਿੰਘ,ਹਰਵਿੰਦਰ ਸਿੰਘ,ਕਰਨਪਾਲ ਸਿੰਘ,ਵਰਿੰਦਰ ਸਿੰਘ,ਗੁਰਬਚਨ ਸਿੰਘ,ਅੰਮ੍ਰਿਤ ਸਿੰਘ,ਰਾਜਪਾਲ ਸਿੰਘ,ਚਰਨਪਾਲ ਸਿੰਘ ਹਾਜਰ ਸਨ।