Saturday, October 25, 2025

ਪੱਤਰ ਪ੍ਰੇਰਕ,ਮਾਨਸਾ : ਮਹਿੰਗਾਈ ਭੱਤੇ ਨੂੰ ਤਰਸੇ ਪੰਜਾਬ ਦੇ ਮੁਲਾਜ਼ਮ-ਅਮਨਦੀਪ ਸ਼ਰਮਾ

ਮਹਿੰਗਾਈ ਭੱਤੇ ਨੂੰ ਤਰਸੇ ਪੰਜਾਬ ਦੇ ਮੁਲਾਜ਼ਮ-ਅਮਨਦੀਪ ਸ਼ਰਮਾ

         

ਪੰਜਾਬ ਦੇ ਆਈਏਐਸ,ਆਈਪੀਐਸ ਅਫਸਰਾਂ ਨੂੰ ਮਿਲ ਰਿਹਾ ਹੈ ਪੂਰਾ ਮਹਿੰਗਾਈ ਭੱਤਾ : ਦੁਆਬੀਆ

ਪੱਤਰ ਪ੍ਰੇਰਕ,ਮਾਨਸਾ : ਮੁੱਖ ਅਧਿਆਪਕ ਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਹਿੰਗਾਈ ਭੱਤੇ ਦੀਆਂ ਪੈਡਿੰਗ ਕਿਸਤਾ ਤੁਰੰਤ ਜਾਰੀ ਕੀਤੀਆ ਜਾਣ। ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਸਿਰਫ 42% ਹੀ ਮਹਿੰਗਾਈ ਭੱਤਾ ਦਿੱਤਾ ਜਾ ਰਿਹਾ ਹੈ ਜਦੋਂ ਕਿ ਕੇਂਦਰ ਗੋਰਮਿੰਟ ਵੱਲੋਂ ਇਹ ਭੱਤਾ 58% ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਦੀਵਾਲੀ ਵਰਗੇ ਤਿਉਹਾਰ ਤੇ ਵੀ ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਲਈ ਮਹਿੰਗਾਈ ਭੱਤੇ ਦੀ ਕਿਸਤ ਜਾਰੀ ਨਹੀਂ ਕੀਤੀ।ਜਥੇਬੰਦੀ ਪੰਜਾਬ ਦੇ ਸੂਬਾ ਸਰਪ੍ਰਸਤ ਗੁਰਮੇਲ ਸਿੰਘ ਬਰੇ ,ਸਤਿੰਦਰ ਸਿੰਘ ਦੁਆਬੀਆ ਨੇ ਮੰਗ ਕੀਤੀ ਕਿ ਪੰਜਾਬ ਭਰ ਦੇ ਸਮੁੱਚੇ ਮੁਲਾਜ਼ਮਾਂ ਲਈ ਮਹਿੰਗਾਈ ਭੱਤੇ ਦੀ ਕਿਸਤ ਜਾਰੀ ਕੀਤੀ ਜਾਵੇ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਹੋਣ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਵੀ ਮਹਿੰਗਾਈ ਭੱਤੇ ਦੀ ਕਿਸਤ ਜਾਰੀ ਕਰ ਦਿੱਤੀ ਜਾਂਦੀ ਸੀ।ਜਥੇਬੰਦੀ ਪੰਜਾਬ ਦੇ ਸੂਬਾ ਉਪ ਪ੍ਰਧਾਨ ਬਲਜੀਤ ਸਿੰਘ ਗੁਰਦਾਸਪੁਰ, ਰਗਵਿੰਦਰ ਸਿੰਘ ਧੂਲਕਾ, ਰਕੇਸ਼ ਗੋਇਲ ਬਰੇਟਾ,ਭਗਵੰਤ ਭਟੇਜਾ ਅਬੋਹਰ, ਗੁਰਜੰਟ ਸਿੰਘ ਬੱਛੋਆਣਾ, ਜਸਨਦੀਪ ਕੁਲਾਣਾ, ਪਰਮਜੀਤ ਸਿੰਘ ਤੂਰ, ਲਵਨੀਸ਼ ਗੋਇਲ ਨਾਭਾ, ਸੁਖਬੀਰ ਸੰਗਰੂਰ, ਕਮਲ ਸੁਨਾਮ, ਦੀਪਕ ਮੁਹਾਲੀ, ਸੁਖਵਿੰਦਰ ਸਿੰਗਲਾ ਬਰੇਟਾ, ਪ੍ਰਵੀਨ ਬਲਿਆਲਾ ਆਦਿ ਸਾਥੀਆਂ ਨੇ ਪੰਜਾਬ ਸਰਕਾਰ ਤੋਂ ਤੁਰੰਤ ਮਹਿੰਗਾਈ ਭੱਤੇ ਦੀਆਂ ਕਿਸਤਾਂ ਜਾਰੀ ਕਰਨ ਦੀ ਮੰਗ ਕੀਤੀ।


Friday, October 24, 2025

ਖੁਸ਼ਪ੍ਰੀਤ ਸਿੰਘ ਚਹਿਲ, ਤਰਨ ਤਾਰਨ ਸਾਹਿਬ : ਈਟੀਯੂ ਪੰਜਾਬ ਨੇ 26 ਅਕਤੂਬਰ ਨੂੰ ਹੋ ਰਹੇ ਝੰਡਾ ਮਾਰਚ ਦੀਆਂ ਤਿਆਰੀਆਂ ਨੂੰ ਦਿੱਤੀ ਹਰੀ ਝੰਡੀ - ਪੰਨੂ,ਲਾਹੌਰੀਆ

 ਈਟੀਯੂ ਪੰਜਾਬ ਨੇ 26 ਅਕਤੂਬਰ ਨੂੰ ਹੋ ਰਹੇ ਝੰਡਾ ਮਾਰਚ ਦੀਆਂ ਤਿਆਰੀਆਂ ਨੂੰ ਦਿੱਤੀ ਹਰੀ ਝੰਡੀ - ਪੰਨੂ,ਲਾਹੌਰੀਆ 

ਖੁਸ਼ਪ੍ਰੀਤ ਸਿੰਘ ਚਹਿਲ,ਤਰਨ ਤਾਰਨ ਸਾਹਿਬ : ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ.) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਅਤੇ ਸੂਬਾ ਪ੍ਰੈੱਸ ਸਕੱਤਰ ਤੇ ਸੋਸ਼ਲ ਮੀਡੀਆ ਇੰਚਾਰਜ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਈਟੀਯੂ ਪੰਜਾਬ (ਰਜਿ.) ਵੱਲੋਂ ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ 26 ਅਕਤੂਬਰ ਨੂੰ ਜਿਮਨੀ ਚੋਣ ਤਰਨ ਤਾਰਨ ਵਿੱਚ ਵਿਖੇ ਹੋ ਰਹੇ ਝੰਡਾ ਮਾਰਚ ਦੀਆਂ ਤਿਆਰੀਆਂ ਪੂਰੀਆਂ ਕਰਕੇ ਉਹਨਾਂ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਲਾਹੌਰੀਆ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ,ਛੇਵੇ ਪੇ ਕਮਿਸ਼ਨ ਵੱਲੋ ਪ੍ਰਾਇਮਰੀ ਪੱਧਰ ਤੇ ਕੰਮ ਕਰਦੇ ਈਟੀਟੀ , ਹੈੱਡ ਟੀਚਰ , ਸੈਂਟਰ ਹੈੱਡ ਟੀਚਰ , ਬੀਪੀਈਓ ਨੂੰ ਦਿੱਤੇ ਵੱਧ ਗੁਣਾਂਕ 2.59 ਲਾਗੂ ਕਰਨ ,ਬੰਦ ਕੀਤੇ ਪੇਂਡੂ ਭੱਤੇ , ਬਾਰਡਰ ਭੱਤੇ ,ਅੰਗਹੀਣ ਭੱਤੇ ਲਾਗੂ ਕਰਨ ਅਤੇ ਰਹਿੰਦੀਆਂ ਡੀਏ ਦੀਆਂ ਕਿਸ਼ਤਾਂ ਜਾਰੀ ਕਰਕੇ ਬਣਦੇ ਬਕਾਏ ਦੇਣ,ਏਸੀਪੀ ਲਾਗੂ ਕਰਕੇ ਅਗਲੇ ਗ੍ਰੇਡ,ਹੈਡ ਟੀਚਰਜ ਦੀਆਂ 1904 ਪੋਸਟਾਂ ਮੁੜ ਬਹਾਲ ਕਰਨ ਵਾਲੀ ਵਿੱਤ ਵਿਭਾਗ ਨੂੰ ਆਈ ਪਰਪੋਜਲ ਪ੍ਰਵਾਨ ਕਰਨ 17-7-2020 ਤੋਂ ਬਾਅਦ ਭਰਤੀ ਅਧਿਆਪਕਾਂ ਤੇ ਕੇਂਦਰੀ ਪੈਟਰਨ ਸਕੇਲ ਬੰਦ ਕਰਕੇ ਪੰਜਾਬ ਪੇਂਅ ਸਕੇਲ ਲਾਗੂ ਕਰਨ 180 ਈਟੀਟੀ ਅਧਿਆਪਕਾਂ ਤੇ ਵੀ ਮੁੱਢਲੇ ਨਿਯੁਕਤੀ ਪੱਤਰ ਦੀਆਂ ਸ਼ਰਤਾਂ ਬਹਾਲ ਰੱਖ ਕੇ ਪੰਜਾਬ ਸਕੇਲ ਲਾਗੂ ਕਰਨ,6635 ਈਟੀਟੀ ਭਰਤੀ ਚ' ਰੀਕਾਸਟ ਕੈਟਾਗਿਰੀਜ 117 ਅਧਿਆਪਕਾਂ ਸੇਵਾਵਾਂ ਪੱਕੀਆ ਕਰਨ , ਈਟੀਟੀ , ਹੈੱਡ ਟੀਚਰ ਸੈਂਟਰ ਹੈੱਡ ਟੀਚਰ ਤੇ ਬੀਪੀਈਓ ਨੂੰ ਵੱਧ ਪੇ ਸਕੇਲ ਦੇਕੇ ਵਿਸ਼ੇਸ਼ ਭੱਤੇ ਦੇਣ, ਮੈਡੀਕਲ ਪ੍ਰਤੀ ਪੂਰਤੀ ਕਲੇਮ ਦੀ ਜਗ੍ਹਾ ਇਲਾਜ ਲਈ ਹੈਲਥ ਕਾਰਡ ਜਾਰੀ ਕਰਨ, ਪ੍ਰਾਇਮਰੀ ਪੱਧਰ ਤੇ ਰਹਿੰਦੀਆਂ ਭਰਤੀ ਮੁਕੰਮਲ ਕਰਨ ਅਤੇ ਪ੍ਰੀ-ਪ੍ਰਾਇਮਰੀ ਅਧਿਆਪਕ ਅਤੇ ਹੈਲਪਰ ਦੀ ਬਣਦੇ ਰੈਗੂਲਰ ਗ੍ਰੇਡ ਵਿੱਚ ਭਰਤੀ ਨਹੀ , ਐਸੋਸੀਏਟ ਅਤੇ ਅਸਿਸਟੈਂਟ ਐਸੋਸੀਏਟ ਅਧਿਆਪਕਾਂ ਉੱਪਰ ਸੇਵਾ ਨਿਯਮ ਲਾਗੂ ਨਹੀ ਕੀਤੇ ਜਾ ਰਹੇ ਅਤੇ ਕਈ ਵਿਭਾਗੀ ਮੰਗਾਂ ਦਾ ਹੱਲ ਨਹੀ ਕੀਤਾ ਜਾ ਰਿਹਾ । ਲਾਹੌਰੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਕੀਤੀ ਗਈ ਲੁੱਟ ਦੇ ਖਿਲਾਫ ਜਿਮਨੀ ਚੋਣ ਤਰਨਤਾਰਨ ਵਿੱਖੇ 26 ਅਕਤੂਬਰ ਨੂੰ ਝੰਡਾ ਮਾਰਚ ਕੀਤਾ ਜਾਵੇਗਾ, ਜਿਸਦੀ ਤਿਆਰੀਆਂ ਈਟੀਯੂ ਪੰਜਾਬ (ਰਜਿ.) ਵੱਲੋਂ ਪੂਰੀਆਂ ਕਰ ਲਈਆਂ ਗਈਆਂ ਹਨ l

Wednesday, October 22, 2025

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਜਲਦੀ ਹੋਣ ਦੀਆਂ ਸੰਭਾਵਨਾਵਾਂ ਵਧੀਆਂ-ਅਮਨਦੀਪ ਸ਼ਰਮਾ

ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਜਲਦੀ ਹੋਣ ਦੀਆਂ ਸੰਭਾਵਨਾਵਾਂ ਵਧੀਆਂ-ਅਮਨਦੀਪ ਸ਼ਰਮਾ

24 ਅਕਤੂਬਰ ਤੱਕ ਖਾਲੀ ਸਟੇਸ਼ਨਾਂ ਦੀ ਸੂਚੀ ਅਪਲੋਡ ਕਰਨ ਸਬੰਧੀ ਪੱਤਰ ਹੋਇਆ ਜਾਰੀ- ਬੱਛੋਆਣਾ

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਪਿਛਲੇ ਲੰਮੇ ਸਮੇਂ ਤੋਂ ਪ੍ਰਾਇਮਰੀ ਕਾਡਰ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਹੋਣ ਸਬੰਧੀ ਰਾਹ ਪੱਧਰਾ ਹੁੰਦਾ ਵਿਖਾਈ ਦਿੰਦਾ ਹੈ।ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਦੱਸਿਆ ਕਿ 2018 ਵਿੱਚ ਹੋਈਆਂ ਤਰੱਕੀਆਂ ਤੋਂ ਬਾਅਦ ਹੁਣ ਮਾਸਟਰ ਕਾਡਰ ਦੇ ਵੱਖ-ਵੱਖ ਵਿਸ਼ੇ ਪੰਜਾਬੀ,ਹਿੰਦੀ,ਅੰਗਰੇਜ਼ੀ,ਸੋਸ਼ਲ ਸਾਇੰਸ ,ਗਣਿਤ,ਸਾਇੰਸ,ਫਿਜੀਕਲ ਐਜੂਕੇਸ਼ਨ ਦੀਆਂ ਵੱਡੇ ਪੱਧਰ 'ਤੇ ਤਰੱਕੀਆਂ ਹੋਣ ਦੀਆਂ ਸੰਭਾਵਨਾਵਾਂ ਬਣੀਆਂ ਹਨ। ਉਹਨਾਂ ਦੱਸਿਆ ਕਿ ਇਹਨਾਂ ਤਰੱਕੀਆਂ ਵਿੱਚ 2015 ਅਤੇ 2018 ਦੇ ਲੈਫਟ ਆਊਟ ਕੇਸ ਅਧਿਆਪਕ ਵੀ ਸ਼ਾਮਿਲ ਹਨ। ਪ੍ਰਾਇਮਰੀ ਤੋਂ ਮਾਸਟਰ ਕਾਰਡਰ ਦੀਆਂ ਤਰੱਕੀਆਂ ਵਿੱਚ ਹੈਡ ਟੀਚਰ ਨੂੰ 4 ਫ਼ੀਸਦ ਅਤੇ ਸੈਂਟਰ ਹੈਡ ਟੀਚਰ ਨੂੰ ਵੱਖਰਾ 1 ਫ਼ੀਸਦ ਕੋਟਾ ਦੇ ਕੇ‌ ਪਹਿਲੀ ਵਾਰ ਤਰੱਕੀਆਂ ਕੀਤੀਆਂ ਜਾ ਰਹੀਆਂ ਹਨ। ਜਥੇਬੰਦੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਪ੍ਰਾਇਮਰੀ ਤੋਂ ਮਾਸਟਰ ਕਾਡਰ ਤਰੱਕੀਆਂ ਦੀ ਮੰਗ ਕੀਤੀ ਜਾ ਰਹੀ ਸੀ।ਜਥੇਬੰਦੀ ਪੰਜਾਬ ਦੇ ਸੂਬਾ ਪ੍ਰਚਾਰ ਸਕੱਤਰ ਗੁਰਜੰਟ ਸਿੰਘ ਬੱਛੋਆਣਾ ਨੇ ਦੱਸਿਆ ਕਿ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਸਬੰਧੀ 24 ਅਕਤੂਬਰ ਤੱਕ ਖਾਲੀ ਅਸਾਮੀਆਂ ਦੀ ਸੂਚੀ ਅਪਡੇਟ ਕਰਨ ਨੂੰ ਸਬੰਧੀ ਗੂਗਲ ਫਾਰਮ ਸ਼ੇਅਰ ਕੀਤਾ ਜਾ ਚੁੱਕਾ ਹੈ।ਉਹਨਾਂ ਇਸੇ ਮਹੀਨੇ ਹੀ ਅਧਿਆਪਕਾਂ ਦੀਆਂ ਤਰੱਕੀਆਂ ਕਰਨ ਦੀ ਮੰਗ ਰੱਖੀ।

Tuesday, October 14, 2025

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਗੁਰੂ ਨਾਨਕ ਕਾਲਜ ਬੁਢਲਾਡਾ ਦੇ ਵਿਦਿਆਰਥੀਆਂ ਨੇ ਵੇਰਕਾ ਮਿਲਕ ਪਲਾਂਟ ਬਠਿੰਡਾ ਵਿਖੇ ਪਾਈ ਫੇਰੀ

ਗੁਰੂ ਨਾਨਕ ਕਾਲਜ ਬੁਢਲਾਡਾ ਦੇ ਵਿਦਿਆਰਥੀਆਂ ਨੇ ਵੇਰਕਾ ਮਿਲਕ ਪਲਾਂਟ ਬਠਿੰਡਾ ਵਿਖੇ ਪਾਈ ਫੇਰੀ

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਗੁਰੂ ਨਾਨਕ ਕਾਲਜ ਬੁਢਲਾਡਾ ਦੇ ਫੂਡ ਪ੍ਰੋਸੈਸਿੰਗ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਉਦਯੋਗਿਕ ਖੇਤਰ ਨਾਲ ਜਾਣੂ ਕਰਵਾਉਣ ਲਈ ਵੇਰਕਾ ਮਿਲਕ ਪਲਾਂਟ ਬਠਿੰਡਾ ਦਾ ਉਦਯੋਗਿਕ ਦੌਰਾ ਕਰਵਾਇਆ ਗਿਆ। ਇਸ ਦੌਰੇ ਵਿੱਚ ਵਿਭਾਗ ਦੇ ਅਧਿਆਪਕਾਂ ਅਤੇ ਮੁਖੀ ਡਾ. ਸੰਗੀਤਾ ਦੀ ਅਗਵਾਈ ਹੇਠ 55 ਵਿਦਿਆਰਥੀ ਸ਼ਾਮਿਲ ਹੋਏ।ਵਿਭਾਗ ਦੇ ਮੁਖੀ ਡਾ. ਸੰਗੀਤਾ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਦੁੱਧ ਪ੍ਰੋਸੈਸਿੰਗ, ਪਾਸਚਰਾਈਜ਼ੇਸ਼ਨ, ਪੈਕਿੰਗ, ਸਟੋਰੇਜ, ਕੁਆਲਟੀ ਕੰਟਰੋਲ ਅਤੇ ਆਟੋਮੈਟਿਕ ਮਸ਼ੀਨਰੀ ਦੇ ਕੰਮ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਵੇਰਕਾ ਮਿਲਕ ਪਲਾਂਟ ਵਿੱਚ ਉੱਚ-ਸਤ੍ਹਾ ਦੀਆਂ ਆਧੁਨਿਕ ਤਕਨੀਕਾਂ ਵਰਤੀਆਂ ਜਾਂਦੀਆਂ ਹਨ। ਇਸ ਦੌਰੇ ਨਾਲ ਵਿਦਿਆਰਥੀਆਂ ਨੂੰ ਪਾਠ-ਪੁਸਤਕਾਂ ਤੋਂ ਇਲਾਵਾ ਪ੍ਰੈਕਟੀਕਲ ਤਜਰਬਾ ਪ੍ਰਾਪਤ ਹੋਇਆ। ਉਹਨਾਂ ਨੇ ਜਾਣਿਆ ਕਿ ਕਿਵੇਂ ਖੇਤਾਂ ਤੋਂ ਆਉਣ ਵਾਲੇ ਦੁੱਧ ਨੂੰ ਵਿਗਿਆਨਕ ਢੰਗ ਨਾਲ ਪ੍ਰੋਸੈਸ ਕਰਕੇ ਸਿਹਤਮੰਦ ਉਤਪਾਦ ਬਣਾਏ ਜਾਂਦੇ ਹਨ।ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਵਿਭਾਗ ਦੇ ਅਧਿਆਪਕਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਉਦਯੋਗਿਕ ਦੌਰੇ ਵਿਦਿਆਰਥੀਆਂ ਦੇ ਗਿਆਨ ਨੂੰ ਵਧਾਉਂਦੇ ਹਨ, ਉਨ੍ਹਾਂ ਦਾ ਆਤਮ-ਵਿਸ਼ਵਾਸ ਮਜ਼ਬੂਤ ਕਰਦੇ ਹਨ ਅਤੇ ਭਵਿੱਖ ਵਿੱਚ ਰੋਜ਼ਗਾਰ ਤੇ ਖੋਜ ਦੇ ਨਵੇਂ ਦਰਵਾਜ਼ੇ ਖੋਲ੍ਹਦੇ ਹਨ।ਇਸ ਮੌਕੇ ਪ੍ਰੋਫੈਸਰ ਰਮਨਦੀਪ ਕੌਰ, ਪ੍ਰੋਫੈਸਰ ਰਵਿੰਦਰਜੀਤ ਕੌਰ ਅਤੇ ਪ੍ਰੋਫੈਸਰ ਰਮਨਦੀਪ ਸੰਧੂ ਵੀ ਮੌਜੂਦ ਸਨ।

Wednesday, October 8, 2025

ਖੁਸ਼ਪ੍ਰੀਤ ਸਿੰਘ ਚਹਿਲ ਚੀਮਾ ਮੰਡੀ : ਮੁੱਖ ਅਧਿਆਪਕ ਜਥੇਬੰਦੀ ਦੀ ਡੀਪੀਆਈ ਐਲੀਮੈਂਟਰੀ ਸਿੱਖਿਆ ਪੰਜਾਬ ਨਾਲ ਮੀਟਿੰਗ 9 ਅਕਤੂਬਰ ਨੂੰ : ਅਮਨਦੀਪ ਸ਼ਰਮਾ

ਮੁੱਖ ਅਧਿਆਪਕ ਜਥੇਬੰਦੀ ਦੀ ਡੀਪੀਆਈ ਐਲੀਮੈਂਟਰੀ ਸਿੱਖਿਆ ਪੰਜਾਬ ਨਾਲ ਮੀਟਿੰਗ 9 ਅਕਤੂਬਰ ਨੂੰ : ਅਮਨਦੀਪ ਸ਼ਰਮਾ

ਅਧਿਆਪਕ ਮਸਲਿਆਂ ਤੇ ਕਰਾਂਗੇ ਖੁੱਲ ਕੇ ਗੱਲਬਾਤ -ਸਤਿੰਦਰ ਸਿੰਘ ਦੁਆਬੀਆ

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਮੁੱਖ ਅਧਿਆਪਕ ਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੀ ਇੱਕ ਅਹਿਮ ਮੀਟਿੰਗ ਡੀਪੀਆਈ ਐਲੀਮੈਂਟਰੀ ਸਿੱਖਿਆ ਪੰਜਾਬ ਨਾਲ 9 ਅਕਤੂਬਰ ਨੂੰ ਹੋਣ ਜਾ ਰਹੀ ਹੈ। ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਨੂੰ ਲੈ ਕੇ ਅਧਿਆਪਕਾਂ ਵਿੱਚ ਵੱਡੇ ਪੱਧਰ ਤੇ ਲੰਮੇ ਸਮੇਂ ਤੋਂ ਬੇਚੈਨੀ ਪਾਈ ਜਾ ਰਹੀ। ਉਹਨਾਂ ਕਿਹਾ ਕਿ ਇਹਨਾਂ ਤਰੱਕੀਆਂ ਨੂੰ ਸਮਾਂ ਵੱਧ ਕਰਨ ਲਈ ਕੱਲ ਡੀ ਪੀ ਈ ਪ੍ਰਾਇਮਰੀ ਨਾਲ ਅਹਿਮ ਗੱਲਬਾਤ ਕੀਤੀ ਜਾਵੇਗੀ। ਜਥੇਬੰਦੀ ਵੱਲੋਂ ਬਲਾਕ ਸਿੱਖਿਆ ਅਫਸਰਾਂ ਦੀਆਂ ਪ੍ਰਮੋਸ਼ਨਾਂ ਕਰਨਾ, ਬੇਲੋੜੀਆਂ ਡਾਕਾ ਬੰਦ ਕਰਨਾ, ਹੈਡ ਟੀਚਰ ਦੀ ਪੋਸਟ ਨੂੰ ਪ੍ਰਬੰਧਕੀ ਪੋਸਟ ਕਰਨਾ, ਹਰੇਕ ਸਕੂਲ ਵਿੱਚ ਪਾਰਟ ਟਾਈਮ ਸਵੀਪਰ ਦੀ ਪੋਸਟ ਦੇਣਾ, ਮਿਡ-ਡੇ -ਮੀਲ ਸਕੀਮ ਤਹਿਤ ਸਕੂਲਾਂ ਲਈ ਢੋਲ ਅਤੇ ਫਰੂਟ ਦੀ ਰਾਸ਼ੀ ਵਿੱਚ ਵਾਧਾ ਕਰਨਾ ਆਦਿ ਮਸਲਿਆਂ ਤੇ ਗੱਲਬਾਤ ਕੀਤੀ ਜਾਵੇਗੀ।ਜਥੇਬੰਦੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਤਿੰਦਰ ਸਿੰਘ ਦੁਆਬੀਆ ਨੇ ਕਿਹਾ ਕਿ ਪ੍ਰਾਇਮਰੀ ਅਧਿਆਪਕਾਂ ਦੇ ਮਸਲਿਆਂ ਜਿਸ ਵਿੱਚ ਜ਼ਿਲਾ ਪ੍ਰੀਸ਼ਦ ਤੋਂ ਸਿੱਖਿਆ ਵਿਭਾਗ ਵਿੱਚ ਆਏ ਅਧਿਆਪਕਾਂ ਦੀਆਂ ਮਾਸਟਰ ਕਾਡਰ ਦੀਆਂ ਤਰੱਕੀਆਂ ਦਾ ਮਸਲਾ, ਸਿੱਧੀ ਭਰਤੀ ਰਾਹੀਂ ਹੈਡ ਟੀਚਰ ਬਣੇ ਅਧਿਆਪਕਾਂ ਦਾ ਮਸਲਾ, ਸੀਨੀਅਰਤਾ ਸੂਚੀਆਂ ਦੇ ਮਸਲਿਆਂ ਤੇ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਮੀਟਿੰਗ ਵਿੱਚ ਪੰਜਾਬ ਭਰ ਤੋਂ ਸਾਥੀ ਸ਼ਾਮਿਲ ਹੋਣਗੇ।

Sunday, October 5, 2025

ਪੱਤਰ ਪ੍ਰੇਰਕ,ਮਾਨਸਾ : ਮਹਿੰਗਾਈ ਭੱਤੇ ਦੀਆਂ ਕਿਸਤਾਂ ਜਾਰੀ ਕਰੇ ਪੰਜਾਬ ਸਰਕਾਰ-ਮੁੱਖ ਅਧਿਆਪਕ ਜਥੇਬੰਦੀ ਪੰਜਾਬ

ਮਹਿੰਗਾਈ ਭੱਤੇ ਦੀਆਂ ਕਿਸਤਾਂ ਜਾਰੀ ਕਰੇ ਪੰਜਾਬ ਸਰਕਾਰ-ਮੁੱਖ ਅਧਿਆਪਕ ਜਥੇਬੰਦੀ ਪੰਜਾਬ

ਕੇਂਦਰ ਸਰਕਾਰ ਦਾ ਡੀ ਏ ਹੋਇਆ 58 ਫ਼ੀਸਦੀ  : ਅਮਨਦੀਪ ਸ਼ਰਮਾ

ਪੱਤਰ ਪ੍ਰੇਰਕ,ਮਾਨਸਾ : ਮੁੱਖ ਅਧਿਆਪਕ ਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਹਿੰਗਾਈ ਭੱਤੇ ਦੀਆਂ ਪੈਡਿੰਗ ਕਿਸਤਾ ਤੁਰੰਤ ਜਾਰੀ ਕੀਤੀਆ ਜਾਣ। ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਸਿਰਫ 42 ਫ਼ੀਸਦੀ ਹੀ ਮਹਿੰਗਾਈ ਭੱਤਾ ਦਿੱਤਾ ਜਾ ਰਿਹਾ ਹੈ ਜਦੋਂ ਕਿ ਕੇਂਦਰ ਗੋਰਮਿੰਟ ਵੱਲੋਂ ਇਹ ਭੱਤਾ 58 ਫ਼ੀਸਦੀ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਦੀਵਾਲੀ ਵਰਗੇ ਤਿਉਹਾਰ ਤੇ ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਲਈ ਮਹਿੰਗਾਈ ਭੱਤੇ ਦੀਆਂ ਕਿਸਤਾ ਜਾਰੀ ਕਰੇ।ਜਥੇਬੰਦੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਤਿੰਦਰ ਸਿੰਘ ਦੁਆਬੀਆ ਨੇ ਮੰਗ ਕੀਤੀ ਕਿ ਪੰਜਾਬ ਭਰ ਦੇ ਸਮੁੱਚੇ ਮੁਲਾਜ਼ਮਾਂ ਲਈ ਮਹਿੰਗਾਈ ਭੱਤੇ ਦੀ ਕਿਸਤ ਜਾਰੀ ਕੀਤੀ ਜਾਵੇ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਹੋਣ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਵੀ ਮਹਿੰਗਾਈ ਭੱਤੇ ਦੀ ਕਿਸਤ ਜਾਰੀ ਕਰ ਦਿੱਤੀ ਜਾਂਦੀ ਸੀ। ਜਥੇਬੰਦੀ ਪੰਜਾਬ ਦੇ ਸੂਬਾ ਉਪ ਪ੍ਰਧਾਨ ਬਲਜੀਤ ਸਿੰਘ ਗੁਰਦਾਸਪੁਰ, ਰਗਵਿੰਦਰ ਸਿੰਘ ਧੂਲਕਾ, ਰਕੇਸ਼ ਗੋਇਲ ਬਰੇਟਾ,ਭਗਵੰਤ ਭਟੇਜਾ ਅਬੋਹਰ, ਗੁਰਜੰਟ ਸਿੰਘ ਬੱਛੋਆਣਾ,ਜਸਨਦੀਪ ਕੁਲਾਣਾ, ਪਰਮਜੀਤ ਸਿੰਘ ਤੂਰ, ਲਵਨੀਸ਼ ਗੋਇਲ ਨਾਭਾ,ਸੁਖਬੀਰ ਸੰਗਰੂਰ,ਕਮਲ ਸੁਨਾਮ,ਦੀਪਕ ਮੁਹਾਲੀ,ਸੁਖਵਿੰਦਰ ਸਿੰਗਲਾ ਬਰੇਟਾ ਆਦਿ ਸਾਥੀਆਂ ਨੇ ਪੰਜਾਬ ਸਰਕਾਰ ਤੋਂ ਤੁਰੰਤ ਮਹਿੰਗਾਈ ਭੱਤੇ ਦੀਆਂ ਕਿਸਤਾਂ ਜਾਰੀ ਕਰਨ ਦੀ ਮੰਗ ਕੀਤੀ।


Thursday, October 2, 2025

ਮਾਨਸਾ, ਪੱਤਰ ਪ੍ਰੇਰਕ : ਸਿੱਖਿਆ ਮੰਤਰੀ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਮੀਟਿੰਗ ਵਿੱਚ ਕੋਈ ਪੁਖਤਾ ਹੱਲ ਨਹੀ ਹੁੰਦਾ ਤਾਂ ਕਰਾਗੇ ਸੰਘਰਸ਼- ਵਿਕਾਸ ਸਾਹਨੀ

ਸਿੱਖਿਆ ਮੰਤਰੀ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਮੀਟਿੰਗ ਵਿੱਚ ਕੋਈ ਪੁਖਤਾ ਹੱਲ ਨਹੀ ਹੁੰਦਾ ਤਾਂ ਕਰਾਗੇ ਸੰਘਰਸ਼- ਵਿਕਾਸ ਸਾਹਨੀ

6 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਕੀਤਾ ਜਾਵੇ ਪੱਕਾ ਹੱਲ

ਮਾਨਸਾ (ਪੱਤਰ ਪ੍ਰੇਰਕ) : ਰਾਜ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਆਪਣੀਆ ਸੇਵਾਵਾਂ ਨਿਭਾ ਚੁੱਕੇ ਈ.ਜੀ.ਐਸ, ਏ.ਆਈ.ਈ, ਐਸ.ਟੀ.ਆਰ, ਆਈ.ਈ.ਵੀ ਅਤੇ ਸਿੱਖਿਆ ਪ੍ਰੌਵਾਇਡਰ ਆਪਣੀ ਬਹਾਲੀ ਨੂੰ ਲੈਕੇ ਕਾਫੀ ਲੰਬੇ ਸਮੇ ਤੋ ਸੰਘਰਸ਼ ਕਰ ਰਹੇ ਹਨ।ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਵਿਕਾਸ ਸਾਹਨੀ ਨੇ ਪ੍ਰੈਸ ਨੋਟ ਜਾਰੀ ਕਰਦਿਆ ਕਿਹਾ ਕਿ ਆਪਣੇ ਆਪ ਨੂੰ ਆਮ ਲੋਕਾਂ ਦੇ ਮੁੱਖ ਮੰਤਰੀ ਕਹਿਣ ਵਾਲੇ ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਵੱਲੋ ਸੱਤਾ ਵਿੱਚ ਆਉਣ ਤੋ ਪਹਿਲਾ ਕੀਤੇ ਵਾਅਦੇ ਮੁਤਾਬਿਕ ਸਾਨੂੰ ਬਿਨਾ ਕਿਸੇ ਸ਼ਰਤ ਬਹਾਲ ਕੀਤਾ ਜਾਵੇ ਮੁੱਖ ਮੰਤਰੀ ਪੰਜਾਬ ਵੱਲੋ ਲੁਧਿਆਣਾ ਜ਼ਿਮਨੀ ਚੋਣਾਂ ਦੌਰਾਨ 15 ਜੂਨ ਨੂੰ ਫਿਲੌਰ ਵਿਖੇ ਕੀਤੀ ਗਈ ਮੀਟਿੰਗ ਵਿੱਚ ਵੀ ਉਹਨਾਂ ਦੀ ਜਥੇਵੰਦੀ ਦੇ ਸਮੂਹ ਵਲੰਟੀਅਰ ਨੂੰ ਜਲਦ ਹੀ ਬਿਨਾ ਕਿਸੇ ਦੇਰੀ ਤੋ ਵਿਭਾਗਾ ਨੂੰ ਕਮੇਟੀ ਦਾ ਗਠਨ ਕਰਕੇ ਬਹਾਲ ਕਰਨ ਦੇ ਹੁਕਮ ਦਿੱਤੇ ਸਨ ਅਤੇ 15 ਦਿਨਾਂ ਦੇ ਅੰਦਰ-ਅੰਦਰ ਬਹਾਲੀ ਪਰੋਸੈੱਸ ਨੂੰ ਪੂਰਾ ਕਰਨ ਲਈ ਕਿਹਾ ਗਿਆ ਸੀ ਪਰ ਪੂਰੇ ਚਾਰ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਵੱਲੋ ਸਾਡੀ ਬਹਾਲੀ ਸੰਬੰਧੀ ਕੋਈ ਪ੍ਰਤੀਕਿਿਰਆ ਨਹੀ ਹੈ ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋ ਪੁਲਿਸ ਅਕੈਡਮੀ ਫਿਲੌਰ ਵਿਖ਼ੇ ਕੀਤੇ ਵਾਅਦੇ ਅਨੁਸਾਰ ਸਾਨੂੰ ਬਹਾਲ ਕਰਨ ਸਬੰਧੀ 6 ਅਕਤੂਬਰ ਨੂੰ ਸਿੱਖਿਆ ਮੰਤਰੀ ਦੀ ਪ੍ਰਧਾਨਗੀ ਹੇਠ ਯੂਨੀਅਨ ਨਾਲ ਹੋਣ ਵਾਲੀ ਮੀਟਿੰਗ ਵਿੱਚ ਕੋਈ ਪੁਖਤਾ ਹੱਲ ਨਾ ਕੀਤਾ ਤਾਂ ਯੂਨੀਅਨ ਵੱਲੋਂ ਉਸੇ ਦਿਨ ਹੀ ਸੂਬਾ ਪੱਧਰੀ ਇਕੱਠ ਕਰਕੇ ਮੁੱਖ ਮੰਤਰੀ ਰਿਹਾਇਸ਼ ਦਾ ਘਿਰਾਉ ਕੀਤਾ ਜਾਵੇਗਾ।ਇਸ ਮੌਕੇ ਲਖਵਿੰਦਰ ਕੌਰ, ਅਮਨਦੀਪ ਧਾਲੀਵਾਲ,ਵਰੁਣ ਖੇੜਾ,ਜਸਵਿੰਦਰ ਕੌਰ, ਰੁਪਿੰਦਰ ਕੌਰ,ਗੁਰਪ੍ਰੀਤ ਸਿੰਘ,ਜਸਵਿੰਦਰ ਕੌਰ,ਜਰਨੈਲ ਸਿੰਘ ਕਾਹਨਗੜ੍ਹ,ਦਰਸ਼ਨ ਸਿੰਘ ਕੁਲਰੀਆ,ਮਨਿੰਦਰ ਮਾਨਸਾ,ਗੁਰਸੇਵਕ ਸਿੰਘ,ਕਰਮਜੀਤ ਕੌਰ,ਮੋਹਨਜੀਤ ਕੌਰ, ਹਰਮਨਜੀਤ ਕੌਰ,ਬਲਵਿੰਦਰ ਕੌਰ,ਵਜ਼ੀਰ ਸਿੰਘ,ਵੀਰਪਾਲ ਕੌਰ ਅਤੇ ਸਮੂਹ ਸਾਥੀ ਹਾਜਰ ਸਨ।