ਗੁਰਨੇ ਕਲਾਂ ਵਿਖੇ ਸੰਵਿਧਾਨ ਨਿਰਮਾਤਾ ਡਾ. ਬੀ.ਆਰ. ਅੰਬੇਦਕਰ ਦਾ ਜਨਮ ਦਿਹਾੜਾ ਮਨਾਇਆ
ਪੰਜਵੀਂ ਜਮਾਤ ਦੀ ਪ੍ਰੀਖਿਆ ਵਿੱਚੋਂ 500/500 ਅੰਕ ਪ੍ਰਾਪਤ ਕਰਕੇ ਮੈਰਿਟ ਵਿੱਚ ਆਉਣ ਵਾਲੀ ਵਿਦਿਆਰਥਣ ਕੀਰਤ ਕੌਰ ਨੂੰ ਗੁਰਦੁਆਰਾ ਸਾਹਿਬ ਕਮੇਟੀ,ਪ੍ਰਿੰਸੀਪਲ ਬੁਧ ਰਾਮ ਵੱਲੋਂ ਕੀਤਾ ਸਨਮਾਨਿਤ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਆਜ਼ਾਦ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਹਾੜਾ ਪਿੰਡ ਗੁਰਨੇ ਕਲਾਂ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਇਸ ਮੌਕੇ ਸ੍ਰੀ ਗੁਰੂ ਰਵਿਦਾਸ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਵਿੱਤਰ ਬਾਣੀ ਸੁਖਮਨੀ ਸਾਹਿਬ ਜੀ ਦੇ ਪਾਠ ਪ੍ਰਕਾਸ਼ ਕਰਵਾ ਕੇ ਭੋਗ ਪਾਏ ਗਏ। ਅੰਮ੍ਰਿਤ ਵੇਲੇ ਡਾ. ਭੀਮ ਰਾਓ ਅੰਬੇਦਕਰ ਜੀ ਦੇ ਯਾਦਗਾਰੀ ਪਾਰਕ ਵਿੱਚ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ, ਡਾ. ਭੀਮ ਰਾਓ ਅੰਬੇਦਕਰ ਯਾਦਗਾਰੀ ਯੂਥ ਕਲੱਬ ਤੇ ਸਤਿਕਾਰ ਕਮੇਟੀ ਵੱਲੋਂ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ।ਸਮਾਗ਼ਮ ਦੌਰਾਨ ਵਿਸ਼ੇਸ਼ ਤੌਰ 'ਤੇ ਮੁੱਖ ਮਹਿਮਾਨ ਵਜੋਂ ਸ਼ਾਮਲ ਮਾਸਟਰ ਗੁਰਮੇਲ ਸਿੰਘ ਬੋੜਾਵਾਲ ਪ੍ਰਧਾਨ ਅਧਿਆਪਕ ਦਲ ਡਾ. ਅਮਰਜੀਤ ਚੰਦਨ ਵੱਲੋਂ ਬਾਬਾ ਸਾਹਿਬ ਅੰਬੇਦਕਰ ਜੀ ਦੇ ਜੀਵਨ, ਵਿਚਾਰਧਾਰਾ ਤੇ ਸਮਾਜਿਕ ਕਲਿਆਣ ਲਈ ਦਿੱਤੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ ਤੇ ਲੋਕਾਂ ਨੂੰ ਉਨ੍ਹਾਂ ਦੇ ਸਿਧਾਂਤਾਂ 'ਤੇ ਪਹਿਰਾ ਦੇਣ ਦੀ ਸਿੱਖਿਆ ਦਿੱਤੀ।ਸਮਾਗਮ ਦੌਰਾਨ ਹਲਕਾ ਵਿਧਾਇਕ ਤੇ ਕਾਰਜਕਾਰੀ ਸੂਬਾ ਪ੍ਰਧਾਨ ਆਮ ਆਦਮੀ ਪਾਰਟੀ ਪ੍ਰਿੰਸੀਪਲ ਬੁਧ ਰਾਮ ਵੱਲੋਂ ਵਿਸ਼ੇਸ਼ ਸ਼ਿਰਕਤ ਕੀਤੀ। ਉਹਨਾਂ ਡਾ. ਭੀਮ ਰਾਓ ਅੰਬੇਦਕਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਡਾਕਟਰ ਅੰਬੇਦਕਰ ਦੇ ਜਨਮ ਦਿਹਾੜੇ ਅਤੇ ਵਿਸਾਖੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ। ਸਮਾਗਮ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਨਿਊ ਗੁਰਨੇ ਕਲਾਂ ਦੀ ਪੰਜਵੀਂ ਜਮਾਤ ਦੀ ਪ੍ਰੀਖਿਆ ਵਿੱਚੋਂ 500/500 ਅੰਕ ਪ੍ਰਾਪਤ ਕਰਕੇ ਮੈਰਿਟ ਵਿੱਚ ਆਉਣ ਵਾਲੀ ਵਿਦਿਆਰਥਣ ਕੀਰਤ ਕੌਰ ਪੁੱਤਰੀ ਅਧਿਆਪਕ ਜਗਮੇਲ ਸਿੰਘ ਨੂੰ ਗੁਰਦੁਆਰਾ ਸਾਹਿਬ ਕਮੇਟੀ,ਪ੍ਰਿੰਸੀਪਲ ਬੁਧ ਰਾਮ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।ਸਮੂਹ ਪ੍ਰਬੰਧਕ ਕਮੇਟੀ ਵੱਲੋਂ ਪ੍ਰਿੰਸੀਪਲ ਬੁਧ ਰਾਮ,ਮਾਸਟਰ ਗੁਰਮੇਲ ਸਿੰਘ ਪ੍ਰਧਾਨ ਅਧਿਆਪਕ ਦਲ,ਸੁਖਜੀਤ ਸਿੰਘ ਗ੍ਰੰਥੀ , ਡਾ. ਅਮਰਜੀਤ ਸਿੰਘ ਚੰਦਨ,ਪਾਲੀ ਸਿੰਘ ਰੱਲੀ,ਸੇਵਾਦਾਰ ਨਿਰਮਲ ਸਿੰਘ ਖਾਲਸਾ,ਰਮਨਦੀਪ ਸਿੰਘ ਆਮ ਆਦਮੀ ਪਾਰਟੀ ਆਗੂ ਆਦਿ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ।ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਪ੍ਰੋਗਰਾਮ ਸੰਚਾਲਕ ਰਾਜਿੰਦਰ ਸਿੰਘ ਸਮਾਜ ਸੇਵੀ ਵੱਲੋਂ ਆਏ ਮੁੱਖ ਮਹਿਮਾਨਾ ਅਤੇ ਸਮੂਹ ਸੰਗਤ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਖੁਸ਼ੀ ਰਾਮ ਕਟਾਰੀਆ ਕਲੱਬ ਪ੍ਰਧਾਨ,ਸਾਬਕਾ ਪ੍ਰਧਾਨ ਜਸਪਾਲ ਸਿੰਘ ਫੌਜੀ, ਮਾਸਟਰ ਸੁਖਚੈਨ ਸਿੰਘ,ਕੁਲਵਿੰਦਰ ਸਿੰਘ ਖਾਲਸਾ,ਮਨਿੰਦਰ ਸਿੰਘ,ਮੇਘ ਰਾਜ ਸਿੰਘ ਖਾਲਸਾ, ਬਿੱਕਰ ਸਿੰਘ ਖਾਲਸਾ,ਮੰਗੂ ਸਿੰਘ ਖਾਲਸਾ,ਬੱਗੜ ਸਿੰਘ,ਗੁਰਜੰਟ ਸਿੰਘ,ਤਰਸੇਮ ਸਿੰਘ,ਲਾਡੀ ਸਿੰਘ ਸਮੇਤ ਸਮੂਹ ਸਤਿਕਾਰ ਕਮੇਟੀ ਹਾਜ਼ਰ ਸੀ।
