ਐਸਏਐਸ ਸਕੂਲ ਚੀਮਾ ਦਾ ਸੀਬੀਐਸਈ ਬੋਰਡ 12ਵੀਂ ਸ਼੍ਰੇਣੀ ਦਾ ਨਤੀਜਾ ਰਿਹਾ ਸ਼ਾਨਦਾਰ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਇਲਾਕੇ ਦੀ ਨਾਮਵਰ ਵਿਦਿਅਕ ਸੰਸ਼ਥਾ ਐਸ ਏ ਐਸ ਇੰਟਰਨੈਸ਼ਨਲ ਸਕੂਲ ਚੀਮਾ ਦੇ ਵਿਦਿਆਰਥੀਆਂ ਦਾ ਸੀ.ਬੀ.ਐਸ.ਈ. ਬੋਰਡ ਵੱਲੋਂ ਬਾਰਵੀਂ ਸ਼੍ਰੇਣੀ ਦਾ ਨਤੀਜਾ ਸ਼ਾਨਦਾਰ ਰਿਹਾ । ਵਾਇਸ ਪ੍ਰਿੰਸੀਪਲ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਸੈਸ਼ਨ ਦੌਰਾਨ ਬਾਰ੍ਹਵੀਂ ਸ੍ਰੇਣੀ ਵਿਚ 119 ਵਿਦਿਆਰਥੀਆ ਨੇ ਸੀ. ਬੀ. ਐਸ.ਈ ਬੋਰਡ ਦੀ ਪ੍ਰੀਖਿਆ ਦਿਤੀ ਅਤੇ ਆਪਣੇ ਆਪਣੇ ਗਰੁੱਪ ਵਿੱਚੋਂ ਵਧੀਆ ਅੰਕ ਪ੍ਰਾਪਤ ਕਰਕੇ ਸਕੂਲ ਦਾ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ । ਕਮਰਸ ਗਰੁੱਪ ਵਿੱਚ ਗੁਰਸ਼ਰਨ ਸਿੰਘ ਨੇ 96 ਫੀਸਦ, ਗੁਰਸੀਰਤ ਕੌਰ ਨੇ 91 ਫੀਸਦ ,ਅਤੇ ਖੁਸ਼ਪ੍ਰੀਤ ਕੌਰ ਨੇ 90 ਫੀਸਦ ਅੰਕ ਇਸੇ ਤਰ੍ਹਾਂ ਸਾਇੰਸ ਗਰੁੱਪ ਵਿਚ ਗੋਪਾਲ ਜੈਨ ਨੇ 94 ਫੀਸਦ , ਕੇਸ਼ਵ ਗੋਇਲ 93 ਫੀਸਦ ਹਿਮਾਨੀ ਨੇ 92.4 ਫੀਸਦ ਅੰਕ ਪ੍ਰਾਪਤ ਕਰਕੇ ਆਪਣੇ ਆਪਣੇ ਗਰੁੱਪ ਵਿੱਚੋਂ ਕ੍ਰਮਵਾਰ ਪਹਿਲਾ ,ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ।ਆਰਟਸ ਵਿੱਚੋ ਕੋਮਲਪ੍ਰੀਤ,ਹਰਸ਼ਦੀਪ ਅਤੇ ਮਨਿੰਦਰ ਸਿੰਘ ਨੇ ਕ੍ਰਮਵਾਰ ਪਹਿਲਾ ,ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ।ਇਸ ਤੋਂ ਇਲਾਵਾ ਮੋਹਿਤ ਗਰਗ ,ਉਪਿੰਦਰ ਗਰਗ ,ਮੋਹਿਤ ਜੈਨ ਆਕ੍ਰਤੀ ਅਤੇ ਪ੍ਰਿਸਪ੍ਰੀਤ ਕੋਰ ਨੇ 90 ਫੀਸਦ ਤੋਂ ਵੱਧ ਅੰਕ ਪ੍ਰਾਪਤ ਕੀਤੇ । 30 ਤੋਂ ਵੱਧ ਵਿਦਿਆਰਥੀਆਂ ਨੇ ਆਪਣੇ ਗਰੁੱਪ ਵਿੱਚ 80 ਫੀਸਦ ਤੋਂ ਵੱਧ ਅੰਕ ਪ੍ਰਾਪਤ ਕੀਤੇ ।ਪ੍ਰਿੰਸੀਪਲ ਵਿਕਰਮ ਸ਼ਰਮਾ ਨੇ ਵਿਦਿਆਰਥੀਆ ਦੀ ਇਸ ਪ੍ਰਾਪਤੀ ਦਾ ਸਿਹਰਾ ਅਧਿਆਪਕਾ ਤੇ ਵਿਦਿਆਰਥੀਆ ਦੀ ਮਿਹਨਤ ਅਤੇ ਮਾਪਿਆਂ ਦੇ ਸਹਿਯੋਗ ਨੂੰ ਦਿੱਤਾ ਅਤੇ ਇਸ ਸ਼ਾਨਦਾਰ ਨਤੀਜੇ ਲਈ ਸਭ ਨੂੰ ਵਧਾਈ ਦਿੱਤੀ ।
