ਸਿਲਵਰ ਵਾਟਿਕਾ ਪਬਲਿਕ ਸਕੂਲ ਸਮਾਉ ਦੀ ਸੰਸਥਾਪਕ ਅੰਜੂ ਸਿੰਗਲਾ ਦੀ ਬਰਸੀ ਮੌਕੇ ਲਗਾਏ ਰੁੱਖ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਿਲਵਰ ਵਾਟਿਕਾ ਪਬਲਿਕ ਸਕੂਲ ਸਮਾਓ ਦੀ ਸੰਸਥਾਪਕ ਅੰਜੂ ਸਿੰਗਲਾ ਨੂੰ ਉਨ੍ਹਾ ਦੇ ਤੀਜੀ ਬਰਸੀ 'ਤੇ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਭਾਵ-ਭਿੰਨੀ ਸ਼ਰਧਾਜ਼ਲੀ ਭੇਂਟ ਕੀਤੀ। ਉਨ੍ਹਾ ਦੀ ਯਾਦ ਨੂੰ ਸਮਰਪਿਤ ਸਕੂਲ ਕੰਪਲੈਕਸ ਵਿੱਚ ਪੌਦੇ ਵੀ ਲਗਾਏ ਗਏ। ਸਕੂਲ ਪ੍ਰਬੰਧਕ ਰਿਸ਼ਵ ਸਿੰਗਲਾ ਨੇ ਕਿਹਾ ਕਿ ਮਾਤਾ ਅੰਜੂ ਸਿੰਗਲਾ ਨੇ ਆਪਣੇ ਅੰਤਿਮ ਦਮ ਤੱਕ ਸਿੱਖਿਆਂ ਦੇ ਪਸਾਰ ਅਤੇ ਪ੍ਰਸਾਰ ਲਈ ਨਿੱਘਰ ਉੱਦਮ ਕੀਤੇ, ਜਿਸ ਸਕਦਾ ਸੰਸਥਾ ਅੱਜ ਦਿਹਾਤੀ ਖੇਤਰ ਵਿੱਚ ਸਿੱਖਿਆਂ ਦੇ ਪਸਾਰ ਵਿੱਚ ਸਲਾਘਾਯੋਗ ਕਾਰਜ਼ ਕਰ ਰਹੀ ਹੈ। ਸਿੱਖਿਆ ਖੇਤਰ ਦੀ ਪ੍ਰਸਿੱਧ ਸ਼ਖਸੀਅਤ ਭਗਵਾਨ ਦਾਸ ਪਟਿਆਲਾ ਨੇ ਕਿਹਾ ਕਿ ਬੱਚਿਆ ਨੂੰ ਮਿਆਰੀ ਤੇ ਕਿੱਤਾ-ਮੁੱਖੀ ਸਿੱਖਿਆ ਦੇਣ ਲਈ ਸੰਸਥਾ ਸਲਾਘਾਯੋਗ ਕੰਮ ਕਰ ਰਹੀ ਹੈ ਅਤੇ ਆਪਣੇ ਪੁਰਖਿਆਂ ਤੇ ਰਾਹ 'ਤੇ ਚੱਲਣ ਨਾਲ ਸੰਸਥਾ ਹੋਰ ਵੀ ਮਜ਼ਬੂਤ ਹੋਵੇਗੀ। ਇਸ ਮੌਕੇ ਨਮਨ ਸਿੰਗਲਾ, ਪ੍ਰਿੰਸੀਪਲ ਕਿਰਨ ਰਤਨ, ਮਦਨ ਲਾਲ ਗਰਗ ਮੋਹਾਲੀ, ਸੀਮਾ ਗਰਗ, ਅਲਕਾ ਰਾਣੀ, ਨੈਨਸੀ ਗਰਗ, ਕੁਲਸ਼ੇਰ ਸਿੰਘ ਰੂਬਲ ਤੋਂ ਇਲਾਵਾ ਸਮੂਹ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ।
