ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਦੜਾ ਦੇ ਬੋਰਡ ਜਮਾਤਾਂ ਦੇ ਨਤੀਜੇ ਰਹੇ ਸ਼ਾਨਦਾਰ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਫਰੀਡਮ ਫਰੀਡਮ ਫਾਈਟਰ ਮਹਿਮਾ ਸਿੰਘ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਭਾਦੜਾ ਜਿਲਾ ਮਾਨਸਾ ਦਾ 8ਵੀਂ ,10ਵੀਂ ਅਤੇ 12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ।ਜਮਾਤ ਅੱਠਵੀਂ 'ਚੋਂ ਸੁਖਪ੍ਰੀਤ ਕੌਰ ਨੇ 96.7 ਫ਼ੀਸਦ ਅੰਕ ਲੈ ਕੇ ਪਹਿਲਾ ਸਥਾਨ ,ਹਰਮਨਜੋਤ ਕੌਰ ਨੇ 95.7 ਫ਼ੀਸਦ ਅੰਕ ਲੈ ਕੇ ਦੂਜਾ ਅਤੇ ਕਰਨਵੀਰ ਸਿੰਘ ਨੇ 94.2 ਫ਼ੀਸਦ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ।ਸਕੂਲ ਦੇ ਅਧਿਆਪਕਾਂ ਅਨੁਸਾਰ 28 ਵਿਦਿਆਰਥੀਆਂ 'ਚੋਂ 20 ਵਿਦਿਆਰਥੀਆਂ ਦੇ ਅੰਕ 80 ਫ਼ੀਸਦ ਤੋਂ ਉੱਪਰ ਹਨ। ਇਸੇ ਤਰ੍ਹਾਂ ਜਮਾਤ ਦਸਵੀਂ ਵਿੱਚੋਂ ਹਰਮਨਦੀਪ ਸਿੰਘ ਨੇ 91.38 ਫ਼ੀਸਦ , ਅਰਸ਼ਦੀਪ ਸਿੰਘ ਨੇ 89.53 ਫ਼ੀਸਦ ਅਤੇ ਖੁਸ਼ਪ੍ਰੀਤ ਕੌਰ ਨੇ 86.30 ਫ਼ੀਸਦ ਅੰਕ ਲੈ ਕੇ ਕ੍ਰਮਵਾਰ ਪਹਿਲਾ,ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।ਜਮਾਤ ਬਾਰਵੀਂ ਵਿੱਚੋਂ ਮਨਿੰਦਰ ਕੌਰ ਨੇ 94.4 ਫ਼ੀਸਦ, ਮਨਪ੍ਰੀਤ ਕੌਰ ਨੇ 93 ਫ਼ੀਸਦ ਅਤੇ ਗੁਰਪ੍ਰੀਤ ਕੌਰ 92.8 ਫ਼ੀਸਦ ਅੰਕ ਲੈ ਕੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ਜਮਾਤ। ਉਹਨਾਂ ਦੱਸਿਆ ਕਿ 12ਵੀਂ ਜਮਾਤ ਵਿੱਚੋਂ 11 ਬੱਚਿਆਂ ਦੇ 90 ਫ਼ੀਸਦੀ ਤੋਂ ਉੱਪਰ ਅਤੇ 31 ਬੱਚਿਆਂ ਦੇ 80 ਤੋਂ 90 ਫ਼ੀਸਦ ਦੇ ਵਿਚਕਾਰ ਅੰਕ ਹਾਸਲ ਕੀਤੇ। ਸਕੂਲ ਇੰਚਾਰਜ ਨੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਬਾਕੀ ਵਿਦਿਆਰਥੀਆਂ ਨੂੰ ਵੀ ਇਸੇ ਤਰ੍ਹਾਂ ਵਿਦਿਅਕ ਖੇਤਰ ਵਿੱਚ ਮੱਲਾਂ ਮਾਰਨ ਦੇ ਲਈ ਪ੍ਰੇਰਿਤ ਕੀਤਾ ਗਿਆ।ਸਕੂਲ ਦੇ ਸਮੂਹ ਸਟਾਫ ਨੂੰ ਭਵਿੱਖ ਵਿੱਚ ਵੀ ਵਿਦਿਆਰਥੀਆਂ ਤੋਂ ਇਹੋ ਆਸ ਹੈ ਕਿ ਉਹ ਇਸੇ ਤਰ੍ਹਾਂ ਚੰਗੇ ਅੰਕ ਲੈ ਕੇ ਸਕੂਲ ਦਾ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨਗੇ।