Saturday, May 11, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਪੀਪੀਐਸ ਚੀਮਾ ਵਿਖੇ ਮਾਂ ਦਿਵਸ ਮੌਕੇ ਕਰਵਾਇਆ ਸਮਾਗਮ

ਪੀਪੀਐਸ ਚੀਮਾ ਵਿਖੇ ਮਾਂ ਦਿਵਸ ਮੌਕੇ ਕਰਵਾਇਆ ਸਮਾਗਮ


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ  : ਪੈਰਾਮਾਊਂਟ ਪਬਲਿਕ ਸਕੂਲ ਚੀਮਾ ਵਿਖੇ ਮਾਂ ਦਿਵਸ ਮਨਾਇਆ ਗਿਆ।ਇਸ ਮੌਕੇ ਸਕੂਲ ਦੇ ਸਾਰੇ ਬੱਚਿਆਂ ਨੇ ਆਪਣੀ-ਆਪਣੀ ਮਾਂ ਦੀ ਤਸਵੀਰ ਪੇਸਟ ਕਰ ਕੇ ਕਾਰਡ ਦੀ ਸਜਾਵਟ ਕੀਤੀ, ਅਤੇ ਉਹਨਾਂ ਨੇ ਕਾਰਡ ’ਤੇ ਆਪਣੇ ਵਿਚਾਰਾਂ ਨੂੰ ਸਲੋਗਨ,ਕਵਿਤਾ ਦੇ ਰੂਪ ਵਿੱਚ ਲਿਖ ਕੇ ਮਾਂ ਪ੍ਰਤੀ ਆਪਣੇ ਪਿਆਰ ਦਾ ਇਜਹਾਰ ਕੀਤਾ। ਇਸ ਦੇ ਨਾਲ ਹੀ ਬੱਚਿਆਂ ਨੇ ਡਾਂਸ ਪ੍ਰਤੀਯੋਗਿਤਾ, ਸਪੀਚ ਪ੍ਰਤੀਯੋਗਿਤਾ,ਚਾਰਟ ਮੇਕਿੰਗ, ਬੂੱਕੇ ਮੇਕਿੰਗ, ਫਰੇਮ ਮੇਕਿੰਗ ਅਤੇ ਪੇਂਟਿੰਗ ਕੰਪੀਟੀਸ਼ਨ ਵਿੱਚ ਹਿੱਸਾ ਲਿਆ। ਫਿਰ ਅਧਿਆਪਕਾਂ ਨੇ ਬੱਚਿਆਂ ਨੂੰ ਮਾਂ ਦਾ ਜਿੰਦਗੀ ਵਿੱਚ ਕੀ ਰੋਲ ਅਤੇ ਮਹੱਤਤਾ ਦੀ ਵਿਆਖਿਆ ਕੀਤੀ।“ਮਾਂ ਨੂੰ ਮੈਂ ਵੇਖਿਆ ਪਰ ਫਰਿਸ਼ਤਾ ਨਹੀਂ ਵੇਖਿਆ ਪਰ ਮਾਂ ਨਾਲੋਂ ਵੱਡਾ ਕੋਈ ਰਿਸ਼ਤਾ ਨਹੀਂ ਵੇਖਿਆ” ਇਹਨਾਂ ਸਤਰਾਂ ਦੀ ਵਿਆਖਿਆ ਕਰਦੇ ਹੋਏ ਸਕੂਲ ਦੇ ਐਮ.ਡੀ. ਜਸਵੀਰ ਸਿੰਘ ਚੀਮਾਂ ਨੇ ਬੱਚਿਆਂ ਨੂੰ ਦੱਸਿਆਂ ਕਿ ਅਸੀਂ ਮਾਂ ਦੇ ਦੇਣ ਕਦੇ ਵੀ ਨਹੀਂ ਦੇ ਸਕਦੇ ਅਤੇ ਉਹਨਾਂ ਨੇ ਸਾਰੇ ਬੱਚਿਆਂ ਨੂੰ ਇਸ ਦਿਵਸ ਦੀ ਵਧਾਈ ਦੇ ਕੇ ਬੱਚਿਆਂ ਦੁਆਰਾ ਬਣਾਏ ਕਾਰਡਾਂ ਦੀ ਪ੍ਰੰਸ਼ਸਾ ਕੀਤੀ।ਇਸ ਮੌਕੇ ਕਿਰਨਪਾਲ ਕੌਰ, ਪ੍ਰਿੰਸੀਪਲ ਸੰਜੇ ਕੁਮਾਰ ਅਤੇ ਸਮੂਹ ਸਟਾਫ ਹਾਜਰ ਸਨ।