ਲਾਇਨਜ਼ ਕਲੱਬ ਚੀਮਾ ਮੰਡੀ ਵੱਲੋਂ ਮੁਫ਼ਤ ਕੈਂਸਰ ਚੈਕ ਅੱਪ ਕੈਂਪ ਲਗਾਇਆ
ਇਸ ਮੌਕੇ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਤੇ ਸਕੂਲ ਦੇ ਐਮਡੀ ਜਸਵੀਰ ਸਿੰਘ ਨੇ ਦੱਸਿਆ ਕਿ ਵਰਲਡ ਕੈਂਸਰ ਕੇਅਰ ਟਰਸਟ ਪੰਜਾਬ ਵਿੱਚ ਹਜ਼ਾਰਾਂ ਦੇ ਕਰੀਬ ਕੈਂਪ ਲਗਾ ਚੁੱਕੀ ਹੈ ਤਾਂ ਕਿ ਪੰਜਾਬ ਦੇ ਲੋਕ ਕੈਂਸਰ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਹੋਣ।ਉਹਨਾਂ ਦੱਸਿਆ ਕਿ ਇਹਨਾ ਕੈਂਪਾਂ ਦੌਰਾਨ ਔਰਤਾਂ ਤੇ ਮਰਦਾਂ ਵਿੱਚ ਕੈਂਸਰ ਨੂੰ ਪਹਿਲੀ ਸਟੇਜ ਦੇ ਫੜਨ ਲਈ ਸਰੀਰਕ ਜਾਂਚ ਤੋਂ ਬਾਅਦ ਲੱਛਣਾਂ ਦੇ ਆਧਾਰ 'ਤੇ ਮੈਮੋਗਰਾਫੀ ਟੈਸਟ (ਛਾਤੀ ਦੇ ਕੈਂਸਰ ਲਈ),ਪੇਪ ਸਮੀਅਰ ਟੈਸਟ (ਬੱਚੇ ਦਾਨੀ ਦਾ ਕੈਂਸਰ),ਪੀਐਸਏ ਟੈਸਟ (ਗਦੂਦਾਂ ਦੇ ਕੈਂਸਲ ਲਈ),ਭੰਧ ਟੈਸਟ (ਹੱਡੀਆਂ ਦੇ ਲਈ),ਮੂੰਹ ਅਤੇ ਗਲੇ ਦੀ ਜਾਂਚ ਕੀਤੀ ਜਾਂਦੀ ਹੈ।ਉਹਨਾਂ ਦੱਸਿਆ ਕਿ ਬਹੁਤ ਸਾਰੇ ਮਰੀਜ਼ਾਂ ਦਾ ਬਲੱਡ ਪ੍ਰੈਸ਼ਰ,ਬਲੱਡ ਸ਼ੂਗਰ ਦੀ ਚੈੱਕ ਕੀਤਾ ਜਾਂਦਾ ਹੈ ਤੇ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ।ਹਾਜ਼ਰ ਲੋਕਾਂ ਨੂੰ ਕੈਂਸਰ ਪ੍ਰਤੀ ਜਾਗਰੂਕਾਂ ਲਈ ਵੀਡੀਓ ਵੀ ਦਿਖਾਈ ਗਈ।ਕੈਂਪ ਇੰਚਾਰਜ ਪੂਜਾ ਮੰਡ, ਡਾ. ਧਰਮਿੰਦਰ ਪ੍ਰਿਲੋ, ਡਾ. ਮਨੀਪੀਰ,ਡਾ. ਕਲਸ਼ ਦੀਪ,ਬ੍ਰੋਚੁਬਮ ਨੇ ਆਪਣੀ ਡਿਊਟੀ ਬਾਖ਼ੂਬੀ ਨਿਭਾਈ।ਇਸ ਮੌਕੇ ਕਲੱਬ ਦੇ ਚੇਅਰਮੈਨ ਜਗਤਜੀਤ ਸਿੰਘਜਗਤਾਰ ਸਿੰਘ ਗੋਲੂ,ਰਾਜੂ ਵਰਮਾ ,ਗੁਰਦੀਪ ਸਿੰਘ ਔਲਖ,ਨਰਿੰਦਰ ਸਿੰਘ ਚਹਿਲ,ਕਾਕਾ ਧਾਲੀਵਾਲ,ਗੁਰਮੇਲ ਸਿੰਘ,ਸ਼ੁਭਾਸ਼ ਕੁਮਾਰ,ਸਰਬਜੀਤ ਸਿੰਘ, ਹਰਦੇਵ ਸਿੰਘ,ਮਿੱਠਾ ਸਿੰਘ ਮਾਨ,ਭੋਲਾ ਸਿੰਘ ਛਾਜਲੀ ਵਾਲਾ, ਅਮਰੀਕ ਸਿੰਘ ਔਲਖ,ਗੁਰਪ੍ਰੀਤ ਸਿੰਘ ਮਿੱਠੂ,ਗੋਰਾ ਸਿੰਘ ,ਸਤਿਗੁਰ ਸਿੰਘ ਵਾਲੀਆ,ਸਤਵੰਤ ਸਿੰਘ,ਬਲਜਿੰਦਰ ਸਿੰਘ ,ਅਮਰੀਕ ਸਿੰਘ,ਬਲਵਿੰਦਰ ਸਿੰਘ,ਕੁਲਵਿੰਦਰ ਸਿੰਘ, ਮਨਦੀਪ ਸਿੰਘ,ਕੁਲਵਿੰਦਰ ਸਿੰਘ,ਮਨਜੀਤ ਸਿੰਘ,ਗੁਰਦੀਪ ਸਿੰਘ,ਅਮਨਦੀਪ ਸਿੰਘ,ਜਗਤਾਰ ਸਿੰਘ,ਮਨਪ੍ਰੀਤ ਸਿੰਘ ਬਾਵਾ,ਮੰਗਤ ਰਾਏ,ਪਰਮਾਤਮਾ ਸਿੰਘ,ਹਰਦੀਪ ਸਿੰਘ ਆਦਿ ਹਾਜ਼ਰ ਸਨ।
