ਸਰਕਾਰੀ ਪ੍ਰਾਇਮਰੀ ਸਕੂਲ ਰੰਘੜਿਆਲ ਦੇ ਅਧਿਆਪਕ ਜਸਵਿੰਦਰ ਸਿੰਘ ਨੇ ਲਾਇਬਰੇਰੀ ਲਈ ਕੀਤੀਆਂ ਕਿਤਾਬਾਂ ਦਾਨ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਿੱਖਿਆ ਵਿਭਾਗ ਦੇ ਸਾਰੇ ਖੇਤਰਾਂ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੇ ਅਧਿਆਪਕ ਅਤੇ ਕਲੱਸਟਰ ਮੀਡੀਆ ਇੰਚਾਰਜ਼ ਜਸਵਿੰਦਰ ਸਿੰਘ ਜਨਕ ਨੇ ਆਪਣੇ ਸਕੂਲ ਦੀ ਲਾਇਬ੍ਰੇਰੀ ਲਈ 50 ਬਾਲ ਸਾਹਿਤ ਦੀਆਂ ਵੱਖ-ਵੱਖ ਕਿਤਾਬਾਂ ਦਾਨ ਕੀਤੀਆਂ।ਕਲੱਸਟਰ ਦਿਆਲਪੁਰਾ ਦੇ ਸੈਂਟਰ ਹੈੱਡ ਟੀਚਰ ਕੁਲਵਿੰਦਰ ਸਿੰਘ ਬੁਢਲਾਡਾ ਨੇ ਦੱਸਿਆ ਕਿ ਜਸਵਿੰਦਰ ਸਿੰਘ ਮਾਨਸਾ ਜ਼ਿਲ੍ਹੇ ਦੇ ਉਹ ਮਿਹਨਤੀ ਅਧਿਆਪਕਾਂ ਵਿੱਚੋਂ ਇੱਕ ਹਨ ਜੋ ਸਾਰੇ ਹੀ ਖੇਤਰ ਜਿਵੇਂ ਖੇਡਾਂ,ਪੇਟਿੰਗ ਮੁਕਾਬਲੇ,ਕੁਇਜ਼ ਮੁਕਾਬਲੇ,ਸੱਭਿਆਚਾਰਕ ਅਤੇ ਸਾਰੇ ਹੀ ਸਹਿ ਵਿੱਦਿਅਕ ਮੁਕਾਬਲਿਆਂ ਵਿੱਚ ਆਪਣਾ ਮੋਹਰੀ ਰੋਲ ਅਦਾ ਕਰਦੇ ਹਨ।ਸਕੂਲ ਦੇ ਮੁੱਖ ਅਧਿਆਪਕ ਗੁਰਸੇਵ ਸਿੰਘ ਨੇ ਦੱਸਿਆ ਜਸਵਿੰਦਰ ਸਿੰਘ ਦਾ ਕਿਤਾਬਾਂ ਨਾਲ ਬਹੁਤ ਮੋਹ ਹੈ ਅਤੇ ਇਹ ਆਪ ਵੀ ਬਹੁਤ ਵਧੀਆ ਲਿਖਾਰੀ ਹਨ,ਜਿਨ੍ਹਾਂ ਦੇ ਵੱਖ-ਵੱਖ ਵਿਸ਼ਿਆਂ 'ਤੇ ਲਿਖੇ ਲੇਖ ਅਕਸਰ ਹੀ ਅਖਬਾਰਾਂ ਵਿੱਚ ਛਪਦੇ ਰਹਿੰਦੇ ਹਨ।ਇਹਨਾਂ ਵੱਲੋਂ ਖੇਡਾਂ ਦੇ ਖੇਤਰ ਵਿੱਚ ਤਿਆਰ ਕੀਤੇ ਬੱਚੇ ਰਾਜ ਪੱਧਰ 'ਤੇ ਮੱਲ੍ਹਾਂ ਮਾਰਕੇ ਰੰਘੜਿਆਲ ਸਕੂਲ ਦਾ ਨਾਮ ਚਮਕਾ ਰਹੇ ਹਨ।ਇਸ ਮੌਕੇ ਸਕੂਲ ਮੇਨੈਜਮੈਂਟ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ, ਉਪ ਚੇਅਰਮੈਨ ਨਿਰਭੈ ਸਿੰਘ, ਸਾਬਕਾ ਚੇਅਰਮੈਨ ਗੁਰਦੀਪ ਸਿੰਘ,ਸਾਬਕਾ ਪੰਚ ਅੰਗਰੇਜ਼ ਕੌਰ,ਸਮਾਜ ਸੇਵੀ ਜਰਨੈਲ ਸਿੰਘ ਰੰਘੜਿਆਲ ਹਾਜਰ ਸਨ।
