ਗੁਲਜ਼ਾਰ ਡੋਗਰਾ ਦਾ ਪਲੇਠਾ ਕਾਵਿ ਸੰਗ਼੍ਰਿਹ ‘ਪਰ-ਪਰਾਰ ਦੀ ਗੱਲ’ ਲੋਕ ਅਰਪਣ ’ਤੇ ਵਿਚਾਰ ਚਰਚਾ
ਪੇਂਡੂ ਭਾਸ਼ਾਈ ਰਚਨਾਵਾਂ ਹਰ ਆਮ-ਖਾਸ਼ ਦੇ ਮਨ ਨੂੰ ਟੁੰਬਦੀਆਂ ਹਨ-ਡਾ. ਰਾਜਨਦੀਪ ਕੌਰ
ਗੁਰਵਿੰਦਰ ਸਿੰਘ ਚਹਿਲ, ਹੀਰੋਂ ਖੁਰਦ : ਨਵਯੁਗ ਸਾਹਿਤ ਕਲਾ ਮੰਚ ਭੀਖੀ ਵੱਲੋਂ ਪੰਜਾਬੀ ਵਿਭਾਗ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਸਹਿਯੋਗ ਨਾਲ਼ ਨੌਜਵਾਨ ਸ਼ਾਇਰ ਗੁਲਜ਼ਾਰ ਡੋਗਰਾ ਦਾ ਪਲੇਠਾ ਕਾਵਿ ਸੰਗ਼੍ਰਿਹ ‘ਪਰ-ਪਰਾਰ ਦੀ ਗੱਲ’ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਵਿਖੇ ਲੋਕ ਅਪਰਣ ਕੀਤਾ ਗਿਆ।ਇਸ ਸਮੇਂ ਕਹਾਣੀਕਾਰ ਤੇ ਅਲੋਚਕ ਨਿਰੰਜਣ ਬੋਹਾ ਨੇ ਬੋਲਿਦਆਂ ਕਿਹਾ ਕਿ ਗੁਲਜ਼ਾਰ ਡੋਗਰਾ ਦੀ ਲੇਖਣੀ ਤੋਂ ਭਵਿੱਖ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਹਨ।ਡੋਗਰਾ ਦੀਆਂ ਕਵਿਤਾਵਾਂ ਮਨ ਅੰਦਰਲੀ ਹੂਕ ਦੀ ਹਾਮੀ ਭਰਦੀਆਂ ਹਨ।ਉਨ੍ਹਾਂ ਦੀ ਹਰ ਇੱਕ ਕਵਿਤਾ ਰਿਦਮ ਵਿੱਚ ਹੈ ਜਿਸ ਨੂੰ ਗੀਤਾਂ ਦਾ ਰੂਪ ਵੀ ਦਿੱਤਾ ਜਾ ਸਕਦਾ ਹੈ।ਉਨ੍ਹਾਂ ਡੋਗਰਾ ਦੇ ਕਾਵਿ ਸੰਗ਼੍ਰਿਹ ਨੂੰ ਖੁਸ਼ਾਮਦੀਦ ਕਿਹਾ।ਪੰਜਾਬੀ ਵਿਭਾਗ ਦੀ ਮੁਖੀ ਡਾ. ਰਾਜਨਦੀਪ ਕੌਰ ਨੇ ਗੱਲ ਕਰਦਿਆਂ ਕਿਹਾ ਕਿ ਗੁਲਜ਼ਾਰ ਦੀ ਲੇਖਣੀ ਵਿੱਚ ਬਹੁਤ ਕੋਮਲਤਾ ਹੈ, ਪੇਂਡੂ ਭਾਸ਼ਾਈ ਰਚਨਾਵਾਂ ਹਰ ਆਮ-ਖਾਸ਼ ਦੇ ਮਨ ਨੂੰ ਟੁੰਬਦੀਆਂ ਹਨ।ਜਦੋਂ ਅੱਜ ਨੌਜਵਾਨ ਪੀੜੀ ਕਿਤਾਬਾਂ ਤੋਂ ਦੂਰ ਹੋ ਕੇ ਮੋਬਾਇਲ ਕਲਚਰ ਦੀ ਗਿਰਫ ਵਿੱਚ ਆ ਚੁੱਕੀ ਹੈ।ਉਸ ਸਮੇਂ ਡੋਗਰਾ ਵਰਗੇ ਨੌਜਵਾਨ ਦੀ ਮਾਂ ਬੋਲੀ ਵਿੱਚ ਕਿਤਾਬ ਆਉਣਾ ਬਹੁਤ ਸਲਾਘਾ ਯੋਗ ਉਦਮ ਹੈ।ਸ਼ਾਇਰ ਦਿਲਬਾਗ ਰਿਉਂਦ ਨੇ ਗੱਲਬਾਤ ਕਰਿਦਆਂ ਕਿਹਾ ਕਿ ਗੁਲਜ਼ਾਰ ਦੀਆਂ ਰਚਨਾਵਾਂ ਹੱਡੀਂ ਹੰਢਾਈਆਂ ਪੀੜਾਂ, ਤੰਗੀਆਂ-ਤੁਰਸ਼ੀਆਂ ਨੂੰ ਬਿਆਨ ਕਰਦੀਆਂ ਹਨ,ਅਜਿਹੀਆਂ ਕਵਿਤਾਵਾਂ ਉਹ ਹੀ ਲਿਖ ਸਕਦਾ ਹੈ ਜੋ ਇਨ੍ਹਾਂ ਪੀੜਾਂ ਨਾਲ਼ ਦੋ ਚਾਰ ਹੁੰਦਾ ਹੋਇਆ ਸੰਘਰਸ਼ ਕਰਦਾ ਹੈ।ਆਉਣ ਵਾਲੇ ਸਮੇਂ ਵਿੱਚ ਗੁਲਜ਼ਾਰ ਤੋਂ ਉਚੇਰੇ ਸਾਹਿਤ ਰਚਨ ਦੀ ਆਸ ਕੀਤੀ ਜਾ ਸਕਦੀ ਹੈ।ਮੰਚ ਪ਼੍ਰਧਾਨ ਕਹਾਣੀਕਾਰ ਭੁਿਪੰਦਰ ਫੌਜੀ ਨੇ ਕਿਹਾ ਗੁਲਜਾਰ ਡੋਗਰਾ ਦੀਆਂ ਕਵਿਤਾਵਾਂ ਵਿਚਲਾ ਵਾਰਤਕ ਰੂਪ ਕਮਾਲ ਦਾ ਹੈ।ਉਸ ਦੀ ਹਰ ਇੱਕ ਕਵਿਤਾ ਸੋਖਿਆਂ ਹੀ ਆਮ ਪਾਠਕ ਦੇ ਸਮਝ ਵਿੱਚ ਆ ਜਾਂਦੀ ਹੈ।ਉਨ੍ਹਾਂ ਕਿਹਾ ਕਿ ਇੱਕ ਚੰਗਾ ਲੇਖਕ ਬਣਨ ਲਈ ਸਭ ਤੋਂ ਪਹਿਲਾਂ ਇੱਕ ਚੰਗਾ ਪਾਠਕ ਹੋਣਾ ਬਹੁਤ ਜ਼ਰੂਰੀ ਹੈ।ਕਿਤਾਬਾਂ ਵਿਅਕਤੀ ਦਾ ਰਾਹ ਦਸੇਰਾ ਹੁੰਦੀਆਂ ਹਨ।ਉਹਨਾਂ ਸਮਾਗਮ ਵਿੱਚ ਆਏ ਨੌਜਵਾਨਾਂ ਨੂੰ ਪੁਸਤਕਾਂ ਨਾਲ ਜੁੜਨ ਲਈ ਪ਼੍ਰੇਿਰਤ ਕੀਤਾ।ਗੁਲਜ਼ਾਰ ਡੋਗਰਾ ਨੇ ਅਲੋਚਕਾਂ ਦੇ ਸੁਝਾਵਾਂ ਨੂੰ ਅਮਲੀ ਰੂਪ ਦੇਣ ਦੀ ਗੱਲ ਕਬੂਲੀ।ਮੰਚ ਦੇ ਸਰਪ਼੍ਰਸਤ ਐਸਡੀਓ ਰਾਜਿੰਦਰ ਸਿੰਘ ਰੋਹੀ ਨੇ ਸਮਾਗਮ ਵਿੱਚ ਆਏ ਲੇਖਕ ਤੇ ਪਾਠਕਾਂ ਦਾ ਧੰਨਵਾਦ ਕੀਤਾ।ਮੰਚ ਸੰਚਾਲਨ ਸਾਹਿਬਦੀਪ ਪ੍ਰਕਾਸ਼ਨ ਕਰਨ ਭੀਖੀ ਤੇ ਗੁਿਰੰਦਰ ਔਲਖ ਵੱਲੋਂ ਬਾਖੂਬੀ ਨਿਭਾਇਆ ਗਿਆ।ਸਮਾਗਮ ਦੌਰਾਨ ਅਮਨਦੀਪ ਗੁਰਨੇ,ਮਾ. ਭਲਕਰਨ ਸਿੰਘ ਨੇ ਆਪਣੀ ਰਚਨਾਵਾਂ ਪੇਸ਼ ਕੀਤੀਆਂ।ਇਸ ਮੌਕੇ ਜਸਪਾਲ ਅਤਲਾ,ਹਰਵਿੰਦਰ ਭੀਖੀ,ਧਰਮਪਾਲ ਨੀਟਾ,ਜਸਵੰਤ ਚਹਿਲ ਮੱਤੀ,ਨਾਵਲਕਾਰ ਅਜ਼ੀਜ ਸਰੋਏ,ਗੁਲਾਬ ਰਿਉਂਦ,ਅਵਤਾਰ ਸਿੰਘ,ਰਮੇਸ਼ ਸਿੰਘ ਡੋਗਰਾ,ਕੁਲਦੀਪ ਬੁਢਲਾਡਾ,ਪ਼੍ਰੋਫੈਸਰ ਵੀਰਪਾਲ ਕੌਰ,ਮੇਜਰ ਕਲੇਰ,ਨਵਨੀਤ ਰਿਸ਼ੀ ਆਦਿ ਹਾਜ਼ਰ ਸਨ।
.jpg)
