ਪਟਿਆਲਾ ਪ੍ਰਸ਼ਾਸਨ ਨੇ ਐਨ.ਐਚ.ਐਮ. ਕੋਵਿਡ-19 ਮੈਡੀਕਲ ਅਤੇ ਪੈਰਾ ਮੈਡੀਕਲ ਵਲੰਟੀਅਰ ਯੂਨੀਅਨ ਨਾਲ ਕੀਤਾ ਧੋਖਾ
ਮੀਟਿੰਗ ਸਬੰਧੀ ਜਾਰੀ ਪੱਤਰ ਲੈਟਰ ਨਿਕਲਿਆ ਝੂਠਾਪੱਤਰ ਪ੍ਰੇਰਕ,ਮਾਨਸਾ : ਐਨ.ਐਚ.ਐਮ. ਕੋਵਿਡ-19 ਮੈਡੀਕਲ ਅਤੇ ਪੈਰਾ ਮੈਡੀਕਲ ਵਲੰਟੀਅਰ ਯੂਨੀਅਨ ਵੱਲੋਂ ਲੰਘੀ 22 ਸਤੰਬਰ ਐਤਵਾਰ ਨੂੰ ਪਟਿਆਲਾ ਵਿਖੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੀ ਕੋਠੀ ਦਾ ਘਿਰਾਓ ਕਰਨ ਮਗਰੋਂ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਮੀਟਿੰਗ ਸਬ -ਕਮੇਟੀ ਨਾਲ 27 ਸਤੰਬਰ ਨੂੰ ਡੀ.ਐਚ.ਐਸ. ਦਫ਼ਤਰ ਚੰਡੀਗੜ੍ਹ ਵਿਖੇ ਹੋਣੀ ਨਿਸ਼ਿਚਤ ਹੋਈ ਸੀ।ਪ੍ਰਸ਼ਾਸਨ ਵਲੋਂ ਮੀਟਿੰਗ ਦਾ ਉਤਾਰਾ ਸਿਹਤ ਵਿਭਾਗ ਨੂੰ ਨਹੀਂ ਭੇਜਿਆ ਗਿਆ ਜਿਸ ਕਰਕੇ ਸਬ ਕਮੇਟੀ ਨਾਲ ਹੋਣ ਵਾਲੀ ਮੀਟਿੰਗ ਦਾ ਪੱਤਰ ਝੂਠਾ ਮੰਨਿਆ ਗਿਆ। ਯੂਨੀਅਨ ਵੱਲੋਂ ਸੂਬਾ ਪ੍ਰਧਾਨ ਰਾਜਵਿੰਦਰ ਤੇ ਕਮੇਟੀ ਮੈਂਬਰਾਂ ਵਲੋ ਡੀ.ਐਚ.ਐਸ. ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਉਪਰੰਤ ਮੌਕੇ 'ਤੇ ਸਿਹਤ ਵਿਭਾਗ ਦੇ ਸਕੱਤਰ ਨਾਲ ਮੀਟਿੰਗ ਕਰਵਾਈ ਗਈ।ਸਕੱਤਰ ਨਾਲ ਮੀਟਿੰਗ ਕਰਨ ਤੋਂ ਬਾਅਦ ਯੂਨੀਅਨ ਦੇ ਸੂਬਾ ਪ੍ਰਧਾਨ ਰਾਜਵਿੰਦਰ ਸਿੰਘ,ਸੂਬਾ ਸਕੱਤਰ ਚਮਕੌਰ ਚੰਨੀ ਨੇ ਦੱਸਿਆ ਕਿ ਸਿਹਤ ਸਕੱਤਰ ਨਾਲ ਤਕਰੀਬਨ 1 ਘੰਟਾ ਮੀਟਿੰਗ ਹੋਈ,ਜਿਸ ਵਿੱਚ ਯੂਨੀਅਨ ਦੀਆਂ ਮੰਗਾਂ ਨੂੰ ਸੁਣਿਆ ਤੇ ਵਿਚਾਰਿਆ ਗਿਆ ਅਤੇ ਉਹਨਾਂ ਭਰੋਸਾ ਦਿਵਾਇਆ ਕਿ ਯੂਨੀਅਨ ਦੀਆਂ ਮੰਗਾਂ ਨੂੰ ਜਲਦ ਹੱਲ ਕੀਤਾ ਜਾਏਗਾ ਤੇ ਨਾਲ ਹੀ ਪਹਿਲੀ ਅਕਤੂਬਰ ਨੂੰ ਯੂਨੀਅਨ ਦੀਆਂ ਮੰਗਾਂ 'ਤੇ ਵਿਚਾਰ ਕਰਨ ਲਈ ਸਬ-ਕਮੇਟੀ ਬਣਾ ਕੇ ਸਰਕਾਰ ਨੂੰ ਯੂਨੀਅਨ ਦੀਆਂ ਮੰਗਾਂ ਦਾ ਪ੍ਰਪੋਜ਼ਲ ਦਿੱਤਾ ਜਾਵੇਗਾ।
