ਮਾਨਸਾ ਜ਼ਿਲੵੇ 'ਚ ਉਲਾਸ ਇਮਤਿਹਾਨ ਦਾ ਸਫ਼ਲ ਸੰਚਾਲਨ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਡਾਇਰੈਕਟਰ ਐਸਸੀਈਆਰਟੀ ਅਮਨਿੰਦਰ ਕੌਰ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਹਾਇਕ ਡਾਇਰੈਕਟਰ ਅਤੇ ਪ੍ਰਿੰਸੀਪਲ ਡਾਇਟ ਡਾ. ਬੂਟਾ ਸਿੰਘ ਸੇਖੋਂ ਦੀ ਅਗਵਾਈ ਹੇਠ ਜ਼ਿਲੵਾ ਮਾਨਸਾ 'ਚ ਉਲਾਸ ਤਹਿਤ ਦੂਜਾ ਬੁਨਿਆਦੀ ਸਾਖਰਤਾ ਅਤੇ ਸੰਖਿਆ ਮੁਲਾਂਕਣ ਟੈਸਟ ਸਫ਼ਲਤਾਪੂਰਵਕ ਕਰਵਾਇਆ।ਡਾ. ਬੂਟਾ ਸਿੰਘ ਸੇਖੋਂ ਨੇ ਦੱਸਿਆ ਕਿ ਮਾਨਸਾ ਜ਼ਿਲੵੇ ਵਿੱਚ 216 ਪ੍ਰੀਖਿਆ ਕੇਂਦਰ ਬਣਾਏ ਗਏ ਜਿਸ ਵਿੱਚ 10 ਹਜ਼ਾਰ ਤੋਂ ਵੱਧ ਸਿਖਿਆਰਥੀਆਂ ਨੇ ਉਲਾਸ ਪੇਪਰ ਦਿੱਤਾ।ਭੁਪਿੰਦਰ ਕੌਰ ਡੀ.ਈ.ਓ. (ਸੈ.ਸਿ.) ਮਾਨਸਾ ਨੇ ਕਿਹਾ ਕਿ ਇਸ ਪੋ੍ਜੈਕਟ ਨਾਲ਼ ਸਮਾਜ ਵਿੱਚ ਸਿੱਖਿਆ ਦਾ ਪਾਸਾਰ ਵਧੇਗਾ ਅਤੇ ਬੱਚਿਆਂ ਦੇ ਨਾਲ਼ ਮਾਪਿਆਂ ਵਿੱਚ ਸਿੱਖਿਆ ਪ੍ਰਤੀ ਹੋਰ ਚੇਤਨਤਾ ਪੈਦਾ ਹੋਵੇਗੀ।ਜ਼ਿਲੵਾ ਨੋਡਲ ਅਫ਼ਸਰ (ਨਿਲਪ) ਡਾ. ਅੰਗਰੇਜ਼ ਸਿੰਘ ਵਿਰਕ ਨੇ ਕਿਹਾ ਕਿ ਉਲਾਸ ਪੋ੍ਜੈਕਟ ਨਵ ਭਾਰਤ ਸਾਖਰਤਾ ਮਿਸ਼ਨ ਤਹਿਤ ਭਾਰਤ ਸਰਕਾਰ ਦਾ ਪੋ੍ਗਰਾਮ ਹੈ ਜਿਸਦਾ ਉਦੇਸ਼ ਦੇਸ਼ ਵਿੱਚ ਸਾਖਰਤਾ ਦਰ ਨੂੰ ਵਧਾਉਣਾ ਹੈ। ਜ਼ਿਲੵਾ ਮਾਨਸਾ ਵਿਖੇ ਉਲਾਸ 2024 ਦੇ ਸਫ਼ਲਤਾ ਪੂਰਵਕ ਸੰਚਾਲਨ ਲਈ ਡਾ. ਬੂਟਾ ਸਿੰਘ ਸੇਖੋਂ ਦੁਆਰਾ ਭੁਪਿੰਦਰ ਕੌਰ ਡੀਈਓ (ਸੈ.ਸਿ.) ,ਡਾ.ਪਰਮਜੀਤ ਸਿੰਘ ਡਿਪਟੀ ਡੀਈਓ (ਸੈ.ਸਿ.),ਮਦਨ ਲਾਲ ਕਟਾਰੀਆ ਡਿਪਟੀ ਡੀਈਓ. (ਐ.ਸਿ.),ਸਮੂਹ ਡਾਈਟ ਫੈਕਲਟੀ,ਸਮੂਹ ਬੀਐਨਓਜ਼,ਬੀਪੀਈਓਜ਼,ਅਸਿਸਟੈਂਟ ਬਲਾਕ ਕੋਆਰਡੀਨੇਟਰਜ਼,ਸਮੂਹ ਕਲਸਟਰ ਮੁਖੀਆਂ,ਸਮੂਹ ਸਕੂਲ ਮੁਖੀਆ ,ਸਰਵੇਅਰ ਅਧਿਆਪਕਾਂ ,ਵਲੰਟੀਅਰ ਟੀਚਰਾਂ ਅਤੇ ਸਿਖਿਆਰਥੀਆਂ ਦਾ ਧੰਨਵਾਦ ਕੀਤਾ ਗਿਆ । ਜ਼ਿਲੵਾ ਨਿਲਪ ਕੁਆਰਡੀਨੇਟਰ ਡਾ.ਕਰਨੈਲ ਬੈਰਾਗੀ ਨੇ ਕਿਹਾ ਕਿ ਸਮਾਜ ਦੀ ਬਿਹਤਰੀ ਲਈ ਅਜਿਹੇ ਪੋ੍ਜੈਕਟ ਭਵਿੱਖ ਵਿੱਚ ਜਾਰੀ ਰਹਿਣੇ ਚਾਹੀਦੇ ਹਨ ।ਨਿਲਪ ਦੇ ਸਟੇਟ ਕੋਆਰਡੀਨੇਟਰ ਸੁਰਿੰਦਰ ਕੁਮਾਰ ਨੇ ਇਸ ਇਮਤਿਹਾਨ ਦੇ ਸਫਲਤਾ ਪੂਰਵਕ ਸੰਚਾਲਨ ਲਈ ਜਿਲ੍ਹਾ ਮਾਨਸਾ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ।
