ਹਲਕਾ ਵਿਧਾਇਕ ਨੇ ਦਿਆਲਪੁਰਾ ਸਕੂਲ ਦੇ ਆਰ.ਓ ਸਿਸਟਮ ਤੇ ਆਂਗਣਵਾੜੀ ਕਮਰੇ ਦਾ ਕੀਤਾ ਉਦਘਾਟਨ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਹਲਕਾ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ ਨੇ ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਦਿਆਲਪੁਰਾ ਦੇ ਆਰ.ਓ. ਸਿਸਟਮ ਅਤੇ ਆਂਗਣਵਾੜੀ ਕਮਰੇ ਦਾ ਉਦਘਾਟਨ ਕੀਤਾ।ਜਾਣਕਾਰੀ ਦਿੰਦਿਆਂ ਸੈਂਟਰ ਹੈੱਡਟੀਚਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ ਪਿਛਲੇ ਲੰਬੇ ਸਮੇਂ ਤੋਂ ਪੀਣ ਵਾਲੇ ਸਾਫ ਪਾਣੀ ਦੀ ਘਾਟ ਸੀ,ਬਾਰੇ ਹਲਕਾ ਵਿਧਾਇਕ ਨੂੰ ਜਾਣੂੰ ਕਰਵਾਇਆ ਗਿਆ ਸੀ ਤਾਂ ਕਿ ਵਿਦਿਆਰਥੀਆਂ ਨੂੰ ਸਾਫ ਅਤੇ ਠੰਡਾ ਪਾਣੀ ਪੀਣ ਲਈ ਮਿਲ ਸਕੇ।ਸਕੂਲ ਦੀ ਮੰਗ ਨੂੰ ਮੁੱਖ ਰੱਖਦਿਆਂ ਹਲਕਾ ਵਿਧਾਇਕ ਦੁਆਰਾ ਸਕੂਲ ਵਿੱਚ ਨਵੇਂ ਆਰਓ ਸਿਸਟਮ ਤੇ ਨਵੇਂ ਬਣੇ ਆਂਗਣਵਾੜੀ ਕਮਰੇ ਦਾ ਉਦਘਾਟਨ ਵੀ ਹਲਕਾ ਵਿਧਾਇਕ ਦੁਆਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਬਰਸਾਤ ਦੇ ਦਿਨਾਂ ਵਿੱਚ ਸਕੂਲ ਵਿੱਚ ਆਉਣ ਦੀ ਬੜੀ ਪਰੇਸ਼ਾਨੀ ਹੁੰਦੀ ਸੀ,ਜਿਸ ਦਾ ਹੱਲ ਕਰਨ ਲਈ ਇੰਟਰਲੌਕ ਟਾਈਲਾਂ ਦਾ ਰਸਤਾ ਬਣਵਾਇਆ ਗਿਆ।ਉਨ੍ਹਾਂ ਇਸ ਕੰਮ ਲਈ ਸਮੂਹ ਸਟਾਫ ਦੀ ਤਰਫ਼ੋਂ ਵਿਧਾਇਕ ਬੁਢਲਾਡਾ,ਗ੍ਰਾਮ ਪੰਚਾਇਤ, ਸਕੂਲ ਪ੍ਰਬੰਧਕ ਕਮੇਟੀ ਅਤੇ ਨੌਜਵਾਨ ਆਗੂ ਗੁਰਦੀਪ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ।ਇਸ ਮੌਕੇ ਸਕੂਲ ਸਟਾਫ,ਚੇਅਰਮੈਨ ਗੁਰਦਾਸ ਸਿੰਘ,ਦੀਪਕ ਕੁਮਾਰ ਪੰਚਾਇਤ ਸੈਕਟਰੀ,ਸੱਤੂ ਦਿਆਲਪੁਰਾ,ਕਲੱਬ ਮੈਂਬਰ,ਰਿੰਕੂ ਡਾਕਟਰ, ਸਲਿੰਦਰ ਸਿੰਘ,ਰਿੰਪੀ ਕੌਰ,ਗੁਰਪ੍ਰੀਤ ਕੌਰ ,ਆਂਗਣਵਾੜੀ ਵਰਕਰ ਸੁਰਜੀਤ ਕੌਰ,ਪਰਮਜੀਤ ਕੌਰ,ਰਜਿੰਦਰ ਕੌਰ, ਬੱਚਿਆਂ ਦੇ ਮਾਪੇ ਅਤੇ ਪਤਵੰਤੇ ਹਾਜ਼ਰ ਸਨ।
