ਬੇਟੀ ਦੇ ਜਨਮ ਦਿਨ 'ਤੇ ਸਰਕਾਰੀ ਪ੍ਰਾਇਮਰੀ ਸਕੂਲ ਅਤਲਾ ਕਲਾਂ ਵਿਖੇ ਲਗਾਏ ਪੌਦੇ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਭਾਈ ਰਾਮ ਸਿੰਘ ਗ੍ਰੰਥੀ ਸਿੰਘ ਗੁਰਦੁਆਰਾ ਸਾਹਿਬ ਅਤਲਾ ਕਲਾਂ ਵੱਲੋਂ ਆਪਣੀ ਬੇਟੀ ਜਸ਼ਨਪ੍ਰੀਤ ਕੌਰ ਦੇ ਖੇਡਾਂ ਵਤਨ ਪੰਜਾਬ ਦੀਆਂ ਵਿੱਚੋਂ ਅਥਲੈਟਿਕ ਵਿੱਚ 110 ਮੀਟਰ ਹਰਡਲ ਦੋੜ ਅਤੇ 100 ਮੀਟਰ ਦੌੜ ਪਹਿਲਾ ਸਥਾਨ ਪ੍ਰਾਪਤ ਕਰਨ ਅਤੇ ਉਸ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਅਤਲਾ ਕਲਾਂ ਵਿਖੇ ਸ਼ਾਨਦਾਰ ਅਤੇ ਕੀਮਤੀ ਪੰਜ ਬੂਟੇ ਲਗਾਏ ਗਏ ਅਤੇ ਉਹਨਾਂ ਵੱਲੋਂ ਬੂਟਿਆਂ ਦੀ ਕਾਂਟ ਛਾਂਟ ਲਈ ਸਕੂਲ ਨੂੰ ਕੈਂਚੀ ਵੀ ਭੇਂਟ ਕੀਤੀ।ਈਕੋ ਕਲੱਬ ਇੰਚਾਰਜ ਅਸ਼ਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਈ ਸਾਹਿਬ ਸਕੂਲ ਨੂੰ ਸਹਿਯੋਗ ਕਰਨ ਲਈ ਹਮੇਸ਼ਾ ਤਤਪਰ ਰਹਿੰਦੇ ਹਨ।ਸਕੂਲ ਮੁਖੀ ਬਲਜਿੰਦਰ ਸਿੰਘ ਵੱਲੋਂ ਧੰਨਵਾਦ ਕਰਦਿਆਂ ਕਿਹਾ ਇਸ ਨਾਲ਼ ਸਮਾਜ ਨੂੰ ਵੀ ਚੰਗਾ ਸੁਨੇਹਾ ਮਿਲੇਗਾ।ਜਿਸ ਤਰ੍ਹਾਂ ਸਕੂਲ ਦੇ ਬੱਚੇ ਆਪਣੇ ਜਨਮ ਦਿਨ 'ਤੇ ਸਕੂਲ ਵਿੱਚ ਰੀਤ ਮੁਤਾਬਿਕ ਇੱਕ ਬੂਟਾ ਲਾਉਂਦੇ ਹਨ ਸਾਨੂੰ ਵੀ ਵਾਤਾਵਰਨ ਦੀ ਸ਼ੁੱਧਤਾ ਲਈ ਅਤੇ ਹਰਿਆਲੀ ਵਾਸਤੇ ਖੁਸ਼ੀ ਦੇ ਮੌਕੇ ਸਾਂਝੀਆਂ ਥਾਵਾਂ ਸਕੂਲ,ਡਿਸਪੈਂਸਰੀ,ਧਰਮਸ਼ਾਲਾ,ਪਿੰਡ ਦੀ ਸੱਥ ਅਤੇ ਹੋਰ ਧਾਰਮਿਕ ਸਥਾਨਾਂ 'ਤੇ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਹਨ ਤਾਂ ਕਿ ਗੰਧਲੇ ਹੋ ਰਹੇ ਵਾਤਾਵਰਨ ਨੂੰ ਬਚਾਉਣ ਵਿੱਚ ਮਦਦ ਮਿਲ ਸਕੇ।ਇਸ ਸਮੇਂ ਅਜੈਬ ਸਿੰਘ ਖ਼ਜ਼ਾਨਚੀ,ਅਧਿਆਪਕ ਸੁਰਜੀਤ ਸਿੰਘ,ਗੁਰਦੀਪ ਸਿੰਘ,ਅਵਤਾਰ ਸਿੰਘ ਅਤੇ ਕਾਕਾ ਮਨਪ੍ਰੀਤ ਸਿੰਘ ਹਾਜ਼ਰ ਸਨ।
