ਅਕਾਲ ਅਕੈਡਮੀ ਚੀਮਾ (ਪੀ.ਐਸ.ਈ.ਬੀ.) ਦੇ ਵਿਦਿਆਰਥੀਆਂ ਦੀ ਹੋਈ ਜ਼ਿਲ੍ਹਾ ਪੱਧਰ ਲਈ ਚੋਣ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਕਲਗੀਧਰ ਟਰੱਸਟ ਬੜੂ ਸਾਹਿਬ ਦੇ ਅਧੀਨ ਚੱਲ ਰਹੀ ਅਕਾਲ ਅਕੈਡਮੀ ਚੀਮਾ (ਪੀ.ਐਸ.ਈ.ਬੀ.) ਦੇ ਵਿਦਿਆਰਥੀਆਂ ਨੇ ਪੰਜਾਬ ਰਾਜ ਦੀਆਂ 68ਵੀਆਂ ਐਥਲੈਟਿਕਸ ਜੋਨ-ਪੱਧਰੀ ਸਕੂਲ ਖੇਡਾਂ ਵਿੱਚ ਭਾਗ ਲਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਵਿਖੇ ਜੋਨ-ਪੱਧਰੀ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਚੀਮਾ ਦੇ ਹੋਰ ਵੱਖ-ਵੱਖ ਸਕੂਲਾਂ ਨੇ ਵੀ ਭਾਗ ਲਿਆ। ਅਕਾਲ ਅਕੈਡਮੀ ਚੀਮਾ (ਪੀ.ਐਸ.ਈ.ਬੀ.) ਦੇ ਵਿੱਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ, ਉਮਰ ਵਰਗ-14 ਅਨਮੋਲਪ੍ਰੀਤ ਸਿੰਘ ਨੇ ਲੰਮੀ ਛਾਲ ਤੇ 100 ਮੀਟਰ ਰੇਸ ਵਿੱਚ ਪਹਿਲਾ ਸਥਾਨ,ਉਮਰ ਵਰਗ-19 ਜਸ਼ਨ ਸਿੰਘ ਨੇ ਉੱਚੀ ਛਾਲ ਵਿੱਚ ਪਹਿਲਾਂ ਸਥਾਨ ਤੇ 100 ਮੀਟਰ ਰੇਸ ਵਿੱਚ ਤੀਸਰਾ ਸਥਾਨ ਅਤੇ ਉਮਰ ਵਰਗ-19 ਪ੍ਰਭਜੋਤ ਸਿੰਘ ਨੇ ਉੱਚੀ ਛਾਲ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ।ਇਹਨਾਂ ਵਿਦਿਆਰਥੀਆਂ ਵਿੱਚੋਂ ਅਨਮੋਲਪ੍ਰੀਤ ਸਿੰਘ ਉਮਰ ਵਰਗ-14,ਜਸ਼ਨ ਸਿੰਘ ਦੀ ਉਮਰ ਵਰਗ-19 ਐਥਲੈਟਿਕਸ ਵਿੱਚ ਜ਼ਿਲ੍ਹਾ-ਪੱਧਰੀ ਖੇਡਾਂ ਲਈ ਚੋਣ ਕੀਤੀ ਗਈ।ਵਿਦਿਆਰਥੀਆਂ ਦੀ ਜ਼ੋਨ 'ਚੋਂ ਸ਼ਾਨਦਾਰ ਪ੍ਰਾਪਤੀ 'ਤੇ ਬੱਚਿਆ ਦੇ ਮਾਤਾ-ਪਿਤਾ ਨੂੰ ਮੁਬਾਰਕਵਾਦ ਦਿੰਦਿਆਂ ਅਕੈਡਮੀ ਦੇੇ ਪ੍ਰਿੰਸੀਪਲ ਗੁਰਪ੍ਰੀਤ ਕੌਰ ਅਤੇ ਪ੍ਰਗਟ ਸਿੰਘ ਡੀਪੀ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।
