Saturday, February 7, 2026

ਗੁਰਵਿੰਦਰ ਸਿੰਘ ਚਹਿਲ ਹੀਰੋਂ ਖ਼ੁਰਦ : ਭਾਈ ਬਹਿਲੋ ਖ਼ਾਲਸਾ ਗਰਲਜ਼ ਕਾਲਜ ਫਫੜੇ ਵਿਖੇ ਜ਼ਿਲ੍ਹਾ ਪੱਧਰੀ ਇਕ ਰੋਜ਼ਾ ਐਥਲੈਟਿਕਸ ਮੀਟ ਸੰਪੰਨ

ਭਾਈ ਬਹਿਲੋ ਖ਼ਾਲਸਾ ਗਰਲਜ਼ ਕਾਲਜ ਫਫੜੇ ਵਿਖੇ ਜ਼ਿਲ੍ਹਾ ਪੱਧਰੀ ਇਕ ਰੋਜ਼ਾ ਐਥਲੈਟਿਕਸ ਮੀਟ ਸੰਪੰਨ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪ੍ਰਬੰਧ ਅਧੀਨ ਚੱਲ ਰਹੀ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਤੋਂ ਮਾਨਤਾ ਪ੍ਰਾਪਤ ਇਲਾਕੇ ਦੀ ਪ੍ਰਸਿੱਧ ਸਿੱਖਿਆ ਸੰਸਥਾ 'ਭਾਈ ਬਹਿਲੋ ਖਾਲਸਾ ਗਰਲਜ਼ ਕਾਲਜ', ਫਫੜੇ ਵਿਖੇ ਇੱਕ ਰੋਜ਼ਾ ਜ਼ਿਲ੍ਹਾ ਪੱਧਰੀ ਐਥਲੈਟਿਕਸ ਮੀਟ ਬਹੁਤ ਹੀ ਉਤਸ਼ਾਹ, ਅਨੁਸ਼ਾਸਨ ਅਤੇ ਖੇਡ ਭਾਵਨਾ ਨਾਲ ਕਰਵਾਈ ਗਈ। ਇਸ ਖੇਡ ਸਮਾਗਮ ਵਿੱਚ ਜ਼ਿਲ੍ਹਾ ਮਾਨਸਾ ਦੇ ਲਗਭਗ 23 ਸਕੂਲਾਂ ਦੀਆਂ ਕਰੀਬ 780 ਵਿਦਿਆਰਥਣਾਂ ਨੇ ਭਾਗ ਲੈ ਕੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਖੇਡ ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ।ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਐਥਲੈਟਿਕਸ ਮੀਟ ਦਾ ਮੁੱਖ ਉਦੇਸ਼ ਵਿਦਿਆਰਥਣਾਂ ਵਿੱਚ ਖੇਡਾਂ ਪ੍ਰਤੀ ਰੁਚੀ ਵਧਾਉਣਾ, ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ ਅਤੇ ਅਨੁਸ਼ਾਸਨ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਇਸ ਐਥਲੈਟਿਕ ਮੀਟ ਦੌਰਾਨ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ ਦੌੜਾਂ, ਫੀਲਡ ਟਰੈਕ ਵਿੱਚ ਜੈਵਲਿਨ ਥਰੋ, ਲੰਮੀ ਛਾਲ ਅਤੇ ਗੋਲਾ ਸੁੱਟਣ ਵਰਗੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿੱਚ ਖਿਡਾਰਨਾਂ ਨੇ ਬੜੀ ਉਤਸ਼ਾਹ ਨਾਲ ਭਾਗ ਲਿਆ। ਐਥਲੈਟਿਕ ਮੀਟ ਦੇ ਮੁੱਖ ਮਹਿਮਾਨ ਵਜੋਂ ਸ. ਗੁਰਮੇਲ ਸਿੰਘ, ਸ਼੍ਰੋਮਣੀ ਅਕਾਲੀ ਦਲ ਅਤੇ ਉਨ੍ਹਾਂ ਨਾਲ ਸ. ਹਰਦੇਵ ਸਿੰਘ ਬਾਦਲ, ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ, ਸ. ਗੁਰਜੰਟ ਸਿੰਘ, ਸ. ਸੋਹਣ ਸਿੰਘ ਰਿੰਕੂ, ਸ. ਬਲਤੇਜ ਸਿੰਘ, ਪ੍ਰਧਾਨ ਦਸਮੇਸ਼ ਕਲੱਬ ਅਤੇ ਸਮੁੱਚੀ ਨਗਰ ਪੰਚਾਇਤ ਪਿੰਡ ਫਫੜੇ ਭਾਈਕੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ। ਸ. ਗੁਰਮੇਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਦਾ ਮੁੱਖ ਮੰਤਵ ਵਿਦਿਆਰਥਣਾਂ ਨੂੰ ਖੇਡ ਭਾਵਨਾ, ਟੀਮ ਭਾਵਨਾ, ਤੰਦਰੁਸਤੀ, ਨਸ਼ਾ ਮੁਕਤ ਅਤੇ ਸਵੈ ਵਿਸ਼ਵਾਸ਼ ਪੈਦਾ ਕਰਨਾ ਹੈ।ਇਸ ਮੌਕੇ ਝੰਡਾ ਲਹਿਰਾਇਆ ਤੋਂ ਬਾਅਦ ਮਸ਼ਾਲ ਪ੍ਰਜੁੱਲਤ ਕੀਤੀ ਗਈ ਅਤੇ ਸਾਰੀਆਂ ਐਥਲੀਟ ਵਿਦਿਆਰਥਣਾਂ ਵੱਲੋਂ ਖੇਡ ਭਾਵਨਾ, ਇਮਾਨਦਾਰੀ ਅਤੇ ਅਨੁਸ਼ਾਸਨ ਨਾਲ ਮੁਕਾਬਲਿਆਂ ਵਿੱਚ ਭਾਗ ਲੈਣ ਦੀ ਸਮੂਹਿਕ ਸਹੁੰ ਚੁੱਕੀ ਗਈ ਅਤੇ ਮਾਤਾ ਸਾਹਿਬ ਕੌਰ ਖਾਲਸਾ ਗਰਲਜ਼ ਕਾਲਜ ਤਲਵੰਡੀ ਸਾਬੋ ਦੀਆਂ ਵਿਦਿਆਰਥਣਾਂ ਵੱਲੋਂ ਗੱਤਕਾ ਖੇਡ੍ਹਿਆ ਗਿਆ।ਇਹਨਾਂ ਖੇਡ ਮੁਕਾਬਲਿਆਂ ਦੌਰਾਨ 100 ਮੀਟਰ ਵਿੱਚ ਪਹਿਲਾ ਸਥਾਨ ਸੁਖਮਨਪ੍ਰੀਤ ਕੌਰ ਸਰਕਾਰੀ ਸਕੂਲ ਬੀਰੋਕੇ ਕਲਾਂ, ਦੂਜਾ ਸਥਾਨ ਜਪਨੀਤ ਕੌਰ ਅਕਾਲ ਅਕੈਡਮੀ ਫਫੜੇ ਭਾਈਕੇ, ਤੀਜਾ ਸਥਾਨ ਹਰਸਿਮਰਨ ਕੌਰ ਅਕਾਲ ਅਕੈਡਮੀ ਫਫੜੇ ਭਾਈਕੇ, 200 ਮੀਟਰ ਵਿੱਚ ਪਹਿਲਾ ਸਥਾਨ ਰੀਤੂ ਮੈਰੀ ਇੰਟਰਨੈਸ਼ਨਲ ਪਬਲਿਕ ਸਕੂਲ ਮੱਤੀ, ਦੂਜਾ ਸਥਾਨ ਗੁਰਵਿੰਦਰ ਕੌਰ ਅਕਾਲ ਅਕੈਡਮੀ ਫਫੜੇ ਭਾਈਕੇ, ਤੀਜਾ ਸਥਾਨ ਹਰਸੀਰਤ ਕੌਰ ਅਕਾਲ ਅਕੈਡਮੀ ਫਫੜੇ ਭਾਈਕੇ, 400 ਮੀਟਰ ਵਿੱਚ ਪਹਿਲਾ ਸਥਾਨ ਰਾਜਵੀਰ ਕੌਰ ਸਾਹਿਬਜ਼ਾਦਾ ਜੁਝਾਰ ਸਿੰਘ ਸਿੰਘ ਸਕੂਲ ਕੋਟ ਧਰਮੂ, ਦੂਜਾ ਸਥਾਨ ਬੱਬੂ ਮੈਰੀ ਇੰਟਰਨੈਸ਼ਨਲ ਸਕੂਲ ਮੱਤੀ , ਤੀਜਾ ਸਥਾਨ ਜੈਸਮੀਨ ਜਿੰਦਲ ਇੰਟਰਨੈਸ਼ਨਲ ਸਕੂਲ ਮੰਡੇਰ, 800 ਮੀਟਰ ਪਹਿਲਾ ਸਥਾਨ ਰਾਜਵੀਰ ਕੌਰ ਸਾਹਿਬਜ਼ਾਦਾ ਜੁਝਾਰ ਸਿੰਘ ਸਕੂਲ ਕੋਟ ਧਰਮੂ, ਦੂਜਾ ਸਥਾਨ ਨੀਸ਼ੂ ਕੌਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ, ਤੀਜਾ ਸਥਾਨ ਪਲਕਪ੍ਰੀਤ ਕੌਰ ਅਕਾਲ ਅਕੈਡਮੀ ਫਫੜੇ ਭਾਈਕੇ, ਲੰਮੀ ਛਾਲ ਵਿੱਚ ਪਹਿਲਾ ਸਥਾਨ ਰੀਤੂ ਮੈਰੀ ਇੰਟਰਨੈਸ਼ਨਲ ਸਕੂਲ ਮੱਤੀ, ਦੂਸਰਾ ਸਥਾਨ ਰਾਜੂ ਕੌਰ ਭਾਈ ਬਹਿਲੋ ਖ਼ਾਲਸਾ ਗਰਲਜ਼ ਕਾਲਜ ਫਫੜੇ ਭਾਈਕੇ, ਤੀਜਾ ਸਥਾਨ ਸਿਮਰਨ ਕੌਰ ਜਵਾਹਰ ਨਵੋਦਿਆ ਵਿਦਿਆਲਾ ਫਫੜੇ ਭਾਈਕੇ, ਗੋਲਾ ਸੁੱਟਣਾ ਵਿੱਚ ਪਲਕਮੀਤ ਕੌਰ ਅਕਾਲ ਅਕੈਡਮੀ ਫਫੜੇ ਭਾਈਕੇ, ਦੂਜਾ ਸਥਾਨ ਅਕਾਲ ਅਕੈਡਮੀ ਫਫੜੇ ਭਾਈਕੇ, ਤੀਜਾ ਸਥਾਨ ਸ਼ਿਕਸ਼ਾ ਕੌਰ ਮਾਤਾ ਸਾਹਿਬ ਕੌਰ ਕਾਲਜ ਤਲਵੰਡੀ ਸਾਬੋ, ਜੈਵਲਿਨ ਥ੍ਰੋਅ ਵਿੱਚ ਪਹਿਲਾ ਸਥਾਨ ਗੁਰਜੋਤ ਕੌਰ ਅਕਾਲ ਅਕੈਡਮੀ ਫਫੜੇ ਭਾਈਕੇ, ਦੂਜਾ ਸਥਾਨ ਅਰਸ਼ਪ੍ਰੀਤ ਕੌਰ ਮੈਰੀ ਇੰਟਰਨੈਸ਼ਨਲ ਸਕੂਲ ਮੱਤੀ, ਤੀਜਾ ਸਥਾਨ ਕਮਲਪ੍ਰੀਤ ਕੌਰ ਮੈਰੀ ਇੰਟਰਨੈਸ਼ਨਲ ਸਕੂਲ ਮੱਤੀ ਨੇ ਪ੍ਰਾਪਤ ਕੀਤਾ।ਮੁਕਾਬਲਿਆਂ ਦੀ ਸਮਾਪਤੀ ਉਪਰੰਤ ਜੇਤੂ ਰਹੀਆਂ ਵਿਦਿਆਰਥਣਾਂ ਸੰਸਥਾ ਵੱਲੋਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਵੱਲੋਂ ਪਹੁੰਚੀਆਂ ਸ਼ਖ਼ਸੀਅਤਾਂ, ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਅਧਿਆਪਕ ਸਾਹਿਬਾਨਾਂ ਨੂੰ ਸੰਸਥਾ ਵੱਲੋਂ ਸਨਮਾਨ ਕੀਤਾ ਗਿਆ। ਐਥਲੈਟਿਕਸ ਮੀਟ ਦੀ ਸਮਾਪਤੀ ‘ਤੇ ਡਾ. ਭੁਪਿੰਦਰ ਸਿੰਘ ਨੇ ਧੰਨਵਾਦ ਸ਼ਬਦ ਕਹੇ। ਇਸ ਮੌਕੇ ਪ੍ਰੋ.ਰਮਨਦੀਪ ਸਿੰਘ ਮੁਖੀ ਸਪੋਰਟਸ ਵਿਭਾਗ ਗੁਰੂ ਨਾਨਕ ਕਾਲਜ ਬੁਢਲਾਡਾ, ਡਾ.ਗੁਰਪ੍ਰੀਤ ਕੌਰ, ਸ੍ਰ.ਗੁਰਮੁੱਖ ਸਿੰਘ, ਪ੍ਰੋ.ਗੁਰਦੀਪ ਸਿੰਘ ਢਿੱਲੋਂ,ਸ੍ਰ.ਅਮਨਪ੍ਰੀਤ ਸਿੰਘ, ਡਾ.ਗੁਰਪ੍ਰੀਤ ਸਿੰਘ ਪ੍ਰੋ. ਕੁਲਬੀਰ ਸਿੰਘ ਐੱਨ ਸੀ. ਸੀ. ਇੰਸਟੈਕਟਰ ਗੁਰੂ ਨਾਨਕ ਬੁਢਲਾਡਾ, ਮੈਡਮ ਹਰਬੰਸ ਕੌਰ,ਪ੍ਰੋ. ਗੁਰਵਿੰਦਰ ਸਿੰਘ ,ਸ੍ਰ. ਬਲਕਾਰ ਸਿੰਘ ਸਿੱਧੂ ਬੀਰੋਕੇ ਕਲਾਂ, ਪ੍ਰਿੰਸੀਪਲ ਅਵਤਾਰ ਸਿੰਘ ਭੈਣੀ ਬਾਘਾ,ਸ੍ਰ . ਰਾਜਿੰਦਰ ਸਿੰਘ ਤੂਰ ਲਾਇਬ੍ਰੇਰੀਅਨ ਭੈਣੀਬਾਘਾ ਸਕੂਲ, ਮਨੂ ਵਾਟਿਕਾ ਸਕੂਲ ਦੇ ਕੋਚ ਸਾਹਿਬਾਨ, ਨਵੋਦਿਆ ਸਕੂਲ ਫਫੜੇ ਭਾਈਕੇ ਦੇ ਅਧਿਆਪਕ ਹਰਜਿੰਦਰ ਸਿੰਘ ਗੱਤਕਾ ਕੋਚ ਅਤੇ ਗੱਤਕਾ ਟੀਮ ਮਾਤਾ ਸਾਹਿਬ ਕੌਰ ਕਾਲਜ ਤਲਵੰਡੀ ਸਾਬੋ ਨੇ ਵਿਸ਼ੇਸ਼ ਤੌਰ ਸ਼ਿਰਕਤ ਕੀਤੀ। ਇਸ ਮੌਕੇ ਮੁੱਢਲੀ ਸਹਾਇਤਾ ਟੀਮ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਹਾਜ਼ਰ ਸਨ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਰਕਾਰੀ ਪ੍ਰਾਇਮਰੀ ਸਕੂਲ ਖਿਆਲਾ ਕਲਾਂ ਵਿਖੇ ਮਾਪਿਆਂ ਦੀ ਵਰਕਸ਼ਾਪ ਕਰਵਾਈ

ਸਰਕਾਰੀ ਪ੍ਰਾਇਮਰੀ ਸਕੂਲ ਖਿਆਲਾ ਕਲਾਂ ਵਿਖੇ ਮਾਪਿਆਂ ਦੀ ਵਰਕਸ਼ਾਪ ਕਰਵਾਈ

ਸਿੱਖਿਆ ਦੀ ਉੱਨਤੀ ਲਈ ਵੱਡੇ ਪੱਧਰ 'ਤੇ ਯਤਨ ਕੀਤੇ ਜਾ ਰਹੇ ਹਨ : ਵਿਧਾਇਕ ਡਾ. ਵਿਜੇ ਸਿੰਗਲਾ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਅੱਜ ਵੱਡੇ ਪੱਧਰ ਤੇ ਸਕੂਲਾਂ ਵਿੱਚ ਮਾਪਿਆਂ ਦੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਲੜੀ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਖਿਆਲਾ ਕਲਾਂ ਵਿਖੇ ਮੰਜੂ ਬਾਲਾ ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ (ਐਲੀਮੈਂਟਰੀ ਸਿੱਖਿਆ),ਸੱਤਪਾਲ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮਾਨਸਾ ਦੀ ਅਗਵਾਈ ਵਿੱਚ ਅਤੇ ਸੁਖਵੀਰ ਕੌਰ ਸੈਂਟਰ ਮੁੱਖ ਅਧਿਆਪਕ ਦੀ ਪ੍ਰਧਾਨਗੀ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਖਿਆਲਾ ਕਲਾਂ ਵਿਖੇ ਇਸ ਵਰਕਸ਼ਾਪ ਕਰਵਾਈ ਜਿਸ ਵਿੱਚ ਹਲਕਾ ਵਿਧਾਇਕ ਮਾਨਸਾ ਡਾਕਟਰ ਵਿਜੈ ਸਿੰਗਲਾ ਉਚੇਚੇ ਤੌਰ 'ਤੇ ਪਹੁੰਚੇ। ਵਿਧਾਇਕ ਮਾਨਸਾ ਡਾ. ਸਿੰਗਲਾ ਆਪਣੇ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਸਿੱਖਿਆ ਦੀ ਉੱਨਤੀ ਲਈ ਵੱਡੇ ਪੱਧਰ 'ਤੇ ਯਤਨ ਕੀਤੇ ਜਾ ਰਹੇ ਹਨ। ਜੋ ਭਵਿੱਖ ਵਿੱਚ ਵੀ ਨਿਰੰਤਰ ਜ਼ਾਰੀ ਰਹਿਣਗੇ । ਇਸ ਸਮੇਂ ਮੌਕੇ ਤੇ ਮੌਜ਼ੂਦ ਆਪ ਆਗੂ ਰਮੇਸ਼ ਖਿਆਲਾ ਅਤੇ ਜਸਵਿੰਦਰ ਸਿੰਘ ਕਾਨ ਬੀ.ਆਰ.ਸੀ ਨੇ ਦੱਸਿਆ ਕਿ ਇਸ ਵਰਕਸ਼ਾਪ ਦਾ ਮੁੱਖ ਮਕਸਦ ਮਾਪਿਆਂ ਨੂੰ ਪ੍ਰੇਰਿਤ ਕਰਕੇ ਬੱਚਿਆਂ ਨੂੰ ਪ੍ਰੀਖਿਆ ਦੇ ਬੋਝ ਤੋਂ ਮੁਕਤ ਕਰਨਾ ਸੀ।ਕਰਮ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਸਵਰਨ ਸਿੰਘ ਬਲਾਕ ਸੰਮਤੀ ਮੈਂਬਰ ਨੇ ਵੀ ਆਪਣੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਬਚਣ ਦੀ ਜ਼ਰੂਰਤ ਹੈ। ਅੰਤ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ਼ਰਨਜੀਤ ਕੌਰ ਨੇ ਆਏ ਹੋਏ ਮਾਪਿਆਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ। ਵਰਕਸ਼ਾਪ ਨੂੰ ਸਫ਼ਲ ਬਣਾਉਣ ਲਈ ਸਕੂਲ ਸਟਾਫ਼ ਰਾਣੀ ਕੌਰ,ਰਾਜਵੰਤ ਸਿੰਘ,ਆਸ਼ਾ ਰਾਣੀ,ਬਲਜੀਤ ਕੌਰ,ਕਮਲਜੀਤ ਸਿੱਧੂ,ਆਂਗਣਵਾੜੀ ਸਟਾਫ਼ ਤੇ ਸਰਕਾਰੀ ਸੈਕੰਡਰੀ ਸਕੂਲ ਲੜਕੇ ਖਿਆਲਾ ਦਾ ਸਹਿਯੋਗ ਰਿਹਾ।ਇਸ ਸਮੇਂ ਬੱਚਿਆਂ ਦੇ ਮਾਪੇ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਜ਼ਿਲ੍ਹਾ ਮਾਨਸਾ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਮਾਪਿਆਂ ਦੀ ਵਰਕਸ਼ਾਪ ਕਰਵਾਈ

ਜ਼ਿਲ੍ਹਾ ਮਾਨਸਾ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਮਾਪਿਆਂ ਦੀ ਵਰਕਸ਼ਾਪ ਕਰਵਾਈ

ਬੱਚਿਆਂ ਦੀ ਹਰ ਗਤੀਵਿਧੀ ਦੀ ਨਿਗਰਾਨੀ ਰੱਖਣੀ ਚਾਹੀਦੀ ਹੈ : ਡੀਈਓ ਮੰਜੂ ਬਾਲਾ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਤਹਿਤ ਅੱਜ ਮਾਨਸਾ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿੱਚ ਮਾਪਿਆਂ ਦੀ ਦੂਜੀ ਵਾਰ ਵਰਕਸ਼ਾਪ ਕਰਵਾਈ।ਇਸ ਵਰਕਸ਼ਾਪ ਦਾ ਮੁੱਖ ਏਜੰਡਾ ਸਲਾਨਾ ਪ੍ਰੀਖਿਆਵਾਂ ਦੀ ਤਿਆਰੀ,ਬੱਚਿਆਂ ਵਿੱਚ ਨਸ਼ਿਆਂ ਦੀ ਰੋਕਥਾਮ ਅਤੇ ਦਾਖਲਾ ਮੁਹਿੰਮ ਸੀ । ਇਸ ਵਰਕਸ਼ਾਪ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ (ਐਲੀਮੈਂਟਰੀ ਸਿੱਖਿਆ) ਮੰਜੂ ਬਾਲਾ ਵੱਲੋਂ ਸਕੂਲ ਆੱਫ ਹੈਪੀਨੈੱਸ ਰਾਮਦਿੱਤੇਵਾਲਾ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਮੂਸਾ ਅਤੇ ਗੇਹਲੇ ਦਾ ਦੌਰਾ ਕੀਤਾ ਗਿਆ।ਮੰਜੂ ਬਾਲਾ ਵੱਲੋਂ ਸਕੂਲ ਆਫ ਹੈਪੀਨੈੱਸ ਰਾਮਦਿੱਤੇਵਾਲਾ ਵਿਖੇ ਬੋਲਦਿਆਂ ਮਾਪਿਆਂ ਨਾਲ ਸਲਾਨਾ ਪ੍ਰੀਖਿਆਵਾਂ ਦੀ ਤਿਆਰੀ ਵਿੱਚ ਮਾਪਿਆਂ ਦੀ ਭੂਮਿਕਾ ਤੇ ਗੱਲਬਾਤ ਕੀਤੀ ਕਿ ਮਾਪਿਆਂ ਨੂੰ ਬੱਚਿਆਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਾਉਣ ਦੀ ਬਜਾਇ ਉਹਨਾਂ ਨੂੰ ਹੌਸਲਾ ਦਿੰਦੇ ਹੋਏ ਉਸਦੀ ਹਿੰਮਤ ਵਧਾਉਣੀ ਚਾਹੀਦੀ ਹੈ। ਜਿੱਥੇ ਸਰਕਾਰ ਨੇ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਵਿੱਢੀ ਹੋਈ ਹੈ ਉੱਥੇ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਵੀ ਇਸਦੇ ਮਾੜ੍ਹੇ ਪ੍ਰਭਾਵਾਂ ਬਾਰੇ ਲਗਾਤਾਰ ਜਾਗਰੂਕ ਕਰਨਾ ਚਾਹੀਦਾ ਹੈ ਅਤੇ ਬੱਚਿਆਂ ਦੀ ਹਰ ਗਤੀਵਿਧੀ ਦੀ ਨਿਗਰਾਨੀ ਰੱਖਣੀ ਚਾਹੀਦੀ ਹੈ। ਇਸ ਮੌਕੇ ਸਕੂਲ ਆੱਫ ਹੈਪੀਨੈੱਸ ਦੇ ਮੁੱਖ ਅਧਿਆਪਕ ਗਗਨ ਸ਼ਰਮਾ ਨੇ ਸਕੂਲ ਵਿੱਚ ਸਰਕਾਰ ਦੀਆਂ ਸਹੂਲਤਾਂ ਬਾਰੇ ਵਿਸਥਾਰ ਨਾਲ ਗੱਲਬਾਤ ਕਰਦੇ ਹੋਏ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਦਾਖਲ ਕਰਵਾਉਣ ਦੀ ਬੇਨਤੀ ਕੀਤੀ । ਸਕੂਲ ਵਿੱਚ ਪੰਜਾਬ ਸਰਕਾਰ ਅਤੇ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਗੱਲਬਾਤ ਕੀਤੀ । ਸਕੂਲ ਵਿੱਚ ਇਸੇ ਸ਼ੈਸਨ ਤੋਂ ਹਾਈ ਟੈੱਕ ਕੰਪਿਊਟਰ ਲੈਬ ਸ਼ੁਰੂ ਕਰਨ ਦਾ ਐਲਾਨ ਕੀਤਾ। ਉਹਨਾਂ ਦੱਸਿਆ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਕੂਲ ਵਿੱਚ ਜਲਦ ਹੀ ਓਪਨ ਏਅਰ ਜਿੰਮ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਵਿਭਾਗ ਵੱਲੋਂ ਭੇਜੇ ਨਿਰਦੇਸ਼ਾ ਤਹਿਤ ਰਿਸੋਰਸ ਪਰਸਨ ਅਮਨਦੀਪ ਸਿੰਘ ਅਤੇ ਜਗਦੀਪ ਸਿੰਘ ਸਿੱਧੂ ਨੇ ਵਿਸਥਾਰ ਸਹਿਤ ਵੱਖ ਵੱਖ ਗਰੁੱਪਾਂ ਵਿੱਚ ਪੀਪੀਟੀ ਰਾਹੀਂ ਮਾਪਿਆਂ ਦੀ ਟਰੇਨਿੰਗ ਕਰਵਾਈ। ਇਸ ਮੌਕੇ ਗਰਾਮ ਪੰਚਾਇਤ ਰਾਮਦਿੱਤੇਵਾਲਾ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ (ਐ.ਸਿੱ.) ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਹਲਕਾ ਸਰਦੂਲਗੜ੍ਹ ਦੇ ਸਿੱਖਿਆ ਕੋਆਰਡੀਨੇਟਰ ਐਡਵੋਕੇਟ ਨਵਦੀਪ ਸ਼ਰਮਾ,ਸੈਂਟਰ ਹੈੱਡ ਟੀਚਰ ਕੁਲਦੀਪ ਕੌਰ ਭੋਗਲ ,ਸਰਪੰਚ ਰਾਮਦਿੱਤੇਵਾਲਾ ਜਗਤਾਰ ਸਿੰਘ , ਮੁੱਖ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਗੇਹਲੇ ਸੁਖਜੀਤ ਸਿੰਘ, ਰਾਮਦਿੱਤੇਵਾਲਾ ਪਿੰਡ ਦੀ ਗ੍ਰਾਮ ਪੰਚਾਇਤ , ਸਮੂਹ ਸਟਾਫ ਸਕੂਲ ਆੱਫ ਹੈਪੀਨੈੱਸ ਰਾਮਦਿਤੇਵਾਲਾ, ਗੇਹਲੇ ਅਤੇ ਮੂਸਾ ਦਾ ਸਟਾਫ਼ ਹਾਜ਼ਰ ਸੀ।

ਗੁਰਵਿੰਦਰ ਸਿੰਘ ਚਹਿਲ ਹੀਰੋਂ ਖ਼ੁਰਦ : ਐਚ ਟੀ ਅਮਨਦੀਪ ਸ਼ਰਮਾ ਦੀ ਪੁਸਤਕ 'ਮੁੰਦਰੀ' ਰਿਲੀਜ਼

ਐਚਟੀ ਅਮਨਦੀਪ ਸ਼ਰਮਾ ਦੀ ਪੁਸਤਕ 'ਮੁੰਦਰੀ' ਰਿਲੀਜ਼


ਬੱਚਿਆਂ ਨੂੰ ਸਾਹਿਤ ਨਾਲ ਜੋੜਨਾ ਬਹੁਤ ਜਰੂਰੀ : ਸਰੋਜ ਰਾਣੀ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਦੇ ਮੁਖੀ ਅਮਨਦੀਪ ਸ਼ਰਮਾ ਦੀ ਪੁਸਤਕ 'ਮੁੰਦਰੀ' ਸਕੂਲ ਦੇ ਵਿਹੜੇ ਰਿਲੀਜ਼ ਕੀਤੀ ਗਈ। ਪੁਸਤਕ ਤੇ ਗੱਲਬਾਤ ਕਰਦਿਆਂ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਇਸ ਪੁਸਤਕ ਵਿਚਲੀਆਂ ਕਵਿਤਾਵਾਂ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਦੀਆਂ ਘਟਨਾਵਾਂ ਨੂੰ ਪੇਸ਼ ਕਰਦੀਆਂ ਮਿਹਨਤ ਕਰਨ ਨੂੰ ਪ੍ਰੇਰਿਤ ਕਰਦੀਆਂ ਹਨ।ਉਹਨਾਂ ਕਿਹਾ ਕਿ ਇਸ ਵਿਚਲੀਆਂ ਕਵਿਤਾਵਾਂ ਬੱਚਿਆਂ ਨੂੰ ਵੀ ਆਪਣੇ ਮਾਪਿਆਂ ਦੀ ਸੇਵਾ ਕਰਨ ਲਈ ਸਮਰਪਿਤ ਕਰਨਗੀਆਂ।ਸਕੂਲ ਦੀ ਉਪ ਚੇਅਰਮੈਨ ਸਰੋਜ ਰਾਣੀ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਬੱਚਿਆਂ ਨੂੰ ਸਾਹਿਤ ਨਾਲ ਜੋੜਨਾ ਬਹੁਤ ਲਾਜ਼ਮੀ ਹੈ। ਉਨਾ ਕਿਤਾਬ ਵਿਚਲੀਆਂ ਚੰਗੀਆਂ ਕਵਿਤਾਵਾਂ ਦੀ ਵੀ ਸ਼ਲਾਘਾ ਕੀਤੀ।ਇਸ ਮੌਕੇ ਜਗਮੇਲ ਸਿੰਘ ਖਾਲਸਾ, ਨਿਰਮਲ ਸਿੰਘ ਅਹਿਮਦਪੁਰ, ਵੀਰਪਾਲ ਕੌਰ ,ਮਨਪ੍ਰੀਤ ਕੌਰ, ਮੁਨਸ਼ੀ ਮੈਂਬਰ, ਰਾਜਨਦੀਪ ਕੌਰ, ਸੰਦੀਪ ਕੌਰ, ਗੋਲੋ ਕੌਰ ਆਦਿ ਹਾਜ਼ਰ ਸਨ।

Thursday, February 5, 2026

ਦਰਸ਼ਨ ਸਿੰਘ ਚੌਹਾਨ,ਸੁਨਾਮ : ਪੰਜਾਬ 'ਚ 'ਦਿੱਲੀ ਦੀ ਦਖਲਅੰਦਾਜ਼ੀ' ਨਹੀਂ ਬਰਦਾਸ਼ਤ : ਨਿਸ਼ਾਂਤ ਅਖ਼ਤਰ

ਪੰਜਾਬ 'ਚ 'ਦਿੱਲੀ ਦੀ ਦਖਲਅੰਦਾਜ਼ੀ' ਨਹੀਂ ਬਰਦਾਸ਼ਤ : ਨਿਸ਼ਾਂਤ ਅਖ਼ਤਰ 

ਕਿਹਾ ਵਿਧਾਨ ਸਭਾ ਚੋਣਾਂ 'ਚ ਲੋਕ ਲੈਣਗੇ ਪਾਈ-ਪਾਈ ਦਾ ਹਿਸਾਬ

ਦਰਸ਼ਨ ਸਿੰਘ ਚੌਹਾਨ,ਸੁਨਾਮ : ਪੰਜਾਬ ਦੀ ਅਣਖ ਅਤੇ ਸਵੈ-ਮਾਣ ਦੇ ਮੁੱਦੇ 'ਤੇ ਕਾਂਗਰਸ ਨੇ ਮੌਜੂਦਾ ਸਰਕਾਰ ਖਿਲਾਫ ਤਿੱਖਾ ਮੋਰਚਾ ਖੋਲ੍ਹ ਦਿੱਤਾ ਹੈ। ਮਾਲੇਰਕੋਟਲਾ ਤੋਂ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਨਿਸ਼ਾਤ ਅਖ਼ਤਰ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਅਤੇ ਸੇਵਾ ਮੁਕਤ ਡੀਜੀਪੀ ਮੁਹੰਮਦ ਮੁਸਤਫ਼ਾ ਦੀ ਧੀ ਨੇ ਸੂਬਾ ਸਰਕਾਰ ਅਤੇ ਦਿੱਲੀ ਦੀ ਲੀਡਰਸ਼ਿਪ 'ਤੇ ਹਮਲਾ ਬੋਲਦਿਆਂ ਕਿਹਾ ਕਿ ਪੰਜਾਬੀ ਬਹਾਦਰ ਕੌਮ ਹੈ ਅਤੇ ਉਹ ਆਪਣੀ ਧਰਤੀ 'ਤੇ ਬਾਹਰੀ ਦਖਲਅੰਦਾਜ਼ੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਮੰਗਲਵਾਰ ਨੂੰ ਸੁਨਾਮ ਵਿਖੇ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਰਾਜਿੰਦਰ ਸਿੰਘ ਰਾਜਾ ਦੀ ਰਿਹਾਇਸ਼ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਿਸ਼ਾਤ ਅਖ਼ਤਰ ਨੇ ਸਰਕਾਰ ਦੀ ਕਾਰਜਸ਼ੈਲੀ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ।

** ਕਰਜ਼ੇ ਦੇ ਜਾਲ ਵਿੱਚ ਫਸਿਆ ਪੰਜਾਬ 

ਨਿਸ਼ਾਤ ਅਖ਼ਤਰ ਨੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੌਜੂਦਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਸਿਰ ਕਰੀਬ ਚਾਰ ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹ ਚੁੱਕਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਪੰਜਾਬ ਦੀ ਆਰਥਿਕਤਾ ਨਾਲ ਕੀਤੇ ਜਾ ਰਹੇ ਇਸ ਖਿਲਵਾੜ ਦਾ ਹਿਸਾਬ ਪੰਜਾਬ ਦੇ ਲੋਕ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਜ਼ਰੂਰ ਲੈਣਗੇ। ਸੂਬੇ ਦੀ ਮੌਜੂਦਾ ਸਥਿਤੀ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਾਨੂੰਨ ਵਿਵਸਥਾ: ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਲੀਹੋਂ ਲੱਥ ਚੁੱਕੀ ਹੈ ਅਤੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।ਕਿਸਾਨ ਅਤੇ ਵਪਾਰੀ: ਅੱਜ ਸੂਬੇ ਦਾ ਅੰਨਦਾਤਾ ਕਿਸਾਨ ਅਤੇ ਕਾਰੋਬਾਰੀ ਦੋਵੇਂ ਹੀ ਬੁਰੀ ਤਰ੍ਹਾਂ ਪ੍ਰੇਸ਼ਾਨ ਹਨ। ਸਰਕਾਰ ਹਰ ਫਰੰਟ 'ਤੇ ਨਾਕਾਮ ਸਾਬਤ ਹੋਈ ਹੈ।ਦਿੱਲੀ ਦੀ ਦਖਲਅੰਦਾਜ਼ੀ: ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ਵਿੱਚ ਦਿੱਲੀ ਦੀ ਦਖਲਅੰਦਾਜ਼ੀ ਕਾਰਨ ਹਰ ਪੰਜਾਬੀ ਦਾ ਹਿਰਦਾ ਵਲੂੰਧਰਿਆ ਗਿਆ ਹੈ। ਪੰਜਾਬ ਦੇ ਫੈਸਲੇ ਪੰਜਾਬ ਤੋਂ ਨਹੀਂ ਸਗੋਂ ਦਿੱਲੀ ਤੋਂ ਲਏ ਜਾ ਰਹੇ ਹਨ।"ਪੰਜਾਬੀ ਆਪਣੀ 'ਅਣਖ' ਨਾਲ ਜਿਊਣ ਵਾਲੇ ਲੋਕ ਹਨ। ਅਸੀਂ ਪੰਜਾਬ ਦੇ ਮਾਮਲਿਆਂ ਵਿੱਚ ਦਿੱਲੀ ਦਾ ਦਬਦਬਾ ਕਦੇ ਸਵੀਕਾਰ ਨਹੀਂ ਕਰਾਂਗੇ। ਜਨਤਾ ਇਸ ਆਰਥਿਕ ਬਦਹਾਲੀ ਅਤੇ ਮਾੜੇ ਪ੍ਰਬੰਧਾਂ ਦਾ ਜਵਾਬ ਵੋਟ ਦੀ ਚੋਟ ਨਾਲ ਦੇਵੇਗੀ।" ਇਸ ਮੌਕੇ ਰਾਜਿੰਦਰ ਸਿੰਘ ਰਾਜਾ ਬੀਰਕਲਾਂ ਤੋਂ ਇਲਾਵਾ ਜਗਦੇਵ ਸਿੰਘ ਦੌਲੇਵਾਲਾ, ਰਿੰਪਲ ਧਾਲੀਵਾਲ, ਨਰੇਸ਼ ਸ਼ਰਮਾ, ਮਲਕੀਤ ਸਿੰਘ ਗੁਰਾਇਆ, ਕ੍ਰਿਪਾਲ ਸਿੰਘ ਭੰਗੂ, ਅਵਤਾਰ ਸਿੰਘ ਤਾਰੀ, ਬਲਵਿੰਦਰ ਸਿੰਘ ਧਾਲੀਵਾਲ, ਸਾਬਕਾ ਸਰਪੰਚ ਬਲਜਿੰਦਰ ਕੌਰ, ਸ਼ਸ਼ੀ ਬਾਲਾ ਅਗਰਵਾਲ, ਐਡਵੋਕੇਟ ਅਜੇਵੀਰ ਸਿੰਘ ਚਹਿਲ ਤੇ ਹੋਰ ਆਗੂ ਹਾਜ਼ਰ ਸਨ।

Sunday, February 1, 2026

ਗੁਰਵਿੰਦਰ ਸਿੰਘ ਚਹਿਲ ਚੀਮਾ ਮੰਡੀ : ਅਦਬੀ ਮੇਲਾ ਲੰਡਨ-2026 ਕੁਝ ਕਾਰਨਾਂ ਕਰਕੇ ਮੁਲਤਵੀ

 ਅਦਬੀ ਮੇਲਾ ਲੰਡਨ-2026 ਕੁਝ ਕਾਰਨਾਂ ਕਰਕੇ ਮੁਲਤਵੀ 


ਗੁਰਵਿੰਦਰ ਸਿੰਘ ਚਹਿਲ ਚੀਮਾ ਮੰਡੀ : ‘ਏਸ਼ੀਅਨ ਲਿਟਰੇਰੀ ਅਤੇ ਕਲਚਰਲ ਫੋਰਮ ਯੂ ਕੇ ਵੱਲੋਂ ਹਰ ਸਾਲ ਜੁਲਾਈ ਵਿੱਚ ਲੰਡਨ (ਸਾਊਥਾਲ)ਵਿਖੇ ਹੋਣ ਵਾਲਾ ਵਿਸ਼ਵ ਪ੍ਰਸਿੱਧ 'ਅਦਬੀ ਮੇਲਾ -2026' ਕੁਝ ਨਾ ਟਾਲੇ ਜਾਣ ਵਾਲੇ ਕਾਰਨਾਂ ਕਰਕੇ ਮੁਲਤਵੀ ਕਰ ਦਿੱਤਾ ਗਿਆ ਹੈ।ਸ਼ਾਇਰ ਸਤਪਾਲ ਭੀਖੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਦਬੀ ਮੇਲੇ ਦੇ ਮੁੱਖ ਕਾਮੇ ਸ਼ਾਇਰ ਅਜ਼ੀਮ ਸੇਖਰ, ਸ਼ਾਇਰ ਰਾਜਿੰਦਰਜੀਤ ਤੇ ਅਬੀਰ ਬੁੱਟਰ ਨੇ ਦੱਸਿਆ ਕਿ ਜੁਲਾਈ- 26 ਦੇ ਅਦਬੀ ਮੇਲੇ ਦੇ ਪ੍ਰੋਗਰਾਮ ਉਲੀਕ ਲਏ ਗਏ ਸਨ ਪਰ ਟੀਮ ਦੇ ਪਰਿਵਾਰਾਂ 'ਚ ਅਣ-ਸੁਖਾਵੀਆਂ ਘਟਨਾਵਾਂ ਕਰਕੇ ਇਹ ਮੇਲਾ ਫ਼ਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ ਤੇ ਟੀਮ ਵੱਲੋਂ ਆਉਣ ਵਾਲੇ ਸਮੇਂ 'ਚ ਅਗਲੇਰੇ ਪ੍ਰੋਗਰਾਮ ਬਾਰੇ ਜਾਣਕਾਰੀ ਦੇ ਦਿੱਤੀ ਜਾਵੇਗੀ।ਉਹਨਾਂ ਦੁਨੀਆਂ ਦੇ ਤਮਾਮ ਸਾਹਿਤਿਕ ਸੱਭਿਆਚਾਰਕ ਲੇਖਕਾਂ ਪਿਆਰਿਆਂ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਹੈ ਕਿ ਉਹਨਾਂ ਵੱਲੋਂ ਮਿਲੇ ਭਰਪੂਰ ਸਹਿਯੋਗ ਕਰਕੇ ਹੀ ਹੁਣ ਤੱਕ ਦੇ ਯਾਦਗਾਰੀ ਸਮਾਗਮ ਸੰਭਵ ਹੋ ਸਕੇ ਹਨ।ਨਵੀਂ ਵਿਉਂਤਬੰਦੀ ਨਾਲ ਭਵਿੱਖ ਦੇ ਸਮਾਗਮ ਹਰ ਸਾਲ ਨਿਰੰਤਰ ਹੁੰਦੇ ਰਹਿਣਗੇ।

ਖੁਸ਼ਪ੍ਰੀਤ ਸਿੰਘ ਚਹਿਲ,ਬੁਢਲਾਡਾ : 8 ਫਰਵਰੀ ਦੀ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਸਬੰਧੀ ਡੀਟੀਐਫ ਵੱਲੋਂ ਬਲਾਕ ਪੱਧਰੀ ਮੀਟਿੰਗ ਹੋਈ

8 ਫਰਵਰੀ ਦੀ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਸਬੰਧੀ ਡੀਟੀਐਫ ਵੱਲੋਂ ਬਲਾਕ ਪੱਧਰੀ ਮੀਟਿੰਗ ਹੋਈ

ਖੁਸ਼ਪ੍ਰੀਤ ਸਿੰਘ ਚਹਿਲ,ਬੁਢਲਾਡਾ : ਪੁਰਾਣੀ ਪੈਨਸ਼ਨ ਪ੍ਰਾਪਤੀ ਨੂੰ ਲੈ ਕੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਕਨਵੈਨਸ਼ਨ ਹੋ ਰਹੀ ਹੈ।ਇਸ ਕੜੀ ਤਹਿਤ 8 ਫਰਵਰੀ ਨੂੰ ਪੈਨਸ਼ਨਰ ਭਵਨ ਮਾਨਸਾ ਵਿਖੇ ਜਿਲਾ ਪੱਧਰੀ ਕਨਵੈਨਸ਼ਨ ਰੱਖੀ ਗਈ ਇਸ ਵਿੱਚ ਭਰਵੀ ਸ਼ਮੂਲੀਅਤ ਕਰਨ ਨੂੰ ਲੈ ਕੇ ਆਈ ਟੀ ਆਈ ਬੁਢਲਾਢਾ ਵਿਖੇ ਬਲਾਕ ਪੱਧਰੀ ਮੀਟਿੰਗ ਹੋਈ।ਇਸ ਮੀਟਿੰਗ ਵਿੱਚ ਡੀਟੀਐਫ ਦੇ ਬਲਾਕ ਪ੍ਰਧਾਨ ਗੁਰਦਾਸ ਗੁਰਨੇ ਨੇ ਸਾਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਬਹਾਲੀ ਦੇ ਵਾਅਦੇ ਤੋਂ ਭੱਜ ਚੁੱਕੀ ਹੈ ਅਤੇ ਪਿਛਲੇ ਚਾਰ ਸਾਲਾਂ ਤੋਂ ਗੁੰਮਰਾਹ ਕਰ ਰਹੀ। ਸੋ ਸਾਨੂੰ ਇੱਕ ਜੁੱਟ ਹੋ ਕੇ ਚੋਣ ਵਰੇ ਵਿੱਚ ਸਰਕਾਰ ਨੂੰ ਘੇਰਨ ਦੀ ਤਿਆਰੀ ਤਹਿਤ ਜਿਲਾ ਪੱਧਰੀ ਕਨਵੈਨਸ਼ਨ ਹੋ ਰਹੀਆਂ ਹਨ ਸਾਨੂੰ ਵੱਧ ਤੋਂ ਵੱਧ ਪੀੜਤ ਸਾਥੀਆਂ ਨੂੰ ਲੈ ਕੇ ਕਨਵੈਨਸ਼ਨ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ ਹੈ।ਇਸ ਮੌਕੇ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਸੂਬਾਈ ਆਗੂ ਜਸਵੀਰ ਭੰਮੇ ਨੇ ਕਿਹਾ ਸਾਨੂੰ ਏਕੇ ਦੇ ਰੂਪ ਵਿੱਚ ਪੈਨਸ਼ਨ ਬਹਾਲੀ ਦੀ ਲੜਾਈ ਲੜਨੀ ਪਵੇਗੀ ਕਨਵੈਨਸ਼ਨ ਵਿੱਚ ਅਧਿਆਪਕ ਵਰਗ ਤੋਂ ਇਲਾਵਾ ਹੋਰ ਬਹੁਤ ਸਾਰੇ ਵਿਭਾਗਾਂ ਦੇ ਪੀੜਤ ਸਾਥੀ ਜਥੇਬੰਦਕ ਰੂਪ ਵਿੱਚ ਹਿੱਸਾ ਲੈ ਰਹੇ ਹਨ।ਇਸ ਮੌਕੇ ਮਨਮੋਹਨ ਸਿੰਘ ਜ਼ਿਲ੍ਹਾ ਕਨਵੀਨਰ ਪੁਰਾਣੀ ਪੈਨਸ਼ਨ ਪ੍ਰਾਪਤੀ,ਗੁਰਪ੍ਰੀਤ ਬੀਰੋਕੇ ਬਲਾਕ ਸਕੱਤਰ,ਸੀਨੀਅਰ ਮੀਤ ਪ੍ਰਧਾਨ ਗੁਰਲਾਲ ਗੁਰਨੇ ਨੇ ਵੀ ਸੰਬੋਧਨ ਕੀਤਾ।ਮੀਟਿੰਗ ਵਿੱਚ ਲੈਕਚਰਾਰ ਨਾਇਬ ਸਿੰਘ, ਲੈਕਚਰਾਰ ਗੁਰਜੀਤ ਸਿੰਘ, ਲੈਕਚਰਾਰ ਲਖਵੀਰ ਸਿੰਘ,ਮਿਸ਼ਰਾ ਸਿੰਘ,ਸੰਤੋਖ ਸਿੰਘ,ਅਮਨਦੀਪ ਕੁਮਾਰ,ਸੁਖਚੈਨ ਸਿੰਘ ਬਾਵਾ,ਗੁਰਵਿੰਦਰ ਸਿੰਘ,ਤੇਗਬਹਾਦਰ ਸਿੰਘ,ਨਿਤਿਨ ਬੁਢਲਾਡਾ,ਮਨਪ੍ਰੀਤ ਸਿੰਘ, ਗੁਰਦਿੱਤ ਸਿੰਘ,ਗੁਰਪ੍ਰੀਤ ਸਿੰਘ,ਅਕਾਸ਼ਦੀਪ ਬੁਢਲਾਡਾ,ਰਿਸ਼ੀਪਾਲ ਬੁਢਲਾਡਾ,ਸੁਖਵਿੰਦਰ ਸਿੰਘ,ਸੰਜੀਵ ਕੁਮਾਰ,ਦਰਸ਼ਨ ਗੁਰਨੇ,ਤਰਲੋਕ ਜੈਨ,ਸਿਕੰਦਰ ਸਿੰਘ,ਅਵਤਾਰ ਸਿੰਘ,ਗੁਰਸੇਵਕ ਸਿੰਘ,ਜਗਤਾਰ ਸਿੰਘ,ਖੁਸ਼ਨਸੀਬ ਸਿੰਘ ਆਦਿ ਅਧਿਆਪਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।