ਈਟੀਟੀ 2364 ਭਰਤੀ ਦੀਆਂ ਰਹਿੰਦੀਆਂ ਬਾਕੀ ਲਿਸਟਾਂ ਜਲਦੀ ਜਾਰੀ ਕਰੇ ਪੰਜਾਬ ਸਰਕਾਰ-ਯੂਨੀਅਨ ਆਗੂ
ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਈਟੀਟੀ 2364 ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸੂਬਾ ਯੂਨੀਅਨ ਆਗੂ ਗੁਰਸੰਗਤ ਸਿੰਘ ਬੁਢਲਾਡਾ ਤੇ ਅੰਮ੍ਰਿਤਪਾਲ ਸਿੰਘ ਧੂਰੀ ਦੀ ਅਗਵਾਈ ਵਿੱਚ ਫਾਜ਼ਿਲਕਾ ਵਿਖੇ ਮੀਟਿੰਗ ਕੀਤੀ।ਯੂਨੀਅਨ ਦੇ ਸੂਬਾ ਆਗੂਆ ਨੇ ਦੱਸਿਆ ਕਿ 2364 ਈਟੀਟੀ ਭਰਤੀ ਦੀ ਦੂਜੀ ਤੇ ਤੀਜੀ ਲਿਸਟ ਨੂੰ ਜੋਆਇਨ ਹੋਇਆਂ ਤਕਰੀਬਨ 5 ਮਹੀਨੇ ਤੋਂ ਵੱਧ ਦਾ ਸਮਾਂ ਹੋਂ ਚੁੱਕਿਆ ਹੈ, ਪਰ ਚੌਥੀ ਲਿਸਟ ਵਾਰੇ ਸਰਕਾਰ ਬਿਲਕੁੱਲ ਚੁੱਪੀ ਧਾਰੀ ਬੈਠੀ ਹੈ, ਆਗੂਆਂ ਨੇ ਦੱਸਿਆ ਕਿ ਈਟੀਟੀ 2364 ਦੀ ਚੌਥੀ ਲਿਸਟ ਹੁਣ ਤਕ ਜਾਰੀ ਹੋ ਜਾਣੀ ਚਾਹੀਦੀ ਸੀ ਅਤੇ ਰਹਿੰਦੀਆਂ ਸੀਟਾਂ ਭਰ ਦਿੱਤੀਆਂ ਜਾਣੀਆਂ ਚਾਹੀਦੀਆਂ ਸਨ। ਉਹਨਾਂ ਕਿਹਾ ਕਿ 19 ਫਰਵਰੀ ਤੇ 21 ਅਪ੍ਰੈਲ, 2026 ਨੂੰ ਈਟੀਟੀ 2364 ਭਰਤੀ ਦੀ ਦੂਜੀ ਤੇ ਤੀਜੀ ਲਿਸਟ ਦੇ ਨਿਯੁਕਤੀ ਪੱਤਰ ਦਿੱਤੇ ਗਏ ਸਨ ਜਿਸ ਵਿਚ ਅਜੇ ਵੀ ਨਾਂ ਹਾਜਿਰ ਹੋਏ ਉਮੀਦਵਾਰਾ ਦੀਆਂ ਅਸਾਮੀਆਂ ਹਾਲੇ ਵੀ ਖਾਲੀ ਹਨ। ਸਿੱਖਿਆ ਕ੍ਰਾਂਤੀ ਦੇ ਨਾਮ ਤੇ ਪੰਜਾਬ ਦੀ ਸੱਤਾ ਦੇ ਵਿੱਚ ਆਈ ਆਮ ਆਦਮੀ ਪਾਰਟੀ ਨੂੰ ਯੂਨੀਅਨ ਆਗੂਆਂ ਦੀ ਅਪੀਲ ਹੈ ਕਿ 2364 ਭਰਤੀ ਦੀਆਂ ਰਹਿੰਦੀ ਆ ਬਾਕੀ ਲਿਸਟਾਂ ਜਾਰੀ ਕਰਕੇ ਉਮੀਦਵਾਰਾਂ ਨੂੰ ਸਕੂਲਾਂ ਦੇ ਵਿੱਚ ਭੇਜਿਆ ਜਾਵੇ ਤਾਂ ਜੌ ਬੱਚਿਆ ਦੇ ਸੁਨਹਿਰੀ ਭਵਿੱਖ ਨੂੰ ਸਵਾਰਿਆ ਜਾ ਸਕੇ ।ਆਗੂਆਂ ਨੇ ਸਰਕਾਰ ਅੱਗੇ ਮੰਗ ਕੀਤੀ ਹੈ ਕਿ ਈ ਟੀ ਟੀ 2364 ਭਰਤੀ ਦੀਆ ਖਾਲੀ ਰਹਿੰਦੀਆਂ ਅਸਾਮੀਆਂ ਦੀਆਂ ਅਗਲੀ ਮੈਰਿਟ ਵਿੱਚ ਆਉਂਦੇ ਉਮੀਦਵਾਰਾ ਦੀਆਂ ਲਿਸਟਾਂ ਨੂੰ ਜਾਰੀ ਕੀਤਾ ਜਾਵੇ, ਬੇਰੁਜਗਾਰ ਅਧਿਆਪਕਾਂ ਨੇ ਸਰਕਾਰ ਨੂੰ ਕਿਹਾ ਕਿ ਈਟੀਟੀ 2364 ਭਰਤੀ ਦੀਆਂ ਬਾਕੀ ਰਹਿੰਦੀਆਂ ਲਿਸਟਾਂ ਨੂੰ ਜਾਰੀ ਕਰਕੇ, ਜਲਦੀ ਤੋਂ ਜਲਦੀ ਸਕੂਲਾਂ ਵਿੱਚ ਜੁਆਇਨ ਕਰਵਾਇਆ ਜਾਵੇ ਅਤੇ ਬੇਰੁਜ਼ਗਾਰ ਸਾਥੀਆਂ ਨੂੰ ਰੁਜ਼ਗਾਰ 'ਤੇ ਲਿਆਂਦਾ ਜਾਵੇ।ਇਸ ਮੌਕੇ ਗੁਰਚਰਨ ਲੁਧਿਆਣਾ,ਬਲਵਿੰਦਰ ਜਲਾਲਾਬਾਦ, ਹੈਪੀ ਲਹਿਰਾ,ਸੁਰਿੰਦਰ ਮਾਨਸਾ,ਜਤਿੰਦਰ ਜਲਾਲਾਬਾਦ, ਇਕਬਾਲ ਅਬੋਹਰ,ਰਾਜੇਸ਼ ਅਬੋਹਰ ਆਦਿ ਅਧਿਆਪਕਾਂ ਤੋਂ ਬਿਨਾਂ ਵੱਡੀ ਗਿਣਤੀ ਵਿੱਚ ਆਗੂ ਅਤੇ ਅਧਿਆਪਕ ਹਾਜਰ ਸਨ।
