Friday, May 3, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸੰਤ ਬਾਬਾ ਬੱਗਾ ਸਿੰਘ ਸਿੱਖ ਹੈਰੀਟੇਜ ਸਕੂਲ ਹੀਰੋਂ ਕਲਾਂ ਦਾ 8ਵੀਂ ਤੇ 12ਵੀ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਸੰਤ ਬਾਬਾ ਬੱਗਾ ਸਿੰਘ ਸਿੱਖ ਹੈਰੀਟੇਜ ਸਕੂਲ ਹੀਰੋਂ ਕਲਾਂ ਦਾ 8ਵੀਂ ਤੇ 12ਵੀ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਸੰਤ ਬਾਬਾ ਬੱਗਾ ਸਿੰਘ ਸਿੱਖ ਹੈਰੀਟੇਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਹੀਰੋਂ ਕਲਾਂ ਦਾ ਨਤੀਜਾ ਸੌ ਫੀਸਦੀ ਰਿਹਾ।ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਬਲਵੀਰ ਸਿੰਘ ਨੇ ਦੱਸਿਆ ਕਿ ਅੱਠਵੀਂ ਜਮਾਤ (ਅੰਗਰੇਜ਼ੀ ਮੀਡੀਅਮ) ਦਾ ਨਤੀਜਾ 100 ਫੀਸਦ ਰਿਹਾ ।ਇਸ ਨਤੀਜੇ ਦੌਰਾਨ ਵਨੀਤ ਸ਼ਰਮਾ ਪੁੱਤਰੀ ਕੁਲਦੀਪ ਕੁਮਾਰ ਨੇ 581/600 ਅੰਕ ,ਖੁਸ਼ਪ੍ਰੀਤ ਕੌਰ ਪੁੱਤਰੀ ਕੁਲਵਿੰਦਰ ਸਿੰਘ ਨੇ 573/600 ਅੰਕ , ਬੀਰਇੰਦਰ ਕੌਰ ਪੁੱਤਰੀ ਤਰਲੋਕ ਸਿੰਘ ਨੇ 572/600 ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ,ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ 12ਵੀਂ ਜਮਾਤ ਦੇ ਨਤੀਜਆਂ ਵਿੱਚ ਰੁਪਿੰਦਰ ਕੌਰ ਪੁੱਤਰੀ ਗੁਰਪਿਆਰ ਸਿੰਘ ਨੇ 469/500 ਅੰਕ,ਹਰਮਨਦੀਪ ਕੌਰ ਪੁੱਤਰੀ ਮਨਜੀਤ ਸਿੰਘ ਨੇ 449/500 ਅੰਕ,ਰਮਨਦੀਪ ਕੌਰ ਪੁੱਤਰੀ ਸਤਪਾਲ ਸਿੰਘ ਨੇ 448/500 ਅੰਕ  ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ,ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ।ਵਧੀਆ ਨੰਬਰ ਲੈ ਕੇ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਬਲਵੀਰ ਸਿੰਘ, ਉਪ ਪ੍ਰਿੰਸੀਪਲ ਕਰਮਜੀਤ ਸਿੰਘ,ਪ੍ਰਧਾਨ ਜਰਨੈਲ ਸਿੰਘ,ਭਾਈ ਬਹਾਦਰ ਸਿੰਘ,ਅਧਿਆਪਕ ਅੰਮ੍ਰਿਤਪਾਲ ਸਿੰਘ,ਬੀਰਬਲ ਖਾਨ,ਪੁਸ਼ਪਿੰਦਰ ਕੌਰ ਤੇ ਸਮੁੱਚੇ ਸਟਾਫ ਨੇ ਵਧਾਈ ਦਿੱਤੀ।

Thursday, May 2, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਭੀਖੀ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ ਸੌ ਫੀਸਦੀ

ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਭੀਖੀ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ ਸੌ ਫੀਸਦੀ 


ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਭੀਖੀ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ।ਕਾਲਜ ਪ੍ਰਿੰਸੀਪਲ ਡਾ. ਐਮ.ਕੇ. ਮਿਸ਼ਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀ ਵਿੱਕੀ ਨੇ 84 ਫੀਸਦੀ ਅੰਕਾਂ ਨਾਲ ਪਹਿਲਾ,ਗੁਰਪਿਆਰ ਸਿੰਘ ਨੇ 77 ਫੀਸਦੀ ਅੰਕਾਂ ਨਾਲ ਦੂਜਾ ਅਤੇ ਜਸ਼ਨਪ੍ਰੀਤ ਸਿੰਘ ਨੇ 76 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਪ੍ਰਧਾਨ ਹਰਬੰਸ ਦਾਸ ਬਾਵਾ ਨੇ ਪਾਸ ਹੋਏ ਸਾਰੇ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਉੱਜਵਲ ਭਵਿੱਖ ਦੀ ਕਾਮਨਾ ਕੀਤੀ।ਇਸ ਮੌਕੇ ਪ੍ਰੋਫੈਸਰ ਗੁਰਤੇਜ ਸਿੰਘ ਤੇਜੀ,ਪ੍ਰੋਫੈਸਰ ਸ਼ੰਟੀ ਕੁਮਾਰ,ਪ੍ਰੋਫੈਸਰ ਜਸਪ੍ਰੀਤ ਕੌਰ,ਪ੍ਰੋਫੈਸਰ ਅਵਤਾਰ ਸਿੰਘ,ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਗੁਰੂ ਨਾਨਕ ਕਾਲਜੀਏਟ ਸੈਕੰਡਰੀ ਸਕੂਲ ਬੁਢਲਾਡਾ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ ਸੌ ਫੀਸਦੀ

ਗੁਰੂ ਨਾਨਕ ਕਾਲਜੀਏਟ ਸੈਕੰਡਰੀ ਸਕੂਲ ਬੁਢਲਾਡਾ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ ਸੌ ਫੀਸਦੀ


ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਗੁਰੂ ਨਾਨਕ ਕਾਲਜੀਏਟ ਸੈਕੰਡਰੀ ਸਕੂਲ ਬੁਢਲਾਡਾ ਦਾ ਬਾਰਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ। ਇਹਨਾਂ ਨਤੀਜਿਆਂ ਵਿੱਚ  ਬਾਰਵੀਂ (ਆਰਟਸ) 'ਚੋਂ ਸ਼ਰੀਫ ਖਾਨ ਨੇ 95 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਅੰਮ੍ਰਿਤਪਾਲ ਸਿੰਘ ਨੇ 90 ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਮਨੀਸ਼ ਸਿੰਘ ਨੇ 89 ਫੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕੀਤਾ। ਸਾਇੰਸ ਸਟਰੀਮ ਵਿੱਚੋਂ ਲਵਦੀਪ ਕੌਰ ਨੇ 90 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ,ਰਾਘਵ ਅਹੂਜਾ ਨੇ 87 ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਸਤਿਗੁਰ ਸਿੰਘ ਨੇ 86 ਫੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕੀਤਾ। ਕਾਮਰਸ ਸਟਰੀਮ ਵਿੱਚੋਂ ਜਸਪ੍ਰੀਤ ਕੌਰ ਨੇ 90 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ,ਮਨੀਸ਼ਾ ਰਾਣੀ ਨੇ 89 ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ,ਮਾਹੀ ਅਤੇ ਖੁਸ਼ ਗੁਪਤਾ ਨੇ 88 ਫੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕੀਤਾ।ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਵਿਦਿਆਰਥੀਆਂ ਦਾ ਮਨੋਬਲ ਵਧਾਉਂਦੇ ਹੋਏ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਨਾਲ ਹੀ ਸਕੂਲ ਇੰਚਾਰਜ ਕੁਲਬੀਰ ਕੌਰ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਚੰਗੇੇ ਭਵਿੱਖ ਲਈ ਕਾਮਨਾ ਕੀਤੀ।

Wednesday, May 1, 2024

ਗੁਰਵਿੰਦਰ ਸਿੰਘ ਚਹਿਲ : ਉੱਘੀ ਲੇਖਿਕਾ ਡਾ. ਸਰਬਜੀਤ ਕੌਰ ਸੋਹਲ ਦਾ ਨਵਾਂ ਕਹਾਣੀ ਸੰਗ੍ਰਹਿ 'ਮੈਨੂੰ ਬੰਦਾ ਪਸੰਦ ਏ' ਲੋਕ ਅਰਪਿਤ ਹੋਇਆ

ਉੱਘੀ ਲੇਖਿਕਾ ਡਾ. ਸਰਬਜੀਤ ਕੌਰ ਸੋਹਲ ਦਾ ਨਵਾਂ ਕਹਾਣੀ ਸੰਗ੍ਰਹਿ 'ਮੈਨੂੰ ਬੰਦਾ ਪਸੰਦ ਏ' ਲੋਕ ਅਰਪਿਤ ਹੋਇਆ




ਗੁਰਵਿੰਦਰ ਸਿੰਘ ਚਹਿਲ : ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਅੱਜ ਪੰਜਾਬ ਕਲਾ ਭਵਨ ਸੈਕਟਰ 16 ਚੰਡੀਗੜ੍ਹ ਵਿਖੇ ਉੱਘੀ ਲੇਖਿਕਾ ਡਾ. ਸਰਬਜੀਤ ਕੌਰ ਸੋਹਲ ਦਾ ਨਵਾਂ ਕਹਾਣੀ ਸੰਗ੍ਰਹਿ 'ਮੈਨੂੰ ਬੰਦਾ ਪਸੰਦ ਏ' ਲੋਕ ਅਰਪਿਤ ਹੋਇਆ ਜਿਸ ਤੇ ਵਿਚਾਰ ਚਰਚਾ ਕੀਤੀ ਗਈ।ਡਾ. ਸੋਹਲ ਹੁਣ ਤੱਕ 33 ਕਿਤਾਬਾਂ ਲਿੱਖ ਚੁੱਕੇ ਹਨ ਅਤੇ ਪੰਜਾਬੀ ਵਿੱਚ ਕਹਾਣੀਆਂ ਦੀ ਇਹ ਦੂਜੀ ਕਿਤਾਬ ਹੈ। ਇਸ ਵਿੱਚ 11 ਕਹਾਣੀਆਂ ਹਨ ਜਿਹਨਾਂ ਵਿੱਚ ਔਰਤ-ਮਰਦ ਦੀ ਸਹਿ-ਹੋਂਦ ਤੇ ਆਪਸੀ ਰਿਸ਼ਤਿਆਂ ਦੇ ਤਾਣੇ ਬਾਣੇ ਬਾਰੇ ਖੁਲ੍ਹ ਕੇ ਗੱਲ ਹੁੰਦੀ ਹੈ।ਕਿਤਾਬ ਦੇ ਰਿਲੀਜ਼ ਸਮਾਰੋਹ ਵਿੱਚ ਉੱਘੇ ਲੇਖਕਾਂ ਅਤੇ ਚਿੰਤਕਾਂ ਵਿਚ ਡਾ. ਰਵੇਲ ਸਿੰਘ, ਡਾ. ਅਮਰਜੀਤ ਸਿੰਘ ਗਰੇਵਾਲ, ਡਾ. ਪਰਵੀਨ ਸ਼ੇਰੋਂ, ਲੇਖਿਕਾ ਡਾ. ਸਰਬਜੀਤ ਕੌਰ ਸੋਹਲ, ਡਾ. ਕੁਲਦੀਪ ਸਿੰਘ ਦੀਪ, ਡਾ. ਅਮਰਜੀਤ ਸਿੰਘ, ਡਾ. ਸਾਹਿਬ ਸਿੰਘ, ਡਾ. ਪਿਆਰਾ ਲਾਲ ਗਰਗ, ਬਲਕਾਰ ਸਿੱਧੂ ਅਤੇ ਭੁਪਿੰਦਰ ਸਿੰਘ ਮਲਿਕ ਨੇ ਸ਼ਿਰਕਤ ਕੀਤੀ। ਸਾਰਿਆਂ ਦਾ ਸਵਾਗਤ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਕਿਹਾ ਕਿ ਸੰਵੇਦਨਸ਼ੀਲ ਮਨ ਦੀ ਜਰਖੇਜ਼ ਭੋਇੰ ਤੇ ਸਾਹਿਤ ਦੇ ਵੰਨ ਸੁਵੰਨੇ ਰੂਪ ਜਨਮ ਲੈਂਦੇ ਹਨ।ਮੰਚ ਸੰਚਾਲਕ ਵਜੋਂ ਜ਼ਿੰਮੇਵਾਰੀ ਨਿਭਾਂਉਦਿਆਂ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਮਨ-ਜਿਸਮ ਤੇ ਜਿਨਸੀ ਰਿਸ਼ਤਿਆਂ ਦਾ ਆਪਣਾ ਇੱਕ ਸੱਚ ਹੈ ਜਿਸ ਨੂੰ ਲੇਖਿਕਾ ਨੇ ਸੰਜੀਦਗੀ ਨਾਲ ਬਿਆਨ ਕੀਤਾ ਹੈ।ਮੁੱਖ ਪਰਚਾ ਪੜ੍ਹਦਿਆਂ ਉੱਘੇ ਚਿੰਤਕ ਤੇ ਸਕਾਲਰ ਡਾ. ਪ੍ਰਵੀਨ ਸ਼ੇਰੋਂ ਨੇ ਆਖਿਆ ਕਿ ਸਰਬਜੀਤ ਸੋਹਲ ਨੇ ਨਾਰੀ ਦੀ ਮਰਦ ਸਮਾਨ ਹੋਂਦ ਤੇ ਹੱਕਾਂ ਦਾ ਇਕ ਨਵਾਂ ਪਸਾਰ ਜੋੜਿਆ ਹੈ। ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਸੋਹਲ ਇਕ ਚੇਤਨ ਕਥਾਕਾਰਾ ਹੈ।ਸੁਰਜੀਤ ਸਿੰਘ ਧੀਰ ਨੇ ਸਰਬਜੀਤ ਸੋਹਲ ਦੇ ਕਾਵਿ ਸੰਗ੍ਰਹਿ 'ਕਿਣਕਾ-ਕਿਣਕਾ ਹਿੰਸਾ' 'ਚੋਂ ਇਕ ਕਵਿਤਾ ਤਰੰਨਮ 'ਚ ਸੁਣਾਈ।ਉੱਘੇ ਰੰਗਕਰਮੀ ਡਾ. ਸਾਹਿਬ ਸਿੰਘ ਨੇ ਕਿਹਾ ਕਿ ਔਰਤ ਮਰਦ ਦੇ ਸਬੰਧਾਂ ਵਿਚ ਕੁਝ ਵੀ ਅਸੁਭਾਵਿਕ ਜਾਂ ਅਸਾਧਾਰਨ ਨਹੀਂ ਹੁੰਦਾ। ਡਾ. ਰਵਿੰਦਰ ਢਿੱਲੋਂ ਨੇ ਇਸ ਕਹਾਣੀ ਸੰਗ੍ਰਹਿ ਨੂੰ ਆਪਣੇ ਆਪ ਵਿਚ ਵਿਲੱਖਣ ਦੱਸਿਆ।ਪੰਜਾਬ ਯੂਨੀਵਰਸਿਟੀ ਦੇ ਡਾ. ਰਾਜੇਸ਼ ਨੇ ਸੋਹਲ ਦੀ ਲੇਖਣੀ ਦੇ ਮਿਆਰ ਨੂੰ ਬਹੁਤ ਵੱਡੇ ਬੌਧਿਕ ਪੱਧਰ ਦਾ ਦੱਸਿਆ।ਪ੍ਰਸਿੱਧ ਨਾਟਕਕਾਰ, ਅਧਿਆਪਕ ਅਤੇ ਆਲੋਚਕ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਸਰਬਜੀਤ ਕੌਰ ਸੋਹਲ ਸੰਵੇਦਨਸ਼ੀਲ ਹੋਣ ਦੇ ਨਾਲ-ਨਾਲ ਅਜਿਹੀ ਤੇਜ਼ ਦ੍ਰਿਸ਼ਟੀ ਵੀ ਰੱਖਦੀ ਹੈ ਜਿਹੜੀ ਮਨੁੱਖੀ ਮਨ ਅਤੇ ਉਸ ਦੇ ਵਿਹਾਰ ਦੇ ਆਂਤਰਿਕ ਤੇ ਅਣਦਿਸਦੇ ਦਬਾਅ-ਦਵੰਦ ਤੇ ਡਰ ਤੱਕ ਰਸਾਈ ਕਰਦੀ ਹੋਈ ਉਸ ਨੂੰ ਕਥਾ ਦੇ ਕਲਾਤਮਿਕ ਬਿੰਬਾਂ ਰਾਹੀਂ ਸੰਚਾਰਿਤ ਕਰਨ ਦੇ ਸਮਰੱਥ ਹੈ। 'ਮੈਨੂੰ ਬੰਦਾ ਪਸੰਦ ਏ' ਕਹਾਣੀ ਸੰਗ੍ਰਹਿ ਦੀ ਲੇਖਿਕਾ ਡਾ. ਸਰਬਜੀਤ ਕੌਰ ਸੋਹਲ ਨੇ ਕਿਹਾ ਕਿ ਮਨੁੱਖ ਦਾ ਜਨਮ ਨਾ ਦੁੱਖ ਦੇਣ ਲਈ ਅਤੇ ਨਾ ਹੀ ਦੁੱਖ ਸਹਿਣ ਲਈ ਹੋਇਆ ਸਗੋਂ ਅਸਲ ਗੱਲ ਤਾਂ ਸਹਿ-ਹੋਂਦ ਦੀ ਹੈ।ਮੁੱਖ ਮਹਿਮਾਨ ਡਾ. ਰਵੇਲ ਸਿੰਘ ਨੇ ਕਿ਼ਹਾ ਕਿ ਆਸੇ ਪਾਸੇ ਵਾਪਰ ਰਹੀਆਂ ਘਟਨਾਵਾਂ ਹੀ ਲੇਖਿਕਾ ਦੀਆਂ ਕਹਾਣੀਆਂ ਦੀ ਬੁਨਿਆਦ ਹਨ। ਆਪਣੇ ਪ੍ਰਧਾਨਗੀ ਵਿਚਾਰਾਂ ਵਿਚ ਡਾ. ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਮਸ਼ੀਨੀ ਯੁੱਗ ਵਿੱਚ ਦਿਲ ਦੀ ਗੱਲ ਕਰਨੀ ਲਾਜ਼ਮੀ ਹੈ।ਧੰਨਵਾਦ ਕਰਦਿਆਂ ਗੁਰਨਾਮ ਕੰਵਰ ਨੇ ਕਿਹਾ ਕਿ ਸਮਾਜ ਦੇ ਵਰਤਾਰੇ ਨਰੋਏ ਸਾਹਿਤ ਦੀ ਸਿਰਜਣਾ ਦਾ ਆਧਾਰ ਬਣਦੇ ਹਨ।ਭਰਵੇਂ ਸਮਾਗਮ ਵਿਚ ਹੋਰਨਾਂ ਲੇਖਕਾਂ, ਪੱਤਰਕਾਰਾਂ, ਬੁੱਧੀਜੀਵੀਆਂ ਤੇ ਚਿੰਤਕਾਂ ਵਿਚ ਵਰਿੰਦਰ ਸਿੰਘ ਚੱਠਾ, ਮਨਜੀਤ ਕੌਰ ਮੀਤ, ਹਰਮਿੰਦਰ ਕਾਲੜਾ, ਸਰਦਾਰਾ ਸਿੰਘ ਚੀਮਾ, ਸੁਖਵਿੰਦਰ ਕੌਰ, ਚੰਚਲ ਸਿੰਘ, ਕੁਲਵੰਤ ਕੌਰ, ਆਸ਼ਾ ਸ਼ਰਮਾ, ਪਾਲ ਅਜਨਬੀ, ਪਰਮਜੀਤ ਮਾਨ ਬਰਨਾਲਾ, ਸਵਰਨਜੀਤ ਸਵੀ, ਅਰਵਿੰਦਰ ਢਿੱਲੋਂ, ਡਾ. ਹਰਬੰਸ ਕੌਰ ਗਿੱਲ, ਡਾ. ਗੁਰਦੇਵ ਸਿੰਘ ਗਿੱਲ, ਬਲਕਾਰ ਕੌਰ, ਮਨਦੀਪ ਕੌਰ, ਪ੍ਰਵੀਨ ਕੁਮਾਰ, ਤਰਸੇਮ ਰਾਜ, ਗੁਰਦੇਵ ਸਿੰਘ, ਦਵਿੰਦਰ ਸਿੰਘ, ਸੁਖਵਿੰਦਰ ਸਿੰਘ ਸਿੱਧੂ, ਕੁਲਵੀਰ ਕੌਰ, ਹਰਦੀਪ ਕੌਰ, ਜੋਗਿੰਦਰ ਸਿੰਘ, ਗੁਰਦਰਸ਼ਨ ਸਿੰਘ ਮਾਵੀ, ਬਲਵਿੰਦਰ ਸਿੰਘ ਢਿੱਲੋਂ, ਹਰਜਾਪ ਸਿੰਘ ਔਜਲਾ, ਕਿਰਨ ਬੇਦੀ, ਡਾ. ਸੁਰਿੰਦਰ ਗਿੱਲ, ਅਸ਼ੋਕ ਨਾਦਿਰ, ਰਾਣੀ ਸੁਮਨ, ਗੁਰਪ੍ਰੀਤ ਸਿੰਘ, ਸਿਮਰਜੀਤ ਸਿੰਘ, ਮੋਹਿਤ ਸ਼ਰਮਾ, ਧਿਆਨ ਸਿੰਘ ਕਾਹਲੋਂ, ਪ੍ਰੋ. ਦਿਲਬਾਗ ਸਿੰਘ, ਸ਼ਾਇਰ ਭੱਟੀ, ਸੰਜੀਵਨ ਸਿੰਘ, ਸਿਰੀ ਰਾਮ ਅਰਸ਼, ਅਤੈ ਸਿੰਘ, ਡਾ. ਮਨਜੀਤ ਸਿੰਘ, ਬਬਿਤ ਕੁਮਾਰ, ਪਿਆਰਾ ਸਿੰਘ ਰਾਹੀ, ਡਾ. ਤੇਜਿੰਦਰ ਸਿੰਘ, ਦੀਪਤੀ ਬਬੂਟਾ, ਰਿਆਜ਼ਾ ਬਬੂਟਾ, ਸਰਬਜੀਤ ਸਿੰਘ, ਗਗਨਦੀਪ ਸਿੰਘ ਢਿੱਲੋਂ, ਭੁਪਿੰਦਰ ਕੌਰ ਮਾਨ ਮੁਕਤਸਰੀ, ਦਲਜੀਤ ਕੌਰ ਦਾਊਂ, ਮਨਮੋਹਨ ਸਿੰਘ ਦਾਊਂ, ਗੁਰਚਰਨ ਸਿੰਘ, ਡਾ. ਅਮਰਦੀਪ ਕੌਰ, ਪਰਮਿੰਦਰ ਸਿੰਘ ਮਦਾਨ, ਗੁਰਮੀਤ ਸਿੰਘ, ਹਰਬੰਸ ਸੋਢੀ, ਗੁਰਮੀਤ, ਰਜੇਸ਼ ਕੁਮਾਰ ਜਸਵਾਲ, ਅਜਾਇਬ ਸਿੰਘ ਔਜਲਾ, ਚਰਨਜੀਤ ਸਿੰਘ ਕਲੇਰ, ਨੀਰਜ ਕੁਮਾਰ ਪਾਂਡੇ, ਦਵਿੰਦਰ ਦਮਨ, ਅੰਮ੍ਰਿਤਪਾਲ ਸਿੰਘ, ਗੁਰਿੰਦਰ ਮਕਨਾ, ਸ਼ੀਨੂ ਵਾਲੀਆ, ਵਿਸ਼ਾਲ ਭੂਸ਼ਨ, ਸ਼ੀਨਾ, ਏਕਤਾ, ਸਤਪਾਲ ਭੀਖੀ, ਡਾ.ਮਨਜੀਤ ਸਿੰਘ ਬੱਲ, ਇੰਦਰਜੀਤ ਕੌਰ ਬੱਲ, ਸ਼ਮਸ਼ੀਲ ਸਿੰਘ ਸੋਢੀ ਅਤੇ ਇੰਦਰਜੀਤ ਪਰੇਮੀ ਸ਼ਾਮਲ ਸਨ।

ਗੁਰਵਿੰਦਰ ਸਿੰਘ ਚਹਿਲ ਚੀਮਾ ਮੰਡੀ : ਨੈਸ਼ਨਲ ਕਾਲਜ ਭੀਖੀ ਵਿਖੇ ਫੇਅਰਵੈਲ ਪਾਰਟੀ ਮੌਕੇ ਸੱਭਿਆਚਾਰਕ ਸਮਾਗਮ ਕਰਵਾਇਆ

ਨੈਸ਼ਨਲ ਕਾਲਜ ਭੀਖੀ ਵਿਖੇ ਫੇਅਰਵੈਲ ਪਾਰਟੀ ਮੌਕੇ ਸੱਭਿਆਚਾਰਕ ਸਮਾਗਮ ਕਰਵਾਇਆ


ਗੁਰਵਿੰਦਰ ਸਿੰਘ ਚਹਿਲ ਚੀਮਾ ਮੰਡੀ : ਨੈਸ਼ਨਲ ਕਾਲਜ ਭੀਖੀ ਵਿਖੇ ਕਾਲਜ ਦੇ ਜੂਨੀਅਰ ਵਿਦਿਆਰਥੀਆਂ ਵੱਲੋਂ ਆਪਣੇ ਸੀਨੀਅਰ ਵਿਦਿਆਰਥੀ ਸਾਥੀਆਂ ਨੂੰ ਫੇਅਰਵੈਲ ਪਾਰਟੀ ਕੀਤੀ ਗਈ। ਕਾਲਜ ਦੇ ਮੀਡੀਆ ਸਲਾਹਕਾਰ ਪ੍ਰੋਫੈਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਪਾਰਟੀ ਦੀ ਸ਼ੁਰੂਆਤ ਸਰਸਵਤੀ ਪੂਜਾ ਅਤੇ ਗਣੇਸ਼ ਵੰਦਨਾ ਕਰਕੇ ਕੀਤੀ ਗਈ। ਕਾਲਜ ਪ੍ਰਿੰਸੀਪਲ ਡਾ. ਐਮ.ਕੇ. ਮਿਸ਼ਰਾ ਨੇ ਕਾਲਜ 'ਚੋਂ ਪਾਸ ਆਊਟ ਹੋਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਭਵਿੱਖ ਵਿਚ ਉੱਚੇ ਮੁਕਾਮ ਹਾਸਿਲ ਕਰਨ ਅਤੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਫੇਅਰਵੈਲ ਪਾਰਟੀ ਕੋਆਰਡੀਨੇਟਰ ਪ੍ਰੋਫੈਸਰ ਅਮਨਜੀਤ ਸਿੰਘ ਦੀ ਦੇਖ-ਰੇਖ ਵਿੱਚ ਉਲੀਕੀ ਗਈ। ਇਸ ਮੌਕੇ ਵਿਦਿਆਰਥੀਆਂ ਨੇ ਸੱਭਿਆਚਾਰਕ ਗਤੀਵਿਧੀਆਂ ਜਿੰਨਾਂ ਵਿਚ ਸੋਲੋ ਡਾਂਸ, ਗਰੁੱਪ ਡਾਂਸ, ਗਿੱਧਾ ਅਤੇ ਭੰਗੜਾ ਪੇਸ਼ ਕੀਤੇ ਗਏ।ਇਸ ਮੌਕੇ ਪ੍ਰੋਫੈਸਰ ਗੁਰਤੇਜ ਸਿੰਘ ਤੇਜੀ, ਪ੍ਰੋਫੈਸਰ ਸ਼ੰਟੀ ਕੁਮਾਰ, ਪ੍ਰੋਫੈਸਰ ਜਸਪ੍ਰੀਤ ਕੌਰ,ਪ੍ਰੋਫੈਸਰ ਸੁਖਪਾਲ ਕੌਰ,ਪ੍ਰੋਫੈਸਰ ਅਵਤਾਰ ਸਿੰਘ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।


ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਭੀਖੀ ਦਾ 8ਵੀਂ ਅਤੇ12ਵੀਂ ਆਰਟਸ, ਕਾਮਰਸ ਅਤੇ ਸਾਇੰਸ ਗਰੁੱਪ ਦਾ ਨਤੀਜ਼ਾ ਰਿਹਾ ਸ਼ਾਨਦਾਰ


ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਭੀਖੀ ਦਾ 8ਵੀਂ ਅਤੇ12ਵੀਂ ਆਰਟਸ, ਕਾਮਰਸ ਅਤੇ ਸਾਇੰਸ ਗਰੁੱਪ ਦਾ ਨਤੀਜ਼ਾ ਰਿਹਾ ਸ਼ਾਨਦਾਰ

ਨਾਵਿਯਾ ਪੁੱਤਰ ਡਾ. ਗੋਰਵ ਗਰਗ ਨੇ 589/600 ਅੰਕ ਪ੍ਰਾਪਤ ਕਰਕੇ ਸਕੂਲ ’ਚੋਂਪਹਿਲਾ ਅਤੇ ਮੈਰਿਟ ਲਿਸਟ ’ਚ 11ਵਾਂ ਸਥਾਨ ਕੀਤਾ ਪ੍ਰਾਪਤ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਸੀਨੀਅਰਸੈਕੰਡਰੀ ਸਕੂਲ ਭੀਖੀ ਦਾ 8ਵੀ ਅਤੇ 12ਵੀਂ ਕਲਾਸ ਦਾ ਨਤੀਜ਼ਾ ਸ਼ਾਨਦਾਰ ਰਿਹਾ।ਅੱਠਵੀ ਜਮਾਤ ਦੇਪੇਪਰਾਂ ਵਿੱਚ ਕੁੱਲ 45 ਵਿਦਿਆਰਥੀਆਂ ਨੇ ਭਾਗ ਲਿਆ।ਜਿਨ੍ਹਾਂ ਵਿੱਚ 14 ਵਿਦਿਆਰਥੀਆਂ ਨੇ 90 ਫੀਸਦਤੋਂ ਉੱਪਰ,11 ਵਿਦਿਆਰਥੀਆਂ ਨੇ 80 ਫੀਸਦ ਤਂੋ ਉੱਪਰ 13 ਵਿਦਿਆਰਥੀਆਂ ਨੇ 70 ਫੀਸਦ ਅਤੇ 7ਵਿਦਿਆਰਥੀਆਂ ਨੇ 60 ਫੀਸਦ ਤੋਂ ਵੱਧ ਅੰਕ ਪ੍ਰਾਪਤ ਕੀਤੇ।ਨਾਵਿਯਾ ਪੁੱਤਰ ਡਾ. ਗੋਰਵ ਗਰਗ ਨੇ 589/600ਅੰਕ ਪ੍ਰਾਪਤ ਕਰਕੇ ਸਕੂਲ ’ਚੋਂ ਪਹਿਲਾ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੀ ਮੈਰਿਟ ਲਿਸਟ’ਚਂੋ 11ਵਾਂ ਸਥਾਨ,ਅਮਨਜੋਤ ਕੌਰ ਪੁੱਤਰੀ ਧਰਮਪਾਲ ਸਿੰਘ ਨੇ 582 ਅੰਕ ਪ੍ਰਾਪਤ ਕਰਕੇ ਸਕੂਲ ’ਚੋਂ ਦੂਜਾ,ਕਰਨ ਸਰਮਾ ਪੁੱਤਰ ਵਰੁਨ ਕੁਮਾਰ ਅਤੇ ਜਸ਼ਨਪ੍ਰੀਤ ਕੌਰ ਪੁੱਤਰੀ ਕੁਲਵਿੰਦਰ ਸਿੰਘ ਨੇ 579 ਅੰਕ ਪ੍ਰਾਪਤਕਰਕੇ ਸਕੂਲ ’ਚੋਂ ਤੀਜਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ 12ਵੀਂ ਆਰਟਸ ਜਮਾਤ ਵਿੱਚ 79 ਵਿਦਿਆਰਥੀਆਂ ਨੇ ਪ੍ਰੀਖਿਆਦਿੱਤੀ,ਜਿਨ੍ਹਾਂ ਵਿੱਚ 4 ਵਿਦਿਆਰਥੀਆਂ ਨੇ 90 ਫੀਸਦ ਤੋਂ ਉੱਪਰ, 12 ਵਿਦਿਆਰਥੀਆਂ ਨੇ 80 ਫੀਸਦਤਂੋ ਉੱਪਰ 23 ਵਿਦਿਆਰਥੀਆਂ ਨੇ 70 ਫੀਸਦ ਅਤੇ 40 ਵਿਦਿਆਰਥੀਆਂ ਨੇ 60 ਫੀਸਦ ਤੋਂ ਵੱਧ ਅੰਕਪ੍ਰਾਪਤ ਕੀਤੇ।ਆਰਟਸ ਗਰੁੱਪ ਵਿੱਚ ਸੀਮਾ ਰਾਣੀ ਪੁੱਤਰੀ ਜਗਸੀਰ ਰਾਮ ਨੇ 469/500 ਅੰਕ ਪ੍ਰਾਪਤਕਰਕੇ ਕਲਾਸ ’ਚੋਂ ਪਹਿਲਾ,ਅਰਸ਼ਦੀਪ ਕੌਰ ਪੁੱਤਰੀ ਸੁਖਚੈਨ ਸਿੰਘ ਨੇ 462/500 ਅੰਕ ਪ੍ਰਾਪਤ ਕਰਕੇ ਦੂਜਾਅਤੇ ਰਮਨਜੋਤ ਕੌਰ ਪੁੱਤਰੀ ਬਿੱਟੂ ਸਿੰਘ ਨੇ 456/500 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤਕੀਤਾ।12ਵੀਂ ਕਾਮਰਸ ਵਿੱਚ 25 ਵਿਦਿਆਰਥੀਆਂ ਨੇ ਭਾਗ ਲਿਆ। ਜਿਨ੍ਹਾਂ ਵਿੱਚ 4ਵਿਦਿਆਰਥੀਆਂ ਨੇ 90 ਫੀਸਦ ਤੋਂ ਉੱਪਰ,7 ਵਿਦਿਆਰਥੀਆਂ ਨੇ 80 ਫੀਸਦ ਤੋਂ ਉੱਪਰ 8ਵਿਦਿਆਰਥੀਆਂ ਨੇ 70 ਫੀਸਦ ਅਤੇ 4 ਵਿਦਿਆਰਥੀਆਂ ਨੇ 60 ਫੀਸਦ ਤੋਂ ਵੱਧ ਅੰਕ ਪ੍ਰਾਪਤ ਕੀਤੇ।ਨੀਰਜਕੁਮਾਰ ਪੁੱਤਰ ਸੁਭਾਸ਼ ਚੰਦ ਨੇ 483/500 ਅੰਕ ਪ੍ਰਾਪਤ ਕਰਕੇ ਕਲਾਸ ’ਚਂੋ ਪਹਿਲਾ ਸਥਾਨ,ਖੁਸ਼ਪ੍ਰੀਤਕੌਰ ਪੁੱਤਰੀ ਅਵਤਾਰ ਸਿੰਘ,ਰੁਕਸ਼ਾਨਾ ਪੁੱਤਰੀ ਅਕਬਰ ਖਾਨ ਅਤੇ ਸੁਮਨਪ੍ਰੀਤ ਕੌਰ ਪੁੱਤਰੀ ਜਸਪ੍ਰੀਤਸਿੰਘ  ਨੇ 460/500 ਅੰਕ ਪ੍ਰਾਪਤ ਕਰਕੇ ਕਲਾਸਵਿੱਚੋ ਦੂਜਾ ਅਤੇ ਹਰਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਨੇ 444/500 ਅੰਕ ਪ੍ਰਾਪਤ ਕਰਕੇ ਕਲਾਸ ’ਚੋਤੀਜਾ ਸਥਾਨ ਪ੍ਰਾਪਤ ਕੀਤਾ।ਬਾਹਰਵੀਂ ਸਾਇੰਸ ਵਿੱਚ 17 ਵਿਦਿਆਰਥੀਆਂ ਨੇ ਭਾਗ ਲਿਆ। ਜਿਨ੍ਹਾਂ ਵਿੱਚ 01ਵਿਦਿਆਰਥੀ ਨੇ 90 ਫੀਸਦ ਤੋਂ ਉੱਪਰ, 8 ਵਿਦਿਆਰਥੀਆਂ ਨੇ 80 ਫੀਸਦ ਤੋਂ  ਉੱਪਰ 8 ਵਿਦਿਆਰਥੀਆਂ ਨੇ 70 ਫੀਸਦ ਤੋਂ ਵੱਧ ਅੰਕਪ੍ਰਾਪਤ ਕੀਤੇ। ਹਰਸ਼ ਕੁਮਾਰ ਪੁੱਤਰ ਰੂਬਲ ਕੁਮਾਰ ਨੇ 451/500 ਅੰਕ ਪ੍ਰਾਪਤ ਕਰਕੇ ਪਹਿਲਾ,ਨਮਨਪੁੱਤਰ ਸੁਨੀਲ ਕੁਮਾਰ ਨੇ 441/500 ਅੰਕ ਪ੍ਰਾਪਤ ਕਰਕੇ ਦੂਜਾ ਅਤੇ ਸਾਕਸ਼ੀ ਉਨਿਆਲ ਪੁੱਤਰੀ ਸੰਕਰਦੱਤ ਉਨਿਆਲ ਨੇ 431/500 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ।ਬੱਚਿਆਂ ਦੀ ਸਾਨਦਾਰ ਪ੍ਰਾਪਤੀ ਲਈ ਸਕੂਲ ਮੈਨੇਜਮੈਂਟ ਕਮੇਟੀਪ੍ਰਧਾਨ ਸਤੀਸ਼ ਕੁਮਾਰ,ਕਮੇਟੀ ਪ੍ਰਬੰਧਕ ਅਮ੍ਰਿੰਤ ਲਾਲ,ਸੀਨੀਅਰ ਵਾਇਸ ਪ੍ਰਧਾਨ ਤੇਜਿੰਦਰ ਪਾਲਜਿੰਦਲ,ਵਾਇਸ ਪ੍ਰਧਾਨ ਪਰਸੋਤਮ ਮੱਤੀ,ਮੈਂਬਰ ਐਡਵੋਕੇਟ ਮਨੋਜ ਕੁਮਾਰ,ਰਾਕੇਸ਼ ਕੁਮਾਰ,ਅਸੋਕ ਜੈਨਅਤੇ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਬੱਚਿਆਂ ਨੂੰ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਰਕਾਰੀ ਪ੍ਰਾਇਮਰੀ ਸਕੂਲ ਮਲਕੋਂ ਦੇ ਵਿਦਿਆਰਥੀ ਹਰਜੋਤ ਸਿੰਘ ਨੇ ਨਵੋਦਿਆ ਪ੍ਰੀਖਿਆ ਕੀਤੀ ਪਾਸ

ਸਰਕਾਰੀ ਪ੍ਰਾਇਮਰੀ ਸਕੂਲ ਮਲਕੋਂ ਦੇ ਵਿਦਿਆਰਥੀ ਹਰਜੋਤ ਸਿੰਘ ਨੇ ਨਵੋਦਿਆ ਪ੍ਰੀਖਿਆ ਕੀਤੀ ਪਾਸ 


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਰਕਾਰੀ ਪ੍ਰਾਇਮਰੀ ਸਕੂਲ ਮਲਕੋਂ ਦੇ ਵਿਦਿਆਰਥੀ ਹਰਜੋਤ ਸਿੰਘ ਨੇ ਜਵਾਹਰ ਨਵੋਦਿਆ ਵਿਦਿਆਲਿਆਂ ਦੀ ਪ੍ਰੀਖਿਆ ਪਾਸ ਕਰਕੇ ਬਾਜੀ ਮਾਰੀ ਹੈ। ਸਕੂਲ ਮੁਖੀ ਜਗਤਾਰ ਸਿੰਘ ਔਲਖ ਨੇ ਦੱਸਿਆ ਕਿ ਪਿਛਲੇ ਸਾਲਾਂ ਤੋਂ ਲਗਾਤਾਰ ਮਲਕੋਂ ਸਕੂਲ ਦੇ ਵਿਦਿਆਰਥੀ ਨਵੋਦਿਆ ਵਿਦਿਆਲਿਆਂ ਦੀ ਪ੍ਰੀਖਿਆ ਪਾਸ ਕਰ ਰਹੇ ਹਨ ।ਇਸ ਵਾਰ ਵੀ ਵਿਦਿਆਰਥੀ ਹਰਜੋਤ ਸਿੰਘ ਨੇ ਪ੍ਰੀਖਿਆ ਪਾਸ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਮੁਖੀ ਨੇ ਦੱਸਿਆ ਕਿ ਜਮਾਤ ਇੰਚਾਰਜ ਬਲਜਿੰਦਰ ਸਿੰਘ ਈਟੀਟੀ ਸਕੂਲ ਸਮੇਂ ਤੋਂ ਪਹਿਲਾਂ ਛੁੱਟੀ ਵਾਲੇ ਦਿਨ ਵਿਸ਼ੇਸ਼ ਤਿਆਰੀ ਕਰਵਾਉਦੇ ਸਨ।ਸਮੂਹ ਸਟਾਫ਼ ਤਰਨਜੀਤ ਕੌਰ,ਰਾਜਵੰਤ ਕੌਰ,ਬਾਵਾ ਬੋਹਾ ਵੱਲੋਂ ਬੱਚੇ ਨੂੰ ਵਧਾਈ ਦਿੱਤੀ।