Saturday, May 4, 2024

ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਦੇ ਵਿਹੜੇ ਕਰਵਾਇਆ ਕਵੀ ਸੰਮੇਲਨ

ਬੱਚਿਆਂ ਨੂੰ ਬਾਲ ਸਹਿਤ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ : ਅਮਨਦੀਪ ਸ਼ਰਮਾ


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਵਿਖੇ ਪੜਦੇ ਬੱਚਿਆਂ ਦਾ ਇੱਕ ਕਵੀ ਸੰਮੇਲਨ ਅਹਿਮਦਪੁਰ ਸਕੂਲ ਦੇ ਵਿਹੜੇ ਕਰਵਾਇਆ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸਕੂਲ ਮੁਖੀ ਅਮਨਦੀਪ ਸ਼ਰਮਾ ਨੇ ਕਿਹਾ ਕਿ ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜਨਾ ਬਹੁਤ ਹੀ ਲਾਜ਼ਮੀ ਹੈ। ਛੋਟੀ ਉਮਰ ਤੋਂ ਹੀ ਬੱਚਿਆਂ ਨੂੰ ਲਾਇਬ੍ਰੇਰੀ ਵਿੱਚ ਲੈ ਕੇ ਜਾਣਾ,ਉਹਨਾਂ ਨੂੰ ਕਵਿਤਾਵਾਂ ਨਾਲ ਜੋੜਨਾ ,ਬਾਲ ਸਹਿਤ ਨਾਲ ਜੋੜਨਾ ਬਹੁਤ ਹੀ ਮਹੱਤਵਪੂਰਨ ਅਤੇ ਸਮੇਂ ਦੀ ਮੁੱਖ ਲੋੜ ਹੈ। ਉਹਨਾਂ ਕਿਹਾ ਕਿ ਅੱਜ ਦੇ ਆਧੁਨਿਕੀਕਰਨ ਦੇ ਯੁਗ ਵਿੱਚ ਜਿੱਥੇ ਪੂਰਾ ਸੰਸਾਰ ਮੋਬਾਇਲ ,ਕੰਮਪਿਊਟਰ ,ਲੈਪਟਾਪ ਜਰੀਏ ਆਪਣੇ ਆਪ ਵਿੱਚ ਰੁਝਿਆ ਹੋਇਆ ਹੈ ਉੱਥੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਆਪਣੇ ਵਿਰਸੇ ਨਾਲ ਜੋੜਨਾ ਬਹੁਤ ਅਹਿਮ ਤੇ ਲਾਜ਼ਮੀ ਹੈ।।ਪੰਜਵੀਂ ਕਲਾਸ ਦੇ ਵਿਦਿਆਰਥੀ ਕਮਲਦੀਪ ਸਿੰਘ ਨੇ ਆਪਣੀ ਕਵਿਤਾ ਮੈਂ ਹਾਂ ਸਰਦਾਰ ਬਾਰੇ ਬੋਲਦਿਆਂ ਕਿਹਾ ਕਿ

 ਮੈਂ ਹਾਂ ਨਿੱਕਾ ਸਰਦਾਰ
ਅਧਿਆਪਕਾਂ ਦਾ ਮੈਂ ਕਰਾਂ ਸਤਿਕਾਰ
ਪੜਦਾ ਹਾਂ ਮੈਂ ਚਾਵਾਂ ਨਾਲ
ਮਾਂ ਬੋਲੀ ਨੂੰ ਮੈਂ ਕਰਾਂ ਪਿਆਰ।

ਪੰਜਵੀਂ ਕਲਾਸ ਦੀ ਵਿਦਿਆਰਥਨ ਰਮਨਦੀਪ ਕੌਰ ਨੇ ਕਵਿਤਾ ਜੱਜ ਪੜ੍ਹਦਿਆਂ ਕਿਹਾ ਕਿ
ਪੜਾਗੀ ਲਿਖਾਂਗੀ
ਸਰ ਮੈਂ ਵੀ
ਜੱਜ ਬਣਾਂਗੀ
ਆ ਜਾਣ ਭਾਵੇਂ
ਕਿੰਨੀਆਂ ਵੀ ਮੁਸੀਬਤਾਂ
ਹੁਣ ਮੈਂ ਪਿੱਛੇ ਨਾ ਹਟਾਂਗੀ
ਖੇਡਾਂਗੀ ਗਾਵਾਂਗੀ
 ਸਾਹਿਤ ਨਾਲ
ਪਿਆਰ ਵੀ ਕਰਾਂਗੀ
ਸਰ ਮੈਂ ਵੀ ਜੱਜ ਬਣਾਗੀ

ਪੰਜਵੀਂ ਕਲਾਸ ਦੇ ਵਿਦਿਆਰਥੀ ਸੁਖਰਾਜ ਸਿੰਘ ਨੇ ਆਪਣੀ ਕਵਿਤਾ ਅਖਬਾਰ ਬੋਲਦਿਆਂ ਕਿਹਾ
ਰੋਜ਼ ਸਵੇਰੇ ਆਵੇ ਅਖਬਾਰ
ਨਿੱਤ ਨਵੀਆਂ ਖਬਰਾਂ
ਲਿਆਵੇ ਅਖਬਾਰ
ਅੰਤਰਰਾਸ਼ਟਰੀ ਗੱਲਾਂ ਦਾ
 ਗਿਆਨ ਦੇ ਜਾਵੇ ਅਖਬਾਰ

ਚੌਥੀ ਕਲਾਸ ਦੀ ਵਿਦਿਆਰਥਣ ਹਰਨੂਰ ਕੌਰ ਨੇ ਆਪਣੀ ਕਵਿਤਾ ਗੁੱਡੀ ਬੋਲਦਿਆਂ ਕਿਹਾ ਕਿ
ਮੇਰੇ ਕੋਲ ਹੈ
ਨਿੱਕੀ ਜਿਹੀ ਗੁੱਡੀ
ਬਾਜ਼ਾਰੋਂ ਮੈਂ ਲਿਆਈ ਸੀ
ਪੱਕੀ ਮੈਂ ਸਹੇਲੀ
ਆਪਣੀ ਇਹ ਗੁੱਡੀ
ਬਣਾਈ ਸੀ

ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਆਪਣੀਆਂ ਕਵਿਤਾਵਾਂ ਪੜ੍ਹ ਕੇ ਸੁਣਾਈਆਂ। ਬੱਚਿਆਂ ਨੇ ਕਵੀ ਸੰਮੇਲਨ ਦਾ ਭਰਪੂਰ ਆਨੰਦ ਮਾਣਿਆ। ਇਸ ਸਮੇਂ ਟੇਨੂੰ ਬਾਲਾ,ਪ੍ਰੀਤੀ ਅਰੋੜਾ ,ਗੁਰਪ੍ਰੀਤ ਕੌਰ ਅਧਿਆਪਕਾਵਾਂ ਹਾਜਰ ਸਨ।

Friday, May 3, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਬਲਵਿੰਦਰ ਸਿੰਘ ਬੁਢਲਾਡਾ,ਫਰੀਡਮ ਫਾਈਟਰ ਉੱਤਰਾਧਿਕਾਰੀ ਸੰਸਥਾ ਪੰਜਾਬ ਵੱਲੋਂ ਸੂਬੇ ਦਾ ਪ੍ਰੈੱਸ ਸਕੱਤਰ ਨਿਯੁਕਤ

ਬਲਵਿੰਦਰ ਸਿੰਘ ਬੁਢਲਾਡਾ,ਫਰੀਡਮ ਫਾਈਟਰ ਉੱਤਰਾਧਿਕਾਰੀ ਸੰਸਥਾ ਪੰਜਾਬ ਵੱਲੋਂ ਸੂਬੇ ਦਾ ਪ੍ਰੈੱਸ ਸਕੱਤਰ ਨਿਯੁਕਤ


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਫਰੀਡਮ ਫਾਈਟਰ ਉੱਤਰਾਧਿਕਾਰੀ ਸੰਸਥਾ (ਰਜਿ. 196) ਪੰਜਾਬ ਵੱਲੋਂ ਅੰਮ੍ਰਿਤਸਰ ਵਿਖੇ ਰਾਜ ਪੱਧਰੀ ਮੀਟਿੰਗ ਕੀਤੀ ਗਈ। ਜਿਸ ਵਿੱਚ ਸੂਬੇ ਦੇ ਸੁਤੰਤਰਤਾ ਸੰਗਰਾਮੀ ਅਤੇ ਆਸ਼ਰਿਤ ਅਤੇ 23 ਜ਼ਿਲ੍ਹਿਆਂ ਦੇ ਪ੍ਰਧਾਨ,ਜਨਰਲ ਸਕੱਤਰ ਅਤੇ ਖ਼ਜਾਨਚੀ ਅਤੇ ਮੈਂਬਰ ਸਾਹਿਬਾਨ ਸ਼ਾਮਲ ਹੋਏ।ਮੀਟਿੰਗ ਦੀ ਪ੍ਰਧਾਨਗੀ ਚਤਿੰਨ ਸਿੰਘ ਮਾਨਸਾ ਪ੍ਰਧਾਨ ਫਰੀਡਮ ਫਾਈਟਰ ਉੱਤਰਾਧਿਕਾਰੀ ਸੰਸਥਾ ਪੰਜਾਬ ਦੀ ਅਗਵਾਈ ਵਿੱਚ ਹੋਈ ,ਜਿਸ ਵਿੱਚ ਸੂਬੇ ਦੇ ਜਨਰਲ ਸਕੱਤਰ ਰਵਿੰਦਰ ਸਿੰਘ ਨਗਲਾ ਅਤੇ ਬਲਵਿੰਦਰ ਸਿੰਘ ਛੰਨਾ ਖਜਾਨਚੀ ਵੀ ਸ਼ਾਮਲ ਹੋਏ। ਇਸ ਮੀਟਿੰਗ ਅਤੇ ਚੋਣ ਇਜਲਾਸ ਵਿੱਚ ਚਤਰ ਸਿੰਘ ਸੁਤੰਤਰਤਾ ਸੰਗਰਾਮੀ ਦੇ ਪੋਤਰੇ ਬਲਵਿੰਦਰ ਸਿੰਘ ਬੁਢਲਾਡਾ ਨੂੰ ਸਰਬਸੰਮਤੀ ਨਾਲ਼ ਸੂਬੇ ਦਾ ਪ੍ਰੈੱਸ ਸਕੱਤਰ ਨਿਯੁਕਤ ਕੀਤਾ। ਜਿਕਰਯੋਗ ਹੈ ਕਿ ਚਤਰ ਸਿੰਘ ਸੁਤੰਤਰਤਾ ਸੰਗਰਾਮੀ ਅਜ਼ਾਦ ਹਿੰਦ ਫੌਜ ਦੇ ਸਰਗਰਮ ਸਿਪਾਹੀ ਰਹੇ ,ਜਿਨ੍ਹਾਂ ਨੇ ਬਰਮਾ,ਮਲਾਇਆ, ਸਿੰਘਾਪੁਰ ਅਤੇ ਹੋਰ ਵਿਦੇਸ਼ੀ ਥਾਵਾਂ 'ਤੇ ਭਾਰਤ ਦੀ ਆਜ਼ਾਦੀ ਲਈ ਸਘੰਰਸ਼ ਕੀਤਾ। ਇਸ ਸਮੇਂ ਦੌਰਾਨ ਦੇਸ਼ ਦੀ ਆਜ਼ਾਦੀ ਲਈ ਨਜ਼ਰਬੰਦ ਵੀ ਰਹੇ ।ਦੇਸ਼ ਸੇਵਾ ਬਦਲੇ 1972 ਵਿੱਚ ਤਾਮਰ ਪੱਤਰ ਅਤੇ ਵਾਰ ਜੰਗੀਰ ਨਾਲ ਸਨਮਾਨਿਤ ਕੀਤਾ ਗਿਆ।ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਆਪ ਜੀ ਦੇ ਸਪੁੱਤਰ ਸੂਬੇਦਾਰ ਨਾਹਰ ਸਿੰਘ ਅਤੇ ਸੂਬੇਦਾਰ ਭੁੱਲਾ ਸਿੰਘ ਨੇ ਭਾਰਤੀ ਫੌਜ ਵਿੱਚ ਸੇਵਾ ਨਿਭਾਈ। ਹੁਣ ਬਲਵਿੰਦਰ ਸਿੰਘ ਬੁਢਲਾਡਾ ਸਟੇਟ ਐਵਾਰਡੀ ਪਿਛਲੇ ਦਹਾਕੇ ਤੋਂ ਸੁਤੰਤਰਤਾ ਸੰਗਰਾਮੀਆਂ ਅਤੇ ਆਸ਼ਰਿਤ ਦੀਆਂ ਹੱਕੀਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ।ਫਰੀਡਮ ਫਾਈਟਰ ਉੱਤਰਾਧਿਕਾਰੀ ਸੰਸਥਾ ਪੰਜਾਬ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਸੂਬੇ ਦਾ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਆ ਹੈ।ਇਸ ਨਿਯੁਕਤੀ ਲਈ ਹਰਿੰਦਰਪਾਲ ਸਿੰਘ ਖ਼ਾਲਸਾ ਸਰਪ੍ਰਸਤ,ਰਵਿੰਦਰ ਸਿੰਘ ਨਗਲਾ,ਬਲਵਿੰਦਰ ਸਿੰਘ ਛੰਨਾ, ਭਰਪੂਰ ਸਿੰਘ ਰੰਘੜਿਆਲ ਸਹਾਇਕ ਸਕੱਤਰ, ਰਘਵੀਰ ਸਿੰਘ ਜਟਾਣਾ ਪ੍ਰਧਾਨ ਇਕਾਈ ਮਾਨਸਾ,ਪਿਆਰਾ ਸਿੰਘ ਜਨਰਲ ਸਕੱਤਰ ਇਕਾਈ ਮਾਨਸਾ,ਜਗਸੀਰ ਸਿੰਘ ਖਜਾਨਚੀ ਮਾਨਸਾ,ਹਰਬੰਸ ਸਿੰਘ ਨਿਧੜਕ,ਹਰਲਖਵਿੰਦਰ ਸਿੰਘ ਝੰਡਾ ਕਲਾਂ,ਬਲਵੰਤ ਸਿੰਘ ਦਲੇਲ ਸਿੰਘ , ਨਿਰਮਲ ਸਿੰਘ,ਭੋਲਾ ਸਿੰਘ ਹੀਰੇ ਵਾਲਾ ,ਸਾਧੂ ਸਿੰਘ ਖੀਵਾ,ਬਲਜੀਤ ਸਿੰਘ ਸੇਠੀ,ਗੁਰਚਰਨ ਸਿੰਘ ਬਰ੍ਹੇ,ਮਹਿੰਦਰ ਸਿੰਘ ਬਰ੍ਹੇ,ਗੁਰਵਿੰਦਰ ਸਿੰਘ ਬਰ੍ਹੇ ਅਤੇ ਸਮੂਹ ਸੁਤੰਤਰਤਾ ਸੰਗਰਾਮੀ ਪਰਿਵਾਰ ਦੇ ਮੈਂਬਰਾਂ ਨੇ ਵਧਾਈ ਦਿੱਤੀ ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਪੀਪੀਐਸ ਚੀਮਾ ਵਿਖੇ ਨਵੇਂ ਸ਼ੈਸ਼ਨ ਲਈ ਐਨਸੀਸੀ ਕੈਡਿਟਾਂ ਦੀ ਚੋਣ ਪ੍ਰਕਿਰਿਆ ਮੁਕੰਮਲ

ਪੀਪੀਐਸ ਚੀਮਾ ਵਿਖੇ ਨਵੇਂ ਸ਼ੈਸ਼ਨ ਲਈ ਐਨਸੀਸੀ ਕੈਡਿਟਾਂ ਦੀ ਚੋਣ ਪ੍ਰਕਿਰਿਆ ਮੁਕੰਮਲ


ਚੋਣ ਪ੍ਰਕ੍ਰਿਆ ਦੌਰਾਨ 25 ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾਇਆ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਇਸ ਖ਼ੇਤਰ ਦੀ ਨਾਮਵਰ ਵਿੱਦਿਅਕ ਸੰਸਥਾ ਪੈਰਾਮਾਊਂਟ ਪਬਲਿਕ ਸਕੂਲ ਚੀਮਾ ਵਿਖੇ ਨਵੇਂ ਸ਼ੈਸ਼ਨ 2024-25 ਲਈ ਐਨਸੀਸੀ ਨੇਵਲ ਵਿੰਗ ਦੇ ਕੈਡਿਟਾਂ ਦੀ ਚੋਣ ਪ੍ਰਕਿਰਿਆ 3 ਪੰਜਾਬ ਨੇਵਲ ਯੁਨਿਟ ਐੱਨ.ਸੀ.ਸੀ. ਬਠਿੰਡਾ ਦੇ ਕਮਾਂਡਿੰਗ ਅਫਸਰ ਲੈਫਟੀਨੈਂਟ ਕਮਾਂਡਰ ਦੀਪਕਰਨ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੈਟੀ ਅਫਸਰ ਪ੍ਰਦੀਪ ਸਲਾਰੀਆ ਅਤੇ ਪੀਐਨ ਸਾਹਾ ਦੀ ਅਗਵਾਈ ਹੇਠ ਮੁਕੰਮਲ ਕੀਤੀ ਗਈ,ਜਿਸ ਵਿੱਚ ਵੱਧ ਤੋਂ ਵੱਧ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਪ੍ਰਕਿਰਿਆ ਵਿੱਚ ਅਫਸਰਾਂ ਵਲੋਂ ਲਿਖਤੀ ਟੈਸਟ ਦੇ ਨਾਲ-ਨਾਲ ਜਨਰਲ ਨਾਲਿਜ,ਸਰੀਰਕ ਯੋਗਤਾ ਅਤੇ ਇੰਟਰਵਿਊ ਟੈਸਟ ਲਏ ਗਏ।ਇਸ ਵਿੱਚ ਕੁੱਲ 25 ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਇਸ ਮੌਕੇ ਸਕੂਲ ਦੇ ਪ੍ਰਬੰਧਕ ਜਸਵੀਰ ਸਿੰਘ ਚੀਮਾ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਆਰਮਡ ਫੋਰਸਿਸ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਨੂੰ ਵੱਧ ਚੜ੍ਹ ਕੇ ਐਨਸੀਸੀ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਹਨਾਂ ਦੱਸਿਆ ਕਿ ਐਨਸੀਸੀ ਦੇਸ਼ ਦੀ ਸਭ ਤੋਂ ਵੱਡੀ ਯੂਥ ਇਕਾਈ ਹੈ ਜੋ ਨਾ ਸਿਰਫ ਵਿਦਿਆਰਥੀਆਂ ਦੇ ਕੈਰੀਅਰ ਬਣਾਉਣ ਵਿੱਚ ਸਹਾਈ ਹੁੰਦੀ ਹੈ ਬਲਕਿ ਦੇਸ਼ ਦੀਆਂ ਵੱਖ-ਵੱਖ ਰਾਜਸੀ ਗਤੀਵਿਧੀਆਂ ਵਿੱਚ ਭਾਗ ਲੈਣ ਦਾ ਮੌਕਾ ਪ੍ਰਦਾਨ ਕਰਦੀ ਹੈ।ਉਹਨਾਂ ਤਿੰਨ ਪੰਜਾਬ ਨੇਵਲ ਯੂਨਿਟ ਐਨਸੀਸੀ ਦੇ ਕਮਾਂਡਿੰਗ ਅਫਸਰ ਲੈਫਟੀਨੈਂਟ ਕਮਾਂਡਰ ਦੀਪਕਰਨ ਸਿੰਘ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਜੋ ਹਰ ਵਾਰ ਪਹਿਲ ਦੇ ਆਧਾਰ ’ਤੇ ਉਹਨਾਂ ਦੀ ਸੰਸਥਾ ਨੂੰ ਚੁਣ ਕੇ ਇਹ ਸਮਾਜਿਕ ਸੇਵਾ ਦੇ ਕਾਰਜ ਵਿੱਚ ਉਹਨਾਂ ਨੂੰ ਹਿੱਸਾ ਲੈਣ ਲਈ ਸਮੇਂ ਸਮੇਂ 'ਤੇ ਨਿਰਦੇਸ਼ ਦਿੰਦੇ ਅਤੇ ਮਾਰਗ ਦਰਸ਼ਨ ਕਰਦੇ ਹਨ।ਇਸ ਮੌਕੇ ਕਿਰਨਪਾਲ ਕੌਰ,ਪ੍ਰਿੰਸੀਪਲ ਸੰਜੇ ਕੁਮਾਰ, ਏਐਨਓ  ਕੇਵਲ ਸਿੰਘ ਅਤੇ ਸਮੂਹ ਸਟਾਫ਼ ਹਾਜ਼ਰ ਸੀ।

ਗੁਰਵਿੰਦਰ ਸਿੰਘ ਚਹਿਲ ਹੀਰੋਂ ਖੁਰਦ : ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਵਿਖੇ ਮਜ਼ਦੂਰ ਦਿਵਸ ਮਨਾਇਆ

ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਵਿਖੇ ਮਜ਼ਦੂਰ ਦਿਵਸ ਮਨਾਇਆ


ਗੁਰਵਿੰਦਰ ਸਿੰਘ ਚਹਿਲ ਹੀਰੋਂ ਖੁਰਦ : ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ।ਜਿਸ ਦੇ ਉਦੇਸ਼ ਵਿਦਿਆਰਥੀਆਂ ਨੂੰ ਵੱਖ ਵੱਖ ਪੇਸ਼ਿਆਂ ਨਾਲ ਸੰਬੰਧਿਤ ਲੋਕਾਂ ਦਾ ਸਤਿਕਾਰ ਕਰਨਾ ਸਿਖਾਉਣਾ ਸੀ।ਮਜ਼ਦੂਰ ਦਿਵਸ ਨਾਲ ਸਬੰਧਤ ਕਈ ਗਤੀਵਿਧੀਆਂ ਕਰਵਾਈਆਂ। ਸਕੂਲ ਦੇ ਵਿਦਿਆਰਥੀਆਂ ਨੇ ਗੀਤ,ਕਵਿਤਾ,ਭਾਸ਼ਣ ਆਦਿ ਪੇਸ਼ ਕੀਤੇ ਗਏ। ਸਕੂਲ ਵਿੱਚ ਇਸ ਤਰਾਂ ਦੀਆਂ ਗਤੀਵਿਧੀਆਂ ਕਰਨ ਦਾ ਉਦੇਸ਼ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਹੈ ਕਿ ਕਿਸੇ ਵੀ ਦੇਸ਼ ਦੀ ਤਰੱਕੀ ਉਸ ਦੇਸ਼ ਦੇ ਕਿਰਤੀ ਵਰਗ ਤੇ ਨਿਰਭਰ ਕਰਦੀ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਯੋਗਿਤਾ ਭਾਟੀਆ ਨੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਵਿਸ਼ਵ ਭਰ ਵਿੱਚ ਇੱਕ ਮਈ ਨੂੰ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ ਜੋ ਦੇਸ਼ ਦੇ ਕਾਮਿਆਂ ਅਤੇ ਕਿਰਤੀਆਂ ਨੂੰ ਸਮਰਪਿਤ ਹੈ। ਉਨਾਂ ਨੇ ਕਿਹਾ ਕਿ ਸਾਨੂੰ ਹਰ ਵਰਗ ਦਾ ਸਤਿਕਾਰ ਕਰਨਾ ਚਾਹੀਦਾ ਸਕੂਲ ਪ੍ਰਿੰਸੀਪਲ ਦੁਆਰਾ ਬੱਚਿਆਂ ਨੂੰ ਇਸ ਦਿਨ ਦੀ ਮਹੱਤਤਾ ਦੱਸਦੇ ਹੋਏ ਸਮਝਾਇਆ ਗਿਆ ਕਿ ਇਹ ਦਿਨ ਦੇਸ਼ ਦੇ ਕਾਮਿਆਂ ਦੀਆਂ ਉਪਲਬਧੀਆਂ ਨੂੰ ਮਨਾਉਣ ਲਈ ਹਰ ਸਾਲ ਇੱਕ ਮਈ ਨੂੰ ਮਨਾਇਆ ਜਾਂਦਾ ਹੈ । ਭਾਰਤ ਵਿੱਚ ਸਭ ਤੋਂ ਪਹਿਲਾਂ 1923 ਵਿੱਚ ਚੇਨਈ ਵਿੱਚ ਮਜ਼ਦੂਰ ਦਿਵਸ ਕਿਸਾਨ ਪਾਰਟੀ ਦੁਆਰਾ ਮਨਾਇਆ ਗਿਆ ਸੀ ਅਤੇ ਇਹ ਕੇਵਲ ਹਿੰਦੁਸਤਾਨ ਵਿੱਚ ਹੀ ਨਹੀਂ ਪੂਰੇ ਸੰਸਾਰ ਭਰ ਵਿੱਚ ਮਨਾਇਆ ਜਾਂਦਾ ਹੈ। ਸਕੂਲ ਦੇ ਵਿਦਿਆਰਥੀਆਂ ਵੱਲੋਂ ਸਹਾਇਕ ਸਟਾਫ਼ ਨੂੰ ਸਨਮਾਨ ਚਿੰਨ੍ਹ ਵੀ ਦਿੱਤੇ ਗਏ। ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸੀ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਰਕਾਰੀ ਪ੍ਰਾਇਮਰੀ ਸਕੂਲ ਅਤਲਾ ਕਲਾਂ ਨੂੰ ਏਅਰ ਕੰਡੀਸ਼ਨਰ ਭੇਂਟ

ਸਰਕਾਰੀ ਪ੍ਰਾਇਮਰੀ ਸਕੂਲ ਅਤਲਾ ਕਲਾਂ ਨੂੰ ਏਅਰ ਕੰਡੀਸ਼ਨਰ ਭੇਂਟ


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਰਕਾਰੀ ਪ੍ਰਾਇਮਰੀ ਸਕੂਲ ਅਤਲਾ ਕਲਾਂ ਦੇ ਪ੍ਰੀ ਪ੍ਰਾਇਮਰੀ ਬੱਚਿਆਂ ਵਾਸਤੇ ਬਲਵਿੰਦਰ ਸਿੰਘ ਵਾਸੀ ਅਤਲਾ ਕਲਾਂ ਵੱਲੋਂ ਆਪਣੀ ਸਵ. ਬੇਟੀ ਗਗਨਜੋਤ ਕੌਰ ਦੀ ਯਾਦ ਵਿੱਚ ਏਅਰ ਕੰਡੀਸ਼ਨਰ ਭੇਂਟ ਕੀਤਾ ਗਿਆ।ਸਕੂਲ ਮੁਖੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਗਗਨਜੋਤ ਕੌਰ ਉਹਨਾਂ ਦੇ ਸਕੂਲ ਦੀ ਤੀਜੀ ਜਮਾਤ ਦੀ ਬਹੁਤ ਹੀ ਨਿਮਰ ਅਤੇ ਸਾਊ ਸੁਭਾਅ ਦੀ ਬੱਚੀ ਸੀ, ਜਿਸ ਦੀ ਪਿਛਲੇ ਦਿਨੀਂ ਮੌਤ ਹੋ ਗਈ ਸੀ। ਬੱਚੀ ਦੇ ਪਿਤਾ ਦੀ ਦਿਲੀ ਇੱਛਾ ਸੀ ਕਿ ਜਿਸ ਕਮਰੇ ਵਿੱਚ ਉਹਨਾਂ ਦੀ ਬੱਚੀ ਨੇ ਜ਼ਿਆਦਾ ਸਮਾਂ ਬਿਤਾਇਆ ਹੈ।ਉਸ ਦੀਆਂ ਯਾਦਾਂ ਨੂੰ ਸਦੀਵੀ ਰੱਖਣ ਅਤੇ ਬੱਚਿਆਂ ਨੂੰ ਗਰਮੀ ਤੋਂ ਰਾਹਤ ਦੇਣ ਵਾਸਤੇ ਇਹ ਏਅਰ ਕੰਡੀਸ਼ਨਰ ਭੇਂਟ ਕੀਤਾ ਹੈ। ਸਕੂਲ ਮੁਖੀ ਅਤੇ ਸਮੂਹ ਸਟਾਫ਼ ਵੱਲੋਂ ਬੱਚੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਬੱਚੀ ਦੇ ਮਾਪਿਆਂ ਦਾ ਧੰਨਵਾਦ ਕੀਤਾ।ਇਸ ਸਮੇਂ ਜਸਵੀਰ ਸਿੰਘ ਜੱਸਾ,ਸੁਰਜੀਤ ਸਿੰਘ ਸਾਬਕਾ ਸਰਪੰਚ,ਅਧਿਆਪਕ ਸੁਰਜੀਤ ਸਿੰਘ,ਗੁਰਦੀਪ ਸਿੰਘ,ਅਸ਼ਵਿੰਦਰ ਸਿੰਘ ਅਤੇ ਅਵਤਾਰ ਸਿੰਘ ਹਾਜ਼ਰ ਸਨ। 

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਅਕਾਲ ਅਕੈਡਮੀ ਚੀਮਾ ਵਿਖੇ ਸ਼੍ਰੋਮਣੀ ਪੰਥ ਰਤਨ ਅਤੇ ਪਦਮ ਸ੍ਰੀ ਬਾਬਾ ਇਕਬਾਲ ਸਿੰਘ ਦਾ ਜਨਮ ਦਿਹਾੜਾ ਮਨਾਇਆ

ਅਕਾਲ ਅਕੈਡਮੀ ਚੀਮਾ ਵਿਖੇ ਸ਼੍ਰੋਮਣੀ ਪੰਥ ਰਤਨ ਅਤੇ ਪਦਮ ਸ੍ਰੀ ਬਾਬਾ ਇਕਬਾਲ ਸਿੰਘ ਦਾ ਜਨਮ ਦਿਹਾੜਾ ਮਨਾਇਆ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਸੰਚਾਲਿਤ ਅਕਾਲ ਅਕੈਡਮੀ ਚੀਮਾ (ਅੰਗਰੇਜ਼ੀ ਮਾਧਿਅਮ) ਵਿਖੇ ਸੰਤ ਬਾਬਾ ਇਕਬਾਲ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਬੱਚਿਆਂ ਨੇ ਸ਼ਬਦ ਕੀਰਤਨ, ਕਵਿਤਾਵਾਂ ਅਤੇ ਢਾਡੀ ਵਾਰਾਂ ਰਾਹੀਂ ਵਿਸ਼ੇਸ਼ ਰੱਬੀ ਰੰਗ ਬੰਨ੍ਹਿਆ। ਗੁਰਮਤਿ ਅਧਿਆਪਕ ਅਕਵਿੰਦਰ ਕੌਰ ਵਲੋਂ ਬਾਬਾ ਜੀ ਦੇ ਮਿਸ਼ਨ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ। ਉਹਨਾਂ ਬੱਚਿਆਂ ਨੂੰ ਬਾਬਾ ਜੀ ਦੇ ਜੀਵਨ ਤੋਂ ਸੇਧ ਲੈ ਕੇ ਗੁਰਮਤਿ ਜੀਵਨ ਬਿਤਾਉਣ ਅਤੇ ਅੰਮ੍ਰਿਤ ਛੱਕਣ ਬਾਰੇ ਪ੍ਰੇਰਿਤ ਕੀਤਾ। ਇਸ ਸਭਾ ਦੇ ਅੰਤ ਵਿੱਚ ਪ੍ਰਿੰਸੀਪਲ ਨੀਨਾ ਸ਼ਰਮਾ ਨੇ ਬੱਚਿਆਂ ਨੂੰ ਸੰਤ ਬਾਬਾ ਇਕਬਾਲ ਸਿੰਘ ਜੀ ਦੇ ਸੰਖੇਪ ਵਿੱਚ ਜੀਵਨ ਬਾਰੇ ਦੱਸਿਆ ਕਿ ਸਾਨੂੰ ਉਨ੍ਹਾਂ ਦੀ ਜੀਵਨ ਸ਼ੈਲੀ ਤੋਂ ਸੇਧ ਲੈਂਦੇ ਹੋਏ ਆਪਣਾ ਜੀਵਨ ਸੁਚੱਜੇ ਢੰਗ ਨਾਲ ਬਤੀਤ ਕਰਨਾ ਚਾਹੀਦਾ ਹੈ।


ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਕਾਰੀ ਸਕੂਲ ਜਖੇਪਲ ਦੇ ਵਿਦਿਆਰਥੀਆਂ ਨੇ 12ਵੀਂ ਜਮਾਤ ਦੇ ਨਤੀਜਿਆਂ 'ਚ ਵਧੀਆ ਕਾਰਗੁਜ਼ਾਰੀ ਦਿਖਾਈ

ਸਰਕਾਰੀ ਸਕੂਲ ਜਖੇਪਲ ਦੇ ਵਿਦਿਆਰਥੀਆਂ ਨੇ 12ਵੀਂ ਜਮਾਤ ਦੇ ਨਤੀਜਿਆਂ 'ਚ ਵਧੀਆ ਕਾਰਗੁਜ਼ਾਰੀ ਦਿਖਾਈ


ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਖੇਪਲ ਦੇ ਵਿਦਿਆਰਥੀਆਂ ਨੇ 12ਵੀਂ ਜਮਾਤ ਦੇ ਆਏ ਨਤੀਜਿਆਂ ਵਿੱਚੋ ਆਪਣੀ ਵਧੀਆ ਕਾਰਗੁਜ਼ਾਰੀ ਦਿਖਾਈ। ਸਾਰੇ ਗਰੁੱਪਾਂ ਦੇ ਵਿਦਿਆਰਥੀਆਂ ਨੇ ਵਧੀਆ ਨੰਬਰ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ।ਸਾਇੰਸ ਗਰੁੱਪ 'ਚੋਂ ਪਰਨੀਤ ਕੌਰ ਨੇ 96 ਫੀਸਦ,ਸਿਮਰਨ ਕੌਰ 94 ਫੀਸਦ,ਅਰਮਾਨਜੋਤ ਕੌਰ 92 ਫੀਸਦ, (ਕਾਮਰਸ) ਦੀ ਨੇਹਾ ਨੇ 94 ਫੀਸਦ, ਖੁਸ਼ੀ 88 ਫੀਸਦ, ਜਸਪ੍ਰੀਤ ਕੌਰ 85 ਫੀਸਦ, (ਆਰਟਸ) ਦੀ ਜਸਪ੍ਰੀਤ ਕੌਰ ਨੇ 85 ਫੀਸਦ,ਰਮਨਾ 82 ਫੀਸਦ,ਮਨਦੀਪ ਸਿੰਘ 81 ਫੀਸਦ ਅਤੇ (ਵੋਕੇਸ਼ਨਲ) ਦੀ ਰਾਜੂ ਕੌਰ 92 ਫੀਸਦ ਜਸ਼ਨਪ੍ਰੀਤ ਕੌਰ 91 ਫੀਸਦ ਅਤੇ ਖੁਸ਼ਪ੍ਰੀਤ ਕੌਰ ਨੇ 90 ਫੀਸਦ ਅੰਕ ਪ੍ਰਾਪਤ ਕਰਕੇ ਪੁਜੀਸ਼ਨਾਂ ਪ੍ਰਾਪਤ ਕੀਤੀਆਂ। ਇਸ ਮੌਕੇ ਸਕੂਲ ਮੁਖੀ ਮਨੀਸ਼ ਵਰਮਾ ਨੇ ਵਿਦਿਆਰਥੀਆਂ,ਮਾਪਿਆ ਅਤੇ ਸਟਾਫ ਨੂੰ ਇਸ ਪ੍ਰਾਪਤੀ 'ਤੇ ਵਧਾਈ ਦਿੱਤੀ। ਇਸ ਮੌਕੇ ਅਵਿਨਾਸ਼ ਕੁਮਾਰ,ਯਾਦਵਿੰਦਰ ਕੁਮਾਰ,ਮਨਪ੍ਰੀਤ ਕੌਰ,ਰਿੰਕੂ,ਤਰਸੇਮ ਸਿੰਘ,ਭਾਵਨਾ ਸਿੰਗਲਾ,ਬਬੀਤਾ ਸਿੰਗਲਾ,ਸਰਬਜੀਤ ਕੌਰ,ਰਾਜਵੀਰ ਕੌਰ,ਕਰਮਜੀਤ ਸਿੰਘ ਅਤੇ ਅਰਵਿੰਦਰ ਸਿੰਘ ਚਹਿਲ ਹਾਜ਼ਰ ਸਨ।