Friday, June 14, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਲਾਇਨਜ਼ ਕਲੱਬ ਚੀਮਾ ਮੰਡੀ ਵੱਲੋਂ ਮੁਫ਼ਤ ਕੈਂਸਰ ਚੈਕ ਅੱਪ ਕੈਂਪ ਲਗਾਇਆ

ਲਾਇਨਜ਼ ਕਲੱਬ ਚੀਮਾ ਮੰਡੀ ਵੱਲੋਂ ਮੁਫ਼ਤ ਕੈਂਸਰ ਚੈਕ ਅੱਪ ਕੈਂਪ ਲਗਾਇਆ

300 ਦੇ ਕਰੀਬ ਮਰੀਜਾਂ ਦਾ ਚੈੱਕ ਅੱਪ ਕੀਤਾ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਲਾਇਨਜ਼ ਕਲੱਬ ਚੀਮਾ ਮੰਡੀ ਵੱਲੋਂ ਵਰਲਡ ਕੈਂਸਰ ਕੇਅਰ ਸੰਸਥਾ ਦੇ ਸਹਿਯੋਗ ਨਾਲ ਪੈਰਾਮਾਉਂਟ ਪਬਲਿਕ ਸਕੂਲ ਚੀਮਾ ਵਿਖ਼ੇ ਮੁਫ਼ਤ ਕੈਂਸਰ ਚੈਕ ਅੱਪ ਕੈਂਪ ਲਗਾਇਆ ਗਿਆ।ਕੈਂਪ ਦੀ ਸ਼ੁਰੂਆਤ ਗੁਰਦੁਆਰਾ ਜਨਮ ਅਸਥਾਨ ਚੀਮਾ ਦੇ ਜਥੇ ਵੱਲੋਂ ਅਰਦਾਸ ਕਰਨ ਉਪਰੰਤ ਕੀਤੀ ਗਈ।ਕੈਂਪ ਵਿੱਚ 300 ਦੇ ਕਰੀਬ ਮਰੀਜ਼ਾਂ ਦਾ ਮੁਫਤ ਚੈੱਕ ਕੀਤਾ ਗਿਆ ਤੇ ਮੁਫਤ ਦਵਾਈਆਂ ਵੀ ਦਿੱਤੀਆਂ ਅਤੇ ਬਹੁਤ ਸਾਰੇ ਮਰੀਜ਼ਾਂ ਦੇ ਲੱਛਣਾਂ ਦੇ ਆਧਾਰ 'ਤੇ ਮਰੀਜ਼ਾਂ ਦੇ ਮੁਫਤ ਟੈਸਟ ਕੀਤੇ ਗਏ।
ਇਸ ਮੌਕੇ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਤੇ ਸਕੂਲ ਦੇ ਐਮਡੀ ਜਸਵੀਰ ਸਿੰਘ ਨੇ ਦੱਸਿਆ ਕਿ ਵਰਲਡ ਕੈਂਸਰ ਕੇਅਰ ਟਰਸਟ ਪੰਜਾਬ ਵਿੱਚ ਹਜ਼ਾਰਾਂ ਦੇ ਕਰੀਬ ਕੈਂਪ ਲਗਾ ਚੁੱਕੀ ਹੈ  ਤਾਂ ਕਿ ਪੰਜਾਬ ਦੇ ਲੋਕ ਕੈਂਸਰ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਹੋਣ।ਉਹਨਾਂ ਦੱਸਿਆ ਕਿ ਇਹਨਾ ਕੈਂਪਾਂ ਦੌਰਾਨ ਔਰਤਾਂ ਤੇ ਮਰਦਾਂ ਵਿੱਚ ਕੈਂਸਰ ਨੂੰ ਪਹਿਲੀ ਸਟੇਜ ਦੇ ਫੜਨ ਲਈ ਸਰੀਰਕ ਜਾਂਚ ਤੋਂ ਬਾਅਦ ਲੱਛਣਾਂ ਦੇ ਆਧਾਰ 'ਤੇ ਮੈਮੋਗਰਾਫੀ ਟੈਸਟ (ਛਾਤੀ ਦੇ ਕੈਂਸਰ ਲਈ),ਪੇਪ ਸਮੀਅਰ ਟੈਸਟ (ਬੱਚੇ ਦਾਨੀ ਦਾ ਕੈਂਸਰ),ਪੀਐਸਏ ਟੈਸਟ (ਗਦੂਦਾਂ ਦੇ ਕੈਂਸਲ ਲਈ),ਭੰਧ ਟੈਸਟ (ਹੱਡੀਆਂ ਦੇ ਲਈ),ਮੂੰਹ ਅਤੇ ਗਲੇ ਦੀ ਜਾਂਚ ਕੀਤੀ ਜਾਂਦੀ ਹੈ।ਉਹਨਾਂ ਦੱਸਿਆ ਕਿ ਬਹੁਤ ਸਾਰੇ ਮਰੀਜ਼ਾਂ ਦਾ ਬਲੱਡ ਪ੍ਰੈਸ਼ਰ,ਬਲੱਡ ਸ਼ੂਗਰ ਦੀ ਚੈੱਕ ਕੀਤਾ ਜਾਂਦਾ ਹੈ ਤੇ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ।ਹਾਜ਼ਰ ਲੋਕਾਂ ਨੂੰ ਕੈਂਸਰ ਪ੍ਰਤੀ ਜਾਗਰੂਕਾਂ ਲਈ ਵੀਡੀਓ ਵੀ ਦਿਖਾਈ ਗਈ।ਕੈਂਪ ਇੰਚਾਰਜ ਪੂਜਾ ਮੰਡ, ਡਾ. ਧਰਮਿੰਦਰ ਪ੍ਰਿਲੋ, ਡਾ. ਮਨੀਪੀਰ,ਡਾ. ਕਲਸ਼ ਦੀਪ,ਬ੍ਰੋਚੁਬਮ ਨੇ ਆਪਣੀ ਡਿਊਟੀ ਬਾਖ਼ੂਬੀ ਨਿਭਾਈ।ਇਸ ਮੌਕੇ ਕਲੱਬ ਦੇ ਚੇਅਰਮੈਨ ਜਗਤਜੀਤ ਸਿੰਘਜਗਤਾਰ ਸਿੰਘ ਗੋਲੂ,ਰਾਜੂ ਵਰਮਾ ,ਗੁਰਦੀਪ ਸਿੰਘ ਔਲਖ,ਨਰਿੰਦਰ ਸਿੰਘ ਚਹਿਲ,ਕਾਕਾ ਧਾਲੀਵਾਲ,ਗੁਰਮੇਲ ਸਿੰਘ,ਸ਼ੁਭਾਸ਼ ਕੁਮਾਰ,ਸਰਬਜੀਤ ਸਿੰਘ, ਹਰਦੇਵ ਸਿੰਘ,ਮਿੱਠਾ ਸਿੰਘ ਮਾਨ,ਭੋਲਾ ਸਿੰਘ ਛਾਜਲੀ ਵਾਲਾ, ਅਮਰੀਕ ਸਿੰਘ ਔਲਖ,ਗੁਰਪ੍ਰੀਤ ਸਿੰਘ ਮਿੱਠੂ,ਗੋਰਾ ਸਿੰਘ ,ਸਤਿਗੁਰ ਸਿੰਘ ਵਾਲੀਆ,ਸਤਵੰਤ ਸਿੰਘ,ਬਲਜਿੰਦਰ ਸਿੰਘ ,ਅਮਰੀਕ ਸਿੰਘ,ਬਲਵਿੰਦਰ ਸਿੰਘ,ਕੁਲਵਿੰਦਰ ਸਿੰਘ, ਮਨਦੀਪ ਸਿੰਘ,ਕੁਲਵਿੰਦਰ ਸਿੰਘ,ਮਨਜੀਤ ਸਿੰਘ,ਗੁਰਦੀਪ ਸਿੰਘ,ਅਮਨਦੀਪ ਸਿੰਘ,ਜਗਤਾਰ ਸਿੰਘ,ਮਨਪ੍ਰੀਤ ਸਿੰਘ ਬਾਵਾ,ਮੰਗਤ ਰਾਏ,ਪਰਮਾਤਮਾ ਸਿੰਘ,ਹਰਦੀਪ ਸਿੰਘ ਆਦਿ ਹਾਜ਼ਰ ਸਨ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਾਂਸਦ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਦੇਸ਼ ਦੇ ਗ੍ਰਹਿ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਮਾਨਸਾ ਰਾਹੀਂ ਦਿੱਤਾ ਮੰਗ ਪੱਤਰ

ਸਾਂਸਦ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਦੇਸ਼ ਦੇ ਗ੍ਰਹਿ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਮਾਨਸਾ ਰਾਹੀਂ ਦਿੱਤਾ ਮੰਗ ਪੱਤਰ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਵੋਟਾਂ ਦੇ ਵੱਡੇ ਅੰਤਰ ਨਾਲ ਜਿੱਤੇ ਆਜ਼ਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂ ਡਿਪਟੀ ਕਮਿਸ਼ਨਰ ਮਾਨਸਾ ਰਾਹੀਂ ਮੰਗ ਪੱਤਰ ਦਿੱਤਾ ਗਿਆ।ਮੰਗ ਪੱਤਰ ਦੇਣ ਸਮੇਂ ਸੁਖਵਿੰਦਰ ਸਿੰਘ ਔਲਖ,ਮਨਜੀਤ ਸਿੰਘ ਬੱਪੀਆਣਾ,ਸੁਖਵੀਰ ਸਿੰਘ ਔਲਖ,ਪਰਮਜੀਤ ਸਿੰਘ ਭੀਖੀ,ਕਾਲਾ ਸਿੰਘ ਭੀਖੀ,ਸੁਰਿੰਦਰ ਸਿੰਘ ਹੀਰੋਂ ਖ਼ੁਰਦ,ਹਰਬੰਤ ਸਿੰਘ ਭੀਖੀ,ਭਗਵੰਤ ਸਿੰਘ ਖ਼ਿਆਲਾਲਾਭ ਸਿੰਘ ਖ਼ਿਆਲਾਜਰਨੈਲ ਸਿੰਘ ਹੀਰੋਂ ਕਲਾਂ,ਸੁਖਵੀਰ ਸਿੰਘ ਹੀਰੋਂ ਕਲਾਂ,ਮਨਦੀਪ ਸਿੰਘ ਰੂਬੀ,ਸਿੰਗਾਰਾ ਸਿੰਘ ਕੋਟੜਾ,ਗੁਰਲਾਲ ਸਿੰਘ,ਆਤਮਾ ਸਿੰਘ,ਜਸਵੀਰ ਸਿੰਘ,ਗੁਰਦੀਪ ਸਿੰਘ ਆਦਿ ਹਾਜ਼ਰ ਸਨ।

Wednesday, June 12, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਖੇਤੀਬਾੜੀ ਮਸ਼ੀਨਰੀ ’ਤੇ ਸਬਸਿਡੀ ਲੈਣ ਲਈ ਕਿਸਾਨ 20 ਜੂਨ ਤੱਕ ਆਨਲਾਈਨ ਪੋਰਟਲ ’ਤੇ ਕਰ ਸਕਦੇ ਹਨ ਅਪਲਾਈ

ਖੇਤੀਬਾੜੀ ਮਸ਼ੀਨਰੀ ’ਤੇ ਸਬਸਿਡੀ ਲੈਣ ਲਈ ਕਿਸਾਨ 20 ਜੂਨ ਤੱਕ ਆਨਲਾਈਨ ਪੋਰਟਲ ’ਤੇ ਕਰ ਸਕਦੇ ਹਨ ਅਪਲਾਈ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਸਾਲ 2024—25 ਦੌਰਾਨ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਕਰਨ ਵਾਲੀਆਂ ਮਸ਼ੀਨਾ ’ਤੇ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਸੀਨੀਅਰ ਐਨਾਲਿਸਟ ਕੀਟਨਾਸ਼ਕ ਪਰਖ਼ ਪ੍ਰਯੋਗਸ਼ਾਲਾ-ਕਮ-ਡੀ.ਡੀ.ਓ. ਮੁੱਖ ਖੇਤੀਬਾੜੀ ਅਫ਼ਸਰ, ਮਾਨਸਾ ਡਾ. ਵਰਿੰਦਰ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ’ਤੇ ਲਿਆਉਣ ਲਈ ਪਰਾਲੀ ਨੂੰ ਖੇਤ ਵਿੱਚ ਮਿਲਾਉਣ ਅਤੇ ਪਰਾਲੀ ਨੂੰ ਖੇਤ ਦੇ ਬਾਹਰ ਕੱਢਣ ਵਾਲੀਆਂ ਮਸ਼ੀਨਾਂ ’ਤੇ ਸਬਸਿਡੀ ਲਈ ਬਿਨੈਪੱਤਰ ਕਿਸਾਨਾਂ ਵੱਲੋ 20 ਜੂਨ, 2024 ਤੱਕ ਆਨਲਾਈਨ ਦਿੱਤੇ ਜਾ ਸਕਦੇ ਹਨ।ਉਨ੍ਹਾਂ ਦੱਸਿਆ ਕਿ ਸਾਲ 2023-24 ਦੌਰਾਨ ਜ਼ਿਲ੍ਹਾ ਮਾਨਸਾ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਵੱਡੀ ਕਮੀ ਦਰਜ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸਾਲ 2024—25 ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ’ਤੇ ਲਿਆਉਣ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਦੀ ਪੂਰਤੀ ਲਈ ਸਾਰਿਆਂ ਦੇ ਸਹਿਯੋਗ ਦੀ ਜਰੂਰਤ ਹੈ। ਉਨ੍ਹਾਂ ਦੱਸਿਆ ਕਿ ਸਾਲ 2024—25 ਦੌਰਾਨ ਖੇਤੀ ਮਸ਼ੀਨਰੀ ਸਬਸਿਡੀ ’ਤੇ ਲੈਣ ਦੇ ਇਛੁੱਕ ਕਿਸਾਨ ਆਪਣੇ ਬਿਨੈ ਪੱਤਰ ਆਨਲਾਈਨ ਪੋਰਟਲ agrimachinerypb.com ’ਤੇ 20 ਜੂਨ 2024 ਤੱਕ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਿੱਜੀ ਤੌਰ ’ਤੇ ਬਿਨੈ ਪੱਤਰ ਦੇਣ ਵਾਲੇ ਕਿਸਾਨ ਕੋਲ ਪਿਛਲੇ ਸਾਲ ਦੇ ਝੋਨੇ ਦਾ ਜੇ ਫਾਰਮ, ਟਰੈਕਟਰ ਦੀ ਕਾਪੀ ਦਾ ਹੋਣਾ ਲਾਜ਼ਮੀ ਹੈ ਅਤੇ ਕਿਸਾਨ ਨੂੰ 5000/ ਰੁਪਏ ਦੀ ਰਾਸ਼ੀ ਬਤੌਰ ਟੋਕਨ ਮਨੀ ਆਨਲਾਇਨ ਜਮ੍ਹਾਂ ਕਰਵਾਉਣੀ ਹੋਵੇਗੀ,ਜੋ ਮੋੜਨਯੋਗ ਹੈ।ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਨਿੱਜੀ ਕਿਸਾਨਾ ਨੂੰ 50 ਫ਼ੀਸਦੀ ਸਬਸਿਡੀ ਅਤੇ ਕਸਟਮ ਹਾਈਰਿੰਗ ਸੈਂਟਰ/ਗ੍ਰਾਮ ਪੰਚਾਇਤ/ਸਹਿਕਾਰੀ ਸਭਾਵਾਂ/ਰਜਿਸਟਰਡ ਫਾਰਮਰ ਗਰੁੱਪ/ਕਿਸਾਨ ਉਤਪਾਦਨ ਸੰਗਠਨ ਲਈ 80 ਫ਼ੀਸਦੀ ਸਬਸਿਡੀ ਦੀ ਦਰ ਹੋਵੇਗੀ। ਇਸ ਸਕੀਮ ਅਧੀਨ ਸੁਪਰ ਐਸ.ਐਮ.ਐਸ, ਹੈਪੀ ਸੀਡਰ, ਪੈਡੀ ਸਟਰਾਅ ਚੋਪਰ/ਸ਼ਰੈਡਰ/ਮਲਚਰ, ਉਲਟਾਵੇ ਹਲ, ਜ਼ੀਰੋ ਟਿੱਲ ਡਰਿੱਲ, ਸੁਪਰ ਸੀਡਰ, ਸਰਫੇਸ ਸੀਡਰ, ਸਮਾਰਟ ਸੀਡਰ, ਬੇਲਰ, ਰੈਕ, ਰੋਟਰੀ ਸ਼ਲੈਸ਼ਰ/ਸ਼ਰੱਬ ਮਾਸਟਰ, ਅਤੇ ਕਰਾਪ ਰੀਪਰ ਮਸ਼ੀਨਾ ਲਈ ਅਪਲਾਈ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਸਕੀਮ ਤਹਿਤ ਟਰੈਕਟਰ 60 ਹਾਰਸ ਪਾਵਰ ਜਾਂ ਵੱਧ (ਕੇਵਲ ਗਰੁੱਪਾਂ ਲਈ) ਅਪਲਾਈ ਕੀਤਾ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਬਲਾਕ ਖੇਤੀਬਾੜੀ ਅਫ਼ਸਰ, ਮਾਨਸਾ (98725-52742), ਭੀਖੀ (98720-33997), ਝੁਨੀਰ (98886-01725), ਸਰਦੂਲਗੜ੍ਹ (90416-76589), ਬੁਢਲਾਡਾ (90411-13200) ਅਤੇ ਜ਼ਿਲ੍ਹਾ ਪੱਧਰ ’ਤੇ ਸਹਾਇਕ ਖੇਤੀਬਾੜੀ ਇੰਜੀਨੀਅਰ (82954-01033) ਨਾਲ ਸੰਪਰਕ ਕੀਤਾ ਜਾ ਸਕਦਾ ਹੈ।



Sunday, June 9, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਗੁਰੂ ਨਾਨਕ ਕਾਲਜ ਬੁਢਲਾਡਾ ਵਿਖ਼ੇ ਸਕੂਲੀ ਵਿਦਿਆਰਥੀਆਂ ਦੀਆਂ ਰਚਨਾਵਾਂ ਦੀ ਪੁਸਤਕ ਕੀਤੀ ਲੋਕ ਅਰਪਣ

ਗੁਰੂ ਨਾਨਕ ਕਾਲਜ ਬੁਢਲਾਡਾ ਵਿਖ਼ੇ ਸਕੂਲੀ ਵਿਦਿਆਰਥੀਆਂ ਦੀਆਂ ਰਚਨਾਵਾਂ ਦੀ ਪੁਸਤਕ ਕੀਤੀ ਲੋਕ ਅਰਪਣ


ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਬਾਲ ਲੇਖਕ ਸਨਮਾਨ ਸਮਾਰੋਹ ਵਿੱਚ ਹੋਏ ਸ਼ਾਮਿਲ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਪੰਜਾਬ ਭਵਨ ਸਰੀ (ਕੈਨੇਡਾ) ਦੇ ਸੰਸਥਾਪਕ ਸੁੱਖੀ ਬਾਠ ਵਲੋਂ ਬੱਚਿਆਂ ਵਿਚ ਸਾਹਿਤ ਪ੍ਰਤੀ ਚੇਤਨਾ ਪੈਦਾ ਕਰਨ ਦੇ ਮਨੋਰਥ ਨਾਲ "ਨਵੀਆਂ ਕਲਮਾਂ ਨਵੀਆਂ ਉਡਾਣ" ਨਾਂਅ ਦੇ ਸ਼ੁਰੂ ਕੀਤੇ ਪ੍ਰੋਜੈਕਟ ਅਧੀਨ ਗੁਰੂ ਨਾਨਕ ਕਾਲਜ ਬੁਢਲਾਡਾ ਵਿਚ ਜ਼ਿਲ੍ਹਾ ਮਾਨਸਾ ਦੇ ਉਨ੍ਹਾਂ 70 ਦੇ ਕਰੀਬ ਬਾਲ ਲੇਖਕਾਂ ਨੂੰ ਸਨਮਾਨਤ ਕੀਤਾ ਗਿਆ,ਜਿਨ੍ਹਾਂ ਨੇ ਇਸ ਪ੍ਰੋਜੈਕਟ ਤਹਿਤ ਪ੍ਰਕਾਸ਼ਿਤ ਪੁਸਤਕ ਲਈ ਆਪਣੀਆਂ ਰਚਨਾਵਾਂ ਭੇਜੀਆਂ ਸਨ। ਇਸ ਸਨਮਾਨ ਸਮਾਰੋਹ ਦੌਰਾਨ ਬਾਲ ਲੇਖਕਾਂ ਨੂੰ ਪ੍ਰੇਰਿਤ ਕਰਨ ਵਾਲੇ ਅਧਿਆਪਕਾਂ ਜਿਨ੍ਹਾਂ ਵਿਚ ਰਜਿੰਦਰ ਭਾਈ ਰੂਪਾ, ਹਰਜਿੰਦਰ ਸ਼ਰਮਾ, ਗੁਰਵਿੰਦਰ ਸਿੰਘ ਚਹਿਲ ਅਤੇ ਸ੍ਰੀਮਤੀ ਵਿਰਾਂਗਣਾਂ ਸ਼ਾਮਲ ਹਨ, ਨੂੰ ਵੀ ਸਨਮਾਨਤ ਕੀਤਾ ਗਿਆ। ਗੁਰਬਾਣੀ ਦੇ ਸ਼ਬਦ ਗਾਇਣ ਨਾਲ ਸ਼ੁਰੂ ਕੀਤੇ ਇਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਸੁੱਖੀ ਬਾਠ ਨੇ ਦੱਸਿਆ ਕਿ ਇਹ ਪ੍ਰੋਜੈਕਟ ਪੰਜਾਬ ਦੇ ਨਾਲ ਨਾਲ ਭਾਰਤ ਦੇ ਦੂਸਰੇ ਰਾਜਾਂ ਅਤੇ ਦੂਸਰੇ ਦੋਸ਼ਾਂ ਤੱਕ ਪਹੁੰਚ ਗਿਆ ਹੈ। ਸ੍ਰੀ ਬਾਠ ਨੇ ਇਸ ਪ੍ਰੋਜੈਕਟ ਲਈ ਜ਼ਿਲ੍ਹਾ ਮਾਨਸਾ ਦੇ ਮੁੱਖ ਸੰਪਾਦਕ ਰਮਨੀਤ ਚਾਨੀ ਵਲੋਂ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। ਖਚਾਖਚ ਭਰੇ ਹਾਲ ਵਿਚ ਹੋਏ ਸਮਾਗਮ ਦੌਰਾਨ ਸ੍ਰੀ ਬਾਠ ਨੇ ਕਾਲਜ ਦੇ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀ ਪ੍ਰਸੰਸਾ ਕਰਦਿਆਂ ਇਸ ਕਾਲਜ ਦੇ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਲਈ ਸਮਝੌਤਾ ਸਹੀਬੰਦ ਛੇਤੀ ਕਰਨ ਦਾ ਵੀ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ ਦੋ ਰੋਜਾ ਕੌਮਾਂਤਰੀ ਬਾਲ ਲੇਖਕ ਕਾਨਫਰੰਸ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ 16 ਅਤੇ 17 ਨਵੰਬਰ ਨੂੰ ਕਰਵਾਈ ਜਾ ਰਹੀ ਹੈ ਜਿਸ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ। ਇਸ ਕਾਨਫਰੰਸ ਵਿਚ ਕੈਨੇਡਾ,ਪਾਕਿਸਤਾਨ ਅਤੇ ਹੋਰਨਾਂ ਦੇਸ਼ਾਂ ਦੇ ਇਕ ਹਜਾਰ ਦੇ ਕਰੀਬ ਬਾਲ ਲੇਖਕ ਸ਼ਾਮਲ ਹੋਣਗੇ। ਵਿਸ਼ੇਸ਼ ਗੱਲ ਇਹ ਕਿ ਇਸ ਕਾਨਫਰੰਸ ਵਿਚ ਲਹਿੰਦੇ ਪੰਜਾਬ ਦੇ ਉੱਘੇ ਸ਼ਾਇਰ ਬਾਬਾ ਨਜ਼ਮੀ ਵਿਸ਼ੇਸ਼ ਤੌਰ ਉੱਤੇ ਪਹੁੰਚ ਰਹੇ ਹਨ। ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਸ੍ਰੀ ਬਾਠ ਦੇ ਇਨ੍ਹਾਂ ਯਤਨਾਂ ਦੀ ਸ਼ਲਾਘਾ ਕੀਤੀ। ਬਲਜੀਤ ਸ਼ਰਮਾ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਧੀ ਪੰਜਾਬਣ ਮੰਚ ਦੇ ਡਾਇਰੈਕਟਰ ਹਰਜੀਤ ਸਿੰਘ ਢੀਂਗਰਾ ਨੇ ਆਏ ਮਹਿਮਾਨਾਂ ਦਾ ਸਵਾਗਤ ਅਤੇ ਪ੍ਰਧਾਨ ਸ੍ਰੀਮਤੀ ਰਾਜਦੀਪ ਬਰਾੜ ਨੇ ਧੰਨਵਾਦ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਰਮਨੀਤ ਚਾਨੀ ਨੇ ਕਿਹਾ ਕਿ ਜੇ ਬੱਚਿਆਂ ਨੂੰ ਗੈਂਗਸਟਰ ਜਾਂ ਨਸ਼ੇੜੀ ਹੋਣ ਤੋਂ ਰੋਕਣਾ ਹੈ ਤਾਂ ਉਨ੍ਹਾਂ ਦੇ ਹੱਥਾਂ ਵਿੱਚ ਕਲਮਾਂ ਫੜਾਉਣਗੀਆਂ ਪੈਣਗੀਆਂ ਅਤੇ ਸੁੱਖੀ ਬਾਠ ਨੇ ਇਹ ਪ੍ਰਾਜੈਕਟ ਇਸੇ ਮਕਸਦ ਲਈ ਆਰੰਭਿਆ ਹੈਂ। ਉਨ੍ਹਾਂ ਦੱਸਿਆ ਕਿ ਦੱਸਿਆ ਕਿ ਦੂਸਰੀ ਪੁਸਤਕ ਲਈ ਤਿਆਰੀ ਆਰੰਭ ਕਰ ਦਿੱਤੀ ਗਈ ਹੈ।ਇਸ ਮੌਕੇ ਰਮਨੀਤ ਚਾਨੀ ਅਤੇ ਉਨ੍ਹਾਂ ਦੀ ਟੀਮ ਵੱਲੋਂ ਸੰਪਾਦਿਤ ਪੁਸਤਕ ਅਤੇ ਪੋਸਟਰ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ ਗਈ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਡਾ. ਰੇਖਾ ਕਾਲੜਾ ਵਾਇਸ ਪ੍ਰਿੰਸੀਪਲ, ਪ੍ਰੋ. ਗੁਰਦੀਪ ਸਿੰਘ,ਤੇਜਿੰਦਰ ਕੌਰ ਜ਼ਿਲ੍ਹਾ ਭਾਸ਼ਾ ਅਫਸਰ, ਅਸ਼ੋਕ ਕੁਮਾਰ ਸਿੱਖਿਆ ਸ਼ਾਸ਼ਤਰੀ, ਜਸਵਿੰਦਰ ਪੰਜਾਬੀ, ਉਕਾਰ ਸਿੰਘ ਤੇਜੇ ਅਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪ੍ਰੀਤ ਹੀਰ ਇੰਚਾਰਜ ਪੰਜਾਬ ਭਵਨ ਜਲੰਧਰ, ਸੁਖਵਿੰਦਰ ਸਿੰਘ ਫੁੱਲ ਇੰਚਾਰਜ ਅਜੀਤ ਉਪ ਦਫਤਰ ਪਟਿਆਲਾ, ਬਲਵਿੰਦਰ ਸਿੰਘ ਧਾਲੀਵਾਲ ਇੰਚਾਰਜ ਅਜੀਤ ਉੱਪ ਦਫਤਰ ਮਾਨਸਾ,ਗੁਰਵਿੰਦਰ ਸਿੰਘ ਕਾਂਗੜ ਮੀਡੀਆ ਇੰਚਾਰਜ, ਗੁਰਵਿੰਦਰ ਸਿੰਘ ਸਿੱਧੂ,ਕੁਲਵਿੰਦਰ ਕੌਰ ਢੀਂਗਰਾ,ਹਰਜਿੰਦਰ ਕੌਰ ਢੀਂਡਸਾ,ਪ੍ਰਿੰਸੀਪਲ ਅਮਿਤਾ ਸ਼ਰਮਾ, ਚੰਚਲ, ਸੁਖਪਾਲ ਕੌਰ, ਜਸਬੀਰ ਕੌਰ ਬਦਰਾ, ਰੁਪਿੰਦਰ ਕੌਰ ਬਠਿੰਡਾ, ਰਾਜਵਿੰਦਰ ਕੌਰ ਬਠਿੰਡਾ, ਬਲਵਿੰਦਰ ਸਿੰਘ ਕਾਕਾ, ਗੁਰਜੰਟ ਸਿੰਘ ਚਹਿਲ, ਇੰਦਰਜੀਤ ਸਿੰਘ, ਪ੍ਰੋ. ਸੰਧਿਆ ਵਤਸ, ਡਾ. ਰੁਪਿੰਦਰਜੀਤ ਕੌਰ, ਪ੍ਰੋ. ਸਿਮਰਨਜੀਤ ਸਿੰਘ, ਅਮਨਪ੍ਰੀਤ ਸਿੰਘ , ਅਵਤਾਰ ਸਿੰਘ ਚੋਟੀਆਂ ਮੁੱਖ ਸੰਪਾਦਕ ਸੰਗਰੂਰ ਅਤੇ ਹੋਰ ਸਖਸ਼ੀਅਤਾਂ ਵੀ ਮੌਜੂਦ ਸਨ।




Wednesday, June 5, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਗਰਿੱਡ ਚੀਮਾ ਦੀ ਜਰੂਰੀ ਮੁਰੰਮਤ ਕਰਨ ਲਈ 6 ਜੂਨ ਨੂੰ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ

ਗਰਿੱਡ ਚੀਮਾ ਦੀ ਜਰੂਰੀ ਮੁਰੰਮਤ ਕਰਨ ਲਈ 6 ਜੂਨ ਨੂੰ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ


ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਬਿਜਲੀ ਬੋਰਡ ਦੀ ਸਬ ਡਵੀਜ਼ਨ ਚੀਮਾ ਦੇਐੱਸ ਡੀਓ ਨਰੇਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ. ਅਧੀਨ ਪੈਂਦੇ 220 KV ਗਰਿੱਡ ਸੁਨਾਮ ਤੋਂ ਚਲਦੇ 66 KV ਗਰਿੱਡ ਚੀਮਾ ਦੀ ਜਰੂਰੀ ਮੁਰੰਮਤ ਕਰਨ ਲਈ 6 ਜੂਨ ਨੂੰ ਸਵੇਰੇ 9:00 ਵਜੇ ਤੋਂ ਦੁਪਹਿਰ 1:30 ਵਜੇ ਤੱਕ 66 ਕੇ ਵੀ ਗਰਿੱਡ ਚੀਮਾ ਤੋਂ ਚਲਦੀ ਚੀਮਾ ਸ਼ਹਿਰੀ, ਮੇਨ ਰੋਡ,ਬੀਰ ਕਲਾਂ,ਝਾੜੋਂ ਅਤੇ ਸ਼ਾਹਪੁਰ ਕਲਾਂ ਦੀ ਘਰੇਲੂ ਅਤੇ ਇਸ ਦੇ ਨਾਲ ਜਖੇਪਲ ਏਪੀ,ਝਾੜੋਂ ਏ.ਪੀ.,ਬੀਰ ਕਲਾਂ ਏ.ਪੀ.,ਬਾਬਾ ਕਰਮਾ ਏਪੀ,ਤੋਗਾਵਾਲ ਏ.ਪੀ.,ਤੋਲਾਵਾਲ ਏ.ਪੀ. ਅਤੇ ਭਾਈ ਬਹਿਲੋ ਏ.ਪੀ. ਫੀਡਰਾਂ ਤੋਂ ਚਲਦੀ ਖੇਤੀਬਾੜੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਡਾਇਟ ਅਹਿਮਦਪੁਰ ਵਿਖੇ ਮਨਾਇਆ ਵਿਸ਼ਵ ਵਾਤਾਵਰਨ ਦਿਵਸ

ਡਾਇਟ ਅਹਿਮਦਪੁਰ ਵਿਖੇ ਮਨਾਇਆ ਵਿਸ਼ਵ ਵਾਤਾਵਰਨ ਦਿਵਸ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ  ਦੀ ਅਗਵਾਈ ਹੇਠ ਡਾਇਟ ਅਹਿਮਦਪੁਰ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ। ਪ੍ਰੋਗਰਾਮ ਦੇ ਸ਼ੁਰੂ ਵਿਚ ਪ੍ਰੋਗਰਾਮ ਕੋਆਰਡੀਨੇਟਰ ਡਾ. ਅੰਗਰੇਜ ਸਿੰਘ ਵਿਰਕ ਨੇ ਪ੍ਰਿੰਸੀਪਲ, ਸਮੂਹ ਸਟਾਫ਼ ਅਤੇ ਸਾਰੇ ਵਿਦਿਆਰਥੀਆਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕੀਤੀ | ਇਸ ਮੌਕੇ ਡਾ. ਗੁਰਪ੍ਰੀਤ ਕੌਰ,ਹਰਵਿੰਦਰ ਕੌਰ ਅਤੇ ਜਗਸੀਰ ਸਿੰਘ ਵੱਲੋਂ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ।ਡਾਇਟ ਦੇ ਸਿਖਿਆਰਥੀਆਂ ਵਲੋਂ ਵਾਤਾਵਰਨ ਸੰਭਾਲ ਨਾਲ ਸੰਬੰਧਿਤ ਇੱਕ ਇੱਕ ਪੋਸਟਰ ਤਿਆਰ ਕੀਤਾ ਗਿਆ ਅਤੇ ਸਭ ਦੇ ਸਹਿਯੋਗ ਨਾਲ ਪੌਦੇ ਵੀ ਲਗਾਏ ਗਏ। ਪੰਕਜ ਕੁਮਾਰ , ਰਮਨਦੀਪ ਕੌਰ, ਰਾਮ ਸਿੰਘ ਨੇ ਪੀ.ਪੀ.ਟੀ. ਪ੍ਰੈਜ਼ਨਟੇਸ਼ਨਜ਼ ਪੇਸ਼ ਕੀਤੀਆਂ |ਅਨੀਤਾ ਰਾਣੀ, ਮਨਜੀਤ ਕੌਰ,ਜਗਸੀਰ ਸਿੰਘ, ਸੋਨੀ ਸਿੰਘ ਨੇ ਆਪਣੇ ਲੈਕਚਰ ਰਾਹੀਂ ਵਾਤਾਵਰਨ ਸੰਬੰਧੀ ਬਹੁਤ ਹੀ ਸਟੀਕ ਅਤੇ ਵਡਮੁੱਲੀ ਜਾਣਕਾਰੀ ਪ੍ਰਦਾਨ  ਕੀਤੀ । ਇਸ ਮੌਕੇ ਅਮਨਦੀਪ ਕੌਰ (ਹਿੰਦੀ), ਜਸਪ੍ਰੀਤ ਕੌਰ, ਲਛਮਣ ਸਿੰਘ (ਪੰਜਾਬੀ),ਸ਼ਾਇਨਾ ਬਾਨੋ (ਅੰਗਰੇਜ਼ੀ ) ਆਦਿ ਵਿਦਿਆਰਥੀਆਂ ਵੱਲੋਂ ਵਾਤਾਵਰਨ ਵਿਸ਼ੇ ਨਾਲ ਸੰਬੰਧਿਤ ਵਾਲ ਮੈਗਜ਼ੀਨ (ਕੰਧ ਪੱਤ੍ਰਿਕਾ) ਤਿਆਰ ਕੀਤੀ ਗਈ।ਪ੍ਰੋਗਰਾਮ ਦੌਰਾਨ ਇੱਕ ਪੋਸਟਰ ਪ੍ਰੇਜੈਨਟੇਸ਼ਨ ਮਮਤਾ ਦੇਵੀ ਵੱਲੋਂ ਪੇਸ਼ ਕੀਤੀ ਗਈ ਜੋ ਕਿ ਕਾਬਿਲ-ਏ-ਤਾਰੀਫ ਸੀ ।ਸੁਨੀਤਾ ਰਾਣੀ,ਦੀਪਕ ਕੁਮਾਰ,ਹਰਜੀਵਨ ਕੁਮਾਰ,ਰਵੀ ਸਿੰਘ,ਦਿਲਜੀਤ ਸਿੰਘ ,ਮਨਪ੍ਰੀਤ ਕੌਰ,ਇੰਦਰਜੀਤ ਕੌਰ,ਮਨਪ੍ਰੀਤ ਕੌਰ ਨੇ ਪੋਸਟਰ ਮੇਕਿੰਗ ਵਿੱਚ ਯੋਗਦਾਨ ਪਾਇਆ।ਡਾਇਟ ਪ੍ਰਿੰਸੀਪਲ ਅਤੇ ਸਹਾਇਕ ਡਾਇਰੈਕਟਰ ਐਸਸੀਈਆਰਟੀ ਡਾ. ਬੂਟਾ ਸਿੰਘ ਸੇਖੋਂ ਨੇ ਵਾਤਾਵਰਨ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸਾਰਿਆਂ ਨੂੰ ਆਪਣਾ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।ਇਸ ਸਮੇਂ ਗਿਆਨਦੀਪ ਸਿੰਘ,ਸਤਨਾਮ ਸਿੰਘ,ਬਲਦੇਵ ਸਿੰਗਲਾ,ਪਪਿੰਦਰ ਸਿੰਘ,ਸਰੋਜ ਰਾਣੀ,ਨਵਦੀਪ ਕੌਰ, ਡਾ.ਕਰਨੈਲ ਸਿੰਘ  ਵੈਰਾਗੀ, ਬਲਤੇਜ ਸਿੰਘ,ਅਮਨਦੀਪ ਸਿੰਘ,  ਹਰਦੀਪ ਸਿੰਘ,ਧਰਮਪਾਲ ਸ਼ਰਮਾ ਅਤੇ ਮਗਿੰਦਰਜੀਤ ਸਿੰਘ ਵੀ ਮੌਜੂਦ ਰਹੇ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਭੀਖੀ ਵਿਖੇ ਮਨਾਇਆ ਵਿਸ਼ਵ ਵਾਤਾਵਰਨ ਦਿਵਸ

ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਭੀਖੀ ਵਿਖੇ ਮਨਾਇਆ ਵਿਸ਼ਵ ਵਾਤਾਵਰਨ ਦਿਵਸ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਹਰ ਵਰ੍ਹੇ 5 ਜੂਨ  ਨੂੰ ਪੂਰੇ ਵਿਸ਼ਵ ਵਿੱਚ ਵਾਤਾਵਰਨ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।ਇਸੇ ਤਰ੍ਹਾਂ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਭੀਖੀ ਵਿਖੇ 5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਵਾਤਾਰਨ ਵਿੱਚ ਗਰਮੀ ਦਾ ਬਹੁਤ ਜਿਆਦਾ ਪ੍ਰਭਾਵ ਪੈ ਰਿਹਾ ਹੈ। ਦਿਨੋ ਦਿਨ ਗਰਮੀ ਪੂਰੇ ਜੋਰਾ ਉੱਪਰ ਪੈ ਰਹੀ ਹੈ। ਇਸ ਤਹਿਤ ਵਾਤਾਵਰਨ ਦਿਵਸ ਵਾਲੇ ਦਿਨ ਸਕੂਲ  ਵਿੱਚ ਛਾਂਦਾਰ ਬੂਟੇ ਲਗਾਏ ਗਏ।ਬੱਚਿਆਂ ਵੱਲੋਂ ਆਪਣੇ ਘਰਾਂ ਅਤੇ ਆਲੇ ਦੁਆਲੇ ਵਿੱਚ ਬੂਟੇ ਲਗਾਏ ਗਏ।ਸਕੂਲ ਮੈਨੇਜਮੈਂਟ ਕਮੇਟੀ ਪ੍ਰਧਾਨ ਸਤੀਸ਼ ਕੁਮਾਰ,ਸਮੂਹ ਕਮੇਟੀ ਅਤੇ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਸਮੂਹ ਸਟਾਫ ਅਤੇ ਬੱਚਿਆਂ ਨੂੰ ਗਰਮੀ ਦੇ ਵਧ ਰਹੇ ਪ੍ਰਭਾਵ ਕਾਰਨ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ।