Saturday, July 27, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਰੌਇਲ ਕਾਲਜ ਬੋੜਾਵਾਲ ਦਾ ਐਮ.ਏ. ਰਾਜਨੀਤੀ ਸ਼ਾਸ਼ਤਰ ਦਾ ਨਤੀਜਾ ਰਿਹਾ 100 ਫੀਸਦ


ਰੌਇਲ ਕਾਲ ਬੋੜਾਵਾਲ ਦਾ ਐਮ.ਏ. ਰਾਜਨੀਤੀ ਸ਼ਾਸ਼ਤਰ ਦਾ ਨਤੀਜਾ ਰਿਹਾ 100 ਫੀਸਦ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਦਿ ਰੌਇਲ ਗਰੁੱਪ ਆਫ ਕਾਲਜ਼ਿ ਬੋੜਾਵਾਲ ਦੇ ਐਮ.ਏ. ਰਾਜਨੀਤੀ-ਸ਼ਾਸ਼ਤਰ ਭਾਗ ਦੂਜਾ ਸਮੈਸਟਰ ਤੀਜਾ ਦਾ ਨਤੀਜਾ 100 ਫੀਸਦੀ ਰਿਹਾ। ਰਾਜਨੀਤੀ-ਸ਼ਾਸ਼ਤਰ ਦੀ ਇੰਚਾਰਜ ਸਹਾਇਕ ਪ੍ਰੋਫ਼ੈਸਰ ਸਿਮਰਨਜੀਤ ਕੌਰ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਮ.ਏ. ਰਾਜਨੀਤੀ-ਸ਼ਾਸ਼ਤਰਭਾਗ ਦੂਜੇ ਦੇ ਸਮੈਸਟਰ ਤੀਜੇ ਦਾ ਨਤੀਜਾ ਐਲਾਨਿਆ  ਗਿਆ ਹੈਜਿਸ ਵਿੱਚ ਦਿ ਰੌਇਲ ਗਰੁੱਪ ਆਫ ਕਾਲਜ਼ਿ ਬੋੜਾਵਾਲ ਦੇ ਵਿਦਿਆਰਥੀ ਸੁਖਦੀਪ ਸਿੰਘ ਨੇ 85 .ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾਬਲਜੀਤ ਕੌਰ ਨੇ 83 .ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਅਤੇ  ਅਮਨਦੀਪ ਕੌਰ ਤੇ ਰਾਜਵੀਰ ਕੌਰ ਨੇ 80 .ਫੀਸਦੀ ਅੰਕ ਪ੍ਰਾਪਤ ਕਰਦਿਆਂ ਸਾਂਝੇ ਰੂਪ ਵਿੱਚ ਤੀਜਾ ਸਥਾਨ ਹਾਸਲ ਕਰਕੇ  ਸੰਸਥਾ ਅਤੇ ਮਾਪਿਆ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਰਾਜਨੀਤੀ-ਸ਼ਾਸ਼ਤਰ ਵਿਭਾਗ ਦੇ ਪ੍ਰੋਫੈਸਰ  ਸਾਹਿਬਾਨ ,ਵਿਦਿਆਰਥੀਆਂ ਅਤੇ ਮਾਪਿਆ ਨੂੰ ਵਧਾਈ ਦਿੱਤੀ। ਕਾਲਜ ਦੇ ਡੀਨ ਅਕਾਦਮਕਿ ਡਾ. ਕੁਲਵਿੰਦਰ ਸਿੰਘ ਸਰਾਂ ਅਤੇ ਡੀਨ ਓਪਰੇਸ਼ਨਜ਼ ਪ੍ਰੋਫੈਸਰ ਸੁਰਜਨ ਸਿੰਘ ਹੋਰਾਂ ਨੇ ਇਸ ਸਲਾਘਾ ਯੋਗ ਪ੍ਰਾਪਤੀ ਤੇ ਮਾਣ ਮਹਿਸੂਸ ਕਰਦਿਆਂ ਭਵਿੱਖ ਲਈ ਸੁਭਕਾਮਨਾਵਾਂ ਦਿੱਤੀਆਂ ।ਕਾਲਜ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਰਾਜਨੀਤੀ ਸ਼ਾਸ਼ਤਰ ਵਿਭਾਗ ਦੇ  ਵਿਦਿਆਰਥੀਆਂ ਦੀ ਮਿਹਨਤ ਅਤੇ ਪ੍ਰਾਪਤੀ ਦੀ ਸ਼ਲਾਘਾ ਕੀਤੀ ਅਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਆ

Thursday, July 25, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਮਾਡਰਨ ਕਾਲਜ ਬੀਰ ਕਲਾਂ ਦਾ ਬੀਏ ਭਾਗ ਪਹਿਲਾ ਦਾ ਨਤੀਜਾ ਸ਼ਾਨਦਾਰ ਰਿਹਾ

ਮਾਡਰਨ ਕਾਲਜ ਬੀਰ ਕਲਾਂ ਦਾ ਬੀਏ ਭਾਗ ਪਹਿਲਾ ਦਾ ਨਤੀਜਾ ਸ਼ਾਨਦਾਰ ਰਿਹਾ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਚੀਮਾ-ਭੀਖੀ ਮੁੱਖ ਮਾਰਗ 'ਤੇ ਸਥਿੱਤ ਇਸ ਖ਼ੇਤਰ ਦੀ ਨਾਮਵਰ ਵਿਦਿਅਕ ਸੰਸਥਾ ਮਾਡਰਨ ਕਾਲਜ ਬੀਰ ਕਲਾਂ ਦਾ ਬੀ.ਏ. ਭਾਗ ਪਹਿਲਾ ਸੈਸ਼ਨ 2023-24 ਸਮੈਸਟਰ ਪਹਿਲਾ ਦਾ ਨਤੀਜਾ ਸ਼ਾਨਦਾਰ ਰਿਹਾ। ਜਾਣਕਾਰੀ ਦਿੰਦਿਆਂ ਮੈਡਮ ਅੰਤਰਪਾਲ ਕੌਰ ਨੇ ਦੱਸਿਆ ਕਿ ਮਨਦੀਪ ਕੌਰ ਨੇ 428/500 ਅੰਕ ਪ੍ਰਾਪਤ ਕਰਕੇ ਪਹਿਲਾ,ਖੁਸ਼ਪ੍ਰੀਤ ਕੌਰ ਤੇ ਸਿਮਰ ਕੌਰ ਨੇ 410 ਅੰਕ ਲੈ ਕੇ ਦੂਜਾ,ਹਰਦੀਪ ਕੌਰ ਤੇ ਸਰਫਦੀਨ ਖਾਨ ਨੇ 402 ਅੰਕ ਲੈ ਕੇ ਤੀਜਾ,ਪਰਬਜੋਤ ਕੌਰ ਨੇ 401ਅੰਕ ਲੈ ਕੇ ਚੌਥਾ, ਲਖਬੀਰ ਸਿੰਘ ਨੇ 400 ਅੰਕ ਲੈ ਕੇ 5ਵਾਂ,ਹਰਮਨ ਸਿੰਘ ਨੇ 399 ਲੈ ਕੇ 6ਵਾਂ, ਸਿਮਰਜੀਤ ਕੌਰ ਨੇ 398 ਅੰਕ ਲੈ ਕੇ 7ਵਾਂ, ਸੋਮਾ ਕੌਰ ਨੇ 393 ਅੰਕ ਲੈ ਕੇ 8ਵਾਂ ਸਥਾਨ ਪ੍ਰਾਪਤ ਕੀਤਾ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਵੀ.ਕੇ. ਰਾਏ ਅਤੇ ਚੇਅਰਮੈਨ ਡਾ. ਰਵਿੰਦਰ ਬਾਂਸਲ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਨੂੰ ਉਹਨਾਂ ਦੀ ਸਫਲਤਾ 'ਤੇ ਮੁਬਾਰਕਬਾਦ ਦਿੱਤੀ।ਇਸ ਮੌਕੇ ਡਾ. ਨਵਜੋਤ ਕੌਰ,ਹਰਦੀਪ ਕੌਰ, ਵੀਰਪਾਲ ਕੌਰ ਰਜਿੰਦਰ ਕੌਰ ,ਬੀਰਪਾਲ ਕੌਰ ਬੀਰ ਕਲਾਂ ਆਦਿ ਸਟਾਫ ਹਾਜ਼ਰ ਸੀ।

Saturday, July 13, 2024

ਗੁਰਵਿੰਦਰ ਸਿੰਘ ਚਹਿਲ ਹੀਰੋਂ ਖ਼ੁਰਦ : ਸਟੇਟ ਅਧਿਆਪਕ ਐਵਾਰਡ ਲਈ ਨਾਮਜ਼ਦਗੀਆਂ ਦੀ ਪ੍ਰਕ੍ਰਿਆ ਸ਼ੁਰੂ

ਸਟੇਟ ਅਧਿਆਪਕ ਐਵਾਰਡ ਲਈ ਨਾਮਜ਼ਦਗੀਆਂ ਦੀ ਪ੍ਰਕ੍ਰਿਆ ਸ਼ੁਰੂ

ਗੁਰਵਿੰਦਰ ਸਿੰਘ ਚਹਿਲ, ਹੀਰੋਂ ਖੁਰਦ : ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਸਟੇਟ ਟੀਚਰ ਐਵਾਰਡ 2024 ਲਈ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਹਰੇਕ ਅਧਿਆਪਕ, ਸਕੂਲ ਮੁਖੀ ਅਤੇ ਪ੍ਰਬੰਧਕ ਆਪਣੀ ਵਿਅਕਤੀਗਤ ਆਈਡੀ ਦੇ ਮਾਧਿਅਮ ਰਾਹੀਂ 22 ਜੁਲਾਈ ਤਕ ਈ-ਪੰਜਾਬ ਪੋਰਟਲ ’ਤੇ ਅਰਜ਼ੀ ਅਪਲੋਡ ਕਰ ਸਕੇਗਾ।ਐਵਾਰਡ ਪ੍ਰਾਪਤ ਕਰਨ ਵਾਸਤੇ ਘੱਟੋ-ਘੱਟ 10 ਸਾਲ ਦੀ ਨਿਯਮਤ ਸੇਵਾ ਤੈਅ ਕੀਤੀ ਗਈ ਹੈ ਜਿਨ੍ਹਾਂ ਵਿਚ ਸਮਗਰਾ ਜਾਂ ਪੀਆਈਸੀਟੀਈਐੱਸ ਅਧੀਨ ਕੰਮ ਕਰ ਰਹੇ 10 ਸਾਲ ਸੇਵਾ ਵਾਲੇ ਅਧਿਆਪਕਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ 3 ਤੋਂ 10 ਸਾਲ ਦੇ ਵਿਚਕਾਰ ਨਿਯਮਤ ਸੇਵਾ ਕਰਦੇ ਅਤੇ ਆਪਣੀ ਪ੍ਰੋਬੇਸ਼ਨ ਮਿਆਦ ਪੂਰੀ ਕਰ ਚੁੱਕੇ ਅਧਿਆਪਕ ਯੰਗ ਟੀਚਰ ਐਵਾਰਡ ਲਈ ਯੋਗ ਹੋਣਗੇ। ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਕੋਈ ਵੀ ਅਧਿਆਪਕ, ਸਕੂਲ ਮੁਖੀ ਜਾਂ ਪ੍ਰਬੰਧਕ ਆਪਣੇ ਤੌਰ 'ਤੇ ਸਟੇਟ ਐਵਾਰਡ ਲਈ ਅਪਲਾਈ ਨਹੀਂ ਕਰ ਸਕਦਾ। ਉਨ੍ਹਾਂ ਦੀ ਨਾਮਜ਼ਦਗੀ ਕਿਸੇ ਹੋਰ ਅਧਿਆਪਕ, ਸਕੂਲ ਮੁਖੀ, ਇੰਚਾਰਜ ਜਾਂ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਵੱਲੋਂ ਕੀਤੀ ਜਾਵੇਗੀ। ਸੂਬਾ ਪੱਧਰ ਦੀ ਕਮੇਟੀ ਵੱਲੋਂ ਚੁਣੇ ਗਏ ਅਧਿਆਪਕਾਂ 5 ਸਤੰਬਰ 2024 ਨੂੰ ਐਵਾਰਡ ਹਾਸਲ ਕਰਨਗੇ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਈਟੀਟੀ 2364 ਭਰਤੀ ਨੂੰ ਜਲਦੀ ਪੂਰਾ ਕਰੇ ਪੰਜਾਬ ਸਰਕਾਰ

ਈਟੀਟੀ 2364 ਭਰਤੀ ਨੂੰ ਜਲਦੀ ਪੂਰਾ ਕਰੇ ਪੰਜਾਬ ਸਰਕਾਰ


ਨਹੀਂ ਤਿੱਖੇ ਵਿਰੋਧ ਦਾ ਕਰਨਾ ਪਵੇਗਾ ਸਾਹਮਣਾ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਈਟੀਟੀ 2364 ਭਰਤੀ ਨੂੰ ਪੂਰਾ ਕਰਵਾਉਣ ਲਈ ਜੱਥੇਬੰਦੀ ਦੇ ਆਗੂਆਂ ਵੱਲੋਂ ਬੁਢਲਾਡਾ ਵਿਖੇ ਮੀਟਿੰਗ ਕੀਤੀ ਗਈ,ਜਿਸ ਵਿੱਚ ਆਗੂ ਮਨਪ੍ਰੀਤ ਮਾਨਸਾ ਨੇ ਪ੍ਰੈਸ ਨਾਲ ਗੱਲ ਕਰਦਿਆਂ ਦੱਸਿਆ ਕਿ  ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਈਟੀਟੀ 2364 ਭਰਤੀ ਦੇ ਨਤੀਜੇ ਜਾਰੀ ਕਰਨ 'ਤੇ ਲੱਗੀ ਰੋਕ ਨੂੰ ਹਟਾ ਦਿੱਤਾ ਹੈ। ਇੱਥੇ ਜਿਕਰਯੋਗ ਹੈ ਕਿ 11 ਜੁਲਾਈ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ  2364 ਭਰਤੀ ਓੱਤੇ ਲੱਗੀਆਂ ਓਹਨਾਂ ਸਾਰੀਆਂ ਪਾਬੰਦੀਆਂ ਨੂੰ ਖਾਰਜ ਕਰ ਦਿੱਤਾ  ਜਿੰਨਾ ਕਰਕੇ ਇਸ ਭਰਤੀ ਦੇ ਨਤੀਜੇ ਜਾਰੀ ਕਰਨ ਤੇ ਰੋਕ ਲਗਾਈ ਗਈ ਸੀ, ਇਸ ਭਰਤੀ ਦੇ ਯੋਗ ਉਮੀਦਵਾਰਾਂ ਨੇ ਉਸ ਸਮੇਂ ਸੁੱਖ ਦਾ ਸਾਹ ਲਿਆ ਜਦੋਂ 11 ਜੁਲਾਈ ਨੂੰ ਲੰਬੀ ਚੱਲੀ ਸੁਣਵਾਈ ਦੌਰਾਨ ਹਾਈਕੋਰਟ ਨੇ 2364 ਭਰਤੀ ਦੇ ਉਮੀਦਵਾਰਾਂ ਦੇ ਨਿਯੁਕਤੀ ਪੱਤਰਾਂ  ਦੇ ਸਾਰੇ ਰਸਤੇ ਖੋਲ੍ਹ ਦਿੱਤੇ।ਇਹ ਭਰਤੀ ਮਾਰਚ 2020 ਵਿੱਚ ਆਈ ਸੀ,ਉਸ ਤੋਂ ਬਾਅਦ ਵਿਭਾਗ ਦੁਆਰਾ ਪੇਪਰ ਲੈਣ ਉਪਰੰਤ ਕੌਂਸਲਿੰਗ ਵੀ ਸ਼ੁਰੂ ਹੋ ਗਈ ਸੀ ਪਰ ਕੁੱਝ ਨੁਕਤਿਆਂ ਨੂੰ ਲੈਕੇ ਕੋਰਟ ਵਿੱਚ 2364 ਭਰਤੀ ਅਜਿਹੀ ਉੱਲਝੀ ਕੇ ਇਸਦੇ ਉਮੀਦਵਾਰ ਅੱਜ ਤਕ ਨਿਯੁਕਤੀ ਪੱਤਰਾਂ ਨੂੰ ਤਰਸ ਰਹੇ ਹਨ ਪਰ 11 ਜੁਲਾਈ ਨੂੰ ਹਾਈਕੋਰਟ ਵੱਲੋਂ ਸਾਰੀਆਂ ਰੋਕਾਂ ਹਟਾਉਂਦਿਆਂ ਇਸ ਭਰਤੀ  ਦੇ ਸਾਰੇ ਰਸਤੇ ਖੋਲ ਦਿੱਤੇ ਹਨ। ਇਸ ਮੌਕੇ ਕਮੇਟੀ ਆਗੂਆਂ ਨੇ ਦੱਸਿਆ ਕਿ ਹੁਣ ਸਾਰਾ ਕੁਝ ਵਿਭਾਗ ਦੇ ਹੱਥ ਹੈ ਕੇ ਓਹ ਇਸ ਭਰਤੀ ਦੇ ਯੋਗ ਉਮੀਦਵਾਰਾਂ ਨੂੰ ਕਦੋਂ ਨਿਯੁਕਤੀ ਪੱਤਰ ਦੇ ਕੇ ਸਕੂਲਾਂ ਵਿੱਚ ਭੇਜਦੇ ਹਨ।ਉਹਨਾਂ ਕਿਹਾ ਕਿ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕੇ ਜਲਦੀ ਹੀ ਈਟੀਟੀ 2364 ਭਰਤੀ ਦੇ ਉਮੀਦਵਾਰਾਂ ਨੂੰ ਸਰਕਾਰ ਨਿਯੁਕਤੀ ਪੱਤਰ ਦੇ ਕੇ ਸਕੂਲਾਂ 'ਚ ਭੇਜੇ ਕਿਉਂਕਿ ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੈ,ਹੋਰ ਇੰਤਜ਼ਾਰ ਨਾ ਕਰਾ ਕੇ 2364 ਭਰਤੀ ਨੂੰ  ਜਲਦੀ ਪੂਰਾ ਕੀਤਾ ਜਾਵੇ।ਇਸ ਮੌਕੇ ਹਰਜੀਤ ਗੁਰਨੇ ,ਗੁਰਜੀਵਨ ਮਾਨਸਾ,ਸੇਵਕ ਸਲੇਮਗੜ੍,ਗੁਰਸੰਗਤ ਬੁਢਲਾਡਾ,ਮਨਪ੍ਰੀਤ ਭੀਖੀ,ਜੱਸ ਭੀਖੀ,ਸੁਮਨਪ੍ਰੀਤ ਨੰਗਲ, ਬਲਵਿੰਦਰ ਬਰੇਟਾ, ਲਾਡੀ ਬਰੇਟਾ,ਜਗਪਾਲ ਮਾਨਸਾ ਅਤੇ ਸਮੂਹ ਈਟੀਟੀ 2364 ਕੇਡਰ ਹਾਜ਼ਿਰ ਸੀ।

ਗੁਰਵਿੰਦਰ ਸਿੰਘ ਚਹਿਲ ,ਚੀਮਾ ਮੰਡੀ : ਗੁਰੂ ਨਾਨਕ ਕਾਲਜ ਬੁਢਲਾਡਾ ਦਾ ਸਾਇੰਸ ਵਿਭਾਗ ਦਾ ਨਤੀਜਾ ਰਿਹਾ 100 ਫੀਸਦੀ

ਗੁਰੂ ਨਾਨਕ ਕਾਲਜ ਬੁਢਲਾਡਾ ਦਾ ਸਾਇੰਸ ਵਿਭਾਗ ਦਾ ਨਤੀਜਾ ਰਿਹਾ 100 ਫੀਸਦੀ 

ਗੁਰਵਿੰਦਰ ਸਿੰਘ ਚਹਿਲ ,ਚੀਮਾ ਮੰਡੀ : ਗੁਰੂ ਨਾਨਕ ਕਾਲਜ ਬੁਢਲਾਡਾ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨਿਆ ਐਮ.ਐੱਸਸੀ ਕੈਮਿਸਟਰੀ ਭਾਗ ਪਹਿਲਾ ਦਾ ਨਤੀਜਾ ਸੌ ਫੀਸਦੀ ਰਿਹਾ। ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਵਿਭਾਗ ਦੇ ਮੁਖੀ, ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਇਸ ਵਿਭਾਗ ਨੂੰ ਭਾਰਤ ਸਰਕਾਰ ਦੇ ਬਾਇਓਟੈਕਨੌਜੀ ਵਿਭਾਗ ਵੱਲੋਂ ਸਟਾਰ ਕਾਲਜ ਦਾ ਦਰਜਾ ਪ੍ਰਾਪਤ ਹੈ ਅਤੇ ਐਮ.ਐੱਸਸੀ ਕੈਮਿਸਟਰੀ ਦਾ ਕੋਰਸ ਕਰਵਾਉਣ ਵਾਲੀ ਮਾਨਸਾ ਜ਼ਿਲ੍ਹੇ ਦੀ ਇਕਲੌਤੀ ਸੰਸਥਾ ਹੈ। ਇਸ ਵਿਭਾਗ ਵਿੱਚ ਅਤਿ ਆਧੁਨਿਕ ਲੈਬਜ਼ ਅਤੇ ਉੱਚ ਯੋਗਤਾ  ਪ੍ਰਾਪਤ ਅਧਿਆਪਨ ਅਮਲਾ ਹੈ, ਇਸ ਵਿਭਾਗ ਦੇ ਵਿਦਿਆਰਥੀਆਂ ਨੇ ਹਮੇਸ਼ਾ ਹੀ ਸੰਸਥਾ ਦੇ ਮਾਣ ਵਿੱਚ ਵਾਧਾ ਕੀਤਾ ਹੈ। ਸਾਇੰਸ ਦੇ ਖੇਤਰ ਵਿੱਚ ਵਿਦਿਆਰਥੀਆਂ ਨੇ ਸਮੇਂ ਦੇ ਹਾਣ ਦੇ ਪ੍ਰਯੋਗ ਕਰਕੇ ਅਤੇ ਪ੍ਰੀਖਿਆਵਾਂ ਵਿੱਚੋਂ ਚੰਗੇ ਨੰਬਰ ਲੈ ਕੇ ਸਿੱਧ ਕੀਤਾ ਹੈ ਕਿ ਉਨ੍ਹਾਂ ਦਾ ਭਵਿੱਖ ਸੁਨਹਿਰਾ ਹੈ। ਵਿਭਾਗ ਦੇ ਮੁਖੀ ਡਾ. ਜਤਿੰਦਰ ਸਿੰਘ ਨੇ ਕਿਹਾ ਕਿ ਵਿਦਿਆਰਥੀਆ ਨੇ ਵਿਗਿਆਨ ਦੇ ਖੇਤਰ ਵਿਚ ਹਮੇਸ਼ਾ ਹੀ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ ਅਤੇ ਆਪਣੀ ਮਿਹਨਤ ਤੇ ਲਗਨ ਨਾਲ ਵੱਡੀਆ ਮੱਲਾ ਮਾਰੀਆ ਹਨ। ਦਸੰਬਰ 2023 ਦੇ ਨਤੀਜੇ ਵਿਚ ਵਿਦਿਆਰਥਣ ਦਿਕਸ਼ਾ ਨੇ 9 ਐੱਸਜੀਪੀਏ ਹਾਸਿਲ ਕਰਕੇ ਪਹਿਲਾ ਸਥਾਨ, ਮਨਪ੍ਰੀਤ ਕੌਰ ਨੇ 8.8 ਐੱਸਜੀਪੀਏ ਹਾਸਿਲ ਕਰਕੇ ਦੂਜਾ ਸਥਾਨ ਅਤੇ  ਜੈਸਮੀਨ ਨੇ 8.4 ਐੱਸਜੀਪੀਏ ਹਾਸਿਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।

Friday, July 12, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਈਟੀਟੀ 2364 ਭਰਤੀ ਦੇ ਨਤੀਜੇ ਜਾਰੀ ਕਰਨ 'ਤੇ ਲੱਗੀ ਰੋਕ ਹਟਾਈ

ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਈਟੀਟੀ 2364 ਭਰਤੀ ਦੇ ਨਤੀਜੇ ਜਾਰੀ ਕਰਨ 'ਤੇ ਲੱਗੀ ਰੋਕ ਹਟਾਈ

ਮਾਨਯੋਗ ਅਦਾਲਤ ਦੇ ਫੈਸਲੇ ਨਾਲ਼ ਈਟੀਟੀ 2364 ਪੋਸਟਾਂ ਦੀ ਭਰਤੀ ਪੂਰੀ ਕਰਨ ਦਾ ਰਾਹ ਕੀਤਾ ਪੱਧਰਾ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਈਟੀਟੀ 2364 ਭਰਤੀ ਦੇ ਨਤੀਜੇ ਜਾਰੀ ਕਰਨ 'ਤੇ ਲੱਗੀ ਰੋਕ ਨੂੰ ਹਟਾ ਦਿੱਤਾ ਹੈ। ਜਿਕਰਯੋਗ ਹੈ ਕਿ 11 ਜੁਲਾਈ ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ  2364 ਭਰਤੀ 'ਤੇ ਲੱਗੀਆਂ ਉਹਨਾਂ ਸਾਰੀਆਂ ਯਾਚਿਕਾਵਾਂ ਨੂੰ ਖਾਰਜ ਕਰ ਦਿੱਤਾ ਹੈ ਜਿਹਨਾ ਕਰਕੇ ਇਸ ਭਰਤੀ ਦੇ ਨਤੀਜੇ ਜਾਰੀ ਕਰਨ ਤੇ ਰੋਕ ਲਗਾਈ ਗਈ ਸੀ, ਇਸ ਭਰਤੀ ਦੇ ਯੋਗ ਉਮੀਦਵਾਰਾਂ ਨੇ ਉਸ ਸਮੇਂ ਸੁਖ ਦਾ ਸਾਹ ਲਿਆ ਜਦੋਂ  11 ਜੁਲਾਈ ਨੂੰ ਲੰਬੀ ਚਲੀ ਸੁਣਵਾਈ ਦੌਰਾਨ ਮਾਨਯੋਗ ਹਾਈਕੋਰਟ ਨੇ 2364 ਭਰਤੀ ਦੇ ਉਮੀਦਵਾਰਾਂ ਦੇ ਨਿਯੁਕਤੀ ਪੱਤਰਾਂ  ਦੇ ਸਾਰੇ ਰਸਤੇ ਖੋਲ ਦਿਤੇ। ਇਹ ਭਰਤੀ ਮਾਰਚ 2020  ਵਿੱਚ ਆਈ ਸੀ ਉਸ ਤੋਂ ਬਾਅਦ ਵਿਭਾਗ ਦੁਆਰਾ ਪੇਪਰ ਲੈਣ ਉਪਰੰਤ ਕੌਂਸਲਿੰਗ ਵੀ ਸ਼ੁਰੂ ਹੋ ਗਈ ਸੀ ਪਰ ਕੁਝ ਨੁਕਤਿਆਂ ਨੂੰ ਲੈ ਕੇ ਮਾਨਯੋਗ ਕੋਰਟ ਵਿੱਚ 2364 ਭਰਤੀ ਅਜਿਹੀ ਉਲਝੀ ਕੇ ਇਸਦੇ ਉਮੀਦਵਾਰ ਅੱਜ ਤਕ ਨਿਯੁਕਤੀ ਪੱਤਰਾਂ ਨੂੰ ਤਰਸ ਰਹੇ ਹਨ ਪਰ 11 ਜੁਲਾਈ 2024 ਨੂੰ ਮਾਨਯੋਗ ਉਚ ਅਦਾਲਤ ਵੱਲੋਂ ਸਾਰੀਆਂ ਰੋਕਾਂ ਹਟਾਉਂਦਿਆਂ ਇਸ ਭਰਤੀ ਦੇ ਸਾਰੇ ਰਸਤੇ ਖੋਲ੍ਹ ਦਿੱਤੇ ਹਨ। ਇਸ ਮੌਕੇ ਕਮੇਟੀ ਆਗੂ ਮਨਪ੍ਰੀਤ ਮਾਨਸਾ ਨੇ ਪ੍ਰੈੱਸ ਨਾਲ ਗੱਲ ਕਰਦਿਆਂ ਦੱਸਿਆ ਕਿ ਹੁਣ ਸਾਰਾ ਕੁਝ ਵਿਭਾਗ ਦੇ ਹੱਥ ਹੈ ਕਿ ਉਹ ਇਸ ਭਰਤੀ ਦੇ ਯੋਗ ਉਮੀਦਵਾਰਾਂ ਨੂੰ ਕਦੋਂ ਨਿਯੁਕਤੀ ਪੱਤਰ ਦੇ ਕੇ ਸਕੂਲਾਂ ਵਿੱਚ ਭੇਜਦੇ ਹਨ। ਉਹਨਾਂ ਕਿਹਾ ਕਿ ਉਹ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਜਲਦੀ ਹੀ ਈਟੀਟੀ 2364 ਭਰਤੀ ਦੇ ਉਮੀਦਵਾਰਾਂ ਨੂੰ ਸਰਕਾਰ ਨਿਯੁਕਤੀ ਪੱਤਰ ਦੇ ਕੇ ਸਕੂਲਾਂ ਵਿਚ ਭੇਜੇ ਕਿਉਂਕਿ ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਹੋਰ ਇੰਤਜ਼ਾਰ ਨਾ ਕਰਵਾਉਂਦਿਆ ਈਟੀਟੀ 2364 ਭਰਤੀ ਨੂੰ ਪੁਰਾ ਕੀਤਾ ਜਾਵੇ।ਇਸ ਮੌਕੇ ਹਰਜੀਤ ਗੁਰਨੇ ,ਗੁਰਜੀਵਨ ਮਾਨਸਾ, ਜਸਵਿੰਦਰ ਸਿੰਘ ਦਿਓਲ, ਵਰਿੰਦਰ ਸਰਹੰਦ, ਸੇਵਕ  ਸੰਗਰੂਰ,ਗੁਰਸੰਗਤ ਬੁਢਲਾਡਾ,ਅੰਮ੍ਰਿਤਪਾਲ ਧੂਰੀ,ਕਿਰਨ ਨਾਭਾ ਆਦਿ ਹਾਜ਼ਿਰ ਸਨ।


ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਆਕਸਫੋਰਡ ਸਕੂਲ ਚੀਮਾ ਵਿਖੇ ਨਸ਼ਿਆਂ ਪ੍ਰਤੀ ਜਾਗਰੂਕ ਕਰਦੇ ਨੁੱਕੜ ਨਾਟਕ 'ਸੁਲਗਦੀ ਧਰਤੀ' ਦੀ ਕੀਤੀ ਖ਼ੂਬਸੂਰਤ ਪੇਸ਼ਕਾਰੀ

ਆਕਸਫੋਰਡ ਸਕੂਲ ਚੀਮਾ ਵਿਖੇ ਨਸ਼ਿਆਂ ਪ੍ਰਤੀ ਜਾਗਰੂਕ ਕਰਦੇ ਨੁੱਕੜ ਨਾਟਕ 'ਸੁਲਗਦੀ ਧਰਤੀ' ਦੀ ਕੀਤੀ ਖ਼ੂਬਸੂਰਤ ਪੇਸ਼ਕਾਰੀ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਆਈ.ਸੀ.ਐਸ.ਈ. ਬੋਰਡ ਤੋਂ ਮਾਨਤਾ ਪ੍ਰਾਪਤ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਆਕਸਫੋਰਡ ਪਬਲਿਕ ਸਕੂਲ ਵਿਖੇ ਸਮਾਜ ਵਿੱਚ ਵੱਧ ਰਹੇ ਨਸ਼ਿਆਂ ਦੇ ਦਰਿਆ ਨੂੰ  ਸਮਰਪਿਤ ਨੁੱਕੜ ਨਾਟਕ 'ਸੁਲਗਦੀ ਧਰਤੀ' ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਥਿਏਟਰ ਨਾਲ ਸਬੰਧਿਤ ਵਿਦਿਆਰਥੀ ਗੁਰਵਿੰਦਰ ਸਿੰਘ ਵੱਲੋਂ ਖ਼ੂਬਸੂਰਤ ਅਤੇ ਸੁਚੱਜੀ ਪੇਸ਼ਕਾਰੀ ਕੀਤੀ। ਜਿਸ ਦੌਰਾਨ ਦਿਲਾਂ ਨੂੰ ਟੁੰਬਦੀ ਵੱਖ- ਵੱਖ ਪਾਤਰਾਂ ਦੀ ਪੇਸ਼ਕਾਰੀ ਨੂੰ ਇੱਕ ਹੀ ਪਾਤਰ ਵੱਲੋਂ ਬਾਖ਼ੂਬੀ ਨਿਭਾਇਆ ਗਿਆ।ਵੱਖ- ਵੱਖ ਪਾਤਰਾਂ ਦੇ ਵਾਰਤਾਲਾਪ ਰਾਹੀਂ ਇਸ ਨਾਟਕ ਦੀ ਇੱਕ ਚੰਗੇ ਸੁਨੇਹੇ ਨਾਲ ਸਮਾਪਤੀ ਹੋਈ।ਨਾਟਕ ਦੀ ਸਮਾਪਤੀ ਮੌਕੇ ਸਕੂਲ ਦੇ ਪ੍ਰਿੰਸੀਪਲ ਮਨਿੰਦਰਜੀਤ ਕੌਰ ਧਾਲੀਵਾਲ ਨੇ ਨਸ਼ਿਆਂ ਦੀ ਕੁਰੀਤੀ ਪ੍ਰਤੀ ਵਿਦਿਆਰਥੀਆਂ ਨੂੰ ਜਾਗਰੂਕ ਕਰਦੇ ਹੋਏ ਨੁੱਕੜ ਨਾਟਕ 'ਸੁਲਗਦੀ ਧਰਤੀ' ਦੇ ਸੁਨੇਹੇ ਨੂੰ ਘਰ-ਘਰ ਪਹੁੰਚਾਉਣ ਦਾ ਯਤਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਵਿਦਿਆਰਥੀਆਂ ਨੂੰ ਇਸ ਨਾਮੁਰਾਦ ਨਸ਼ਿਆਂ ਦੀ ਦਲਦਲ ਵਿੱਚ ਵਸਣ ਤੋਂ ਰੋਕਣ ਲਈ ਇਸਦੇ ਹੋਣ ਵਾਲੇ ਨੁਕਸਾਨ ਦੱਸਦੇ ਹੋਏ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ।ਇਸ ਮੌਕੇ ਮੈਨੇਜਮੈਂਟ ਮੈਂਬਰ ਮਿ. ਗਗਨ ਗੋਇਲ ਦੁਆਰਾ ਨੁੱਕੜ ਨਾਟਕ 'ਸੁਲਗਦੀ ਧਰਤੀ' ਦੀ ਖ਼ੂਬਸੂਰਤ ਪੇਸ਼ਕਾਰੀ ਦੀ ਪ੍ਰਸ਼ੰਸਾ ਕੀਤੀ ਅਤੇ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਨੂੰ ਨਸ਼ਿਆਂ ਕਾਰਨ ਪੈਦਾ ਹੋ ਰਹੀ ਮਾੜੀ ਸਥਿਤੀ ਬਾਰੇ ਚਾਨਣਾ ਪਾਇਆ।