Saturday, August 10, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਪੈਰਾਮਾਊਂਟ ਸਕੂਲ ਲਹਿਰਾ ਵਿਖੇ ਮਨਾਇਆ ਗਿਆ ਤੀਆਂ ਦਾ ਤਿਉਹਾਰ

ਪੈਰਾਮਾਊਂਟ ਸਕੂਲ ਲਹਿਰਾ ਵਿਖੇ ਮਨਾਇਆ ਗਿਆ ਤੀਆਂ ਦਾ ਤਿਉਹਾਰ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਪੈਰਾਮਾਊਂਟ ਪਬਲਿਕ ਸਕੂਲ ਲਹਿਰਾ ਵਿਖੇ ਤੀਜ ਦਾ ਤਿਉਹਾਰ ਬੜੀ ਧੁਮ-ਧਾਮ ਨਾਲ ਮਨਾਇਆ।ਸਕੂਲ ਵਿੱਚ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ।ਜਿਸ ਦੀ ਸ਼ੁਰੂਆਤ ਬੱਚਿਆਂ ਵੱਲੋਂ ਬੋਲੀਆਂ ਪਾ ਕੇ ਕੀਤੀ ਗਈ।ਬੱਚਿਆਂ ਨੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਪਹਿਰਾਵਾ ਪਾ ਕੇ ਸੱਭਿਆਚਾਰਕ ਗੀਤਾਂ ਤੇ ਗਿੱਧਾ,ਭੰਗੜਾ,ਗੁਰੱਪ ਡਾਂਸ ਪੇਸ਼ ਕੀਤੇ ਗਏ ਤੇ ਜੁਬਾਨੀ ਗਾ ਕੇ ਗੀਤ ਸਿੱਠਣੀਆਂ,ਟੱਪੇ ਆਦਿ ਦੀ ਪੇਸ਼ਕਾਰੀ ਦਿੱਤੀ ਇਸ ਸੱਭਿਆਚਾਰਕ ਪ੍ਰੋਗਰਾਮ ਦਾ ਲੜਕੀਆਂ ਨੇ ਬੜੇ ਉਤਸ਼ਾਹ ਨਾਲ ਭਰਪੂਰ ਆਨੰਦ ਮਾਣਿਆ।ਸਕੂਲ ਦੇ ਚੇਅਰਮੈਨ ਜਸਵੀਰ ਸਿੰਘ ਚੀਮਾ ਅਤੇ ਕਿਰਨਪਾਲ ਕੌਰ ਵੱਲੋਂ ਸਾਰੇ ਬੱਚਿਆਂ ਨੂੰ ਤੀਜ ਦੇ ਤਿਉਹਾਰ ਦੀ ਵਧਾਈ ਦਿੱਤੀ ਅਤੇ ਆਪਣੇ ਸੱਭਿਆਚਾਰ ਪ੍ਰਤੀ ਜਾਗਰੂਕ ਰਹਿ ਕੇ ਇਸ ਪ੍ਰਤੀ ਹਰ ਸੰਭਵ ਤੇ ਸੰਜੀਦਾ ਕਦਮ ਪੁੱਟਣ ਲਈ ਪ੍ਰਰੇਰਿਤ ਕੀਤਾ।ਇਸ ਮੌਕੇ ਪ੍ਰਿੰਸੀਪਲ ਯਸਪਾਲ ਸਿੰਘ,ਉਪ ਪ੍ਰਿੰਸੀਪਲ ਅੰਕਿਤ ਕਾਲੜਾ,ਨੈਬ ਸਿੰਘ,ਗੁਰਵਿੰਦਰ ਸਿੰਘ,ਗੁਰਪ੍ਰੀਤ ਕੌਰ,ਪੁਸ਼ਪਿੰਦਰ ਕੌਰ ਤੋਂ ਇਲਾਵਾ ਸਮੂਹ ਸਟਾਫ ਵੀ ਰਿਹਾ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਐਮ.ਐਲ.ਜੀ. ਕਾਨਵੈਂਟ ਸਕੂਲ ਚੀਮਾ ਵਿਖੇ ‘ਤੀਆਂ ਤੀਜ ਦੀਆ’ ਤਿਉਹਾਰ ਮਨਾਇਆ

ਐਮ.ਐਲ.ਜੀ. ਕਾਨਵੈਂਟ ਸਕੂਲ ਚੀਮਾ ਵਿਖੇ  ‘ਤੀਆਂ ਤੀਜ ਦੀਆ’  ਤਿਉਹਾਰ ਮਨਾਇਆ 

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਐਮ.ਐਲ.ਜੀ. ਕਾਨਵੈਂਟ ਸਕੂਲ ਚੀਮਾ ਵਿਖੇ  ‘ਤੀਆਂ ਤੀਜ ਦੀਆ’  ਤਿਉਹਾਰ ਮਨਾਇਆ ਗਿਆ।ਇਸ ਮੇਲੇ ਸਬੰਧੀ ਸਕੂਲ ਕੈਂਪਸ ਨੂੰ ਪੰਜਾਬੀ ਵਿਰਸੇ ਦਾ ਰੂਪ ਦਿੱਤਾ ਗਿਆ।ਪੰਜਾਬੀ ਪਹਿਰਾਵਿਆਂ ਵਿੱਚ ਸਜੇ ਨੰਨ੍ਹੇ ਬੱਚੇ ਹਰ ਕਿਸੇ ਲਈ ਖਿੱਚ ਦਾ ਕੇਂਦਰ ਬਣੇ ਹੋਏ ਸਨ। ਸਕੂਲ ਕੈਂਪਸ ਵਿੱਚ ਵੱਖ-ਵੱਖ ਤਰ੍ਹਾਂ ਦੇ ਸਟਾਲ ਵੀ ਲਾਏ ਹੋਏ ਸਨ। ਇਨ੍ਹਾਂ ਵਿੱਚ ਕਈ ਸਟਾਲਾਂ ’ਤੇ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕਰਦੀਆਂ ਪ੍ਰਦਰਸ਼ਨੀਆਂ ਵੀ ਲੱਗੀਆਂ ਹੋਈਆਂ ਸਨ।ਨੰਨ੍ਹੇ ਬੱਚਿਆਂ ਨੇ ਸੱਭਿਆਚਰਕ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ।ਪੀਂਘਾਂ ਝੂਟੀਆਂ ਅਤੇ ਸਾਉਣ ਮਹੀਨੇ ਨਾਲ ਸਬੰਧਤ ਬੋਲੀਆਂ ਅਤੇ ਗੀਤਾਂ ਰਾਹੀਂ ਚੰਗਾ ਰੰਗ ਬੰਨ੍ਹਿਆ।ਪ੍ਰੋਗਰਾਮ 'ਚ ਵਿਦਿਆਰਥਣਾਂ ਨੇ ਤੀਜ ਨਾਲ ਸਬੰਧਿਤ ਲੋਕ ਗੀਤ,ਬੋਲੀਆਂ,ਗੀਤ,ਗਰੁੱਪ ਡਾਂਸ ਅਤੇ ਗਿੱਧੇ 'ਚ ਆਪਣੀ ਹਾਜ਼ਰੀ ਲਗਵਾਈ ਅਤੇ ਪੰਜਾਬੀ ਪਹਿਰਾਵੇ ਪਾ ਕੇ ਚਰਖਾ ਕੱਤਿਆ ਤੇ ਤੀਆਂ ਦੇ ਮੇਲੇ ਦੀ ਰੌਣਕ ਵਧਾਈ।ਅਲੋਪ ਹੁੰਦੀਆ ਜਾ ਰਹੀਆਂ ਖੇਡਾਂ ਘੋਲ,ਬਾਂਦਰ ਕਿੱਲਾ,ਉੱਚ-ਨੀਚ,ਰੱਸਾ-ਕੱਸੀ,ਗੁੱਲੀ-ਡੰਡਾ,ਪਿੱਠੂ-ਕਰਮ ਦੀਆਂ ਪੇਸ਼ਕਾਰੀਆਂ ਮੇਲੇ ਦਾ ਸਿਖਰ ਹੋ ਨਿੱਬੜੀਆਂ।ਪ੍ਰਿੰਸੀਪਲ ਡਾ. ਵਿਕਾਸ ਸੂਦ ਨੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਨੂੰ ਪੰਜਾਬੀ ਵਿਰੇਸ ਨਾਲ ਜੁੜਨ ਲਈ ਪ੍ਰੇਰਿਆ। ਉਹਨਾ ਦੱਸਿਆ ਕਿ ਆਧੁਨਿਕ ਹੋਣ ਦੇ ਨਾਲ ਨਾਲ ਸਾਨੂੰ ਸੱਭਿਆਚਾਰ ਨਾਲ ਵੀ ਜੁੜੇ ਰਹਿਣਾ ਚਾਹੀਦਾ ਹੈ।ਮੈਨੇਜਮੈਂਟ ਮੈਂਬਰ ਨੇ ਬੱਚਿਆਂ ਦੀ ਹੌਸਲਾਅਫਜ਼ਾਈ ਕੀਤੀ ਤੇ ਉਨ੍ਹਾਂ ਨੂੰ ਸਰਟੀਫੀਕੇਟ ਵੀ ਕੀਤੇ।ਇਸ ਮੌਕੇ ਮੈਨੇਜਮੈਂਟ ਮੈਬਰ ਸੋਨੀਆ ਰਾਣੀ, ਮਧੂ ਰਾਣੀ, ਰਜਿੰਦਰ ਕੁਮਾਰ, ਹੈਪੀ ਕੁਮਾਰ, ਪ੍ਰਿੰਸੀਪਲ ਡਾ. ਵਿਕਾਸ ਸੂਦ, ਰਜਿੰਦਰ ਗਰਗ, ਲੱਕੀ ਸੇਠ (ਬੀਰਬਲ ਗਰੁੱਪ) ਆਦਿ ਅਤੇ ਸਮੂਹ ਸਟਾਫ ਮੌਜੂਦ ਸਨ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਪੰਚਾਇਤ ਸਕੱਤਰ ਧੀਰਜ ਕੁਮਾਰ ਦਾ ਦੋਦੜਾ ਵਿਖੇ ਆਉਣ 'ਤੇ ਸਕੂਲ ਦੀ ਮੈਨੇਜਮੈਂਟ ਕਮੇਟੀ ਨੇ ਕੀਤਾ ਸਨਮਾਨ

ਪੰਚਾਇਤ ਸਕੱਤਰ ਧੀਰਜ ਕੁਮਾਰ ਦਾ ਦੋਦੜਾ ਵਿਖੇ ਆਉਣ 'ਤੇ ਸਕੂਲ ਦੀ ਮੈਨੇਜਮੈਂਟ ਕਮੇਟੀ ਨੇ ਕੀਤਾ ਸਨਮਾਨ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਰਕਾਰੀ ਪ੍ਰਾਇਮਰੀ ਸਕੂਲ ਦੋਦੜਾ ਦੇ ਸਕੂਲ ਮੁਖੀ ਸੰਦੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ ਬਹੁਤ ਹੀ ਮਿਹਨਤੀ ਅਤੇ ਸਕੂਲੀ ਕੰਮਾਂ 'ਚ ਬੇਹੱਦ ਰੁਚੀ ਰੱਖਣ ਵਾਲੇ ਪੰਚਾਇਤ ਸਕੱਤਰ ਧੀਰਜ ਕੁਮਾਰ ਨੇ ਪਿੰਡ ਦੋਦੜਾ ਵਿਖੇ ਬਦਲੀ ਹੋਣ ਉਪਰੰਤ ਆਪਣਾ ਅਹੁਦਾ ਸੰਭਾਲ ਲਿਆ ਹੈ।ਸਕੂਲ ਮੁਖੀ ਨੇ ਦੱਸਿਆ ਕਿ ਧੀਰਜ ਕੁਮਾਰ ਪਹਿਲਾਂ ਵੀ ਇਸ ਪਿੰਡ ਵਿੱਚ ਸਕੱਤਰ ਵਜੋਂ ਨੌਕਰੀ ਕਰਦੇ ਰਹੇ ਹਨ ਤੇ ਆਪਣੇ ਸਮੇਂ ਵਿੱਚ ਇਹਨਾਂ ਨੇ ਸਕੂਲ ਦੇ ਬਹੁਤ ਕੰਮ ਕੀਤੇ ਹਨ।ਦੁਬਾਰਾ ਦੋਦੜਾ ਵਿਖੇ ਜੁਆਇਨ ਕਰਨ 'ਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਉਹਨਾਂ ਦਾ ਸਨਮਾਨ ਕੀਤਾ।ਸਮੁੱਚੀ ਪੰਚਾਇਤ,ਸਰਪੰਚ ਰਾਮ ਸਿੰਘ, ਪੰਚ ਜੁਗਰਾਜ ਸਿੰਘ,ਨਿਰਮਲ ਸਿੰਘ,ਭੋਲਾ ਸਿੰਘ ਚੇਅਰਮੈਨ ਨਛੱਤਰ ਸਿੰਘ,ਲੱਕੀ ਮੈਂਬਰ,ਭਾਨ ਸਿੰਘ ,ਸੁਖਪਾਲ ਸਿੰਘ ਐਡਵੋਕੇਟ ਅਤੇ ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਜਤਿੰਦਰ ਜੋਤੀ ਉਹਨਾਂ ਦਾ ਸਵਾਗਤ ਕੀਤਾ। ਸਕੂਲ ਮੁਖੀ ਸੰਦੀਪ ਕੁਮਾਰ ਨੇ ਦੱਸਿਆ ਕਿ ਸਕੱਤਰ ਧੀਰਜ ਕੁਮਾਰ ਨੇ ਵਿਸ਼ਵਾਸ ਦਿਵਾਇਆ ਕਿ ਸਕੂਲ ਦੇ ਬਾਕੀ ਰਹਿੰਦੇ ਸਾਰੇ ਅਧੂਰੇ ਕੰਮ ਜਲਦੀ ਕੀਤੇ ਜਾਣਗੇ।ਇਸ ਮੌਕੇ ਸਕੂਲ ਸਟਾਫ ਰਾਜੇਸ਼ ਬੁਢਲਾਡਾ,ਬਿਹਾਰਾ ਸਿੰਘ,ਜਸਵਿੰਦਰ ਕੌਰ,ਗੁਰਪ੍ਰੀਤ ਕੌਰ ,ਹਰਪ੍ਰੀਤ ਕੌਰ ,ਸੁਰਿੰਦਰਪਾਲ ਕੌਰ ਤੇ ਸਕੱਤਰ ਅਸ਼ਵਨੀ ਕੁਮਾਰ ਵੀ ਮੌਜੂਦ ਸਨ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਥਾਣਾ ਧਰਮਗੜ੍ਹ ਦੇ ਨਵੇਂ ਥਾਣਾ ਮੁਖੀ ਗੁਰਪਾਲ ਸਿੰਘ ਨੇ ਅਹੁਦਾ ਸੰਭਾਲਿਆ

ਥਾਣਾ ਧਰਮਗੜ੍ਹ ਦੇ ਨਵੇਂ ਥਾਣਾ ਮੁਖੀ ਗੁਰਪਾਲ ਸਿੰਘ ਨੇ ਅਹੁਦਾ ਸੰਭਾਲਿਆ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਥਾਣਾ ਧਰਮਗੜ੍ਹ ਵਿਖੇ ਨਵੇਂ ਆਏ ਥਾਣਾ ਮੁਖੀ ਗੁਰਪਾਲ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ।ਉਹ ਇਸ ਤੋਂ ਪਹਿਲਾਂ ਥਾਣਾ ਸ਼ੇਰਪੁਰ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ।ਗੱਲਬਾਤ ਕਰਦਿਆਂ ਥਾਣਾ ਮੁਖੀ ਗੁਰਪਾਲ ਸਿੰਘ ਨੇ ਕਿਹਾ ਕਿ ਉਹਨਾਂ ਦੇ ਖੇਤਰ ਅਧੀਨ ਪੈਂਦੇ ਪਿੰਡਾਂ ਵਿੱਚ ਗਲਤ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਗਲਤ ਕਾਰਵਾਈਆਂ ਕਰਨ ਵਾਲੇ ਲੋਕ ਆਪਣੀਆਂ ਕਾਰਵਾਈਆਂ ਤੋਂ ਬਾਜ ਆ ਜਾਣ ਨਹੀਂ ਤਾਂ ਉਹਨਾਂ ਦੇ ਖਿਲਾਫ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਥਾਣਾ ਮੁਖੀ ਨੇ ਕਿਹਾ ਕਿ ਨਸ਼ਿਆਂ ਦੀ ਤਸਕਰੀ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਆਮ ਲੋਕ ਨਵੇਂ ਟ੍ਰੈਫਿਕ ਰੂਲਾਂ ਬਾਰੇ ਜਾਗਰੂਕ ਹੋਣ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੋਈ ਵੀ ਵਾਹਨ ਚਲਾਉਣ ਨਾ ਦੇਣ ਕਿਉਂਕਿ ਇਸ ਦੀ ਉਲੰਘਨਾ ਕਰਨ 'ਤੇ  ਉਹਨਾਂ ਮਾਪੇ ਜ਼ਿੰਮੇਵਾਰ ਹੋਣਗੇ।ਉਹਨਾਂ ਕਿਹਾ ਕਿ ਥਾਣੇ ਵਿਖੇ ਆਉਣ ਵਾਲੇ ਪਤਵੰਤਿਆਂ ਅਤੇ ਆਮ ਲੋਕਾਂ ਦਾ ਪੂਰਾ ਸਤਿਕਾਰ ਰੱਖਿਆ ਜਾਵੇਗਾ। ਉਹਨਾ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਦਾ ਸਾਥ ਦੇਣ ਤਾਂ ਹੀ ਵਧੀਆ ਪ੍ਰਸ਼ਾਸਨਿਕ ਸੁਧਾਰ ਦੀ ਆਸ ਕਰ ਸਕਦੇ ਹਾਂ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਤਰੰਜ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਦੇ ਖਿਡਾਰੀ ਯੁਵਰਾਜ ਅਤੇ ਦਿਨੇਸ਼ ਦੀ ਹੋਈ ਚੋਣ

ਸਤਰੰਜ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਦੇ ਖਿਡਾਰੀ ਯੁਵਰਾਜ ਅਤੇ ਦਿਨੇਸ਼ ਦੀ ਹੋਈ ਚੋਣ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜੋਨ ਪੱਧਰੀ ਖੇਡਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਵੱਖ ਵੱਖ ਖੇਡਾਂ ਦੇ ਮੁਕਾਬਲੇ ਹੋ ਰਹੇ ਹਨ। ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਦੀਆਂ ਟੀਮਾਂ ਵੱਧ ਚੜ੍ ਕੇ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈ ਰਹੀਆਂ ਹਨ। ਇਨਾ ਜੋਨ ਪੱਧਰੀ ਖੇਡਾਂ ਵਿੱਚ ਹੀ ਸਤਰੰਜ ਦੇ  ਮੁਕਾਬਲੇ ਸ੍ਰੀ ਮਸਤੂਆਣਾ ਸਾਹਿਬ ਵਿਖ਼ੇ ਕਰਵਾਏ ਗਏ। ਜਿਨਾਂ ਵਿੱਚ ਜੋਨ ਲੌਂਗੋਵਾਲ ਦੇ ਬਹੁਤ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੇ ਭਾਗ ਲਿਆ। ਅੰਡਰ 14  ਮੁਕਾਬਲਿਆਂ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਰੱਤੋ ਕੇ ਦੇ ਖਿਡਾਰੀਆਂ ਮਨਿੰਦਰ ਸਿੰਘ, ਸੁਖਲਵ, ਯੁਵਰਾਜ ਅਤੇ ਦਿਨੇਸ਼ ਸ਼ਰਮਾ ਨੇ ਖੇਡ ਇੰਚਾਰਜ ਸੁਖਪਾਲ ਸਿੰਘ ਦੀ ਅਗਵਾਈ ਹੇਠ ਇਹਨਾਂ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਿਸਦੀ ਬਦੌਲਤ ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਦੇ ਯੁਵਰਾਜ ਸਿੰਘ ਅਤੇ ਦਿਨੇਸ਼ ਸ਼ਰਮਾ ਦੀ ਜਿਲ੍ਹਾ ਪੱਧਰੀ ਮੁਕਾਬਲਿਆਂ ਲਈ ਚੋਣ ਹੋਈ। ਸਕੂਲ ਪਹੁੰਚਣ ਦੇ ਟੀਮ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਜਿੱਤ ਤੇ ਖੁਸ਼ੀ ਪ੍ਰਗਟ ਕਰਦਿਆਂ ਸਕੂਲ ਵੈਲਫੇਅਰ ਕਮੇਟੀ ਦੇ ਪ੍ਰਧਾਨ ਸਰਦਾਰ ਗਿਆਨ ਸਿੰਘ ਭੁੱਲਰ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਬੱਲੀ ਨੇ ਖਿਡਾਰੀਆਂ ਅਤੇ ਸਟਾਫ ਨੂੰ ਸ਼ਾਬਾਸ਼ ਦਿੱਤੀ। ਸਰਪੰਚ ਕੁਲਦੀਪ ਕੌਰ ਨੇ ਖਿਡਾਰੀਆਂ ਨੂੰ ਹੋਰ ਮਿਹਨਤ ਕਰਨ ਅਤੇ ਜਿਲਾ ਪੱਧਰ ਤੇ ਜਿੱਤਾਂ ਦਰਜ ਕਰਨ ਲਈ ਪ੍ਰੇਰਿਆ। ਇਸ ਮੌਕੇ ਤੇ ਮਾਸਟਰ ਬੰਤਾ ਸਿੰਘ, ਜਗਪਾਲ ਸਿੰਘ ਸਾਹੋਕੇ, ਪਾਲੀ ਧਨੌਂਲਾ, ਹਰਮਿੰਦਰ ਰੂਮੀ, ਧਰਮ ਸਿੰਘ, ਸਾਹਿਬ ਸਿੰਘ, ਮਨਜੀਤ ਸਿੰਘ ਫੌਜੀ, ਵਿਜੇ ਕੁਮਾਰ ਅਤੇ ਸਕੂਲ ਸਟਾਫ ਵਿੱਚੋਂ ਮੈਡਮ ਪਰਵੀਨ ਕੌਰ, ਚਰਨਜੀਤ ਕੌਰ, ਕਰਮਜੀਤ ਕੌਰ, ਰੇਨੂੰ ਸਿੰਗਲਾ,ਸਤਪਾਲ ਕੌਰ ਅਤੇ ਰਣਜੀਤ ਕੌਰ ਹਾਜ਼ਰ ਸਨ। ਪ੍ਰੈਸ ਨਾਲ ਜਾਣਕਾਰੀ ਅਧਿਆਪਕ ਪਰਦੀਪ ਸਿੰਘ ਨੇ ਸਾਂਝੀ ਕੀਤੀ।

Wednesday, August 7, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਈਟੀਟੀ 2364 ਆਧਿਆਪਕਾਂ ਦੀ ਜਲਦੀ ਨਿਯੁਕਤੀ ਪੱਤਰ ਜਾਰੀ ਕਰੇ ਪੰਜਾਬ ਸਰਕਾਰ

 ਈਟੀਟੀ 2364 ਆਧਿਆਪਕਾਂ ਦੀ ਜਲਦੀ ਨਿਯੁਕਤੀ ਪੱਤਰ ਜਾਰੀ ਕਰੇ ਪੰਜਾਬ ਸਰਕਾਰ

ਨਹੀਂ ਤਾਂ ਕਰਨਾ ਪਵੇਗਾ ਤਿੱਖੇ ਵਿਰੋਧ ਦਾ ਸਾਹਮਣਾ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਈ.ਟੀ.ਟੀ. 2364 ਬੇਰੁਜ਼ਗਾਰ ਅਧਿਆਪਕ ਕਾਫੀ ਸਮੇਂ ਤੋਂ ਨਿਯੁਕਤੀ ਪੱਤਰਾਂ ਦੀ ਉਡੀਕ ਕਰ ਰਹੇ ਹਨ ਪਰ ਅਜੇ ਤੱਕ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਮਿਲਿਆ।ਜਿਸ 'ਤੇ ਰੋਸ ਪ੍ਰਗਟ ਕਰਦਿਆਂ ਯੂਨੀਅਨ ਆਗੂ ਮਨਪ੍ਰੀਤ ਮਾਨਸਾ ਤੇ ਗੁਰਸੰਗਤ ਸਿੰਘ ਬੁਢਲਾਡਾ ਵੱਲੋਂ ਸਰਕਾਰ ਦਾ ਭੰਡੀ ਪ੍ਰਚਾਰ ਕਰਨ ਦੀ ਸਖ਼ਤ ਸ਼ਬਦਾਂ 'ਚ ਚਿਤਾਵਨੀ ਦਿੱਤੀ ਅਤੇ ਕਿਹਾ ਕਿ ਜੇਕਰ ਮਾਨ ਸਰਕਾਰ ਜਲਦੀ ਈਟੀਟੀ 2364 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਜਾਰੀ ਨਹੀਂ ਕਰਦੀ ਤਾਂ ਉਹ ਆਉਣ ਵਾਲੀ 15 ਅਗਸਤ ਨੂੰ ਹਰ ਜਿਲ੍ਹੇ ਵਿੱਚ ਕਾਲੀਆਂ ਝੰਡੀਆਂ ਨਾਲ ਸਰਕਾਰ ਦਾ ਤਿੱਖਾ ਵਿਰੋਧ ਕਰਨਗੇ। ਯੂਨੀਅਨ ਆਗੂਆਂ ਵੱਲੋਂ ਇਹ ਵੀ ਕਿਹਾ ਗਿਆ ਕਿ ਦੂਜੀਆਂ ਸਰਕਾਰਾਂ ਤੋਂ ਤੰਗ ਆ ਕੇ ਹੀ ਉਹ ਮਾਨ ਸਰਕਾਰ ਨੂੰ ਸੱਤਾ ਵਿੱਚ ਲੈ ਕੇ ਆਏ ਸੀ ਤੇ ਸੱਤਾ 'ਚ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਬੇਰੁਜ਼ਗਾਰ ਸਾਥੀਆਂ ਨਾਲ ਵਾਅਦਾ ਕੀਤਾ ਸੀ ਕਿ ਸਾਡਾ ਹਰਾ ਪੈੱਨ ਉਹਨਾਂ ਦੇ ਹੱਕ ਵਿੱਚ ਚੱਲੇਗਾ ਪਰ ਉਸ ਹਰੇ ਪੈਨ ਦੀ ਉਡੀਕ ਈਟੀਟੀ 2364 ਅਧਿਆਪਕ ਸਾਥੀ ਪਿਛਲੇ ਲੰਮੇ ਸਮੇਂ ਤੋਂ ਕਰ ਰਹੇ ਹਨ। ਯੂਨੀਅਨ ਆਗੂਆਂ ਨੇ ਇਹ ਵੀ ਕਿਹਾ ਕਿ ਸਾਨੂੰ ਮਾਨ ਸਰਕਾਰ 'ਤੇ ਪੂਰਾ ਭਰੋਸਾ ਹੈ ਕਿ ਉਹ ਜਲਦੀ ਸਾਡੀ ਚਿੰਤਾ ਦਾ ਹੱਲ ਕਰਨਗੇ ਤਾਂ ਉਹ ਜਲਦੀ ਸਕੂਲਾਂ 'ਚ ਜਾ ਕੇ ਆਪਣੀਆਂ ਸੇਵਾਵਾਂ ਨਿਭਾ ਸਕਣ।

Sunday, August 4, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਕਰੇਗੀ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਉ : ਵਿਕਾਸ ਸਾਹਨੀ

ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਕਰੇਗੀ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਉ : ਵਿਕਾਸ ਸਾਹਨੀ

ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਨਾ ਦੇਣ ਦੇ ਝੂਠੇ ਲਾਰਿਆਂ ਤੋਂ ਤੰਗ ਆ ਕੇ ਗੁਪਤ ਐਕਸ਼ਨ ਕਰਨ ਦਾ ਲਿਆ ਫੈਸਲਾ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸੂਬਾ ਪ੍ਰਧਾਨ ਵਿਕਾਸ ਸਾਹਨੀ ਨੇ ਕਿਹਾ ਕਿ ਪੰਜਾਬ ਦੀ ਸੱਤਾ ਤੇ ਕਾਬਜ਼ ਆਪ ਸਰਕਾਰ ਦੇ ਮੁੱਖ ਮੰਤਰੀ ਆਪਣੇ ਆਪ ਨੂੰ ਆਮ ਲੋਕਾਂ ਦਾ ਮੁੱਖ ਮੰਤਰੀ ਦੱਸ ਕੇ ਭੋਲੇ ਭਾਲੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ ਕਿ ਲੋਕਾਂ ਨੂੰ ਕੰਮ ਕਰਾਉਣ ਵਿੱਚ ਕੋਈ ਖੱਜਲ ਖਾਉਰੀ ਨਾ ਹੋਵੇ ਕਹਿ ਕੇ ਵੱਡੇ ਵੱਡੇ ਡਰਾਮੇ ਕਰ ਰਹੇ ਹਨ ਬਹੁਤ ਉੱਚ ਅਧਿਕਾਰੀਆਂ ਨੂੰ ਮਿਲਣ, ਭਰੋਸਾ ਦਿਵਾਉਣ ਉਪਰੰਤ ਵੀ ਮੁੱਖ ਮੰਤਰੀ ਨਾਲ ਕੋਈ ਮੀਟਿੰਗ ਨਹੀਂ ਮਿਲੀ ਜਿਸ ਤੋਂ ਤੰਗ ਆ ਕੇ ਸਾਡੀ ਜਥੇਵਦੀ ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਵੱਲੋ 11 ਅਗਸਤ ਨੂੰ ਸੰਗਰੂਰ ਵਿਖ਼ੇ ਗੁਪਤ ਸਥਾਨ ਤੇ ਗੁਪਤ ਐਕਸ਼ਨ ਉਪਰੰਤ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਉ ਕਰਨ ਦਾ ਫੈਸਲਾ ਲਿਆ ਗਿਆ ਹੈ ।ਮਨਿੰਦਰ ਮਾਨਸਾ ਨੇ ਕਿਹਾ ਕਿ ਵੋਟਾਂ ਤੋਂ ਪਹਿਲਾ ਤਾਂ ਸਰਕਾਰਾਂ ਵੱਡੇ ਵੱਡੇ ਵਾਦੇ ਕਰਦੀਆਂ ਹਨ ਪਰ ਵੋਟਾਂ ਤੋਂ ਬਾਅਦ ਭੁੱਲ ਹੀ ਜਾਂਦੀਆਂ ਨੇ ਆਮ ਲੋਕਾਂ ਨੂੰ ਅੱਖੋਂ ਉਹਲੇ ਕਰ ਦਿੱਤਾ ਜਾਂਦਾ ਹੈ ਆਮ ਲੋਕਾਂ ਦੇ ਮੁੱਖ ਮੰਤਰੀ ਦੱਸਣ ਵਾਲੇ ਮੰਤਰੀ ਸਾਬ ਸਾਡੀਆ ਮੰਗਾਂ ਨੂੰ ਅਣਗੋਲਿਆ ਕਰ ਕੇ ਪੰਜਾਬ ਦੀ ਜਵਾਨੀ ਨੂੰ ਰੁਜਗਾਰ ਨਾ ਦੇ ਕੇ ਸੜਕਾਂ ਤੇ ਰੁਲਣ ਲਈ ਮਜਬੂਰ ਕਰ ਰਹੇ ਹੈ ।ਇਸ ਮੌਕੇ ਤੇ ਲਖਵਿੰਦਰ ਕੌਰ, ਅਮਨਦੀਪ ਕੌਰ, ਗੁਰਪ੍ਰੀਤ ਸਿੰਘ ਘੁੰਮਣ,ਕਿਰਨ ਮੈਡਮ, ਜਰਨੈਲ ਮਾਨਸਾ, ਸੁਖਦਰਸ਼ਨ ਮਾਨਸਾ, ਵਜ਼ੀਰ ਮਾਨਸਾ, ਕਾਂਤਾ ਰਾਣੀ ਮਾਨਸਾ, ਕਰਮਜੀਤ ਕੌਰ, ਖੁਸ਼ਪ੍ਰੀਤ ਬਠਿੰਡਾ, ਮੋਹਨਜੀਤ ਕੌਰ, ਹਰਮਨਜੀਤ ਕੌਰ, ਗੁਰਪ੍ਰੀਤ ਸਿੰਘ ਸੰਗਰੂਰ, ਗੁਰਸੇਵਕ ਸਿੰਘ ਮਾਨਸਾ, ਰਕਿੰਦਰ ਕੌਰ, ਭੁਪੇਸ਼ ਕੁਮਾਰ ਤੋ ਇਲਾਵਾ ਭਰਾਤਰੀ ਜਥੇਵੰਦੀਆਂ ਦੇ ਆਗੂ ਵੀ ਹਾਜ਼ਰ ਸਨ।