Saturday, September 7, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਗੁਰਮਤਿ ਸਮਾਗਮ ਕਰਵਾਇਆ

 

ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਗੁਰਮਤਿ ਸਮਾਗਮ ਕਰਵਾਇਆ

ਚੌਥੇ ਪਤਸ਼ਾਹ ਦੇ 450 ਸਾਲਾ ਗੁਰਿਆਈ ਦਿਵਸ ਅਤੇ ਤੀਜੇ ਪਾਤਸ਼ਾਹ ਦੇ ਜੋਤੀ-ਜੋਤਿ ਦਿਵਸ ਨੂੰ ਸਮਰਪਿਤ ਕਰਵਾਇਆ ਧਾਰਮਿਕ ਸਮਾਗਮ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੇ 450 ਸਾਲਾ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਿਆਈ ਦਿਵਸ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਆਦੇਸ਼ਾਂ ਅਨੁਸਾਰ ਇੱਕ ਹਫਤੇ ਤੋਂ ਲੜੀਵਾਰ ਪ੍ਰੋਗਰਾਮ ਚੱਲ ਰਹੇ ਹਨ।ਇਨ੍ਹਾਂ ਪ੍ਰੋਗਰਾਮਾਂ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਲੇਖ, ਕਵਿਤਾ ਉਚਾਰਨ,ਕੁਇਜ਼,ਗੱਤਕਾ, ਚਿੱਤਰਕਾਰੀ ਅਤੇ ਕਵੀਸ਼ਰੀ ਮੁਕਾਬਲੇ ਕਰਵਾਏ ਗਏ।ਗੁਰਮਤਿ ਸਮਾਗਮ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਸੰਗੀਤ ਵਿਭਾਗ ਦੇ ਵਿਿਦਆਰਥੀਆਂ ਵੱਲੋਂ ਸ਼ਬਦ ਗਾਇਨ ਕੀਤੇ ਗਏ।ਵਿਸ਼ੇਸ਼ ਤੌਰ ’ਤੇ ਪਹੁੰਚੇ ਗੁਰਮਤਿ ਪ੍ਰਚਾਰਕ ਭਾਈ ਅਮਰਦੀਪ ਸਿੰਘ ਨੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਅਤੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਇਤਿਹਾਸ ਤੋਂ ਸੰਗਤ ਨੂੰ ਜਾਣੂ ਕਰਵਾਇਆ ਗਿਆ।ਵਿਿਦਆਰਥੀਆਂ ਨੇ ਗੁਰ ਇਤਿਹਾਸ ਨਾਲ ਸਬੰਧਿਤ ਵਾਰਾਂ ਅਤੇ ਕਵੀਸ਼ਰੀ ਪੇਸ਼ ਕਰਕੇੇ ਗੁਰ ਇਤਿਹਾਸ ਦੀ ਮਹਿਮਾ ਦਾ ਗਾਇਨ ਕੀਤਾ।ਇਸ ਮੌਕੇ ਬੋਲਦਿਆਂ ਗੁਰਪ੍ਰੀਤ ਸਿੰਘ ਝੱਬਰ,ਮੈਂਬਰ ਅਤ੍ਰਿੰਗ ਕਮੇਟੀ ਐਸ.ਜੀ.ਪੀ.ਸੀ. ਨੇ ਕਿਹਾ ਕਿ ਗੁਰੂ ਸਾਹਿਬ ਦੇ ਜੀਵਨ ਤੋਂ ਸੇਧ ਲੈਂਦੇ ਹੋਏ ਸਾਨੂੰ ਸੇਵਾ ਅਤੇ ਸਿੱਖੀ ਸਿਧਾਂਤਾਂ ਤੇ ਚੱਲਣ ਦਾ ਦ੍ਰਿੜ ਸੰਕਲਪ ਕਰਨਾ ਚਾਹੀਦਾ ਹੈ।ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਿਲਰਾਜ ਸਿੰਘ ਭੂੰਦੜ ਨੇ ਕਿਹਾ ਕਿ ਗੁਰੂ ਨਾਨਕ ਕਾਲਜ ਬੁਢਲਾਡਾ ਵਿਿਦਆਰਥੀਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਲਈ ਵੱਡੇ ਉਪਰਾਲੇ ਕਰ ਰਿਹਾ ਹੈ।ਅਜਿਹੇ ਕਾਰਜ ਚੰਗਾ ਜੀਵਨ ਜਿਊਣ ਲਈ ਸਹਾਈ ਹੁੰਦੇ ਹਨ।ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਰਾਮਦਾਸ ਪਾਤਸ਼ਾਹ ਦੀ ਮਿਹਰ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਆਪਣੀਆਂ ਸੰਸਥਾਵਾਂ ਰਾਹੀਂ ਅਕਾਦਮਿਕ ਵਿੱਦਿਆ ਦੇ ਨਾਲ-ਨਾਲ ਵਿਿਦਆਰਥੀਆਂ ਨੂੰ ਸਿੱਖ ਵਿਰਾਸਤ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ।ਪਿਛਲੇ ਹਫਤੇ ਤੋਂ ਲੜੀਵਾਰ ਚੱਲ ਰਹੇ ਮੁਕਾਬਲਿਆਂ ਵਿੱਚ 550 ਦੇ ਲੱਗਭੱਗ ਵਿਿਦਆਰਥੀਆਂ ਨੇ ਹਿੱਸਾ ਲਿਆ ਹੈ। ਧਰਮ ਅਧਿਐਨ ਵਿਭਾਗ ਵੱਲੋਂ ਗੁਰਬਾਣੀ ਕੰਠ ਅਤੇ ਗੁਰਬਾਣੀ ਸ਼ੁੱਧ ਉਚਾਰਨ ਮੁਕਾਬਲੇ ਕਰਵਾਏ ਗਏ। ਗੁਰਬਾਣੀ ਕੰਠ ਮੁਕਾਬਲੇ ਵਿਚ ਹਰਮਨਪ੍ਰੀਤ ਸਿੰਘ ਅਤੇ ਗੁਰਜੀਤ ਸਿੰਘ,ਨੀਰੂ ਕੌਰ,ਕ੍ਰਿਸ਼ਨ ਸਿੰਘ,ਗੁਰਬਾਣੀ ਸ਼ੁੱਧ ਉਚਾਰਨ ਵਿੱਚ ਸਤਨਾਮ ਸਿੰਘ,ਗੁਰਜੀਤ ਸਿੰਘ ਅਤੇ ਗੁਰਵਿੰਦਰ ਕੌਰ ਨੇ ਕ੍ਰਮਵਾਰ ਪਹਿਲਾ,ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।ਇਤਿਹਾਸ ਵਿਭਾਗ ਵੱਲੋਂ ਕਰਵਾਏ ਗਏ ਕੁਇਜ਼ ਮੁਕਾਬਲੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੀਰੋਂ ਖੁਰਦ ਦੇ ਵਿਿਦਆਰਥੀਆਂ ਨੇ ਪਹਿਲਾ, ਫਫੜੇ ਭਾਈਕੇ ਦੇ ਵਿਿਦਆਰਥੀਆਂ ਨੇ ਦੂਜਾ ਅਤੇ ਦਾਤੇਵਾਸ ਦੇ ਵਿਿਦਆਰਥੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਪੰਜਾਬੀ ਵਿਭਾਗ ਵੱਲੋਂ ਕਰਵਾਏ ਗਏ ਅੰਤਰ ਵਿਭਾਗੀ ਕਵਿਤਾ ਮੁਕਾਬਲੇ ਵਿਚ ਗਗਨਦੀਪ ਕੌਰ ਨੇ ਪਹਿਲਾ,ਨੀਰੂ ਕੌਰ ਨੇ ਦੂਜਾ ਅਤੇ ਕਮਲਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।ਲੇਖ ਲਿਖਣ ਮੁਕਾਬਲੇ ਵਿੱਚ ਗ੍ਰੈਜੂਏਸ਼ਨ ਪੱਧਰ ’ਤੇ ਦਵਿੰਦਰ ਕੌਰ ਨੇ ਪਹਿਲਾ, ਸਿਮਰਨਜੀਤ ਕੌਰ ਨੇ ਦੂਜਾ ਤੇ ਅਮਨਦੀਪ ਕੌਰ ਨੇ ਤੀਜਾ ਸਥਾਨ ਅਤੇ ਪੋਸਟ ਗ੍ਰੈਜੂਏਸ਼ਨ ਪੱਧਰ ਦੇ ਮੁਕਾਬਲਿਆਂ ’ਚ ਸੁਖਜੀਤ ਸਿੰਘ ਨੇ ਪਹਿਲਾ,ਕਰਨੈਲ ਸਿੰਘ ਨੇ ਦੂਜਾ ਅਤੇ ਗੁਰਜੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਚਿੱਤਰਕਾਰੀ ਮੁਕਾਬਲੇ ਵਿੱਚ ਨਵਪ੍ਰੀਤ ਸਿੰਘ ਨੇ ਪਹਿਲਾ,ਕਰਮਵੀਰ ਸਿੰਘ ਨੇ ਦੂਜਾ ਅਤੇ ਨੂਰਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਅਤੇ ਗੱਤਕਾ ਮੁਕਾਬਲੇ ਕਰਵਾਏ ਗਏ।ਇਸ ਸਮਾਗਮ ਵਿੱਚ ਡਾ. ਨਿਸ਼ਾਨ ਸਿੰਘ ਹਲਕਾ ਇੰਚਾਰਜ ਬੁਢਲਾਡਾ,ਪ੍ਰੇਮ ਕੁਮਾਰ ਅਰੋੜਾ ਹਲਕਾ ਇੰਚਾਰਜ ਮਾਨਸਾ,ਗੁਰਦੀਪ ਸਿੰਘ ਟੋਡਰਪੁਰ,ਜੋਗਾ ਸਿੰਘ ਬੋਹਾ, ਅਮਰਜੀਤ ਸਿੰਘ ਕੁਲਾਣਾ,ਹਰਮੇਲ ਸਿੰਘ ਕਲੀਪੁਰ,ਗੁਰਮੇਲ ਸਿੰਘ ਠੇਕੇਦਾਰ,ਕੁਲਵੰਤ ਸਿੰਘ ਪ੍ਰਧਾਨ ਮਾਤਾ ਗੁਜਰੀ ਭਲਾਈ ਕੇਂਦਰ,ਰੂਬਲ ਭੀਖੀ,ਦਰਸ਼ਨ ਸਿੰਘ ਮੰਡੇਰ,ਸ਼ਾਮ ਲਾਲ ਧਲੇਵਾਂ,ਰਮਨਦੀਪ ਸਿੰਘ ਗੁੜੱਦੀ,ਬਿੱਕਰ ਸਿੰਘ ਬੋੜਾਵਾਲ,ਤਨਜੋਤ ਸਿੰਘ ਸਾਹਨੀ ਸਮੁੱਚੇ ਇਲਾਕੇ ਦੇ ਪਤਵੰਤੇ ਅਤੇ ਸਮੁੱਚੀ ਯੂਥ ਲੀਡਰਸ਼ਿਪ ਹਾਜ਼ਰ ਰਹੀ।

Friday, September 6, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਪੰਜਾਬ ਰਾਜ ਨਿਪੁੰਨਤਾ ਖੋਜ ਇਮਤਿਹਾਨ ਪਾਸ ਕਰਨ ਵਾਲ਼ੇ ਬੱਚੇ ਕੀਤੇ ਸਨਮਾਨਿਤ

ਪੰਜਾਬ ਰਾਜ ਨਿਪੁੰਨਤਾ ਖੋਜ ਇਮਤਿਹਾਨ ਪਾਸ ਕਰਨ ਵਾਲ਼ੇ ਬੱਚੇ ਕੀਤੇ ਸਨਮਾਨਿਤ

ਵਜ਼ੀਫ਼ਾ ਇਮਤਿਹਾਨ ਭਵਿੱਖ ਦੇ ਮੁਕਾਬਲਾ ਇਮਤਿਹਾਨ ਦੀ ਬੁਨਿਆਦ ਤਿਆਰ ਕਰਦੇ ਹਨ : ਹੈੱਡਮਾਸਟਰ ਸੇਖੋਂ


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਰਕਾਰੀ ਹਾਈ ਸਕੂਲ ਬੋੜਾਵਾਲ ਦੀ ਹੋਣਹਾਰ ਵਿਦਿਆਰਥਣ ਵੀਰਾਂ ਕੌਰ ਸਪੁੱਤਰੀ ਪਰਗਟ ਸਿੰਘ ਜਮਾਤ ਅੱਠਵੀਂ ਅਤੇ ਲਵਪਰੀਤ ਸਿੰਘ ਸਪੁੱਤਰ ਸਤਵੰਤ ਸਿੰਘ ਜਮਾਤ ਦਸਵੀਂ ਸਰਕਾਰੀ ਹਾਈ ਸਕੂਲ ਗੁਰਨੇ ਕਲਾਂ ਨੇ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਪੰਜਾਬ ਰਾਜ ਨਿਪੁੰਨਤਾ ਖੋਜ ਇਮਤਿਹਾਨ 2023-24 ਪਾਸ ਕਰਕੇ ਆਪਣੇ ਪਿੰਡ ਬੋੜਾਵਾਲ਼,ਸਕੂਲ,ਅਧਿਆਪਕਾਂ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ ।ਵੀਰਾਂ ਕੌਰ ਨੇ ਮਾਨਸਾ ਜ਼ਿਲੵੇ ਵਿੱਚੋਂ ਦਸਵਾਂ ਸਥਾਨ ਹਾਸਲ ਕੀਤਾ ਹੈ ਅਤੇ ਲਵਪਰੀਤ ਸਿੰਘ ਨੇ ਜ਼ਿਲੵੇ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਨਾਮਣਾ ਖੱਟਿਆ ਹੈ।ਇਹਨਾਂ ਬੱਚਿਆਂ ਨੂੰ ਸਰਕਾਰੀ ਹਾਈ ਸਕੂਲ ਬੋੜਾਵਾਲ ਵਿਖੇ ਸਨਮਾਨਿਤ ਕੀਤਾ ਗਿਆ।ਸਕੂਲ ਡੀ.ਡੀ.ਓ. ਹੈੱਡਮਾਸਟਰ ਗੁਰਦਾਸ ਸਿੰਘ ਸੇਖੋਂ ਨੇ ਬੱਚਿਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ।ਉਹਨਾਂ ਕਿਹਾ ਕਿ ਇਸ ਵਜ਼ੀਫ਼ਾ ਇਮਤਿਹਾਨ ਭਵਿੱਖ ਦੇ ਮੁਕਾਬਲਾ ਇਮਤਿਹਾਨਾਂ ਦੀ ਬੁਨਿਆਦ ਤਿਆਰ ਕਰਦੇ ਹਨ।ਇਸ ਨਤੀਜ਼ੇ ਨਾਲ਼ ਹੋਰ ਬੱਚਿਆਂ ਵਿੱਚ ਪੇ੍ਰਨਾ ਪੈਦਾ ਹੋਵੇਗੀ।ਉਹਨਾਂ ਬੱਚਿਆਂ ਤੇ ਅਧਿਆਪਕਾਂ ਨੂੰ ਹੋਰ ਤਨਦੇਹੀ ਨਾਲ਼ ਮਿਹਨਤ ਕਰਨ ਲਈ ਕਿਹਾ ਤਾਂ ਜੋ ਸਕੂਲ ਦਾ ਗੁਣਾਤਮਕ ਪੱਧਰ ਹੋਰ ਉਚੇਰਾ ਹੋਵੇ ਅਤੇ ਸੈਸ਼ਨ 2024-25 ਦੌਰਾਨ ਵਜ਼ੀਫ਼ਾ ਇਮਤਿਹਾਨ ਅਤੇ ਬੋਰਡ ਇਮਤਿਹਾਨ ਦੇ ਨਤੀਜ਼ੇ ਹੋਰ ਵਧੇਰੇ ਸ਼ਾਨਦਾਰ ਹੋਣ।ਉਹਨਾਂ ਵਜ਼ੀਫ਼ਾ ਇਮਤਿਹਾਨ ਦੀ ਤਿਆਰੀ ਲਈ ਵਾਧੂ ਸਮਾਂ ਕਲਾਸਾਂ ਲਗਾਉਣ ਵਾਲ਼ੇ ਸਕੂਲ ਇੰਚਾਰਜ ਹਰਮੀਤ ਕੌਰ ਅਤੇ ਸਕੂਲ ਸਮੇਂ ਦੌਰਾਨ ਪੜਾਉਣ ਵਾਲ਼ੇ ਸਬੰਧਿਤ ਵਿਸ਼ਾ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ।ਸਕੂਲ ਇੰਚਾਰਜ ਹਰਮੀਤ ਕੌਰ ਦੁਆਰਾ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਇਸ ਸੈਸ਼ਨ ਦੇ ਬੱਚਿਆਂ ਨੂੰ ਹੋਰ ਤਨਦੇਹੀ ਨਾਲ਼ ਪੜੵਨ ਲਈ ਪੇ੍ਰਿਤ ਕੀਤਾ।ਇਸ ਮੌਕੇ ਦਰਸ਼ਨ ਸਿੰਘ ਬਲਾਕ ਸੰਮਤੀ ਮੈਂਬਰ,ਚੇਅਰਮੈਨ ਧਨੱਤਰ ਵੈਦ,ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਲੈਕਚਰਾਰ ਗੁਰਦਿਆਲ ਸਿੰਘ ਸੇਖੋਂ,ਸੇਵਕ ਸਿੰਘ,ਭੋਲਾ ਸਿੰਘ,ਪਰਗਟ ਸਿੰਘ,ਸਕੂਲ ਇੰਚਾਰਜ ਹਰਮੀਤ ਕੌਰ ਸੇਖੋਂ,ਅਧਿਆਪਕ ਮਨਪਰੀਤ ਸਿੰਘ,ਸੁਖਚੈਨ ਸਿੰਘ,ਨਿਤਿਨ ਕੁਮਾਰ,ਨੀਤੂ ਰਾਣੀ,ਸਿਮਰਨ,ਗੁਰਪਰੀਤ ਕੌਰ ਆਦਿ ਸਟਾਫ਼ ਮੈਂਬਰ ਹਾਜ਼ਰ ਸਨ।

ਗੁਰਵਿੰਦਰ ਸਿੰਘ ਚਹਿਲ ,ਚੀਮਾ ਮੰਡੀ : ਐਮ.ਐਲ.ਜੀ. ਕਾਨਵੈਂਟ ਸਕੂਲ ਵਿਖੇ ਅਧਿਆਪਕ ਦਿਵਸ ਮਨਾਇਆ

ਐਮ.ਐਲ.ਜੀ. ਕਾਨਵੈਂਟ ਸਕੂਲ ਵਿਖੇ ਅਧਿਆਪਕ ਦਿਵਸ ਮਨਾਇਆ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਇਲਾਕੇ ਦੀ ਨਾਮਵਰ ਸੰਸਥਾ ਐਮ ਐਲ ਜੀ ਕਾਨਵੈਂਟ ਸਕੂਲ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ। ਸਕੂਲ ਦੇ ਬੱਚਿਆ ਨੇ ਅਧਿਆਪਕਾਂ ਨੂੰ ਗ੍ਰੀਟਿੰਗ ਕਾਰਡ ਦਿੱਤੇ।ਪ੍ਰਿੰਸੀਪਲ ਡਾ. ਵਿਕਾਸ ਸੂਦ ਨੇ ਦੱਸਿਆ ਕਿ  ਨੇ ਦੱਸਿਆ ਕਿ 5 ਸਤੰਬਰ ਨੂੰ ਸਰਵਪੱਲੀ ਡਾ. ਰਾਧਾ ਕ੍ਰਿਸ਼ਨਣ ਜੋ ਕਿ ਭਾਰਤ ਦੇ ਦੂਸਰੇ ਰਾਸ਼ਟਰਪਤੀ ਰਹੇ ਹਨ, ਉਹਨਾਂ  ਦੇ ਜਨਮ ਦਿਵਸ ਉੱਪਰ, ਉਹਨਾਂ ਨੂੰ ਸਨਮਾਨ ਦਿੰਦੇ ਹੋਏ ਪੂਰੇ ਦੇਸ਼ ਵਿੱਚ ਮਨਾਇਆ ਜਾਂਦਾ ਹੈ।ਬੱਚਿਆ ਵੱਲੋ ਅਸੈਂਬਲੀ ਵਿੱਚ ਅਧਿਆਪਕ ਦਿਵਸ ਉੱਪਰ ਭਾਸ਼ਣ ਦਿੱਤਾ ਅਤੇ ਉਸ ਉਪਰੰਤ ਬੱਚਿਆ ਨੂੰ ਸਰਟੀਫੀਕੇਟ ਦਿੱਤੇ ਗਏ।ਬੱਚਿਆ ਨੇ ਸਾਰੇ ਅਧਿਆਪਕਾਂ ਨੂੰ ਵਾਰੀ-ਵਾਰੀ ਮੰਚ 'ਤੇ ਸੱਦ ਕੇ ਉਨ੍ਹਾਂ ਨੂੰ ਤੋਹਫੇ ਭੇਟ ਕੀਤੇ ਤੇ ਵੱਖ-ਵੱਖ ਟੈਗ ਦਿੱਤੇ।ਸਾਰੇ ਅਧਿਆਪਕਾਂ ਨੇ ਪੋ੍ਗਰਾਮ ਦਾ ਖੂਬ ਆਨੰਦ ਮਾਣਿਆ। ਬਾਅਦ ਵਿੱਚ ਸਭ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ।ਪ੍ਰਿੰਸੀਪਲ ਡਾ. ਸੂਦ ਨੇ ਦੱਸਿਆ ਕਿ  ਅਧਿਆਪਕ ਦਾ ਦਰਜਾ ਰੱਬ ਤੋਂ ਵੀ ਉੱਪਰ ਹੁੰਦਾ ਹੈ।ਪਹਿਲਾ ਅਧਿਆਪਕ ਮਾਂ ਹੁੰਦੀ ਹੈ ਅਤੇ ਜੀਵਣ ਵਿੱਚ ਵਿਅਕਤੀ ਅਤੇ ਪਰਮਾਤਮਾ ਤੋਂ ਬਣੀ ਹੋਈ ਹਰ ਚੀਜ ਤੋਂ ਜੀਵਣ ਭਰ ਸਿਖਣ ਲਈ ਮਿਲਦਾ ਹੈ।  ਸਿੱਖਿਆ ਅਤੇ  ਅਧਿਆਪਕ ਦਾ ਮਹੱਤਵ ਅਨਮੋਲ ਹੈ।ਅਧਿਆਪਕ ਬੱਚਿਆਂ ਦੇ ਭਵਿੱਖ ਨੂੰ ਉਜਵਲ ਬਣਾਉਣ ਚ ਵਡਮੁੱਲਾ ਯੋਗਦਾਨ ਪਾਉਂਦੇ ਹਨ।ਉਹਨਾਂ ਨੇ ਅਧਿਆਪਕਾਂ ਨੂੰ ਚੰਗੇ ਅਧਿਆਪਕ  ਦੇ ਗੁਣਾਂ ਅਤੇ ਫਰਜ ਬਾਰੇ ਦੱਸਿਆ।ਇਸ ਮੌਕੇ ਸਕੂਲ ਮੈਨੇਜਮੈਂਟ ਮੈਬਰ ਸੋਨੀਆ ਰਾਣੀ,ਮਧੂ ਰਾਣੀ,ਰਜਿੰਦਰ ਕੁਮਾਰ,ਹੈਪੀ ਕੁਮਾਰ, ਪ੍ਰਿੰਸੀਪਲ ਅਤੇ ਸਮੂਹ ਸਟਾਫ ਮੌਜੂਦ ਸਨ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਅਧਿਆਪਕ ਰਾਜ ਪੁਰਸਕਾਰ ਮਿਲਣ 'ਤੇ ਡਾ. ਵਿਨੋਦ ਮਿੱਤਲ ਨੂੰ ਕੀਤਾ ਗਿਆ ਸਨਮਾਨਿਤ

ਅਧਿਆਪਕ ਰਾਜ ਪੁਰਸਕਾਰ ਮਿਲਣ 'ਤੇ ਡਾ. ਵਿਨੋਦ ਮਿੱਤਲ ਨੂੰ ਕੀਤਾ ਗਿਆ ਸਨਮਾਨਿਤ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਮਾਨਸਾ ਵਿਖੇ  ਪੰਜਾਬੀ ਅਧਿਆਪਕ ਡਾ. ਵਿਨੋਦ ਮਿੱਤਲ ਨੂੰ ਵਿਸ਼ੇਸ਼ ਰੂਪ ਵਿੱਚ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦਾ ਇਹ ਸਨਮਾਨ ਸਾਲ 2024 ਦਾ ਅਧਿਆਪਕ ਰਾਜ ਪੁਰਸਕਾਰ ਮਿਲਣ 'ਤੇ ਕੀਤਾ ਗਿਆ। ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਸ਼ਲਾਘਾਯੋਗ ਕਾਰਜ ਕਰਨ ਵਾਲੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਹਿੱਤ ਹਰ ਸਾਲ ਇਹ ਪੁਰਸਕਾਰ ਰਾਜ ਪੱਧਰੀ ਸਮਾਰੋਹ ਕਰਵਾ ਕੇ ਦਿੱਤੇ ਜਾਂਦੇ ਹਨ।  ਇਸ ਵਾਰ ਇਹ ਸਮਾਰੋਹ ਹੁਸ਼ਿਆਰਪੁਰ ਦੇ ਸਿਟੀ ਸੈੰਟਰ ਵਿੱਚ ਕੀਤਾ ਗਿਆ, ਜਿੱਥੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈੰਸ ਵੱਲੋਂ ਡਾ. ਵਿਨੋਦ ਮਿੱਤਲ ਨੂੰ ਵਿਸ਼ੇਸ਼ ਰੂਪ ਵਿੱਚ ਸਨਮਾਨਿਤ ਕੀਤਾ ਗਿਆ।  ਅੱਜ ਸਕੂਲ ਵਿੱਚ ਸਨਮਾਨ ਸਮਾਰੋਹ ਤੋਂ ਪਹਿਲਾ ਸਕੂਲ ਸਟਾਫ਼, ਪਰਿਵਾਰਕ ਮੈਬਰਾਂ ਅਤੇ ਵੱਖ-ਵੱਖ ਸੰਸਥਾਵਾਂ ਵੱਲੋਂ ਡਾ. ਵਿਨੋਦ ਮਿੱਤਲ ਨੂੰ ਇੱਕ ਖੁੱਲੀ ਗੱਡੀ ਵਿੱਚ ਬਿਠਾ ਕੇ, ਢੋਲ ਵਜਾਉਦੇ ਹੋਏ ਇੱਕ ਵੱਡੇ ਇਕੱਠ ਰਾਹੀਂ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿੱਚੋਂ ਦੀ ਹੁੰਦਾ ਹੋਇਆ ਇਹ ਕਾਫਲਾ ਸਕੂਲ ਪਹੁੰਚਿਆ। ਸਕੂਲ ਪਹੁੰਚਣ 'ਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਸਟਾਫ਼ ਮੈਂਬਰਾਂ ਵੱਲੋਂ ਡਾ. ਵਿਨੋਦ ਮਿੱਤਲ ਅਤੇ ਉਨ੍ਹਾਂ ਦੀ ਧਰਮ ਪਤਨੀ ਹਿਮਾਨੀ ਕਾਂਸਲ ਦੇ ਗਲ ਵਿੱਚ ਹਾਰ ਪਾ ਕੇ ਅਤੇ ਫੁੱਲਾਂ ਵਾਲੇ ਬੁੱਕੇ ਦੇ ਕੇ ਸਵਾਗਤ ਕੀਤਾ ਗਿਆ। ਸਕੂਲੀ ਬੱਚਿਆਂ ਵੱਲੋਂ ਆਪਣੇ ਬੈਂਡ ਨਾਲ ਸਾਰਿਆਂ ਨੂੰ ਸਕੂਲ ਦੀ ਮੁੱਖ ਸਟੇਜ 'ਤੇ ਲਿਜਾਇਆ ਗਿਆ, ਜਿੱਥੇ ਵਿਦਿਆਰਥੀਆਂ ਦੀਆਂ ਤਾੜੀਆਂ ਦੀ ਗੂੰਜ ਨਾਲ ਸਾਰਾ ਪੰਡਾਲ ਗੂੰਜ ਉਠਿੱਆ। ਸਵਾਗਤ ਵਿੱਚ ਰੰਗੋਲੀ ਬਣਾਈ ਗਈ। ਇਸ ਮਗਰੋਂ ਵੱਖ-ਵੱਖ ਅਧਿਆਪਕਾਂ ਵੱਲੋਂ ਡਾ. ਵਿਨੋਦ ਮਿੱਤਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਕੂਲ ਇੰਚਾਰਜ਼ ਪ੍ਰਿੰਸੀਪਲ ਸ਼੍ਰੀਮਤੀ ਗੁਰਸਿਮਰ ਕੌਰ, ਡਾ. ਸ਼ੁਸ਼ੀਲ ਕੁਮਾਰ ਅਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਮੈਂਬਰਾਂ ਵੱਲੋਂ ਆਪਣੇ ਸੰਬੋਧਨ ਦੌਰਾਨ ਮੰਚ ਤੋਂ ਇਸ ਗੱਲ ਦੀ ਗਵਾਹੀ ਭਰੀ ਗਈ ਕਿ ਡਾ. ਵਿਨੋਦ ਮਿੱਤਲ ਸੱਚਮੁੱਚ ਇਸ ਸਨਮਾਨ ਦੇ ਹੱਕਦਾਰ ਸਨ ਕਿਉਂਕਿ ਉਹ ਹਮੇਸ਼ਾ ਵਿਦਿਆਰਥੀਆਂ ਦੀ ਪੜਾਈ ਲਈ, ਸਮਾਜ ਸੇਵਾ ਲਈ ਅਤੇ ਮਾਂ ਬੋਲੀ ਪੰਜਾਬੀ ਦੀ ਪ੍ਰਫੁੱਲਤਾ ਲਈ ਦਿਨ-ਰਾਤ ਮਿਹਨਤ ਕਰਦੇ ਹਨ। ਉਨ੍ਹਾਂ ਦੇ ਆਪਣੇ ਕਿੱਤੇ ਪ੍ਰਤੀ ਜ਼ਜ਼ਬੇ, ਲਗਨ ਅਤੇ ਮਿਹਨਤ ਦਾ ਸਰਕਾਰ ਵੱਲੋਂ ਹੁਣ ਮੁੱਲ ਪਾਇਆ ਗਿਆ ਹੈ।  ਅਸਲ ਵਿੱਚ ਉਹ ਆਪਣੀ ਕਰਮ ਭੂਮੀ ਸਕੂਲ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਇਸ ਸਨਮਾਨ ਸਮਾਰੋਹ ਵਿੱਚ ਡਾ. ਵਿਨੋਦ ਮਿੱਤਲ ਦੇ ਪਰਿਵਾਰਕ ਮੈੰਬਰ, ਦੋਸਤ, ਭਾਰਤ ਵਿਕਾਸ ਪ੍ਰੀਸ਼ਦ ਦੇ ਮੈਂਬਰ, ਰਿਸ਼ਤੇਦਾਰ, ਸਕੂਲ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ। ਅਖੀਰ ਵਿੱਚ ਡਾ. ਵਿਨੋਦ ਮਿੱਤਲ ਵੱਲੋਂ ਸਾਰਿਆਂ ਦਾ ਇਸ ਭਰਵੇ ਸਨਮਾਨ ਲਈ ਧੰਨਵਾਦ ਕੀਤਾ ਗਿਆ ਅਤੇ ਵਿਸ਼ਵਾਸ਼ ਦਿਵਾਇਆ ਗਿਆ ਕਿ ਅੱਗੇ ਤੋਂ ਉਹ ਹੋਰ ਵੀ ਹੌਸਲੇ ਤੇ ਉਤਸ਼ਾਹ ਦੇ ਨਾਲ ਆਪਣੀ ਡਿਊਟੀ ਨੂੰ ਨਿਭਾਉਣਗੇ ਤਾਂ ਜੋ ਸਿੱਖਿਆ ਵਿਭਾਗ ਵੱਲੋਂ ਉਨ੍ਹਾਂ ਨੂੰ ਜੋ ਮਾਣ ਬਖਸ਼ਿਆ ਗਿਆ ਹੈ, ਉਸ ਨਾਲ ਪੂਰਾ ਨਿਆਂ ਹੋ ਸਕੇ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਟੇਟ ਅਵਾਰਡੀ ਅਧਿਆਪਕ ਰਣਜੀਤ ਸਿੰਘ ਦਾ ਪਿੰਡ ਵਾਸੀਆਂ ਵੱਲੋਂ ਸਵਾਗਤ

ਸਟੇਟ ਅਵਾਰਡੀ ਅਧਿਆਪਕ ਰਣਜੀਤ ਸਿੰਘ ਦਾ ਪਿੰਡ ਵਾਸੀਆਂ ਵੱਲੋਂ ਸਵਾਗਤ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜੀਤਸਰ ਦੇ ਅਧਿਆਪਕ ਰਣਜੀਤ ਸਿੰਘ ਬਰੇ ਨੂੰ ਅਧਿਆਪਕ ਦਿਵਸ 'ਤੇ ਪੰਜਾਬ ਸਰਕਾਰ ਵੱਲੋਂ ਸਟੇਟ ਅਵਾਰਡ ਦਿੱਤਾ ਗਿਆ। ਜਿਨ੍ਹਾਂ ਦਾ ਸਕੂਲ ਪੁੱਜਣ 'ਤੇ ਪਿੰਡ ਵਾਸੀਆਂ,ਸਕੂਲ ਮੈਨੇਜਮੈਂਟ ਕਮੇਟੀ ਸਮੂਹ ਸਟਾਫ ਅਤੇ ਬੱਚਿਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।ਗੁਰੂ ਰਵਿਦਾਸ ਕਮੇਟੀ ਬੱਛੋਆਣਾ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।ਚੇਅਰਪਰਸਨ ਜਸਵੀਰ ਕੌਰ ਨੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਸਕੂਲ ਲਈ ਮਾਣ ਵਾਲੀ ਗੱਲ ਹੈ ਕਿ ਇਹ ਸਕੂਲ ਦਾ ਦੂਸਰਾ ਅਵਾਰਡ ਹੈ ਇਸਤੋਂ ਪਹਿਲਾਂ ਸਕੂਲ ਮੁਖੀ ਸਤਪਾਲ ਸਿੰਘ ਨੂੰ 2019 ਵਿੱਚ ਇਹ ਅਵਾਰਡ ਮਿਲ ਚੁੱਕਿਆ ਹੈ।ਸਕੂਲ ਮੁਖੀ ਸਤਪਾਲ ਸਿੰਘ ਨੇ ਦੱਸਿਆ ਰਣਜੀਤ ਸਿੰਘ ਦੇ ਬੱਚਿਆਂ ਨੇ ਨਾ ਸਿਰਫ ਪੜ੍ਹਾਈ ਬਲਕਿ ਵਿੱਦਿਆਕ ਮੁਕਬਲੇ,ਖੇਡਾਂ ਆਦਿ ਵਿੱਚ ਪੰਜਾਬ ਪੱਧਰ ਤੇ ਪ੍ਰਾਪਤੀਆਂ ਕੀਤੀਆਂ ਹਨ।ਇਸ ਤੋਂ ਇਲਾਵਾ ਇਹਨਾਂ ਦੇ ਕਈ ਬੱਚੇ ਨਵੋਦਿਆ ਵਿਚ ਸਿਲੈਕਟ ਹੋ ਚੁੱਕੇ ਹਨ।ਗੁਰੂ ਰਵਿਦਾਸ ਕਮੇਟੀ ਬੱਛੋਆਣਾ ਦੇ ਪ੍ਰਧਾਨ ਗੁਰਪਿਆਰ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਨੂੰ ਅਵਾਰਡ ਮਿਲਣਾ ਸਾਡੇ ਇਲਾਕੇ ਲਈ ਮਾਣ ਵਾਲੀ ਗੱਲ ਹੈ।ਇਸ ਮੌਕੇ ਕਮੇਟੀ ਮੈਂਬਰ ਕੁਲਵੰਤ ਸਿੰਘ,ਪਾਲ ਕੌਰ,ਲਵਜੀਤ ਕੌਰ,ਦਾਨੀ ਪੁਰਸ ਮੱਖਣ ਸਿੰਘ,ਭੋਲਾ ਸਿੰਘ,ਕੁਲਦੀਪ ਸਿੰਘ ਸਮੇਤ ਕਾਫ਼ੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਟੇਟ ਐਵਾਰਡੀ ਕਸ਼ਮੀਰ ਸਿੰਘ ਔਲਖ ਦਾ ਬੀਰੋਕੇ ਕਲਾਂ ਦੇ ਵਾਸੀਆਂ ਅਤੇ ਸਟਾਫ ਵੱਲੋਂ ਕੀਤਾ ਗਿਆ ਸ਼ਾਨਦਾਰ ਸਵਾਗਤ

ਸਟੇਟ ਐਵਾਰਡੀ ਕਸ਼ਮੀਰ ਸਿੰਘ ਔਲਖ ਦਾ ਬੀਰੋਕੇ ਕਲਾਂ ਦੇ ਵਾਸੀਆਂ ਅਤੇ ਸਟਾਫ ਵੱਲੋਂ ਕੀਤਾ ਗਿਆ ਸ਼ਾਨਦਾਰ ਸਵਾਗਤ



ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਰਕਾਰੀ ਪ੍ਰਾਇਮਰੀ ਸਕੂਲ ਬੀਰੋਕੇ ਕਲਾਂ ਦੇ ਸਕੂਲ ਮੁਖੀ ਕਸ਼ਮੀਰ ਸਿੰਘ ਔਲਖ ਸਟੇਟ ਐਵਾਰਡ ਪ੍ਰਾਪਤ ਕਰਨ ਤੋਂ ਬਾਅਦ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਪਹੁੰਚਣ 'ਤੇ ਸਕੂਲ ਸਟਾਫ ਪਿੰਡ ਬੀਰੋਕੇ ਕਲਾਂ ਦੇ ਵਾਸੀ ਅਤੇ ਵੱਖ-ਵੱਖ ਸਕੂਲਾਂ ਦੇ ਸਕੂਲ ਮੁਖੀਆਂ ਤੇ ਅਧਿਆਪਕਾਂ ਵੱਲੋਂ ਸਵਾਗਤ ਕੀਤਾ ਗਿਆ। ਪਿੰਡ ਦੇ ਪਤਵੰਤਿਆਂ ਸਕੂਲ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਉਹਨਾਂ ਦਾ ਹਾਰ ਪਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਬਾਬਾ ਸ਼ਾਂਤਾ ਨੰਦ, ਅਵਤਾਰ ਸਿੰਘ ਦੋਦੜਾ,ਗੁਰਦਾਸ ਸਿੰਘ ਸੇਖੋਂ,ਲਖਵੀਰ ਸਿੰਘ,ਅੰਮ੍ਰਿਤਵੀਰ ਸਿੰਘ,ਸਰਪੰਚ ਐਡਵੋਕੇਟ ਗੁਰਵਿੰਦਰ ਸਿੰਘ,ਦਿਨੇਸ਼ ਰਿਸ਼ੀ ਨੇ ਕਿਹਾ ਕਿ ਕਸ਼ਮੀਰ ਸਿੰਘ ਬਹੁਤ ਹੀ ਮਿਹਨਤੀ ਅਧਿਆਪਕ ਹਨ ਜਿਹਨਾਂ ਨੇ ਥੋੜੇ ਹੀ ਸਮੇਂ ਵਿੱਚ ਸਮੁੱਚੇ ਸਟਾਫ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਕੂਲ ਨੂੰ ਬੁਲੰਦੀਆਂ 'ਤੇ ਪਹੁੰਚਾਇਆ ਹੈ। ਉਕਤ ਬੁਲਾਰਿਆਂ ਨੇ ਕਿਹਾ ਕਿ ਕਸ਼ਮੀਰ ਸਿੰਘ ਨੂੰ ਇਹ ਐਵਾਰਡ ਉਹਨਾਂ ਦੇ ਸਟਾਫ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਕਾਰਨ ਮਿਲਿਆ ਹੈ। ਇਸ ਮੌਕੇ ਸਾਬਕਾ ਸਰਪੰਚ ਬਲਵੀਰ ਸਿੰਘ, ਬਾਬਾ ਬਾਲਕ ਰਾਮ,ਮੀਆਂ ਫੁਰਕਾਨ,ਬਲਾਕ ਸੰਮਤੀ ਮੈਂਬਰ ਗੁਰਮੀਤ ਸਿੰਘ ਗੀਤੂ,ਸਮਾਜਸੇਵੀ ਸੁਖਜੀਤ ਸਿੰਘ ਰਿੰਕਾ,ਜਗਤਾਰ ਸਿੰਘ ਬੀਰੋਕੇ ਖੁਰਦ,ਅਮਰੀਕ ਸਿੰਘ ਮੀਕ,ਸੀਐਚਟੀ ਰਾਮਪਾਲ ਸਿੰਘ, ਮਨਦੀਪ ਸਿੰਘ,ਜਸਵੀਰ ਸਿੰਘ ਔਲਖ,ਮੁੱਖ ਅਧਿਆਪਕ ਸੰਦੀਪ ਕੁਮਾਰ,ਜਨਕ ਰਾਜ,ਸੁਖਵਿੰਦਰ ਸਿੰਘ,ਗਗਨਦੀਪ ਸ਼ਰਮਾ,ਅਮਨਦੀਪ ਕੁਮਾਰ,ਰਾਜ ਖਾਨ,ਜਸਵੀਰ ਸਿੰਘ,ਇੰਦਰਜੀਤ ਸਿੰਘ ਯੋਧਾ,ਅੰਮ੍ਰਿਤਪਾਲ ਸਿੰਘ,ਮੇਜਰ ਸਿੰਘ ਭਾਦੜਾ,ਜਸਵਿੰਦਰ ਸਿੰਘ ਮੰਡੇਰ,ਮਨਜਿੰਦਰ ਸਿੰਘ,ਗੁਰਪ੍ਰੀਤ ਸਿੰਘ,ਸ਼ਿੰਦਾ ਬੀਰੋਕੇ ਖੁਰਦ,ਸਕੂਲ ਦਾ ਸਮੁਚਾ ਸਟਾਫ ਤੇ ਬੱਚਿਆਂ ਦੇ ਮਾਪੇ ਮੌਜੂਦ ਸਨ।ਸਟੇਜ ਦੀ ਕਾਰਵਾਈ ਅਧਿਆਪਿਕਾ ਪਰਮਜੀਤ ਕੌਰ ਨੇ ਬਾਖੂਬੀ ਨਿਭਾਈ।








ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਬੋੜਾਵਾਲ ਵਿਖੇ ਪੋਸ਼ਣ ਮਾਂਹ ਦਿਵਸ ਮਨਾਇਆ

ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਬੋੜਾਵਾਲ ਵਿਖੇ ਪੋਸ਼ਣ ਮਾਂਹ ਦਿਵਸ ਮਨਾਇਆ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਹਰ ਸਾਲ ਦੀ ਤਰ੍ਹਾਂ ਸਤੰਬਰ ਮਹੀਨੇ ਵਿੱਚ ਪੋਸ਼ਣ ਮਾਹ ਮਨਾਇਆ ਜਾਂਦਾ ਹੈ।ਇਸੇ ਲੜੀ ਤਹਿਤ ਜ਼ਿਲ੍ਹਾ ਪ੍ਰੋਗਰਾਮ ਅਫਸਰ ਕੁਲਵਿੰਦਰ ਸਿੰਘ ਦੀਆਂ ਹਦਾਇਤਾਂ ਮੁਤਾਬਕ ਪਿੰਡ ਬੋੜਾਵਾਲ ਵਿਖੇ ਨਿਊਟਰੀਸ਼ਨ ਦਿਵਸ ਮਨਾਇਆ ਗਿਆ। ਇਸ ਕੈਂਪ ਵਿੱਚ ਗੁਰਨੇ ਕਲਾਂ ਸਰਕਲ ਦੀਆਂ ਆਂਗਣਵਾੜੀ ਵਰਕਰਾਂ, ਹੈਲਪਰਾਂ,ਪਿੰਡ ਦੀਆਂ ਗਰਭਵਤੀ ਅਤੇ ਨਰਸਿੰਗ ਕਿਸ਼ੋਰੀ ਲੜਕੀਆਂ ਨੇ ਭਾਗ ਲਿਆ।ਇਸ ਮੌਕੇ ਵਰਕਰ ਲਖਵੀਰ ਕੌਰ ਅਤੇ ਮਨਜੀਤ ਕੌਰ ਵੱਲੋਂ ਮੁੱਖ ਮਹਿਮਾਨ ਸਮੂਹ ਸਟਾਫ ਨੂੰ ਜੀ ਆਇਆ ਨੂੰ ਕਿਹਾ। ਸੀਡੀਪੀਓ ਨਿਰਮਲਾ ਦੇਵੀ ਨੇ ਪੋਸ਼ਣ ਮਾਂਹ ਦਿਵਸ ਮਨਾਉਣ ਲਈ ਜਾਣਕਾਰੀ ਦਿੱਤੀ।ਸੁਪਰਵਾਈਜ਼ਰ ਸੁਮਨਪ੍ਰੀਤ ਕੌਰ ਨੇ ਇਸ ਪੋਸ਼ਣ ਮਾਂਹ ਬਾਰੇ ਹਾਜ਼ਰੀਨ ਨੂੰ ਵਿਸਥਾਰ ਸਹਿਤ ਜਾਣੂ ਕਰਵਾਇਆ ਕਿ ਇਸ ਦੀ ਲੋੜ ਕਿਉਂ ਪਈ ਅਤੇ ਕਦੋਂ ਸ਼ੁਰੂ ਹੋਇਆ ? ਕੁਲਵਿੰਦਰ ਸਿੰਘ ਨੇ ਅਨੀਮੀਆ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਸੁਪਰਵਾਈਜ਼ਰ ਨਸੀਬ ਕੌਰ,ਜਨਕੋ ਦੇਵੀ,ਸਿਕੰਦਰ ਸਿੰਘ ਅਤੇ ਸਮਾਜਸੇਵੀ ਰਾਜਿੰਦਰ ਸਿੰਘ ਗੁਰਨੇ ਕਲਾਂ ਮੌਜੂਦ ਸਨ।