ਭਾਕਿਯੂ ਏਕਤਾ (ਉਗਰਾਹਾਂ) ਦੇ ਸੀਨੀਅਰ ਕਿਸਾਨ ਆਗੂ ਗੁਰਭਗਤ ਸਿੰਘ ਸ਼ਾਹਪੁਰ ਕਲਾਂ ਦਾ ਹੋਇਆ ਦਿਹਾਂਤ
ਕਿਸਾਨ ਆਗੂਆਂ ਤੇ ਪਿੰਡ ਵਾਸੀਆਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਨਾਲ ਪਿਛਲੇ 20 ਸਾਲ ਤੋਂ ਲਗਾਤਾਰ ਕਿਸਾਨ ਆਗੂ ਵਜੋਂ ਕੰਮ ਕਰਦੇ ਪਿੰਡ ਸ਼ਾਹਪੁਰ ਕਲਾਂ ਦੇ ਸੀਨੀਅਰ ਕਿਸਾਨ ਆਗੂ ਗੁਰਭਗਤ ਸਿੰਘ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਹਨ।ਉਹਨਾਂ ਵੱਲੋਂ ਕਿਸਾਨਾਂ,ਮਜ਼ਦੂਰਾਂ ਦੇ ਹੱਕਾਂ ਦੀ ਲੜਾਈ ਹਮੇਸ਼ਾ ਅੱਗੇ ਹੋ ਕੇ ਉਹਨਾਂ ਦੇ ਹੱਕ 'ਚ ਖੜ ਕੇ ਲੜੀ ਜਾਂਦੀ ਸੀ ਤੇ ਉਹ ਲੋਕ ਹਿੱਤਾਂ ਦੇ ਨਾਲ ਕਿਸਾਨ ਮਜ਼ਦੂਰਾਂ ਦੇ ਹੱਕਾਂ ਦੀ ਪਹਿਰੇਦਾਰੀ ਕਰਦੇ ਸਨ ਤੇ ਸੁਭਾਅ ਪੱਖੋਂ ਬਹੁਤ ਹੀ ਮਿਲਣਸਾਰ ਤੇ ਸ਼ਾਂਤ-ਸੁਭਾਅ ਮਾਲਕ ਦੇ ਸਨ। ਗੁਰਭਗਤ ਸਿੰਘ ਦਾ ਅੰਤਿਮ ਸਸਕਾਰ ਸ਼ਾਹਪੁਰ ਕਲਾਂ ਦੇ ਸ਼ਮਸਾਨਘਾਟ ਵਿਖੇ ਕਰ ਦਿੱਤਾ ਗਿਆ ਤੇ ਉਨਾਂ ਦੀ ਚਿਤਾ ਨੂੰ ਅਗਨੀ ਉਹਨਾਂ ਦੇ ਪੁੱਤਰ ਜਗਤਾਰ ਸਿੰਘ ਵੱਲੋਂ ਦਿੱਤੀ ਗਈ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੀਨੀਅਰ ਆਗੂਆਂ ਤੇ ਕਿਸਾਨਾਂ ਨੇ ਉਹਨਾਂ ਦੀ ਅਰਥੀ 'ਤੇ ਕਿਸਾਨੀ ਝੰਡਾ ਪਾ ਕੇ ਆਪਣੇ ਸਾਥੀ ਨੂੰ ਸ਼ਰਧਾ ਤੇ ਸਤਿਕਾਰ ਨਾਲ ਵਿਦਾਗਈ ਦਿੱਤੀ।






