Friday, September 20, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਏਕ ਭਾਰਤ ਸ੍ਰੇਸ਼ਟ ਭਾਰਤ’ ਅਧੀਨ ਜ਼ਿਲ੍ਹਾ ਪੱਧਰੀ ਪ੍ਰਤੀਯੋਗਤਾ ਕਰਵਾਈ

ਏਕ ਭਾਰਤ ਸ੍ਰੇਸ਼ਟ ਭਾਰਤ’ ਅਧੀਨ ਜ਼ਿਲ੍ਹਾ ਪੱਧਰੀ ਪ੍ਰਤੀਯੋਗਤਾ ਕਰਵਾਈ

ਪੜ੍ਹਾਈ ਦੇ ਨਾਲ ਸਹਿ ਵਿੱਦਿਅਕ ਗਤੀਵਿਧੀਆਂ ਦਾ ਹੋਣਾ ਅਤੀ ਜਰੂਰੀ : ਡੀ.ਈ.ਓ. ਭੁਪਿੰਦਰ ਕੌਰ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਡਾਇਰੈਕਟਰ ਜਨਰਲ ਸਕੂਲ ਸਿੱਖਿਆ-ਕਮ-ਸਟੇਟ ਪ੍ਰਾਜੈਕਟ ਡਾਇਰੈਕਟਰ ਸਮੱਗਰਾ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਦੇ ਆਦੇਸ਼ਾਂ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ (ਸੈਕੰਡਰੀ ਸਿੱਖਿਆ) ਭੁਪਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਮਾਨਸਾ ਡਾ. ਪਰਮਜੀਤ ਸਿੰਘ ਭੋਗਲ ਦੀ ਅਗਵਾਈ ਵਿਚ ਜ਼ਿਲ੍ਹਾ ਪੱਧਰੀ ‘ਏਕ ਭਾਰਤ ਸ੍ਰੇਸ਼ਟ ਭਾਰਤ’ ਅਧੀਨ ਜ਼ਿਲ੍ਹਾ ਪੱਧਰੀ ਪ੍ਰਤੀਯੋਗਤਾ ਕਰਵਾਈ।ਪ੍ਰਤੀਯੋਗਤਾ ਦੌਰਾਨ ਜ਼ਿਲ੍ਹਾ ਨੋਡਲ ਅਫ਼ਸਰ ਪਰਵਿੰਦਰ ਸਿੰਘ ਦੀ ਦੇਖ ਰੇਖ ਹੇਠ ਦੋ ਈਵੈਂਟ ਡਰਾਇੰਗ ਅਤੇ ਲੋਕ ਨਾਚ ਕਰਵਾਏ ਗਏ,ਜਿਸ ਵਿਚ ਦੋ ਵਰਗ ਮਿਡਲ ਅਤੇ ਸੈਕੰਡਰੀ ਅਧੀਨ ਇਹ ਪ੍ਰਤੀਯੋਗਤਾ ਕਰਵਾਈ ਗਈ। ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਮਾਨਸਾ ਭੁਪਿੰਦਰ ਕੌਰ ਨੇ ਦੱਸਿਆ ਕਿ ਇਸ ਦਾ ਮੁੱਖ ਮੰਤਵ ਵਿਦਿਆਰਥੀਆਂ ਵਿੱਚ ਛੁਪੀ ਪ੍ਰਤਿਭਾ ਨੂੰ ਉਭਾਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਤੀਯੋਗਤਾ ਵਿਚ ਸਕੂਲਾਂ ਵਿਚ ਪੜ੍ਹਦੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੱਖ ਵੱਖ ਵਰਗਾਂ ਵਿਚ ਭਾਗ ਲਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਰਾਹੀਂ ਜਿੱਥੇ ਵਿਦਿਆਰਥੀਆਂ ਵਿਚ ਕਲਾ ਪ੍ਰਤੀ ਰੁਚੀ ਵਧੇਗੀ, ਉੱਥੇ ਦੇਸ਼ ਦੇ ਵੱਖ ਵੱਖ ਪ੍ਰਾਂਤਾਂ ਦੀ ਸੰਸਕ੍ਰਿਤੀ ਅਤੇ ਵਿਰਸੇ ਨੂੰ ਜਾਣਨ ਦਾ ਮੌਕਾ ਵੀ ਮਿਲੇਗਾ।ਡਾ. ਪਰਮਜੀਤ ਸਿੰਘ ਭੋਗਲ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਮਾਨਸਾ ਨੇ ਕਿਹਾ ਕਿ ਇੰਨ੍ਹਾਂ ਮੁਕਾਬਲਿਆਂ ਰਾਹੀਂ ਜਿੱਥੇ ਵਿਦਿਆਰਥੀਆਂ ਵਿਚ ਕਲਾ ਪ੍ਰਤੀ ਰੁਚੀ ਵਧੇਗੀ, ਉੱਥੇ ਦੇਸ਼ ਦੇ ਵੱਖ-ਵੱਖ ਪ੍ਰਾਂਤਾਂ ਦੀ ਸੰਸਕ੍ਰਿਤੀ ਅਤੇ ਵਿਰਸੇ ਨੂੰ ਜਾਣਨ ਦਾ ਮੌਕਾ ਵੀ ਮਿਲੇਗਾ। ਪ੍ਰੋਗਰਾਮ ਦੇ ਜ਼ਿਲ੍ਹਾ ਨੋਡਲ ਅਫ਼ਸਰ ਨੇ ਦੱਸਿਆ ਕਿ ਏਕ ਭਾਰਤ ਸ੍ਰੇਸ਼ਟ ਭਾਰਤ ਅਧੀਨ ਭਾਰਤ ਦੇ ਵੱਖ ਵੱਖ ਦੋ ਰਾਜਾਂ ਨੂੰ ਆਪਸ ਵਿੱਚ ਕਲੱਬ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਰਾਜ ਜਿਹੜੇ ਆਪਸ ਦੇ ਵਿੱਚ ਜੋੜੇ ਗਏ ਹਨ, ਜਿਸ ਅਧੀਨ ਪੰਜਾਬ ਰਾਜ ਨੂੰ ਆਂਧਰਾ ਪ੍ਰਦੇਸ਼ ਰਾਜ ਨਾਲ ਕਲੱਬ ਕੀਤਾ ਗਿਆ ਹੈ। ਉਹ ਇੱਕ ਦੂਸਰੇ ਰਾਜ ਦੇ ਸੰਸਕ੍ਰਿਤੀ, ਸੱਭਿਆਚਾਰ, ਲੋਕ ਗੀਤ, ਪਹਿਰਾਵਾ, ਸਿੱਖਿਆ ਅਤੇ ਖੇਤੀਬਾੜੀ ਆਦਿ ਵੱਖ ਵੱਖ ਤਰ੍ਹਾਂ ਦੀਆਂ ਪ੍ਰਤੀਯੋਗਤਾਵਾਂ ਰਾਹੀਂ ਆਪਸੀ ਤਾਲਮੇਲ ਨਾਲ ਇੱਕ ਦੂਸਰੇ ਰਾਜ ਬਾਰੇ ਭਰਪੂਰ ਜਾਣਕਾਰੀ ਪ੍ਰਾਪਤ ਕਰਨਗੇ। ਉਹਨਾਂ ਦੱਸਿਆ ਕਿ ਸਮੂਹ ਸਕੂਲਾਂ ਵੱਲੋਂ ਵੱਖ-ਵੱਖ ਸਮੇਂ ’ਤੇ ਪ੍ਰਤੀਯੋਗਤਾਵਾਂ ਕਰਵਾਈਆਂ ਜਾਂਦੀਆਂ ਹਨ, ਜਿਸ ਵਿੱਚ ਸਾਰੇ ਸਕੂਲ ਮੁਖੀ ਸਾਹਿਬਾਨ ਨੋਡਲ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਵੱਧ ਚੜ ਕੇ ਹਿੱਸਾ ਲੈਂਦੇ ਹਨ।ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡਣ ਦੀ ਰਸਮ ਹਰਪ੍ਰੀਤ ਸਿੰਘ ਜੱਸਲ, ਪਰਵਿੰਦਰ ਸਿੰਘ,ਨਵਨੀਤ ਕੱਕੜ ਵੱਲੋਂ ਨਿਭਾਈ।ਪਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਸੋਲੋ ਡਾਂਸ ਦੇ ਮਿਡਲ ਵਰਗ ਵਿੱਚ ਗਗਨਦੀਪ ਕੌਰ ਕੁਸਲਾ ਨੇ ਪਹਿਲਾ,ਖੁਸ਼ਪ੍ਰੀਤ ਕੌਰ ਜਲਵੇੜਾ ਨੇ ਦੂਜਾ ਅਤੇ ਜਸਨੂਰ ਸਿੰਘ ਕੁਸਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੋਲੋ ਫੋਕ ਡਾਂਸ ਦੀ ਇਸ ਗਤੀਵਿਧੀ ਦੇ ਸੀਨੀਅਰ ਵਰਗ ਵਿੱਚ ਹਿਮਾਨੀ ਜੈਨ ਸਰਦੂਲਗੜ੍ਹ ਨੇ ਪਹਿਲਾ, ਰਚਨਾ ਕਰੰਡੀ ਨੇ ਦੂਜਾ ਸਥਾਨ ਹਾਸਿਲ ਕੀਤਾ,ਕਮਲਪ੍ਰੀਤ ਕੌਰ ਝਨੀਰ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਪ੍ਰੋਗਰਾਮ ਦੇ ਅਧੀਨ ਸੋਲੋ ਪੇਂਟਿੰਗ ਦੇ ਮਿਡਲ ਵਰਗ ਵਿੱਚ ਹਰਮਨਦੀਪ ਕੌਰ ਨੰਗਲ ਕਲਾਂ ਨੇ ਪਹਿਲਾ, ਅਰਮਾਨ ਸਿੰਘ ਕੁੱਲਰੀਆਂ ਨੇ ਦੂਜਾ ਅਤੇ ਨਵਸੀਰਤ ਕੌਰ ਲਖਮੀਰਵਾਲਾ ਨੇ ਤੀਜਾ ਸਥਾਨ ਹਾਸਿਲ ਕੀਤਾ।ਇਸੇ ਮੁਕਾਬਲੇ ਦੇ ਸੀਨੀਅਰ ਵਰਗ ਵਿੱਚ ਖੁਸ਼ਦੀਪ ਕੌਰ ਕੁਲਰੀਆਂ ਨੇ ਪਹਿਲਾ, ਖੁਸ਼ਪ੍ਰੀਤ ਕੌਰ ਰੰਘੜਿਆਲ ਨੇ ਦੂਜਾ ਤੇ ਹਰਮਨਦੀਪ ਕੌਰ ਸਰਕਾਰੀ ਹਾਈ ਸਕੂਲ ਮਘਾਣੀਆਂ ਨੇ ਤੀਜਾ ਸਥਾਨ ਹਾਸਲ ਕੀਤਾ।ਇਨ੍ਹਾਂ ਵਰਗਾਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਪਹਿਲੀ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ ਸਰਟੀਫਿਕੇਟ ਅਤੇ ਟਰੋਫੀ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਊਧਮ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ। ਜਜਮੈਂਟ ਦੀ ਭੂਮਿਕਾ ਜਗਸੀਰ ਸਿੰਘ, ਹਰਪ੍ਰੀਤ ਸਿੰਘ, ਸ਼ਿੰਗਾਰਾ ਸਿੰਘ, ਜਸਵੀਰ ਕੌਰ, ਬਾਲ ਕ੍ਰਿਸ਼ਨ, ਹਰਪ੍ਰੀਤ ਸਿੰਘ ਮੂਸਾ ਅਤੇ ਗਗਨਦੀਪ ਕੌਰ ਨੇ ਨਿਭਾਈ। ਉਨ੍ਹਾਂ ਕਿਹਾ ਕਿ ਸਾਰੇ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਵੱਧ ਤੋਂ ਵੱਧ ਭਾਗ ਲੈਣਾ ਚਾਹੀਦਾ ਹੈ।ਇਸ ਮੌਕੇ ਸਮੂਹ ਬੀ.ਐਨ.ਓ., ਕਪਿਲ ਕੁਮਾਰ ਸ਼ਸ਼ੀਕਾਂਤ,ਲਖਵਿੰਦਰ ਸਿੰਘ,ਮਮਤਾ,ਕੁਲਵਿੰਦਰ ਸਿੰਘ, ਕੁਲਜੀਤ ਸਿੰਘ,ਵਿਦਿਆਰਥੀਆਂ ਦੇ ਗਾਈਡ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।

Thursday, September 19, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਜ਼ਿਲ੍ਹਾ ਪੱਧਰੀ ਪੇਂਟਿੰਗ ਮੁਕਾਬਲੇ 'ਚ ਨੰਗਲ ਕਲਾਂ ਦੀ ਹਰਮਨਦੀਪ ਕੌਰ ਨੇ ਮਾਰੀ ਬਾਜ਼ੀ

ਜ਼ਿਲ੍ਹਾ ਪੱਧਰੀ ਪੇਂਟਿੰਗ ਮੁਕਾਬਲੇ 'ਚ ਨੰਗਲ ਕਲਾਂ ਦੀ ਹਰਮਨਦੀਪ ਕੌਰ ਨੇ ਮਾਰੀ ਬਾਜ਼ੀ 

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਮੱਗਰਾ ਸਿੱਖਿਆ ਅਭਿਆਨ ਅਧੀਨ 'ਏਕ ਭਾਰਤ ਸ੍ਰੇਸ਼ਠ ਭਾਰਤ' ਤਹਿਤ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ (ਸੈਕੰਡਰੀ ਸਿੱਖਿਆ) ਮਾਨਸਾ ਵੱਲੋਂ ਪਰਵਿੰਦਰ ਸਿੰਘ ਜ਼ਿਲ੍ਹਾ ਨੋਡਲ ਅਫ਼ਸਰ ਦੀ ਯੋਗ ਅਗਵਾਈ ਹੇਠ ਜਿਲ੍ਹਾ ਪੱਧਰੀ ਸੋਲੋ ਪੇਂਟਿੰਗ ਤੇ ਸੋਲੋ ਡਾਂਸ ਮੁਕਾਬਲੇ ਡੀਟੂਐਮ ਰਿਜੋਰਟ ਮਾਨਸਾ ਵਿਖੇ ਕਰਵਾਏ। ਇਹ ਮੁਕਾਬਲੇ ਜੂਨੀਅਰ ਤੇ ਸੀਨੀਅਰ ਦੋ ਵਰਗਾਂ ਵਿੱਚ ਕਰਵਾਏ ਜਿਸ ਵਿੱਚ ਜੂਨੀਅਰ ਵਰਗ ਦੇ ਪੇਂਟਿੰਗ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੰਗਲ ਕਲਾਂ ਦੀ ਹਰਮਨਦੀਪ ਕੌਰ ਜਮਾਤ ਅੱਠਵੀਂ ਨੇ ਜਿਲ੍ਹਾ ਮਾਨਸਾ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਤੇ ਹੁਣ ਇਹ ਵਿਦਿਆਰਥਣ ਰਾਜ ਪੱਧਰੀ ਮੁਕਾਬਲੇ ਵਿੱਚ ਜਿਲ੍ਹਾ ਮਾਨਸਾ ਦੀ ਪ੍ਰਤੀਨਿਧਤਾ ਕਰੇਗੀ।ਜੇਤੂ ਵਿਦਿਆਰਥਣ ਦੇ ਗਾਈਡ ਅਧਿਆਪਕ ਦੀ ਭੂਮਿਕਾ ਕੁਲਵਿੰਦਰ ਸਿੰਘ ਪੰਜਾਬੀ ਮਾਸਟਰ ਤੇ ਕਮਲੇਸ਼ ਰਾਣੀ ਹਿੰਦੀ ਅਧਿਆਪਿਕਾ ਵੱਲੋਂ ਨਿਭਾਈ ਗਈ। ਜੇਤੂ ਵਿਦਿਆਰਥੀਆਂ ਨੂੰ ਹਰਪ੍ਰੀਤ ਸਿੰਘ ਡੀਐਸਐਮ,ਨਵਨੀਤ ਕੱਕੜ ਡੀਆਰਸੀ ਵੱਲੋਂ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਸਕੂਲ ਪਹੁੰਚਣ 'ਤੇ ਪ੍ਰਿਸੀਪਲ ਸੁਨੀਲ ਕੁਮਾਰ ਕੱਕੜ ਅਤੇ ਸਮੂਹ ਸਟਾਫ ਦੁਆਰਾ ਜੇਤੂ ਵਿਦਿਆਰਥਣ ਤੇ ਉਸ ਦੇ ਗਾਈਡ ਅਧਿਆਪਕਾਂ ਨੂੰ ਸਵੇਰ ਦੀ ਸਭਾ ਵਿੱਚ ਸਨਮਾਨਿਤ ਕੀਤਾ।

ਦਰਸ਼ਨ ਸਿੰਘ ਚੌਹਾਨ, ਸੁਨਾਮ : ਬਿਸ਼ਨਪੁਰਾ ਧਰਨੇ 'ਚ ਚੌਥੇ ਦਿਨ ਆਇਆ ਮੋੜ,ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਕੀਤਾ ਤਬਦੀਲ

ਬਿਸ਼ਨਪੁਰਾ ਧਰਨੇ 'ਚ ਚੌਥੇ ਦਿਨ ਆਇਆ ਮੋੜ,ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਕੀਤਾ ਤਬਦੀਲ

ਧਰਨਾਕਾਰੀਆਂ ਤੇ ਪਿੰਡ ਵਾਸੀਆਂ ਵਿਚਕਾਰ ਬਣੀ ਟਕਰਾਅ ਦੀ ਸਥਿਤੀ

ਦਰਸ਼ਨ ਸਿੰਘ ਚੌਹਾਨ, ਸੁਨਾਮ : ਕੈਂਟਰ ਦੀ ਲਪੇਟ ਵਿੱਚ ਆਕੇ ਚਾਰ ਮਨਰੇਗਾ ਕਾਮਿਆਂ ਦੀ ਹੋਈ ਮੌਤ ਤੋਂ ਬਾਅਦ ਮਜ਼ਦੂਰ ਕਿਸਾਨ ਜਥੇਬੰਦੀਆਂ ਵੱਲੋਂ ਇਨਸਾਫ਼ ਦੀ ਮੰਗ ਨੂੰ ਲੈਕੇ ਪਿੰਡ ਬਿਸ਼ਨਪੁਰਾ ਵਿਖੇ ਲਾਏ ਧਰਨੇ ਨੂੰ ਚੌਥੇ ਦਿਨ ਮੋੜਾ ਦਿੰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਤਬਦੀਲ ਕਰ ਦਿੱਤਾ ਗਿਆ ਹੈ। ਇਹ ਫੈਸਲਾ ਉਕਤ ਮਾਮਲੇ ਵਿੱਚ ਗਠਿਤ ਐਕਸ਼ਨ ਕਮੇਟੀ ਨੇ ਉਸ ਸਮੇਂ ਲਿਆ ਜਦੋਂ ਪਿੰਡ ਬਿਸ਼ਨਪੁਰਾ ਦੇ ਵਸਨੀਕਾਂ ਨੇ ਜਥੇਬੰਦੀਆਂ ਨੂੰ ਸੁਨਾਮ ਪਟਿਆਲਾ ਮੁੱਖ ਸੜਕ ਤੋਂ ਧਰਨਾ ਖ਼ਤਮ ਕਰਨ ਦੀ ਮੰਗ ਕੀਤੀ। ਜਦੋਂ ਸਵੇਰ ਸਮੇਂ ਪਿੰਡ ਦੇ ਲੋਕ ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਧਰਨਾ ਸਮਾਪਤ ਕਰਨ ਲਈ ਕਹਿ ਰਹੇ ਸਨ ਤਾਂ ਪਿੰਡ ਦੇ ਲੋਕਾਂ ਅਤੇ ਜਥੇਬੰਦੀਆਂ ਦਰਮਿਆਨ ਤਲਖ਼ੀ ਪੈਦਾ ਹੋ ਗਈ , ਧਰਨਾਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਨੇ ਕਥਿਤ ਤੌਰ ਤੇ ਭਰਾ ਮਾਰੂ ਜੰਗ ਵਰਗੇ ਹਾਲਾਤ ਪੈਦਾ ਕਰਕੇ ਟਕਰਾਅ ਕਰਵਾਉਣ ਦੇ ਰਾਹ ਤੁਰਿਆ ਜਿਸ ਕਾਰਨ ਐਕਸ਼ਨ ਕਮੇਟੀ ਨੇ ਧਰਨੇ ਨੂੰ ਤਬਦੀਲ ਕਰਨ ਦਾ ਫ਼ੈਸਲਾ ਕੀਤਾ ਹੈ। ਵੀਰਵਾਰ ਨੂੰ ਪ੍ਰਦਰਸ਼ਨਕਾਰੀਆਂ ਅਤੇ ਬਿਸ਼ਨੁਪਾਰਾ ਪਿੰਡ ਦੇ ਲੋਕਾਂ ਵਿਚਾਲੇ ਟਕਰਾਅ ਦੀ ਸਥਿਤੀ ਬਣ ਗਈ। ਇੱਕ ਸਮੇਂ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਤਿੱਖੀ ਬਹਿਸ ਹੋਈ, ਬਾਅਦ ਵਿੱਚ ਮਾਮਲਾ ਸ਼ਾਂਤ ਹੋ ਗਿਆ। ਧਰਨਾਕਾਰੀਆਂ ਅਤੇ ਪ੍ਰਸ਼ਾਸਨ ਦਰਮਿਆਨ ਕੋਈ ਗੱਲ ਨੇਪਰੇ ਨਾ ਚੜ੍ਹਨ ਕਾਰਨ ਮ੍ਰਿਤਕ ਜਰਨੈਲ ਸਿੰਘ ਅਤੇ ਹਰਪਾਲ ਸਿੰਘ ਦਾ ਪੋਸਟਮਾਰਟਮ ਨਹੀਂ ਹੋ ਸਕਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ, ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ, ਮਜ਼ਦੂਰ ਯੂਨੀਅਨ ਦੇ ਧਰਮਪਾਲ ਨਮੋਲ, ਪ੍ਰਗਟ ਕਾਲਾਝਾੜ, ਗੋਬਿੰਦ ਸਿੰਘ ਛਾਜਲੀ, ਲਖਵੀਰ ਸਿੰਘ ਲੌਂਗੋਵਾਲ, ਹਰਪ੍ਰੀਤ ਕੌਰ ਧੂਰੀ, ਕਾਮਰੇਡ ਵਰਿੰਦਰ ਕੌਸ਼ਿਕ, ਭੋਲਾ ਸਿੰਘ, ਸੁਖਪਾਲ ਸਿੰਘ ਮਾਣਕ ਨੇ ਵਿਚਾਰ ਪ੍ਰਗਟ ਕਰਦਿਆਂ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਮੰਗ ਕੀਤੀ ਕਿ ਜਦੋਂ ਤੱਕ ਪੀੜਤ ਪਰਿਵਾਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ, ਸਰਕਾਰੀ ਨੌਕਰੀ ਅਤੇ ਕਰਜ਼ਾ ਮੁਆਫ਼ ਨਹੀਂ ਕੀਤਾ ਜਾਂਦਾ ਉਦੋਂ ਤੱਕ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਅੰਦੋਲਨ ਜਾਰੀ ਰਹੇਗਾ।

Tuesday, September 17, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਅਕਾਲ ਅਕੈਡਮੀ ਚੀਮਾ ਦੇ ਖ਼ਿਡਾਰੀਆਂ ਨੇ ਜ਼ੋਨ ਪੱਧਰੀ ਅਥਲੈਟਿਕਸ ਮੁਕਾਬਲਿਆਂ 'ਚ ਜਿੱਤੇ ਤਗਮੇ

ਅਕਾਲ ਅਕੈਡਮੀ ਚੀਮਾ ਦੇ ਖ਼ਿਡਾਰੀਆਂ ਨੇ ਜ਼ੋਨ ਪੱਧਰੀ ਅਥਲੈਟਿਕਸ ਮੁਕਾਬਲਿਆਂ 'ਚ ਜਿੱਤੇ ਤਗਮੇ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਅਕਾਲ ਅਕੈਡਮੀ ਚੀਮਾ ਦੇ ਵਿਦਿਆਰਥੀਆਂ ਨੇ ਜ਼ੋਨ ਪੱਧਰੀ ਅਥਲੈਟਿਕਸ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੰਸਥਾ ਦਾ ਨਾਂ ਰੌਸ਼ਨ ਕੀਤਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਸੁਖਜਿੰਦਰ ਸਿੰਘ ਨੇ ਹੈਮਰ ਥਰੋ ਵਿੱਚ ਕਾਂਸੀ ਦਾ ਤਗਮਾ,ਗੁਰਕਰਨ ਸਿੰਘ ਨੇ ਹੈਮਰ ਥਰੋਅ ਵਿੱਚ ਚਾਂਦੀ ਦਾ ਤਗਮਾ ਤੇ ਗੁਰਪ੍ਰੀਤ ਕੌਰ ਨੇ ਡਿਸਕਸ ਥ੍ਰੋਅ ਵਿੱਚ ਕਾਂਸੀ ਦਾ ਤਗਮਾ ਹਾਸਿਲ ਕੀਤਾ।ਪ੍ਰਿੰਸੀਪਲ ਨੀਨਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦੇ ਲਈ ਹਾਰਦਿਕ ਵਧਾਈ ਦਿੱਤੀ ਤੇ ਕਿਹਾ ਕਿ ਇਹ ਸ਼ਾਨਦਾਰ ਪ੍ਰਾਪਤੀਆਂ ਅਕੈਡਮੀ ਦੇ ਹੋਰ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਹਨ। ਉਹਨਾਂ ਕਿਹਾ ਕਿ ਅਕਾਲ ਅਕੈਡਮੀ ਚੀਮਾ ਅੰਗਰੇਜ਼ੀ ਮਾਧਿਅਮ ਨੂੰ ਇਹਨਾਂ ਨੌਜਵਾਨ ਐਥਲੀਟਾਂ 'ਤੇ ਬਹੁਤ ਸਾਰੇ ਤਗ਼ਮੇ ਲਿਆਉਣ ਲਈ ਮਾਣ ਹੈ ਅਤੇ ਅਕੈਡਮੀ ਦਾ ਸਮੁੱਚਾ ਸਟਾਫ ਭਵਿੱਖ ਦੇ ਮੁਕਾਬਲਿਆਂ ਵਿੱਚ ਇਹਨਾਂ ਦੀ ਲਗਾਤਾਰ ਸਫਲਤਾ ਦੀ ਕਾਮਨਾ ਕਰਦਾ ਹੈ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਰਕਾਰੀ ਸਕੂਲ ਦੋਦੜਾ ਨੇ ਬਲਾਕ ਪੱਧਰੀ ਸਾਇੰਸ ਸੈਮੀਨਾਰ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ

ਸਰਕਾਰੀ ਸਕੂਲ ਦੋਦੜਾ ਨੇ ਬਲਾਕ ਪੱਧਰੀ ਸਾਇੰਸ ਸੈਮੀਨਾਰ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਐਸਸੀਈਆਰਟੀ ਪੰਜਾਬ ਦੇ ਦਿਸ਼ਾ ਨਿਰਦੇਸ਼ ਹੇਠ ਜ਼ਿਲਾ ਸਿੱਖਿਆ ਦਫ਼ਤਰ ਮਾਨਸਾ (ਸੈਕੰਡਰੀ ਸਿੱਖਿਆ) ਦੁਆਰਾ ਬੁਢਲਾਡਾ ਵਿਖੇ ਆਰਟੀਫਿਸ਼ੀਅਲ ਇੰਟੈਲੀਜੈਂਸ : ਪੁਟੈਂਸ਼ੀਅਲ ਐਂਡ ਕਨਸਰਨਜ ਵਿਸ਼ੇ 'ਤੇ ਬਲਾਕ ਪੱਧਰੀ ਸਾਇੰਸ ਸੈਮੀਨਾਰ ਕਰਵਾਇਆ। ਇਸ ਸੈਮੀਨਾਰ ਵਿੱਚ ਸਰਕਾਰੀ ਹਾਈ ਸਕੂਲ ਦੋਦੜਾ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਖ਼ੁਸ਼ਪੀ੍ਤ ਕੌਰ ਪੁੱਤਰੀ ਰਾਮ ਸਿੰਘ ਸਰਪੰਚ ਨੇ ਸ਼ਾਨਦਾਰ ਕਾਰਗੁਜ਼ਾਰੀ ਪੇਸ਼ ਕਰਦਿਆਂ ਬਲਾਕ ਪੱਧਰ 'ਤੇ ਪਹਿਲਾ ਸਥਾਨ ਹਾਸਿਲ ਕੀਤਾ । ਇਸ ਸ਼ਾਨਦਾਰ ਕਾਰਗੁਜ਼ਾਰੀ ਲਈ ਸਕੂਲ ਦੇ ਹੈਡਮਾਸਟਰ ਗੁਰਦਾਸ ਸਿੰਘ ਸੇਖੋਂ ਨੇ ਇਸ ਵਿਦਿਆਰਥਣ,ਮਾਪਿਆਂ ਅਤੇ ਇਸ ਸੈਮੀਨਾਰ ਦੀ ਤਨਦੇਹੀ ਨਾਲ਼ ਤਿਆਰੀ ਕਰਵਾਉਣ ਵਾਲ਼ੇ ਗਾਈਡ ਅਧਿਆਪਕਾ ਜਗਵਿੰਦਰ ਕੌਰ ਕੰਪਿਊਟਰ ਫੈਕਲਟੀ,ਵੀਨਾ ਸਾਇੰਸ ਮਿਸਟ੍ਰੈਸ ਤੇ ਨਵਨੀਤ ਬਾਂਸਲ ਸਾਇੰਸ ਮਾਸਟਰ ਨੂੰ ਮੁਬਾਰਕਬਾਦ ਦਿੱਤੀ।ਉਹਨਾਂ ਕਿਹਾ ਕਿ ਸਮੂਹ ਸਟਾਫ਼ ਤੇ ਬੱਚਿਆਂ ਦੀ ਮਿਹਨਤ ਸਦਕਾ ਸਕੂਲ ਵਿੱਦਿਅਕ ਤੇ ਸਹਿਵਿੱਦਿਅਕ ਖੇਤਰ ਵਿੱਚ ਲਗਾਤਾਰ ਮੱਲ੍ਹਾਂ ਮਾਰ ਰਿਹਾ ਹੈ।ਸਕੂਲ ਦੁਆਰਾ ਸਾਇੰਸ ਸੈਮੀਨਾਰ ਵਿੱਚ ਵਧੀਆ ਪ੍ਦਰਸ਼ਨ ਲਈ ਡਾ. ਬੂਟਾ ਸਿੰਘ ਸੇਖੋਂ ਅਸਿਸਟੈਂਟ ਡਾਇਰੈਕਟਰ,ਭੁਪਿੰਦਰ ਕੌਰ ਡੀ.ਈ.ਓ. ਮਾਨਸਾ (ਸੈਕੰਡਰੀ ਸਿੱਖਿਆ) ,ਡਾ.ਪਰਮਜੀਤ ਸਿੰਘ ਡਿਪਟੀ ਡੀ.ਈ.ਓ. ਮਾਨਸਾ,ਮਦਨ ਲਾਲ ਕਟਾਰੀਆ ਡਿਪਟੀ ਡੀ.ਈ.ਓ., ਹਰਪਰੀਤ ਸਿੰਘ ਜੱਸਲ ਡੀ.ਐੱਸ.ਐੱਮ,ਨਵਨੀਤ ਕੱਕੜ ਡੀ.ਆਰ.ਸੀ.,ਤਰਨਜੀਤ ਸਿੰਘ ਬੀ.ਆਰ.ਸੀ.,ਅਮਨਦੀਪ ਸਿੰਘ ਬੀ.ਆਰ.ਸੀ.,ਅਮਰਜੀਤ ਸਿੰਘ ਚਹਿਲ ਨੈਸ਼ਨਲ ਅਵਾਰਡੀ, ਜਸਕੀਰਤ ਸਿੰਘ,ਲੈਕਚਰਾਰ ਡਾ. ਜਸਵੀਰ ਸਿੰਘ,ਲੈਕਚਰਾਰ ਦੀਪਕ ਗੁਪਤਾ,ਲੈਕਚਰਾਰ ਪਰਵੀਨ ਕੁਮਾਰ, ਰਾਜਦੀਪ ਕੌਰ ਸਾਇੰਸ ਮਿਸਟੈ੍ੱਸ,ਅਧਿਆਪਕ ਗਗਨਦੀਪ,ਗੁਰਪਰੀਤ ਸਿੰਘ,ਸੀਮਾ ਸਿੰਗਲਾ,ਮੰਜੂ ਬਾਲਾ ਪੁਰੀ,ਮਲਕੀਤ ਕੌਰ,ਨੀਤੂ ਰਾਣੀ,ਬੱਬੂ ਬਾਂਸਲ,ਪਰਮਿੰਦਰ ਕੌਰ,ਪੂਨਮ ਰਾਣੀ, ਅੰਮ੍ਰਿਤਪਾਲ ਕੌਰ,ਪ੍ਭਜੋਤ ਕੌਰ ਆਦਿ ਦੁਆਰਾ ਮੁਬਾਰਕਾਂ ਦਿੱਤੀਆਂ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਈਟੀਟੀ 2364 ਤੇ 5994 ਤੇ ਅੰਦੋਲਨਕਾਰੀ ਕੰਪਿਊਟਰ ਅਧਿਆਪਕਾਂ ਦੇ ਹੱਕ ਵਿੱਚ ਜੀਟੀਯੂ ਨੇ ਮਾਰਿਆ ਹਾਅ ਦਾ ਨਾਅਰਾ

ਈਟੀਟੀ 2364 ਤੇ 5994 ਤੇ ਅੰਦੋਲਨਕਾਰੀ ਕੰਪਿਊਟਰ ਅਧਿਆਪਕਾਂ ਦੇ ਹੱਕ ਵਿੱਚ ਜੀਟੀਯੂ ਨੇ ਮਾਰਿਆ ਹਾਅ ਦਾ ਨਾਅਰਾ

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਮੰਗ ਪੱਤਰ

ਬਦਲੀਆਂ ਦਾ ਦੂਜਾ ਦੌਰ ਸ਼ੁਰੂ ਕੀਤਾ ਜਾਵੇ ਤੇ ਬਦਲੀਆਂ ਵਿੱਚ ਪਾਰਦਰਸ਼ਤਾ ਰੱਖੀ ਜਾਵੇ : ਕਰਨੈਲ ਫਿਲੌਰ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਅੱਜ ਜਿਲ੍ਹਾ ਜਲੰਧਰ ਦੀ ਕਮੇਟੀ ਵਲੋਂ ਅੰਦੋਲਨਕਾਰੀ ਅਧਿਆਪਕਾਂ ਦੇ ਹੱਕ ਵਿੱਚ ਜਿਲ੍ਹਾ ਸਿੱਖਿਆ ਦਫ਼ਤਰ ਐਲੀਮੈਂਟਰੀ ਜਲੰਧਰ ਰਾਹੀਂ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਗਿਆ। ਇਸ ਮੌਕੇ ਵਫਦ ਦੀ ਅਗਵਾਈ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ ਨੇ ਕੀਤੀ। ਭੇਜੇ ਗਏ ਮੰਗ ਪੱਤਰ ਵਿੱਚ ਦਰਜ਼ ਮੰਗਾਂ ਸੰਬੰਧੀ ਵੇਰਵਾ ਗੌਰਮਿੰਟ ਟੀਚਰਜ਼ ਯੂਨੀਅਨ ਜਲੰਧਰ ਦੇ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਕੁਲਾਰ ਨੇ ਸਾਂਝਾ ਕੀਤਾ। ਇਸ ਮੌਕੇ ਮੰਗ ਕੀਤੀ ਗਈ ਕੇ ਅੰਦੋਲਨਕਾਰੀ ਕੰਪਿਊਟਰ ਅਧਿਆਪਕਾਂ ਨੂੰ ਪੂਰੇ ਸਕੇਲਾਂ ਸਮੇਤ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ ਤੇ ਕੰਪਿਊਟਰ ਅਧਿਆਪਕਾਂ ਤੇ ਛੇਵਾ ਪੇ ਕਮਿਸ਼ਨ ਲਾਗੂ ਕੀਤਾ ਜਾਵੇ, 2364 ਤੇ 5994 ਦੀ ਭਰਤੀ ਨੂੰ ਤਰੁੰਤ ਸਕੂਲਾਂ ਵਿੱਚ ਭੇਜਿਆ ਜਾਵੇ, ਪੁਰਾਣੀ ਪੈਂਨਸ਼ਨ ਬਹਾਲ ਕੀਤੀ ਜਾਵੇ,6635 ਤੇ ਹੋਰ ਹੋਰ ਵੱਖ ਵੱਖ ਕੈਟਾਗਰੀਆਂ ਨੂੰ ਵਿਸ਼ੇਸ਼ ਮੌਕਾ ਦਿੱਤਾ ਜਾਵੇ ਤੇ ਅਧਿਆਪਕਾਂ ਦੀਆਂ ਰਹਿੰਦੀਆਂ ਬਦਲੀਆਂ ਦਾ ਅਗਲਾ ਗੇੜ ਸ਼ੁਰੂ ਕੀਤਾ ਜਾਵੇ ਤੇ ਪਹਿਲੇ ਰਾਉਂਡ ਦੀਆਂ ਕੀਤੀਆਂ ਗਈਆਂ ਬਦਲੀਆਂ ਨੂੰ ਲਾਗੂ ਕੀਤਾ ਜਾਵੇ ਤੇ ਬਦਲੀਆਂ ਵਿੱਚ ਪਾਰਦਰਸ਼ਤਾ ਰੱਖੀ ਜਾਵੇ, ਡਾਟਾ ਮਿੱਸਮੇਚ ਅਧਿਆਪਕਾਂ ਨੂੰ ਬਦਲੀ ਲਈ ਵਿਚਾਰਿਆ ਜਾਵੇ, ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਲੈਣੇ ਬੰਦ ਕੀਤੇ ਜਾਣ, ਪ੍ਰਾਇਮਰੀ ਤੋਂ ਮਾਸਟਰ ਕੇਡਰ ਸਮੇਤ ਹਰ ਕੇਡਰ ਦੀਆਂ ਪ੍ਰਮੋਸ਼ਨਾਂ ਕੀਤੀਆ ਜਾਣ, ਕੇਂਦਰੀ ਸਕੇਲ ਰੱਦ ਕਰਕੇ ਪੰਜਾਬ ਦੇ ਸਾਕੇਲ ਲਾਗੂ ਕੀਤੇ ਜਾਣ। ਐਨ ਐਸ ਕਉ ਐਫ਼ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾਵੇ ਆਦਿ। ਇਸ ਮੌਕੇ ਪ ਸ ਸ ਫ਼ ਦੇ ਸੂਬਾ ਸਕੱਤਰ ਤੀਰਥ ਸਿੰਘ ਬਾਸੀ ਤੇ ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜਿਲ੍ਹਾ ਕਨਵੀਨਰ ਕੁਲਦੀਪ ਵਾਲੀਆ ਨੇ ਖਾਸ ਤੌਰ ਤੇ ਸੰਬੋਧਨ ਕੀਤਾ। ਇਸ ਮੌਕੇ ਹਰਮਨਜੋਤ ਸਿੰਘ ਵਾਲੀਆ, ਵਿਨੋਦ ਭੱਟੀ, ਪ੍ਰੇਮ ਖਲਵਾੜਾ, ਜਤਿੰਦਰ ਸਿੰਘ, ਗੁਰਿੰਦਰ ਸਿੰਘ, ਮੁਲਖ ਰਾਜ, ਰਣਜੀਤ ਠਾਕੁਰ ,ਸੁਖਵਿੰਦਰ ਲਾਲ, ਸੰਦੀਪ ਨੂਰਮਹਿਲ, ਮਨੋਜ ਕੁਮਾਰ ਸਰੋਏ, ਜਸਵੀਰ ਸਿੰਘ ਫਿਲੌਰ,ਜਗਸੀਰ ਫਿਲੌਰ, ਲਖਵੀਰ ਸਿੰਘ ਫਿਲੌਰ,ਬਖਸ਼ੀ ਰਾਮ ਫਿਲੌਰ, ਪਰਣਾਮ ਸੈਣੀ,ਸੰਦੀਪ ਸ਼ਰਮਾ,ਅਮਨ ਕੁਮਾਰ ਨਕੋਦਰ, ਦਿਲਬਾਗ ਸਿੰਘ,ਰਾਮ ਰੂਪ,ਮੱਖਣ ਲਾਲ ਨਕੋਦਰ, ਅਮਰਜੀਤ ਭਗਤ ਤੇ ਮੁਕੇਸ਼ ਕੁਮਾਰ ਡੱਲਾ ਆਦਿ ਹਾਜ਼

ਰ ਸਨ।

Monday, September 16, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਨੈਸ਼ਨਲ ਕਾਲਜ ਭੀਖੀ ਦਾ ਬੀ.ਕਾਮ ਭਾਗ ਪਹਿਲਾ ਸਮੈਸਟਰ ਪਹਿਲਾ ਦਾ ਨਤੀਜਾ 100 ਫੀਸਦੀ ਰਿਹਾ

ਨੈਸ਼ਨਲ ਕਾਲਜ ਭੀਖੀ ਦਾ ਬੀ.ਕਾਮ ਭਾਗ ਪਹਿਲਾ ਸਮੈਸਟਰ ਪਹਿਲਾ ਦਾ ਨਤੀਜਾ 100 ਫੀਸਦੀ ਰਿਹਾ
ਵਿਦਿਆਰਥਣ ਪ੍ਰਿਆ ਨੇ ਪਹਿਲਾ, ਪ੍ਰਿੰਸ ਜਿੰਦਲ ਨੇ ਦੂਜਾ ਅਤੇ ਸੀਮਾ ਰਾਣੀ ਨੇ ਤੀਜਾ ਸਥਾਨ ਕੀਤਾ ਹਾਸਿਲ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਨੈਸ਼ਨਲ ਕਾਲਜ ਭੀਖੀ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਬੀ.ਕਾਮ ਭਾਗ ਪਹਿਲਾ ਸਮੈਸਟਰ ਪਹਿਲਾ ਦਾ ਨਤੀਜਾ 100 ਫੀਸਦੀ ਰਿਹਾ।ਕਾਲਜ ਦੇ ਮੀਡੀਆ ਇੰਚਾਰਜ਼ ਪ੍ਰੋਫ਼ੈਸਰ ਕਰਮਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥਣ ਪ੍ਰਿਆ ਨੇ 80 ਫ਼ੀਸਦੀ ਅੰਕਾਂ ਨਾਲ ਪਹਿਲਾ, ਪ੍ਰਿੰਸ ਜਿੰਦਲ ਨੇ 75 ਫ਼ੀਸਦੀ ਅੰਕਾਂ ਨਾਲ ਦੂਜਾ ਅਤੇ ਸੀਮਾ ਰਾਣੀ ਨੇ 73 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ।ਕਾਲਜ ਦੇ ਪ੍ਰਿੰਸੀਪਲ ਡਾ. ਐਮ.ਕੇ. ਮਿਸ਼ਰਾ ਨੇ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਯੂਨੀਵਰਸਿਟੀ ਦੇ ਨਤੀਜਿਆਂ ਵਿਚ ਕਾਲਜ ਦਾ ਨਾਮ ਮੋਹਰੀ ਕਾਲਜਾਂ ਵਿੱਚ ਆਉਂਦਾ ਹੈ। ਉਹਨਾਂ ਕਿਹਾ ਕਿ ਕਾਲਜ ਦੇ ਸਾਰੇ ਕੋਰਸਾਂ ਦੇ ਨਤੀਜੇ ਕਾਲਜ ਦੇ ਸਮੁੱਚੇ ਸਟਾਫ਼ ਦੀ ਮਿਹਨਤ ਦਾ ਨਤੀਜਾ ਹੈ।ਕਾਲਜ ਪ੍ਰਧਾਨ ਹਰਬੰਸ ਦਾਸ ਬਾਵਾ ਨੇ ਪਾਸ ਹੋਏ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਹਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।ਇਸ ਮੌਕੇ ਪ੍ਰੋਫ਼ੈਸਰ ਗੁਰਤੇਜ ਸਿੰਘ ਤੇਜੀ,ਜਮਾਤ ਇੰਚਾਰਜ ਪ੍ਰੋਫੈਸਰ ਨੈਨਾ ਗੋਇਲ, ਪ੍ਰੋਫ਼ੈਸਰ ਨੀਤੂ,ਪ੍ਰੋਫੈਸਰ ਸੁਖਪਾਲ ਕੌਰ,ਪ੍ਰੋਫੈਸਰ ਸੰਟੀ ਕੁਮਾਰ, ਪ੍ਰੋਫ਼ੈਸਰ ਜਸਪ੍ਰੀਤ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਸੀ।