Friday, September 20, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਏਕ ਭਾਰਤ ਸ੍ਰੇਸ਼ਟ ਭਾਰਤ’ ਅਧੀਨ ਜ਼ਿਲ੍ਹਾ ਪੱਧਰੀ ਪ੍ਰਤੀਯੋਗਤਾ ਕਰਵਾਈ

ਏਕ ਭਾਰਤ ਸ੍ਰੇਸ਼ਟ ਭਾਰਤ’ ਅਧੀਨ ਜ਼ਿਲ੍ਹਾ ਪੱਧਰੀ ਪ੍ਰਤੀਯੋਗਤਾ ਕਰਵਾਈ

ਪੜ੍ਹਾਈ ਦੇ ਨਾਲ ਸਹਿ ਵਿੱਦਿਅਕ ਗਤੀਵਿਧੀਆਂ ਦਾ ਹੋਣਾ ਅਤੀ ਜਰੂਰੀ : ਡੀ.ਈ.ਓ. ਭੁਪਿੰਦਰ ਕੌਰ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਡਾਇਰੈਕਟਰ ਜਨਰਲ ਸਕੂਲ ਸਿੱਖਿਆ-ਕਮ-ਸਟੇਟ ਪ੍ਰਾਜੈਕਟ ਡਾਇਰੈਕਟਰ ਸਮੱਗਰਾ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਦੇ ਆਦੇਸ਼ਾਂ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ (ਸੈਕੰਡਰੀ ਸਿੱਖਿਆ) ਭੁਪਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਮਾਨਸਾ ਡਾ. ਪਰਮਜੀਤ ਸਿੰਘ ਭੋਗਲ ਦੀ ਅਗਵਾਈ ਵਿਚ ਜ਼ਿਲ੍ਹਾ ਪੱਧਰੀ ‘ਏਕ ਭਾਰਤ ਸ੍ਰੇਸ਼ਟ ਭਾਰਤ’ ਅਧੀਨ ਜ਼ਿਲ੍ਹਾ ਪੱਧਰੀ ਪ੍ਰਤੀਯੋਗਤਾ ਕਰਵਾਈ।ਪ੍ਰਤੀਯੋਗਤਾ ਦੌਰਾਨ ਜ਼ਿਲ੍ਹਾ ਨੋਡਲ ਅਫ਼ਸਰ ਪਰਵਿੰਦਰ ਸਿੰਘ ਦੀ ਦੇਖ ਰੇਖ ਹੇਠ ਦੋ ਈਵੈਂਟ ਡਰਾਇੰਗ ਅਤੇ ਲੋਕ ਨਾਚ ਕਰਵਾਏ ਗਏ,ਜਿਸ ਵਿਚ ਦੋ ਵਰਗ ਮਿਡਲ ਅਤੇ ਸੈਕੰਡਰੀ ਅਧੀਨ ਇਹ ਪ੍ਰਤੀਯੋਗਤਾ ਕਰਵਾਈ ਗਈ। ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਮਾਨਸਾ ਭੁਪਿੰਦਰ ਕੌਰ ਨੇ ਦੱਸਿਆ ਕਿ ਇਸ ਦਾ ਮੁੱਖ ਮੰਤਵ ਵਿਦਿਆਰਥੀਆਂ ਵਿੱਚ ਛੁਪੀ ਪ੍ਰਤਿਭਾ ਨੂੰ ਉਭਾਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਤੀਯੋਗਤਾ ਵਿਚ ਸਕੂਲਾਂ ਵਿਚ ਪੜ੍ਹਦੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੱਖ ਵੱਖ ਵਰਗਾਂ ਵਿਚ ਭਾਗ ਲਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਰਾਹੀਂ ਜਿੱਥੇ ਵਿਦਿਆਰਥੀਆਂ ਵਿਚ ਕਲਾ ਪ੍ਰਤੀ ਰੁਚੀ ਵਧੇਗੀ, ਉੱਥੇ ਦੇਸ਼ ਦੇ ਵੱਖ ਵੱਖ ਪ੍ਰਾਂਤਾਂ ਦੀ ਸੰਸਕ੍ਰਿਤੀ ਅਤੇ ਵਿਰਸੇ ਨੂੰ ਜਾਣਨ ਦਾ ਮੌਕਾ ਵੀ ਮਿਲੇਗਾ।ਡਾ. ਪਰਮਜੀਤ ਸਿੰਘ ਭੋਗਲ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਮਾਨਸਾ ਨੇ ਕਿਹਾ ਕਿ ਇੰਨ੍ਹਾਂ ਮੁਕਾਬਲਿਆਂ ਰਾਹੀਂ ਜਿੱਥੇ ਵਿਦਿਆਰਥੀਆਂ ਵਿਚ ਕਲਾ ਪ੍ਰਤੀ ਰੁਚੀ ਵਧੇਗੀ, ਉੱਥੇ ਦੇਸ਼ ਦੇ ਵੱਖ-ਵੱਖ ਪ੍ਰਾਂਤਾਂ ਦੀ ਸੰਸਕ੍ਰਿਤੀ ਅਤੇ ਵਿਰਸੇ ਨੂੰ ਜਾਣਨ ਦਾ ਮੌਕਾ ਵੀ ਮਿਲੇਗਾ। ਪ੍ਰੋਗਰਾਮ ਦੇ ਜ਼ਿਲ੍ਹਾ ਨੋਡਲ ਅਫ਼ਸਰ ਨੇ ਦੱਸਿਆ ਕਿ ਏਕ ਭਾਰਤ ਸ੍ਰੇਸ਼ਟ ਭਾਰਤ ਅਧੀਨ ਭਾਰਤ ਦੇ ਵੱਖ ਵੱਖ ਦੋ ਰਾਜਾਂ ਨੂੰ ਆਪਸ ਵਿੱਚ ਕਲੱਬ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਰਾਜ ਜਿਹੜੇ ਆਪਸ ਦੇ ਵਿੱਚ ਜੋੜੇ ਗਏ ਹਨ, ਜਿਸ ਅਧੀਨ ਪੰਜਾਬ ਰਾਜ ਨੂੰ ਆਂਧਰਾ ਪ੍ਰਦੇਸ਼ ਰਾਜ ਨਾਲ ਕਲੱਬ ਕੀਤਾ ਗਿਆ ਹੈ। ਉਹ ਇੱਕ ਦੂਸਰੇ ਰਾਜ ਦੇ ਸੰਸਕ੍ਰਿਤੀ, ਸੱਭਿਆਚਾਰ, ਲੋਕ ਗੀਤ, ਪਹਿਰਾਵਾ, ਸਿੱਖਿਆ ਅਤੇ ਖੇਤੀਬਾੜੀ ਆਦਿ ਵੱਖ ਵੱਖ ਤਰ੍ਹਾਂ ਦੀਆਂ ਪ੍ਰਤੀਯੋਗਤਾਵਾਂ ਰਾਹੀਂ ਆਪਸੀ ਤਾਲਮੇਲ ਨਾਲ ਇੱਕ ਦੂਸਰੇ ਰਾਜ ਬਾਰੇ ਭਰਪੂਰ ਜਾਣਕਾਰੀ ਪ੍ਰਾਪਤ ਕਰਨਗੇ। ਉਹਨਾਂ ਦੱਸਿਆ ਕਿ ਸਮੂਹ ਸਕੂਲਾਂ ਵੱਲੋਂ ਵੱਖ-ਵੱਖ ਸਮੇਂ ’ਤੇ ਪ੍ਰਤੀਯੋਗਤਾਵਾਂ ਕਰਵਾਈਆਂ ਜਾਂਦੀਆਂ ਹਨ, ਜਿਸ ਵਿੱਚ ਸਾਰੇ ਸਕੂਲ ਮੁਖੀ ਸਾਹਿਬਾਨ ਨੋਡਲ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਵੱਧ ਚੜ ਕੇ ਹਿੱਸਾ ਲੈਂਦੇ ਹਨ।ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡਣ ਦੀ ਰਸਮ ਹਰਪ੍ਰੀਤ ਸਿੰਘ ਜੱਸਲ, ਪਰਵਿੰਦਰ ਸਿੰਘ,ਨਵਨੀਤ ਕੱਕੜ ਵੱਲੋਂ ਨਿਭਾਈ।ਪਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਸੋਲੋ ਡਾਂਸ ਦੇ ਮਿਡਲ ਵਰਗ ਵਿੱਚ ਗਗਨਦੀਪ ਕੌਰ ਕੁਸਲਾ ਨੇ ਪਹਿਲਾ,ਖੁਸ਼ਪ੍ਰੀਤ ਕੌਰ ਜਲਵੇੜਾ ਨੇ ਦੂਜਾ ਅਤੇ ਜਸਨੂਰ ਸਿੰਘ ਕੁਸਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੋਲੋ ਫੋਕ ਡਾਂਸ ਦੀ ਇਸ ਗਤੀਵਿਧੀ ਦੇ ਸੀਨੀਅਰ ਵਰਗ ਵਿੱਚ ਹਿਮਾਨੀ ਜੈਨ ਸਰਦੂਲਗੜ੍ਹ ਨੇ ਪਹਿਲਾ, ਰਚਨਾ ਕਰੰਡੀ ਨੇ ਦੂਜਾ ਸਥਾਨ ਹਾਸਿਲ ਕੀਤਾ,ਕਮਲਪ੍ਰੀਤ ਕੌਰ ਝਨੀਰ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਪ੍ਰੋਗਰਾਮ ਦੇ ਅਧੀਨ ਸੋਲੋ ਪੇਂਟਿੰਗ ਦੇ ਮਿਡਲ ਵਰਗ ਵਿੱਚ ਹਰਮਨਦੀਪ ਕੌਰ ਨੰਗਲ ਕਲਾਂ ਨੇ ਪਹਿਲਾ, ਅਰਮਾਨ ਸਿੰਘ ਕੁੱਲਰੀਆਂ ਨੇ ਦੂਜਾ ਅਤੇ ਨਵਸੀਰਤ ਕੌਰ ਲਖਮੀਰਵਾਲਾ ਨੇ ਤੀਜਾ ਸਥਾਨ ਹਾਸਿਲ ਕੀਤਾ।ਇਸੇ ਮੁਕਾਬਲੇ ਦੇ ਸੀਨੀਅਰ ਵਰਗ ਵਿੱਚ ਖੁਸ਼ਦੀਪ ਕੌਰ ਕੁਲਰੀਆਂ ਨੇ ਪਹਿਲਾ, ਖੁਸ਼ਪ੍ਰੀਤ ਕੌਰ ਰੰਘੜਿਆਲ ਨੇ ਦੂਜਾ ਤੇ ਹਰਮਨਦੀਪ ਕੌਰ ਸਰਕਾਰੀ ਹਾਈ ਸਕੂਲ ਮਘਾਣੀਆਂ ਨੇ ਤੀਜਾ ਸਥਾਨ ਹਾਸਲ ਕੀਤਾ।ਇਨ੍ਹਾਂ ਵਰਗਾਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਪਹਿਲੀ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ ਸਰਟੀਫਿਕੇਟ ਅਤੇ ਟਰੋਫੀ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਊਧਮ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ। ਜਜਮੈਂਟ ਦੀ ਭੂਮਿਕਾ ਜਗਸੀਰ ਸਿੰਘ, ਹਰਪ੍ਰੀਤ ਸਿੰਘ, ਸ਼ਿੰਗਾਰਾ ਸਿੰਘ, ਜਸਵੀਰ ਕੌਰ, ਬਾਲ ਕ੍ਰਿਸ਼ਨ, ਹਰਪ੍ਰੀਤ ਸਿੰਘ ਮੂਸਾ ਅਤੇ ਗਗਨਦੀਪ ਕੌਰ ਨੇ ਨਿਭਾਈ। ਉਨ੍ਹਾਂ ਕਿਹਾ ਕਿ ਸਾਰੇ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਵੱਧ ਤੋਂ ਵੱਧ ਭਾਗ ਲੈਣਾ ਚਾਹੀਦਾ ਹੈ।ਇਸ ਮੌਕੇ ਸਮੂਹ ਬੀ.ਐਨ.ਓ., ਕਪਿਲ ਕੁਮਾਰ ਸ਼ਸ਼ੀਕਾਂਤ,ਲਖਵਿੰਦਰ ਸਿੰਘ,ਮਮਤਾ,ਕੁਲਵਿੰਦਰ ਸਿੰਘ, ਕੁਲਜੀਤ ਸਿੰਘ,ਵਿਦਿਆਰਥੀਆਂ ਦੇ ਗਾਈਡ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।