ਸੂਬਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੌਰਾਨ ਮਾਨਸਾ ਦੀਆਂ ਕੁੜੀਆਂ ਦੀ ਹਾਕੀ ਟੀਮ ਸੈਮੀਫਾਈਨਲ 'ਚ ਪਹੁੰਚੀ
Tuesday, November 12, 2024
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸੂਬਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੌਰਾਨ ਮਾਨਸਾ ਦੀਆਂ ਕੁੜੀਆਂ ਦੀ ਹਾਕੀ ਟੀਮ ਸੈਮੀਫਾਈਨਲ 'ਚ ਪਹੁੰਚੀ
ਦਰਸ਼ਨ ਸਿੰਘ ਚੌਹਾਨ,ਸੁਨਾਮ : ਡਾਕਟਰ ਜੋਨੀ ਗੁਪਤਾ ਨੇ ਸਟਾਫ਼ ਨਾਲ ਮਨਾਇਆ ਜਨਮ ਦਿਨ
ਡਾਕਟਰ ਜੋਨੀ ਗੁਪਤਾ ਨੇ ਸਟਾਫ਼ ਨਾਲ ਮਨਾਇਆ ਜਨਮ ਦਿਨ
ਦਰਸ਼ਨ ਸਿੰਘ ਚੌਹਾਨ,ਸੁਨਾਮ - ਐਮ.ਡੀ. ਮੈਡੀਸਨ ਡਾਕਟਰ ਜੋਨੀ ਗੁਪਤਾ (ਡਾਇਰੈਕਟਰ ਸ਼੍ਰੀ ਬਾਲਾਜੀ ਹਸਪਤਾਲ) ਸੁਨਾਮ ਨੇ ਸਮੂਹ ਸਟਾਫ਼ ਨਾਲ ਆਪਣਾ ਜਨਮ ਦਿਨ ਮਨਾਇਆ। ਇਸ ਮੌਕੇ ਡਾਕਟਰ ਮੋਨਿਕਾ ਗੋਇਲ ਦੀ ਅਗਵਾਈ ਹੇਠ ਵੱਖ-ਵੱਖ ਤਰ੍ਹਾਂ ਦੇ ਕੇਕ ਕੱਟੇ ਗਏ ਅਤੇ ਸਾਰਿਆਂ ਨੇ ਸ਼ੁਭ ਕਾਮਨਾਵਾਂ ਪ੍ਰਗਟ ਕੀਤੀਆਂ | ਡਾ.ਜੋਨੀ ਗੁਪਤਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਟਾਫ਼ ਅਤੇ ਸ਼ੁਭਚਿੰਤਕਾਂ ਦੇ ਸਹਿਯੋਗ ਨਾਲ ਉਹ ਉੱਚ ਪੱਧਰੀ ਸਿਹਤ ਸਹੂਲਤਾਂ ਪ੍ਰਦਾਨ ਕਰ ਸਕੇ ਹਨ। ਉਹ ਭਵਿੱਖ ਵਿੱਚ ਵੀ ਇਸ ਲਈ ਵਚਨਬੱਧ ਹਨ। ਇਸ ਮੌਕੇ ਰਾਜਵਿੰਦਰ ਕੌਰ,ਗੁਰਪ੍ਰੀਤ ਸਿੰਘ,ਗੁਰਪ੍ਰੀਤ ਕੌਰ ਵੜ੍ਹੈਚ ,ਮਨਪ੍ਰੀਤ ਸਿੰਘ ਮਨੀ,ਦਲਵੀਰ ਸਿੰਘ ਬਿੱਟੂ, ਅਜੇ ਗੁਪਤਾ ਡੀ.ਸੀ.,ਕਰਨ ਸਿੰਘ,ਮਨਜੀਤ ਕੌਰ,ਰੀਨਾ ਰਾਣੀ,ਰਧਿਮਾ ਗੁਪਤਾ,ਕਵਿਸ਼ ਗੁਪਤਾ,ਦਰਸ਼ਨ ਸਿੰਘ ਚੌਹਾਨ,ਸੁਸ਼ੀਲ ਕੁਮਾਰ ਆਦਿ ਹਾਜ਼ਰ ਸਨ |
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਬਾਲ ਦਿਵਸ ਦੇ ਮੱਦੇਨਜ਼ਰ ਕਰਵਾਏ ਵਿਦਿਆਰਥੀਆਂ ਦੇ ਕੋਲਾਜ਼ ਮੇਕਿੰਗ, ਲੇਖ ਅਤੇ ਭਾਸ਼ਣ ਮੁਕਾਬਲੇ
ਬਾਲ ਦਿਵਸ ਦੇ ਮੱਦੇਨਜ਼ਰ ਕਰਵਾਏ ਵਿਦਿਆਰਥੀਆਂ ਦੇ ਕੋਲਾਜ਼ ਮੇਕਿੰਗ, ਲੇਖ ਅਤੇ ਭਾਸ਼ਣ ਮੁਕਾਬਲੇ
Sunday, November 10, 2024
ਦਰਸ਼ਨ ਸਿੰਘ ਚੌਹਾਨ, ਸੁਨਾਮ : ਕਿਸਾਨਾਂ ਨੇ ਘੇਰੀ ਡੀਏਪੀ ਖ਼ਾਦ ਦੀ ਭਰੀ ਮਾਲ ਗੱਡੀ
ਕਿਸਾਨਾਂ ਨੇ ਘੇਰੀ ਡੀਏਪੀ ਖ਼ਾਦ ਦੀ ਭਰੀ ਮਾਲ ਗੱਡੀ
ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਘਿਰਾਓ ਕੀਤਾ ਸਮਾਪਤਦਰਸ਼ਨ ਸਿੰਘ ਚੌਹਾਨ, ਸੁਨਾਮ : ਡੀਏਪੀ ਖ਼ਾਦ ਨਾਲ ਭਰੀ ਇੱਕ ਮਾਲ ਗੱਡੀ ਐਤਵਾਰ ਨੂੰ ਗੁਜਰਾਤ ਦੀ ਕਾਂਡਲਾ ਬੰਦਰਗਾਹ ਤੋਂ ਸੁਨਾਮ ਰੇਲਵੇ ਸਟੇਸ਼ਨ ਤੇ ਪੁੱਜੀ । ਜਿਸ ਨੂੰ ਮਾਰਕਫੈੱਡ ਰਾਹੀਂ ਪਟਿਆਲਾ ਅਤੇ ਸੰਗਰੂਰ ਜ਼ਿਲ੍ਹਿਆਂ ਦੀਆਂ ਸਹਿਕਾਰੀ ਸਭਾਵਾਂ ਨੂੰ ਭੇਜਿਆ ਜਾਣਾ ਸੀ ਲੇਕਿਨ ਜਿਉਂ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁਨਾਂ ਨੂੰ ਇਸਦੀ ਭਿਣਕ ਪਈ ਤਾਂ ਉਨ੍ਹਾਂ ਤੁਰੰਤ ਮੌਕੇ 'ਤੇ ਪਹੁੰਚਕੇ ਮਾਲ ਗੱਡੀ ਨੂੰ ਘੇਰ ਲਿਆ। ਕਿਸਾਨਾਂ ਵੱਲੋਂ ਘੇਰਾਬੰਦੀ ਦੀ ਸੂਚਨਾ ਮਿਲਦਿਆਂ ਹੀ ਰੇਲਵੇ ਪੁਲੀਸ, ਐਸਐਚਓ ਸਿਟੀ ਪ੍ਰਤੀਕ ਜਿੰਦਲ ਅਤੇ ਮਾਰਕਫੈੱਡ ਦੇ ਅਧਿਕਾਰੀ ਮੌਕੇ ਤੇ ਪੁੱਜ ਗਏ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਡੀਏਪੀ ਖ਼ਾਦ ਰੇਲਵੇ ਟਰੈਕ ਤੇ ਹੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਖ਼ਾਦ ਡੀਲਰਾਂ ਵੱਲੋਂ ਡੀਏਪੀ ਦੇਣ ਸਮੇਂ ਵਾਧੂ ਸਮਾਨ ਦਿੱਤਾ ਜਾਂਦਾ ਹੈ ਜਿਸ ਨਾਲ ਕਿਸਾਨਾਂ ਨੂੰ ਆਰਥਿਕ ਤੌਰ ਤੇ ਚੂਨਾ ਲਾਇਆ ਜਾ ਰਿਹਾ ਹੈ ਅਤੇ ਇਸਦੀ ਕਾਲਾਬਾਜ਼ਾਰੀ ਕੀਤੀ ਜਾਂਦੀ ਹੈ। ਇਸ ਮੌਕੇ ਪਾਲ ਸਿੰਘ ਦੌਲਾ ਸਿੰਘ ਵਾਲਾ, ਗਗਨਦੀਪ ਸਿੰਘ ਚੱਠਾ, ਮਨੀ ਸਿੰਘ ਭੈਣੀ ਤੇ ਹੋਰ ਕਿਸਾਨ ਹਾਜ਼ਰ ਸਨ। ਇਸੇ ਦੌਰਾਨ ਮਾਰਕਫੈੱਡ ਦੇ ਜ਼ਿਲ੍ਹਾ ਖ਼ਾਦ ਸਪਲਾਈ ਅਫ਼ਸਰ ਅਮਰਿੰਦਰ ਜੀਤ ਵਰਮਾ ਨੇ ਦੱਸਿਆ ਕਿ ਮਾਲ ਗੱਡੀ ਵਿੱਚ 2624 ਟਨ ਡੀ.ਏ.ਪੀ. ਜਿਸ ਵਿੱਚੋਂ 500 ਟਨ ਪਟਿਆਲਾ ਅਤੇ 1075 ਟਨ ਸੰਗਰੂਰ ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਨੂੰ ਸਪਲਾਈ ਕੀਤਾ ਜਾਵੇਗਾ। ਬਾਕੀ ਪ੍ਰਾਈਵੇਟ ਫਰਮਾਂ ਨੂੰ ਦਿੱਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਹਾਲਤ ਵਿੱਚ ਕਿਸਾਨਾਂ ਨੂੰ ਸਿੱਧੀ ਸਪਲਾਈ ਨਹੀਂ ਕਰ ਸਕਦੇ। ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਰਾਹੀਂ ਹੀ ਖਾਦ ਉਪਲਬਧ ਕਰਵਾਈ ਜਾ ਸਕਦੀ ਹੈ। ਥਾਣਾ ਸ਼ਹਿਰੀ ਸੁਨਾਮ ਦੇ ਐਸਐਚਓ ਪ੍ਰਤੀਕ ਜਿੰਦਲ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗ ਪੂਰੀ ਕਰ ਦਿੱਤੀ ਗਈ ਹੈ।
ਦਰਸ਼ਨ ਸਿੰਘ ਚੌਹਾਨ,ਸੁਨਾਮ : ਭਗਤ ਨਾਮਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ
ਭਗਤ ਨਾਮਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ
ਦਰਸ਼ਨ ਸਿੰਘ ਚੌਹਾਨ, ਸੁਨਾਮ : ਭਗਤੀ ਲਹਿਰ ਦੇ ਮੋਢੀ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਬਾਬਾ ਨਾਮਦੇਵ ਸਾਹਿਬ ਸੁਨਾਮ ਵਿਖੇ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਗੁਰੂ ਘਰ ਦੇ ਹਜ਼ੂਰੀ ਕੀਰਤਨੀਏ ਭਾਈ ਜਗਮੇਲ ਸਿੰਘ ਛਾਜਲਾ ਦੇ ਹਜੂਰੀ ਜਥੇ ਨੇ ਰਸ ਭਿੰਨਾਂ ਕੀਰਤਨ ਕੀਤਾ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਗੁਰਜੰਟ ਸਿੰਘ ਨੇ ਬਾਬਾ ਨਾਮਦੇਵ ਜੀ ਦੇ ਜੀਵਨ ਬਾਰੇ ਕਥਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਉਨ੍ਹਾਂ ਸੰਗਤਾਂ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਬਣਨ ਲਈ ਅਪੀਲ ਕੀਤੀ। ਸਤਿਕਾਰਤ ਸ਼ਖਸ਼ੀਅਤਾਂ ਦਾ ਗੁਰਦੁਆਰਾ ਬਾਬਾ ਨਾਮਦੇਵ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ । ਗੁਰਦੁਆਰਾ ਕਮੇਟੀ ਦੇ ਸਕੱਤਰ ਕੁਲਵਿੰਦਰ ਸਿੰਘ ਮੋਹਲ ਨੇ ਦੱਸਿਆ ਕਿ ਇਹ ਸਾਲਾਨਾ ਪ੍ਰੋਗਰਾਮ ਸੰਗਤਾਂ ਦੇ ਪੂਰਨ ਸਹਿਯੋਗ ਦੇ ਨਾਲ ਮਨਾਇਆ ਜਾਂਦਾ ਹੈ ਉਨ੍ਹਾਂ ਸਮੁੱਚੀਆਂ ਸੰਗਤਾਂ ਨੂੰ ਵਧਾਈ ਦਿੱਤੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਬੁਲਾਰੇ ਜਥੇਦਾਰ ਤੇਜਾ ਸਿੰਘ ਕਮਾਲਪੁਰ , ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੁੱਖ ਸੇਵਾਦਾਰ, ਰਾਜੂ ਸਿੰਘ ਮੀਤ ਗ੍ਰੰਥੀ, ਹਰਮਨ ਸਿੰਘ ਬੱਲਰਾਂ , ਜਗਮੀਤ ਸਿੰਘ, ਕਰਨੈਲ ਸਿੰਘ, ਸੁਰਜੀਤ ਸਿੰਘ ਚੀਮਾਂ ਸਾਹਿਬ, ਕੁਲਵਿੰਦਰ ਸਿੰਘ ਮੋਹਲ ਜਨਰਲ ਸਕੱਤਰ,ਤਰਲੋਚਨ ਸਿੰਘ ਮੋਹਲ ਖਜਾਨਚੀ, ਮਲਕੀਤ ਸਿੰਘ, ਮਹਿੰਦਰ ਸਿੰਘ ਜੌੜਾ, ਰਜਿੰਦਰ ਸਿੰਘ, ਹਰਗੋਪਾਲ ਸਿੰਘ, ਬੀਬੀ ਸੁਖਵੰਤ ਕੌਰ, ਬੀਬਾ ਗੁਰਪ੍ਰੀਤ ਕੌਰ, ਕਮਲਜੀਤ ਸਿੰਘ ਟੋਨੀ,ਜਸਵੰਤ ਸਿੰਘ ਔਲਖ,ਲਵਪ੍ਰੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਭਰਵੀਂ ਸ਼ਮੂਲੀਅਤ ਕੀਤੀ।
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਪੀ.ਪੀ.ਐਸ. ਚੀਮਾ ਦੇ ਵਿਦਿਆਰਥੀ ਅਵਨੀਤ ਸਿੰਘ ਦੀ ਆਈ.ਆਈ.ਟੀ. ਮਦਰਾਸ (ਚੇਨਈ) ’ਚ ਹੋਈ ਚੋਣ
ਪੀ.ਪੀ.ਐਸ. ਚੀਮਾ ਦੇ ਵਿਦਿਆਰਥੀ ਅਵਨੀਤ ਸਿੰਘ ਦੀ ਆਈ.ਆਈ.ਟੀ. ਮਦਰਾਸ (ਚੇਨਈ) ’ਚ ਹੋਈ ਚੋਣ
Saturday, November 9, 2024
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਮਾਨਸਾ ਦੀਆਂ ਖਿਡਾਰਨਾਂ ਨੇ ਰਾਜ ਪੱਧਰੀ ਚੈਸ ਖੇਡਾਂ 'ਚ ਜਿੱਤਿਆ ਕਾਂਸੇ ਦਾ ਤਗ਼ਮਾ
ਮਾਨਸਾ ਦੀਆਂ ਖਿਡਾਰਨਾਂ ਨੇ ਰਾਜ ਪੱਧਰੀ ਚੈਸ ਖੇਡਾਂ 'ਚ ਜਿੱਤਿਆ ਕਾਂਸੇ ਦਾ ਤਗ਼ਮਾ
-
ਈਟੀਟੀ 2364 ਭਰਤੀ ਦੀ ਚੌਥੀ ਲਿਸਟ ਜਲਦੀ ਜਾਰੀ ਕਰੇ ਸਰਕਾਰ : ਯੂਨੀਅਨ ਆਗੂ ਘਰਾਂ ਤੋਂ ਦੂਰ ਬੈਠੇ ਬੈਠੇ ਅਧਿਆਪਕਾਂ ਨੂੰ ਬਦਲੀਆਂ ਦਾ ਸਪੈਸ਼ਲ ਮੌਕਾ ਦਿੱਤਾ ਜਾਵੇ : ਈਟੀਟੀ...
-
ਟੈਟ ਪਾਸ ਸਪੈਸ਼ਲ ਕਾਡਰ ਅਧਿਆਪਕਾਂ ਨੇ ਸੰਘਰਸ਼ ਦਾ ਬਿਗਲ ਵਜਾਇਆ ਮਾਨਸਾ (ਖੁਸ਼ਪ੍ਰੀਤ ਸਿੰਘ) : ਟੈੱਟ ਪਾਸ ਸਪੈਸ਼ਲ ਕੇਡਰ ਅਧਿਆਪਕਾਂ ਦੀ ਮੀਟਿੰਗ ਬਾਲ ਭਵਨ ਮਾਨਸਾ ਵਿਖੇ ਸ...
-
ਖੁਸ਼ਪ੍ਰੀਤ ਸਿੰਘ,ਬੁਢਲਾਡਾ : ਈਟੀਟੀ 2364 ਭਰਤੀ ਨੂੰ ਜਲਦੀ ਪੂਰਾ ਕਰੇ ਸਰਕਾਰ : ਸੂਬਾ ਆਗੂ : ਹਰਜੀਤ ਸਿੰਘ ਖੁਸ਼ਪ੍ਰੀਤ ਸਿੰਘ,ਬੁਢਲਾਡਾ : ਈਟੀਟੀ 2364 ਯੂਨੀਅਨ ਦੇ ਸੂਬਾ...






