ਪੀ.ਪੀ.ਐਸ. ਚੀਮਾ ਦੇ ਵਿਦਿਆਰਥੀ ਅਵਨੀਤ ਸਿੰਘ ਦੀ ਆਈ.ਆਈ.ਟੀ. ਮਦਰਾਸ (ਚੇਨਈ) ’ਚ ਹੋਈ ਚੋਣ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ :ਪੈਰਾਮਾਊਂਟ ਪਬਲਿਕ ਸਕੂਲ ਚੀਮਾ ਦੇ ਸ਼ੈਸ਼ਨ- 2024-25 ਵਿੱਚ ਬਾਰ੍ਹਵੀਂ ਨਾਨ-ਮੈਡੀਕਲ ਦਾ ਵਿਦਿਆਰਥੀ ਅਵਨੀਤ ਸਿੰਘ ਪੁੱਤਰ ਜਗਸੀਰ ਸਿੰਘ ਪਿੰਡ ਕਿਸ਼ਨਗੜ੍ਹ ਨੇ ਬੀ.ਐਸ. ਇਨ ਡਾਟਾ ਸਾਇੰਸ ਐਂਡ ਐਪਲੀਕੇਸ਼ਨਜ਼ ਮਦਰਾਸ (ਚੇਨਈ) ਦੇ ਵਿੱਚ ਐਡਮੀਸ਼ਨ ’ਚ ਆਪਣਾ ਸਥਾਨ ਬਣਾਇਆ।ਇਸ ਟੈਸਟ ਵਿੱਚ ਪੂਰੇ ਭਾਰਤ ਦੇ 25 ਹਜ਼ਾਰ ਤੋਂ ਵੱਧ ਬੱਚਿਆਂ ਨੇ ਭਾਗ ਲਿਆ ਸੀ। ਜਿਸ ਵਿੱਚ ਪੀ.ਪੀ.ਐਸ. ਚੀਮਾ ਦੇ ਵਿਦਿਆਰਥੀ ਨੇ ਆਪਣੀ ਜਗ੍ਹਾ ਬਣਾਉਂਦੇ ਹੋਏ ਆਪਣੇ ਮਾਪਿਆਂ ਤੇ ਸਕੂਲ ਦਾ ਨਾਂ ਰੌਸ਼ਨ ਕੀਤਾ।ਸਕੂਲ ਦੇ ਐਮ.ਡੀ. ਜਸਵੀਰ ਸਿੰਘ ਚੀਮਾ,ਪ੍ਰਿੰਸੀਪਲ ਸੰਜੇ ਕੁਮਾਰ,ਕਿਰਨਪਾਲ ਕੌਰ ਅਤੇ ਇੰਜ਼ੀ. ਸੱਦਾਮ ਹੁਸੈਨ ਨੇ ਬੱਚੇ ਨੂੰ ਵਧਾਈ ਦਿੱਤੀ ਅਤੇ ਉਸ ਦੇ ੳੱੁਜਵਲ ਭਵਿੱਖ ਲਈ ਕਾਮਨਾ ਕੀਤੀ।
