Saturday, January 18, 2025

ਹੀਰੋਂ ਖ਼ੁਰਦ,18 ਜਨਵਰੀ (ਗੁਰਵਿੰਦਰ ਸਿੰਘ ਚਹਿਲ) : ਸਰਕਾਰੀ ਹਾਈ ਸਕੂਲ ਦੋਦੜਾ ਨੇ ਜ਼ਿਲੵਾ ਵਿਗਿਆਨ ਪ੍ਦਰਸ਼ਨੀ ਚ ਕੀਤਾ ਪਹਿਲਾ ਸਥਾਨ ਹਾਸਿਲ

ਸਰਕਾਰੀ ਹਾਈ ਸਕੂਲ ਦੋਦੜਾ ਨੇ ਜ਼ਿਲੵਾ ਵਿਗਿਆਨ ਪ੍ਦਰਸ਼ਨੀ ਚ ਕੀਤਾ ਪਹਿਲਾ ਸਥਾਨ ਹਾਸਿਲ

ਹੀਰੋਂ ਖ਼ੁਰਦ,18 ਜਨਵਰੀ (ਗੁਰਵਿੰਦਰ ਸਿੰਘ ਚਹਿਲ) :  ਸਕੂਲ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਦਫ਼ਤਰ ਮਾਨਸਾ ਦੀ ਯੋਗ ਅਗਵਾਈ ਹੇਠ ਰਾਸ਼ਟਰੀ ਆਵਿਸ਼ਕਾਰ ਅਭਿਆਨ ਤਹਿਤ ਬਲਾਕ ਤੇ ਜ਼ਿਲੵਾ ਪੱਧਰੀ ਸਾਇੰਸ ਪ੍ਦਰਸ਼ਨੀ ਕਰਵਾਈ।ਇਸ ਪ੍ਦਰਸ਼ਨੀ ਵਿੱਚ ਸਰਕਾਰੀ ਹਾਈ ਸਕੂਲ ਦੋਦੜਾ ਨੇ ਸ਼ਾਨਦਾਰ ਕਾਰਗੁਜ਼ਾਰੀ ਪੇਸ਼ ਕਰਦਿਆਂ ਬਲਾਕ ਪੱਧਰ 'ਤੇ ਪਹਿਲਾ ਅਤੇ ਦੂਜਾ ਸਥਾਨ ਅਤੇ ਜ਼ਿਲੵਾ ਪੱਧਰ 'ਤੇ ਪਹਿਲਾ ਸਥਾਨ ਹਾਸਿਲ ਕੀਤਾ।ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਕਮਲਜੋਤ ਕੌਰ ਤੇ ਰਮਨਦੀਪ ਕੌਰ ਨੇ ਬਲਾਕ ਤੇ ਜ਼ਿਲੵਾ ਪੱਧਰ 'ਤੇ ਥੀਮ 'ਜ਼ੀਰੋ ਬਜਟ ਦੀ ਕੁਦਰਤੀ ਖੇਤੀ ' ਉੱਪਰ ਬਾਕਮਾਲ ਮਾਡਲ ਬਣਾ ਕੇ ਜੱਜਾਂ ਅੱਗੇ ਜਾਣਕਾਰੀ ਭਰਪੂਰ ਡੈਮੋ ਪੇਸ਼ ਕੀਤਾ ਤੇ ਜੱਜਾਂ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਪ੍ਭਾਵਸ਼ਾਲੀ ਰੂਪ ਨਾਲ ਦਿੱਤੇ।ਹੈੱਡਮਾਸਟਰ ਗੁਰਦਾਸ ਸਿੰਘ ਸੇਖੋਂ ਨੇ ਇਸ ਸ਼ਾਨਦਾਰ ਪ੍ਦਰਸ਼ਨ ਲਈ ਮਿਹਨਤੀ ਤੇ ਸਮਰਪਿਤ ਗਾਈਡ ਅਧਿਆਪਕਾ ਵੀਨਾ ਰਾਣੀ ਵਿਗਿਆਨ ਅਧਿਆਪਿਕਾ,ਜੇਤੂ ਵਿਦਿਆਰਥਣਾਂ ,ਸਮੂਹ ਸਟਾਫ਼ ਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ।ਇਸ ਪ੍ਦਰਸ਼ਨੀ ਵਿੱਚ ਅੱਵਲ ਸਥਾਨ ਹਾਸਲ ਕਰਨ ਵਾਲ਼ੇ ਬੱਚਿਆਂ ਨੂੰ ਭੁਪਿੰਦਰ ਕੌਰ ਡੀ.ਈ.ਓ.,ਡਾ.ਪਰਮਜੀਤ ਸਿੰਘ ਭੋਗਲ ਡਿਪਟੀ ਡੀਈਓ,ਮਦਨ ਲਾਲ ਕਟਾਰੀਆ ਡਿਪਟੀ ਡੀਈਓ, ਪਿ੍ੰਸੀਪਲ ਵਿਜੇ ਮਿੱਢਾ,ਪਿ੍ੰਸੀਪਲ ਅਵਤਾਰ ਸਿੰਘ ਬੀਐਨਓ,ਆਰ.ਏ.ਏ. ਕੋਆਰਡੀਨੇਟਰ ਇੰਦਰਪਾਲ ਸਿੰਘ, ਬੀ.ਆਰ.ਸੀ.ਸੋਨੀ ਸਿੰਗਲਾ,ਵਿਜੇ ਚਰਾਇਆ,ਰੋਹਿਤ ਬਾਂਸਲ,ਮਹਿੰਦਰ ਸਿੰਘ,ਨਵਨੀਤ ਬਾਂਸਲ,ਜਸਕੀਰਤ ਸਿੰਘ ,ਮੈਡਮ ਰੇਨੂੰ,ਸ਼ਿਵਾਨੀ ਆਦਿ ਦੁਆਰਾ ਸਨਮਾਨਿਤ ਕੀਤਾ ਗਿਆ।


ਚੀਮਾ ਮੰਡੀ,18 ਜਨਵਰੀ (ਗੁਰਵਿੰਦਰ ਸਿੰਘ ਚਹਿਲ) : ਸਰਕਾਰੀ ਸਕੂਲ ਰੱਤੋਕੇ ਨੇ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਮੁਕਾਬਲੇ ਜਿੱਤੇ

ਸਰਕਾਰੀ ਸਕੂਲ ਰੱਤੋਕੇ ਨੇ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਮੁਕਾਬਲੇ ਜਿੱਤੇ

 
ਚੀਮਾ ਮੰਡੀ,18 ਜਨਵਰੀ (ਗੁਰਵਿੰਦਰ ਸਿੰਘ ਚਹਿਲ) : ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਦੇ ਵਿਦਿਆਰਥੀ ਪੜ੍ਹਾਈ,ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਵੱਧ ਚੜ ਕੇ ਭਾਗ ਲੈ ਰਹੇ ਹਨ ਅਤੇ ਮੱਲਾਂ ਮਾਰ ਰਹੇ ਹਨ। ਖੇਡਾਂ ਅਤੇ ਪੜ੍ਹਾਈ ਨਾਲ ਸਬੰਧਤ ਗਤੀਵਿਧੀਆਂ ਵਿੱਚ ਵੀ ਇੱਥੋਂ ਦੇ ਵਿਦਿਆਰਥੀਆਂ ਨੇ ਰਾਜ ਪੱਧਰ ਅਤੇ ਨੈਸ਼ਨਲ ਪੱਧਰ ਤੱਕ ਨਾਮਨਾ ਖੱਟਿਆ ਹੈ। ਜਾਣਕਾਰੀ ਦਿੰਦਿਆਂ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਵਿਗਿਆਨ ਪ੍ਰਦਰਸ਼ਨੀ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਵਿਖੇ ਕਰਵਾਏ ਗਏ। ਜਿਸ ਵਿੱਚ ਵੱਖ ਵੱਖ ਬਲਾਕਾਂ ਦੇ ਜੇਤੂ ਵਿਦਿਆਰਥੀਆਂ ਨੇ ਭਾਗ ਲਿਆ। ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਦੇ ਦੋ ਵਿਦਿਆਰਥੀਆਂ ਦਿਲਵੀਰ ਸਿੰਘ ਅਤੇ ਮੁਮਤਾਜ ਨੇ ਸਾਇੰਸ ਮਿਸਟ੍ਰੈਸ ਮੈਡਮ ਪਰਵੀਨ ਕੌਰ ਦੀ ਅਗਵਾਈ ਵਿੱਚ ਇਹਨਾਂ ਮੁਕਾਬਲਿਆਂ ਵਿੱਚ ਭਾਗ ਲਿਆ। ਦਿਲਵੀਰ ਸਿੰਘ ਨੇ ਥੀਮ ਨੈਚੁਰਲ ਫਾਰਮਿੰਗ ਵਿਚ ਜਿਲੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਮੁਮਤਾਜ ਨੇ ਟੋਪਿਕ ਫੂਡ ਹੈਲਥ ਐਂਡ ਹਾਈਜੀਨ ਵਿਚ ਜਿਲੇ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ। ਹੁਣ ਇਹ ਵਿਦਿਆਰਥੀ ਰਾਜ ਪੱਧਰ ਤੇ ਹੋ ਰਹੀ ਵਿਗਿਆਨਿਕ ਪ੍ਰਦਰਸ਼ਨੀ ਵਿੱਚ ਭਾਗ ਲੈਣਗੇ। ਵਿਭਾਗ ਵੱਲੋਂ ਇਹਨਾਂ ਵਿਦਿਆਰਥੀਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਪਹੁੰਚਣ ਤੇ ਇਹਨਾਂ ਵਿਦਿਆਰਥੀਆਂ ਦਾ ਸਕੂਲ ਮੈਨੇਜਮੈਂਟ ਕਮੇਟੀ, ਗਰਾਮ ਪੰਚਾਇਤ ਰੱਤੋਕੇ ਅਤੇ ਸਮੂਹ ਸਟਾਫ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਸਰਪੰਚ ਹਰਦੀਪ ਕੌਰ ਨੇ ਇਹਨਾਂ ਜੇਤੂ ਵਿਦਿਆਰਥੀਆਂ ਨੂੰ ਹੋਰਨਾਂ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਦੱਸਿਆ। ਸਕੂਲ ਵੈਲਫੇਅਰ ਕਮੇਟੀ ਦੇ ਪ੍ਰਧਾਨ ਸਰਦਾਰ ਗਿਆਨ ਸਿੰਘ ਭੁੱਲਰ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਬੱਲੀ ਨੇ ਦੋਵਾਂ ਹੋਣਹਾਰ ਵਿਦਿਆਰਥੀਆਂ, ਮੈਡਮ ਪ੍ਰਵੀਨ ਕੌਰ ਅਤੇ ਰੱਤੋਕੇ ਦੇ ਸਮੂਹ ਸਟਾਫ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਮਾਸਟਰ ਬੰਤਾ ਸਿੰਘ ਰਛਪਾਲ ਸਿੰਘ, ਸਲਵਿੰਦਰ ਸਿੰਘ ਮਨੀ, ਸੁਖਦੇਵ ਸਿੰਘ ਸੇਗਾ ,ਰਣਜੋਧ ਸਿੰਘ, ਸਾਹਿਬ ਸਿੰਘ , ਸਤਨਾਮ ਸਿੰਘ ਸਾਬਕਾ ਸਰਪੰਚ ਕੁਲਦੀਪ ਕੌਰ, ਗੁਰਚਰਨ ਸਿੰਘ, ਸਾਹਿਲਪ੍ਰੀਤ ਸਿੰਘ, ਕੁਲਦੀਪ ਕਾਲੀ ਅਤੇ ਸਕੂਲ ਸਟਾਫ ਵਿੱਚੋਂ ਚਰਨਜੀਤ ਕੌਰ, ਰੇਨੂੰ ਸਿੰਗਲਾ, ਕਰਮਜੀਤ ਕੌਰ, ਸੁਖਪਾਲ ਸਿੰਘ , ਸਤਪਾਲ ਕੌਰ ਅਤੇ ਰਣਜੀਤ ਕੌਰ ਹਾਜ਼ਰ ਸਨ।

Tuesday, January 14, 2025

ਹੀਰੋਂ ਖ਼ੁਰਦ,(ਗੁਰਵਿੰਦਰ ਸਿੰਘ ਚਹਿਲ) : ਨੇਕੀ ਫਾਉਂਡੇਸ਼ਨ ਬੁਢਲਾਡਾ ਲੋਹੜੀ ਮੌਕੇ ਬਣੀ 250 ਲੋੜਵੰਦ ਪਰਿਵਾਰਾਂ ਲਈ ਆਸ ਦੀ ਕਿਰਨ

ਨੇਕੀ ਫਾਉਂਡੇਸ਼ਨ ਬੁਢਲਾਡਾ ਲੋਹੜੀ ਮੌਕੇ ਬਣੀ 250 ਲੋੜਵੰਦ ਪਰਿਵਾਰਾਂ ਲਈ ਆਸ ਦੀ ਕਿਰਨ

ਹੀਰੋਂ ਖ਼ੁਰਦ,14 ਜਨਵਰੀ (ਗੁਰਵਿੰਦਰ ਸਿੰਘ ਚਹਿਲ) : ਬੁਢਲਾਡਾ ਖੇਤਰ ਦੀ ਗੈਰ ਸਰਕਾਰੀ ਸਮਾਜਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਵੱਲੋਂ ਆਪਣੇ ਸਮਾਜ ਸੇਵਾ ਦੇ ਕੰਮਾਂ ਦੇ ਨਾਲ ਨਾਲ ਦਿਵਾਲੀ ਅਤੇ ਲੋਹੜੀ ਦਾ ਤਿਊਹਾਰ ਉਨ੍ਹਾਂ ਪਰਿਵਾਰਾਂ ਨੂੰ ਸਮਾਨ ਵੰਡ ਕੇ ਮਨਾਇਆ ਜਾਂਦਾ ਹੈ ਜਿਨ੍ਹਾਂ ਦੇ ਘਰ ਕਮਾਉੁਣ ਵਾਲਾ ਕੋਈ ਨਹੀਂ ਹੈ । ਇਹਨਾਂ ਵਿੱਚੋਂ ਬਹੁਤੇ ਪਰਿਵਾਰ ਉਹਨਾਂ ਵਿਧਵਾਵਾਂ ਦੇ ਹਨ ਜਿਹਨਾਂ ਦਾ ਸਮਾਜ ਵਿੱਚ ਕੋਈ ਸਹਾਰਾ ਨਹੀਂ । ਅਨੇਕਾਂ ਅਨਾਥ ਬੱਚੇ, ਬੇਸਹਾਰਾ ਬਜ਼ੁਰਗ ਅਤੇ ਭਿਆਨਕ ਬਿਮਾਰੀਆਂ ਤੋਂ ਗ੍ਰਸਤ ਲੋਕ ਜਦੋਂ ਇੱਕ ਤਿਓਹਾਰ ਮਨਾਉਣ ਨੂੰ ਤਰਸ ਰਹੇ ਹੁੰਦੇ ਹਨ, ਉਥੇ ਸੰਸਥਾ ਵੱਲੋਂ ਬੁਢਲਾਡਾ - ਬਰੇਟਾ- ਬੋਹਾ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਅਜਿਹੇ 250 ਪਰਿਵਾਰਾਂ ਦੀ ਚੋਣ ਕਰਕੇ ਉਹਨਾਂ ਪਰਿਵਾਰਾਂ ਦੇ ਜੀਆਂ ਨੂੰ ਤਿਉਹਾਰ ਨਾਲ ਸੰਬੰਧਤ ਸਮਾਨ ਜਿਵੇਂ ਕਿ ਮੂੰਗਫਲੀ, ਰਿਓੜੀ, ਗੱਚਕ, ਮਰੂੰਡਾ, ਮਿਠਾਈਆਂ, ਗਰਮ ਕੰਬਲ ਅਤੇ ਹੋਰ ਲੋੜੀਂਦੇ ਸਮਾਨ ਦੇ ਪੈਕਟ ਦੇ ਕੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਤੰਗੀ ਤੁਰਸ਼ੀ ਦੇ ਮਾਰੇ ਇਹਨਾਂ ਪਰਿਵਾਰਾਂ ਨਾਲ ਲੋਹੜੀ ਮਨਾ ਕੇ ਫਾਉਂਡੇਸ਼ਨ ਨੇ ਇੱਕ ਚੰਗੇ ਸਮਾਜ ਦੀ ਸਿਰਜਣਾ ਲਈ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ । ਫਾਉਂਡੇਸ਼ਨ ਨਾਲ ਜੁੜੇ ਮੈਬਰਾਂ ਨੇ ਦੱਸਿਆ ਕਿ ਇਹ ਕਾਰਜ ਸੰਸਥਾ ਦੇ ਨਾਲ ਜੁੜੇ ਉਨ੍ਹਾਂ ਦਾਨੀ ਸੱਜਣਾ ਦੇ ਸਹਿਯੋਗ ਨਾਲ ਪੂਰਾ ਕੀਤਾ ਗਿਆ ਹੈ ਜੋ ਆਪਣੀ ਨੇਕ ਕਮਾਈ 'ਚੋਂ ਦਸਵੰਧ ਕੱਢਦੇ ਹੋਏ ਇਹਨਾਂ ਪੀੜਤ ਪਰਿਵਾਰਾਂ ਦੁੱਖ ਸਮਝਦੇ ਹਨ । ਸੰਸਥਾ ਦੇ ਲਗਭਗ 30 ਮੈਂਬਰ ਅਤੇ ਵਲੰਟੀਅਰਾਂ ਵੱਲੋਂ ਟੀਮਾਂ ਬਣਾ ਕੇ ਇਹਨਾਂ ਪਰਿਵਾਰਾਂ ਦੇ ਘਰਾਂ ਤੱਕ ਪਹੁੰਚ ਕਰਕੇ ਬਿਨ੍ਹਾ ਕੋਈ ਫ਼ੋਟੋ ਖਿੱਚੇ ਲੋਹੜੀ ਦੇ ਸਮਾਨ ਦੀ ਵੰਡ ਕੀਤੀ ਗਈ।ਪ੍ਰਾਪਤ ਸੂਚਨਾ ਅਨੁਸਾਰ ਇਹਨਾਂ ਪਰਿਵਾਰਾਂ ਦੀ ਚੋਣ ਸੰਸਥਾ ਵੱਲੋਂ ਆਪਣੇ ਪੱਧਰ ਤੇ ਕੀਤੇ ਸਰਵੇ ਦੇ ਅਧਾਰ ਤੇ ਕੀਤੀ ਗਈ ਅਤੇ ਕੋਸ਼ਿਸ਼ ਕੀਤੀ ਗਈ ਕਿ ਅੱਤ ਦੇ ਜਰੂਰਤਮੰਦ ਪਰਿਵਾਰਾਂ ਨੂੰ ਇੱਕ ਛੋਟੀ ਜਿਹੀ ਖੁਸ਼ੀ ਦਿੱਤੀ ਜਾਵੇ । ਇਸ ਤੋਂ ਇਲਾਵਾ ਫਾਉਂਡੇਸ਼ਨ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸੰਸਥਾਂ ਵੱਲੋਂ ਜ਼ਰੂਰਤਮੰਦ ਬੱਚਿਆਂ ਲਈ ਮੁਫਤ ਪੜਾਈ, ਸਿਹਤ ਸਹੂਲਤਾਂ, ਖੂਨ ਦਾਨ ਅਤੇ ਹੋਰ ਕੁੱਲ 21 ਖੇਤਰਾਂ ਨਾਲ ਸੰਬੰਧਤ ਸਮਾਜ ਸੇਵਾ ਦੇ ਕੰਮ ਪਿਛਲੇ ਸੱਤ ਸਾਲ ਤੋਂ ਕੀਤੇ ਜਾ ਰਹੇ ਹਨ । ਉਹਨਾਂ ਉਮੀਦ ਜਤਾਈ ਕਿ ਆਉਂਦੇ ਸਮਿਆਂ ਵਿੱਚ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਮਾਜ ਸੇਵਾ ਦਾ ਦਾਇਰਾ ਹੋਰ ਵਧਾਇਆ ਜਾਵੇਗਾ। ਸੰਸਥਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਦੀ ਦੇ ਮੌਸਮ ਵਿੱਚ ਜੇਕਰ ਬੁਢਲਾਡਾ ਤਹਿਸੀਲ ਦਾ ਕੋਈ ਵੀ ਬਜ਼ੁਰਗ, ਵਿਅਕਤੀ, ਬੱਚਾ ਬੇਘਰ ਹੈ, ਉਸ ਦੀ ਇਤਲਾਹ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ ਨੂੰ 87603-71000 ਅਤੇ 85589-71000 'ਤੇ ਦਿੱਤੀ ਜਾਵੇ । ਸੰਸਥਾ ਵੱਲੋਂ ਉਹਨਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਲੋੜਵੰਦਾਂ ਨੂੰ ਗਰਮ ਕੱਪੜਿਆਂ ਦੇ ਨਾਲ ਨਾਲ ਕੰਬਲ ਵੀ ਮੁਹਈਆ ਕਰਵਾਏ ਜਾਣਗੇ।

ਹੀਰੋਂ ਖ਼ੁਰਦ, (ਗੁਰਵਿੰਦਰ ਸਿੰਘ ਚਹਿਲ) : ਪਿੰਡ ਬੁਰਜ ਹਰੀ ਵਿਖੇ 20ਵਾਂ ਕਬੱਡੀ ਕੱਪ ਸ਼ਾਨੋ-ਸ਼ੋਕਤ ਨਾਲ ਸਮਾਪਤ ਹੋਇਆ

ਪਿੰਡ ਬੁਰਜ ਹਰੀ ਵਿਖੇ 20ਵਾਂ ਕਬੱਡੀ ਕੱਪ ਸ਼ਾਨੋ-ਸ਼ੋਕਤ ਨਾਲ ਸਮਾਪਤ ਹੋਇਆ

ਹੀਰੋਂ ਖ਼ੁਰਦ,14 ਜਨਵਰੀ (ਗੁਰਵਿੰਦਰ ਸਿੰਘ ਚਹਿਲ) : ਪਿੰਡ ਬੁਰਜ ਹਰੀ ਵਿਖੇ ਬਾਬਾ ਭਾਈ ਭਗਤੂ ਜੀ ਦੀ ਯਾਦ ਵਿੱਚ 20ਵਾਂ ਕਬੱਡੀ ਕੱਪ ਗਰਾਮ ਪੰਚਾਇਤ, ਯੁਵਕ ਭਲਾਈ ਕਲੱਬ ਅਤੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ । ਇਸ ਕਬੱਡੀ ਕੱਪ ਦਾ ਉਦਘਾਟਨ ਸ੍ਰੀ ਸੰਦੀਪ ਘੰਡ, ਚੇਅਰਮੈਨ ਸਿੱਖਿਆ ਕਲਾ ਮੰਚ ਮਾਨਸਾ ਵੱਲੋਂ ਕੀਤਾ ਗਿਆ । ਜਿਸ ਵਿੱਚ ਮੁੱਖ ਮਹਿਮਾਨ ਸ੍ਰੀ ਮਿੱਠੂ ਕਬਾੜੀਆ ਜੀ, ਡਾਕਟਰ ਜਨਕ ਰਾਜ ਸਿੰਗਲਾ ਅਤੇ ਪ੍ਰਧਾਨਗੀ ਮੰਡਲ ਵਿੱਚ ਸ੍ਰੀ ਪ੍ਰੇਮ ਕੁਮਾਰ ਅਰੋੜਾ ਹਲਕਾ ਇੰਚਾਰਜ ਸ੍ਰੋਮਣੀ ਅਕਾਲੀ ਦਲ ਮਾਨਸਾ, ਬਲਜੀਤ ਸਿੰਘ ਠੇਕੇਦਾਰ, ਚਮਕੌਰ ਸਿੰਘ ਮੂਸੇਵਾਲਾ, ਗੁਰਦੀਪ ਸਿੰਘ ਮਾਨਸਾ ਫਰਨੀਚਰ, ਕਮਲ ਭੂਸ਼ਣ ਡੀ.ਡੀ. ਫੋਰਟ ਵਾਲੇ ਅਤੇ ਸਚਿਨ ਕੁਮਾਰ ਅਤੇ ਗੁਰਪ੍ਰੀਤ ਸਿੰਘ ਦਲੇਲ ਸਿੰਘ ਵਾਲਾ ਨੇ ਕੀਤੀ । ਜਿਸ ਵਿੱਚ ਕਬੱਡੀ ਓਪਨ ਵਿੱਚ ਪੰਜਾਬ ਦੀਆਂ ਪ੍ਰਸਿੱਧ ਟੀਮਾਂ ਨੇ ਭਾਗ ਲਿਆ । ਜਿਸ ਵਿੱਚ ਪਹਿਲਾ ਸਥਾਨ ਹਾਕਮਵਾਲਾ ਦੀ ਟੀਮ ਨੇ 100000 ਰੁਪਏ ਅਤੇ ਦੂਜਾ ਸਥਾਨ ਬੱਛੋਆਣਾ ਦੀ ਟੀਮ ਨੇ 71000 ਰੁਪਏ ਆਪਣੇ ਨਾਮ ਕੀਤਾ । ਕਬੱਡੀ ਓਪਨ ਵਿੱਚ ਬੈਸਟ ਜਾਫੀ ਜੱਗੂ ਹਾਕਮਵਾਲਾ ਅਤੇ ਬੈਸਟ ਰੇਡਰ ਗੁਰਪ੍ਰੀਤ ਸਿੰਘ ਬਰੇ ਸਾਹਿਬ ਵਾਲਾ ਅਤੇ ਕਬੱਡੀ 75 ਕਿਲੋ ਵਿੱਚ ਪਹਿਲਾ ਸਥਾਨ ਖੋਖਰ ਅਤੇ ਦੂਜਾ ਸਥਾਨ ਕਿਸ਼ਨਗੜ੍ਹ ਫਰਮਾਹੀ ਨੇ ਪ੍ਰਾਪਤ ਕੀਤਾ । ਇਸੇ ਤਰ੍ਹਾਂ ਕਬੱਡੀ 57 ਕਿਲੋ ਵਿੱਚ ਪਹਿਲਾ ਹੀਰਕੇ, ਦੂਜਾ ਸਥਾਨ ਬੁਰਜ ਹਰੀ ਟੀਮ ਨੇ ਪ੍ਰਾਪਤ ਕੀਤਾ । ਬੈਸਟ ਜਾਫੀ ਖੁਸ਼ੀ ਬੁਰਜ ਹਰੀ ਅਤੇ ਬੈਸਟ ਰੇਡਰ ਲਾਲੀ ਹੀਰਕੇ ਰਹੇ । ਕਬੱਡੀ 45 ਕਿਲੋ ਵਿੱਚ ਪਹਿਲਾ ਸਥਾਨ ਹੀਰਕੇ ਅਤੇ ਦੂਜਾ ਸਥਾਨ ਰਾਈਆ ਨੇ ਪ੍ਰਾਪਤ ਕੀਤਾ । ਕਬੱਡੀ ਓਪਨ ਦੇ ਖਿਡਾਰੀ ਸਨੀ ਬੁਰਜ ਹਰੀ ਨੂੰ ਬੁਲਟ ਮੋਟਰ ਸਾਈਕਲ ਨਾਲ ਸਨਮਾਨਿਤ ਕੀਤਾ ਗਿਆ । ਇਨਾਮਾਂ ਦੀ ਵੰਡ ਸ੍ਰੀ ਵਿਕਾਸ ਪੰਡਿਤ ਚੰਡੀਗੜ੍ਹ ਵਾਲੇ ਨੇ ਕੀਤੀ । ਉਹਨਾਂ ਦੇ ਨਾਲ ਜੋਬਨ ਸਿੱਧੂ  ਅਤੇ ਇਸ ਕਬੱਡੀ ਕੱਪ ਦੇ ਮੁੱਖ ਪ੍ਰਬੰਧਕ ਨਿਰਵੈਰ ਸਿੰਘ ਸਿੱਧੂ ਬੁਰਜ ਹਰੀ, ਸਰਪੰਚ ਅਤੇ ਗਰਾਮ ਪੰਚਾਇਤ ਜਸਦੇਵ ਸਿੰਘ ਚੀਮਾ ਪੰਚ, ਕਰਨੈਲ ਸਿੰਘ ਪੰਚ, ਭੋਲਾ ਸਿੰਘ ਪੰਚ, ਮੱਖਣ ਸਿੰਘ ਪੰਚ, ਨੌਦਰ ਸਿੰਘ ਪੰਚ, ਦਰਸ਼ਨ ਸਿੰਘ ਸਿੱਧੂ, ਦਰਸ਼ਨ ਸਿੰਘ ਦਰਸ਼ਨ ਸਿੰਘ ਨੰਬਰਦਾਰ, ਸਿਕੰਦਰ ਸਿੰਘ ਨੰਬਰਦਾਰ, ਕੁਰੂਕਸ਼ੇਤਰ ਸਿੰਘ ਨੰਬਰਦਾਰ, ਡਾ. ਅਮਨਦੀਪ ਸਿੰਘ ਚੌਹਾਨ, ਰੇਸ਼ਮ ਸਿੰਘ ਔਲਖ, ਹੈਪੀ ਨਿਰਮੋਹੀ, ਗੁਰਪ੍ਰੀਤ ਸਿੰਘ ਭੁੱਲਰ, ਅਮਰੀਕ ਸਿੰਘ ਸਿੱਧੂ, ਰੇਸ਼ਮ ਸਿੰਘ ਔਲਖ, ਨਾਇਬ ਸਿੰਘ ਔਲਖ, ਜਰਨੈਲ ਸਿੰਘ ਜੈਲਾ, ਜਗਸੀਰ ਸਿੰਘ ਚੋਟੀਆਂ, ਹਰਜਿੰਦਰ ਸਿੰਘ ਚੋਟੀਆਂ, ਸੁਖਤਾਰ ਸਿੰਘ ਚੋਟੀਆ, ਜਗਤਾਰ ਸਿੰਘ ਚੋਟੀਆ, ਸਿਕੰਦਰ ਸਿੰਘ ਚੋਟੀਆ, ਰਾਜਪਾਲ ਸਿੰਘ ਸਾਬਕਾ ਸਰਪੰਚ, ਨਿਰਮਲ ਸਿੰਘ ਬਮਾਲ, ਸੁਖਪਾਲ ਸਿੰਘ ਸਿੱਧੂ, ਕਾਲਾ ਮਠਾੜੂ, ਹੈਰੀ ਭੁੱਲਰ ਆਸਟ੍ਰੇਲੀਆ ਵਾਲੇ, ਹਰਦੀਪ ਸਿੰਘ ਔਲਖ ਆਸਟ੍ਰੇਲੀਆ ਵਾਲੇ, ਗੁਰਦੀਪ ਸਿੰਘ ਡੀ.ਪੀ., ਮੱਖਣ ਸਿੰਘ ਮਾਨ, ਮੰਟੂ ਸਿੰਘ ਦਾਰੀਕਾ, ਧਨੀ ਰਾਮ, ਹਰਤੇਜ ਸਿੰਘ ਬੁਰਜ ਢਿੱਲਵਾਂ, ਸੁਖਪਾਲ ਸਿੰਘ ਬੁਰਜ ਢਿੱਲਵਾ, ਬੂਟਾ ਸਿੰਘ ਬੁਰਜ ਢਿੱਲਵਾਂ, ਲਖਵਿੰਦਰ ਸਿੰਘ ਲਖਨਪਾਲ, ਗੁਰਕਾਬਲ ਸਿੰਘ ਸਕੱਤਰ ਬੁਰਜ ਰਾਠੀ, ਦੀਦਾਰ ਸਿੰਘ, ਢੋਲਾ ਸਿੰਘ, ਸੇਵਕ ਸਿੰਘ, ਸੱਤਾ ਸਿੰਘ ਤਾਮਕੋਟ ਆਦਿ ਹਾਜਰ ਸਨ।

Wednesday, January 8, 2025

ਮਾਨਸਾ,ਗੁਰਵਿੰਦਰ ਸਿੰਘ ਚਹਿਲ : ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਪ੍ਰੀਖਿਆ ਕੇਂਦਰਾਂ ਲਈ ਨਿਰਧਾਰਿਤ ਸਕੂਲਾਂ ਵਿਖੇ 18 ਜਨਵਰੀ ਨੂੰ ਛੁੱਟੀ ਦਾ ਐਲਾਨ

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਪ੍ਰੀਖਿਆ ਕੇਂਦਰਾਂ ਲਈ ਨਿਰਧਾਰਿਤ ਸਕੂਲਾਂ ਵਿਖੇ 18 ਜਨਵਰੀ ਨੂੰ ਛੁੱਟੀ ਦਾ ਐਲਾਨ

ਮਾਨਸਾ,ਗੁਰਵਿੰਦਰ ਸਿੰਘ ਚਹਿਲ : ਜ਼ਿਲ੍ਹਾ ਮੈਜਿਸਟ੍ਰੇਟ ਕੁਲਵੰਤ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਧਿਆਨ ਵਿੱਚ ਲਿਆਂਦਾ ਹੈ ਕਿ ਜਵਾਹਰ ਨਵੋਦਿਆ ਵਿਦਿਆਲਿਆ ਵਿੱਚ 18 ਜਨਵਰੀ ਨੂੰ ਸਵੇਰੇ 11.30 ਵਜੇ ਤੋਂ ਦੁਪਹਿਰ 1.30 ਵਜੇ ਤੱਕ ਛੇਵੀਂ ਜਮਾਤ ਲਈ ਪ੍ਰਵੇਸ਼ ਪ੍ਰੀਖਿਆ ਕਰਵਾਈ ਜਾ ਰਹੀ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 ਦੀ ਧਾਰਾ 25 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਸ ਪ੍ਰੀਖਿਆ ਲਈ ਨਿਰਧਾਰਿਤ ਸਕੂਲਾਂ ਵਿੱਚ ਇੱਕ ਦਿਨ ਦੀ ਛੁੱਟੀ (ਕੇਵਲ ਸਕੂਲਾਂ ਦੇ ਵਿਦਿਆਰਥੀਆਂ ਲੲਂੀ) ਘੋਸ਼ਿਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰੀਖਿਆ ਸਰਕਾਰੀ ਸੈਕੰਡਰੀ ਸਕੂਲ (ਕੁੜੀਆਂ) ਬੁਢਲਾਡਾ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਬੁਢਲਾਡਾ, ਸਰਕਾਰੀ ਸੈਕੰਡਰੀ ਸਕੂਲ (ਮੁੰਡੇ) ਬਰੇਟਾ, ਸਰਕਾਰੀ ਸੈਕੰਡਰੀ ਸਕੂਲ (ਕੁੜੀਆਂ) ਬਰੇਟਾ, ਸਰਕਾਰੀ ਸੈਕੰਡਰੀ ਸਕੂਲ ਝੁਨੀਰ, ਸਰਕਾਰੀ ਸੈਕੰਡਰੀ ਸਕੂਲ ਭੰਮੇ ਕਲਾਂ, ਸਰਕਾਰੀ ਸੈਕੰਡਰੀ ਸਕੂਲ (ਲੜਕੀਆਂ) ਸਰਦੂਲਗੜ੍ਹ, ਸਰਕਾਰੀ ਸੈਕੰਡਰੀ ਸਕੂਲ (ਮੁੰਡੇ) ਸਰਦੂਲਗੜ੍ਹ, ਸਰਕਾਰੀ ਸੈਕੰਡਰੀ ਸਕੂਲ (ਕੁੜੀਆਂ) ਮਾਨਸਾ ਅਤੇ ਸਰਕਾਰੀ ਸੈਕੰਡਰੀ ਸਕੂਲ (ਮੁੰਡੇ) ਮਾਨਸਾ ਵਿਖੇ ਹੋਵੇਗੀ ਜਿਸ ਲਈ 18 ਜਨਵਰੀ 2025 ਦਿਨ ਸ਼ਨੀਵਾਰ ਨੂੰ ਇੱਕ ਦਿਨ ਦੀ ਛੁੱਟੀ ਸਿਰਫ਼ ਸਕੂਲਾਂ ਦੇ ਵਿਦਿਆਰਥੀਆਂ ਲਈ ਘੋਸ਼ਿਤ ਕੀਤੀ ਹੈ, ਤਾਂ ਜੋ ਟੈਸਟ ਦੇਣ ਵਾਲੇ ਪ੍ਰੀਖਿਆਰਥੀ ਸਹੀ ਢੰਗ ਨਾਲ ਪ੍ਰੀਖਿਆ ਦੇ ਸਕਣ।ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਉਪਰੋਕਤ ਸਕੂਲਾਂ ਦਾ ਸਾਰਾ ਸਟਾਫ਼ ਆਮ ਦੀ ਤਰ੍ਹਾਂ ਸਕੂਲਾਂ ਵਿੱਚ ਹਾਜ਼ਰ ਰਹੇਗਾ। ਇਹ ਛੁੱਟੀ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਤਹਿਤ ਹੋਵੇਗੀ। ਉਪਰੋਕਤ ਹੁਕਮ 18 ਜਨਵਰੀ 2025 ਲਈ ਲਾਗੂ ਰਹੇਗਾ।


ਮਾਨਸਾ,ਪੱਤਰ ਪ੍ਰੇਰਕ : ਦਫ਼ਤਰੀ ਕਾਮਿਆਂ ਵੱਲੋਂ 9 ਜਨਵਰੀ ਨੂੰ ਸਿੱਖਿਆ ਭਵਨ ਮੋਹਾਲੀ ਦੇ ਘਿਰਾੳ ਤੇ ਮੁੱਖ ਮੰਤਰੀ ਨਿਵਾਸ ਵੱਲ ਮਾਰਚ ਕੱਢਣ ਦਾ ਐਲਾਨ

ਫ਼ਤਰੀ ਕਾਮਿਆਂ ਵੱਲੋਂ 9 ਜਨਵਰੀ ਨੂੰ ਸਿੱਖਿਆ ਭਵਨ ਮੋਹਾਲੀ ਦੇ ਘਿਰਾੳ ਤੇ ਮੁੱਖ ਮੰਤਰੀ ਨਿਵਾਸ ਵੱਲ ਮਾਰਚ ਕੱਢਣ ਦਾ ਐਲਾਨ


ਵਿੱਤ ਮੰਤਰੀ ਹਰਪਾਲ ਚੀਮਾ ਦੇ ਹੁਕਮਾਂ ਨੂੰ ਟਿੱਚ ਜਾਣਦੀ ਸੂਬੇ ਦੀ ਅਫ਼ਸਰਸ਼ਾਹੀ,ਦਫ਼ਤਰੀ ਕਾਮਿਆਂ ਦੀ ਹੜਤਾਲ 35ਵੇਂ ਦਿਨ ਵੀ ਰਹੀ ਜਾਰੀ

ਮਾਨਸਾ,ਪੱਤਰ ਪ੍ਰੇਰਕ : ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਵਾਰ ਵਾਰ ਸੂਬੇ ਦੀ ਅਫ਼ਸਰਸ਼ਾਹੀ ਨੂੰ ਹੁਕਮ ਕਰਨ ਦੇ ਬਾਵਜੂਦ ਵੀ ਮੁਲਾਜ਼ਮਾਂ ਦੇ ਮਸਲੇ ਹੱਲ ਨਾ ਹੋਣ ਦੇ ਰੋਸ ਵਜੋਂ ਦਫ਼ਤਰੀ ਕਾਮਿਆਂ ਵੱਲੋਂ 9 ਜਨਵਰੀ ਅਤੇ 10 ਜਨਵਰੀ ਨੂੰ ਸਿੱਖਿਆ ਭਵਨ ਦਾ ਘਿਰਾਓ ਕਰਕੇ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵੱਲੋਂ ਕੂਚ ਕਰਨ ਦਾ ਐਲਾਨ ਕਰ ਦਿੱਤਾ ਹੈ। ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਕ੍ਰਮਵਾਰ 14 ਮਾਰਚ,6 ਨਵੰਬਰ,9 ਤੇ 26 ਦਸੰਬਰ ਨੂੰ ਹੋਈਆਂ ਮੀਟਿੰਗਾਂ ਵਿੱਚ ਮੰਗਾਂ ਨੂੰ ਤੁਰੰਤ ਨਿਬੇੜਨ ਦੇ ਆਦੇਸ਼ ਦਿੱਤੇ ਪਰ ਅੱਜ ਤੱਕ ਮੰਗਾਂ ਦੀ ਸਥਿਤੀ ਜਿਓ ਦੀ ਤਿਓ ਬਣੀ ਹੋਈ ਹੈ।ਆਗੂਆਂ ਨੇ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਮੁਲਾਜ਼ਮਾਂ ਨਾਲ ਮੀਟਿੰਗਾਂ ਕਰਕੇ ਮੁਲਾਜ਼ਮਾਂ ਦੇ ਮਸਲੇ ਨਿਬੇੜਣ ਦੇ ਯਤਨ ਚ ਹੈ ਪਰ ਦੂਜੇ ਪਾਸੇ ਅਫਸਰਸ਼ਾਹੀ ਮੁਲਾਜ਼ਮਾਂ ਤੇ ਕਾਰਵਾਈ ਕਰਨ ਨੂੰ ਉਤਾਵਲੀ ਹੋ ਰਹੀ ਹੈ। ਦਫਤਰੀ ਕਰਮਚਾਰੀਆ ਦੀ ਚੱਲ ਰਹੀ ਹੜਤਾਲ ਤੇ ਸੂਬੇ ਦੇ ਕੁਝ ਜ਼ਿਲ੍ਹਾ ਸਿੱਖਿਆ ਅਫਸਰਾਂ ਵੱਲੋਂ ਮੁਲਾਜ਼ਾਮਾਂ ਨੂੰ ਹਾਜ਼ਰੀ ਨਾ ਲਗਾਉਣ ਦੇ ਫਰਮਾਨ ਕੀਤੇ ਗਏ ਹਨ ਜਿਸ ਤੋਂ ਮੁਲਾਜ਼ਮਾਂ ਵਿਚ ਰੋਸ ਵੱਧ ਗਿਆ ਹੈ। ਮੁਲਾਜ਼ਮਾਂ ਵੱਲੋਂ ਸਿੱਖਿਆ ਭਵਨ ਦੇ ਬਾਹਰ ਸ਼ੁਰੂ ਕੀਤਾ ਧਰਨਾ ਅੱਜ 43ਵੇਂ ਦਿਨ ਅਤੇ ਕਲਮ ਛੋੜ ਹੜਤਾਲ 35ਵੇਂ ਦਿਨ ਵੀ ਜਾਰੀ ਰਹੀ।
ਆਗੂਆ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ 21 ਅਪ੍ਰੈਲ 2022 ਅਤੇ ਕੈਬਿਨਟ ਸਬ ਕਮੇਟੀ ਵੱਲੋਂ 14 ਮਾਰਚ 2024 ਨੂੰ ਦਫ਼ਤਰੀ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਸਹਿਮਤੀ ਦਿੱਤੀ ਸੀ ਅਤੇ 14 ਮਾਰਚ ਦੀ ਮੀਟਿੰਗ ਵਿਚ ਵਿੱਤ ਮੰਤਰੀ ਦੇ ਆਦੇਸ਼ਾ ਅਨੁਸਾਰ ਜਥੇਬੰਦੀ ਵੱਲੋਂ ਡੀ.ਜੀ.ਐਸ. ਈ ਨੂੰ ਐਫੀਡੈਵਿਟ ਵੀ ਦਿੱਤਾ ਸੀ ਪ੍ਰੰਤੂ ਇਸ ਦੇ ਬਾਵਜੂਦ ਵੀ ਮੁਲਾਜ਼ਮਾਂ ਨੂੰ ਰੈਗੂਲਰ ਨਹੀ ਕੀਤਾ ਗਿਆ। ਮੀਟਿੰਗ ਦੋਰਾਨ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਮੁੜ ਅਧਿਕਾਰੀਆਂ ਤੇ ਅਧਾਰਤ ਵਿੱਤ ਵਿਭਾਗ ਪ੍ਰਸੋਨਲ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਬਣੀ ਅਫਸਰ ਕਮੇਟੀ ਨੂੰ ਦਫ਼ਤਰੀ ਕਰਮਚਾਰੀਆਂ ਤੇ ਵਿਸ਼ੇਸ਼ ਅਧਿਆਪਕਾਂ ਨੂੰ 8886 ਅਧਿਆਪਕਾਂ ਦੀ ਤਰਜ ਤੇ ਰੈਗੂਲਰ ਕਰਨ ਲਈ ਤੁਰੰਤ ਅਫ਼ਸਰ ਕਮੇਟੀ ਦੀ ਮੀਟਿੰਗ ਕਰਕੇ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ। ਇਸ ਦੇ ਨਾਲ ਹੀ ਦੂਜੀ ਮੰਗ ਸਮੱਗਰਾ ਦੇ ਦਫ਼ਤਰੀ ਕਰਮਚਾਰੀਆਂ ਦੀ 5000 ਤਨਖਾਹ ਕਟੋਤੀ ਅਤੇ ਮਿਡ ਡੇ ਮੀਲ ਦਫ਼ਤਰੀ ਕਰਮਚਾਰੀਆ ਦੀ ਤਨਖਾਹ ਵਾਧੇ ਦੀ ਫਾਈਲ ਤੇ ਤੁਰੰਤ ਕਾਰਵਾਈ ਕਰਨ ਦੇ ਵਿੱਤ ਸਕੱਤਰ ਨੂੰ ਆਦੇਸ਼ ਦਿੱਤੇ। 

ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਮਾਨਸਾ ਦੇ ਆਗੂ ਨਵਨੀਤ ਕੁਮਾਰ,ਕੰਚਨ ਰਾਣੀ, ਵਰਿੰਦਰ ਕੁਮਾਰ,ਮਨੋਜ ਕੁਮਾਰ,ਨਰੇਸ਼ ਕੁਮਾਰ,ਜਸਪਾਲ ਕੁਮਾਰ, ਹਰੀਸ਼ ਕੁਮਾਰ,ਅਨੁਰਾਧਾ ਰਾਣੀ,ਸਰਬਜੀਤ ਕੌਰ,ਸ਼ਾਰਧਾ ਰਾਣੀ, ਨੈਯਨੀ ਕੁਦਲ, ਅਨੀਤਾ ਰਾਣੀ, ਸਤੀਸ਼ ਕੁਮਾਰ ਨੇ ਐਲਾਨ ਕੀਤਾ ਕਿ ਸਰਕਾਰ ਤਾਂ ਮੁਲਾਜ਼ਮਾਂ ਦੀਆ ਮੰਗਾਂ ਪ੍ਰਤੀ ਸੰਜੀਦਾ ਹੈ ਪਰ ਅਫਸਰ ਜਾਣਬੁਝ ਕੇ ਮੁਲਾਜ਼ਮਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ ਅਤੇ ਇਸ ਕਰਕੇ ਮੁਲਾਜ਼ਮ 9 ਜਨਵਰੀ ਨੂੰ ਸਿੱਖਿਆ ਭਵਨ ਮੋਹਾਲੀ ਦੇ ਬਾਹਰ ਇਕੱਤਰ ਹੋ ਕੇ ਚੰਡੀਗੜ੍ਹ ਮੁੱਖ ਮੰਤਰੀ ਦੇ ਨਿਵਾਸ ਵੱਲ ਨੂੰ ਕੂਚ ਕਰਨਗੇ। ਆਗੂਆ ਨੇ ਕਿਹਾ ਕਿ ਮੁੱਖ ਮੰਤਰੀ ਦੇ ਫੈਸਲੇ ਤੋਂ ਬਾਅਦ ਕੈਬਿਨਟ ਸਬ ਕਮੇਟੀ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਤਨਖਾਹ ਕਟੋਤੀ ਦੂਰ ਕਰਨ ਦੇ ਫੈਸਲੇ ਲੈ ਕੇ 4 ਵਾਰ ਅਧਿਕਾਰੀਆ ਨੂੰ ਆਦੇਸ਼ ਦਿੱਤੇ ਪਰ ਵਿੱਤ ਵਿਭਾਗ ਦੇ ਅਧਿਕਾਰੀ ਜਾਣਬੁੱਝ ਕੇ ਮਸਲੇ ਨੂੰ ਉਲਝਾ ਰਹੇ ਹਨ।ਆਗੂਆਂ ਨੇ ਕਿਹਾ ਕਿ ਸਰਕਾਰ ਦਾ ਏਜੰਡਾ ਸੀ ਕਿ ਸੂਬੇ ਵਿੱਚ ਕੋਈ ਵੀ ਮੁਲਾਜ਼ਮ ਕੱਚਾ ਨਹੀਂ ਰਹਿਣ ਦੇਣਾ ਪਰ ੨ ਸਾਲ ਤੋਂ ਉੱਪਰ ਦਾ ਸਮਾਂ ਬੀਤ ਗਿਆ ਹੈ ਅਤੇ ਅਧਿਕਾਰੀ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਉਲਝਾਂ ਰਹੇ ਹਨ।ਆਗੂਆ ਨੇ ਕਿਹਾ ਕਿ ਵਿੱਤ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਸਖ਼ਤੀ ਨਾਲ ਨਿਰਦੇਸ਼ ਦਿੱਤੇ ਗਏ ਸਨ ਅਤੇ ਜਥੇਬੰਦੀ ਨਾਲ 7 ਜਨਵਰੀ ਨੂੰ ਮੁੜ ਮੀਟਿੰਗ ਕਰਨ ਦਾ ਵਿੱਤ ਮੰਤਰੀ ਨੇ ਭਰੋਸਾ ਦਿੱਤਾ ਹੈ ਪਰ 7 ਜਨਵਰੀ ਦੀ ਮੀਟਿੰਗ ਤੋਂ ਵੀ ਅਧਿਕਾਰੀਆਂ ਨੇ ਟਾਲਾ ਵੱਟ ਲਿਆ। ਆਗੂਆਂ ਨੇ ਕਿਹਾ ਕਿ ਮੰਗਾਂ ਪ੍ਰਤੀ ਅਪਣਾਈ ਟਾਲਮਟੋਲ ਦੀ ਨੀਤੀ ਵਿਰੁੱਧ ਮੁਲਾਜ਼ਮ 9 ਜਨਵਰੀ ਨੂੰ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਦਾ ਘਿਰਾਓ ਕਰਕੇ ਮੁਕੰਮਲ ਰੂਪ ਵਿੱਚ ਗੇਟ ਬੰਦ ਕਰਨਗੇ ਅਤੇ ਜੇਕਰ ਮੰਗਾਂ ਤੇ ਠੋਸ ਕਾਰਵਾਈ ਨਾ ਹੋਈ ਤਾਂ ਗੇਟ ਲਗਾਤਾਰ ਬੰਦ ਰੱਖੇ ਜਾਣਗੇ।

ਗੁਰਵਿੰਦਰ ਸਿੰਘ ਚਹਿਲ ਚੀਮਾ ਮੰਡੀ : ਪਿੰਡ ਹੀਰੋਂ ਕਲਾਂ ਵਿਖੇ ਚਹਿਲ ਫਾਊਡੇਸਨ ਵੱਲੋਂ ਨਵ-ਜੰਮੀਆ ਧੀਆਂ ਦੀ ਮਨਾਈ ਲੋਹੜੀ

ਪਿੰਡ ਹੀਰੋਂ ਕਲਾਂ ਵਿਖੇ ਚਹਿਲ ਫਾਊਡੇਸਨ ਵੱਲੋਂ ਨਵ-ਜੰਮੀਆ ਧੀਆਂ ਦੀ ਮਨਾਈ ਲੋਹੜੀ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਚਹਿਲ ਫਾਊਡੇਸ਼ਨ ਸਮਾਉ ਨੇ ਪਿੰਡ ਹੀਰੋ ਕਲਾਂ ਅਤੇ ਖੀਵਾ ਖੁਰਦ  7 ਜਨਵਰੀ ਤੱਕ  ਨਵ ਜੰਮੀਆ 42 ਧੀਆ ਦੀ ਸਾਂਝੀ ਲੋਹੜੀ ਮਨਾਈ ਗਈ । ਇਸ ਲੋਹੜੀ ਦੀ ਸੁਰੂਆਤ ਪਿੰਡ ਹੀਰੋਂ ਕਲਾਂ ਦੇ ਜਥੇਦਾਰ ਮੇਜਰ ਸਿੰਘ ਚਹਿਲ,ਬੰਤ ਸਿੰਘ,ਸੁਖਦੇਵ ਸਿੰਘ , ਸੁੱਖਾ ਸਿੰਘ,ਰਾਜ ਸਿੰਘ,ਬੁੱਧ ਸਿੰਘ ਹੀਰੋ ਨੇ ਰੀਬਨ ਕੱਟ ਕੇ ਕੀਤੀ ਅਤੇ ਉਹਨਾਂ ਨਵ ਜੰਮੀਆ ਧੀਆ ਦੀ ਲੋਹੜੀ ਮਨਾਉਣ 'ਤੇ ਸੰਸਥਾ ਤੇ ਸਾਰੇ ਮਾਪਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਰਾਕੇਸ਼ ਜੈਨ ਜ਼ਿਲ੍ਹਾ ਪ੍ਰਧਾਨ ਬੀਜੇਪੀ ਮਾਨਸਾ, ਫਾਊਡੇਸਨ ਦੇ ਪ੍ਰਧਾਨ ਡਾ. ਗੁਰਤੇਜ ਸਿੰਘ ਚਹਿਲ ਪ੍ਰਧਾਨ ਬੀਜੇਪੀ ਮੰਡਲ ਢੈਪਈ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੇਟੀ ਬਚਾਉ ਬੇਟੀ ਪੜਾਓ ਮਹਿੰਮ ਤਹਿਤ ਚਲਾਉਣ 'ਤੇ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਜਿਵੇਂ ਕਿ ਮੁੰਡੇ ਦੇਸ਼ ਦਾ ਭਵਿਖ ਹਨ ਉਵੇਂ ਧੀਆਂ ਵੀ ਦੇਸ਼ ਦਾ ਮਾਣ ਹਨ। ਸੰਸਥਾ ਦੇ ਚੇਅਰਮੈਨ ਡਾ. ਗੁਰਤੇਜ ਸਿੰਘ ਚਹਿਲ ਨੇ ਨਵ-ਜੰਮੀਆ ਧੀਆਂ ਦੀ ਲੋਹੜੀ ਬਾਲ਼ੀ ਅਤੇ ਬੱਚੀਆ ਦੇ ਮਾਪਿਆਂ ਨੂੰ ਵਧਾਈ ਦਿੱਤੀ। ਸੰਸਥਾ ਵੱਲੋਂ ਨਵ ਜੰਮੀਆਂ ਧੀਆਂ ਨੂੰ ਵਾਕਰ ਗਿਫਟ ਦੇ ਨਾਲ ਮੂੰਗਫਲੀ,ਰਿਉੜੀਆ ਦਿੱਤੀਆਂ। ਉਹਨਾਂ ਕਿਹਾ ਕਿ ਧੀਆਂ ਪੜ੍ਹ ਲਿਖ ਕੇ ਉੱਚ ਆਹੁਦਿਆ 'ਤੇ ਬੈਠਣ ਤੇ ਲੋਕ ਭਲਾਈ ਦੀ ਸੇਵਾ ਕਰਨ। ਇਸ ਮੌਕੇ ਬਾਬਾ ਜੋਗੀ ਪੀਰ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਨੇਹਾ ਗਰਗ, ਸਕੂਲ ਦੇ ਵਿਦਿਆਰਥੀ ਤੇ ਬਾਬਾ ਸੁੱਚਾ ਸਿੰਘ ਇੰਸਟੀਚਿਊਟ ਆਫ ਨਰਸਿੰਗ ਦੇ ਵਿਦਿਆਰਥੀਆ ਨੇ ਲੋਹੜੀ ਨਾਲ ਸਬੰਧਿਤ ਗੀਤ, ਸਕਿੱਟਾਂ ਦੀ ਪੇਸ਼ਕਾਰੀ ਨਾਲ਼ ਹਾਜ਼ਰੀਨ ਦਾ ਮਨ ਮੋਹਿਆ।