Wednesday, January 8, 2025

ਗੁਰਵਿੰਦਰ ਸਿੰਘ ਚਹਿਲ ਚੀਮਾ ਮੰਡੀ : ਪਿੰਡ ਹੀਰੋਂ ਕਲਾਂ ਵਿਖੇ ਚਹਿਲ ਫਾਊਡੇਸਨ ਵੱਲੋਂ ਨਵ-ਜੰਮੀਆ ਧੀਆਂ ਦੀ ਮਨਾਈ ਲੋਹੜੀ

ਪਿੰਡ ਹੀਰੋਂ ਕਲਾਂ ਵਿਖੇ ਚਹਿਲ ਫਾਊਡੇਸਨ ਵੱਲੋਂ ਨਵ-ਜੰਮੀਆ ਧੀਆਂ ਦੀ ਮਨਾਈ ਲੋਹੜੀ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਚਹਿਲ ਫਾਊਡੇਸ਼ਨ ਸਮਾਉ ਨੇ ਪਿੰਡ ਹੀਰੋ ਕਲਾਂ ਅਤੇ ਖੀਵਾ ਖੁਰਦ  7 ਜਨਵਰੀ ਤੱਕ  ਨਵ ਜੰਮੀਆ 42 ਧੀਆ ਦੀ ਸਾਂਝੀ ਲੋਹੜੀ ਮਨਾਈ ਗਈ । ਇਸ ਲੋਹੜੀ ਦੀ ਸੁਰੂਆਤ ਪਿੰਡ ਹੀਰੋਂ ਕਲਾਂ ਦੇ ਜਥੇਦਾਰ ਮੇਜਰ ਸਿੰਘ ਚਹਿਲ,ਬੰਤ ਸਿੰਘ,ਸੁਖਦੇਵ ਸਿੰਘ , ਸੁੱਖਾ ਸਿੰਘ,ਰਾਜ ਸਿੰਘ,ਬੁੱਧ ਸਿੰਘ ਹੀਰੋ ਨੇ ਰੀਬਨ ਕੱਟ ਕੇ ਕੀਤੀ ਅਤੇ ਉਹਨਾਂ ਨਵ ਜੰਮੀਆ ਧੀਆ ਦੀ ਲੋਹੜੀ ਮਨਾਉਣ 'ਤੇ ਸੰਸਥਾ ਤੇ ਸਾਰੇ ਮਾਪਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਰਾਕੇਸ਼ ਜੈਨ ਜ਼ਿਲ੍ਹਾ ਪ੍ਰਧਾਨ ਬੀਜੇਪੀ ਮਾਨਸਾ, ਫਾਊਡੇਸਨ ਦੇ ਪ੍ਰਧਾਨ ਡਾ. ਗੁਰਤੇਜ ਸਿੰਘ ਚਹਿਲ ਪ੍ਰਧਾਨ ਬੀਜੇਪੀ ਮੰਡਲ ਢੈਪਈ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੇਟੀ ਬਚਾਉ ਬੇਟੀ ਪੜਾਓ ਮਹਿੰਮ ਤਹਿਤ ਚਲਾਉਣ 'ਤੇ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਜਿਵੇਂ ਕਿ ਮੁੰਡੇ ਦੇਸ਼ ਦਾ ਭਵਿਖ ਹਨ ਉਵੇਂ ਧੀਆਂ ਵੀ ਦੇਸ਼ ਦਾ ਮਾਣ ਹਨ। ਸੰਸਥਾ ਦੇ ਚੇਅਰਮੈਨ ਡਾ. ਗੁਰਤੇਜ ਸਿੰਘ ਚਹਿਲ ਨੇ ਨਵ-ਜੰਮੀਆ ਧੀਆਂ ਦੀ ਲੋਹੜੀ ਬਾਲ਼ੀ ਅਤੇ ਬੱਚੀਆ ਦੇ ਮਾਪਿਆਂ ਨੂੰ ਵਧਾਈ ਦਿੱਤੀ। ਸੰਸਥਾ ਵੱਲੋਂ ਨਵ ਜੰਮੀਆਂ ਧੀਆਂ ਨੂੰ ਵਾਕਰ ਗਿਫਟ ਦੇ ਨਾਲ ਮੂੰਗਫਲੀ,ਰਿਉੜੀਆ ਦਿੱਤੀਆਂ। ਉਹਨਾਂ ਕਿਹਾ ਕਿ ਧੀਆਂ ਪੜ੍ਹ ਲਿਖ ਕੇ ਉੱਚ ਆਹੁਦਿਆ 'ਤੇ ਬੈਠਣ ਤੇ ਲੋਕ ਭਲਾਈ ਦੀ ਸੇਵਾ ਕਰਨ। ਇਸ ਮੌਕੇ ਬਾਬਾ ਜੋਗੀ ਪੀਰ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਨੇਹਾ ਗਰਗ, ਸਕੂਲ ਦੇ ਵਿਦਿਆਰਥੀ ਤੇ ਬਾਬਾ ਸੁੱਚਾ ਸਿੰਘ ਇੰਸਟੀਚਿਊਟ ਆਫ ਨਰਸਿੰਗ ਦੇ ਵਿਦਿਆਰਥੀਆ ਨੇ ਲੋਹੜੀ ਨਾਲ ਸਬੰਧਿਤ ਗੀਤ, ਸਕਿੱਟਾਂ ਦੀ ਪੇਸ਼ਕਾਰੀ ਨਾਲ਼ ਹਾਜ਼ਰੀਨ ਦਾ ਮਨ ਮੋਹਿਆ।