Tuesday, March 11, 2025

ਗੁਰਵਿੰਦਰ ਸਿੰਘ ਚਹਿਲ,ਚੰਡੀਗੜ੍ਹ : ਸਿੱਖਿਆ ਮੰਤਰੀ ਬੈਂਸ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਰੋਜ਼ਾਨਾ ਪਹਿਲੇ ਦੋ ਘੰਟੇ ਫ਼ੀਲਡ ਵਿੱਚ ਰਹਿਣ ਦੇ ਦਿੱਤੇ ਹੁਕਮ

ਸਿੱਖਿਆ ਮੰਤਰੀ ਬੈਂਸ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਰੋਜ਼ਾਨਾ ਪਹਿਲੇ ਦੋ ਘੰਟੇ ਫ਼ੀਲਡ ਵਿੱਚ ਰਹਿਣ ਦੇ ਦਿੱਤੇ ਹੁਕਮ

ਸਾਰੇ ਡੀ.ਈ.ਓਜ ਦੇ ਨਤੀਜਿਆਂ ਦੀ ਮਹੀਨਾਵਾਰ ਸਮੀਖਿਆ ਕੀਤੀ ਜਾਵੇਗੀ।

ਗੁਰਵਿੰਦਰ ਸਿੰਘ ਚਹਿਲ,ਚੰਡੀਗੜ੍ਹ : ਸੂਬੇ ਦੇ ਸਰਕਾਰੀ ਸਕੂਲਾਂ ਦੀ ਕੁਸ਼ਲਤਾ ਵਿੱਚ ਹੋਰ ਵਾਧਾ ਕਰਨ ਅਤੇ ਵਿਸ਼ਵ-ਪੱਧਰੀ ਮਿਆਰੀ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਡੀ.ਈ.ਓ.-ਐਲੀਮੈਂਟਰੀ ਅਤੇ ਸੈਕੰਡਰੀ) ਨੂੰ ਰੋਜ਼ਾਨਾ ਪਹਿਲੇ ਦੋ ਘੰਟੇ ਸਵੇਰੇ 9 ਵਜੇ ਤੋਂ 11 ਵਜੇ ਤੱਕ ਫ਼ੀਲਡ ਵਿੱਚ ਰਹਿਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸਾਰਥਕ ਨਤੀਜਿਆਂ ਨਾਲ ਡੇਟਾ-ਆਧਾਰਤ ਜ਼ਿਲ੍ਹਾ-ਵਿਸ਼ੇਸ਼ ਕਾਰਜ ਯੋਜਨਾਵਾਂ ਤਿਆਰ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸਾਰੇ ਡੀ.ਈ.ਓ. ਦੇ ਨਤੀਜਿਆਂ ਦੀ ਮਹੀਨਾਵਾਰ ਸਮੀਖਿਆ ਕੀਤੀ ਜਾਵੇਗੀ।ਉਨ੍ਹਾਂ ਇਹ ਹੁਕਮ ਮੈਗਸੀਪਾ ਵਿਖੇ ਡੀ.ਈ.ਓਜ਼ ਨਾਲ ਕੀਤੀ ਸਮੀਖਿਆ ਮੀਟਿੰਗ ਦੌਰਾਨ ਜਾਰੀ ਕੀਤੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਸਕੂਲ ਆਫ਼ ਐਮੀਨੈਂਸ, ਦਾਖ਼ਲਾ ਮੁਹਿੰਮ ਅਤੇ ਵਿਦਿਆਰਥੀ ਕੋਚਿੰਗ ਸਬੰਧੀ ਪ੍ਰੋਗਰਾਮਾਂ ਦੇ ਜ਼ਮੀਨੀ ਪੱਧਰ 'ਤੇ ਲਾਗੂਕਰਨ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ।ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪ੍ਰਮੁੱਖ ਤਰਜੀਹੀ ਖੇਤਰ ਕਰਾਰ ਦਿੱਤੇ ਗਏ ਸਿੱਖਿਆ ਖੇਤਰ ਬਾਰੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਅਤੇ ਮਿੱਥੇ ਟੀਚਿਆਂ ਨੂੰ ਪ੍ਰਾਪਤ ਕਰਨ ਸਬੰਧੀ ਕੀਤੀ ਗਈ ਪ੍ਰਗਤੀ ਦਾ ਮੁਲਾਂਕਣ ਕਰਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਿੱਖਿਆ ਪੰਜਾਬ ਦੇ ਭਵਿੱਖ ਦੀ ਨੀਂਹ ਹੈ ਅਤੇ ਪੰਜਾਬ ਸਰਕਾਰ ਸੂਬੇ ਦੀ ਸਿੱਖਿਆ ਪ੍ਰਣਾਲੀ ਵਿੱਚ ਬਦਲਾਅ ਲਿਆਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

Monday, March 10, 2025

ਹੀਰੋਂ ਖ਼ੁਰਦ,ਗੁਰਵਿੰਦਰ ਸਿੰਘ ਚਹਿਲ : ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਨੇ ਤੇਜ਼ ਕੀਤੀ ਦਾਖਲਾ ਮੁਹਿੰਮ

ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਨੇ ਤੇਜ਼ ਕੀਤੀ ਦਾਖਲਾ ਮੁਹਿੰਮ

30 ਦੇ ਕਰੀਬ ਕੀਤੇ ਨਵੇਂ ਦਾਖਲੇ : ਚੇਅਰਪਰਸਨ ਸਰੋਜ ਰਾਣੀ

ਹੀਰੋਂ ਖ਼ੁਰਦ, ਗੁਰਵਿੰਦਰ ਸਿੰਘ ਚਹਿਲ : ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ ਭੁਪਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ ਮਦਨ ਲਾਲ ਕਟਾਰੀਆ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬੁਢਲਾਡਾ ਅਮਨਦੀਪ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਨੇ ਨਵੇਂ ਦਾਖਲੇ ਨੂੰ ਲੈ ਕੇ ਦਾਖਲਾ ਮੁਹਿੰਮ ਤੇਜ਼ ਕਰ ਦਿੱਤੀ ਹੈ।ਸਕੂਲ ਮੁਖੀ ਅਮਨਦੀਪ ਸ਼ਰਮਾ ਦੀ ਅਗਵਾਈ ਵਿੱਚ ਡੋਰ ਟੂ ਡੋਰ ਵਿਦਿਆਰਥੀਆਂ ਦੇ ਦਾਖਲੇ ਨੂੰ ਲੈ ਕੇ ਮੁਹਿੰਮ ਨੂੰ ਹੋਰ ਤੇਜ਼ ਕੀਤਾ ਗਿਆ ਅਤੇ ਨਵੇਂ ਤਿੰਨ ਬੱਚਿਆਂ ਦੀ ਦਾਖਲੇ ਕੀਤੇ ਗਏ।ਉਹਨਾਂ ਬੋਲਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਲਈ ਮੁਫਤ ਵਰਦੀਆਂ ਮਿਡ ਡੇ ਮੀਲ, ਵਜ਼ੀਫਾ, ਜਵਾਹਰ ਨਵੋਦਿਆ ਵਿਦਿਆਲਿਆ ਦੀ ਤਿਆਰੀ, ਵਧੀਆ ਖੇਡਾਂ ਦਾ ਪ੍ਰਬੰਧ ਹੈ। ਯੰਗ ਸਟੇਟ ਅਵਾਰਡੀ ਅਧਿਆਪਕਾ ਮਨਪ੍ਰੀਤ ਕੌਰ ਨੇ ਮਾਪਿਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤੁਹਾਡੇ ਬੱਚਿਆਂ ਨੂੰ ਪੰਜਾਬੀ ਮਾਤ ਭਾਸ਼ਾ ਦੇ ਨਾਲ ਨਾਲ ਅੰਗਰੇਜ਼ੀ ਅਤੇ ਸਰਬਪੱਖੀ ਵਿਕਾਸ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸਰੋਜ ਰਾਣੀ ਨੇ ਮਾਪਿਆਂ ਨੂੰ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲਾ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ 30 ਦੇ ਕਰੀਬ ਬੱਚਿਆਂ ਦੇ ਦਾਖਲੇ ਸਰਕਾਰੀ ਸਕੂਲ ਵਿੱਚ ਹੋ ਚੁੱਕੇ ਹਨ। ਇਸ ਮੌਕੇ ਮੋਨਿਕਾ ,ਮਨਜੀਤ ਕੌਰ ਪਾਰਟ ਟਾਈਮ ਸਵੀਪਰ ਆਦਿ ਹਾਜ਼ਰ ਸਨ।

ਚੀਮਾ ਮੰਡੀ,ਗੁਰਵਿੰਦਰ ਸਿੰਘ ਚਹਿਲ : ਧਰਮਗੜ੍ਹ ਪੁਲਿਸ ਵੱਲੋਂ ਵੱਖ ਵੱਖ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ

ਧਰਮਗੜ੍ਹ ਪੁਲਿਸ ਵੱਲੋਂ ਵੱਖ ਵੱਖ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ

ਚੀਮਾ ਮੰਡੀ,ਗੁਰਵਿੰਦਰ ਸਿੰਘ ਚਹਿਲ : ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲਾਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਥਾਣਾ ਧਰਮਗੜ੍ਹ ਦੀ ਪੁਲਿਸ ਵੱਲੋਂ ਕਈ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਮੁਖੀ ਧਰਮਗੜ੍ਹ ਗੁਰਪਾਲ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਗੁਰਭੇਜ ਸਿੰਘ ਵੱਲੋਂ ਗਸ਼ਤ ਦੌਰਾਨ ਸੁਖਪਾਲ ਸਿੰਘ ਵਾਸੀ ਗੰਢੂਆਂ ਨੂੰ ਕਾਬੂ ਕਰਕੇ ਉਸ ਕੋਲੋਂ 16 ਕਿਲੋ ਹਰੇ ਪੋਸਤ ਦੇ ਪੌਦੇ,ਸਹਾਇਕ ਥਾਣੇਦਾਰ ਮੇਵਾ ਸਿੰਘ ਵੱਲੋਂ ਗਸ਼ਤ ਦੌਰਾਨ ਰਿੰਕਾ ਸਿੰਘ ਵਾਸੀ ਗੰਢੂਆਂ, ਜਸਪ੍ਰੀਤ ਸਿੰਘ,ਸ਼ਗਨਪ੍ਰੀਤ ਸਿੰਘ ਤੇ ਰਗਦੀਪ ਸਿੰਘ (ਤਿੰਨੋਂ ਵਾਸੀ ਹੰਬਲਵਾਸ),ਹਰਵਿੰਦਰ ਸਿੰਘ ਵਾਸੀ ਕਿਸ਼ਨਗੜ੍ਹ ਜ਼ਿਲ੍ਹਾ ਮਾਨਸਾ ਨੂੰ ਕਾਬੂ ਕਰਕੇ ਉਹਨਾਂ ਕੋਲੋਂ 600 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਉਹ ਵਿਅਕਤੀਆਂ ਖਿਲਾਫ ਬਣਦੀਆਂ ਵੱਖ ਵੱਖ ਧਾਰਾਵਾਂ ਤਹਿਤ ਪਰਚੇ ਦਰਜ ਕੀਤੇ ਗਏ ਹਨ।ਥਾਣਾ ਧਰਮਗੜ੍ਹ ਦੇ ਮੁਖੀ ਗੁਰਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਾਰੇ ਉਕਤ ਵਿਅਕਤੀਆਂ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਅਤੇ ਉਹਨਾਂ ਮਾੜੇ ਅਨਸਰਾਂ ਅਤੇ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਲੋਕਾਂ ਨੂੰ ਵਾਰਨਿੰਗ ਦਿੰਦਿਆਂ ਕਿਹਾ ਕਿ ਉਹ ਆਪਣਾ ਇਹ ਕਾਲਾ ਧੰਦਾ ਛੱਡ ਦੇਣ ਅਤੇ ਨਾਲ ਹੀ ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਪੁਲਿਸ ਨੂੰ ਇਹਨਾ ਮਾੜੇ ਅਨਸਰਾਂ ਦੀ ਇਤਲਾਹ ਦਿੱਤੀ ਜਾਵੇ ਤਾਂ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ।

ਹੀਰੋਂ ਖ਼ੁਰਦ,ਗੁਰਵਿੰਦਰ ਸਿੰਘ ਚਹਿਲ : ਪੰਜਾਬੀ ਸਾਹਿਤ ਕਲਾ ਮੰਚ ਰਜਿਸਟਰਡ ਮਾਨਸਾ ਵੱਲੋਂ ਕਰਵਾਇਆ ਚੌਥਾ ਕਵੀ ਸੰਮੇਲਨ

ਪੰਜਾਬੀ ਸਾਹਿਤ ਕਲਾ ਮੰਚ ਰਜਿਸਟਰਡ ਮਾਨਸਾ ਵੱਲੋਂ ਕਰਵਾਇਆ ਚੌਥਾ ਕਵੀ ਸੰਮੇਲਨ 

20 ਦੇ ਕਰੀਬ ਕਵੀਆ ਨੇ ਲਿਆ ਹਿੱਸਾ : ਸ਼ਰਮਾ/ਵਰਮਾ
   
ਹੀਰੋਂ ਖ਼ੁਰਦ,ਗੁਰਵਿੰਦਰ ਸਿੰਘ ਚਹਿਲ : ਪੰਜਾਬੀ ਸਾਹਿਤ ਕਲਾ ਮੰਚ ਰਜਿਸਟਰਡ ਮਾਨਸਾ ਵੱਲੋਂ ਔਰਤ ਦਿਵਸ ਨੂੰ ਸਮਰਪਿਤ ਚੌਥਾ ਕਵੀ ਸੰਮੇਲਨ ਹਿਮਾਂਸ਼ੂ ਐਜੂਕੇਸਨ ਹੱਬ ਬੁਢਲਾਡਾ ਵਿਖੇ ਕਰਵਾਇਆ।ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਮੰਚ ਦੇ ਉਪ-ਪ੍ਰਧਾਨ ਰਜਿੰਦਰ ਵਰਮਾ ਨੇ ਮੰਚ ਦੀਆਂ ਪਿਛਲੀਆਂ ਗਤੀਵਿਧੀਆਂ 'ਤੇ ਚਾਨਣਾ ਪਾਉਂਦਿਆਂ ਕਵੀਆਂ ਨੂੰ ਕਵਿਤਾਵਾਂ ਪੇਸ਼ ਕਰਨ ਲਈ ਸੱਦਾ ਦਿੱਤਾ।ਪਹਿਲੇ ਪੜਾਅ ਵਿੱਚ 7 ਕਵੀ ਅਤੇ ਦੂਜੇ ਪੜਾਅ ਵਿੱਚ 11 ਕਵੀਆਂ ਨੇ ਆਪਣੀਆਂ ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ।ਕਵਿਤਾ ਦੀ ਸ਼ੁਰੂਆਤ ਕਰਦਿਆਂ ਪ੍ਰਵੀਨ ਬਲਿਆਲ ਨੇ ਆਪਣੀਆਂ ਕਵਿਤਾਵਾਂ ਜਰੀਏ ਅੱਜ ਦੀ ਤਾਜ਼ਾ ਸਥਿਤੀ ਦੀ ਪੇਸ਼ਕਾਰੀ ਕੀਤੀ। ਪੁਨੀਤ ਕੁਮਾਰ ,ਕਮਲ ਰਾਣੀ, ਪੂਜਾ ਪੁੰਡਰਕ, ਸਤਪਾਲ ਸ਼ਰਮਾ, ਗੁਰਪਿਆਰ ਸਿੰਘ ਚੰਗਾਲੀਵਾਲਾ ਨੇ ਆਪਣੀਆਂ ਕਵਿਤਾਵਾਂ ਜਰੀਏ ਸਰੋਤਿਆਂ ਦਾ ਮਨ ਮੋਹਿਆ। ਹਰਨੂਰਪ੍ਰੀਤ ਕੌਰ ਨੇ ਸਤਿੰਦਰ ਸਰਤਾਜ ਦੇ ਗੀਤਾਂ ਜਰੀਏ ਆਪਣੀ ਆਵਾਜ਼ ਦਾ ਜਾਦੂ ਬਖੇਰਿਆ। ਦਿਲਬਾਗ ਰਿਓਦ ,ਗੁਲਜਾਰ ਡੋਗਰਾ, ਰਾਜਵਿੰਦਰ ਖੱਤਰੀ ਵਾਲਾ ਦੀਆਂ ਕਵਿਤਾਵਾਂ ਵੀ ਅੱਜ ਦੇ ਸਮੇਂ ਦੀ ਗੱਲ ਕਰਦੀਆਂ ਅੱਗੇ ਵੱਲ ਵੱਧਦੀਆਂ ਰਹੀਆਂ।ਮੰਚ ਦੇ ਪ੍ਰਧਾਨ ਅਮਨਦੀਪ ਸ਼ਰਮਾ ਦੀਆਂ ਤਿੰਨ ਕਵਿਤਾਵਾਂ ਸਵਾਲ, ਮਾਂ ,ਲੋਕ ਨੇ ਵੀ ਖੂਬ ਤਾੜੀਆਂ ਬਟੋਰੀਆਂ। ਹੈਪੀ ਸੇਠੀ ਰਤੀਆ ,ਹਰਪ੍ਰੀਤ ਲਹੌਰੀਆ, ਕਰਮਜੀਤ ਕੌਰ ਸਮਾਓ, ਗੁਰਪਿਆਰ ਸਿੰਘ ਨੇ ਵੀ ਆਪਣੀਆਂ ਕਵਿਤਾਵਾਂ ਦੀ ਵਧੀਆ ਪੇਸ਼ਕਾਰੀ ਕੀਤੀ। ਇਸ ਮੌਕੇ ਮਾਤਾ ਗੁਜਰੀ ਭਲਾਈ ਕੇਂਦਰ ਵੱਲੋਂ ਗਿਆਨੀ ਕੁਲਵੰਤ ਸਿੰਘ ਅਤੇ ਉਨਾਂ ਦੀ ਪੂਰੀ ਟੀਮ,ਆਤਮਾ ਸਿੰਘ ਪਰਮਾਰ, ਬਲਵੀਰ ਦਲੇਲਵਾਲਾ,ਹਿਮਾਂਸ਼ੂ ਬੁਢਲਾਡਾ, ਬੱਬੂ ਬੁਢਲਾਡਾ,ਰਾਜਵਿੰਦਰ ਸਿੰਘ ਖੱਤਰੀ ਵਾਲਾ,ਹੈਪੀ ਸੇਠੀ ਆਦਿ ਹਾਜ਼ਰ ਸਨ।ਮੰਚ ਵੱਲੋਂ ਕਵੀਆਂ ਦਾ ਮਾਨ-ਸਨਮਾਨ ਕੀਤਾ ਗਿਆ ਅਤੇ ਉਹਨਾਂ ਦੀਆਂ ਕਵਿਤਾਵਾਂ ਦਾ ਵਿਸ਼ਲੇਸ਼ਣ ਕਰਨ ਲਈ ਦਿਲਬਾਗ ਰਿਉਦ ਅਤੇ ਰਾਜਵਿੰਦਰ ਖਤਰੀਵਾਲਾ ਦੀ ਭੂਮਿਕਾ ਬਾਖੂਬੀ ਰਹੀ।ਮੰਚ ਦੇ ਪ੍ਰਧਾਨ ਅਮਨਦੀਪ ਸ਼ਰਮਾ ਵੱਲੋਂ ਆਏ ਕਵੀਆਂ ਤੇ ਹੋਰ ਸ਼ਖਸ਼ੀਅਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।

Saturday, March 8, 2025

ਚੀਮਾ ਮੰਡੀ,ਗੁਰਵਿੰਦਰ ਸਿੰਘ ਚਹਿਲ : ਚੀਮਾ ਮੰਡੀ ਵਿਖ਼ੇ 15ਵੇਂ ਦੋ ਰੋਜ਼ਾ ਖੂਨ ਦਾਨ ਕੈਂਪ ਦਾ ਪੋਸਟਰ ਜਾਰੀ

ਚੀਮਾ ਮੰਡੀ ਵਿਖ਼ੇ 15ਵੇਂ ਦੋ ਰੋਜ਼ਾ ਖੂਨ ਦਾਨ ਕੈਂਪ ਦਾ ਪੋਸਟਰ ਜਾਰੀ

16,17 ਮਾਰਚ ਨੂੰ ਦੋ ਰੋਜ਼ਾ ਵਿਸ਼ੇਸ਼ ਖੂਨ ਦਾਨ ਕੈਂਪ ਲਗਾਇਆ ਜਾ ਰਿਹੈ

ਚੀਮਾ ਮੰਡੀ,ਗੁਰਵਿੰਦਰ ਸਿੰਘ ਚਹਿਲ : ਸੰਤ ਬਾਬਾ ਅਤਰ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੀ ਆਮਦ ਤੇ ਹਰ ਸਾਲ ਦੀ ਤਰ੍ਹਾਂ ਇਲਾਕੇ ਦੀ ਨਾਮਵਰ ਸੰਸਥਾ ਲੋਕ ਸੇਵਾ ਸਹਾਰਾ ਕਲੱਬ ਵੱਲੋਂ 16,17 ਮਾਰਚ ਨੂੰ ਦੋ ਰੋਜ਼ਾ ਵਿਸ਼ੇਸ਼ ਖੂਨ ਦਾਨ ਕੈਂਪ ਲਗਾਇਆ ਜਾ ਰਿਹਾ ਹੈ  ਜਿਸ ਦਾ ਅੱਜ ਪੋਸਟਰ ਜਾਰੀ ਕੀਤਾ। ਸੰਸਥਾ ਦੇ ਮੁਖੀ ਸਮਾਜ ਸੇਵੀ ਜਸਵਿੰਦਰ ਸ਼ਰਮਾ ਅਤੇ ਚੇਅਰਮੈਨ ਚਮਕੌਰ ਸਿੰਘ ਸ਼ਾਹਪੁਰ ਨੇ ਦੱਸਿਆ ਕਿ ਸਾਡੀ ਸੰਸਥਾ ਲੋਕ ਸੇਵਾ ਸਹਾਰਾ ਕਲੱਬ ਰਜਿ ਚੀਮਾਂ ਮੰਡੀ ਪਿਛਲੇ ਵੀਹ ਸਾਲ ਤੋਂ ਇਸ ਕਾਰਜ ਨੂੰ ਸੰਗਤਾਂ ਦੇ ਅਥਾਹ ਸਹਿਯੋਗ ਨਾਲ ਨਿਰੰਤਰ ਨਿਭਾਇਆ ਜਾ ਰਿਹਾ ਹੈ ਅਤੇ ਹਮੇਸ਼ਾ ਨਿਭਾਉਣ ਦੀ ਕੋਸ਼ਿਸ਼ ਰਹੇਗੀ, ਉਹਨਾਂ ਦੱਸਿਆ ਕਿ ਸੰਸਥਾ ਦੇ ਵੱਖ ਵੱਖ ਆਹੁਦੇਦਾਰਾਂ ਨੇ ਪਿਛਲੇ ਕਈ ਦਿਨਾਂ ਤੋਂ ਆਪੋ ਆਪਣੇ ਕੰਮਾਂ ਨੂੰ ਛੱਡ ਕੇ ਸੰਸਥਾ ਦੇ ਵੱਖ ਵੱਖ ਕਾਰਜ਼ ਸੂਚੀਬੱਧ ਤਰੀਕੇ ਨਾਲ ਅਰੰਭ ਕੀਤਾ ਜਾ ਚੁੱਕੇ ਹਨ।ਮੀਤ ਪ੍ਰਧਾਨ ਹਰਜੀਤ ਸਿੰਘ ਬਬਲੀ ਅਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਉਪਰਾਲੇ ਨੂੰ ਮੁਬਾਰਕਬਾਦ ਦੇਣ ਲਈ 15,16 ਮਾਰਚ ਨੂੰ ਵੱਡੀ ਪੱਧਰ 'ਤੇ ਸਮਾਜਸੇਵੀ, ਸੰਸਥਾਵਾਂ ਦੇ ਨੁਮਾਇੰਦੇ, ਪੱਤਰਕਾਰ ਭਾਈਚਾਰਾ, ਬਿਜ਼ਨਸ ਮੈਨ, ਡਾਕਟਰ ਸਾਹਿਬਾਨ , ਕਿਸਾਨ ਆਗੂ, ਧਾਰਮਿਕ ਆਗੂ, ਵਿਦਿਅਕ ਅਦਾਰਿਆਂ ਦੇ ਮੁਖੀ ਪਹੁੰਚ ਰਹੇ ਹਨ !ਤਰਲੋਚਨ ਗੋਇਲ , ਮਨਪ੍ਰੀਤ ਵੜੈਚ ਪ੍ਰਧਾਨ ਬਲਾਕ ਕਾਂਗਰਸ ਸੁਨਾਮ ਅਤੇ ਮਨਪ੍ਰੀਤ ਸਿੰਘ ਮਨੀ ਮੀਤ ਪ੍ਰਧਾਨ ਨਗਰ ਪੰਚਾਇਤ ਚੀਮਾਂ ਨੇ ਕੈਂਪ ਵਿੱਚ ਵੱਧ ਤੋਂ ਵੱਧ ਖੂਨ ਦਾਨੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ !ਜਿਸ ਵਿੱਚ ਹੋਰਨਾਂ ਤੋਂ ਇਲਾਵਾ ਬੱਬੂ ਚੀਮਾ  , ਕੁਲਦੀਪ ਸਿੰਘ ਸਿੱਧੂ , ਬਲਜਿੰਦਰ ਸਿੰਘ , ਕੁਲਦੀਪ ਸਿੰਘ ਨੱਥੂ ਕਾ , ਨਿੱਕਾ ਸਿੰਘ , ਹਰਮੇਸ਼ ਸਿੰਘ , ਮਹਿੰਦਰ ਸਿੰਘ ਘਾਰੂ ( ਸਾਰੇ ਐਮ ਸੀ ) ਪ੍ਰਦੀਪ ਕੁਮਾਰ ਬਿੱਟੂ ਜਰਨਲ ਸਕੱਤਰ , ਗੁਰਦੀਪ ਸਿੰਘ ਦੀਪਾ , ਕੁਲਦੀਪ ਕੁਮਾਰ ਗਾਮਾ ਲੈਬ , ਡਾਕਟਰ ਚਮਕੌਰ ਸਿੰਘ ਛਾਜਲਾ , ਕੰਵਰਪਾਲ ਸਿੰਘ ਮਾਨਸ਼ਾਹੀਆ , ਗੁਰਮੀਤ ਸਿੰਘ ਲਾਡੀ , ਕਮਲਦੀਪ ਸ਼ਰਮਾ , ਕਲਰਕ ਦਰਬਾਰਾ ਸਿੰਘ ਗੌਰਵ ਸ਼ਰਮਾ , ਜੱਗੀ ਚੀਮਾ, ਬੱਬੂ ਝਾੜੋਂ ਆਦਿ ਹਾਜ਼ਰ ਸਨ।

ਹੀਰੋਂ ਖ਼ੁਰਦ,ਗੁਰਵਿੰਦਰ ਸਿੰਘ ਚਹਿਲ : ਸਿੱਖਿਆ ਖੇਤਰ 'ਚ ਪ੍ਰਾਪਤੀਆਂ ਲਈ ਹਲਕਾ ਬੁਢਲਾਡਾ ਦੀ ਬੱਲੇ-ਬੱਲੇ

ਸਿੱਖਿਆ ਖੇਤਰ 'ਚ ਪ੍ਰਾਪਤੀਆਂ ਲਈ ਹਲਕਾ ਬੁਢਲਾਡਾ ਦੀ ਬੱਲੇ-ਬੱਲੇ 

ਸਰਕਾਰੀ ਹਾਈ ਸਕੂਲ ਗੁਰਨੇ ਕਲਾਂ ਨੂੰ ਉੱਤਮ ਹਾਈ ਸਕੂਲ ਦਾ ਮਿਲਿਆ ਖਿਤਾਬ

ਹੀਰੋਂ ਖ਼ੁਰਦ,ਗੁਰਵਿੰਦਰ ਸਿੰਘ ਚਹਿਲ : ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ ਸੈਕੰਡਰੀ ਸਿੱਖਿਆ ਭੁਪਿੰਦਰ ਕੌਰ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਮਾਨਸਾ ਡਾ. ਪਰਮਜੀਤ ਸਿੰਘ ਭੋਗਲ ਦੀ ਯੋਗ ਅਗਵਾਈ ਸਦਕਾ ਸੈਸ਼ਨ 2024 -2025 ਦੌਰਾਨ ਸਰਕਾਰੀ ਹਾਈ ਸਕੂਲ ਗੁਰਨੇ ਕਲਾਂ ਨੂੰ ਪੰਜਾਬ ਦਾ ਉੱਤਮ ਸਕੂਲ ਚੁਣਿਆ ਗਿਆ ਹੈ। ਇਹਨਾਂ ਸਕੂਲਾਂ ਦਾ ਸਨਮਾਨ ਸਮਾਰੋਹ ਪੰਜਾਬ ਮਿਊਸੀਪਲ ਭਵਨ ਚੰਡੀਗੜ੍ਹ ਵਿਖੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਅਨਿੰਦਤਾ ਮਿਸਰਾ ਸਕੱਤਰ ਸਕੂਲ ਸਿੱਖਿਆ ਵਿਸ਼ੇਸ਼ ਸਕੱਤਰ ਸਿੱਖਿਆ ਹਰਦੀਪ ਧੀਮਾਨ ਦੁਆਰਾ ਕੀਤਾ ਗਿਆ।ਇਸ ਸ਼ਾਨਦਾਰ ਪ੍ਰਾਪਤੀ ਤੇ ਪ੍ਰਿੰਸੀਪਲ ਬੁੱਧਰਾਮ ਐਮ.ਐਲ.ਏ. ਹਲਕਾ ਬੁਢਲਾਡਾ ਨੇ ਕਿਹਾ ਕਿ ਕੁੱਲ ਸੱਤ ਉੱਤਮ ਸਕੂਲਾਂ ਵਿੱਚੋਂ ਪੰਜ ਸਕੂਲ ਹਲਕਾ ਬੁਢਲਾਡਾ ਦੇ ਹਨ ।ਪਿਛਲੇ ਤਿੰਨ ਸਾਲਾਂ ਦੌਰਾਨ ਮਾਨਸਾ ਜ਼ਿਲ੍ਹੇ ਨੂੰ ਮਿਲੇ 18 ਅਧਿਆਪਕ ਸਟੇਟ ਅਵਾਰਡਾਂ ਵਿੱਚੋਂ 13 ਅਧਿਆਪਕ ਸਟੇਟ ਅਵਾਰਡ ਹਲਕਾ ਬੁਢਲਾਡਾ ਦੀ ਝੋਲੀ ਵਿੱਚ ਪਏ। ਉਹਨਾਂ ਕਿਹਾ ਕਿ ਇਕ ਅਧਿਆਪਕ ਹੋਣ ਦੇ ਨਾਤੇ ਮੈਨੂੰ ਇਸ ਪ੍ਰਾਪਤੀ ਅਤੇ ਅਧਿਆਪਕਾਂ ਦੀ ਮਿਹਨਤ ਤੇ ਬਹੁਤ ਮਾਣ ਹੈ।ਚੰਡੀਗੜ੍ਹ ਵਿਖੇ ਹੋਏ ਸਨਮਾਨ ਸਮਾਰੋਹ ਵਿੱਚ ਸਰਕਾਰੀ ਹਾਈ ਸਕੂਲ ਗੁਰਨੇ ਕਲਾਂ ਨੂੰ ਪੰਜਾਬ ਦਾ ਉੱਤਮ ਹਾਈ ਸਕੂਲ ਹੋਣ ਤੇ ਸਾਢੇ ਸੱਤ ਲੱਖ ਰੁਪਏ ਦਾ ਵਿਸ਼ੇਸ਼ ਇਨਾਮ ਮਿਲਿਆ। ਇਹ ਸਨਮਾਨ ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਤੋਂ ਸਕੂਲ ਮੁਖੀ ਮਨਦੀਪ ਕੁਮਾਰ, ਅਧਿਆਪਕ ਪਿਆਰਾ ਸਿੰਘ ਗੁਰਨੇ ਕਲਾਂ ਅਤੇ ਰਾਜਪਾਲ ਸਿੰਘ ਨੇ ਪ੍ਰਾਪਤ ਕੀਤਾ। ਇਹ ਸਨਮਾਨ ਮਿਲਣ ਤੇ ਪਿੰਡ ਦੇ ਸਰਪੰਚ ਪਰਮਜੀਤ ਕੌਰ ਅਤੇ ਪੰਚਾਇਤ ,ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਅਤੇ ਮੈਂਬਰਾਂ ਨੇ ਸਕੂਲ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਇਸ ਸਕੂਲ ਵਿੱਚ ਹਲਕਾ ਵਿਧਾਇਕ ਪ੍ਰਿੰਸੀਪਲ ਬੁਧਰਾਮ ਖੁਦ ਪੜਾਉਂਦੇ ਰਹੇ ਹਨ।

 

ਚੀਮਾ ਮੰਡੀ,ਗੁਰਵਿੰਦਰ ਸਿੰਘ ਚਹਿਲ : ਨਗਰ ਕੀਰਤਨ ਦੌਰਾਨ ਟਰੈਕਟਰਾਂ ’ਤੇ ਕੋਈ ਵੀ ਡੈਕ ਜਾਂ ਸਪੀਕਰ ਨਾ ਚਲਾਉਣ ਦਾ ਮਤਾ ਪਾਸ

ਨਗਰ ਕੀਰਤਨ ਦੌਰਾਨ ਟਰੈਕਟਰਾਂ ’ਤੇ ਕੋਈ ਵੀ ਡੈਕ ਜਾਂ ਸਪੀਕਰ ਨਾ ਚਲਾਉਣ ਦਾ ਮਤਾ ਪਾਸ

ਚੀਮਾ ਮੰਡੀ,ਗੁਰਵਿੰਦਰ ਸਿੰਘ ਚਹਿਲ : ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿਚ ਮਨਾਏ ਜਾ ਰਹੇ ਮਹਾਨ ਗੁਰਮਤਿ ਸੰਤ ਸਮਾਗਮ ਦੇ ਸਬੰਧ 'ਚ ਗੁਰਦੁਆਰਾ ਜਨਮ ਅਸਥਾਨ ਚੀਮਾ ਵਿਖੇ ਇਕੱਤਰਤਾ ਕੀਤੀ ਗਈ,ਜਿਸ ਵਿਚ ਇਸ ਮਹਾਨ ਸਮਾਗਮ ਨੂੰ ਪੂਰਨ ਉਤਸ਼ਾਹ 'ਤੇ ਚੜ੍ਹਦੀ ਕਲਾ ਨਾਲ ਮਨਾਉਣ ਲਈ ਤੇ ਸੰਗਤ ਨੂੰ ਹਰ ਤਰਾਂ ਦੀ ਸੁਵਿਧਾ ਦੇਣ ਲਈ ਸਮੂਹ ਨਗਰ ਨਿਵਾਸੀਆਂ ਨਾਲ ਵਿਚਾਰ-ਵਟਾਂਦਰੇ ਕੀਤੇ।ਮੀਟਿੰਗ 'ਚ ਨਗਰ ਨਿਵਾਸੀਆਂ ਨੇ ਬੜੇ ਉਤਸ਼ਾਹ ਨਾਲ ਹਾਜਰੀ ਭਰੀ।ਇਸ ਮੀਟਿੰਗ ਵਿਚ ਨਗਰ ਨਿਵਾਸੀ ਸੰਗਤ ਤੋਂ ਇਲਾਵਾ ਨਗਰ ਪੰਚਾਇਤ ਚੀਮਾ ਦੇ ਪ੍ਰਧਾਨ ਬਲਜਿੰਦਰ ਕੌਰ ਦੇ ਪਤੀ ਬੀਰਬਲ ਸਿੰਘ, ਗੁਰਦੁਆਰਾ ਨਾਨਕਸਰ ਚੀਮਾ ਦੇ ਰਿਸੀਵਰ ਜਥੇਦਾਰ ਦਰਬਾਰਾ ਸਿੰਘ ਤੇ ਗੁਰਦੁਆਰਾ ਜਨਮ ਅਸਥਾਨ ਦੇ ਮੁੱਖ ਸੇਵਾਦਾਰ ਭਾਈ ਜਗਜੀਤ ਸਿੰਘ ਕਾਕਾ ਵੀਰ ਜੀ ਨੇ ਸਮੂਲੀਅਤ ਕੀਤੀ। ਮੀਟਿੰਗ ਦੌਰਾਨ ਇਸ ਮਹਾਨ ਸਮਾਗਮ ਨੂੰ ਹੋਰ ਸੁਚੱਜੇ ਅਤੇ ਚੜ੍ਹਦੀ ਕਲਾ ਨਾਲ ਮਨਾਉਣ ਲਈ ਕੁਝ ਅਹਿਮ ਫੈਸਲੇ ਲਏ ਗਏ,ਜਿਵੇਂ ਕਿ ਨਗਰ ਕੀਰਤਨ ਦੌਰਾਨ ਟਰੈਕਟਰਾਂ ’ਤੇ ਕੋਈ ਵੀ ਡੈੱਕ/ਸਪੀਕਰ ਨਾ ਚਲਾਉਣ ਦਿੱਤੇ ਜਾਣ,ਸਾਰੇ ਰਸਤਿਆਂ ਦੀ ਸਾਫ-ਸਫਾਈ ਕੀਤੀ ਜਾਵੇ, ਸਾਰੀ ਸੰਗਤ ਗੁਰਮਤਿ ਵਾਲਾ ਬਾਣਾ ਪਾ ਕੇ ਨਗਰ ਕੀਰਤਨ ਵਿਚ ਹਾਜ਼ਰੀ ਭਰੇ, ਘਰਾਂ ਉੱਪਰ ਕੇਸਰੀ ਝੰਡੇ ਝੁਲਾਏ ਜਾਣ ਅਤੇ ਸੰਗਤ ਲਈ ਵੱਧ ਤੋਂ ਵੱਧ ਲੰਗਰਾਂ ਦਾ ਪ੍ਰਬੰਧ ਕੀਤਾ ਜਾਵੇ, ਨਾਮ ਦੇ ਜਾਪ ਤੋਂ ਇਲਾਵਾ ਹੋਰ ਸੂਚਨਾਵਾਂ ਨਾ ਕੀਤੀਆਂ ਜਾਣ ਆਦਿ।  ਸੋ ਸਮੂਹ ਹਾਜਰ ਸੰਗਤਾਂ ਵੱਲੋਂ ਇਸ ਮਹਾਨ ਸਮਾਗਮ ਦੌਰਾਨ ਪੂਰਨ ਸਹਿਯੋਗ ਦੇਣ ਦੀ ਹਾਮੀ ਭਰੀ ਗਈ ਤੇ ਸਾਰੀਆਂ ਸੇਵਾਵਾਂ ਵਿਚ ਵੱਧ  ਤੋਂ ਵੱਧ ਹਿੱਸੇ ਪਾ ਕੇ ਸੰਤ ਜੀ ਮਹਾਰਾਜ ਦੀਆਂ ਖੁਸ਼ੀਆਂ ਲੈਣ ਦੀ ਗੱਲ ਕਹੀ ਗਈ। ਇਸ ਤੋਂ ਇਲਾਵਾ ਹੋਰ ਵੀ ਕਈ ਅਹਿਮ ਫੈਸਲੇ ਲਏ ਗਏ।