ਗੁਰੂ ਨਾਨਕ ਕਾਲਜ ਬੁਢਲਾਡਾ ਸੱਤਰੰਗ 2025 ਦੇ ਤੀਜੇ ਦਿਨ 25 ਹਜ਼ਾਰ ਤੋਂ ਵੱਧ ਇਲਾਕੇ ਦੇ ਲੋਕਾਂ ਨੇ ਕੀਤੀ ਸ਼ਿਰਕਤ
Monday, April 7, 2025
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਗੁਰੂ ਨਾਨਕ ਕਾਲਜ ਬੁਢਲਾਡਾ ਸੱਤਰੰਗ 2025 ਦੇ ਤੀਜੇ ਦਿਨ 25 ਹਜ਼ਾਰ ਤੋਂ ਵੱਧ ਇਲਾਕੇ ਦੇ ਲੋਕਾਂ ਨੇ ਕੀਤੀ ਸ਼ਿਰਕਤ
ਗੁਰਵਿੰਦਰ ਸਿੰਘ ਚਹਿਲ,ਮਾਨਸਾ : ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਨ ਅਤੇ ਸਮੇਂ ਦੇ ਹਾਣੀ ਬਣਾਉਣ ਲਈ ਪੰਜਾਬ ਸਰਕਾਰ ਵਚਨਬੱਧ : ਵਿਧਾਇਕ ਡਾ. ਵਿਜੈ ਸਿੰਗਲਾ
ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਨ ਅਤੇ ਸਮੇਂ ਦੇ ਹਾਣੀ ਬਣਾਉਣ ਲਈ ਪੰਜਾਬ ਸਰਕਾਰ ਵਚਨਬੱਧ : ਵਿਧਾਇਕ ਡਾ. ਵਿਜੈ ਸਿੰਗਲਾ
ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਫਫੜੇ ਭਾਈਕੇ ਦੇ ਸਕੂਲਾਂ ਵਿਖੇ ਹਲਕਾ ਵਿਧਾਇਕ ਮਾਨਸਾ ਨੇ ਕੀਤੇ ਕਰੀਬ 21 ਲੱਖ ਰੁਪਏ ਦੇ ਪ੍ਰੋੋਜੈਕਟਾਂ ਦੇ ਉਦਘਾਟਨ
ਸਿੱਖਿਆ ਦੇ ਖੇਤਰ ਨੂੰ ਪ੍ਰਫੂਲਿਤ ਕਰਨ ਲਈ ਕਲਾਸ ਰੂਮ, ਬੁਨਿਆਦੀ ਢਾਂਚੇ ਅਤੇ ਡਿਜੀਟਲ ਸਹੂਲਤਾਂ ਦਾ ਕੀਤਾ ਆਧੁਨਿਕੀ ਕਰਨ : ਵਿਧਾਇਕ
ਮਾਨਸਾ,(ਗੁਰਵਿੰਦਰ ਸਿੰਘ ਚਹਿਲ) : ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਨ ਅਤੇ ਸਮੇਂ ਦੇ ਹਾਣੀ ਬਣਾਉਣ ਲਈ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਚਨਬੱਧ ਹੈ ਅਤੇ ਬੱਚਿਆਂ ਦੇ ਭਵਿੱਖ ਨੂੰ ਸੰਵਾਰਨਾ ਅਤੇ ਸ਼ਿੰਗਾਰਨਾ ਸਰਕਾਰ ਦੀ ਮੁੱਖ ਤਰਜੀਹ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੇ ਪਿੰਡ ਫਫੜੇ ਭਾਈਕੇ ਵਿਖੇ ਸਰਕਾਰੀ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਫਫੜੇ ਭਾਈਕੇ ਅਤੇ ਭਾਈ ਬਹਿਲੋ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਫਫੜੇ ਭਾਈਕੇ ਵਿਖੇ ਕਰੀਬ 21 ਲੱਖ ਦੀ ਲਾਗਤ ਨਾਲ ਬਣੇ ਪ੍ਰੋਜੈਕਟਾਂ ਦਾ ਉਦਘਾਟਨ ਕਰਦਿਆਂ ਕੀਤਾ।
ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਸਹੂਲਤ ਦੇ ਮੱਦੇਨਜ਼ਰ ਅਤੇ ਉਨ੍ਹਾਂ ਦੀ ਵਧੀਆ ਤੇ ਸੁਰੱਖਿਅਤ ਸਿੱਖਿਆ ਪ੍ਰਦਾਨ ਕਰਨ ਲਈ ਸਰਕਾਰੀ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਫਫੜੇ ਭਾਈਕੇ ਵਿਖੇ 7 ਲੱਖ 51 ਹਜ਼ਾਰ ਰੁਪਏ ਦੀ ਲਾਗਤ ਨਾਲ ਐਡੀਸ਼ਨਲ ਕਲਾਸ ਰੂਮ ਅਤੇ 3 ਲੱਖ ਰੁਪਏ ਦੀ ਲਾਗਤ ਨਾਲ 60 ਮੀਟਰ ਲੰਮੀ ਚਾਰਦੀਵਾਰੀ ਕਰਵਾਈ ਗਈ ਹੈ। ਇਸੇ ਤਰ੍ਹਾਂ ਭਾਈ ਬਹਿਲੋ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਫਫੜੇ ਭਾਈਕੇ ਵਿਖੇ 9 ਲੱਖ ਰੁਪਏ ਦੀ ਲਾਗਤ ਨਾਲ ਸਕੂਲ ਦੀ ਚਾਰਦੀਵਾਰੀ ਅਤੇ 1 ਲੱਖ 13 ਰੁਪਏ ਦੀ ਲਾਗਤ ਨਾਲ ਨਵਾਂ ਪਖਾਣਾ ਬਣਾਇਆ ਗਿਆ ਹੈ।
ਹਲਕਾ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਨੂੰ ਪ੍ਰਫੂਲਿਤ ਕਰਨ ਦੇ ਮੰਤਵ ਨਾਲ ਕਲਾਸ ਰੂਮ, ਬੁਨਿਆਦੀ ਢਾਂਚਾ ਅਤੇ ਡਿਜੀਟਲ ਸਹੂਲਤਾਂ ਦਾ ਆਧੁਨਿਕੀਕਰਨ ਕੀਤਾ ਗਿਆ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਜਿੱਥੇ ਪੜ੍ਹਨ ਲਈ ਵਧੀਆਂ ਸਹੂਲਤਾਂ ਮਿਲਣਗੀਆਂ, ਉਥੇ ਹੀ ਇੱਕ ਵਧੀਆ ਮਾਹੌਲ ਵੀ ਸਿਰਜਿਆ ਗਿਆ ਹੈ, ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਤੀ ਰੂਚੀ ਵਿੱਚ ਵਾਧਾ ਹੋਇਆ ਹੈ ਅਤੇ ਵਿਦਿਆਰਥੀਆਂ ਨੂੰ ਅਕਾਦਮਿਕ ਤੌਰ 'ਤੇ ਹੋਰ ਅੱਗੇ ਵਧਣ ਦੇ ਸਮਰੱਥ ਬਣਾਉਣ ਵਿੱਚ ਵੀ ਸਹਾਈ ਹੋਵੇਗਾ।
ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਰਕਾਰ ਨੇ ਸ਼ੁਰੂ ਤੋਂ ਹੀ ਸੂਬੇ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਸੁਧਾਰ ਕਰਨਗੇ, ਤਾਂ ਜੋ ਇਨ੍ਹਾਂ ਖੇਤਰਾਂ ਵਿੱਚ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਵਾ ਪਵੇ।ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਸਿੱਖਿਆ ਦੇ ਖਸਤਾਹਾਲ ਸਿਸਟਮ ਨੂੰ ਸੁਧਾਰ ਕੇ ਗਲੀ-ਮੁਹੱਲੇ ਵਿੱਚ ਸਿੱਖਿਆ ਕ੍ਰਾਂਤੀ ਦੀ ਲਹਿਰ ਪੈਦਾ ਕੀਤੀ ਹੈ।ਉਨ੍ਹਾਂ ਨਾਲ ਹੀ ਕਿਹਾ ਕਿ ਹੁਣ ਹਰ ਸਕੂਲ ਵਿੱਚ ਵਿਦਿਆਰਥੀਆਂ ਦੇ ਬੈਠਣ ਲਈ ਵਧੀਆ ਫਰਨੀਚਰ, ਗਰੀਨ ਬੋਰਡ, ਪੀਣ ਵਾਲਾ ਸਾਫ਼ ਪਾਣੀ, ਪੜਾਉਣ ਵਾਲੇ ਵਧੀਆ ਅਧਿਆਪਕ ਤੋਂ ਇਲਾਵਾ ਹੋਰ ਵੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੇ ਸਹਿਯੋਗ ਨਾਲ ਨਸਿ਼ਆਂ ਖਿਲਾਫ਼ ਪੂਰੀ ਦ੍ਰਿੜਤਾ ਨਾਲ ਲੜ ਰਹੀ ਹੈ ਅਤੇ ਨਸ਼ਾ ਸਮੱਗਲਰਾਂ ਨੂੰ ਕਰੜੇ ਹੱਥੀ ਲੈਂਦਿਆਂ ਜਿੱਥੇ ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕਰ ਰਹੀ ਹੈ, ਉਥੇ ਹੀ ਉਨ੍ਹਾਂ ਦੇ ਘਰਾਂ 'ਤੇ ਬੁਲਡੋਜ਼ਰ ਚਲਾਏ ਜਾ ਰਹੇ ਹਨ, ਤਾਂ ਜੋ ਨੌਜਵਾਨਾਂ ਨੂੰ ਨਸ਼ੇ ਦੀ ਅਲਾਮਤ ਤੋਂ ਦੂਰ ਰੱਖਿਆ ਜਾ ਸਕੇ। ਇਸ ਤੋਂ ਇਲਾਵਾ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖਿਲਾਫ਼ ਵੀ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਗਈ ਹੈ।ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਮਾਨਸਾ ਗੁਰਪ੍ਰੀਤ ਸਿੰਘ ਭੁੱਚਰ,ਚੇਅਰਮੈਨ ਮਾਰਕਿਟ ਕਮੇਟੀ ਭੀਖੀ ਵਰਿੰਦਰ ਸੋਨੀ, ਸਰਪੰਚ ਫਫੜੇ ਭਾਈਕੇ ਜ਼ਸਵੀਰ ਕੌਰ,ਸਰਪੰਚ ਚਕੇਰੀਆਂ ਜਗਵੀਰ ਸਿੰਘ,ਸਰਪੰਚ ਦਲੇਲ ਸਿੰਘ ਵਾਲਾ ਹਰਦੀਪ ਸਿੰਘ,ਹਲਕਾ ਕੋਆਰਡੀਨੇਟਰ ਅਜੈਬ ਸਿੰਘ ਬੁਰਜ ਹਰੀ,ਸੁਖਵੀਰ ਸਿੰਘ,ਉਪ ਜਿ਼ਲ੍ਹਾ ਸਿੱਖਿਆ ਅਫ਼ਸਰ ਡਾ. ਪਰਮਜੀਤ ਸਿੰਘ ਭੋਗਲ,ਇੰਚਾਰਜ ਪ੍ਰਿੰਸੀਪਲ ਕੁਲਦੀਪ ਸਿੰਘ, ਪ੍ਰਿੰਸੀਪਲ ਕੁਲਦੀਪ ਸਿੰਘ ਚਹਿਲ,ਹੈਡ ਮਾਸਟਰ ਮੁਨੀਸ਼ ਕੁਮਾਰ,ਡਾ. ਭਰਪੂਰ ਸਿੱਧੂ,ਰਜਿੰਦਰ ਸਿੰਘ,ਗੁਰਜੰਟ ਸਿੰਘ, ਗੁਰਜੀਤ ਸਿੰਘ,ਜਗਸੀਰ ਸਿੰਘ ਖਿੱਲਣ,ਗਗਨਦੀਪ ਸਿੰਘ, ਜਗਤਾਰ ਸਿੰਘ,ਅਮਨਦੀਪ ਸਿੰਘ,ਸਿ਼ੰਦਰਪਾਲ ਕੌਰ ਤੋਂ ਇਲਾਵਾ ਸਕੂਲ ਸਟਾਫ਼,ਵਿਦਿਆਰਥੀ ਅਤੇ ਪਿੰਡ ਦੇ ਮੋਹਤਬਰ ਵਿਅਕਤੀ ਮੌਜੂਦ ਸਨ।
Thursday, March 27, 2025
ਸੁਨਾਮ,ਦਰਸ਼ਨ ਸਿੰਘ ਚੌਹਾਨ : ਫਲਾਈਓਵਰ ਕੋਲ ਖੜ੍ਹਦੇ ਟਰਾਲੇ ਦੇ ਰਹੇ ਹਾਦਸਿਆਂ ਨੂੰ ਸੱਦਾ
ਫਲਾਈਓਵਰ ਕੋਲ ਖੜ੍ਹਦੇ ਟਰਾਲੇ ਦੇ ਰਹੇ ਹਾਦਸਿਆਂ ਨੂੰ ਸੱਦਾ
ਟਰੈਫਿਕ ਪੁਲਿਸ ਦੀ ਖਾਮੋਸ਼ੀ ਨੇ ਖੜ੍ਹੇ ਕੀਤੇ ਸਵਾਲ
ਸੁਨਾਮ,ਦਰਸ਼ਨ ਸਿੰਘ ਚੌਹਾਨ : ਸੁਨਾਮ ਸ਼ਹਿਰ ਵਿੱਚ ਟ੍ਰੈਫਿਕ ਵਿਵਸਥਾ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਸੁਨਾਮ ਵਿਖੇ ਅੰਡਰ ਬਰਿੱਜ ਦਾ ਕੰਮ ਚੱਲਣ ਕਾਰਨ ਜਿਆਦਾਤਰ ਟ੍ਰੈਫਿਕ ਸਥਾਨਕ ਨਗਰ ਕੌਂਸਲ ਨੇੜਲੇ ਓਵਰਬ੍ਰਿਜ ਕੋਲ ਹੋਕੇ ਲੰਘ ਰਹੀ ਹੈ ਪਰੰਤੂ ਇੱਥੇ ਪੱਕੇ ਤੋਰ 'ਤੇ ਖੜਦੇ ਟਰਾਲਿਆਂ ਕਾਰਨ ਆਵਾਜਾਈ ਦੇ ਦੂਜੇ ਵਹੀਕਲਾਂ ਦਾ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ, ਹਰ ਵੇਲੇ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ। ਸੜਕ ਦੇ ਇੱਕ ਪਾਸੇ ਨਗਰ ਕੌਂਸਲ ਵੱਲੋਂ ਇੰਟਰਲਾਕ ਟਾਇਲਾਂ ਲਗਾਉਣ ਦਾ ਕੰਮ ਚਲ ਰਿਹਾ ਅਤੇ ਦੂਜੇ ਪਾਸੇ ਵੱਡੀ ਗਿਣਤੀ ਵਿੱਚ ਟਰਾਲੇ ਖੜੇ ਹੋਏ ਹਨ ਆਮ ਰਾਹਗੀਰ ਆਪਣੀ ਜਾਨ ਨੂੰ ਜ਼ੋਖਮ ਵਿੱਚ ਪਾਕੇ ਇਸ ਸਰਵਿਸ ਰੋਡ ਤੋਂ ਲੰਘ ਰਹੇ ਹਨ। ਬਾਵਜੂਦ ਇਸਦੇ ਟਰੈਫਿਕ ਪੁਲਿਸ ਖ਼ਾਮੋਸ਼ ਦਿਖਾਈ ਦੇ ਰਹੀ ਹੈ। ਰਾਹਗੀਰ ਟਰੈਫਿਕ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਕਰ ਰਹੇ ਹਨ। ਜਿੱਥੇ ਨਗਰ ਕੌਂਸਲ ਵੱਲੋਂ ਫਲਾਈਓਵਰ ਦੇ ਹੇਠਾਂ ਲੱਖਾਂ ਰੁਪਏ ਖਰਚ ਕੇ ਸੋਹਣਾ ਪਾਰਕ ਬਣਾਇਆ ਜਾ ਰਿਹਾ ਜਿਸ ਦੀ ਲੋਕ ਤਾਰੀਫ ਕਰ ਰਹੇ ਹਨ ਉੱਥੇ ਹੀ ਲੰਘਣ ਵਾਲੇ ਰਾਹਗੀਰ ਟ੍ਰੈਫਿਕ ਪੁਲਿਸ ਦੇ ਮਾੜੇ ਪ੍ਰਬੰਧਾਂ ਨੂੰ ਵੀ ਕੋਸ ਰਹੇ ਹਨ। ਜਦੋਂ ਇਸ ਸਬੰਧੀ ਸ਼ਹਿਰ ਦੇ ਵਸਿੰਦਿਆ ਸਣੇ ਹੋਰ ਰਾਹਗੀਰਾਂ ਨਾਲ ਗੱਲ ਕੀਤੀ ਤਾਂ ਉਨ੍ਹਾ ਦਾ ਕਹਿਣਾ ਸੀ ਕਿ ਸੁਨਾਮ ਦੀ ਟ੍ਰੈਫਿਕ ਪੁਲਿਸ ਨੇ ਆਪਣੀ ਜਿੰਮੇਵਾਰੀ ਨੂੰ ਸਿਰਫ ਆਈ ਟੀ ਆਈ ਚੌਂਕ ਵਿੱਚ ਨਾਕੇ ਲਗਾਉਣ ਤੱਕ ਹੀ ਸੀਮਤ ਕਰ ਕੇ ਰੱਖ ਲਿਆ ਹੈ, ਬਾਕੀ ਸ਼ਹਿਰ ਵਿੱਚ ਕੀ ਹੋ ਰਿਹਾ ਹੈ ਇਸ ਦੀ ਚਿੰਤਾ ਨਹੀਂ ? ਓਵਰਬ੍ਰਿਜ ਕੋਲ ਟ੍ਰੈਫਿਕ ਜਿਆਦਾ ਹੋਣ ਕਾਰਨ ਕਿਸੇ ਵੇਲੇ ਵੀ ਜਾਨੀ ਨੁਕਸਾਨ ਹੋ ਸਕਦਾ ਹੈ। ਇਹ ਮਾਮਲਾ ਜਦੋਂ ਟ੍ਰੈਫਿਕ ਇੰਚਾਰਜ਼ ਨਿਰਭੈ ਸਿੰਘ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਕਿਤੇ ਚਾਹ ਪੀ ਰਹੇ ਹਨ ਅਤੇ ਦੋ ਮਿੰਟਾਂ 'ਚ ਮੌਕੇ 'ਤੇ ਪੁੱਜ ਕੇ ਟਰਾਲਿਆਂ ਨੂੰ ਹਟਾ ਦਿੱਤਾ ਜਾਵੇਗਾ ਪਰੰਤੂ ਸ਼ਾਮ ਤੱਕ ਵੀ ਟ੍ਰੈਫਿਕ ਸਮੱਸਿਆ ਜਿਉਂ ਦੀ ਤਿਉਂ ਬਣੀ ਰਹੀ, ਅਤੇ ਟ੍ਰੈਫਿਕ ਇੰਚਾਰਜ਼ ਦਾ ਮੌਕੇ 'ਤੇ ਨਾ ਆਉਣਾ ਭੇਦ ਬਣਿਆ ਰਿਹਾ। ਟਰਾਲੇ ਵੀਰਵਾਰ ਨੂੰ ਵੀ ਉਸੇ ਹਾਲਤ ਵਿੱਚ ਖ਼ੜ੍ਹੇ ਰਹੇ।
Thursday, March 20, 2025
ਹੀਰੋਂ ਖ਼ੁਰਦ,ਗੁਰਵਿੰਦਰ ਸਿੰਘ ਚਹਿਲ : ਜ਼ਿਲ੍ਹਾ ਮਾਨਸਾ ਦੀ ਦਾਖਲਾ ਮੁਹਿੰਮ ਦੇ ਆਗਾਜ਼ ਲਈ ਦਾਖਲਾ ਵੈਨ ਨੂੰ ਹਰੀ ਝੰਡੀ
ਜ਼ਿਲ੍ਹਾ ਮਾਨਸਾ ਦੀ ਦਾਖਲਾ ਮੁਹਿੰਮ ਦੇ ਆਗਾਜ਼ ਲਈ ਦਾਖਲਾ ਵੈਨ ਨੂੰ ਹਰੀ ਝੰਡੀ
ਜ਼ਿਲ੍ਹਾ ਮਾਨਸਾ ਦੇ ਸਰਕਾਰੀ ਸਕੂਲ ਪੂਰੇ ਪੰਜਾਬ ਲਈ ਉਦਾਹਰਨ : ਡਾ. ਵਿਜੈ ਸਿੰਗਲਾ ਅਤੇ ਡੀ.ਸੀ. ਕੁਲਵੰਤ ਸਿੰਘ
ਹੀਰੋਂ ਖ਼ੁਰਦ,ਗੁਰਵਿੰਦਰ ਸਿੰਘ ਚਹਿਲ : ਸਿੱਖਿਆ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਮਾਨਸਾ ਦੀ ਦਾਖਲਾ ਮੁਹਿੰਮ ਦਾ ਆਗਾਜ਼ ਜ਼ਿਲ੍ਹਾ ਸਿੱਖਿਆ ਅਫਸਰ ਭੁਪਿੰਦਰ ਕੌਰ ਦੀ ਯੋਗ ਅਗਵਾਈ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਅਤਲਾ ਕਲਾਂ ਤੋਂ ਕੀਤਾ ਗਿਆ । ਇਸ ਮੁਹਿੰਮ ਦੀ ਸ਼ੁਰੂਆਤ ਲਈ ਰੱਖੇ ਗਏ ਸੱਭਿਆਚਾਰਕ ਪ੍ਰੋਗਰਾਮ ਅਤੇ ਦਾਖਲਾ ਵੈਨ ਰਵਾਨਗੀ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਡਾ. ਵਿਜੈ ਸਿੰਗਲਾ ਹਲਕਾ ਵਿਧਾਇਕ ਮਾਨਸਾ ਅਤੇ ਕੁਲਵੰਤ ਸਿੰਘ ਡਿਪਟੀ ਕਮਿਸ਼ਨਰ ਮਾਨਸਾ ਨੇ ਸ਼ਿਰਕਤ ਕੀਤੀ । ਇਸ ਪ੍ਰੋਗਰਾਮ ਦੌਰਾਨ ਡਾ. ਵਿਜੈ ਸਿੰਗਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲਈ ਅਹਿਮ ਕਦਮ ਚੱਕੇ ਹਨ । ਹੁਣ ਪੰਜਾਬ ਦੇ ਸਕੂਲ ਮਿਆਰੀ ਸਿੱਖਿਆ ਪ੍ਰਦਾਨ ਕਰਨ ਵਿੱਚ ਦੇਸ਼ ਵਿੱਚੋਂ ਮੋਹਰੀ ਹਨ।ਕੁਲਵੰਤ ਸਿੰਘ ਡਿਪਟੀ ਕਮਿਸ਼ਨਰ ਮਾਨਸਾ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਪ੍ਰਾੲਵੇਟ ਸਕੂਲਾਂ ਦੇ ਅਧਿਆਪਕਾਂ ਤੋਂ ਵਧੇਰੇ ਸਿੱਖਿਅਤ ਅਤੇ ਕਾਬਲੀਅਤ ਵਾਲੇ ਹਨ । ਵਧੇਰੇ ਸਰਕਾਰੀ ਨੌਕਰੀਆਂ ਵੀ ਸਰਕਾਰੀ ਸਕੂਲਾਂ ਵਿੱਚ ਪੜ੍ਹੇ ਵਿਦਿਆਰਥੀਆਂ ਨੂੰ ਮਿਲਦੀਆਂ ਹਨ । ਜ਼ਿਲ੍ਹਾ ਮਾਨਸਾ ਦੇ ਸਮੂਹ ਸਕੂਲ ਹੁਣ ਹਰ ਸਹੂਲਤ ਨਾਲ ਭਰਪੂਰ ਹਨ ਅਤੇ ਸਿੱਖਿਆ ਦੇ ਖੇਤਰ ਵਿੱਚ ਮੱਲਾਂ ਮਾਰ ਰਹੇ ਹਨ । ਭੁਪਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫਸਰ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਨਸਾ ਜ਼ਿਲ੍ਹਾ ਦੇ ਸਮੂਹ ਅਧਿਆਪਕ ਬਹੁਤ ਮਿਹਨਤੀ ਹਨ । ਸਕੂਲ ਆਫ ਐਮੀਨੈਂਸ, ਸਕੂਲ ਆਫ ਹੈਪੀਨੈੱਸ, ਸਕੂਲ ਆਫ ਬਰਿਲੀਐਂਸ ਵਰਗੇ ਸਕੂਲ ਹੁਣ ਨਵੀਆਂ ਪੈੜਾਂ ਪਾਉਣ ਵੱਲ ਵਧ ਰਹੇ ਹਨ । ਵਿੱਦਿਅਕ ਪੱਖੋਂ ਜ਼ਿਲ੍ਹਾ ਮਾਨਸਾ ਪੰਜਾਬ ਦੀ ਅਗਵਾਈ ਕਰਦਾ ਨਜ਼ਰ ਆਉਂਦਾ ਹੈ । ਸੋ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਸੁਨਿਹਰੀ ਭਵਿੱਖ ਲਈ ਸਰਕਾਰੀ ਸਕੂਲਾਂ ਦੀ ਚੋਣ ਕਰਨੀ ਚਾਹੀਦੀ ਹੈ।ਉਪਰੋਕਤ ਤੋਂ ਇਲਾਵਾ ਇਸ ਪ੍ਰੋਗਰਾਮ ਨੂੰ ਡਾ. ਪਰਮਜੀਤ ਸਿੰਘ ਭੋਗਲ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ,ਮਦਨ ਲਾਲ ਕਟਾਰੀਆ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ , ਬਲਾਕ ਨੋਡਲ ਅਫਸਰ ਅਵਤਾਰ ਸਿੰਘ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੱਤਪਾਲ ਸਿੰਘ ਨੇ ਵੀ ਸੰਬੋਧਨ ਕੀਤਾ । ਇਸ ਪ੍ਰੋਗਰਾਮ ਦੌਰਾਨ ਵਿੱਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ । ਅਧਿਆਪਕਾਂ ਦੁਆਰਾ ਤਿਆਰ ਕੀਤੀ ਸਹਾਇਕ ਸਿੱਖਿਆ ਸਮੱਗਰੀ ਦੀ ਪੇਸ਼ਕਾਰੀ ਇਸ ਪ੍ਰੋਗਰਾਮ ਦੇ ਆਕਰਸ਼ਨ ਦਾ ਕੇਂਦਰ ਰਹੀ । ਪ੍ਰੋਗਰਾਮ ਸਮਾਪਤੀ ਤੋਂ ਬਾਅਦ ਮੁੱਖ ਮਹਿਮਾਨ ਡਾ. ਵਿਜੈ ਸਿੰਗਲਾ ਵਿਧਾਇਕ ਮਾਨਸਾ , ਕੁਲਵੰਤ ਸਿੰਘ ਡਿਪਟੀ ਕਮਿਸ਼ਨਰ ਮਾਨਸਾ , ਭੁਪਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫਸਰ, ਮਦਨ ਲਾਲ ਕਟਾਰੀਆ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਦੁਆਰਾ ਦਾਖਲਾ ਮੁਹਿੰਮ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ । ਵੈਨ ਬਾਰੇ ਦੱਸਦਿਆਂ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਨਵਨੀਤ ਕੱਕੜ ਅਤੇ ਹਰਪ੍ਰੀਤ ਸਿੰਘ ਡੀ.ਐਸ.ਐਮ. ਦੁਆਰਾ ਦੱਸਿਆ ਗਿਆ ਕਿ ਇਹ ਵੈਨ ਲਗਾਤਾਰ ਤਿੰਨ ਦਿਨ ਸਮੁੱਚੇ ਜ਼ਿਲ੍ਹਾ ਮਾਨਸਾ ਵਿੱਚ ਸਰਕਾਰੀ ਸਕੂਲਾਂ ਵਿੱਚ ਦਾਖਲੇ ਦਾ ਪ੍ਰਚਾਰ ਕਰੇਗੀ । ਇਸ ਪ੍ਰੋਗਰਾਮ ਦੇ ਸਫਲ ਕਰਨ ਵਿੱਚ ਸੀ.ਐਚ.ਟੀ. ਸੁਖਵੀਰ ਕੌਰ, ਸੀ.ਐਚ.ਟੀ. ਪਰਵਿੰਦਰ ਸਿੰਘ ਅਤੇ ਹੈੱਡ ਟੀਚਰ ਬਲਜਿੰਦਰ ਸਿੰਘ ਦੀ ਵਿਸ਼ੇਸ਼ ਭੂਮਿਕਾ ਰਹੀ। ਪ੍ਰੋਗਰਾਮ ਵਿੱਚ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਨਵਨੀਤ ਕੱਕੜ ਅਤੇ ਅੰਮ੍ਰਿਤਵੀਰ ਸਿੰਘ,ਬੀ.ਆਰ.ਸੀ. ਗਗਨ ਸ਼ਰਮਾ,ਸੋਨੀ ਸਿੰਗਲਾ,ਰਜਿੰਦਰ ਸਿੰਘ ਨੇ ਪ੍ਰੋਗਰਾਮ ਪ੍ਰਬੰਧਨ ਵਿੱਚ ਅਹਿਮ ਭੂਮਿਕਾ ਨਿਭਾਈ । ਸਮੁੱਚੇ ਬਲਾਕ ਮਾਨਸਾ ਦੇ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਸਕੂਲ ਮੁਖੀਆਂ ਅਤੇ ਮਾਪਿਆਂ ਨੇ ਵਿਸ਼ੇਸ਼ ਰੂਪ ਵਿੱਚ ਇਸ ਪ੍ਰੋਗਰਾਮ ਦਾ ਹਿੱਸਾ ਬਣ ਕੇ ਪ੍ਰੋਗਰਾਮ ਨੂੰ ਸਫਲ ਬਣਾਇਆ।
Tuesday, March 18, 2025
ਪੱਤਰ ਪ੍ਰੇਰਕ ਲੁਧਿਆਣਾ : ਐਸੋਸੀਏਟ ਪ੍ਰੀ ਪ੍ਰਾਇਮਰੀ ਅਧਿਆਪਕ ਯੂਨੀਅਨ ਮੁੱਖ ਮੰਤਰੀ ਮਾਨ ਤੇ ਕੇਜਰੀਵਾਲ ਨੂੰ ਮਿਲਣ ਲਈ ਵੱਡੀ ਗਿਣਤੀ ਵਿੱਚ ਹੋਏ ਇਕੱਤਰ
ਐਸੋਸੀਏਟ ਪ੍ਰੀ ਪ੍ਰਾਇਮਰੀ ਅਧਿਆਪਕ ਯੂਨੀਅਨ ਮੁੱਖ ਮੰਤਰੀ ਮਾਨ ਤੇ ਕੇਜਰੀਵਾਲ ਨੂੰ ਮਿਲਣ ਲਈ ਵੱਡੀ ਗਿਣਤੀ ਵਿੱਚ ਹੋਏ ਇਕੱਤਰ
ਸਾਰੇ ਦਿਨ ਦੀ ਖੱਜਲ ਖੁਆਰੀ ਤੋਂ ਬਾਅਦ ਵੀ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਨੂੰ ਨਹੀਂ ਮਿਲਾਇਆ
ਪੱਤਰ ਪ੍ਰੇਰਕ,ਲੁਧਿਆਣਾ : ਐਸੋਸੀਏਟ ਪ੍ਰੀ ਪ੍ਰਾਇਮਰੀ ਅਧਿਆਪਕ ਯੂਨੀਅਨ ਦੇ ਸੱਦੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਵੱਡੀ ਗਿਣਤੀ ਵਿੱਚ ਅਧਿਆਪਕ ਚਤਰ ਸਿੰਘ ਪਾਰਕ ਵਿੱਚ ਇਕੱਠੇ ਹੋਏ। ਪ੍ਰਸ਼ਾਸਨ ਵੱਲੋਂ ਯੂਨੀਅਨ ਨੂੰ ਮੁੱਖ ਮੰਤਰੀ ਨਾਲ ਮਿਲਾਉਣ ਦਾ ਭਰੋਸਾ ਦੇ ਕੇ ਡੀ.ਸੀ. ਦਫਤਰ ਲੁਧਿਆਣਾ ਵਿਖੇ ਬੁਲਾਇਆ ਪਰ ਸਾਰਾ ਦਿਨ ਦੀ ਖੱਜਲ ਖੁਆਰੀ ਤੋਂ ਬਾਅਦ ਵੀ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਮਿਲਣ ਆਏ ਮੁੱਖ ਮੰਤਰੀ ਨੂੰ ਨਹੀਂ ਮਿਲਾਇਆ ਤੇ ਪ੍ਰਸ਼ਾਸਨ ਵੱਲੋਂ ਸੂਬਾ ਪ੍ਰਧਾਨ ਹਰਪ੍ਰੀਤ ਕੌਰ ਜਲੰਧਰ ਤੇ ਬਿਨਾਂ ਵਜ੍ਹਾ ਤੋਂ ਪਰਚਾ ਪਾਉਣ ਦੀ ਧਮਕੀ ਦਿੱਤੀ ਗਈ।ਇਸ ਦੀ ਜੱਥੇਬੰਦੀ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਯੂਨੀਅਨ ਦੀ ਸੂਬਾ ਪ੍ਰਧਾਨ ਹਰਪ੍ਰੀਤ ਕੌਰ ਜਲੰਧਰ ਨੇ ਦੱਸਿਆ ਕਿ ਇਹ ਉਹ ਹੀ ਸਰਕਾਰ ਹੈ ਜਿਸ ਨੇ ਉਹਨਾਂ ਦੇ ਧਰਨੇ ਵਿਚ ਆ ਕੇ 36 ਹਜ਼ਾਰ ਰੁਪਏ ਤਨਖਾਹ ਕਰਨ ਦਾ ਵਾਅਦਾ ਕੀਤਾ ਸੀ।ਸਰਕਾਰ ਨੇ ਵਾਅਦਾ ਕੀ ਪੂਰਾ ਕਰਨਾ ਸੀ।ਸਰਕਾਰ ਨੇ ਰਹਿੰਦੇ ਸਾਥੀਆਂ ਨੂੰ ਜੁਆਇਨ ਨਹੀਂ ਕਰਵਾਇਆ।ਇਸ ਮੌਕੇ ਸੂਬਾ ਆਗੂ ਦੀਪਕ ਅੰਮ੍ਰਿਤਸਰ,ਕਰਮਿੰਦਰ ਸਿੰਘ ਪਟਿਆਲਾ, ਮੇਜਰ ਸਿੰਘ ਮਾਨਸਾ,ਚਰਨਪਾਲ ਮਾਨਸਾ,ਰਾਜਪਾਲ ਸਿੰਘ ਮਾਨਸਾ, ਕਰਮਜੀਤ ਕੌਰ ਲੁਧਿਆਣਾ,ਦਲਜੀਤ ਸਿੰਘ ਲੁਧਿਆਣਾ,ਰਾਜਵੀਰ ਸਿੰਘ ਅੰਮ੍ਰਿਤਸਰ,ਗੁਰਵਿੰਦਰ ਸਿੰਘ ਅੰਮ੍ਰਿਤਸਰ,ਭਗਤ ਅੰਮ੍ਰਿਤਸਰ, ਦਰਸ਼ਨ ਸਿੰਘ ਫਤਿਹਗੜ੍ਹ ਸਾਹਿਬ,ਰੁਪਿੰਦਰ ਸਿੰਘ ਸੰਗਰੂਰ,ਬਾਜ ਸਿੰਘ,ਸੁਖਵੀਰ ਸਿੰਘ ਬਠਿੰਡਾ,ਸਤਨਾਮ ਸਿੰਘ ਰੋਪੜ,ਕਮਲਜੀਤ ਕੋਰ ਬਠਿੰਡਾ,ਅਣਖਬੀਰ ਸਿੰਘ ਤਰਨਤਾਰਨ,ਕਮਲਪ੍ਰੀਤ ਸਿੰਘ ਭੱਠਲ ਤਰਨਤਾਰਨ,ਗੁਰਪ੍ਰੀਤ ਸਿੰਘ ਤਰਨਤਾਰਨ,ਅਮਨ ਮੁਕਤਸਰ,ਮਮਤਾ ਰਾਣੀ ਜਲੰਧਰ,ਰਜਨੀ ਜਲੰਧਰ,ਗੁਰਪਿੰਦਰ ਸਿੰਘ ਮੋਗਾ,ਬਲਕਰਨ ਸਿੰਘ ਮੁਕਤਸਰ ਸਾਹਿਬ,ਜੀਵਨ ਸਿੰਘ ਸੰਗਰੂਰ, ਜੱਸੀ ਮੰਡੇਰ,ਬਿਹਾਰਾ ਦੋਦੜਾ, ਸਰਬਜੀਤ ਬੋਹਾ,ਨੀਰੂ ਬੁਢਲਾਡਾ,ਸੰਦੀਪ ਬੁਢਲਾਡਾ,ਬਲਜੀਤ ਕੌਰ ਰਿਉਦ ਅੰਗਰੇਜ਼ ਕੌਰ ਮਾਨਸਾ ਹਾਜ਼ਿਰ ਸਨ।
Monday, March 17, 2025
ਗੁਰਵਿੰਦਰ ਸਿੰਘ ਚਹਿਲ ਚੀਮਾ ਮੰਡੀ :ਈਟੀਟੀ 2364 ਅਧਿਆਪਕਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 19 ਨੂੰ ਸੌਂਪਣਗੇ ਨਿਯੁਕਤੀ ਪੱਤਰ
ਈਟੀਟੀ 2364 ਅਧਿਆਪਕਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 19 ਨੂੰ ਸੌਂਪਣਗੇ ਨਿਯੁਕਤੀ ਪੱਤਰ
ਸਿੱਖਿਆ ਵਿਭਾਗ ਦੇ ਵੱਲੋਂ ਜਾਰੀ ਕੀਤੇ ਗਏ ਪੱਤਰ ਦੇ ਮੁਤਾਬਕ ਲੁਧਿਆਣਾ ਦੇ ਗੁਰੂ ਨਾਨਕ ਭਵਨ ਵਿਖੇ ਇਹਨਾਂ ਅਧਿਆਪਕਾਂ ਨੂੰ ਨੌਕਰੀ ਦੇ ਨਿਯੁਕਤੀ ਪੱਤਰ ਸੌਂਪੇ ਜਾਣਗੇ।
ਸਿਖਿਆ ਵਿਭਾਗ ਵੱਲੋਂ ਇਸ ਸਬੰਧੀ ਪੱਤਰ ਜਾਰੀ ਕਰ ਦਿੱਤਾ ਹੈ।
Sunday, March 16, 2025
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਹਰੇ ਭਰੇ ਵਾਤਾਵਰਨ 'ਚ ਹੀ ਅਸੀਂ ਵਧੀਆ ਜ਼ਿੰਦਗੀ ਜੀ ਸਕਦੇ ਹਾਂ : ਵਿਦਿਆ ਸਕੱਤਰ ਸੁਖਮਿੰਦਰ ਸਿੰਘ
ਹਰੇ ਭਰੇ ਵਾਤਾਵਰਨ 'ਚ ਹੀ ਅਸੀਂ ਵਧੀਆ ਜ਼ਿੰਦਗੀ ਜੀ ਸਕਦੇ ਹਾਂ : ਵਿਦਿਆ ਸਕੱਤਰ ਸੁਖਮਿੰਦਰ ਸਿੰਘ
-
ਪੀ.ਪੀ.ਐਸ. ਚੀਮਾ ਦੇ ਪਾਣੀ ਦੇ ਸੈਂਪਲ ਵਿੱਚ ਨਹੀਂ ਕੋਈ ਖ਼ਰਾਬੀ : ਐਮ.ਡੀ. ਜਸਵੀਰ ਸਿੰਘ ਚੀਮਾ ਡਿਪਟੀ ਕਮਿਸ਼ਨਰ ਸੰਗਰੂਰ ਦੇ ਹੁਕਮਾਂ ਤਹਿਤ ਦੁਬਾਰਾ ਲਏ ਗਏ ਸੈਂਪਲ ਦੀ ਰਿਪੋਰਟ...
-
ਕੇਵਲ ਨਾਂ ਦੇ ਪੱਕੇ ਹੋਏ ਪ੍ਰੀ ਪ੍ਰਾਇਮਰੀ ਅਧਿਆਪਕ 2 ਮਾਰਚ ਨੂੰ ਕਰਨਗੇ ਸਟੇਟ ਪੱਧਰੀ ਮੀਟਿੰਗ ਮਾਨਸਾ (ਪੱਤਰ ਪ੍ਰੇਰਕ) : ਕੱਚੇ ਅਧਿਆਪਕਾਂ ਤੋਂ ਪੱਕੇ ਹੋਏ ਐਸੋਸੀਏਟ ਪ੍ਰੀ-ਪ...
-
ਐਸੋਸੀਏਟ ਅਧਿਆਪਕ ਫਰੰਟ ਮਾਨਸਾ ਨੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਦਿੱਤਾ ਮੰਗ ਪੱਤਰ ਹਾਂ ਪੱਖੀ ਹੁੰਗਾਰਾ ਨਾ ਮਿਲਣ 'ਤੇ 23 ਮਾਰਚ ਨੂੰ ਮੁੱ...








