ਨਸ਼ਿਆਂ ਦਾ ਲੱਕ ਟੁੱਟਣ ਕਿਨਾਰੇ,ਹਰੇਕ ਪਿੰਡ ਨੂੰ ਨਸ਼ਿਆਂ ਖਿਲਾਫ ਇਕਜੁਟ ਹੋਣ ਦਾ ਸੱਦਾ : ਹਰਪਾਲ ਸਿੰਘ ਚੀਮਾ
ਪੰਜਾਬ ਦੇ ਪਾਣੀ ਅਤੇ ਜਵਾਨੀ ਨੂੰ ਬਚਾਉਣ ਲਈ ਸੂਬਾ ਸਰਕਾਰ ਡਟ ਕੇ ਖੜ੍ਹੀ
ਮਾਨਸਾ ਵਿਚ ਸਾਰੇ 247 ਪਿੰਡਾਂ ਦੇ ਪਹਿਰੇਦਾਰ ਦਾ ਜਿ਼ਲ੍ਹਾ ਪੱਧਰੀ ਸਮਾਗਮ ਕਰਵਾਇਆ
ਨਸ਼ਿਆਂ ਦਾ ਲੱਕ ਟੁੱਟਣ ਕਿਨਾਰੇ,ਹਰੇਕ ਪਿੰਡ ਨੂੰ ਨਸ਼ਿਆਂ ਖਿਲਾਫ ਇਕਜੁਟ ਹੋਣ ਦਾ ਸੱਦਾ : ਹਰਪਾਲ ਸਿੰਘ ਚੀਮਾ
ਪੰਜਾਬ ਦੇ ਪਾਣੀ ਅਤੇ ਜਵਾਨੀ ਨੂੰ ਬਚਾਉਣ ਲਈ ਸੂਬਾ ਸਰਕਾਰ ਡਟ ਕੇ ਖੜ੍ਹੀ
ਮਾਨਸਾ ਵਿਚ ਸਾਰੇ 247 ਪਿੰਡਾਂ ਦੇ ਪਹਿਰੇਦਾਰ ਦਾ ਜਿ਼ਲ੍ਹਾ ਪੱਧਰੀ ਸਮਾਗਮ ਕਰਵਾਇਆ
ਤਪਦੀ ਗਰਮੀ ਕਾਰਨ ਬੱਚਿਆਂ ਦੀ ਛੁੱਟੀ ਦਾ ਸਮਾਂ ਘੱਟ ਕਰਨ ਦੀ ਮੰਗ
ਤੇਜ਼ ਧੁੱਪ ਕਾਰਣ ਦੂਰ-ਦੂਰਾਡੇ ਬੱਚਿਆਂ ਨੂੰ ਜਾਣਾ ਹੋਇਆ ਔਖਾ : ਗੁਰਜੰਟ ਸਿੰਘ ਬੱਛੋਆਣਾ
ਖੁਸ਼ਪ੍ਰੀਤ ਸਿੰਘ ਚਹਿਲ, ਚੀਮਾ ਮੰਡੀ : ਕੜਾਕੇ ਦੀ ਗਰਮੀ ਪੈਣ ਕਾਰਨ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦਾ ਸਮਾਂ ਘੱਟ ਕਰਨ ਦੀ ਮੰਗ ਕਰਦਿਆਂ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਸਿੱਖਿਆ ਵਿਭਾਗ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਕੂਲਾਂ ਦਾ ਸਮਾਂ 8 ਵਜੇ ਤੋਂ 12 ਵਜੇ ਤੱਕ ਕੀਤਾ ਜਾਵੇ। ਉਹਨਾਂ ਕਿਹਾ ਕਿ ਤੇਜ ਲੂਆਂ ਕਾਰਨ ਬੱਚੇ ਬਿਮਾਰ ਹੋ ਰਹੇ ਹਨ ਅਤੇ ਬੱਚਿਆਂ ਦੇ ਘਰ ਸਕੂਲਾਂ ਤੋਂ ਕਾਫੀ ਦੂਰ ਹਨ ਉਹਨਾਂ ਲਈ ਕੋਈ ਟਰਾਂਸਪੋਰਟ ਦਾ ਪ੍ਰਬੰਧ ਵੀ ਨਹੀਂ ਹੈ।ਜਥੇਬੰਦੀ ਪੰਜਾਬ ਦੇ ਸੂਬਾ ਪ੍ਰਚਾਰ ਸਕੱਤਰ ਗੁਰਜੰਟ ਸਿੰਘ ਬੱਛੋਆਣਾ ਨੇ ਮੰਗ ਕੀਤੀ ਕਿ ਸਕੂਲਾਂ ਦਾ ਸਮਾਂ ਘੱਟ ਕੀਤਾ ਜਾਵੇ ਉਹਨਾਂ ਕਿਹਾ ਕਿ ਤੇਜ ਲੂਆਂ ਪੈਣ ਕਾਰਨ ਬੱਚੇ ਸਕੂਲ ਨਹੀਂ ਆ ਰਹੇ। ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਟਰਾਂਸਪੋਰਟ ਦੀ ਵੀ ਵੱਡੀ ਘਾਟ ਹੈ ਜਿਸ ਕਾਰਨ ਦੁਪਹਿਰੇ ਬੱਚਿਆਂ ਨੂੰ ਕੜਕਦੀ ਧੁੱਪ ਵਿੱਚ ਘਰੋ-ਘਰੀ ਜਾਣਾ ਵੀ ਔਖਾ ਹੁੰਦਾ ਹੈ। ਉਨਾਂ ਪੰਜਾਬ ਸਰਕਾਰ ਤੋਂ ਸਕੂਲਾਂ ਦਾ ਸਮਾਂ ਘੱਟ ਕਰਨ ਦੀ ਮੰਗ ਰੱਖੀ।
ਅਧਿਆਪਕ ਮਸਲਿਆਂ ਨੂੰ ਲੈ ਕੇ ਵਫਦ ਬਲਾਕ ਸਿੱਖਿਆ ਅਫਸਰ ਬੁਢਲਾਡਾ ਨੂੰ ਮਿਲਿਆ
ਇੱਕ ਤਰੀਕ ਨੂੰ ਹੋਣਗੀਆਂ ਅਧਿਆਪਕਾਂ ਦੀਆਂ ਤਨਖਾਹਾਂ ਜਮਾ : ਸਤਪਾਲ ਸ਼ਰਮਾ
ਖੁਸ਼ਪ੍ਰੀਤ ਸਿੰਘ ਚਹਿਲ, ਹੀਰੋਂ ਖ਼ੁਰਦ : ਅਧਿਆਪਕ ਮਸਲਿਆਂ ਨੂੰ ਲੈ ਕੇ ਪ੍ਰਾਇਮਰੀ ਅਧਿਆਪਕਾਂ ਦਾ ਇੱਕ ਵਫਦ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ,ਸੁਖਵਿੰਦਰ ਸਿੰਗਲਾ ਬਰੇਟਾ ਦੀ ਅਗਵਾਈ ਵਿੱਚ ਬਲਾਕ ਸਿੱਖਿਆ ਅਫ਼ਸਰ (ਬੁਢਲਾਡਾ,ਬਰੇਟਾ, ਮਾਨਸਾ,ਝੁਨੀਰ, ਸਰਦੂਲਗੜ) ਨੂੰ ਮਿਲਿਆ। ਪਿਛਲੇ ਮਹੀਨੇ ਅਧਿਆਪਕਾਂ ਦੀਆਂ ਲੇਟ ਹੋਈਆਂ ਤਨਖਾਹਾਂ ਨੂੰ ਲੈ ਕੇ ਅਗਲੇ ਮਹੀਨੇ ਇਕ ਤਰੀਕ ਨੂੰ ਤਨਖਾਹ ਜਾਰੀ ਕਰਨ ਦੀ ਮੰਗ ਕੀਤੀ ਗਈ।ਉਹਨਾਂ ਕਿਹਾ ਕਿ ਇਸ ਸਬੰਧੀ ਅਧਿਆਪਕਾਂ ਦੇ ਤਨਖਾਹਾਂ ਦੇ ਬਿਲ ਖਜ਼ਾਨਾ ਦਫਤਰ ਭੇਜੇ ਜਾ ਰਹੇ ਹਨ ਅਤੇ ਤਨਖਾਹਾਂ ਮਹੀਨੇ ਦੀ ਪਹਿਲੀ ਤਰੀਕ ਨੂੰ ਉਹਨਾਂ ਦੇ ਖਾਤਿਆਂ ਵਿੱਚ ਜਮਾ ਹੋ ਜਾਣਗੀਆਂ। ਮਿਡ-ਡੇ-ਮੀਲ ਦੀਆਂ ਰਸੋਈਆ ਲਈ ਪੇਂਟ ਦੀ ਗਰਾਂਟ ਜਾਰੀ ਕਰਨਾ,ਭਾਂਡੇ,ਅਨਾਜ ਸਬੰਧੀ ਢੋਲ ਆਦਿ ਦੀ ਮੰਗ ਕੀਤੀ ਜਿਸ ਸਬੰਧੀ ਏਜੰਡਾ ਬਣਾ ਕੇ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ ਨੂੰ ਭੇਜਿਆ।ਜਥੇਬੰਦੀ ਵੱਲੋਂ ਮੰਗ ਕੀਤੀ ਗਈ ਕਿ ਜੋ ਅਧਿਆਪਕ ਉਸ ਵਿਸ਼ੇ ਦੇ ਮਾਹਿਰ ਹਨ,ਨੂੰ ਹੀ ਸੈਂਟਰ,ਬਲਾਕ,ਜ਼ਿਲ੍ਹਾ ਪੱਧਰ 'ਤੇ ਡਿਊਟੀਆਂ ਲਈ ਬੁਲਾਇਆ ਜਾਵੇ। ਜਥੇਬੰਦੀ ਵੱਲੋਂ ਬੇਲੋੜੀ ਡਾਕ ਖਤਮ ਕਰਨਾ,ਸਿੰਗਲ ਟੀਚਰ ਸਕੂਲਾਂ ਵਿੱਚ ਅਧਿਆਪਕ ਭੇਜਣਾ,ਲੋੜਵੰਦ ਸਕੂਲਾਂ ਲਈ ਗਰਾਂਟ ਜਾਰੀ ਕਰਨਾ ਆਦਿ ਮਸਲਿਆਂ ਤੇ ਗੱਲਬਾਤ ਕੀਤੀ ਗਈ।ਜਥੇਬੰਦੀ ਨੂੰ ਭਰੋਸਾ ਦਿਵਾਉਂਦਿਆ ਬਲਾਕ ਸਿੱਖਿਆ ਅਫਸਰ ਸਤਪਾਲ ਸ਼ਰਮਾ ਨੇ ਕਿਹਾ ਕਿ ਅਧਿਆਪਕਾਂ ਦੇ ਮਸਲਿਆਂ ਦਾ ਹੱਲ ਕੀਤਾ ਜਾਵੇਗਾ।ਇਸ ਸਮੇਂ ਜਸ਼ਨਦੀਪ ਕੁਲਾਣਾ, ਗੁਰਮੇਲ ਸਿੰਘ ਬਰੇ,ਗੁਰਚਰਨ ਸਿੰਘ ਫੱਤਾ ਮਾਲੋਕਾ, ਗੁਰਜੰਟ ਸਿੰਘ ਬੱਛੋਆਣ,ਸੁਖਵਿੰਦਰ ਸਿੰਗਲਾ ਬਰੇਟਾ,ਰਾਕੇਸ਼ ਗੋਇਲ ਬਰੇਟਾ,ਰਾਮ ਜਸ ਸਿੰਘ ਬਹਾਦਰਪੁਰ, ਰਾਜੇਸ਼ ਬਰੇਟਾ,ਕੁਲਵਿੰਦਰ ਸਿੰਘ ਬਛੋਆਣਾ, ਨਵਨੀਤ ਬੱਗਾ ਹਸਨਪੁਰ,ਰਾਮਪਾਲ ਸਿੰਘ ਗੁੜੱਦੀ,ਤਿਰਲੋਕ ਜੈਨ ਬੁਢਲਾਡਾ,ਮੱਖਣ ਸਿੰਘ ਗੁਰਨੇ ਖੁਰਦ,ਦਰਸ਼ਨ ਸਿੰਘ,ਵਨੀਤ ਕੁਮਾਰ, ਕ੍ਰਿਸ਼ਨ ਸਿੰਘ ਦਰੀਆਪੁਰ,ਪ੍ਰਵੀਨ ਕੁਮਾਰ ਬਲਿਆਲ, ਸੰਦੀਪ ਕੁਮਾਰ,ਜਗਤਾਰ ਸਿੰਘ ਚੱਕ ਭਾਈਕੇ, ਨੇਤਾ ਜੀ,ਸੁਨੀਲ ਕੁਮਾਰ, ਦਲਜੀਤ ਖਾਰਾ,ਗੁਰਮੇਲ ਸਿੰਘ ਆਦਿ ਹਾਜ਼ਰ ਸਨ।
ਤਨਖਾਹਾਂ ਨੂੰ ਤਰਸੇ ਅਧਿਆਪਕ -ਅਮਨਦੀਪ ਸ਼ਰਮਾ
ਖਜ਼ਾਨਾ ਅਫਸਰ ਨੂੰ ਮਿਲਿਆ ਅਧਿਆਪਕਾਂ ਦਾ ਵਫਦ-ਗੁਰਜੰਟ ਸਿੰਘ ਬੱਛੋਆਣਾ
ਪੱਤਰ ਪ੍ਰੇਰਕ, ਮਾਨਸਾ : ਅਪ੍ਰੈਲ ਮਹੀਨੇ ਇਹ ਆਖਰੀ ਦਿਨ ਚੱਲ ਰਹੇ ਹਨ ਪ੍ਰੰਤੂ ਪੂਰਾ ਮਹੀਨਾ ਲੰਘਣ ਉਪਰੰਤ ਵੀ ਅਧਿਆਪਕਾਂ ਦੀਆਂ ਤਨਖਾਹਾਂ ਦੇ ਬਿਲ ਅਜੇ ਪੈਂਡਿੰਗ ਪਏ ਹਨ। ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਅਪ੍ਰੈਲ ਦਾ ਸਾਰਾ ਮਹੀਨਾ ਲੰਘਣ ਨੂੰ ਆਇਆ ਹੈ ਪਰੰਤੂ ਅਜੇ ਵੀ ਅਧਿਆਪਕ ਤਨਖਾਹਾਂ ਤੋਂ ਵਾਂਝੇ ਹਨ। ਉਹਨਾਂ ਪੰਜਾਬ ਸਰਕਾਰ ਤੋਂ ਅਧਿਆਪਕਾਂ ਦੀਆਂ ਤਨਖਾਹਾਂ ਦੇ ਵਲੋਂ ਤੁਰੰਤ ਕਲੀਅਰ ਕਰਨ ਦੀ ਮੰਗ ਰੱਖੀ। ਜਥੇਬੰਦੀ ਪੰਜਾਬ ਦੇ ਸੂਬਾ ਪ੍ਰਚਾਰ ਸਕੱਤਰ ਗੁਰਜੰਟ ਸਿੰਘ ਬੱਛੋਆਣਾ ਨੇ ਕਿਹਾ ਕਿ ਅੱਜ ਜਥੇਬੰਦੀਆਂ ਇੱਕ ਵਫ਼ਦ ਜਿਲਾ ਖਜ਼ਾਨਾ ਅਫਸਰ ਨੂੰ ਮਿਲਿਆ। ਉਹਨਾਂ ਕਿਹਾ ਕਿ 15 ਅਪ੍ਰੈਲ ਤੱਕ ਦੇ ਟੋਕਨ ਲੱਗੇ ਸਾਰੇ ਬਿੱਲ ਕਲੀਅਰ ਹੋ ਗਏ ਹਨ ਅਤੇ ਬਾਕੀ ਬਿੱਲ ਕੱਲ ਕਲੀਅਰ ਹੋਣ ਦੀ ਸੰਭਾਵਨਾ ਹੈ। ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਪੰਜਾਬ ਸਰਕਾਰ ਤੋਂ ਪੁਰਜੋਰ ਮੰਗ ਹੈ ਕਿ ਅਧਿਆਪਕਾਂ ਦੀਆਂ ਤਨਖਾਹਾਂ ਦੇ ਬਿਲ ਤੁਰੰਤ ਕਲੀਅਰ ਕੀਤੇ ਜਾਣ।ਇਸ ਸਮੇਂ ਹਰਭਜਨ ਸਿੰਘ,ਜਗਤਾਰ ਸਿੰਘ ਔਲਖ,ਰਾਮਨਾਥ ਧੀਰਾ, ਦਰਸ਼ਨ ਸਿੰਘ ਆਦਿ ਹਾਜ਼ਰ ਸਨ।
ਵਿਧਾਇਕ ਬੁੱਧ ਰਾਮ ਨੇ ਰੰਘੜਿਆਲ ਤੇ ਖੱਤਰੀਵਾਲਾ ਦੇ ਸਰਕਾਰੀ ਸਕੂਲਾਂ 'ਚ ਕਰੀਬ 41 ਲੱਖ ਰੁਪਏ ਦੇ ਕੰਮਾਂ ਦਾ ਕੀਤਾ ਉਦਘਾਟਨ
ਸਰਕਾਰੀ ਸਕੂਲਾਂ ਦੀ ਦਿੱਖ ਪ੍ਰਾਈਵੇਟ ਸਕੂਲਾਂ ਤੋਂ ਵੀ ਸੋਹਣੀ ਬਣਾਈ : ਵਿਧਾਇਕ ਬੁੱਧ ਰਾਮ
ਮਾਨਸਾ (ਖੁਸ਼ਪ੍ਰੀਤ ਸਿੰਘ) : ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ‘ਪੰਜਾਬ ਸਿੱਖਿਆ ਕ੍ਰਾਂਤੀ’ ਮੁਹਿੰਮ ਤਹਿਤ ਰੰਘੜਿਆਲ ਅਤੇ ਖੱਤਰੀਵਾਲਾ ਵਿਖੇ ਕਰੀਬ 41 ਲੱਖ ਰੁਪਏ ਦੀ ਲਾਗਤ ਨਾਲ ਪੂਰੇ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਸਿੱਖਿਆ ਕ੍ਰਾਂਤੀ ਦਾ ਉਦੇਸ਼ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਕੇ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣਾ ਹੈ, ਤਾਂ ਜੋ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਮੁਹੱਈਆ ਕਰਵਾਕੇ ਉਨ੍ਹਾਂ ਦੇ ਭਵਿੱਖ ਨੂੰ ਉਜੱਵਲ ਬਣਾਇਆ ਜਾ ਸਕੇ। ਉਹਨਾਂ ਸਰਕਾਰੀ ਪ੍ਰਾਇਮਰੀ ਸਕੂਲ ਰੰਘੜਿਆਲ ਵਿਖੇ 2 ਲੱਖ 16 ਹਜ਼ਾਰ ਦੀ ਲਾਗਤ ਨਾਲ 3 ਕਮਰਿਆਂ ਦੇ ਨਵੀਨੀਕਰਨ ਅਤੇ 1 ਲੱਖ 30 ਹਜ਼ਾਰ ਦੀ ਲਾਗਤ ਨਾਲ ਬਣੀ ਚਾਰਦੀਵਾਰੀ ਦਾ ਉਦਘਾਟਨ ਕੀਤਾ। ਉਨ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਈ.ਜੀ.ਐਸ. ਰੰਘੜਿਆਲ ਵਿਖੇ 7 ਲੱਖ 51 ਹਜ਼ਾਰ ਦੀ ਲਾਗਤ ਨਾਲ ਬਣੇ ਨਵੇਂ ਕਮਰੇ, 2 ਲੱਖ 50 ਹਜ਼ਾਰ ਦੀ ਲਾਗਤ ਨਾਲ ਚਾਰਦੀਵਾਰੀ ਅਤੇ 1 ਲੱਖ 60 ਹਜ਼ਾਰ ਦੀ ਲਾਗਤ ਨਾਲ ਬਣੇ ਟਰੈਕ ਦਾ ਉਦਘਾਟਨ ਕੀਤਾ।
ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਘੜਿਆਲ ਵਿਖੇ 5 ਲੱਖ 45 ਲੱਖ ਦੀ ਲਾਗਤ ਨਾਲ ਕਮਰੇ ਦਾ ਨਵੀਨੀਕਰਨ,1 ਲੱਖ 36 ਹਜ਼ਾਰ ਦੀ ਲਾਗਤ ਨਾਲ ਚਾਰਦੀਵਾਰੀ ਦੀ ਮੁਰੰਮਤ,1 ਲੱਖ 49 ਹਜ਼ਾਰ ਦੀ ਲਾਗਤ ਨਾਲ ਛੱਤਾਂ ਦੀ ਮੁਰੰਮਤ,3 ਲੱਖ 13 ਹਜ਼ਾਰ ਦੀ ਲਾਗਤ ਨਾਲ ਫਰਸ਼ ਤੇ ਛੱਤਾਂ ਦਾ ਨਵੀਨੀਕਰਨ,2.34 ਲੱਖ ਦੀ ਲਾਗਤ ਨਾਲ ਚਾਰਦੀਵਾਰੀ,ਬੱਚਿਆਂ ਨੂੰ ਆਧੁਨਿਕ ਸਿੱਖਿਆ ਨਾਲ ਜੋੜਨ ਲਈ ਕਰੀਬ 84 ਹਜ਼ਾਰ ਰੁਪਏ ਦਾ ਪੈਨਲ ਅਤੇ 9.55 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਕਲਾਸ ਰੂਮ ਦਾ ਉਦਘਾਟਨ ਕੀਤਾ।ਇਸ ਤੋਂ ਬਾਅਦ ਸਰਕਾਰੀ ਪ੍ਰਾਇਮਰੀ ਸਕੂਲ ਖੱਤਰੀਵਾਲਾ ਵਿਖੇ 1 ਲੱਖ 55 ਹਜ਼ਾਰ ਰੁਪਏ ਦੀ ਲਾਗਤ ਨਾਲ ਕਮਰਿਆਂ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ ਗਿਆ।ਉਨ੍ਹਾਂ ਕਿਹਾ ਕਿ ਜੇਕਰ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਸਹੀ ਸਹੂਲਤਾਂ ਮਿਲਣਗੀਆਂ ਤਾਂ ਹੀ ਸਕੂਲਾਂ ਵਿੱਚ ਸਿੱਖਣ ਦੇ ਮਾਹੌਲ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਵੱਡੇ ਬਦਲਾਅ ਲਿਆ ਰਹੀ ਹੈ। ਉਨ੍ਹਾਂ ਕਿਹਾ ਕਿ ‘ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਸਰਕਾਰੀ ਸਕੂਲਾਂ ਦੀ ਦਿੱਖ ਪ੍ਰਾਈਵੇਟ ਸਕੂਲਾਂ ਤੋਂ ਵੀ ਸੋਹਣੀ ਬਣਾਈ ਗਈ ਹੈ ਤੇ ਵਿਦਿਅਰਥੀਆਂ ਨੂੰ ਆਧੁਨਿਕ ਢੰਗ ਨਾਲ ਸਿੱਖਿਆ ਮੁਹੱਈਆ ਕਰਵਾਕੇ ਉਨ੍ਹਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਕਾਬਲ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਅਧਿਆਪਕਾਂ ਨੂੰ ਵਿਦੇਸ਼ਾਂ ਵਿੱਚ ਟ੍ਰੇਨਿੰਗ ਦਿਵਾਈ ਗਈ।ਇਨ੍ਹਾਂ ਸਹੂਲਤਾਂ ਨਾਲ ਜਿੱਥੇ ਬੁਨਿਆਦੀ ਢਾਂਚੇ ਨੂੰ ਮਜ਼ਬੂਤੀ ਮਿਲੀ ਹੈ,ਉਥੇ ਹੀ ਵਿਦਿਆਰਥੀਆਂ ਦਾ ਆਤਮਵਿਸ਼ਵਾਸ ਵੀ ਵਧਿਆ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਇਲਾਕੇ ਦੇ ਹੋਰ ਸਕੂਲਾਂ ਵਿੱਚ ਅਜਿਹੇ ਵਿਕਾਸ ਕਾਰਜ ਜਾਰੀ ਰਹਿਣਗੇ।ਵਿਧਾਇਕ ਨੇ ਕਿਹਾ ਕਿ ਸਿਰਫ਼ ਸਿੱਖਿਆ ਹੀ ਨਹੀਂ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਖੇਤਾਂ ਦੀ ਸਿੰਚਾਈ ਲਈ ਪਾਣੀ ਦੀ ਨਿਰਵਿਘਨ ਸਪਲਾਈ ਦਿੱਤੀ ਜਾ ਰਹੀ ਹੈ। ਸਿਹਤ ਦੇ ਖੇਤਰ ਵਿੱਚ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਅਤੇ ਮੁਫ਼ਤ ਟੈਸਟ ਕੀਤੇ ਜਾ ਰਹੇ ਹਨ। ਵੱਖ-ਵੱਖ ਵਿਭਾਗਾਂ ਵਿੱਚ 52 ਹਜ਼ਾਰ ਤੋਂ ਵਧੇਰੇ ਨੌਕਰੀਆਂ ਬਿਨ੍ਹਾਂ ਕਿਸੇ ਸਿਫ਼ਾਰਿਸ਼ ਅਤੇ ਪੈਸੇ ਦੇ ਮੁਹੱਈਆ ਕਰਵਾਈਆਂ ਗਈਆਂ ਹਨ। ਘਰਾਂ ਨੂੰ 600 ਯੁਨਿਟ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ ਤੇ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਨਸ਼ਾ ਤਸਕਰਾਂ ਨੂੰ ਕਰੜੇ ਹੱਥੀ ਲਿਆ ਹੈ।ਇਸ ਮੌਕੇ ਸਰਪੰਚ ਰੰਘੜਿਆਲ ਜਰਨੈਲ ਸਿੰਘ,ਸਰਪੰਚ ਖੱਤਰੀਵਾਲਾ ਪ੍ਰੇਮ ਸਿੰਘ,ਹੈਡ ਟੀਚਰ ਗੁਰਸੇਵਕ ਸਿੰਘ,ਪ੍ਰਿੰਸੀਪਲ ਰੋਹਤਾਸ਼ ਕੁਮਾਰ,ਹੈਡ ਟੀਚਰ ਸੁਖਪਾਲ ਸਿੰਘ, ਹੈਡ ਟੀਚਰ ਕੁਲਵਿੰਦਰ ਸਿੰਘ,ਡੀ.ਐਸ.ਐਮ. ਹਰਪ੍ਰੀਤ ਸਿੰਘ, ਏ.ਸੀ. ਅਕਬਰ ਸਿੰਘ,ਨੈਸ਼ਨਲ ਅਵਾਰਡੀ ਅਮਰਜੀਤ ਸਿੰਘ,ਮੁੱਖ ਅਧਿਆਪਕ ਅਮਨਦੀਪ ਸਿੰਘ ਔਲਖ ਅਤੇ ਸੀ.ਐਚ.ਟੀ. ਕੁਲਵਿੰਦਰ ਸਿੰਘ ਤੋਂ ਇਲਾਵਾ ਪਿੰਡ ਦੇ ਮੋਹਤਬਰ ਵਿਅਕਤੀ,ਸਕੂਲਾਂ ਦਾ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ।
ਬਲਾਕ ਸਿੱਖਿਆ ਅਫਸਰਾਂ ਦੀਆਂ ਤਰੱਕੀਆਂ ਜ਼ਿਲ੍ਹਾ ਪੱਧਰੀ ਸੀਨੀਅਰਤਾ ਅਨੁਸਾਰ ਹੋਣ : ਅਮਨਦੀਪ ਸ਼ਰਮਾ
228 ਬਲਾਕਾਂ ਵਿੱਚੋਂ ਲਗਭਗ 108 ਬਲਾਕ ਸਿੱਖਿਆ ਅਫਸਰਾਂ ਦੀਆਂ ਪੋਸਟਾਂ ਖਾਲੀ-ਰਕੇਸ਼ ਗੋਇਲ ਬਰੇਟਾਹਲਕਾ ਵਿਧਾਇਕ ਬੁਢਲਾਡਾ ਰਾਹੀਂ ਸਿੱਖਿਆ ਮੰਤਰੀ ਨੂੰ ਭੇਜਿਆ ਮੰਗ ਪੱਤਰ- ਰਾਮਪਾਲ ਬੀਰੋਕੇ
ਖੁਸ਼ਪ੍ਰੀਤ ਸਿੰਘ,ਮਾਨਸਾ : ਪੰਜਾਬ ਭਰ ਵਿੱਚ ਬਲਾਕ ਸਿੱਖਿਆ ਅਫਸਰਾਂ ਦੀਆਂ 228 ਵਿੱਚੋਂ 110 ਦੇ ਕਰੀਬ ਅਸਾਮੀਆਂ ਖਾਲੀ ਹੋਣ ਤੇ ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਿਲ੍ਹਾ ਪਧਰੀ ਸੀਨੀਅਰਤਾਂ ਬਣਾ ਕੇ ਬਲਾਕ ਸਿੱਖਿਆ ਅਫਸਰਾਂ ਦੀਆਂ ਤਰੱਕੀਆਂ ਕੀਤੀਆਂ ਜਾਣ । ਜਥੇਬੰਦੀ ਪੰਜਾਬ ਦੇ ਜੁਆਇੰਟ ਸਕੱਤਰ ਰਕੇਸ਼ ਗੋਇਲ ਬਰੇਟਾ ਨੇ ਕਿਹਾ ਕਿ ਜਿੰਨ੍ਹਾਂ ਜ਼ਿਲ੍ਹਿਆਂ ਨੇ ਪਹਿਲਾਂ ਕੀਤੀਆਂ ਤਰੱਕੀਆਂ ਹਨ ਉਨਾਂ ਜ਼ਿਲ੍ਹਿਆਂ ਵਿੱਚੋਂ ਹੀ ਬਣ ਰਹੇ ਹਨ ਬਲਾਕ ਸਿੱਖਿਆ ਅਫਸਰ । ਜਿਸਦਾ ਕਾਰਨ ਪ੍ਰਾਈਮਰੀ ਕਾਰਡਰ ਦੀ ਪੋਸਟ ਜ਼ਿਲਾ ਪੱਧਰੀ ਹੋਣਾ ਅਤੇ ਤਰੱਕੀਆਂ ਸਟੇਟ ਪੱਧਰੀ ਹੋਣਾ ਹੈ। ਉਹਨਾਂ ਕਿਹਾ ਕਿ ਇੱਕੋ ਭਰਤੀ ਵਿੱਚ ਭਰਤੀ ਹੋਏ ਬਹੁਤੇ ਅਧਿਆਪਕ ਅਜੇ ਨਹੀਂ ਬਣ ਸਕੇ ਸੈਂਟਰ ਹੈਡ ਟੀਚਰ ਅਤੇ ਬਹੁਤੇ ਅਧਿਆਪਕ ਬਣ ਗਏ ਹਨ ਬਲਾਕ ਸਿੱਖਿਆ ਅਫ਼ਸਰ।ਜਥੇਬੰਦੀ ਪੰਜਾਬ ਦੇ ਆਗੂ ਸੁਖਵਿੰਦਰ ਸਿੰਗਲਾ ਬਰੇਟਾ ਨੇ ਕਿਹਾ ਬਲਾਕ ਸਿੱਖਿਆ ਅਫਸਰਾਂ ਦੀਆਂ ਤਰੱਕੀਆਂ ਦਾ ਪ੍ਰਮੋਸ਼ਨ ਕੋਟਾ ਵੀ 75% ਕਰਨ ਕੀਤਾ ਜਾਵੇ।ਉਹਨਾਂ ਕਿਹਾ ਕਿ ਪੰਜਾਬ ਦੇ ਕਈ ਜਿਲੇ ਜਿਵੇਂ ਮਾਨਸਾ ਅਤੇ ਰੋਪੜ , ਬਠਿੰਡਾ ,ਮਲੇਰਕੋਟਲਾ ਜ਼ਿਲ੍ਹੇ ਵਿੱਚ ਪੂਰੇ ਜ਼ਿਲ੍ਹੇ ਨੂੰ ਚਲਾ ਇੱਕ-ਇੱਕ ਬਲਾਕ ਸਿੱਖਿਆ ਅਫਸਰ ਚਲਾ ਰਹੇ ਹਨ। ਇਸ ਮੌਕੇ ਜਥੇਬੰਦੀ ਨੂੰ ਵਿਸ਼ਵਾਸ ਦਿਵਾਉਦੇ ਆਂ ਹਲਕਾ ਵਿਧਾਇਕ ਬੁਢਲਾਡਾ ਬੁੱਧਰਾਮ ਨੇ ਕਿਹਾ ਕਿ ਪ੍ਰਾਇਮਰੀ ਅਧਿਆਪਕਾਂ ਦੇ ਇਨਾਂ ਮਸਲਿਆਂ ਸੰਬੰਧੀ ਸਿੱਖਿਆ ਮੰਤਰੀ ਨਾਲ ਗੱਲਬਾਤ ਕੀਤੀ ਜਾਵੇਗੀ। ਸੀਨੀਅਰ ਅਧਿਆਪਕਾਂ ਨੂੰ ਜਲਦੀ ਹੀ ਉਹਨਾਂ ਦਾ ਹੱਕ ਦਵਾਇਆ ਜਾਵੇਗਾ।ਇਸ ਮੌਕੇ ਸੁਖਵਿੰਦਰ ਸਿੰਗਲਾ ਬਰੇਟਾ, ਗੁਰਜੰਟ ਸਿੰਘ ਬੱਛੋਆਣਾ ਆਦਿ ਅਧਿਆਪਕ ਹਾਜਰ ਸਨ।
ਬੁਢਲਾਡਾ ਦੇ ਜੰਮਪਲ ਨਾਜਰ ਸਿੰਘ ਦਾ ਡੀ.ਜੀ.ਪੀ. ਡਿਸਕ ਨਾਲ਼ ਸਨਮਾਨ ਕੀਤਾ
ਹੀਰੋਂ ਖ਼ੁਰਦ,ਗੁਰਵਿੰਦਰ ਸਿੰਘ ਚਹਿਲ : ਪੰਜਾਬ ਸਰਕਾਰ ਵੱਲੋਂ ਵਧੀਆ ਕਾਰਗੁਜ਼ਾਰੀ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਸਮੇਂ-ਸਮੇਂ 'ਤੇ ਸਨਮਾਨ ਕੀਤਾ ਜਾਂਦਾ ਹੈ। ਇਸ ਲੜੀ ਤਹਿਤ ਪੰਜਾਬ ਪੁਲਿਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਡਾਇਰੈਕਟਰ ਜਨਰਲ ਆਫ਼ ਪੁਲਿਸ ਡਿਸਕ ਨਾਲ਼ ਸਨਮਾਨ ਕੀਤਾ ਜਾ ਰਿਹਾ ਹੈ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਚਤਿੰਨ ਸਿੰਘ ਸੇਖੋਂ ਸੂਬਾ ਪ੍ਰਧਾਨ ਫਰੀਡਮ ਫਾਈਟਰ ਉੱਤਰਾਧਿਕਾਰੀ ਸੰਸਥਾ (ਰਜਿ 196) ਪੰਜਾਬ ਨੇ ਕਿਹਾ ਕਿ ਪੁਲਿਸ ਵਿਭਾਗ ਵੱਲੋਂ ਜਾਰੀ ਸੂਚੀ ਵਿੱਚ ਬੁਢਲਾਡਾ ਦੇ ਜੰਮਪਲ ਕਾਂਸਟੇਬਲ ਸ੍ਰ ਨਾਜਰ ਸਿੰਘ ਨੂੰ ਵੀ ਪਟਿਆਲਾ ਵਿਖੇ ਸ੍ਰ. ਮਨਦੀਪ ਸਿੰਘ ਸਿੱਧੂ ਡੀ.ਆਈ. ਜੀ. ਪਟਿਆਲਾ ਰੇਂਜ ਨੇ ਡੀ.ਜੀ.ਪੀ. ਡਿਸਕ ਨਾਲ਼ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਵਧੀਆ ਕਾਰਗੁਜ਼ਾਰੀ ਲਈ ਨਾਜਰ ਸਿੰਘ ਨੂੰ ਰਾਜ ਪੱਧਰੀ ਸਨਮਾਨ ਦੇਣਾ ਪੰਜਾਬ ਸਰਕਾਰ ਅਤੇ ਪੁਲਿਸ ਵਿਭਾਗ ਦਾ ਸਲਾਘਾਯੋਗ ਕਾਰਜ ਹੈ।ਜਿਕਰਯੋਗ ਹੈ ਕਿ ਨਾਜਰ ਸਿੰਘ ਨੇ ਭਾਰਤੀ ਫੌਜ ਵਿੱਚ ਸੇਵਾ ਕਰਦਿਆਂ ਅਨੇਕਾਂ ਸਨਮਾਨ ਪ੍ਰਾਪਤ ਕੀਤੇ। ਦੇਸ਼ ਸੇਵਾ ਦੀ ਗੁੜ੍ਹਤੀ ਉਨ੍ਹਾਂ ਆਪਣੇ ਦਾਦਾ ਜੀ ਚਤਰ ਸਿੰਘ ਸੁਤੰਤਰਤਾ ਸੰਗਰਾਮੀ ਤੋਂ ਪ੍ਰਾਪਤ ਕੀਤੀ ਅਤੇ ਆਪਣੇ ਦਾਦੇ ਜੀ ਦੀ ਪ੍ਰੇਰਨਾ ਸਦਕਾ ਭਾਰਤੀ ਫੌਜ ਵਿੱਚ ਭਰਤੀ ਹੋਏ। ਸੂਬੇਦਾਰ ਮੇਜਰ ਹੀਰਾ ਸਿੰਘ ਨੇ ਕਿਹਾ ਕਿ ਭਾਰਤੀ ਫੌਜ ਦੇ ਕਾਬਲ ਕਰਮਚਾਰੀ ਦਾ ਪੁਲਿਸ ਵਿਭਾਗ ਵੱਲੋਂ ਸਨਮਾਨ ਹੋਣਾ ,ਉਨ੍ਹਾਂ ਦੀਆਂ ਵਧੀਆ ਸੇਵਾਵਾਂ ਨੂੰ ਤਸਦੀਕ ਕਰਦਾ ਹੈ। ਕਰਮਚਾਰੀ ਦੇ ਪਿਤਾ ਸੂਬੇਦਾਰ ਭੁੱਲਾ ਸਿੰਘ ਸੀਨੀਅਰ ਮੈਂਬਰ ਫਰੀਡਮ ਫਾਈਟਰ ਉੱਤਰਾਧਿਕਾਰੀ ਸੰਸਥਾ ਪੰਜਾਬ ਨੇ ਖ਼ੁਸ਼ੀ ਜਾਹਰ ਕਰਦਿਆਂ ਕਿਹਾ ਕਿ ਇਸ ਪ੍ਰਾਪਤੀ ਅਤੇ ਸਨਮਾਨ ਨਾਲ਼ ਸ਼ਹਿਰ ਬੁਢਲਾਡਾ ਅਤੇ ਜ਼ਿਲ੍ਹਾ ਮਾਨਸਾ ਦਾ ਨਾਮ ਰੋਸ਼ਨ ਹੋਇਆ ਹੈ। ਇਸ ਸਨਮਾਨ ਲਈ ਰਵਿੰਦਰ ਸਿੰਘ ਨਗਲਾ ਸੂਬਾ ਜਨਰਲ ਸਕੱਤਰ,ਬਲਵਿੰਦਰ ਸਿੰਘ ਛੰਨਾ ਸੂਬਾ ਖਜ਼ਾਨਚੀ ,ਭਰਪੂਰ ਸਿੰਘ ਰੰਘੜਿਆਲ ਸੂਬਾ ਸਕੱਤਰ ,ਐਡਵੋਕੇਟ ਬਲਵੰਤ ਭਾਟੀਆ ਸੀਨੀਅਰ ਵਕੀਲ, ਰਘਵੀਰ ਸਿੰਘ ਜਟਾਣਾ ਜ਼ਿਲ੍ਹਾ ਪ੍ਰਧਾਨ,ਮਾਸਟਰ ਕੁਲਵੰਤ ਸਿੰਘ ਮੁੱਖੀ ਮਾਤਾ ਗੁਜਰੀ ਜੀ ਭਲਾਈ ਕੇਂਦਰ (ਰਜਿ. 2676) ਬੁਢਲਾਡਾ, ਸ਼ੁਭਾਸ ਵਰਮਾ ਐੱਮ. ਸੀ.,ਅਮਨਦੀਪ ਸਿੰਘ ਪਨੂੰ ਪ੍ਰਧਾਨ ਨੌਜਵਾਨ ਲੋਕ ਭਲਾਈ ਕਲੱਬ (ਰਜਿ. 653) ਬੋਹਾ,ਰਣਜੀਤ ਸਿੰਘ ਪ੍ਰਧਾਨ ਭਾਰਤੀ ਸਾਬਕਾ ਸਰਵਿਸਮੈਨ ਲੀਗ (ਰਜਿ.8371) ਮਾਨਸਾ , ਕੈਪਟਨ ਸਤਨਾਮ ਸਿੰਘ , ਕੈਪਟਨ ਸੋਹਣ ਸਿੰਘ ਨਾਭਾ,ਸੂਬੇਦਾਰ ਬਲਦੇਵ ਬਲਾਕ ਪ੍ਰਧਾਨ ਬੁਢਲਾਡਾ ,ਸੂਬੇਦਾਰ ਜਗਸੀਰ ਸਿੰਘ ਫਰੀਦਕੇ , ਸੂਬੇਦਾਰ ਮੇਜਰ ਸਿੰਘ ਸੇਰਖਾਂ, ਨਾਇਕ ਭਗੌਤੀ ਸਿੰਘ ਸੈਨਿਕ ਏਕਤਾ ਲੋਕ ਭਲਾਈ ਸੰਸਥਾ ਮਾਨਸਾ , ਬਾਦਲ ਸਿੰਘ ਫੌਜੀ ਸੁਰੱਖਿਆ ਗਾਰਡ ਨੇ ਵਧਾਈਆਂ ਦਿੱਤੀਆਂ, ਸੂਬਾ ਸਰਕਾਰ ਅਤੇ ਪੁਲਿਸ ਵਿਭਾਗ ਦੀ ਵੀ ਪ੍ਰਸੰਸਾ ਕੀਤੀ।