Wednesday, April 16, 2025

ਖੁਸ਼ਪ੍ਰੀਤ ਸਿੰਘ,ਮਾਨਸਾ : ਬਲਾਕ ਸਿੱਖਿਆ ਅਫਸਰਾਂ ਦੀਆਂ ਤਰੱਕੀਆਂ ਜ਼ਿਲ੍ਹਾ ਪੱਧਰੀ ਸੀਨੀਅਰਤਾ ਅਨੁਸਾਰ ਹੋਣ : ਅਮਨਦੀਪ ਸ਼ਰਮਾ

ਬਲਾਕ ਸਿੱਖਿਆ ਅਫਸਰਾਂ ਦੀਆਂ ਤਰੱਕੀਆਂ ਜ਼ਿਲ੍ਹਾ ਪੱਧਰੀ ਸੀਨੀਅਰਤਾ ਅਨੁਸਾਰ ਹੋਣ : ਅਮਨਦੀਪ ਸ਼ਰਮਾ

228 ਬਲਾਕਾਂ ਵਿੱਚੋਂ ਲਗਭਗ 108 ਬਲਾਕ ਸਿੱਖਿਆ ਅਫਸਰਾਂ ਦੀਆਂ ਪੋਸਟਾਂ ਖਾਲੀ-ਰਕੇਸ਼ ਗੋਇਲ ਬਰੇਟਾ

 ਹਲਕਾ ਵਿਧਾਇਕ ਬੁਢਲਾਡਾ ਰਾਹੀਂ ਸਿੱਖਿਆ ਮੰਤਰੀ ਨੂੰ ਭੇਜਿਆ ਮੰਗ ਪੱਤਰ- ਰਾਮਪਾਲ ਬੀਰੋਕੇ

ਖੁਸ਼ਪ੍ਰੀਤ ਸਿੰਘ,ਮਾਨਸਾ : ਪੰਜਾਬ ਭਰ ਵਿੱਚ ਬਲਾਕ ਸਿੱਖਿਆ ਅਫਸਰਾਂ ਦੀਆਂ 228 ਵਿੱਚੋਂ 110 ਦੇ ਕਰੀਬ ਅਸਾਮੀਆਂ ਖਾਲੀ ਹੋਣ ਤੇ ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਿਲ੍ਹਾ ਪਧਰੀ ਸੀਨੀਅਰਤਾਂ ਬਣਾ ਕੇ ਬਲਾਕ ਸਿੱਖਿਆ ਅਫਸਰਾਂ ਦੀਆਂ ਤਰੱਕੀਆਂ ਕੀਤੀਆਂ ਜਾਣ । ਜਥੇਬੰਦੀ ਪੰਜਾਬ ਦੇ ਜੁਆਇੰਟ ਸਕੱਤਰ ਰਕੇਸ਼ ਗੋਇਲ ਬਰੇਟਾ ਨੇ ਕਿਹਾ ਕਿ ਜਿੰਨ੍ਹਾਂ ਜ਼ਿਲ੍ਹਿਆਂ ਨੇ ਪਹਿਲਾਂ ਕੀਤੀਆਂ ਤਰੱਕੀਆਂ ਹਨ ਉਨਾਂ ਜ਼ਿਲ੍ਹਿਆਂ ਵਿੱਚੋਂ ਹੀ ਬਣ ਰਹੇ ਹਨ ਬਲਾਕ ਸਿੱਖਿਆ ਅਫਸਰ । ਜਿਸਦਾ ਕਾਰਨ ਪ੍ਰਾਈਮਰੀ ਕਾਰਡਰ ਦੀ ਪੋਸਟ ਜ਼ਿਲਾ ਪੱਧਰੀ ਹੋਣਾ ਅਤੇ ਤਰੱਕੀਆਂ ਸਟੇਟ ਪੱਧਰੀ ਹੋਣਾ ਹੈ। ਉਹਨਾਂ ਕਿਹਾ ਕਿ ਇੱਕੋ ਭਰਤੀ ਵਿੱਚ ਭਰਤੀ ਹੋਏ ਬਹੁਤੇ ਅਧਿਆਪਕ ਅਜੇ ਨਹੀਂ ਬਣ ਸਕੇ ਸੈਂਟਰ ਹੈਡ ਟੀਚਰ ਅਤੇ ਬਹੁਤੇ ਅਧਿਆਪਕ ਬਣ ਗਏ ਹਨ ਬਲਾਕ ਸਿੱਖਿਆ ਅਫ਼ਸਰ।ਜਥੇਬੰਦੀ ਪੰਜਾਬ ਦੇ ਆਗੂ ਸੁਖਵਿੰਦਰ ਸਿੰਗਲਾ ਬਰੇਟਾ ਨੇ ਕਿਹਾ ਬਲਾਕ ਸਿੱਖਿਆ ਅਫਸਰਾਂ ਦੀਆਂ ਤਰੱਕੀਆਂ ਦਾ ਪ੍ਰਮੋਸ਼ਨ ਕੋਟਾ ਵੀ 75% ਕਰਨ ਕੀਤਾ ਜਾਵੇ।ਉਹਨਾਂ ਕਿਹਾ ਕਿ ਪੰਜਾਬ ਦੇ ਕਈ ਜਿਲੇ ਜਿਵੇਂ ਮਾਨਸਾ ਅਤੇ ਰੋਪੜ , ਬਠਿੰਡਾ ,ਮਲੇਰਕੋਟਲਾ ਜ਼ਿਲ੍ਹੇ ਵਿੱਚ ਪੂਰੇ ਜ਼ਿਲ੍ਹੇ ਨੂੰ ਚਲਾ ਇੱਕ-ਇੱਕ ਬਲਾਕ ਸਿੱਖਿਆ ਅਫਸਰ ਚਲਾ ਰਹੇ ਹਨ। ਇਸ ਮੌਕੇ ਜਥੇਬੰਦੀ ਨੂੰ ਵਿਸ਼ਵਾਸ ਦਿਵਾਉਦੇ ਆਂ ਹਲਕਾ ਵਿਧਾਇਕ ਬੁਢਲਾਡਾ ਬੁੱਧਰਾਮ ਨੇ ਕਿਹਾ ਕਿ ਪ੍ਰਾਇਮਰੀ ਅਧਿਆਪਕਾਂ ਦੇ ਇਨਾਂ ਮਸਲਿਆਂ ਸੰਬੰਧੀ ਸਿੱਖਿਆ ਮੰਤਰੀ ਨਾਲ ਗੱਲਬਾਤ ਕੀਤੀ ਜਾਵੇਗੀ। ਸੀਨੀਅਰ ਅਧਿਆਪਕਾਂ ਨੂੰ ਜਲਦੀ ਹੀ ਉਹਨਾਂ ਦਾ ਹੱਕ ਦਵਾਇਆ ਜਾਵੇਗਾ।ਇਸ ਮੌਕੇ ਸੁਖਵਿੰਦਰ ਸਿੰਗਲਾ ਬਰੇਟਾ, ਗੁਰਜੰਟ ਸਿੰਘ ਬੱਛੋਆਣਾ ਆਦਿ ਅਧਿਆਪਕ ਹਾਜਰ ਸਨ।