Sunday, August 3, 2025

ਖੁਸ਼ਪ੍ਰੀਤ ਸਿੰਘ ਚਹਿਲ,ਸੰਗਰੂਰ : ਈਟੀਟੀ 2364 ਭਰਤੀ ਦੀ ਭਰਤੀ ਪੂਰੀ ਕਰਵਾਉਣ ਲਈ ਸੰਗਰੂਰ ਵਿਖੇ ਹੋਈ ਸੂਬਾ ਪੱਧਰੀ ਇਕੱਤਰਤਾ

ਈਟੀਟੀ 2364 ਭਰਤੀ ਦੀ ਭਰਤੀ ਪੂਰੀ ਕਰਵਾਉਣ ਲਈ ਸੰਗਰੂਰ ਵਿਖੇ ਹੋਈ ਸੂਬਾ ਪੱਧਰੀ ਇਕੱਤਰਤਾ

ਪੁਖਤਾ ਹੱਲ ਨਾ ਹੋਣ 'ਤੇ ਸਰਕਾਰੀ ਪ੍ਰੋਗਰਾਮਾਂ 'ਚ ਪਾਇਆ ਜਾਏਗਾ ਵਿਘਨ : ਯੂਨੀਅਨ ਆਗੂ

ਖੁਸ਼ਪ੍ਰੀਤ ਸਿੰਘ ਚਹਿਲ,ਸੰਗਰੂਰ : ਈਟੀਟੀ 2364 ਅਧਿਆਪਕਾਂ ਦੀ ਭਰਤੀ ਜੋ ਪਿਛਲੇ ਲੰਮੇ ਸਮੇਂ ਤੋਂ ਲਟਕ ਰਹੀ ਸੀ, ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋ ਲੁਧਿਆਣਾ ਵਿਖੇ 19 ਮਾਰਚ ਨੂੰ 951 ਉਮੀਦਵਾਰਾ ਨੂੰ ਨਿਯੁਕਤੀ ਪੱਤਰ ਸੌਂਪੇ ਸਨ ਤੇ ਪਹਿਲੀ ਲਿਸਟ ਦੀ ਜੋਇਨਿੰਗ ਕਰਵਾਈ ਗਈ ਸੀ। ਹੁਣ ਲੰਘੀ 19 ਜੁਲਾਈ ਨੂੰ ਲਗਭਗ ਚਾਰ ਮਹੀਨਿਆਂ ਦਾ ਸਮਾਂ ਬੀਤ ਜਾਣ ਤੋਂ ਬਾਅਦ ਵਿਭਾਗ ਵੱਲੋਂ ਕੋਈ ਵੀ ਲਿਸਟ ਉਮੀਦਵਾਰਾਂ ਦੀ ਜਾਰੀ ਨਹੀਂ ਕੀਤੀ ਗਈ। ਯੂਨੀਅਨ ਆਗੂ ਮਨਪ੍ਰੀਤ ਸਿੰਘ ਮਾਨਸਾ ਵਲੋ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ਦੇ ਵਿਰੋਧ ਵਜੋਂ ਸੂਬਾ ਪੱਧਰੀ ਇਕੱਠ ਸੰਗਰੂਰ ਵਿਖੇ ਕੀਤਾ ਗਿਆ। ਉਹਨਾਂ ਕਿਹਾ ਕਿ ਉਹ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਨ ਕਿ 2364 ਭਰਤੀ ਦੀਆਂ ਖਾਲੀ ਪਈਆਂ ਪੋਸਟਾਂ 'ਤੇ ਬਾਕੀ ਰਹਿੰਦੇ ਉਮੀਦਵਾਰਾ ਦੀਆਂ ਵੱਖ ਵੱਖ ਕੈਟੇਗਰੀ ਦੀਆਂ ਲਿਸਟਾਂ ਸਕਰੂਟਨੀ ਕਰਵਾ ਕੇ ਅਤੇ ਪੋਸਟਾਂ ਡੀ- ਰਿਜ਼ਰਵ ਕਰਕੇ ਜਲਦੀ ਜਾਰੀ ਕੀਤੀਆ ਜਾਣ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੇ ਜਿੱਥੇ ਵੀ ਪ੍ਰੋਗਰਾਮ ਹੋਣਗੇ ਭੰਗ ਕੀਤੇ ਜਾਣਗੇ।ਇਸ ਮੌਕੇ ਯੂਨੀਅਨ ਆਗੂ ਗੁਰਸੰਗਤ ਬੁਢਲਾਡਾ,ਵਰਿੰਦਰ ਸਰਹਿੰਦ,ਅਮ੍ਰਿਤਪਾਲ ਧੂਰੀ, ਮਦਨ ਜਲਾਲਾਬਾਦ,ਸੁਖਦੇਵ ਫਾਜਿਲਕਾ,ਜਸਵਿੰਦਰ ਮਾਛੀਵਾੜਾ,ਸਰਬਜੋਤ ਹੁਸ਼ਿਆਰਪੁਰ,ਗੁਰਮੁੱਖ ਸਰਦੂਲਗੜ੍ਹ, ਹਰਮਨ ਲੁਧਿਆਣਾ,ਰਣਜੀਤ ਸੰਗਰੂਰ, ਗਗਨ ਧੂਰੀ,ਗਗਨ ਖੰਨਾ ਸਮੂਹ ਈਟੀਟੀ ਆਦਿ ਸਾਥੀ ਹਾਜਿਰ ਸਨ।

ਖੁਸ਼ਪ੍ਰੀਤ ਸਿੰਘ ਚਹਿਲ,ਹੀਰੋਂ ਖ਼ੁਰਦ : ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਅਹਿਮਦਪੁਰ ਵਿਖੇ ਮਨੁੱਖੀ ਤਸਕਰੀ ਵਿਰੋਧੀ ਦਿਵਸ ਮਨਾਇਆ

ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਅਹਿਮਦਪੁਰ ਵਿਖੇ ਮਨੁੱਖੀ ਤਸਕਰੀ ਵਿਰੋਧੀ ਦਿਵਸ ਮਨਾਇਆ

ਖੁਸ਼ਪ੍ਰੀਤ ਸਿੰਘ ਚਹਿਲ,

ਹੀਰੋਂ ਖ਼ੁਰਦ : ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਕਿਰਨ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਡਾਕਟਰ ਬੂਟਾ ਸਿੰਘ ਸੇਖੋਂ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਵਿਖੇ ਮਨੁੱਖੀ ਤਸਕਰੀ ਵਿਰੋਧੀ ਦਿਵਸ ਮਨਾਇਆ।ਸੰਸਥਾ ਦੇ ਇੰਚਾਰਜ ਡਾਕਟਰ ਅੰਗਰੇਜ ਸਿੰਘ ਵਿਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਦੇ ਸਹਿਯੋਗ ਨਾਲ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਰਾਜਵਿੰਦਰ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਆਏ ਮਹਿਮਾਨਾਂ ਦਾ ਲੈਕਚਰਾਰ ਸਰੋਜ ਰਾਣੀ ਨੇ ਰਸਮੀ ਸਵਾਗਤ ਕੀਤਾ।ਮੁੱਖ ਮਹਿਮਾਨ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਰਾਜਵਿੰਦਰ ਕੌਰ ਨੇ ਸਟਾਫ ਅਤੇ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖੀ ਤਸਕਰੀ ਇੱਕ ਅਪਰਾਧ ਹੈ ਜੋ ਕਿ ਪੂਰੀ ਦੁਨੀਆਂ ਵਿੱਚ ਆਪਣੇ ਪੈਰ ਪਸਾਰ ਚੁੱਕਾ ਹੈ।ਉਹਨਾਂ ਮਨੁੱਖੀ ਤਸਕਰੀ ਦੇ ਕਾਰਣ ਅਤੇ ਇਸ ਸਬੰਧੀ ਕਾਨੂੰਨੀ ਧਾਰਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।ਉਹਨਾਂ ਬਾਲ ਸੁਰੱਖਿਆ ਦਾ ਉਚੇਚੇ ਤੌਰ ‘ਤੇ ਜ਼ਿਕਰ ਕਰਦਿਆਂ ਕਿਹਾ ਕਿ ਬਾਲ-ਅਪਰਾਧ ਚਿੰਤਾ ਦਾ ਵਿਸ਼ਾ ਹੈ।ਉਹਨਾਂ ਬਾਲ ਅਪਰਾਧੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਕਾਨੂੰਨੀ ਪ੍ਰਤੀਬੱਧਤਾ ਬਾਰੇ ਜਾਣਕਾਰੀ ਦਿੱਤੀ ।ਉਹਨਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੁਆਰਾ ਲੋੜਵੰਦਾਂ ਨੂੰ ਦਿੱਤੀਆਂ ਜਾਣ ਵਾਲੀਆਂ ਮੁਫਤ ਕਾਨੂੰਨੀ ਸੇਵਾਵਾਂ ਬਾਰੇ ਸਭ ਨੂੰ ਜਾਗਰੂਕ ਕੀਤਾ ।ਉਹਨਾਂ ਸਿਖਿਆਰਥੀਆਂ ਦੁਆਰਾ ਕਾਨੂੰਨ ਨਾਲ ਸਬੰਧਤ ਪੁੱਛੇ ਗਏ ਪ੍ਰਸ਼ਨਾਂ ਦੇ ੳੱਤਰ ਵੀ ਦਿੱਤੇ।ਐਡਵੋਕੇਟ ਬਲਵੰਤ ਸਿੰਘ ਭਾਟੀਆ ਨੇ ਔਰਤਾਂ ਨਾਲ ਹੋਣ ਵਾਲੇ ਅਪਰਾਧਾਂ ਖਿਲਾਫ ਕਾਨੂੰਨੀ ਪਹੁੰਚ ਕਰਨ ਲਈ ਪ੍ਰੇਰਿਤ ਕੀਤਾ ।ਇਸ ਸਮੇਂ ਮੁੱਖ ਮਹਿਮਾਨ ਨਾਲ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਮਿਤ ਵਰਮਾ ਨੇ ਵੀ ਮੁਫਤ ਕਾਨੂੰਨੀ ਸੇਵਾਵਾਂ ਦੀ ਮਹੱਤਤਾ ਨੂੰ ਸਾਂਝਾ ਕੀਤਾ।ਅੰਤ ‘ਤੇ ਸੰਸਥਾ ਦੇ ਇੰਚਾਰਜ ਡਾਕਟਰ ਅੰਗਰੇਜ ਸਿੰਘ ਵਿਰਕ ਨੇ ਸਭ ਦਾ ਧੰਨਵਾਦ ਕੀਤਾ।ਮੰਚ ਸੰਚਾਲਨ ਡਾ. ਗੁਰਪ੍ਰੀਤ ਕੌਰ ਨੇ ਕੀਤਾ।ਇਸ ਮੌਕੇ ਡਾਕਟਰ ਕਰਨੈਲ ਸਿੰਘ ਵੈਰਾਗੀ, ਲੈਕਚਰਾਰ ਬਲਵਿੰਦਰ ਸਿੰਘ ਬਾਘਾ,ਲੈਕਚਰਾਰ ਪ੍ਰਸ਼ੋਤਮ ਸਿੰਘ,ਸਤਨਾਮ ਸਿੰਘ ,ਧਰਮਾਪਾਲ ਸ਼ਰਮਾ,ਬਲਦੇਵ ਪ੍ਰਕਾਸ਼ ਸਿੰਘ ਸਿੰਗਲਾ,ਜਸਪਾਲ ਕੌਰ,ਹਰਵਿੰਦਰ ਕੌਰ,ਮਗਿੰਦਰਜੀਤ ਸਿੰਘ ਅਤੇ ਹਰਦੀਪ ਸਿੰਘ ਹਾਜ਼ਰ ਸਨ।

Saturday, August 2, 2025

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਮਨਾਇਆ ਗਿਆ 'ਹਰਿਆਲੀ ਤੀਜ ਦਾ ਤਿਉਹਾਰ'

ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਮਨਾਇਆ ਗਿਆ 'ਹਰਿਆਲੀ ਤੀਜ ਦਾ ਤਿਉਹਾਰ'

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਸਰਵਹਿੱਤਕਾਰੀ ਵਿੱਦਿਆ ਮੰਦਰ ਸੀ.ਬੀ.ਐਸ.ਈ. ਭੀਖੀ ਵਿਖੇ ਤੀਆਂ ਦਾ ਤਿਉਹਾਰ ਬੜੇ ਹੀ ਚਾਅ ਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥਣਾਂ ਵੱਲੋਂ ਸ਼ਬਦ ਗਾਇਨ ਕਰਕੇ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਬੱਚਿਆਂ ਅਤੇ ਅਧਿਆਪਕਾਂ ਨੇ ਵੱਧ-ਚੜ੍ਹ ਕੇ ਬੜ੍ਹੇ ਉਤਸ਼ਾਹ ਨਾਲ ਭਾਗ ਲਿਆ । ਇਸ ਤੀਜ ਮੇਲੇ ਵਿੱਚ ਬੱਚਿਆਂ ਦੇ ਮਹਿੰਦੀ ਦੇ ਮੁਕਾਬਲੇ, ਫੈਬਰਿਕ ਪੇਂਟਿੰਗ, ਸੂਈ - ਹੱਥ ਦੀ ਕਢਾਈ, ਕਿੱਕਲੀ- ਮੁਕਾਬਲਾ, ਆਦਿ ਕਰਵਾਏ ਗਏ। ਹਰਿਆਲੀ ਤੀਜ ਮੌਕੇ ਨੰਨ੍ਹੇ - ਬੱਚਿਆਂ ਦਾ' ਸੰਧਾਰਾ - ਦ੍ਰਿਸ਼ ਕੋਰੀਓਗ੍ਰਾਫੀ, ' 'ਪੰਜਾਬੀ - ਵਿਰਸਾ ਘਰ' , ਪੀਂਘ ਝੂਟਣਾ ',' ਰੰਗ - ਬਰੰਗੀਆਂ ਚੂੜੀਆਂ 'ਆਦਿ ਰੰਗਾ-ਰੰਗ ਸੱਭਿਆਚਾਰਕ ਵੰਨਗੀਆਂ, ਵਿਸ਼ੇਸ਼ ਤੌਰ ਤੇ ਖਿੱਚ ਦਾ ਕੇਂਦਰ ਬਣੀਆਂ। ਬੱਚਿਆਂ ਦੇ ਮਨੋਰੰਜਨ ਲਈ ਗਿੱਧਾ , ਬੋਲੀਆਂ, ਲੋਕਗੀਤਾਂ ਅਤੇ ਸੱਭਿਆਚਾਰਕ ਲੋਕ - ਨਾਚ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਬੱਚਿਆਂ ਨੂੰ ਤੀਜ ਦੀ ਵਧਾਈ ਦਿੰਦਿਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਹੀ ਆਪਣੇ ਵਿਰਸੇ ਦੀ ਸਾਂਭ ਸੰਭਾਲ ਲਈ ਅਜਿਹੇ ਪ੍ਰੋਗਰਾਮਾਂ ਵਿੱਚ ਵਧ-ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ। ਹਰਿਆਲੀ ਤੀਜ ਦੇ ਸੰਦਰਭ ਵਿੱਚ ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸੁਰੱਖਿਆ ਲਈ ਇਸੇ ਮਹੀਨੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਦੇ ਜ਼ਿੰਮੇਵਾਰ ਬਣਨਾ ਚਾਹੀਦਾ ਹੈ।

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਪੈਰਾਮਾਊਂਟ ਸਕੂਲ ਲਹਿਰਾ ਦੇ ਬੱਚਿਆਂ ਨੇ ਬੈਡਮਿੰਟਨ ਦੇ ਜ਼ੋਨ ਪੱਧਰੀ ਮੁਕਾਬਲਿਆਂ 'ਚ ਜਿੱਤੇ ਸੋਨ ਤਮਗੇ

ਪੈਰਾਮਾਊਂਟ ਸਕੂਲ ਲਹਿਰਾ ਦੇ ਬੱਚਿਆਂ ਨੇ ਬੈਡਮਿੰਟਨ ਦੇ ਜ਼ੋਨ ਪੱਧਰੀ ਮੁਕਾਬਲਿਆਂ 'ਚ ਜਿੱਤੇ ਸੋਨ ਤਮਗੇ

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : 69ਵੀਆਂ ਪੰਜਾਬ ਰਾਜ ਜੋਨ ਪੱਧਰ ਸਕੂਲ ਖੇਡਾਂ ਦੇ ਬੈਡਮਿੰਟਨ ਖੇਡ ਮੁਕਾਬਲੇ ਪਿਛਲੇ ਦਿਨੀਂ ਖੇਡ ਸਟੇਡੀਅਮ ਲਹਿਰਾਗਾਗਾ ਵਿਖੇ ਕਰਵਾਏ ਗਏ।ਜਿਸ ਵਿੱਚ ਵੱਖ-ਵੱਖ ਸਕੂਲ ਦੀਆਂ ਟੀਮਾਂ ਦੇ ਖਿਡਾਰੀਆਂ ਨੇ ਭਾਗ ਲਿਆ।ਇਨ੍ਹਾਂ ਮੁਕਾਬਲਿਆਂ ਵਿੱਚ ਪੈਰਾਮਾਊਂਟ ਪਬਲਿਕ ਸਕੂਲ ਲਹਿਰਾ ਦੇ ਬੱਚਿਆਂ ਨੇ ਅੰਡਰ-14 ਅਤੇ ਅੰਡਰ-17 ਵਰਗ ਵਿੱਚ ਭਾਗ ਲਿਆ।ਅੰਡਰ-14 ਲੜਕੇ ਅਤੇ ਅੰਡਰ-14 ਲੜਕੀਆਂ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਜਿੱਤੇ ।ਇਸ ਤੋਂ ਇਲਾਵਾ ਅੰਡਰ -17 ਲੜਕਿਆਂ ਨੇ ਗੋਲਡ ਅਤੇ ਅੰਡਰ -17 ਲੜਕੀਆਂ ਨੇ ਸਿਲਵਰ ਮੈਡਲ ਜਿੱਤ ਕੇ ਜ਼ਿਲ੍ਹਾ ਪੱਧਰੀ ਖੇਡਾਂ ਲਈ ਆਪਣਾ ਸਥਾਨ ਪੱਕਾ ਕੀਤਾ।ਜਿਕਰਯੋਗ ਹੈ ਕਿ ਪੈਰਾਮਾਊਂਟ ਪਬਲਿਕ ਸਕੂਲ ਲਹਿਰਾ ਦੇ ਕੁੱਲ 20 ਬੱਚਿਆਂ ਨੇ ਬੈਡਮਿੰਟਨ ਵਿੱਚ ਭਾਗ ਲਿਆ ਜਿਸ ਵਿੱਚੋਂ 15 ਗੋਲਡ ਮੈਡਲ ਅਤੇ 5 ਸਿਲਵਰ ਮੈਡਲ ਹਾਸਲ ਕੀਤੇ । ਇਸ ਮੌਕੇ ਸਕੂਲ ਦੇ ਮੈਨੇਜ਼ਿੰਗ ਡਾਇਰੈਕਟਰ ਸ. ਜਸਵੀਰ ਸਿੰਘ ਚੀਮਾ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ।ਇਸ ਮੌਕੇ ਮੈਡਮ ਕਿਰਨਪਾਲ ਕੌਰ, ਪ੍ਰਿੰ. ਯਸਪਾਲ ਸਿੰਘ, ਵਾਇਸ ਪ੍ਰਿੰ. ਅੰਕਿਤ ਕਾਲੜਾ, ਸ. ਨੈਬ ਸਿੰਘ, ਗੁਰਵਿੰਦਰ ਸਿੰਘ, ਬੈਡਮਿੰਟਨ ਕੋਚ ਜਗਨਦੀਪ ਕੁਮਾਰ ਸਮੂਹ ਸਟਾਫ ਹਾਜ਼ਰ ਸੀ।

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਦਿ ਰੌਇਲ ਗਲੋਬਲ ਸਕੂਲ ਵਿਖੇ ਚਾਵਾਂ ਨਾਲ ਮਨਾਇਆ ਤੀਆਂ ਦਾ ਤਿਉਹਾਰ

ਦਿ ਰੌਇਲ ਗਲੋਬਲ ਸਕੂਲ ਵਿਖੇ ਚਾਵਾਂ ਨਾਲ ਮਨਾਇਆ ਤੀਆਂ ਦਾ ਤਿਉਹਾਰ

ਮਿਸ ਤੀਜ ਦਾ ਤਾਜ ਨਵਜੋਤ ਕੌਰ ਦੇ ਸਿਰ ਸਜਿਆ,ਪਹਿਲੇ ਰਨਰ ਅੱਪ ਮਿਸ ਰਵਨੀਤ ਕੌਰ ਤੇ ਦੂਜੇ ਰਨਰ ਅੱਪ ਮਿਸ ਅਰਸ਼ਦ ਰਹੀ 

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਵਿਖੇ ਤੀਆਂ ਦਾ ਤਿਉਹਾਰ ਬੜੀ ਰੌਣਕ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਸਾਰੇ ਸਕੂਲ ਦਾ ਮਾਹੌਲ ਪੰਜਾਬੀ ਸੱਭਿਆਚਾਰ ਦੇ ਰੰਗ ਵਿੱਚ ਰੰਗਿਆ ਹੋਇਆ ਸੀ। ਵਿਦਿਆਰਥਣਾਂ ਨੇ ਰਵਾਇਤੀ ਪਹਿਰਾਵੇ ਪਹਿਨੇ ਅਤੇ ਪਿੰਡਾਂ ਦੀਆਂ ਰੀਤਾਂ-ਰਿਵਾਜਾਂ ਦੀ ਸੋਹਣੀ ਝਲਕ ਪੇਸ਼ ਕੀਤੀ।ਵਿਦਿਆਰਥਣਾਂ ਵੱਲੋਂ ਮਹਿੰਦੀ ਲਗਾਉਣ ਦੇ ਮੁਕਾਬਲੇ, ਸੇਵੀਆਂ ਵੱਟਣ,ਕਿੱਕਲੀ ਪਾਉਣ, ਪਰਾਂਦੇ ਗੁੰਦਣ ਆਦਿ ਦੇ ਮੁਕਾਬਲੇ ਹੋਏ। ਗਿੱਧਾ, ਭੰਗੜਾ ਅਤੇ ਕੋਰਿਓਗ੍ਰਾਫੀ ਆਦਿ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਹੋਰ ਵੀ ਮਨੋਰੰਜਕ ਬਣਾ ਦਿੱਤਾ।ਸਮਾਗਮ ਵਿੱਚ ਡਾ. ਰਜਿੰਦਰ ਸਿੰਘ ਸੋਹਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਸਕੂਲ ਦੇ ਡਾਇਰੈਕਟਰ ਡਾ. ਸਰਬਜੀਤ ਕੌਰ ਸੋਹਲ ਅਤੇ ਪ੍ਰਿੰਸੀਪਲ ਡਾ. ਆਸ਼ੀਸ਼ ਕੁਮਾਰ ਸ਼ਰਮਾ ਨੇ ਵੀ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ। ਸਟੇਜ ਦਾ ਸੰਚਾਲਨ ਨਮਨਦੀਪ ਕੌਰ ( 9ਵੀਂ ਜਮਾਤ), ਜਸ਼ਨਪ੍ਰੀਤ ਕੌਰ (8ਵੀਂ ਜਮਾਤ) ਅਤੇ ਪੰਜਾਬੀ ਅਧਿਆਪਕਾ ਸੰਤੋਸ਼ ਰਾਣੀ ਨੇ ਕੀਤਾ।ਸਮਾਗਮ ਦਾ ਸਭ ਤੋਂ ਰੰਗੀਨ ਪਲ ਉਹ ਸੀ ਜਦੋਂ ਸਕੂਲ ਡਾਇਰੈਕਟਰ ਡਾ ਸਰਬਜੀਤ ਕੌਰ ਸੋਹਲ ਵੱਲੋਂ ਮਿਸ ਤੀਜ ਦਾ ਤਾਜ ਨਵਜੋਤ ਕੌਰ ਦੇ ਸਿਰ ਸਜਾਇਆ ਗਿਆ।ਪਹਿਲੇ ਰਨਰ ਅੱਪ ਦੀ ਟਰਾਫੀ ਮਿਸ ਰਵਨੀਤ ਕੌਰ ਅਤੇ ਦੂਸਰੀ ਮਿਸ ਅਰਸਦ ਨੇ ਜਿੱਤੀ।ਜੇਤੂ ਵਿਦਿਆਰਥਣ ਨੇ ਆਪਣੇ ਰਵਾਇਤੀ ਪਹਿਰਾਵੇ ਅਤੇ ਆਤਮ ਵਿਸ਼ਵਾਸ ਨਾਲ ਸਭ ਦਾ ਦਿਲ ਜਿੱਤ ਲਿਆ।ਪ੍ਰਿੰਸੀਪਲ ਡਾ. ਆਸ਼ੀਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਤਿਉਹਾਰ ਵਿਦਿਆਰਥੀਆਂ ਵਿੱਚ ਪੰਜਾਬੀ ਸੱਭਿਆਚਾਰ ਪ੍ਰਤੀ ਪਿਆਰ ਅਤੇ ਜਾਗਰੂਕਤਾ ਪੈਦਾ ਕਰਦੇ ਹਨ।ਸਕੂਲ ਡਾਇਰੈਕਟਰ ਡਾ. ਸਰਬਜੀਤ ਕੌਰ ਸੋਹਲ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਸਾਡੇ ਪੰਜਾਬੀ ਸੱਭਿਆਚਾਰ ਦਾ ਅਹਿਮ ਹਿੱਸਾ ਹੈ। ਇਹਨਾਂ ਨੂੰ ਮਨਾਉਣ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਾਡੇ ਸੱਭਿਆਚਾਰ ਤੋਂ ਜਾਣੂ ਕਰਵਾਉਣਾ ਹੈ।

Friday, August 1, 2025

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਪੀ.ਪੀ.ਐਸ. ਚੀਮਾ ’ਚ ਸੀ.ਬੀ.ਐਸ.ਈ ਵੱਲੋਂ ਕਰਵਾਇਆ ਟ੍ਰੇਨਿੰਗ ਪ੍ਰੋਗਰਾਮ

ਪੀ.ਪੀ.ਐਸ. ਚੀਮਾ ’ਚ ਸੀ.ਬੀ.ਐਸ.ਈ ਵੱਲੋਂ ਕਰਵਾਇਆ ਟ੍ਰੇਨਿੰਗ ਪ੍ਰੋਗਰਾਮ

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਪੈਰਾਮਾਊਂਟ ਪਬਲਿਕ ਸਕੂਲ ਚੀਮਾ ਵਿਖੇ ਇੱਕ ਰੋਜ਼ਾ ਅਧਿਆਪਕ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ।ਇਹ ਟੇ੍ਰਨਿੰਗ ਸੀ.ਬੀ.ਐੱਸ.ਸੀ. ਵੱਲੋਂ ਪਿੰ੍ਰਸੀਪਲ ਪ੍ਰੀਤੀ ਗਰੋਵਰ ਅਤੇ ਪਿੰ੍ਰਸੀਪਲ ਮਮਤਾ ਰਾਣੀ ਨੇ ਲਗਾਈ।ਇਸ ਇੱਕ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਦਾ ਮੁੱਖ ਵਿਸ਼ਾ ਸਿੱਖਿਆ ਦੀ ਮਹੱਤਤਾ ਸੀ ਅਤੇ ਇਹ ਕਪੈਸਿਟੀ ਬਿਲਡਿੰਗ ਪ੍ਰੋਗਰਾਮ ਸੀ.ਬੀ.ਐਸ.ਈ. ਵੱਲੋਂ ਕਰਵਾਇਆ।ਇਸ ਟ੍ਰੇਨਿੰਗ ਦੌਰਾਨ ਅਧਿਆਪਕਾਂ ਨੂੰ ਸਿੱਖਿਆ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ।ਜਿਸ ਵਿੱਚ ਵਿਿਦਆਰਥੀਆਂ ਅਤੇ ਅਧਿਆਪਕਾਂ ਦੋਵਾਂ ਦੇ ਜੀਵਨ ਵਿੱਚ ਇਸਦੀ ਮਹੱਤਤਾ ‘ਤੇ ਜ਼ੋਰ ਦਿੱਤਾ ਗਿਆ।ਅਧਿਆਪਕਾਂ ਨੇ ਆਪਣੀ ਸਮਝ ਨੂੰ ਵਧਾਉਣ ਲਈ ਤਿਆਰ ਕੀਤੀਆਂ ਗਈਆਂ ਵੱਖ-ਵੱਖ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ।ਜਿਸ ਵਿੱਚ ਸਿੱਖਿਆ ਪ੍ਰਤੀ ਚਾਰਟ ਮੁਕਾਬਲੇ ਅਤੇ ਲੈਸਨ ਪਲਾਨ ਬਣਾਉਣ ਸਬੰਧੀ ਜਾਣਕਾਰੀ ਵੀ ਦਿੱਤੀ ਗਈ।ਇਸ ਟੇ੍ਰਨਿੰਗ ਦੌਰਾਨ ਮੁੱਖ ਸਿੱਟੇ ਜਿਵੇਂ ਕਿ ਨਿੱਜੀ ਅਤੇ ਪੇਸ਼ੇਵਰ ਵਿਕਾਸ ਵਿੱਚ ਮੁੱਲ ਸਿੱਖਿਆ ਦੀ ਮਹੱਤਤਾ ਨੂੰ ਸਮਝਣਾ,ਰੋਜ਼ਾਨਾ ਜੀਵਨ ਵਿੱਚ ਦਿਆਲਤਾ,ਹਮਦਰਦੀ ਅਤੇ ਇਮਾਨਦਾਰੀ ਵਰਗੇ ਮੁੱਲਾਂ ਨੂੰ ਸ਼ਾਮਲ ਕਰਨ ਦੀ ਜ਼ਰੂਰਤ ਨੂੰ ਪਛਾਣਨਾ,ਵਿਿਦਆਰਥੀਆਂ ਅਤੇ ਸਿੱਖਿਅਕਾਂ ਵਿੱਚ ਮੁੱਲ ਸਿੱਖਿਆ ਦੇ ਹੁਨਰਾਂ ਨੂੰ ਬਿਹਤਰ ਬਣਾਉਣ ਲਈ ਪ੍ਰਭਾਵਸ਼ਾਲੀ ਰਣਨੀਤੀਆਂ ਸਿੱਖਣਾ ਸ਼ਾਮਲ ਸਨ।ਇਸ ਟੇ੍ਰਨਿੰਗ ਦੌਰਾਨ ਅਧਿਆਪਕਾਂ ਨੇ ਸਿੱਖਿਆ ਦੀ ਮਹੱਤਤਾ ਬਾਰੇ ਬਹੁਤ ਕੁਝ ਸਿੱਖਿਆ।ਟ੍ਰੇਨਿੰਗ ਦੇ ਆਖ਼ਿਰ ਵਿੱਚ ਸਕੂਲ ਦੇ ਐਮ.ਡੀ. ਜਸਵੀਰ ਸਿੰਘ ਚੀਮਾ ਅਤੇ ਕਿਰਨਪਾਲ ਕੌਰ ਵੱਲੋਂ ਆਏ ਟੇ੍ਰਨਿੰਗ ਰਿਸੋਰਸ ਪਰਸਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।

Thursday, July 31, 2025

ਸੰਗਰੂਰ,ਪੱਤਰ ਪ੍ਰੇਰਕ : ਈਟੀਟੀ 2364 ਭਰਤੀ ਨੂੰ ਜਲਦ ਪੂਰਾ ਕਰਵਾਉਣ ਲਈ ਯੂਨੀਅਨ ਵੱਲੋਂ ਚਾਰਾਜੋਈ ਸ਼ੁਰੂ

ਈਟੀਟੀ 2364 ਭਰਤੀ ਨੂੰ ਜਲਦ ਪੂਰਾ ਕਰਵਾਉਣ ਲਈ ਯੂਨੀਅਨ ਵੱਲੋਂ ਚਾਰਾਜੋਈ ਸ਼ੁਰੂ


3 ਅਗਸਤ ਨੂੰ ਰੱਖਿਆ ਸੰਗਰੂਰ ਵਿਖੇ ਇਕੱਠ

ਪੱਤਰ ਪ੍ਰੇਰਕ,ਸੰਗਰੂਰ : ਯੂਨੀਅਨ ਆਗੂ ਮਨਪ੍ਰੀਤ ਮਾਨਸਾ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਈਟੀਟੀ 2364 ਅਧਿਆਪਕਾਂ ਦੀ ਭਰਤੀ ਜੋ ਪਿਛਲੇ ਲੰਮੇ ਸਮੇਂ ਤੋਂ ਲਟਕ ਰਹੀ ਸੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋ ਲੁਧਿਆਣਾ ਵਿਖੇ 19 ਮਾਰਚ 2025 ਨੂੰ 951 ਉਮੀਦਵਾਰਾ ਨੂੰ ਨਿਯੁਕਤੀ ਪੱਤਰ ਵੱਡੇ ਗਏ ਤੇ ਪਹਿਲੀ ਲਿਸਟ ਦੀ ਜੋਇਨਿੰਗ ਕਰਵਾਈ ਗਈ ਸੀ। ਹੁਣ 19 ਜੁਲਾਈ ਨੂੰ ਲਗਭਗ ਚਾਰ ਮਹੀਨਿਆਂ ਦਾ ਸਮਾਂ ਬੀਤ ਜਾਣ ਤੋਂ ਬਾਅਦ ਵਿਭਾਗ ਵੱਲੋਂ ਕੋਈ ਵੀ ਲਿਸਟ ਉਮੀਦਵਾਰਾਂ ਦੀ ਜਾਰੀ ਨਹੀਂ ਕੀਤੀ ਗਈ। ਜਿਸ ਦੇ ਵਿਰੋਧ ਵਜੋਂ ਸੂਬਾ ਪੱਧਰੀ ਇਕੱਠ ਸੰਗਰੂਰ ਵਿਖੇ 3 ਅਗਸਤ ਨੂੰ ਰੱਖਿਆ ਗਿਆ। ਉਹਨਾਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ 2364 ਭਰਤੀ ਦੀਆਂ ਖਾਲੀ ਪਈਆਂ ਪੋਸਟਾਂ ਤੇ ਬਾਕੀ ਰਹਿੰਦੇ ਉਮੀਦਵਾਰਾ ਦੀਆਂ ਵੱਖ ਵੱਖ ਕੈਟੇਗਰੀ ਦੀਆਂ ਲਿਸਟਾਂ ਸਕਰੂਟਨੀ ਕਰਵਾ ਕਿ ਤੇ ਪੋਸਟਾਂ ਡੀ- ਰਿਜ਼ਰਵ ਕਰਕੇ ਜਲਦੀ ਜਾਰੀ ਕੀਤੀ ਆ ਜਾਣ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੇ ਜਿੱਥੇ ਵੀ ਪ੍ਰੋਗਰਾਮ ਹੋਣਗੇ ਭੰਗ ਕੀਤੇ ਜਾਣਗੇ।ਇਸ ਮੌਕੇ ਯੂਨੀਅਨ ਆਗੂ ਗੁਰਸੰਗਤ ਬੁਢਲਾਡਾ,ਵਰਿੰਦਰ ਸਰਹਿੰਦ,ਅਮ੍ਰਿਤਪਾਲ ਧੂਰੀ,ਮਦਨ ਜਲਾਲਾਬਾਦ,ਸੁਖਦੇਵ ਫਾਜਿਲਕਾ,ਜਸਵਿੰਦਰ ਮਾਛੀਵਾੜਾ, ਸਰਬਜੋਤ ਹੁਸ਼ਿਆਰਪੁਰ,ਗੁਰਮੁੱਖ ਸਰਦੂਲਗੜ੍ਹ,ਹਰਮਨ ਲੁਧਿਆਣਾ,ਰਣਜੀਤ ਸੰਗਰੂਰ,ਗਗਨ ਧੂਰੀ,ਗਗਨ ਖੰਨਾ ਆਦਿ ਸਾਥੀ ਹਾਜਿਰ ਸਨ।