Sunday, August 3, 2025

ਖੁਸ਼ਪ੍ਰੀਤ ਸਿੰਘ ਚਹਿਲ,ਸੰਗਰੂਰ : ਈਟੀਟੀ 2364 ਭਰਤੀ ਦੀ ਭਰਤੀ ਪੂਰੀ ਕਰਵਾਉਣ ਲਈ ਸੰਗਰੂਰ ਵਿਖੇ ਹੋਈ ਸੂਬਾ ਪੱਧਰੀ ਇਕੱਤਰਤਾ

ਈਟੀਟੀ 2364 ਭਰਤੀ ਦੀ ਭਰਤੀ ਪੂਰੀ ਕਰਵਾਉਣ ਲਈ ਸੰਗਰੂਰ ਵਿਖੇ ਹੋਈ ਸੂਬਾ ਪੱਧਰੀ ਇਕੱਤਰਤਾ

ਪੁਖਤਾ ਹੱਲ ਨਾ ਹੋਣ 'ਤੇ ਸਰਕਾਰੀ ਪ੍ਰੋਗਰਾਮਾਂ 'ਚ ਪਾਇਆ ਜਾਏਗਾ ਵਿਘਨ : ਯੂਨੀਅਨ ਆਗੂ

ਖੁਸ਼ਪ੍ਰੀਤ ਸਿੰਘ ਚਹਿਲ,ਸੰਗਰੂਰ : ਈਟੀਟੀ 2364 ਅਧਿਆਪਕਾਂ ਦੀ ਭਰਤੀ ਜੋ ਪਿਛਲੇ ਲੰਮੇ ਸਮੇਂ ਤੋਂ ਲਟਕ ਰਹੀ ਸੀ, ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋ ਲੁਧਿਆਣਾ ਵਿਖੇ 19 ਮਾਰਚ ਨੂੰ 951 ਉਮੀਦਵਾਰਾ ਨੂੰ ਨਿਯੁਕਤੀ ਪੱਤਰ ਸੌਂਪੇ ਸਨ ਤੇ ਪਹਿਲੀ ਲਿਸਟ ਦੀ ਜੋਇਨਿੰਗ ਕਰਵਾਈ ਗਈ ਸੀ। ਹੁਣ ਲੰਘੀ 19 ਜੁਲਾਈ ਨੂੰ ਲਗਭਗ ਚਾਰ ਮਹੀਨਿਆਂ ਦਾ ਸਮਾਂ ਬੀਤ ਜਾਣ ਤੋਂ ਬਾਅਦ ਵਿਭਾਗ ਵੱਲੋਂ ਕੋਈ ਵੀ ਲਿਸਟ ਉਮੀਦਵਾਰਾਂ ਦੀ ਜਾਰੀ ਨਹੀਂ ਕੀਤੀ ਗਈ। ਯੂਨੀਅਨ ਆਗੂ ਮਨਪ੍ਰੀਤ ਸਿੰਘ ਮਾਨਸਾ ਵਲੋ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ਦੇ ਵਿਰੋਧ ਵਜੋਂ ਸੂਬਾ ਪੱਧਰੀ ਇਕੱਠ ਸੰਗਰੂਰ ਵਿਖੇ ਕੀਤਾ ਗਿਆ। ਉਹਨਾਂ ਕਿਹਾ ਕਿ ਉਹ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਨ ਕਿ 2364 ਭਰਤੀ ਦੀਆਂ ਖਾਲੀ ਪਈਆਂ ਪੋਸਟਾਂ 'ਤੇ ਬਾਕੀ ਰਹਿੰਦੇ ਉਮੀਦਵਾਰਾ ਦੀਆਂ ਵੱਖ ਵੱਖ ਕੈਟੇਗਰੀ ਦੀਆਂ ਲਿਸਟਾਂ ਸਕਰੂਟਨੀ ਕਰਵਾ ਕੇ ਅਤੇ ਪੋਸਟਾਂ ਡੀ- ਰਿਜ਼ਰਵ ਕਰਕੇ ਜਲਦੀ ਜਾਰੀ ਕੀਤੀਆ ਜਾਣ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੇ ਜਿੱਥੇ ਵੀ ਪ੍ਰੋਗਰਾਮ ਹੋਣਗੇ ਭੰਗ ਕੀਤੇ ਜਾਣਗੇ।ਇਸ ਮੌਕੇ ਯੂਨੀਅਨ ਆਗੂ ਗੁਰਸੰਗਤ ਬੁਢਲਾਡਾ,ਵਰਿੰਦਰ ਸਰਹਿੰਦ,ਅਮ੍ਰਿਤਪਾਲ ਧੂਰੀ, ਮਦਨ ਜਲਾਲਾਬਾਦ,ਸੁਖਦੇਵ ਫਾਜਿਲਕਾ,ਜਸਵਿੰਦਰ ਮਾਛੀਵਾੜਾ,ਸਰਬਜੋਤ ਹੁਸ਼ਿਆਰਪੁਰ,ਗੁਰਮੁੱਖ ਸਰਦੂਲਗੜ੍ਹ, ਹਰਮਨ ਲੁਧਿਆਣਾ,ਰਣਜੀਤ ਸੰਗਰੂਰ, ਗਗਨ ਧੂਰੀ,ਗਗਨ ਖੰਨਾ ਸਮੂਹ ਈਟੀਟੀ ਆਦਿ ਸਾਥੀ ਹਾਜਿਰ ਸਨ।